M’Cheyne Bible Reading Plan
ਜਾਜਕਾਂ ਅਤੇ ਲੇਵੀਆਂ ਨੂੰ ਆਸਰਾ ਦੇਣਾ
18 “ਲੇਵੀ ਦੇ ਪਰਿਵਾਰ-ਸਮੂਹ ਨੂੰ ਇਸਰਾਏਲ ਵਿੱਚ ਧਰਤੀ ਦਾ ਕੋਈ ਹਿੱਸਾ ਨਹੀਂ ਮਿਲੇਗਾ। ਉਹ ਲੋਕ ਜਾਜਕਾਂ ਵਜੋਂ ਸੇਵਾ ਕਰਨਗੇ। ਉਹ ਆਪਣਾ ਜੀਵਨ ਨਿਰਬਾਹ ਉਨ੍ਹਾਂ ਬਲੀਆਂ ਦੇ ਭੋਜਨ ਰਾਹੀਂ ਕਰਨਗੇ ਜਿਨ੍ਹਾਂ ਨੂੰ ਅਗਨ ਉੱਤੇ ਪਕਾਇਆ ਜਾਂਦਾ ਹੈ ਅਤੇ ਯਹੋਵਾਹ ਨੂੰ ਭੇਟ ਕੀਤਾ ਜਾਂਦਾ ਹੈ। ਇਹ ਲੇਵੀ ਦੇ ਪਰਿਵਾਰ-ਸਮੂਹਾ ਦੇ ਲੋਕਾਂ ਦਾ ਹਿੱਸਾ ਹੈ। 2 ਉਹ ਲੇਵੀ ਹੋਰਨਾ ਪਰਿਵਾਰ-ਸਮੂਹਾਂ ਵਾਂਗ ਧਰਤੀ ਦਾ ਕੋਈ ਹਿੱਸਾ ਪ੍ਰਾਪਤ ਨਹੀਂ ਕਰਨਗੇ। ਲੇਵੀਆਂ ਦਾ ਹਿੱਸਾ ਖੁਦ ਯਹੋਵਾਹ ਹੈ ਜਿਵੇਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਆਖਿਆ ਸੀ।
3 “ਜਦੋਂ ਵੀ ਤੁਸੀਂ ਕਿਸੇ ਗਾਂ ਜਾਂ ਭੇਡ ਦੀ ਬਲੀ ਦਿਉ, ਤੁਹਾਨੂੰ ਜਾਜਕਾਂ ਨੂੰ ਇਹ ਹਿੱਸੇ ਦੇਣੇ ਚਾਹੀਦੇ ਹਨ: ਮੋਢਾ, ਦੋਵੇਂ ਗੱਲ੍ਹਾਂ, ਅਤੇ ਢਿੱਡ। 4 ਤੁਹਾਨੂੰ ਜਾਜਕਾਂ ਨੂੰ ਆਪਣੀ ਫ਼ਸਲ ਦਾ ਪਹਿਲਾ ਹਿੱਸਾ ਅਰਪਨ ਕਰਨਾ ਚਾਹੀਦਾ ਹੈ। ਤੁਹਾਨੂੰ ਉਨ੍ਹਾਂ ਨੂੰ ਆਪਣੇ ਅਨਾਜ, ਆਪਣੀ ਮੈਅ, ਆਪਣੇ ਤੇਲ ਦਾ ਪਹਿਲਾ ਹਿੱਸਾ ਦੇਣਾ ਚਾਹੀਦਾ ਹੈ। ਤੁਹਾਨੂੰ ਆਪਣੀਆਂ ਭੇਡਾਂ ਤੋਂ ਲਾਹੀ ਉੱਨ ਦਾ ਪਹਿਲਾ ਹਿੱਸਾ ਲੇਵੀਆਂ ਨੂੰ ਦੇਣਾ ਚਾਹੀਦਾ ਹੈ। 5 ਕਿਉਂਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਸਮੂਹ ਪਰਿਵਾਰ-ਸਮੂਹਾਂ ਵੱਲ ਦੇਖਿਆ ਅਤੇ ਲੇਵੀਆਂ ਦੇ ਉੱਤਰਾਧਿਕਾਰੀਆਂ ਨੂੰ ਜਾਜਕਾਂ ਵਜੋਂ ਆਪਣੀ ਸੇਵਾ ਲਈ ਹਮੇਸ਼ਾ ਵਾਸਤੇ ਚੁਣ ਲਿਆ।
6 “ਇਸਰਾਏਲ ਵਿੱਚ ਕਿਤੇ ਵੀ ਰਹਿਣ ਵਾਲਾ ਕੋਈ ਵੀ ਲੇਵੀ, ਆਪਣਾ ਘਰ ਛੱਡ ਕੇ ਯਹੋਵਾਹ ਦੇ ਖਾਸ ਸਥਾਨ ਉੱਤੇ ਆ ਸੱਕਦਾ ਹੈ। ਉਹ ਅਜਿਹਾ ਜਦੋਂ ਵੀ ਚਾਹੇ ਕਰ ਸੱਕਦਾ ਹੈ। 7 ਅਤੇ ਇਹ ਲੇਵੀ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਨਾਮ ਉੱਤੇ ਸੇਵਾ ਕਰ ਸੱਕਦਾ ਹੈ, ਕਿਉਂ ਜੋ ਉਸ ਦੇ ਸਾਰੇ ਹੀ ਲੇਵੀ ਭਰਾ ਯਹੋਵਾਹ ਦੇ ਸਨਮੁੱਖ ਸੇਵਾ ਉੱਤੇ ਹਨ। 8 ਉਸ ਲੇਵੀ ਨੂੰ ਉਸ ਹਿੱਸੇ ਤੋਂ ਇਲਾਵਾ ਜਿਹੜਾ ਉਸ ਦੇ ਪਰਿਵਾਰ ਨੂੰ ਆਮ-ਤੌਰ ਤੇ ਮਿਲਦਾ ਹੈ ਹੋਰਨਾਂ ਲੇਵੀਆਂ ਦੇ ਬਰਾਬਰ ਦਾ ਹਿੱਸਾ ਮਿਲੇਗਾ।
ਇਸਰਾਏਲ ਨੂੰ ਹੋਰਨਾ ਕੌਮਾਂ ਵਾਂਗ ਨਹੀਂ ਰਹਿਣਾ ਚਾਹੀਦਾ
9 “ਜਦੋਂ ਤੁਸੀਂ ਉਸ ਧਰਤੀ ਉੱਤੇ ਆਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ, ਤਾਂ ਉਨ੍ਹਾਂ ਭਿਆਨਕ ਗੱਲਾਂ ਨੂੰ ਨਾ ਸਿਖਣਾ ਜਿਹੜੀਆਂ ਉੱਥੇ ਹੋਰਨਾਂ ਕੌਮਾਂ ਦੇ ਲੋਕ ਕਰਦੇ ਹਨ। 10 ਆਪਣੇ ਪੁੱਤਰਾਂ ਧੀਆਂ ਨੂੰ ਆਪਣੀਆਂ ਜਗਵੇਦੀਆਂ ਉੱਤੇ ਸਾੜਕੇ ਬਲੀਆਂ ਨਹੀਂ ਚੜ੍ਹਾਉਣੀਆਂ। ਕਿਸੇ ਜੋਤਸ਼ੀ ਨੂੰ ਜਾਂ ਕਿਸੇ ਭੂਤ-ਮ੍ਰਿਤ ਜਾਂ ਸਿਆਣੇ ਨੂੰ ਪੁੱਛਕੇ ਇਹ ਜਾਨਣ ਦੀ ਕੋਸ਼ਿਸ਼ ਨਾ ਕਰਨਾ ਕਿ ਭਵਿੱਖ ਵਿੱਚ ਕੀ ਵਾਪਰੇਗਾ। 11 ਕਿਸੇ ਵੀ ਵਿਅਕਤੀ ਨੂੰ ਹੋਰਨਾ ਉੱਤੇ ਜਾਦੂ ਨਾ ਕਰਨ ਦਿਉ। ਕਿਸੇ ਨੂੰ ਵੀ ਮਦਦ ਲਈ ਭੂਤਾਂ ਜਾਂ ਆਤਮਿਆਂ ਦੀ ਸਲਾਹ ਨਾ ਲੈਣ ਦਿਉ ਜਾਂ ਮੁਰਦਾ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰਨ ਦਿਉ। 12 ਯਹੋਵਾਹ, ਤੁਹਾਡਾ ਪਰਮੇਸ਼ੁਰ, ਜਿਉਣ ਦੇ ਇਸ ਭਿਆਨਕ ਢੰਗ ਕਾਰਣ ਹੀ ਹੋਰਨਾ ਕੌਮਾਂ ਨੂੰ ਤੁਹਾਡੇ ਇਸ ਦੇਸ਼ ਵਿੱਚੋਂ ਬਾਹਰ ਕੱਢ ਰਿਹਾ ਹੈ। 13 ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ।
ਯਹੋਵਾਹ ਦਾ ਖਾਸ ਨਬੀ
14 “ਤੁਹਾਨੂੰ ਉਨ੍ਹਾਂ ਹੋਰਨਾਂ ਕੌਮਾਂ ਨੂੰ ਆਪਣੀ ਧਰਤੀ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਹੋਰਨਾ ਕੌਮਾਂ ਦੇ ਲੋਕ ਉਨ੍ਹਾਂ ਲੋਕਾਂ ਨੂੰ ਸੁਣਦੇ ਹਨ ਜਿਹੜੇ ਜਾਦੂ ਦੀ ਵਰਤੋਂ ਕਰਦੇ ਹਨ ਅਤੇ ਭਵਿੱਖ ਦਾ ਹਾਲ ਦੱਸਣ ਦੀ ਕੋਸ਼ਿਸ਼ ਕਰਦੇ ਹਨ। ਪਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨ ਦੇਵੇਗਾ। 15 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਵੱਲ ਇੱਕ ਨਬੀ ਭੇਜੇਗਾ। ਇਹ ਨਬੀ ਤੁਹਾਡੇ ਆਪਣੇ ਹੀ ਲੋਕਾਂ ਵਿੱਚੋਂ ਆਵੇਗਾ। ਉਹ ਮੇਰੇ ਵਰਗਾ ਹੋਵੇਗਾ। ਤੁਹਾਨੂੰ ਉਸ ਨਬੀ ਦੀ ਗੱਲ ਸੁਨਣੀ ਚਾਹੀਦੀ ਹੈ। 16 ਪਰਮੇਸ਼ੁਰ ਤੁਹਾਡੇ ਕੋਲ ਇਸ ਨਬੀ ਨੂੰ ਇਸ ਲਈ ਭੇਜੇਗਾ ਕਿਉਂਕਿ ਤੁਸੀਂ ਉਸ ਨੂੰ ਅਜਿਹਾ ਹੀ ਕਰਨ ਲਈ ਆਖਿਆ ਸੀ। ਜਦੋਂ ਤੁਸੀਂ ਹੇਰੋਬ ਪਰਬਤ ਵਿਖੇ ਇਕੱਠੇ ਹੋਏ ਸੀ, ਤੁਸੀਂ ਪਰਮੇਸ਼ੁਰ ਦੀ ਆਵਾਜ਼ ਅਤੇ ਉਸ ਅੱਗ ਤੋਂ ਭੈਭੀਤ ਸੀ ਜਿਹੜੀ ਤੁਸੀਂ ਪਰਬਤ ਉੱਤੇ ਦੇਖੀ ਸੀ। ਇਸ ਲਈ ਤੁਸੀਂ ਆਖਿਆ ਸੀ, ‘ਸਾਨੂੰ ਫ਼ੇਰ ਕਦੇ ਵੀ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਵਾਜ਼ ਨਾ ਸੁਣਨ ਦੇਵੋ। ਸਾਨੂੰ ਉਹ ਮਹਾਨ ਅੱਗ ਨਾ ਦੇਖਣ ਦਿਉ ਨਹੀਂ ਤਾਂ ਅਸੀਂ ਮਰ ਜਾਵਾਂਗੇ।’
17 “ਯਹੋਵਾਹ ਨੇ ਮੈਨੂੰ ਆਖਿਆ, ‘ਜੋ ਚੀਜ਼ ਇਹ ਮੰਗਦੇ ਹਨ ਉਹ ਚੰਗੀ ਹੈ। 18 ਮੈਂ ਉਨ੍ਹਾਂ ਦੇ ਆਪਣੇ ਲੋਕਾਂ ਦਰਮਿਆਨੋ ਹੀ ਤੇਰੇ ਵਰਗਾ ਇੱਕ ਨਬੀ ਭੇਜਾਂਗਾ। ਮੈਂ ਉਸ ਨੂੰ ਉਹ ਗੱਲਾਂ ਦੱਸਾਂਗਾ ਜਿਹੜੀਆਂ ਉਸ ਨੇ ਤੁਹਾਨੂੰ ਦੱਸਣੀਆਂ ਅਤੇ ਉਹ ਲੋਕਾਂ ਨੂੰ ਉਹ ਸਭ ਕੁਝ ਦੱਸੇਗਾ ਜਿਸਦਾ ਮੈਂ ਹੁਕਮ ਦਿੱਤਾ। 19 ਇਹ ਨਬੀ ਮੇਰੀ ਥਾਵੇਂ ਗੱਲ ਕਰੇਗਾ। ਜੇਕਰ ਕੋਈ ਮੇਰੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰੇਗਾ, ਜਦੋਂ ਉਹ ਬੋਲੇਗਾ ਉਸ ਨੂੰ ਮੈਨੂੰ ਜਵਾਬ ਦੇਣ ਪਵੇਗਾ।’
ਝੂਠੇ ਨਬੀਆਂ ਦੀ ਪਛਾਣ
20 “ਪਰ ਕੋਈ ਨਬੀ ਅਜਿਹੀ ਗੱਲ ਵੀ ਆਖ ਸੱਕਦਾ ਹੈ ਜਿਹੜੀ ਮੈਂ ਉਸ ਨੂੰ ਆਖਣ ਲਈ ਨਹੀਂ ਕਹੀ ਸੀ। ਅਤੇ ਉਹ ਇਹ ਵੀ ਆਖ ਸੱਕਦਾ ਹੈ ਕਿ ਉਹ ਮੇਰੇ ਵੱਲੋਂ ਬੋਲ ਰਿਹਾ ਹੈ। ਜੇ ਅਜਿਹਾ ਵਾਪਰੇ, ਤਾਂ ਉਸ ਨਬੀ ਨੂੰ ਮਾਰ ਦੇਣਾ ਚਾਹੀਦਾ ਹੈ। ਅਤੇ ਇਹ ਵੀ ਕਿ, ਕੋਈ ਨਬੀ ਅਜਿਹਾ ਵੀ ਆਵੇ ਜਿਹੜਾ ਹੋਰਨਾ ਦੇਵਤਿਆਂ ਵੱਲੋਂ ਬੋਲੇ। ਉਸ ਨਬੀ ਨੂੰ ਵੀ ਮਾਰ ਮੁਕਾਉਣਾ ਚਾਹੀਦਾ ਹੈ। 21 ਸ਼ਾਇਦ ਤੁਸੀਂ ਸੋਚ ਰਹੇ ਹੋਵੋ, ‘ਅਸੀਂ ਇਹ ਕਿਵੇਂ ਜਾਣ ਸੱਕਦੇ ਹਾਂ ਕਿ ਕੋਈ ਨਬੀ ਕੁਝ ਆਖਦਾ ਹੈ ਉਹ ਯਹੋਵਾਹ ਵੱਲੋਂ ਨਹੀਂ ਹੈ?’ 22 ਜੇ ਕੋਈ ਨਬੀ ਇਹ ਆਖਦਾ ਹੈ ਕਿ ਉਹ ਯਹੋਵਾਹ ਵੱਲੋਂ ਬੋਲ ਰਿਹਾ ਹੈ, ਪਰ ਉਹ ਚੀਜ਼ ਨਹੀਂ ਵਾਪਰਦੀ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਨੂੰ ਯਹੋਵਾਹ ਨੇ ਨਹੀਂ ਆਖਿਆ। ਤੁਹਾਨੂੰ ਪਤਾ ਚੱਲ ਜਾਵੇਗਾ ਕਿ ਇਹ ਨਬੀ ਆਪਣੇ ਹੀ ਵਿੱਚਾਰਾ ਦੀ ਗੱਲ ਕਰ ਰਿਹਾ ਸੀ। ਤੁਹਾਨੂੰ ਉਸ ਕੋਲੋਂ ਡਰਨ ਦੀ ਲੋੜ ਨਹੀਂ।
105 ਯਹੋਵਾਹ ਦਾ ਧੰਨਵਾਦ ਕਰੋ। ਉਸ ਦੇ ਨਾਮ ਦੀ ਉਪਾਸਨਾ ਕਰੋ।
ਕੌਮਾਂ ਨੂੰ ਉਸ ਦੇ ਚਮਤਕਾਰਾਂ ਬਾਰੇ ਦੱਸੋ।
2 ਯਹੋਵਾਹ ਲਈ ਗੀਤ ਗਾਵੋ।
ਉਸਦੀ ਉਸਤਤਿ ਗਾਵੋ ਉਸ ਦੇ ਚਮਤਕਾਰਾਂ ਬਾਰੇ ਦੱਸੋ।
3 ਯਹੋਵਾਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ।
ਤੁਸੀਂ ਜਿਹੜੇ ਯਹੋਵਾਹ ਦੀ ਤਲਾਸ਼ ਵਿੱਚ ਆਏ ਸੀ ਖੁਸ਼ ਹੋ ਜਾਵੋ।
4 ਯਹੋਵਾਹ ਪਾਸੋਂ ਸ਼ਕਤੀ ਮੰਗੋ,
ਹਮੇਸ਼ਾ ਸਹਾਇਤਾ ਲਈ ਉਸ ਵੱਲ ਤੱਕੋ।
5 ਉਸ ਦੇ ਕਰਿਸ਼ਮਿਆਂ ਅਤੇ ਸਿਆਣੇ ਨਿਆਂਇਆਂ ਨੂੰ ਚੇਤੇ ਰੱਖੋ।
6 ਤੁਸੀਂ ਉਸ ਦੇ ਨੌਕਰ ਅਬਰਾਹਾਮ ਦੀ ਔਲਾਦ ਹੋ।
ਤੁਸੀਂ ਯਾਕੂਬ ਦੀ ਔਲਾਦ ਹੋ, ਜਿਸ ਬੰਦੇ ਨੂੰ ਪਰਮੇਸ਼ੁਰ ਨੇ ਚੁਣਿਆ ਸੀ।
7 ਯਹੋਵਾਹ ਹੀ ਸਾਡਾ ਪਰਮੇਸ਼ੁਰ ਹੈ।
ਯਹੋਵਾਹ ਸਾਰੀ ਦੁਨੀਆਂ ਉੱਤੇ ਰਾਜ ਕਰਦਾ ਹੈ।
8 ਪਰਮੇਸ਼ੁਰ ਦੇ ਕਰਾਰ ਨੂੰ ਹਮੇਸ਼ਾ ਚੇਤੇ ਰੱਖੋ।
ਉਸ ਦੇ ਹੁਕਮਾਂ ਨੂੰ ਆਉਣ ਵਾਲੀਆਂ ਹਜ਼ਾਰਾਂ ਪੀੜੀਆਂ ਤੱਕ ਯਾਦ ਕਰਦੇ ਰਹੋ।
9 ਪਰਮੇਸ਼ੁਰ ਨੇ ਅਬਰਾਹਾਮ ਨਾਲ ਇਕਰਾਰ ਕੀਤਾ ਸੀ।
ਪਰਮੇਸ਼ੁਰ ਨੇ ਇਸਹਾਕ ਨੂੰ ਵਾਅਦਾ ਦਿੱਤਾ ਸੀ।
10 ਫ਼ੇਰ ਉਸ ਨੇ ਇਸ ਨੂੰ ਯਾਕੂਬ ਲਈ ਨੇਮ ਬਣਾ ਦਿੱਤਾ ਸੀ।
ਪਰਮੇਸ਼ੁਰ ਨੇ ਜੋ ਕਰਾਰ ਇਸਰਾਏਲ ਨਾਲ ਕੀਤਾ ਸੀ ਸਦਾ ਲਈ ਜਾਰੀ ਰਹੇਗਾ।
11 ਪਰਮੇਸ਼ੁਰ ਨੇ ਆਖਿਆ ਸੀ, “ਮੈਂ ਤੁਹਾਨੂੰ ਕਨਾਨ ਦੀ ਧਰਤੀ ਦੇਵਾਂਗਾ।
ਉਹ ਧਰਤੀ ਤੁਹਾਡੀ ਮਲਕੀਅਤ ਹੋਵੇਗੀ।”
12 ਪਰਮੇਸ਼ੁਰ ਨੇ ਉਹ ਵਾਅਦਾ ਉਦੋਂ ਦਿੱਤਾ ਸੀ ਜਦੋਂ ਅਬਰਾਹਾਮ ਦਾ ਪਰਿਵਾਰ ਛੋਟਾ ਸੀ।
ਉਹ ਅਜੇ ਮੁਸਾਫ਼ਰ ਸਨ ਅਤੇ ਉੱਥੇ ਵਕਤ ਕੱਟ ਰਹੇ ਸਨ।
13 ਉਨ੍ਹਾਂ ਨੇ ਕੌਮਾਂ ਤੋਂ ਕੌਮਾਂ,
ਅਤੇ ਇੱਕ ਰਾਜ ਤੋਂ ਦੂਜੇ ਰਾਜ ਦਾ ਸਫ਼ਰ ਕੀਤਾ।
14 ਪਰ ਪਰਮੇਸ਼ੁਰ ਨੇ ਲੋਕਾਂ ਨੂੰ ਉਨ੍ਹਾਂ ਨਾਲ ਬਦਸਲੂਕੀ ਨਹੀਂ ਕਰਨ ਦਿੱਤੀ।
ਪਰਮੇਸ਼ੁਰ ਨੇ ਰਾਜਿਆਂ ਨੂੰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਚਿਤਾਵਨੀ ਦਿੱਤੀ।
15 ਪਰਮੇਸ਼ੁਰ ਨੇ ਆਖਿਆ ਸੀ, “ਮੇਰੇ ਚੁਣੇ ਹੋਏ ਲੋਕਾਂ ਨੂੰ ਦੁੱਖ ਨਾ ਦਿਉ।
ਮੇਰੇ ਨਬੀਆਂ ਦਾ ਕੁਝ ਵੀ ਬੁਰਾ ਨਾ ਕਰੋ।”
16 ਪਰਮੇਸ਼ੁਰ ਨੇ ਉਸ ਦੇਸ਼ ਵਿੱਚ ਅਕਾਲ ਭੇਜਿਆ।
ਲੋਕਾਂ ਕੋਲ ਖਾਣ ਲਈ ਕਾਫ਼ੀ ਭੋਜਨ ਨਹੀਂ ਸੀ।
17 ਪਰ ਪਰਮੇਸ਼ੁਰ, ਨੇ ਯੂਸੁਫ਼ ਨਾਮ ਦੇ ਬੰਦੇ ਨੂੰ ਉਨ੍ਹਾਂ ਦੇ ਅੱਗੇ ਜਾਣ ਲਈ ਭੇਜਿਆ।
ਯੂਸੁਫ਼ ਨੂੰ ਇੱਕ ਗੁਲਾਮ ਵਾਂਗ ਵੇਚਿਆ ਗਿਆ ਸੀ।
18 ਉਨ੍ਹਾਂ ਨੇ ਯੂਸੁਫ਼ ਦੇ ਪੈਰਾਂ ਦੁਆਲੇ ਇੱਕ ਰੱਸਾ ਬੰਨ੍ਹ ਦਿੱਤਾ ਸੀ।
ਉਨ੍ਹਾਂ ਨੇ ਉਸ ਦੇ ਗਲ ਵਿੱਚ ਇੱਕ ਬੇੜੀ ਪਾ ਦਿੱਤੀ ਸੀ।
19 ਯੂਸੁਫ਼ ਉਦੋਂ ਤੱਕ ਗੁਲਾਮ ਰੱਖਿਆ ਗਿਆ ਸੀ ਜਦੋਂ ਤੱਕ ਉਸ ਦੀਆਂ ਆਖੀਆਂ ਗੱਲਾਂ ਪੂਰੀਆਂ ਨਹੀਂ ਹੋਈਆਂ ਸਨ।
ਸੱਚਮੁੱਚ ਯਹੋਵਾਹ ਦੇ ਸੰਦੇਸ਼ ਨੇ ਸਿੱਧ ਕਰ ਦਿੱਤਾ ਕਿ ਯੂਸੁਫ਼ ਸਹੀ ਸੀ।
20 ਇਸ ਲਈ ਮਿਸਰ ਦੇ ਰਾਜੇ ਨੇ ਉਸ ਨੂੰ ਮੁਕਤ ਕਰ ਦਿੱਤਾ ਸੀ।
ਉਸ ਕੌਮ ਦਾ ਆਗੂ ਉਸ ਨੂੰ ਕੈਦ ਵਿੱਚੋਂ ਬਾਹਰ ਲੈ ਗਿਆ।
21 ਉਸ ਨੇ ਯੂਸੁਫ਼ ਨੂੰ ਆਪਣੇ ਘਰਾਂ ਦਾ ਮੋਹਰੀ ਬਣਾ ਦਿੱਤਾ ਸੀ।
ਯੂਸੁਫ਼ ਨੇ ਉਸ ਨਾਲ ਸੰਬੰਧਿਤ ਸ਼ੈਅ ਦੀ ਦੇਖ-ਭਾਲ ਕੀਤੀ
22 ਯੂਸੁਫ਼ ਨੇ ਹੋਰ ਆਗੂਆਂ ਨੂੰ ਨਿਰਦੇਸ਼ ਦਿੱਤੇ
ਅਤੇ ਯੂਸੁਫ਼ ਨੇ ਬਜ਼ੁਰਗਾਂ ਨੂੰ ਸਿੱਖਿਆ ਦਿੱਤੀ।
23 ਫ਼ੇਰ ਇਸਰਾਏਲ ਮਿਸਰ ਵਿੱਚ ਆਇਆ,
ਯਾਕੂਬ ਹੈਮ ਦੇ ਦੇਸ਼ ਵਿੱਚ ਰਹਿੰਦਾ ਸੀ।
24 ਯਾਕੂਬ ਦਾ ਪਰਿਵਾਰ ਬਹੁਤ ਵੱਡਾ ਹੋ ਗਿਆ।
ਉਹ ਆਪਣੇ ਦੁਸ਼ਮਣਾਂ ਨਾਲੋਂ ਵੱਧੇਰੇ ਸ਼ਕਤੀਸ਼ਾਲੀ ਹੋ ਗਏ।
25 ਇਸ ਲਈ ਮਿਸਰਿਆਂ ਨੇ ਯਾਕੂਬ ਦੇ ਪਰਿਵਾਰ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਨੇ ਉਨ੍ਹਾਂ ਦੇ ਗੁਲਾਮਾਂ ਦੇ ਖਿਲਾਫ਼ ਵਿਉਂਤਾ ਬਣਾਈਆਂ।
26 ਇਸ ਲਈ ਪਰਮੇਸ਼ੁਰ ਨੇ ਆਪਣੇ ਸੇਵਕ ਮੂਸਾ ਨੂੰ
ਅਤੇ ਪਰਮੇਸ਼ੁਰ ਦੇ ਚੁਣੇ ਜਾਜਕ ਹਾਰੂਨ ਨੂੰ ਭੇਜਿਆ।
27 ਪਰਮੇਸ਼ੁਰ ਨੇ ਹਾਮ ਦੇ ਦੇਸ਼ ਅੰਦਰ ਮੂਸਾ
ਅਤੇ ਹਾਰੂਨ ਕੋਲੋਂ ਬਹੁਤ ਸਾਰੇ ਕਰਿਸ਼ਮੇ ਕਰਵਾਏ।
28 ਪਰਮੇਸ਼ੁਰ ਨੇ ਮਹਾ ਅੰਧਕਾਰ ਭੇਜਿਆ
ਪਰ ਮਿਸਰੀਆਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ।
29 ਇਸ ਲਈ ਪਰਮੇਸ਼ੁਰ ਨੇ ਪਾਣੀ ਨੂੰ ਲਹੂ ਵਿੱਚ ਬਦਲ ਦਿੱਤਾ,
ਅਤੇ ਉਨ੍ਹਾਂ ਦੀਆਂ ਸਾਰੀਆਂ ਮੱਛੀਆਂ ਮਰ ਗਈਆਂ।
30 ਉਨ੍ਹਾਂ ਦਾ ਦੇਸ਼ ਡੱਡੂਆਂ ਨਾਲ ਭਰ ਗਿਆ।
ਰਾਜੇ ਦੇ ਸੌਣ ਦੇ ਕਮਰੇ ਵਿੱਚ ਡੱਡੂ ਹੀ ਡੱਡੂ ਸਨ।
31 ਪਰਮੇਸ਼ੁਰ ਨੇ ਆਦੇਸ਼ ਕੀਤਾ,
ਅਤੇ ਉੱਥੇ ਮੱਖੀਆਂ ਅਤੇ ਪਿਸੂ ਆ ਗਏ।
ਉਹ ਹਰ ਥਾਂ ਫ਼ੈਲ ਗਏ।
32 ਪਰਮੇਸ਼ੁਰ ਨੇ ਗੜ੍ਹਿਆਂ ਦੀ ਵਰੱਖਾ ਕਰ ਦਿੱਤੀ
ਉਨ੍ਹਾਂ ਦੇ ਦੇਸ਼ ਵਿੱਚ ਹਰ ਥਾਂ ਬਿਜਲੀ ਡਿੱਗੀ।
33 ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ਼ ਦੀਆਂ ਵੇਲਾਂ ਦੇ ਅੰਜੀਰ ਨਸ਼ਟ ਕਰ ਦਿੱਤੇ।
ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ਼ ਦਾ ਹਰ ਰੁੱਖ ਨਸ਼ਟ ਕਰ ਦਿੱਤਾ।
34 ਪਰਮੇਸ਼ੁਰ ਨੇ ਆਦੇਸ਼ ਕੀਤਾ, ਅਤੇ ਟਿੱਡੀ ਦਲ ਅਤੇ ਘਾਹ ਦੇ ਟਿੱਡੇ ਆ ਪਏ ਉਹ ਬੇਸ਼ੁਮਾਰ ਸਨ।
35 ਟਿਡੀ ਦਲ ਨੇ ਅਤੇ ਘਾਹ ਦੇ ਟਿਡਿਆਂ ਨੇ ਦੇਸ਼ ਦੇ ਸਾਰੇ ਪੌਦੇ ਖਾ ਲਏ।
ਉਨ੍ਹਾਂ ਨੇ ਖੇਤਾਂ ਦੀਆਂ ਸਾਰੀਆਂ ਫ਼ਸਲਾਂ ਖਾ ਲਈਆਂ।
36 ਅਤੇ ਫ਼ੇਰ ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ਼ ਦਾ ਹਰ ਪਹਿਲੋਠਾ ਬੱਚਾ ਮਾਰ ਦਿੱਤਾ।
ਪਰਮੇਸ਼ੁਰ ਨੇ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਮਾਰ ਦਿੱਤੇ।
37 ਫ਼ਿਰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਲਿਆ।
ਉਹ ਆਪਣੇ ਨਾਲ ਸੋਨਾ ਚਾਂਦੀ ਲੈ ਗਏ।
ਉਹ ਸਾਰੇ ਹੀ ਤਕੜੇ ਆਦਮੀ ਸਨ।
38 ਮਿਸਰ ਪਰਮੇਸ਼ੁਰ ਦੇ ਬੰਦਿਆਂ ਨੂੰ ਜਾਂਦਿਆਂ ਤੱਕ ਕੇ ਖੁਸ਼ ਸੀ,
ਕਿਉਂ ਕਿ ਉਹ ਪਰਮੇਸ਼ੁਰ ਦੇ ਬੰਦਿਆਂ ਤੋਂ ਡਰਦੇ ਸਨ।
39 ਪਰਮੇਸ਼ੁਰ ਨੇ ਆਪਣਾ ਕੰਬਲ ਬੱਦਲ ਵਾਂਗ ਵਿਛਾ ਦਿੱਤਾ।
ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਰਾਤ ਵੇਲੇ ਰੌਸ਼ਨੀ ਦੇਣ ਲਈ ਆਪਣੀ ਅਗਨੀ ਦੀ ਵਰਤੋਂ ਕੀਤੀ।
40 ਲੋਕਾਂ ਨੇ ਭੋਜਨ ਮੰਗਿਆ, ਅਤੇ ਪਰਮੇਸ਼ੁਰ ਨੇ ਉਨ੍ਹਾਂ ਲਈ ਬਟੇਰੇ ਲਿਆਂਦੇ।
ਪਰਮੇਸ਼ੁਰ ਨੇ ਉਨ੍ਹਾਂ ਨੂੰ ਸਵਰਗ ਵਿੱਚੋਂ ਬਹੁਤ ਸਾਰੀ ਰੋਟੀ ਦਿੱਤੀ।
41 ਪਰਮੇਸ਼ੁਰ ਨੇ ਚੱਟਾਨ ਨੂੰ ਚੀਰ ਦਿੱਤਾ, ਅਤੇ ਬੁਲਬੁਲੇ ਛੱਡਦਾ ਪਾਣੀ ਬਾਹਰ ਆਇਆ।
ਮਾਰੂਥਲ ਵਿੱਚ ਇੱਕ ਨਦੀ ਵਗਣ ਲੱਗੀ।
42 ਪਰਮੇਸ਼ੁਰ ਨੂੰ ਆਪਣਾ ਪਵਿੱਤਰ ਵਾਅਦਾ ਯਾਦ ਸੀ।
ਪਰਮੇਸ਼ੁਰ ਨੂੰ ਆਪਣਾ ਉਹ ਵਾਅਦਾ ਯਾਦ ਸੀ ਜੋ ਉਸ ਨੇ ਸੇਵਕ ਅਬਰਾਹਾਮ ਨਾਲ ਕੀਤਾ ਸੀ।
43 ਪਰਮੇਸ਼ੁਰ ਆਪਣੇ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਆਇਆ।
ਲੋਕੀਂ ਖੁਸ਼ੀ ਮਨਾਉਂਦੇ ਅਤੇ ਆਨੰਦ ਦੇ ਗੀਤ ਗਾਉਂਦੇ ਆ ਗਏ।
44 ਫ਼ੇਰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਉਹ ਦੇਸ਼ ਦਿੱਤਾ ਜਿੱਥੇ ਹੋਰ ਲੋਕੀਂ ਰਹਿ ਰਹੇ ਸਨ।
ਪਰਮੇਸ਼ੁਰ ਦੇ ਲੋਕਾਂ ਨੂੰ ਉਹ ਚੀਜ਼ਾਂ ਮਿਲੀਆਂ ਜਿਨ੍ਹਾਂ ਲਈ ਹੋਰਾਂ ਲੋਕਾਂ ਨੇ ਕੰਮ ਕੀਤਾ ਸੀ।
45 ਪਰਮੇਸ਼ੁਰ ਨੇ ਅਜਿਹਾ ਕਿਉਂ ਕੀਤਾ?
ਤਾਂ ਜੋ ਉਸ ਦੇ ਲੋਕ ਉਸ ਦੇ ਨੇਮਾਂ ਦੀ ਪਾਲਣਾ ਕਰ ਸੱਕਣ।
ਤਾਂ ਜੋ ਉਹ ਧਿਆਨ ਨਾਲ ਉਸ ਦੇ ਉਪਦੇਸ਼ਾਂ ਨੂੰ ਮੰਨਣ।
ਯਹੋਵਾਹ ਦੀ ਉਸਤਿਤ ਕਰੋ!
ਪਰਮੇਸ਼ੁਰ ਇਸਰਾਏਲ ਨੂੰ ਮੁਕਤ ਕਰਨ ਲਈ ਖੋਰੁਸ ਨੂੰ ਚੁਣਦਾ ਹੈ
45 ਇਹ ਉਹ ਗੱਲਾਂ ਹਨ ਜਿਹੜੀਆਂ ਯਹੋਵਾਹ ਆਪਣੇ ਚੁਣੇ ਹੋਏ ਰਾਜੇ, ਖੋਰੁਸ, ਬਾਰੇ ਆਖਦਾ ਹੈ।
“ਮੈਂ ਖੋਰੁਸ ਦਾ ਸੱਜਾ ਹੱਥ ਫ਼ੜਾਂਗਾ।
ਮੈਂ ਰਾਜਿਆਂ ਕੋਲੋਂ ਸ਼ਕਤੀ ਖੋਹਣ ਵਿੱਚ ਉਸਦੀ ਸਹਾਇਤਾ ਕਰਾਂਗਾ।
ਸ਼ਹਿਰ ਦੇ ਦਰਵਾਜ਼ੇ ਖੋਰੁਸ ਨੂੰ ਨਹੀਂ ਰੋਕਣਗੇ।
ਮੈਂ ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦਿਆਂਗਾ, ਅਤੇ ਖੋਰੁਸ ਅੰਦਰ ਚੱਲਾ ਜਾਵੇਗਾ।”
2 “ਖੋਰੁਸ ਤੇਰੀਆਂ ਫੌਜਾਂ ਧਾਵਾ ਬੋਲਣਗੀਆਂ ਅਤੇ ਮੈਂ ਤੇਰੇ ਅੱਗੇ ਚੱਲਾਂਗਾ।
ਮੈਂ ਪਰਬਤਾਂ ਨੂੰ ਪੱਧਰਾ ਕਰ ਦਿਆਂਗਾ।
ਮੈਂ ਸ਼ਹਿਰ ਦੇ ਤਾਂਬੇ ਦੇ ਦਰਵਾਜ਼ਿਆਂ ਨੂੰ ਭੰਨ ਦਿਆਂਗਾ।
ਮੈਂ ਦਰਵਾਜ਼ਿਆਂ ਤੇ ਲੱਗੀਆਂ ਲੋਹੇ ਦੀਆਂ ਛੜਾਂ ਨੂੰ ਤੋੜ ਦਿਆਂਗਾ।
3 ਮੈਂ ਤੈਨੂੰ ਦੌਲਤ ਦਿਆਂਗਾ, ਜਿਹੜੀ ਹਨੇਰੇ ਵਿੱਚ ਬਚਾ ਕੇ ਰੱਖੀ ਗਈ ਹੈ।
ਮੈਂ ਤੈਨੂੰ ਉਹ ਲੁਕਵੀਆਂ ਦੌਲਤਾਂ ਦਿਆਂਗਾ।
ਮੈਂ ਇਹ ਇਸ ਲਈ ਕਰਾਂਗਾ ਤਾਂ ਜੋ ਤੂੰ ਜਾਣ ਜਾਵੇਂ ਕਿ ਮੈਂ ਹੀ ਯਹੋਵਾਹ ਹਾਂ।
ਮੈਂ ਇਸਰਾਏਲ ਦਾ ਪਰਮੇਸ਼ੁਰ ਹਾਂ, ਅਤੇ ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ!
4 ਇਹ ਗੱਲਾਂ ਮੈਂ ਆਪਣੇ ਸੇਵਕ ਯਾਕੂਬ ਲਈ ਕਰ ਰਿਹਾ ਹਾਂ।
ਮੈਂ ਇਹ ਗੱਲਾਂ ਕਰਦਾ ਹਾਂ ਆਪਣੇ ਚੁਣੇ ਹੋਏ ਲੋਕਾਂ ਲਈ, ਇਸਰਾਏਲ ਲਈ।
(ਖੋਰੁਸ) ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ।
ਤੂੰ ਮੈਨੂੰ ਨਹੀਂ ਜਾਣਦਾ।
ਪਰ ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ।
5 ਮੈਂ ਯਹੋਵਾਹ ਹਾਂ! ਮੈਂ ਹੀ ਇੱਕ ਪਰਮੇਸ਼ੁਰ ਹਾਂ।
ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।
ਮੈਂ ਤੈਨੂੰ ਤਾਕਤਵਰ ਬਣਾਵਾਂਗਾ,
ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।
6 ਮੈਂ ਇਹ ਗੱਲਾਂ ਇਸ ਲਈ ਕਰ ਰਿਹਾ ਹਾਂ ਤਾਂ ਜੋ ਸਾਰੇ ਲੋਕ ਜਾਣ ਲੈਣ
ਕਿ ਮੈਂ ਹੀ ਇੱਕੋ ਇੱਕ ਪਰਮੇਸ਼ੁਰ ਹਾਂ।
ਪੂਰਬ ਤੋਂ ਪੱਛਮ ਤੱਕ ਲੋਕ ਜਾਣ ਲੈਣਗੇ ਕਿ ਮੈਂ ਹੀ ਯਹੋਵਾਹ ਹਾਂ,
ਅਤੇ ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।
7 ਮੈਂ ਨੂਰ ਨੂੰ ਸਾਜਿਆ ਸੀ ਅਤੇ ਮੈਂ ਹਨੇਰੇ ਨੂੰ ਸਾਜਿਆ ਸੀ।
ਮੈਂ ਅਮਨ ਸਥਾਪਿਤ ਕਰਦਾ ਹਾਂ, ਅਤੇ ਮੈਂ ਹੀ ਮੁਸੀਬਤਾਂ ਪੈਦਾ ਕਰਦਾ ਹਾਂ।
ਮੈਂ ਹੀ ਯਹੋਵਾਹ ਹਾਂ-ਅਤੇ ਮੈਂ ਹੀ ਇਹ ਸਾਰੀਆਂ ਗੱਲਾਂ ਕਰਦਾ ਹਾਂ।
8 “ਕਾਸ਼, ਉੱਪਰ ਅਕਾਸ਼ਾਂ ਦੇ ਬੱਦਲ ਧਰਤੀ ਉੱਤੇ ਨੇਕੀ,
ਵਰੱਖਾ ਵਾਂਗ ਵਰ੍ਹਾਉਣ!
ਕਾਸ਼, ਧਰਤੀ ਖੁਲ੍ਹ ਜਾਵੇ ਅਤੇ ਮੁਕਤੀ ਵੱਧੇ ਫ਼ੁੱਲੇ!
ਮੈਂ, ਪਰਮੇਸ਼ਰ ਨੇ, ਇਹ ਸਭ ਕੁਝ ਸਾਜਿਆ।”
ਪਰਮੇਸ਼ੁਰ ਆਪਣੀ ਸ਼੍ਰਿਸ਼ਟੀ ਉੱਤੇ ਕਾਬੂ ਰੱਖਦਾ ਹੈ
9 “ਇਨ੍ਹਾਂ ਲੋਕਾਂ ਵੱਲ ਦੇਖੋ! ਇਹ ਉਸ ਨਾਲ ਦਲੀਲਾਂ ਕਰ ਰਹੇ ਹਨ ਜਿਸਨੇ ਉਨ੍ਹਾਂ ਨੂੰ ਸਾਜਿਆ ਸੀ। ਉਨ੍ਹਾਂ ਨੂੰ ਮੇਰੇ ਨਾਲ ਦਲੀਲਾਂ ਕਰਦੇ ਹੋਏ ਦੇਖੋ! ਉਹ ਮਿੱਟੀ ਦੇ ਟੁੱਟੇ ਹੋਏ ਬਰਤਨ ਦੇ ਟੁਕੜਿਆਂ ਵਰਗੇ ਹਨ। ਬੰਦਾ ਨਰਮ ਅਤੇ ਗਿੱਲੀ ਮਿੱਟੀ ਨੂੰ ਬਰਤਨ ਬਨਾਉਣ ਲਈ ਇਸਤੇਮਾਲ ਕਰਦਾ ਹੈ। ਅਤੇ ਮਿੱਟੀ ਇਹ ਨਹੀਂ ਪੁੱਛਦੀ, ‘ਬੰਦਿਆ, ਤੂੰ ਕੀ ਕਰ ਰਿਹਾ ਹੈਂ?’ ਉਹ ਚੀਜ਼ਾਂ ਜਿਹੜੀਆਂ ਬਣਾਈਆਂ ਗਈਆਂ ਹੁੰਦੀਆਂ ਹਨ, ਉਨ੍ਹਾਂ ਕੋਲ ਇਹ ਪੁੱਛਣ ਦੀ ਸ਼ਕਤੀ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਕੌਣ ਬਣਾਉਂਦਾ ਹੈ। ਲੋਕ ਇਸ ਮਿੱਟੀ ਵਰਗੇ ਹਨ। 10 ਇੱਕ ਪਿਤਾ ਆਪਣੇ ਬੰਦਿਆਂ ਨੂੰ ਜਨਮ ਦਿੰਦਾ ਹੈ। ਅਤੇ ਬੱਚੇ ਇਹ ਨਹੀਂ ਪੁੱਛ ਸੱਕਦੇ, ‘ਤੁਸੀਂ ਮੈਨੂੰ ਜੀਵਨ ਕਿਉਂ ਦੇ ਰਹੇ ਹੋ?’ ਬੱਚੇ ਆਪਣੀ ਮਾਂ ਨੂੰ ਇਹ ਪ੍ਰਸ਼ਨ ਨਹੀਂ ਕਰ ਸੱਕਦੇ, ‘ਤੂੰ ਮੈਨੂੰ ਕਿਉਂ ਜਨਮ ਦੇ ਰਹੀ ਹੈਂ?’”
11 ਯਹੋਵਾਹ ਪਰਮੇਸ਼ੁਰ ਇਸਰਾਏਲ ਦਾ ਪਵਿੱਤਰ ਪੁਰੱਖ ਹੈ। ਉਸ ਨੇ ਇਸਰਾਏਲ ਨੂੰ ਸਾਜਿਆ ਸੀ। ਅਤੇ ਯਹੋਵਾਹ ਆਖਦਾ ਹੈ,
“ਮੇਰੇ ਪੁੱਤਰੋ, ਤੁਸੀਂ ਮੈਨੂੰ ਸੰਕੇਤ ਦੇਣ ਲਈ ਆਖਿਆ ਸੀ।
ਤੁਸੀਂ ਮੈਨੂੰ ਉਹ ਗੱਲਾਂ ਦਰਸਾਉਣ ਲਈ ਆਖਿਆ ਸੀ ਜਿਹੜੀਆਂ ਮੈਂ ਕੀਤੀਆਂ ਹਨ।
12 ਇਸ ਲਈ ਦੇਖੋ! ਮੈਂ ਧਰਤੀ ਨੂੰ ਸਾਜਿਆ ਸੀ।
ਅਤੇ ਮੈਂ ਇਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਜਿਆ ਸੀ।
ਮੈਂ ਆਪਣੇ ਹੀ ਹੱਥਾਂ ਦੀ ਵਰਤੋਂ ਕੀਤੀ ਸੀ ਅਤੇ ਸਾਜਿਆ ਸੀ ਅਕਾਸ਼ਾਂ ਨੂੰ।
ਅਤੇ ਮੈਂ ਆਦੇਸ਼ ਦਿੰਦਾ ਹਾਂ ਅਕਾਸ਼ ਦੀਆਂ ਸਮੂਹ ਫ਼ੌਜਾਂ ਨੂੰ।
13 ਮੈਂ ਖੋਰੁਸ ਨੂੰ ਉਸਦੀ ਸ਼ਕਤੀ ਦਿੱਤੀ ਸੀ, ਤਾਂ ਜੋ ਉਹ ਨੇਕ ਗੱਲਾਂ ਕਰ ਸੱਕੇ।
ਅਤੇ ਮੈਂ ਉਸ ਦੇ ਕਾਰਜ ਨੂੰ ਅਸਾਨ ਬਣਾ ਦਿਆਂਗਾ।
ਖੋਰੁਸ ਫ਼ੇਰ ਮੇਰੇ ਸ਼ਹਿਰ ਨੂੰ ਉਸਾਰੇਗਾ।
ਅਤੇ ਉਹ ਮੇਰੇ ਬੰਦਿਆਂ ਨੂੰ ਮੁਕਤੀ ਦੇਵੇਗਾ।
ਖੋਰੁਸ ਮੇਰੇ ਬੰਦਿਆਂ ਨੂੰ ਮੈਨੂੰ ਨਹੀਂ ਵੇਚੇਗਾ।
ਉਹ ਮੇਰੇ ਜਲਾਵਤਨੀ ਲੋਕਾਂ ਨੂੰ ਅਜ਼ਾਦ ਕਰ ਦੇਵੇਗਾ
ਅਤੇ ਮੈਨੂੰ ਉਸ ਨੂੰ ਇਹ ਗੱਲਾਂ ਕਰਨ ਲਈ ਅਦਾਇਗੀ ਜਾਂ ਇਨਾਮ ਨਹੀਂ ਦੇਣਾ ਪਵੇਗਾ।”
ਯਹੋਵਾਹ ਸਰਬ-ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ ਸਨ।
14 ਯਹੋਵਾਹ ਆਖਦਾ ਹੈ, “ਮਿਸਰ ਤੇ ਇਬੋਪੀਆ ਅਮੀਰ ਹਨ,
ਪਰ ਹੇ ਇਸਰਾਏਲ ਇਹ ਦੌਲਤਾਂ ਤੈਨੂੰ ਮਿਲਣਗੀਆਂ।
ਸੇਬਾ ਦੇ ਲੰਮੇ ਕਦ੍ਦ ਵਾਲੇ ਲੋਕ ਤੇਰੇ ਹੋਣਗੇ,
ਉਹ ਆਪਣੀਆਂ ਗਰਦਨਾਂ ਵਿੱਚ ਪਾਈਆਂ ਹੋਈਆਂ ਜ਼ੰਜ਼ੀਰਾਂ ਸੰਗ ਚੱਲਣਗੇ।
ਉਹ ਤੇਰੇ ਸਾਹਮਣੇ ਝੁਕਣਗੇ
ਅਤੇ ਉਹ ਤੇਰੇ ਸਾਹਮਣੇ ਪ੍ਰਾਰਥਨਾ ਕਰਨਗੇ।”
ਇਸਰਾਏਲ ਪਰਮੇਸ਼ੁਰ ਤੇਰੇ ਨਾਲ ਹੈ।
ਅਤੇ ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ।
15 ਹੇ ਪਰਮੇਸ਼ੁਰ, ਤੁਸੀਂ ਹੀ ਉਹ ਪਰਮੇਸ਼ੁਰ ਹੋ ਜਿਸ ਨੂੰ ਲੋਕ ਨਹੀਂ ਦੇਖ ਸੱਕਦੇ।
ਤੁਸੀਂ ਹੀ ਇਸਰਾਏਲ ਦੇ ਰੱਖਿਅਕੱ ਹੋ।
16 ਬਹੁਤੇ ਲੋਕ ਝੂਠੇ ਦੇਵਤੇ ਬਣਾਉਂਦੇ ਨੇ।
ਪਰ ਉਹ ਲੋਕ ਨਿਰਾਸ਼ ਹੋਣਗੇ।
ਉਹ ਸਾਰੇ ਲੋਕ ਸ਼ਰਮਸਾਰ ਹੋਕੇ ਚੱਲੇ ਜਾਣਗੇ।
17 ਪਰ ਯਹੋਵਾਹ ਇਸਰਾਏਲ ਨੂੰ ਬਚਾਵੇਗਾ
ਉਹ ਮੁਕਤੀ ਸਦਾ ਵਾਸਤੇ ਹੋਵੇਗੀ।
ਇਸਰਾਏਲ ਫ਼ੇਰ ਕਦੇ ਵੀ ਸ਼ਰਮਸਾਰ ਨਹੀਂ ਹੋਵੇਗਾ।
18 ਯਹੋਵਾਹ ਪਰਮੇਸ਼ੁਰ ਹੈ।
ਉਸ ਨੇ ਧਰਤੀ ਅਤੇ ਅਕਾਸ਼ਾਂ ਨੂੰ ਸਾਜਿਆ ਸੀ।
ਯਹੋਵਾਹ ਨੇ ਧਰਤੀ ਨੂੰ ਉਸਦੀ ਬਾਵੇਂ ਰੱਖ ਦਿੱਤਾ ਸੀ।
ਯਹੋਵਾਹ ਨੇ ਧਰਤੀ ਨੂੰ ਸੱਖਣਾ ਹੋਣਾ ਨਹੀਂ ਚਾਹਿਆ ਸੀ ਜਦੋਂ ਉਸ ਨੇ ਇਸ ਨੂੰ ਸਾਜਿਆ ਸੀ।
ਉਸ ਨੇ ਇਸ ਨੂੰ ਸਦਾ ਜਿਉਣ ਲਈ ਸਾਜਿਆ ਸੀ।
“ਮੈਂ ਹੀ ਯਹੋਵਾਹ ਹਾਂ,
ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ।
19 ਮੈਂ ਗੁਪਰ ਰੂਪ ਵਿੱਚ ਨਹੀਂ ਬੋਲਿਆ ਸੀ।
ਮੈਂ ਗੁਪਤ ਰੂਪ ਵਿੱਚ ਆਖਿਆ ਹੈ।
ਮੈਂ ਖੁਲ੍ਹੇ-ਆਮ ਆਖਿਆ ਹੈ।
ਮੈਂ ਆਪਣੇ ਸ਼ਬਦ, ਦੁਨੀਆਂ ਦੀ ਹਨੇਰੀ ਬਾਵੇਂ ਨਹੀਂ ਛੁਪਾਏ ਸਨ।
ਮੈਂ ਯਾਕੂਬ ਦੇ ਲੋਕਾਂ ਨੂੰ ਨਹੀਂ ਆਖਿਆ ਸੀ ਕਿ
ਉਹ ਮੈਨੂੰ ਖਾਲੀ ਥਾਵਾਂ ਅੰਦਰ ਦੇਖਣ।
ਮੈਂ ਹੀ ਯਹੋਵਾਹ ਹਾਂ, ਅਤੇ ਮੈਂ ਸੱਚ ਬੋਲਦਾ ਹਾਂ।
ਮੈਂ ਉਹੀ ਗੱਲਾਂ ਆਖਦਾ ਹਾਂ, ਜੋ ਸਹੀ ਹਨ।”
ਯਹੋਵਾਹ ਪ੍ਰਮਾਣ ਦਿੰਦਾ ਹੈ ਕਿ ਉਹੀ ਇੱਕੋ ਇੱਕ ਪਰਮੇਸ਼ੁਰ ਹੈ
20 “ਤੁਸੀਂ ਲੋਕ ਹੋਰਨਾਂ ਕੌਮਾਂ ਤੋਂ ਬਚ ਗਏ ਹੋ। ਇਸ ਲਈ ਇਕੱਠੇ ਹੋ ਜਾਓ ਅਤੇ ਮੇਰੇ ਪਾਸ ਆਓ। (ਇਨ੍ਹਾਂ ਲੋਕਾਂ ਨੇ ਝੂਠੇ ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ। ਇਹ ਲੋਕ ਉਨ੍ਹਾਂ ਨਿਕੰਮੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਪਰ ਉਹ ਲੋਕ ਇਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। 21 ਇਨ੍ਹਾਂ ਲੋਕਾਂ ਨੂੰ ਆਖੋ ਕਿ ਮੇਰੇ ਕੋਲ ਆ ਜਾਣ। ਉਨ੍ਹਾਂ ਨੂੰ ਆਪਣਾ ਪੱਖ ਦੱਸਣ ਦਿਓ ਅਤੇ ਇਨ੍ਹਾਂ ਗੱਲਾਂ ਬਾਰੇ ਬਹਿਸ ਕਰਨ ਦਿਓ।)
“ਬਹੁਤ ਚਿਰ ਪਹਿਲਾਂ ਵਾਪਰੀਆਂ ਗੱਲਾਂ ਬਾਰੇ ਤੁਹਾਨੂੰ ਕਿਸਨੇ ਦੱਸਿਆ? ੱਬਹੁਤ ਚਿਰ ਪਹਿਲਾਂ ਤੋਂ ਤੁਹਾਨੂੰ ਇਹ ਗੱਲਾਂ ਕੌਣ ਦਸਦਾ ਰਿਹਾ ਹੈ? ਮੈਂ, ਯਹੋਵਾਹ ਹੀ, ਉਹ ਹਾਂ ਜਿਸਨੇ ਇਹ ਗੱਲਾਂ ਆਖੀਆਂ। ਮੈਂ ਹੀ ਇੱਕੋ ਹੀ ਇੱਕ ਪਰਮੇਸ਼ੁਰ ਹਾਂ। ਕੀ ਇੱਥੇ ਮੇਰੇ ਵਰਗਾ ਕੋਈ ਹੋਰ ਪਰਮੇਸ਼ੁਰ ਹੈ? ਕੀ ਇੱਥੇ ਕੋਈ ਦੂਸਰਾ ਨੇਕ ਪਰਮੇਸ਼ੁਰ ਹੈ? ਕੀ ਇੱਥੇ ਕੋਈ ਹੋਰ ਪਰਮੇਸ਼ੁਰ ਹੈ ਜਿਹੜਾ ਆਪਣੇ ਬੰਦਿਆਂ ਨੂੰ ਬਚਾਉਂਦਾ ਹੈ? ਨਹੀਂ! ਇੱਥੇ ਕੋਈ ਹੋਰ ਪਰਮੇਸ਼ੁਰ ਨਹੀਂ ਹੈ! 22 ਦੂਰ-ਦੂਰ ਦੇ ਤੁਹਾਨੂੰ ਸਮੂਹ ਲੋਕਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਝੂਠੇ ਦੇਵਤਿਆਂ ਦੇ ਪਿੱਛੇ ਲੱਗਣ ਤੋਂ ਹਟ ਜਾਓ। ਤੁਹਾਨੂੰ ਚਾਹੀਦਾ ਹੈ ਕਿ ਮੇਰੇ ਪਿੱਛੇ ਲੱਗੋ ਅਤੇ ਬਚ ਜਾਓ। ਮੈਂ ਪਰਮੇਸ਼ੁਰ ਹਾਂ। ਇੱਥੇ ਕੋਈ ਹੋਰ ਪਰਮੇਸ਼ੁਰ ਨਹੀਂ ਹੈ। ਮੈਂ ਹੀ ਇੱਕੋ ਇੱਕ ਪਰਮੇਸ਼ੁਰ ਹਾਂ।
23 “ਮੈਂ ਇਹ ਇਕਰਾਰ ਖੁਦ ਆਪਣੀ ਸ਼ਕਤੀ ਨਾਲ ਕਰਦਾ ਹਾਂ। ਅਤੇ ਜਦੋਂ ਮੈਂ ਕੋਈ ਇਕਰਾਰ ਕਰਦਾ ਹਾਂ, ਉਹ ਇਕਰਾਰ ਸੱਚਾ ਹੁੰਦਾ ਹੈ। ਜਿਹੜੀ ਗੱਲ ਦਾ ਮੈਂ ਇਕਰਾਰ ਕਰਦਾ ਹਾਂ ਉਹ ਜ਼ਰੂਰ ਵਾਪਰੇਗੀ: ਅਤੇ ਮੈਂ ਇਕਰਾਰ ਕਰਦਾ ਹਾਂ ਕਿ ਹਰ ਬੰਦਾ ਮੇਰੇ (ਪਰਮੇਸ਼ੁਰ ਦੇ) ਅੱਗੇ ਝੁਕੇਗਾ। ਅਤੇ ਹਰ ਬੰਦਾ ਮੇਰੇ ਪਿੱਛੇ ਲੱਗਣ ਦਾ ਇਕਰਾਰ ਕਰੇਗਾ। 24 ਲੋਕ ਆਖਣਗੇ, ‘ਨੇਕੀ ਅਤੇ ਸ਼ਕਤੀ ਸਿਰਫ਼ ਯਹੋਵਾਹ ਵੱਲੋਂ ਆਉਂਦੀ ਹੈ।’”
ਕੁਝ ਲੋਕ ਯਹੋਵਾਹ ਉੱਤੇ ਨਾਰਾਜ਼ ਹਨ। ਪਰ ਯਹੋਵਾਹ ਦੇ ਗਵਾਹ ਆਉਣਗੇ ਅਤੇ ਉਨ੍ਹਾਂ ਗੱਲਾਂ ਬਾਰੇ ਦੱਸਣਗੇ ਜਿਹੜੀਆਂ ਯਹੋਵਾਹ ਨੇ ਕੀਤੀਆਂ ਹਨ। ਇਸ ਲਈ ਉਹ ਨਾਰਾਜ਼ ਲੋਕ ਸ਼ਰਮਸਾਰ ਹੋ ਜਾਣਗੇ। 25 ਯਹੋਵਾਹ ਇਸਰਾਏਲ ਦੇ ਲੋਕਾਂ ਦੀ ਨੇਕੀ ਕਰਨ ਵਿੱਚ ਸਹਾਇਤਾ ਕਰੇਗਾ, ਅਤੇ ਲੋਕ ਆਪਣੇ ਪਰਮੇਸ਼ੁਰ ਉੱਤੇ ਬਹੁਤ ਮਾਣ ਕਰਨਗੇ।
ਆਖਰੀ ਪਲੇਗ ਦੇ ਨਾਲ ਦੂਤ
15 ਫ਼ੇਰ ਮੈਂ ਸਵਰਗ ਵਿੱਚ ਇੱਕ ਹੋਰ ਅਚੰਭਾ ਦੇਖਿਆ ਇਹ ਬਹੁਤ ਮਹਾਨ ਅਤੇ ਹੈਰਾਨੀ ਭਰਿਆ ਸੀ। ਉੱਥੇ ਸੱਤ ਦੂਤ ਸੱਤ ਮੁਸੀਬਤਾਂ ਲਿਆ ਰਹੇ ਸਨ। ਇਹ ਆਖਰੀ ਮੁਸੀਬਤਾਂ ਸਨ, ਕਿਉਂ ਕਿ ਇਸਤੋਂ ਬਾਅਦ ਪਰਮੇਸ਼ੁਰ ਦਾ ਗੁੱਸਾ ਮੁੱਕ ਜਾਵੇਗਾ।
2 ਜੋ ਕੁਝ ਮੈਂ ਦੇਖਿਆ ਉਹ ਸ਼ੀਸ਼ੇ ਦੇ ਸਮੁੰਦਰ ਵਰਗਾ ਸੀ ਜਿਸ ਵਿੱਚ ਅੱਗ ਬਲੀ ਹੋਈ ਸੀ। ਉਹ ਸਾਰੇ ਲੋਕ ਜਿਨ੍ਹਾਂ ਨੇ ਜਾਨਵਰ, ਅਤੇ ਉਸਦੀ ਮੂਰਤੀ ਅਤੇ ਸਮੁੰਦਰ ਕੰਢੇ ਖਲੋਤੇ ਉਸ ਦੇ ਨਾਮਾਂ ਦੀ ਸੰਖਿਆ ਉੱਤੇ ਜਿੱਤ ਪ੍ਰਾਪਤ ਕਰ ਲਈ ਸੀ। ਇਨ੍ਹਾਂ ਲੋਕਾਂ ਕੋਲ ਉਹ ਸਾਰੰਗੀਆਂ ਸਨ ਜਿਹੜੀਆਂ ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਦਿੱਤੀਆਂ ਗਈਆਂ ਸਨ। 3 ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਇਆ,
“ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ,
ਜਿਹੜੀਆਂ ਗੱਲਾਂ ਤੂੰ ਕਰਦਾ ਹੈਂ ਮਹਾਨ
ਅਤੇ ਹੈਰਾਨੁਕ ਹਨ। ਸਾਰੀਆਂ ਕੌਮਾਂ ਦੇ ਰਾਜਿਆ,
ਤੇਰੇ ਰਾਹ ਧਰਮੀ ਅਤੇ ਸੱਚੇ ਹਨ।
4 ਹੇ ਪ੍ਰਭੂ ਸਾਰੇ ਲੋਕ ਤੈਥੋਂ ਡਰਨਗੇ।
ਸਾਰੇ ਲੋਕ ਤੇਰੇ ਨਾਮ ਦੀ ਉਸਤਤਿ ਕਰਨਗੇ।
ਸਿਰਫ਼ ਤੂੰ ਹੀ ਪਵਿੱਤਰ ਹੈਂ।
ਸਾਰੀਆਂ ਕੌਮਾਂ ਆਉਣਗੀਆਂ ਅਤੇ ਉਪਾਸਨਾ ਕਰਨਗੀਆਂ,
ਕਿਉਂਕਿ ਇਹ ਸਪੱਸ਼ਟ ਹੈ ਕਿ ਤੂੰ ਹੀ ਉਹ ਗੱਲਾਂ ਕਰਦਾ ਹੈਂ, ਜਿਹੜੀਆਂ ਸਹੀ ਹਨ।”
5 ਇਸ ਤੋਂ ਮਗਰੋਂ ਮੈਂ ਸਵਰਗ ਵਿੱਚ ਮੰਦਰ ਪਰਮੇਸ਼ੁਰ ਦੀ ਹਜ਼ੂਰੀ ਦਾ ਪਵਿੱਤਰ ਸਥਾਨ [a] ਦੇਖਿਆ। ਮੰਦਰ ਖੁੱਲ੍ਹਾ ਸੀ। 6 ਸੱਤ ਦੂਤ ਜਿਨ੍ਹਾਂ ਕੋਲ ਸੱਤ ਮੁਸੀਬਤਾਂ ਸਨ ਮੰਦਰ ਵਿੱਚੋਂ ਬਾਹਰ ਆਏ। ਉਹ ਸਾਫ਼ ਅਤੇ ਚਮਕਦਾਰ ਕਤਾਨ ਵਿੱਚ ਸਜਿੱਤ ਸਨ। ਉਨ੍ਹਾਂ ਨੇ ਸੀਨਿਆਂ ਤੇ ਸੁਨਿਹਰੀ ਪੱਟੀਆਂ ਬੰਨ੍ਹੀਆਂ ਹੋਈਆਂ ਸਨ। 7 ਫ਼ੇਰ ਚੌਹਾਂ ਸਜੀਵ ਚੀਜ਼ਾਂ ਵਿੱਚੋਂ ਇੱਕ ਨੇ ਸੱਤ ਦੂਤਾਂ ਨੂੰ ਸੋਨੇ ਦੇ ਸੱਤ ਕਟੋਰੇ ਦਿੱਤੇ। ਕਟੋਰੇ ਉਸ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਹੋਏ ਸਨ ਜਿਹੜਾ ਸਦਾ ਜੀਵਤ ਹੈ। 8 ਮੰਦਰ ਪਰਮੇਸ਼ੁਰ ਦੀ ਸ਼ਾਨ ਅਤੇ ਸ਼ਕਤੀ ਦੇ ਧੂੰਏਂ ਨਾਲ ਭਰਿਆ ਹੋਇਆ ਸੀ। ਓਨਾ ਚਿਰ ਕੋਈ ਵੀ ਮੰਦਰ ਵਿੱਚ ਦਾਖਲ ਨਹੀਂ ਹੋ ਸੱਕਦਾ ਜਿੰਨਾ ਚਿਰ ਸੱਤਾਂ ਦੂਤਾਂ ਦੀਆਂ ਸੱਤੇ ਮੁਸੀਬਤਾਂ ਸੰਪੂਰਣ ਨਹੀਂ ਹੋ ਜਾਂਦੀਆਂ।
2010 by World Bible Translation Center