Old/New Testament
ਯਿੱਸਾਕਾਰ ਦੇ ਉੱਤਰਾਧਿਕਾਰੀ
7 ਯਿੱਸਾਕਾਰ ਦੇ ਚਾਰ ਪੁੱਤਰ ਤੋਲਾ, ਫ਼ੂਆਹ, ਯਾਸ਼ੂਬ ਅਤੇ ਸ਼ਿਮਰੋਨ ਸਨ।
2 ਤੋਲਾ ਦੇ ਅੱਗੋਂ ਉਜ਼ੀ, ਰਫ਼ਾਯਾਹ, ਯਰੀਏਲ, ਯਹਮਈ, ਯਿਬਸਾਮ ਅਤੇ ਸ਼ਮੂਏਲ 6 ਪੁੱਤਰ ਸਨ ਅਤੇ ਉਹ ਸਾਰੇ ਆਪੋ-ਆਪਣੇ ਘਰਾਣਿਆਂ ਦੇ ਆਗੂ ਸਨ। ਇਹ ਮਨੁੱਖ ਅਤੇ ਇਨ੍ਹਾਂ ਦੇ ਉੱਤਰਾਧਿਕਾਰੀਆਂ ਦੇ ਸਾਰੇ ਮਨੁੱਖ ਵੀਰ ਸਿਪਾਹੀ ਸਨ। ਦਾਊਦ ਜਦੋਂ ਪਾਤਸ਼ਾਹ ਸੀ, ਉਨ੍ਹਾਂ ਦਿਨਾਂ ਵਿੱਚ ਇਨ੍ਹਾਂ ਵੀਰ ਯੋਧਿਆਂ (ਜੋ ਜੰਗ ਲਈ ਤਿਆਰ ਬਰ ਤਿਆਰ ਸਨ) ਦੀ ਗਿਣਤੀ 22,600 ਸੀ।
3 ਉਜ਼ੀ ਦਾ ਪੁੱਤਰ ਯਿਜ਼ਰਹਯਾਹ ਸੀ ਅਤੇ ਯਿਜ਼ਰਹਯਾਹ ਦੇ ਪੁੱਤਰ ਮੀਕਾਏਲ, ਓਬਦਯਾਹ, ਯੋਏਲ ਅਤੇ ਯਿੱਸ਼ਿਯਾਹ ਸਨ। ਇਹ ਪੰਜੋ ਆਦਮੀ ਆਪੋ-ਆਪਣੇ ਘਰਾਣੇ ਦੇ ਮੁਖੀਏ ਸਨ। 4 ਇਨ੍ਹਾਂ ਦੇ ਖਾਨਦਾਨੀ ਇਤਹਾਸ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਕੋਲ ਜੰਗੀ ਤਿਆਰ ਬਰ ਤਿਆਰ ਸਿਪਾਹੀਆਂ ਦੀ ਗਿਣਤੀ 36,000 ਸੀ। ਇਨ੍ਹਾਂ ਦਾ ਘਰਾਣਾ ਬੜਾ ਵਿਸ਼ਾਲ ਸੀ ਕਿਉਂ ਕਿ ਇਨ੍ਹਾਂ ਦੀਆਂ ਅਨੇਕ ਬੀਵੀਆਂ ਅਤੇ ਬੱਚੇ ਸਨ।
5 ਇਨ੍ਹਾਂ ਦੇ ਘਰਾਣੇ ਦੇ ਇਤਹਾਸ ਤੋਂ ਪਤਾ ਲਗਦਾ ਹੈ ਕਿ ਯਿੱਸਾਕਾਰ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚ 87,000 ਸੂਰਮੇ ਸਨ।
ਬਿਨਯਾਮੀਨ ਦੇ ਉੱਤਰਾਧਿਕਾਰੀ
6 ਬਿਨਯਾਮੀਨ ਦੇ ਬਲਾ, ਬਕਰ ਅਤੇ ਯਿਦੀਅਏਲ 3 ਪੁੱਤਰ ਸਨ।
7 ਬਲਾ ਦੇ ਅੱਗੋਂ 5 ਪੁੱਤਰ ਅਸਬੋਨ, ਉਜ਼ੀ, ਉੱਜ਼ੀਏਲ, ਯਿਰਮੋਥ ਅਤੇ ਈਰੀ ਸਨ। ਇਹ ਵੀ ਆਪੋ ਆਪਣੇ ਘਰਾਣੇ ਦੇ ਮੁਖੀਏ ਸਨ। ਇਨ੍ਹਾਂ ਦੀ ਵੀ ਕੁਲ ਪੱਤ੍ਰੀ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਕੋਲ 22,034 ਸੂਰਮੇ ਸਨ।
8 ਬਕਰ ਦੇ ਪੁੱਤਰ ਸਨ: ਜ਼ਮੀਰਾਹ, ਯੋਆਸ਼, ਅਲੀਅਜ਼ਰ, ਅਲਯੋਏਨਈ, ਆਮਰੀ, ਯਿਰੇਮੋਥ, ਅਬੀਯਾਹ, ਅਨਾਥੋਥ ਅਤੇ ਆਲਾਮਾਥ। ਇਹ ਸਾਰੇ ਬਕਰ ਦੇ 9 ਪੁੱਤਰ ਸਨ। 9 ਇਨ੍ਹਾਂ ਦੀ ਕੁਲ ਪੱਤ੍ਰੀ ਤੋਂ ਪਤਾ ਚਲਦਾ ਹੈ ਕਿ ਕਿਹੜੇ-ਕਿਹੜੇ ਇਨ੍ਹਾਂ ਦੇ ਮੁਖੀਏ ਜਾਂ ਆਗੂ ਸਨ ਅਤੇ ਇਹ ਵੀ ਕਿ ਇਨ੍ਹਾਂ ਕੋਲ ਵੀਰ ਸੂਰਮੇ 20,200 ਦੀ ਗਿਣਤੀ ਵਿੱਚ ਸਨ।
10 ਯਦੀਅਏਲ ਦਾ ਪੁੱਤਰ ਬਿਲਹਾਨ ਅਤੇ ਬਿਲਹਾਨ ਦੇ ਪੁੱਤਰ ਯਊਸ਼, ਬਿਨਯਾਮੀਨ, ਏਹੂਦ, ਕਨਅਨਾਹ, ਜ਼ੇਥਾਨ, ਤਰਸ਼ੀਸ਼ ਅਤੇ ਅਹੀਸ਼ਾਹਰ ਸਨ। 11 ਯਿਦੀਅਏਲ ਦੇ ਸਾਰੇ ਪੁੱਤਰ ਆਪਣੇ ਘਰਾਣਿਆਂ ਦੇ ਮੁਖੀਏ ਸਨ ਅਤੇ ਇਨ੍ਹਾਂ ਕੋਲ 17,200 ਵੀਰ ਬਹਾਦੁਰ ਸਨ।
12 ਅਤੇ ਸ਼ੁੱਪੀਮ ਅਤੇ ਹੁੱਪੀਮ ਈਰ ਦੇ ਉੱਤਰਾਧਿਕਾਰੀ ਸਨ। ਹੁਸ਼ੀਮ ਅਹੇਰ ਦਾ ਪੁੱਤਰ ਸੀ।
ਨਫ਼ਤਾਲੀ ਦੇ ਉੱਤਰਾਧਿਕਾਰੀ
13 ਨਫ਼ਤਾਲੀ ਦੇ ਪੁੱਤਰ ਸਨ ਯਹਸੀਏਲ, ਗੂਨੀ, ਯਸਰ ਤੇ ਸ਼ੱਲੂਮ।
ਅਤੇ ਇਹ ਸਾਰੇ ਬਿਲਹਾਹ ਦੇ ਉੱਤਰਾਧਿਕਾਰੀ ਸਨ।
ਮਨੱਸ਼ਹ ਦੇ ਉੱਤਰਾਧਿਕਾਰੀ
14 ਮਨੱਸ਼ਹ ਦੇ ਉੱਤਰਾਧਿਕਾਰੀ ਇਉਂ ਹਨ: ਮਨੱਸ਼ਹ ਦੀ ਅਰਾਮੀ ਦਾਸੀ ਨੇ ਪੁੱਤਰ ਜਣਿਆ ਜਿਸਦਾ ਨਾਂ ਅਸਰੀਏਲ ਸੀ-ਉਹ ਗਿਲਆਦ ਦਾ ਪਿਤਾ ਮਾਕੀਰ ਜਣੀ। 15 ਮਾਕੀਰ ਨੇ ਹੁੱਪੀਮ ਤੇ ਸ਼ੁੱਪੀਮ ਤੋਂ ਇੱਕ ਔਰਤ ਨਾਲ ਵਿਆਹ ਕਰਵਾਇਆ। ਉਸ ਦੀ ਭੈਣ ਦਾ ਨਾਂ ਮਅਕਾਹ ਸੀ। ਦੂਸਰੇ ਉੱਤਰਾਧਿਕਾਰੀ ਦਾ ਨਾਂ ਸਲਾਫ਼ਹਾਦ ਸੀ। ਸਲਾਫ਼ਹਾਦ ਕੋਲ ਸਿਰਫ਼ ਧੀਆਂ ਹੀ ਸਨ। 16 ਮਾਕੀਰ ਦੀ ਪਤਨੀ ਮਅਕਾਹ ਦੇ ਘਰ ਮੁੰਡਾ ਪੈਦਾ ਹੋਇਆ ਤੇ ਮਅਕਾਹ ਨੇ ਉਸਦਾ ਨਾਂ ਪਰਸ਼ ਰੱਖਿਆ। ਪਰਸ਼ ਦੇ ਭਰਾ ਦਾ ਨਾਂ ਸ਼ਰਸ਼ ਸੀ ਅਤੇ ਊਲਾਮ ਅਤੇ ਰਾਕਮ ਸ਼ਰਸ਼ ਦੇ ਪੁੱਤਰ ਸਨ।
17 ਊਲਾਮ ਦਾ ਪੁੱਤਰ ਬਾਦਾਨ ਸੀ।
ਇਹ ਸਾਰੇ ਗਿਲਆਦ ਦੇ ਉੱਤਰਾਧਿਕਾਰੀ ਸਨ। ਗਿਲਆਦ ਮਾਕੀਰ ਦਾ ਪੁੱਤਰ ਸੀ ਅਤੇ ਮਾਕੀਰ ਮਨੱਸ਼ਹ ਦਾ ਪੁੱਤਰ ਸੀ। 18 ਮਾਕੀਰ ਦੀ ਭੈਣ ਹੰਮੋਲਕਥ ਨੇ ਈਸ਼ਹੋਦ, ਅਬੀਅਜ਼ਰ ਅਤੇ ਮਹਲਾਹ ਨੂੰ ਜਨਮ ਦਿੱਤਾ।
19 ਤੇ ਸ਼ਿਮੀਦਾ ਦੇ ਅਹਯਾਨ, ਸ਼ਕਮ, ਲਿਕਹੀ ਅਤੇ ਅਨੀਆਮ ਪੁੱਤਰ ਸਨ।
ਅਫ਼ਰਾਈਮ ਦੇ ਉੱਤਰਾਧਿਕਾਰੀ
20 ਅਫ਼ਰਾਈਮ ਦੇ ਉੱਤਰਾਧਿਕਾਰੀਆਂ ਦੇ ਨਾਉਂ ਇਸ ਪ੍ਰਕਾਰ ਸਨ: ਅਫ਼ਰਾਈਮ ਦਾ ਪੁੱਤਰ ਸ਼ੂਥਾਲਹ ਅਤੇ ਉਸਦਾ ਪੁੱਤਰ ਬਰਦ ਤੇ ਬਰਦ ਦਾ ਪੁੱਤਰ ਤਹਥ ਸੀ। 21 ਤਹਥ ਦੇ ਪੁੱਤਰ ਦਾ ਨਾਉਂ ਅਲਆਦਾਹ ਸੀ ਤੇ ਅਲਆਦਾਹ ਦਾ ਪੁੱਤਰ ਤਹਥ ਤੇ ਤਹਥ ਦਾ ਪੁੱਤਰ ਜ਼ਾਬਾਦ ਤੇ ਜ਼ਾਬਾਦ ਦੇ ਪੁੱਤਰ ਦਾ ਨਾਂ ਸ਼ੂਥਾਲਹ ਸੀ।
ਕੁਝ ਅਜਿਹੇ ਮਨੁੱਖ ਗਥ ਵਿੱਚੋਂ ਉੱਠੇ ਜਿਨ੍ਹਾਂ ਨੇ ਅਜ਼ਰ ਤੇ ਅਲਆਦ ਨੂੰ ਮਾਰ ਸੁੱਟਿਆ। ਇਹ ਇਸ ਲਈ ਹੋਇਆ ਕਿਉਂ ਕਿ ਅਜ਼ਰ ਤੇ ਅਲਆਦ ਗਥ ਵਿੱਚ ਉਨ੍ਹਾਂ ਦੇ ਪਸ਼ੂ, ਭੇਡਾਂ ਤੇ ਬੱਕਰੀਆਂ ਨੂੰ ਚੋਰੀ ਕਰਨ ਗਏ ਸਨ। 22 ਅਜ਼ਰ ਤੇ ਅਲਆਦ ਦਾ ਪਿਤਾ ਅਫ਼ਰਾਈਮ ਸੀ ਤੇ ਉਹ ਆਪਣੇ ਪੁੱਤਰਾਂ ਦੀ ਮੌਤ ਤੇ ਬੜੇ ਦਿਨ ਕੁਰਲਾਉਂਦਾ ਰਿਹਾ ਤੇ ਅਫ਼ਰਾਈਮ ਦਾ ਘਰਾਣਾ ਉਸ ਨੂੰ ਹੌਂਸਲਾ ਦੇਣ ਆਇਆ। 23 ਉਪਰੰਤ ਅਫ਼ਰਾਈਮ ਨੇ ਆਪਣੀ ਪਤਨੀ ਨਾਲ ਸੰਭੋਗ ਕੀਤਾ ਤੇ ਉਹ ਗਰਭਵਤੀ ਹੋ ਗਈ ਤੇ ਫ਼ਿਰ ਉਸ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਅਫ਼ਰਾਈਮ ਨੇ ਇਸ ਨਵੇਂ ਜੰਮੇ ਮੁੰਡੇ ਦਾ ਨਾਂ ਬਰੀਆਹ ਰੱਖਿਆ ਕਿਉਂ ਕਿ ਇਹ ਉਸ ਦੇ ਘਰ ਬੁਰਿਆਈ ਵਾਪਰੀ ਸੀ। 24 ਅਫ਼ਰਾਈਮ ਦੀ ਧੀ ਸ਼ਅਰਾਹ ਸੀ ਜਿਸਨੇ ਹੇਠਲੇ ਤੇ ਉਪਰਲੇ ਬੈਤ-ਹੋਰੋਨ ਨੂੰ ਅਤੇ ਉਜ਼ੇਨ-ਸ਼ਅਰਾਹ ਨੂੰ ਬਣਾਇਆ ਸੀ।
25 ਅਫ਼ਰਾਈਮ ਉਸਦਾ ਪੁੱਤਰ ਰਫ਼ਹ ਸੀ ਰਫ਼ਹ ਦਾ ਪੁੱਤਰ ਰਸ਼ਫ਼ ਤੇ ਰਸ਼ਫ਼ ਦਾ ਤਲਹ ਪੁੱਤਰ ਸੀ ਤੇ ਤਲਹ ਦਾ ਪੁੱਤਰ ਤਹਨ। 26 ਤਹਨ ਦਾ ਪੁੱਤਰ ਲਅਦਾਨ ਤੇ ਲਅਦਾਨ ਦਾ ਪੁੱਤਰ ਅੰਮੀਹੂਦ ਸੀ। ਤੇ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ। 27 ਅਲੀਸ਼ਾਮਾ ਦਾ ਪੁੱਤਰ ਨੂਨ ਤੇ ਨੂਨ ਦਾ ਯਹੋਸ਼ੁਆ ਪੁੱਤਰ ਸੀ।
28 ਅਫ਼ਰਾਈਮ ਦੇ ਉੱਤਰਾਧਿਕਾਰੀ ਜਿਨ੍ਹਾਂ ਧਰਤੀਆਂ ਤੇ ਨਗਰਾਂ ਤੇ ਜਾ ਕੇ ਵਸੇ ਉਹ ਇਸ ਤਰ੍ਹਾਂ ਹੈ: ਬੈਤੇਲ ਤੇ ਉਸ ਦੇ ਨੇੜਲੇ ਪਿੰਡ, ਨਅਰਾਨ ਦਾ ਪੂਰਬੀ ਹਿੱਸਾ, ਗਜ਼ਰ ਅਤੇ ਇਸਦੇ ਪੱਛਮ ਵੱਲ ਲਗਦੇ ਪਿੰਡ ਅਤੇ ਸ਼ਕਮ ਅਤੇ ਉਸ ਦੇ ਆਸ-ਪਾਸ ਦੇ ਪਿਂਡ ਅੱਜ਼ਾਹ ਤੀਕ ਤੇ ਉਸ ਨਾਲ ਲਗਦੇ ਪਿੰਡ ਵੀ, 29 ਅਤੇ ਮਨੱਸ਼ੀਆ ਦੀਆਂ ਹੱਦਾਂ ਕੋਲ ਬੈਤ-ਸ਼ਿਆਨ ਉਸ ਦੇ ਪਿੰਡਾਂ ਸਣੇ, ਤਅਨਾਕ ਅਤੇ ਉਸ ਦੇ ਲਾਗਲੇ ਪਿੰਡ, ਮਗਿੱਦੋ ਅਤੇ ਉਸ ਦੇ ਆਸ-ਪਾਸ ਦੇ ਪਿੰਡ ਅਤੇ ਦੌਰ ਨਗਰ ਤੇ ਉਸ ਦੇ ਪਿੰਡ। ਇਨ੍ਹਾਂ ਸਾਰੇ ਨਗਰਾਂ ਵਿੱਚ ਯੂਸੁਫ਼ ਦੇ ਉੱਤਰਾਧਿਕਾਰੀ ਵੱਸਦੇ ਸਨ। ਯੂਸੁਫ਼ ਜੋ ਕਿ ਇਸਰਾਏਲ ਦਾ ਪੁੱਤਰ ਸੀ।
ਆਸ਼ੇਰ ਦੇ ਉੱਤਰਾਧਿਕਾਰੀ
30 ਆਸ਼ੇਰ ਦੇ ਪੁੱਤਰ ਯਿਮਨਾਹ, ਯਿਸ਼ਵਾਨ, ਯਿਸ਼ਵੀ ਤੇ ਬੀਰਆਹ ਸਨ ਤੇ ਉਨ੍ਹਾਂ ਦੀ ਇੱਕ ਭੈਣ ਸੀ ਸਰਹ।
31 ਬਰੀਅਹ ਦੇ ਪੁੱਤਰ ਸਨ ਹਬਰ ਅਤੇ ਮਲਕੀਏਲ। ਮਲਕੀਏਲ ਬਿਰਜ਼ਾਵਿਥ ਦਾ ਪਿਤਾ ਸੀ।
32 ਹਬਰ-ਯਫ਼ਲੇਟ, ਸ਼ੋਮਰ ਤੇ ਹੋਥਾਮ ਤੇ ਉਨ੍ਹਾਂ ਦੀ ਭੈਣ ਸ਼ੂਆ ਦਾ ਪਿਤਾ ਸੀ।
33 ਯਫ਼ਲੇਟ ਦੇ ਪੁੱਤਰਾਂ ਦੇ ਨਾਂ ਸਨ ਪਾਸੱਕ, ਬਿਸਹਾਲ ਤੇ ਅਸ਼ਵਥ।
34 ਅਤੇ ਸ਼ਮਰ ਦੇ ਪੁੱਤਰ ਅਹੀ, ਰੋਹਗਾਹ, ਹੁੱਬਾਹ ਅਤੇ ਅਰਾਮ ਸਨ।
35 ਸ਼ਮਰ ਦੇ ਭਰਾ ਦਾ ਨਾਉਂ ਹੇਲਮ ਸੀ ਅਤੇ ਹੇਲਮ ਦੇ ਪੁੱਤਰ ਸੋਫ਼ਹ, ਯਿਮਨਾ, ਸ਼ੇਲਸ਼ ਅਤੇ ਆਮਲ ਸਨ।
36 ਸ਼ੋਫ਼ਾਹ ਦੇ ਪੁੱਤਰ ਸੂਅਹ, ਹਰਨਫ਼ਰ, ਸ਼ੂਆਲ, ਬੇਰੀ ਅਤੇ ਯਿਮਰਾਹ, 37 ਬਸਰ, ਹੋਦ, ਸ਼ੰਮਾ, ਸ਼ਿਲਸ਼ਾਹ, ਯਿਬਰਾਨ ਤੇ ਬਏਰਾ ਸਨ।
38 ਯਫ਼ੁੰਨਾਹ ਪਿਸਪਾ ਅਤੇ ਅਰਾ ਯਥਰ ਦੇ ਪੁੱਤਰਾਂ ਦੇ ਨਾਂ ਸਨ।
39 ਉੱਲਾ ਦੇ ਪੁੱਤਰ ਆਰਹ, ਹੰਨੀਏਲ ਅਤੇ ਰਿਸਯਾ ਸਨ।
40 ਇਹ ਸਾਰੇ ਆਸ਼ੇਰ ਦੇ ਉੱਤਰਾਧਿਕਾਰੀ ਸਨ। ਉਹ ਆਪਣੇ ਪਰਿਵਾਰਾਂ ਦੇ ਮੁਖੀਏ ਸਨ, ਅਤੇ ਸਭ ਤੋਂ ਬੇਹਤਰੀਨ ਆਦਮੀ ਸਨ। ਇਹ ਸਾਰੇ ਮਹਾਨ ਆਗੂ ਅਤੇ ਬਹਾਦੁਰ ਸਿਪਾਹੀ ਸਨ। ਸਾਨੂੰ ਉਨ੍ਹਾਂ ਦੇ ਪਰਵਾਰਿਕ ਇਤਹਾਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਕੋਲ ਜੰਗ ਲਈ ਤਿਆਰ ਬਰ ਤਿਆਰ 26000 ਸਿਪਾਹੀ ਸਨ।
ਸ਼ਾਊਲ ਪਾਤਸ਼ਾਹ ਦੇ ਘਰਾਣੇ ਦਾ ਇਤਹਾਸ
8 ਬਿਨਯਾਮੀਨ ਬਲਾ ਦਾ ਪਿਤਾ ਸੀ ਅਤੇ ਬਲਾ ਉਸਦਾ ਪਹਿਲੋਠਾ ਪੁੱਤਰ ਸੀ। ਉਸਦਾ ਦੂਜਾ ਪੁੱਤਰ ਅਸ਼ਬੇਲ, ਤੀਜਾ ਅਹਰਹ ਸੀ। 2 ਨੋਹਾਹ ਬਿਨਯਾਮੀਨ ਦਾ ਚੌਥਾ ਪੁੱਤਰ, ਪੰਜਵਾਂ ਪੁੱਤਰ ਰਾਫ਼ਾ ਸੀ।
3-5 ਅੱਦਾਰ, ਗੇਰਾ, ਅਬੀਹੂਦ, ਅਬੀਸ਼ੂਆ, ਨਅਮਾਨ, ਅਹੋਅਹ, ਗੇਰਾ, ਸ਼ਫ਼ੂਫ਼ਾਨ ਅਤੇ ਹੂਰਾਮ ਇਹ ਸਭ ਬਲਾ ਦੇ ਪੁੱਤਰ ਸਨ।
6-7 ਇਹ ਅਹੂਦ ਦੇ ਉੱਤਰਾਧਿਕਾਰੀ ਸਨ। ਉਹ ਗਬਾ ਵਿੱਚ ਆਪਣੇ ਪਰਿਵਾਰਾਂ ਦੇ ਆਗੂ ਸਨ, ਅਤੇ ਉਹ ਕੈਦੀਆਂ ਵਜੋਂ ਮਾਨਾਹਥ ਨੂੰ ਲਿਜਾਏ ਗਏ ਸਨ। ਉਨ੍ਹਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ। ਅਹੂਦ ਦੇ ਉੱਤਰਾਧਿਕਾਰੀਆਂ ਚੋਂ: ਨਅਮਾਨ, ਅਹੀਯਾਹ ਅਤੇ ਗੇਰਾ। ਗੇਰਾ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰੋ ਕੱਢ ਦਿੱਤਾ। ਗੇਰਾ ਉਜ਼ਾ ਅਤੇ ਅਹੀਹੂਦ ਦਾ ਪਿਤਾ ਸੀ।
8 ਸ਼ਹਰਯਿਮ ਨੇ ਮੋਆਬ ’ਚ ਆਪਣੀਆਂ ਬੀਵੀਆਂ ਹੂਸ਼ੀਮ ਅਤੇ ਬਅਰਾ ਨੂੰ ਤਲਾਕ ਦੇ ਦਿੱਤਾ। ਇਸ ਉਪਰੰਤ ਹੋਰ ਬੀਵੀ ਤੋਂ ਉਸ ਨੇ ਕੁਝ ਬੱਚੇ ਜੰਮੇ। 9-10 ਸ਼ਹਰਯਿਮ ਨੇ ਆਪਣੀ ਹੋਰ ਬੀਵੀ ਜਿਸਦਾ ਨਾਂ ਹੋਦਸ਼ ਸੀ ਤੋਂ ਯੋਬਾਬ, ਸਿਬਯਾ, ਮੇਸ਼ਾ, ਮਲਕਮ, ਯਊਸ, ਸ਼ਾਕਯਾਹ ਅਤੇ ਮਿਰਮਾਹ ਪੈਦਾ ਕੀਤੇ। ਅਤੇ ਇਹ ਆਪਣੇ ਘਰਾਣਿਆਂ ਦੇ ਮੁਖੀਏ ਬਣੇ। 11 ਸ਼ਹਰਯਿਮ ਨੇ ਹੁਸ਼ੀਮ ਤੋਂ ਦੋ ਪੁੱਤਰ ਪੈਦਾ ਕੀਤੇ, ਜਿਨ੍ਹਾਂ ਦੇ ਨਾਉਂ ਅਬੀਟੂਥ ਤੇ ਅਲਪਾਅਲ ਸਨ।
12-13 ਅਲਪਾਅਲ ਦੇ ਪੁੱਤਰ ਏਬਰ, ਮਿਸ਼ਾਮ, ਸ਼ਾਮਰ, ਬਰੀਆਹ ਅਤੇ ਸ਼ਮਾ ਸਨ। ਸ਼ਾਮਰ ਨੇ ਓਨੋ ਅਤੇ ਲੋਦ ਨਗਰ ਵਸਾਏ ਅਤੇ ਲੋਦ ਦੇ ਆਸ-ਪਾਸ ਛੋਟੇ ਪਿੰਡ ਵੀ ਬਣਾਏ। ਬਰੀਆਹ ਅਤੇ ਸ਼ਮਾ ਅੱਯਲੋਨ ਵਿੱਚ ਰਹਿੰਦੇ ਪਰਿਵਾਰਾਂ ਦੇ ਆਗੂ ਸਨ। ਉਨ੍ਹਾਂ ਨੇ ਗਥ ਵਿੱਚ ਰਹਿੰਦੇ ਲੋਕਾਂ ਨੂੰ ਬਾਹਰ ਕੱਢ ਦਿੱਤਾ।
14 ਬਰੀਅਹ ਦੇ ਪੁੱਤਰ ਸ਼ਾਸ਼ਕ ਅਤੇ ਯਿਰੇਮੋਥ, 15 ਜ਼ਬਦਯਾਹ, ਅਰਾਦ ਅਤੇ ਆਦਰ, 16 ਮੀਕਾਏਲ, ਯਿਸ਼ਪਾਹ ਅਤੇ ਯੋਹਾ ਸਨ। 17 ਅਲਪਾਅਲ ਦੇ ਪੁੱਤਰਾਂ ਦੇ ਨਾਂ ਜ਼ਬਦਯਾਹ, ਮਸ਼ੁੱਲਾਮ, ਹਿਜ਼ਕੀ, ਹਬਰ, 18 ਯਿਸ਼ਮਰੇ, ਯਿਜ਼ਲੀਆਹ ਅਤੇ ਯੋਬਾਬ ਸਨ।
19 ਸ਼ਿੰਮਈ ਦੇ ਪੁੱਤਰ ਯਾਕੀਮ, ਜ਼ਿਕਰੀ, ਜ਼ਬਦੀ ਅਤੇ 20 ਅਲੀਏਨਈ, ਸਿੱਲਥਈ, ਅਲੀਏਲ, 21 ਅਦਾਯਾਹ, ਬਰਾਯਾਹ ਅਤੇ ਸ਼ਿਮਰਾਥ ਸਨ।
22 ਸ਼ਾਸ਼ਕ ਦੇ ਪੁੱਤਰ ਯਿਸ਼ਪਾਨ, ਏਬਰ ਅਲੀਏਲ, 23 ਅਬਦੋਨ, ਜ਼ਿਕਰੀ ਤੇ ਹਾਨਾਨ, 24 ਹਨਨਯਾਹ, ਏਲਾਮ ਅਤੇ ਅਨਥੋਥੀਯਾਹ, 25 ਯਿਫ਼ਦਯਾਹ ਅਤੇ ਫਨੂਏਲ ਸਨ।
26 ਯਹੋਰਾਮ ਦੇ ਪੁੱਤਰ ਸ਼ਮਸ਼ਰਈ, ਸ਼ਹਰਯਾਹ, ਅਥਲਯਾਹ, 27 ਯਅਰਸ਼ਯਾਹ, ਏਲੀਯਾਹ ਅਤੇ ਜ਼ਿਕਰੀ ਸਨ।
28 ਇਹ ਸਾਰੇ ਆਦਮੀ ਆਪਣੇ ਘਰਾਣਿਆਂ ਦੇ ਮੁਖੀਏ ਸਨ। ਇਹ ਆਪਣੀਆਂ ਕੁਲ ਪੱਤ੍ਰੀਆਂ ਵਿੱਚ ਆਗੂਆਂ ਵਜੋਂ ਜਾਣੇ ਜਾਂਦੇ ਹਨ। ਇਹ ਸਾਰੇ ਯਰੂਸ਼ਲਮ ਵਿੱਚ ਰਹਿੰਦੇ ਸਨ।
29 ਗਿਬਓਨ ਦਾ ਪਿਤਾ ਯਈੇਲ ਸੀ ਉਹ ਗਿਬਓਨ ਵਿੱਚ ਹੀ ਰਹਿੰਦਾ ਸੀ ਅਤੇ ਉਸਦੀ ਪਤਨੀ ਦਾ ਨਾਂ ਮਅਕਾਹ ਸੀ। 30 ਯਈੇਲ ਦਾ ਪਹਿਲੋਠਾ ਪੁੱਤਰ ਅਬਦੋਨ ਸੀ। ਉਸ ਦੇ ਬਾਕੀ ਪੁੱਤਰਾਂ ਦੇ ਨਾਂ ਸੂਰ, ਕੀਸ਼, ਬਅਲ ਤੇ ਨਾਦਾਬ ਸਨ, 31 ਅਤੇ ਗਦੋਰ, ਅਹਯੋ ਅਤੇ ਜ਼ਾਕਰ ਮਿਲਕੋਥ ਸਨ। 32 ਮਿਲਕੋਥ ਸ਼ਿਮਆਹ ਦਾ ਪਿਤਾ ਸੀ ਅਤੇ ਇਹ ਸਭ ਵੀ ਆਪਣੇ ਭਰਾਵਾਂ-ਸੰਬੰਧੀਆਂ ਨਾਲ ਯਰੂਸ਼ਲਮ ਵਿੱਚ ਹੀ ਉਨ੍ਹਾਂ ਦੇ ਕੋਲ ਹੀ ਵੱਸਦੇ ਸਨ।
33 ਨੇਰ ਕੀਸ਼ ਦਾ ਪਿਤਾ ਸੀ ਅਤੇ ਕੀਸ਼ ਸ਼ਾਊਲ ਦਾ ਪਿਤਾ ਤੇ ਸ਼ਾਊਲ ਯੋਨਾਥਾਨ, ਮਲਕੀ-ਸ਼ੂਆ, ਅਬੀਨਾਦਾਬ ਅਤੇ ਅਸ਼ਬਅਲ ਦਾ ਪਿਤਾ ਸੀ।
34 ਯੋਨਾਥਾਨ ਦਾ ਪੁੱਤਰ ਮਰੀਬ-ਬਅਲ ਸੀ ਤੇ ਉਹ ਮੀਕਾਹ ਦਾ ਪਿਤਾ ਸੀ। 35 ਮੀਕਾਹ ਦੇ ਪੁੱਤਰ: ਪੀਥੋਨ, ਮਲਕ, ਤਅਰੇਆ ਅਤੇ ਆਹਾਜ਼ ਸਨ।
36 ਆਹਾਜ਼ ਯਹੋਅੱਦਾਹ ਦਾ ਪਿਤਾ ਸੀ ਤੇ ਯਹੋਅੱਦਾਹ ਆਲਮਥ, ਅਜ਼ਮਾਵਥ ਅਤੇ ਜ਼ਿਮਰੀ ਦਾ ਪਿਤਾ ਸੀ ਤੇ ਜ਼ਿਮਰੀ ਤੋਂ ਮੋਸਾ ਜੰਮਿਆ। 37 ਮੋਸਾ ਬਿਨਆ ਦਾ ਪਿਤਾ ਸੀ ਤੇ ਰਾਫਾਹ ਬਿਨਆ ਦਾ ਪੁੱਤਰ ਸੀ। ਅਲਾਸਾਹ ਰਾਫ਼ਾਹ ਦਾ ਪੁੱਤਰ ਸੀ ਤੇ ਅਲਾਸਾਹ ਦਾ ਪੁੱਤਰ ਆਸੇਲ।
38 ਆਸੇਲ ਦੇ ਅੱਗੋਂ 6 ਪੁੱਤਰ ਹੋਏ। ਜਿਨ੍ਹਾਂ ਦੇ ਨਾਂ ਅਜ਼ਰੀਕਾਮ, ਬੋਕਰੂ, ਇਸ਼ਮਾਏਲ, ਸ਼ਅਰਯਾਹ, ਓਬਦਯਾਹ ਅਤੇ ਹਾਨਨ ਸਨ।
39 ਏਸ਼ਕ ਆਸੇਲ ਦਾ ਭਰਾ ਸੀ। ਏਸ਼ਕ ਦੇ ਕੁਝ ਪੁੱਤਰ ਸਨ: ਊਲਾਮ ਏਸ਼ਕ ਦਾ ਪਹਿਲੋਠਾ ਪੁੱਤਰ ਸੀ, ਯਊਸ਼ ਉਸ ਦਾ ਦੂਜਾ ਪੁੱਤਰ, ਤੇ ਅਲੀਫ਼ਲਟ ਉਸਦਾ ਤੀਜਾ ਪੁੱਤਰ ਸੀ। 40 ਊਲਾਮ ਤੇ ਪੁੱਤਰ ਵੀਰ ਯੋਧਾ ਸਨ ਅਤੇ ਉਹ ਬੜੇ ਤੀਰਅੰਦਾਜ਼ ਸਨ ਅਤੇ ਉਨ੍ਹਾਂ ਦੇ ਬੜੇ ਸਾਰੇ ਪੁੱਤਰ-ਪੋਤਰੇ ਸਨ ਜੋ ਕੁਲ ਮਿਲਾ ਕੇ ਗਿਣਤੀ ਵਿੱਚ 150ਦੇ ਕਰੀਬ ਸਨ।
ਇਹ ਸਾਰੇ ਬਿਨਯਾਮੀਨ ਦੇ ਉੱਤਰਾਧਿਕਾਰੀ ਸਨ।
9 ਇਸਰਾਏਲ ਦੇ ਸਾਰੇ ਲੋਕਾਂ ਦੇ ਨਾਉਂ ਉਨ੍ਹਾਂ ਦੀਆਂ ਕੁਲ ਪੱਤ੍ਰੀਆਂ ਵਿੱਚ ਲਿਖੇ ਹੋਏ ਹਨ। ਅਤੇ ਉਨ੍ਹਾਂ ਘਰਾਣਿਆਂ ਦਾ ਇਤਹਾਸ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।
ਯਰੂਸ਼ਲਮ ਵਿੱਚਲੇ ਲੋਕ
ਯਹੂਦਾਹ ਦੇ ਲੋਕਾਂ ਨੂੰ ਕੈਦੀ ਬਣਾ ਕੇ ਜ਼ਬਰਦਸਤੀ ਬਾਬਲ ਨੂੰ ਭੇਜਿਆ ਗਿਆ। ਉਸਦਾ ਕਾਰਣ ਇਹ ਸੀ ਕਿ ਉਹ ਪਰਮੇਸ਼ੁਰ ਨਾਲ ਵਫ਼ਾਦਾਰ ਤੇ ਸੱਚੇ ਨਹੀਂ ਸਨ ਰਹੇ। 2 ਪਹਿਲੇ ਵਾਸੀ ਜਿਹੜੇ ਆਪਣੀ ਮਲਕੀਅਤ ਵਿੱਚ ਅਤੇ ਆਪਣੇ ਸ਼ਹਿਰ ਵਿੱਚ ਵੱਸਦੇ ਸਨ ਉਹ ਇਸਰਾਏਲੀ, ਜਾਜਕ, ਲੇਵੀ ਅਤੇ ਮੰਦਰ ਵਿੱਚ ਸੇਵਾ ਕਰਨ ਵਾਲੇ ਸੇਵਕ ਸਨ।
3 ਇਹ ਲੋਕ ਯਹੂਦਾਹ, ਬਿਨਯਾਮੀਨ, ਅਫ਼ਰਾਈਮ ਵਿੱਚੋਂ, ਮਨੱਸ਼ੀਆਂ ਵਿੱਚੋਂ ਸਨ ਜੋ ਕਿ ਯਰੂਸ਼ਲਮ ਵਿੱਚ ਵੱਸਦੇ ਸਨ।
4 ਊਥਈ ਅੰਮੀਹੂਦ ਦਾ ਪੁੱਤਰ ਸੀ ਤੇ ਅੰਮੀਹੂਦ ਆਮਰੀ ਦਾ। ਆਮਰੀ ਅੱਗੋਂ ਇਮਰੀ ਦਾ ਪੁੱਤਰ ਤੇ ਇਮਰੀ ਬਾਨੀ ਦਾ ਪੁੱਤਰ ਸੀ ਅਤੇ ਬਾਨੀ ਫ਼ਰਸ ਦੇ ਉੱਤਰਾਧਿਕਾਰੀਆਂ ਚੋ ਸੀ ਅਤੇ ਫ਼ਰਸ ਯਹੂਦਾਹ ਦਾ ਪੁੱਤਰ ਸੀ।
5 ਸ਼ੀਲੋਨੀਆਂ ਵਿੱਚੋਂ ਜਿਹੜੇ ਯਰੂਸ਼ਲਮ ਵਿੱਚ ਵੱਸਦੇ ਸਨ-ਅਸਾਯਾਹ ਪਹਿਲੋਠਾ ਪੁੱਤਰ ਸੀ ਤੇ ਅਸਾਯਾਹ ਦੇ ਪੁੱਤਰ ਅੱਗੋਂ ਸਨ।
6 ਜ਼ਰਹ ਲੋਕ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ: ਯਊੇਏਲ ਤੇ ਉਨ੍ਹਾਂ ਦੇ ਸੰਬੰਧੀ ਕੁਲ ਮਿਲਾ ਕੇ ਉੱਥੇ ਗਿਣਤੀ ਵਿੱਚ 690 ਸਨ।
7 ਬਿਨਯਾਮੀਨ ਦੇ ਪਰਿਵਾਰ-ਸਮੂਹਾਂ ਵਿੱਚੋਂ ਸੱਲੂ ਮਸ਼ੁੱਲਾਮ ਦਾ ਪੁੱਤਰ ਹੋਦਵਯਾਹ ਦਾ ਪੁੱਤਰ ਤੇ ਉਹ ਹਸਨੂਆਹ ਦਾ ਪੁੱਤਰ ਸੀ। 8 ਯਿਬਨਯਾਹ ਯਰੋਹਾਮ ਦਾ ਪੁੱਤਰ ਸੀ। ਏਲਾਹ ਉੱਜ਼ੀ ਦਾ ਪੁੱਤਰ ਸੀ ਤੇ ਉੱਜ਼ੀ ਮਿਕਰੀ ਦਾ। ਅਤੇ ਮਸ਼ੁੱਲਾਮ ਸ਼ਫ਼ਟਯਾਹ ਦਾ ਪੁੱਤਰ ਸੀ ਅਤੇ ਸ਼ਫ਼ਟਯਾਹ ਰਊੇਏਲ ਦਾ ਤੇ ਰਊੇਏਲ ਯਿਬਨੀਯਾਹ ਦਾ ਪੁੱਤਰ। 9 ਬਿਨਯਾਮੀਨ ਦੀ ਕੁਲ ਪੱਤ੍ਰੀ ਤੋਂ ਇਹ ਪਤਾ ਲਗਦਾ ਹੈ ਕਿ ਉਨ੍ਹਾਂ ਵਿੱਚੋਂ 956 ਯਰੂਸ਼ਲਮ ਵਿੱਚ ਵੱਸਦੇ ਸਨ ਤੇ ਇਹ ਮਨੁੱਖ ਆਪਣੇ-ਆਪਣੇ ਘਰਾਣਿਆਂ ਦੇ ਮੁਖੀਏ ਸਨ।
10 ਜਾਜਕਾਂ ਵਿੱਚੋਂ ਯਰੂਸ਼ਲਮ ਵਿੱਚ ਜਿਹੜੇ ਵੱਸਦੇ ਸਨ ਉਹ ਇਵੇਂ ਸਨ: ਯਦਅਯਾਹ, ਯਹੋਯਾਰੀਬ, ਯਾਕੀਨ ਅਤੇ ਅਜ਼ਰਯਾਹ। 11 ਅਜ਼ਰਯਾਹ ਹਿਲਕੀਯਾਹ ਦਾ ਪੁੱਤਰ ਸੀ ਅਤੇ ਹਿਲਕੀਯਾਹ ਮਸ਼ੁੱਲਾਮ ਦਾ ਪੁੱਤਰ। ਮਸ਼ੁੱਲਾਮ ਸਾਦੋਕ ਦਾ ਪੁੱਤਰ ਸੀ ਤੇ ਸਾਦੋਕ ਮਰਾਯੋਥ ਦਾ ਤੇ ਮਰਾਯੋਥ ਅਹੀਟੂਬ ਦਾ ਪੁੱਤਰ ਸੀ। ਅਹੀਟੂਬ ਪਰਮੇਸ਼ੁਰ ਦੇ ਮੰਦਰ ਦੀ ਜਿੰਮੇਵਾਰੀ ਦਾ ਇੱਕ ਮਹੱਤਵਪੂਰਣ ਅਫ਼ਸਰ ਸੀ। 12 ਤੇ ਯਰੋਹਾਮ ਦਾ ਪੁੱਤਰ ਅਦਾਯਾਹ ਵੀ ਸੀ। ਯਹੋਰਾਮ ਪਸ਼ਹੂਰ ਦਾ ਪੁੱਤਰ ਅਤੇ ਪਸ਼ਹੂਰ ਮਲਕੀਯਾਹ ਦਾ ਪੁੱਤਰ ਸੀ। ਅਤੇ ਉੱਥੇ ਅਦੀਏਲ ਦਾ ਪੁੱਤਰ ਮਅਸਈ ਵੀ ਸੀ। ਅਦੀਏਲ ਯਹਜ਼ੇਰਾਹ ਦਾ ਪੁੱਤਰ ਸੀ। ਯਹਜ਼ੇਰਾਹ ਮਸ਼ੁੱਲਾਮ ਦਾ ਪੁੱਤਰ ਤੇ ਮਸ਼ੁੱਲਾਮ ਮਸ਼ਿੱਲੇਮਿਥ ਦਾ ਪੁੱਤਰ ਤੇ ਮਸ਼ਿੱਲੇਮਿਥ ਇੰਮੇਰ ਦਾ ਪੁੱਤਰ ਸੀ।
13 ਉੱਥੇ 1,760 ਜਾਜਕ ਸਨ ਅਤੇ ਉਹ ਆਪੋ-ਆਪਣੇ ਘਰਾਣਿਆਂ ਦੇ ਆਗੂ ਸਨ ਅਤੇ ਉਹ ਪਰਮੇਸ਼ੁਰ ਦੇ ਮੰਦਰ ਦੀ ਸੇਵਾ-ਸੰਭਾਲ ਲਈ ਜਿੰਮੇਵਾਰ ਸਨ।
14 ਇਹ ਲੇਵੀ ਪਰਿਵਾਰ-ਸਮੂਹ ਦੇ ਉਹ ਲੋਕ ਹਨ ਜਿਹੜੇ ਯਰੂਸ਼ਲਮ ਵਿੱਚ ਵੱਸਦੇ ਸਨ: ਹਸ਼ੂਬ ਦਾ ਪੁੱਤਰ ਸ਼ਮਅਯਾਹ ਸੀ। ਹਸ਼ੂਬ ਅਜ਼ਰੀਕਾਮ ਦਾ ਪੁੱਤਰ ਸੀ। ਅਜ਼ਰੀਕਾਮ ਹਸ਼ਬਯਾਹ ਦਾ ਪੁੱਤਰ ਸੀ। ਹਸ਼ਬਯਾਹ ਮਰਾਰੀ ਦਾ ਉੱਤਰਾਧਿਕਾਰੀ ਸੀ। 15 ਹੋਰ ਯਰੂਸ਼ਲਮ ਵਿੱਚ ਰਹਿਣ ਵਾਲਿਆਂ ਵਿੱਚੋਂ ਬਕਬਕਰ, ਹਰਸ਼, ਗਾਲਲ ਅਤੇ ਮੱਤਨਯਾਹ ਸਨ। ਮੱਤਨਯਾਹ ਮੀਕਾ ਦਾ ਪੁੱਤਰ ਸੀ ਤੇ ਮੀਕਾ ਜ਼ਿਕਰੀ ਦਾ ਤੇ ਜ਼ਿਕਰੀ ਆਸਫ਼ ਦਾ ਪੁੱਤਰ। 16 ਓਬਦਯਾਹ ਸ਼ਮਅਯਾਹ ਦਾ ਪੁੱਤਰ ਸੀ। ਸ਼ਮਅਯਾਹ ਗਾਲਾਲ ਦਾ ਪੁੱਤਰ ਸੀ। ਗਾਲਾਲ ਯਦੂਥੂਨ ਦਾ ਪੁੱਤਰ ਸੀ। ਬਰਕਯਾਹ ਆਸਾ ਦਾ ਪੁੱਤਰ ਸੀ। ਆਸਾ ਅਲਕਾਨਾਹ ਦਾ ਪੁੱਤਰ ਸੀ। ਬਰਕਯਾਹ ਨਟੋਫ਼ਾਥੀ ਲੋਕਾਂ ਦੇ ਨੇੜੇ ਦੇ ਛੋਟੇ ਨਗਰਾਂ ਵਿੱਚ ਰਹਿੰਦਾ ਸੀ।
17 ਯਰੂਸ਼ਲਮ ਵਿੱਚ ਜਿਹੜੇ ਦਰਬਾਨ ਰਹਿੰਦੇ ਸਨ ਉਨ੍ਹਾਂ ਦੇ ਨਾਂ ਇਵੇਂ ਹਨ: ਸ਼ੱਲੂਮ, ਅੱਕੂਬ, ਟਲਮੋਨ ਅਤੇ ਅਹੀਮਾਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ। ਸ਼ੱਲੂਮ ਉਨ੍ਹਾਂ ਦਾ ਮੁਖੀਆ ਸੀ। 18 ਇਹ ਮਨੁੱਖ ਪਾਤਸ਼ਾਹ ਦੇ ਫ਼ਾਟਕ ਦੇ ਪੂਰਬੀ ਹਿੱਸੇ ਵੱਲ ਖੜ੍ਹੇ ਹੁੰਦੇ ਸਨ। ਇਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚਲੇ ਦਰਬਾਨ ਸਨ। 19 ਸ਼ੱਲੂਮ ਕੋਰੇ ਦਾ ਪੁੱਤਰ ਸੀ। ਕੋਰੇ ਅਬਯਾਸਾਫ਼ ਦਾ ਪੁੱਤਰ ਸੀ। ਅਬਯਾਸਾਫ਼ ਕੋਰਹ ਦਾ ਪੁੱਤਰ ਸੀ। ਸ਼ੱਲੂਮ ਅਤੇ ਉਸ ਦੇ ਭਰਾ ਕੋਰਹ ਦੇ ਪਰਿਵਾਰ-ਸਮੂਹ ਵਿੱਚੋਂ ਦਰਬਾਨ ਸਨ। ਉਨ੍ਹਾਂ ਦਾ ਕੰਮ ਆਪਣੇ ਪੁਰਖਿਆਂ ਵਾਂਗ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰਾਖੀ ਕਰਨਾ ਸੀ। ਇਨ੍ਹਾਂ ਦੇ ਪੁਰਖਿਆਂ ਦਾ ਕਾਰਜ ਵੀ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰੱਖਵਾਲੀ ਦਾ ਕਾਰਨਾ ਸੀ। 20 ਪਹਿਲੇ ਸਮੇਂ ਵਿੱਚ ਫ਼ੀਨਹਾਸ ਇਨ੍ਹਾਂ ਦਰਬਾਨਾਂ ਦਾ ਮੁਖੀਆ ਸੀ ਫ਼ੀਨਹਾਸ ਅਲਆਜ਼ਾਰ ਦਾ ਪੁੱਤਰ ਸੀ ਤੇ ਯਹੋਵਾਹ ਫ਼ੀਨਹਾਸ ਵੱਲ ਸੀ। 21 ਮਸ਼ਲਮਯਾਹ ਦਾ ਪੁੱਤਰ ਜ਼ਕਰਯਾਹ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਦਾ ਦਰਬਾਨ ਸੀ।
22 ਕੁੱਲ, ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰੱਖਵਾਲੀ ਲਈ 212 ਆਦਮੀ ਚੁਣੇ ਗਏ ਸਨ। ਉਨ੍ਹਾਂ ਦੇ ਨਾਂ ਉਨ੍ਹਾਂ ਦੇ ਛੋਟੇ ਨਗਰਾਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਦੇ ਇਤਹਾਸ ਵਿੱਚ ਦਰਜ ਕੀਤੇ ਗਏ ਸਨ। ਦਾਊਦ ਅਤੇ ਸ਼ਮੂਏਲ ਨਬੀ ਨੇ ਉਨ੍ਹਾਂ ਨੂੰ ਚੁਣਿਆ ਕਿਉਂ ਕਿ ਉਹ ਭਰੋਸੇ ਯੋਗ ਸਨ। 23 ਇਨ੍ਹਾਂ ਦਰਬਾਨਾਂ ਅਤੇ ਇਨ੍ਹਾਂ ਦੇ ਉੱਤਰਾਧਿਕਾਰੀਆਂ ਦੀ ਜਿੰਮੇਵਾਰੀ ਯਹੋਵਾਹ ਦੇ ਘਰ ਦੇ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰਾਖੀ ਕਰਨੀ ਸੀ। 24 ਉਸ ਦੇ ਚਾਰੋ-ਪਾਸੇ ਫ਼ਾਟਕ ਸਨ: ਪੂਰਬੀ, ਪੱਛਮੀ, ਉੱਤਰੀ ਅਤੇ ਦੱਖਣੀ ਚਾਰੋ ਦਿਸ਼ਾਵਾਂ ਵੱਲ। 25 ਦਰਬਾਨਾਂ ਦੇ ਸੰਬੰਧੀ ਜਿਹੜੇ ਕਿ ਛੋਟੇ ਨਗਰਾਂ ਵਿੱਚ ਵੱਸਦੇ ਸਨ ਉਨ੍ਹਾਂ ਨੂੰ ਵੀ ਕਦੇ-ਕਦੇ ਦਰਬਾਨਾਂ ਦੀ ਮਦਦ ਕਰਨ ਲਈ ਆਉਣਾ ਪੈਂਦਾ ਅਤੇ ਉਹ ਜਦ ਵੀ ਆਉਂਦੇ ਤਾਂ ਦਰਬਾਨਾਂ ਦੀ ਹਰ ਵਾਰ 7 ਦਿਨਾਂ ਲਈ ਮਦਦ ਕਰਦੇ।
26 ਚਾਰ ਦਰਬਾਨ ਅਜਿਹੇ ਸਨ ਜੋ ਬਾਕੀ ਦਰਬਾਨਾਂ ਦੇ ਆਗੂ ਸਨ। ਇਹ ਮਨੁੱਖ ਲੇਵੀ ਸਨ। ਇਨ੍ਹਾਂ ਦਾ ਕਾਰਜ ਕਮਰਿਆਂ ਦੀ ਦੇਖ ਸੰਭਾਲ ਅਤੇ ਪਰਮੇਸ਼ੁਰ ਦੇ ਮੰਦਰ ਦੇ ਖਜ਼ਾਨੇ ਦੀ ਰੱਖਵਾਲੀ ਕਰਨਾ ਸੀ। 27 ਅਤੇ ਉਹ ਸਾਰੀ ਰਾਤ ਪਰਮੇਸ਼ੁਰ ਦੇ ਮੰਦਰ ਦੀ ਰੱਖਵਾਲੀ ਕਰਦੇ ਸਨ। ਅਤੇ ਹਰ ਸਵੇਰ ਨੂੰ ਪਰਮੇਸ਼ੁਰ ਦੇ ਮੰਦਰ ਦੇ ਕਿਵਾੜ ਖੋਲਣ ਦੀ ਜਿੰਮੇਵਾਰੀ ਵੀ ਉਨ੍ਹਾਂ ਦੀ ਸੀ।
28 ਕੁਝ ਦਰਬਾਨਾਂ ਦਾ ਕੰਮ ਮੰਦਰ ਦੀ ਸੇਵਾ ਵਿੱਚ ਵਰਤੇ ਭਾਂਡਿਆਂ ਦੀ ਦੇਖਭਾਲ ਦਾ ਸੀ। ਜਦੋਂ ਇਹ ਬਰਤਨ ਅੰਦਰ ਲਿਆਏ ਜਾਂਦੇ ਤਾਂ ਉਹ ਇਨ੍ਹਾਂ ਦੀ ਗਿਣਤੀ ਕਰਕੇ ਰੱਖਦੇ ਤੇ ਬਾਹਰ ਕੱਢਣ ਲੱਗਿਆਂ ਮੁੜ ਇਨ੍ਹਾਂ ਦੀ ਗਿਣਤੀ ਕਰਦੇ। 29 ਬਾਕੀ ਦਰਬਾਨਾਂ ਦਾ ਕੰਮ ਉੱਥੋਂ ਦੇ ਸਜਾਵਟੀ ਸਮਾਨ ਅਤੇ ਖਾਸ ਭਾਂਡਿਆਂ ਦੀ ਦੇਖ-ਭਾਲ ਕਰਨਾ ਸੀ। ਇਨ੍ਹਾਂ ਤੋਂ ਇਲਾਵਾ ਉਹ ਆਟੇ, ਮੈਅ, ਤੇਲ, ਧੂਫ਼, ਅਤੇ ਖਾਸ ਤੇਲ ਦੀ ਦੇਖ-ਭਾਲ ਕਰਦੇ ਸਨ। 30 ਪਰ ਖਾਸ ਤੇਲ ਨੂੰ ਮਿਲਾਉਣ ਦੀ ਜਿੰਮੇਵਾਰੀ ਸਿਰਫ ਜਾਜਕਾਂ ਦੀ ਸੀ।
31 ਉੱਥੇ ਇੱਕ ਮਤਿੱਥਯਾਹ ਨਾਂ ਦਾ ਲੇਵੀ ਆਦਮੀ ਸੀ ਜਿਸਦਾ ਕੰਮ ਭੇਟਾ ਦੀ ਰੋਟੀ ਤੰਦੂਰ ਕਰਨ ਦਾ ਸੀ। ਮਤਿੱਥਯਾਹ ਸ਼ੱਲੁਮ ਦਾ ਪਹਿਲੋਠਾ ਪੁੱਤਰ ਸੀ ਅਤੇ ਸ਼ੱਲੁਮ ਕੁਰਹ ਦੇ ਘਰਾਣੇ ਵਿੱਚੋਂ ਸੀ। 32 ਅਤੇ ਕਹਾਥੀਆਂ ਦੇ ਘਰਾਣੇ ਵਿੱਚੋਂ ਕੁਝ ਦਰਬਾਨਾਂ ਦਾ ਕਾਰਜ ਚੜ੍ਹਤ ਦੀ ਰੋਟੀ ਹਰ ਸਬਤ ਨੂੰ ਤਿਆਰ ਕਰਨ ਦਾ ਸੀ।
33 ਉਹ ਲੇਵੀ ਜਿਹੜੇ ਕਿ ਗਵੈਯੇ ਸਨ ਅਤੇ ਆਪਣੇ-ਆਪਣੇ ਘਰਾਣਿਆਂ ਦੇ ਮੁਖੀਏ ਸਨ ਉਹ ਮੰਦਰ ਵਿੱਚ ਕਮਰੇ ਜਿਹੜੇ ਬਣੇ ਹੋਏ ਸਨ, ਉੱਥੇ ਹੀ ਰਹਿੰਦੇ ਸਨ। ਉਨ੍ਹਾਂ ਨੂੰ ਹੋਰ ਕੋਈ ਕੰਮ ਕਰਨ ਨੂੰ ਨਹੀਂ ਸੀ ਦਿੰਦੇ ਕਿਉਂ ਕਿ ਉਨ੍ਹਾਂ ਦਾ ਦਿਨ-ਰਾਤ ਮੰਦਰ ਵਿੱਚਲੇ ਕੰਮਾਂ ’ਚ ਰੁਝੇ ਰਹਿੰਦੇ ਸਨ।
34 ਇਹ ਸਾਰੇ ਲੇਵੀ ਆਪਣੇ ਘਰਾਣਿਆਂ ਦੇ ਮੁਖੀਏ ਸਨ। ਇਹ ਆਪੋ-ਆਪਣੀਆਂ ਪੀੜ੍ਹੀਆ ਵਿੱਚ ਮੁਖੀਏ ਰਹੇ ਅਤੇ ਇਹ ਸਭ ਯਰੂਸ਼ਲਮ ਵਿੱਚ ਹੀ ਵੱਸਦੇ ਸਨ।
ਸ਼ਾਊਲ ਪਾਤਸ਼ਾਹ ਦੇ ਘਰਾਣੇ ਦਾ ਇਤਹਾਸ
35 ਯਈੇਏਲ ਗਿਬਓਨ ਦਾ ਪਿਤਾ ਸੀ ਅਤੇ ਉਹ ਗਿਬਓਨ ਦੇ ਸ਼ਹਿਰ ਵਿੱਚ ਹੀ ਵੱਸਦਾ ਸੀ ਅਤੇ ਉਸਦੀ ਬੀਵੀ ਦਾ ਨਾਂ ਮਅਕਾਹ ਸੀ। 36 ਯਈੇਏਲ ਦਾ ਪਹਿਲੋਠਾ ਪੁੱਤਰ ਅਬਦੋਨ ਸੀ ਅਤੇ ਉਸ ਦੇ ਬਾਕੀ ਪੁੱਤਰ ਸੂਰ, ਕੀਸ਼, ਬਅਲ, ਗੇਰ, ਨਾਦਾਬ, 37 ਗਦੋਰ, ਅਹਯੋ, ਜ਼ਕਾਰਯਾਹ ਅਤੇ ਮਿਕਲੋਥ ਸਨ। 38 ਮਿਕਲੋਥ ਸ਼ਿਮਆਮ ਦਾ ਪਿਤਾ ਸੀ ਅਤੇ ਯਈੇਏਲ ਦਾ ਪਰਿਵਾਰ ਯਰੂਸ਼ਲਮ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕਰੀਬ ਹੀ ਵੱਸਦਾ ਸੀ।
39 ਕੀਸ਼ ਦਾ ਪਿਤਾ ਨੇਰ ਸੀ ਤੇ ਕੀਸ਼ ਸ਼ਾਊਲ ਦਾ ਪਿਤਾ ਅਤੇ ਸ਼ਾਊਲ ਯੋਨਾਥਾਨ ਦਾ, ਮਾਲਕੀ-ਸ਼ੂਆ, ਅਬੀਨਾਦਾਬ ਅਤੇ ਅਸ਼ਬਆਲ ਦਾ ਪਿਤਾ ਸੀ।
40 ਯੋਨਾਥਾਨ ਦਾ ਪੁੱਤਰ ਮਰੀਬ-ਬਅਲ ਸੀ ਤੇ ਮਰੀਬ-ਬਅਲ ਮੀਕਾਹ ਦਾ ਪਿਤਾ।
41 ਮੀਕਾਹ ਦੇ ਪੀਥੋਨ, ਮਲਕ ਤਹਰੇਆ ਅਤੇ ਆਹਜ਼ ਪੁੱਤਰ ਸਨ। 42 ਆਹਜ਼ ਯਦਹ ਦਾ ਪਿਤਾ ਸੀ ਅਤੇ ਯਦਹ ਯਰਾਹ ਦਾ ਪਿਤਾ ਸੀ। ਯਾਰਾਹ ਆਲਮਥ , ਅਜ਼ਮਾਵਥ ਤੇ ਜ਼ਿਮਰੀ ਦਾ ਪਿਤਾ ਸੀ ਤੇ ਜ਼ਿਮਰੀ ਮੋਸਾ ਦਾ ਪਿਤਾ ਸੀ। 43 ਮੋਸਾ ਬਿਨਆ ਦਾ ਪਿਤਾ ਸੀ। ਰਫ਼ਾਯਾਹ ਬਿਨਆ ਦਾ ਪੁੱਤਰ ਸੀ। ਅਲਆਸਾਹ ਰਫ਼ਾਯਾਹ ਦਾ ਪੁੱਤਰ ਸੀ। ਆਸੇਲ ਅਲਆਸਾਹ ਦਾ ਪੁੱਤਰ ਸੀ।
44 ਆਸੇਲ ਦੇ ਅਗਾਂਹ ਪੁੱਤਰ ਸਨ। ਉਨ੍ਹਾਂ ਦੇ ਨਾਉਂ ਅਜ਼ਰੀਕਾਮ, ਬੋਕਰੂ, ਇਸ਼ਮਾਏਲ, ਸ਼ਅਰਯਾਹ, ਓਬਦਯਾਹ ਅਤੇ ਹਾਨਨ ਸਨ। ਇਹ ਸਭ ਆਸੇਲ ਦੀ ਔਲਾਦ ਸੀ।
ਲੋਕ ਯਿਸੂ ਨੂੰ ਭਾਲਦੇ ਹਨ
22 ਅਗਲੀ ਸਵੇਰ ਜੋ ਲੋਕ ਝੀਲ ਦੇ ਦੂਜੇ ਕੰਢੇ ਤੇ ਠਹਿਰੇ ਹੋਏ ਸਨ, ਉਹ ਜਾਣਦੇ ਸਨ ਕਿ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਨਹੀਂ ਗਿਆ ਅਤੇ ਉਹ ਜਾਣਦੇ ਸਨ ਕਿ ਯਿਸੂ ਦੇ ਚੇਲੇ ਇੱਕਲੇ ਹੀ ਬੇੜੀ ਵਿੱਚ ਗਏ ਸਨ। ਅਤੇ ਉਹ ਇਹ ਵੀ ਜਾਣਦੇ ਸਨ ਕਿ ਉੱਥੇ ਕੇਵਲ ਇਹੀ ਇੱਕ ਬੇੜੀ ਸੀ। 23 ਪਰ ਤਦ ਤਿਬਿਰਿਯਾਸ ਵੱਲੋਂ ਕੁਝ ਬੇੜੀਆਂ ਉਸ ਥਾਂ ਤੇ ਆਈਆਂ ਜਿੱਥੇ ਉਨ੍ਹਾਂ ਨੇ ਪ੍ਰਭੂ ਦੇ ਸ਼ੁਕਰ ਕਰਨ ਤੋਂ ਬਾਦ ਰੋਟੀ ਖਾਧੀ ਸੀ। 24 ਫਿਰ ਭੀੜ ਨੇ ਉੱਥੇ ਨਾ ਤਾਂ ਯਿਸੂ ਨੂੰ ਵੇਖਿਆ ਅਤੇ ਨਾ ਹੀ ਉਸ ਦੇ ਚੇਲਿਆਂ ਨੂੰ। ਇਸ ਲਈ ਉਹ ਉਨ੍ਹਾਂ ਕਿਸ਼ਤੀਆਂ ਵਿੱਚ ਚੜ੍ਹ੍ਹੇ ਅਤੇ ਯਿਸੂ ਨੂੰ ਲੱਭਣ ਲਈ ਕਫਰਨਾਹੂਮ ਨੂੰ ਆ ਗਏ।
ਯਿਸੂ ਜੀਵਨ ਦੀ ਰੋਟੀ
25 ਜਦੋਂ ਲੋਕਾਂ ਨੇ ਯਿਸੂ ਨੂੰ ਝੀਲ ਦੇ ਪਰਲੇ ਪਾਰ ਲੱਭਿਆ, ਉਨ੍ਹਾਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ, ਤੁਸੀਂ ਇੱਥੇ ਕਦੋਂ ਆਏ?”
26 ਯਿਸੂ ਨੇ ਆਖਿਆ, “ਤੁਸੀਂ ਮੇਰੀ ਭਾਲ ਕਿਉਂ ਕਰ ਰਹੇ ਹੋ? ਕੀ ਇਸ ਲਈ ਕਿ ਤੁਸੀਂ ਮੈਨੂੰ ਕਰਿਸ਼ਮੇ ਕਰਦਿਆਂ ਵੇਖਿਆ ਹੈ ਜਿਹੜੇ ਕਿ ਮੇਰੀ ਸ਼ਕਤੀ ਨੂੰ ਸਾਬਤ ਕਰਦੇ ਹਨ? ਨਹੀਂ! ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਤੁਸੀਂ ਮੇਰੀ ਭਾਲ ਇਸ ਲਈ ਕਰ ਰਹੇ ਸੀ, ਕਿਉਂ ਕਿ ਤੁਸੀਂ ਰੋਟੀ ਖਾਧੀ ਤੇ ਤੁਸੀਂ ਸੰਤੁਸ਼ਟ ਹੋ ਗਏ ਸੀ। 27 ਨਾਸ਼ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ। ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ। ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ। ਪਿਤਾ ਪਰਮੇਸ਼ੁਰ ਨੇ ਆਪਣੀ ਪਰਵਾਨਗੀ ਦੀ ਮੋਹਰ ਆਦਮੀ ਦੇ ਪੁੱਤਰ ਉੱਤੇ ਲਾ ਦਿੱਤੀ ਹੈ।”
28 ਭੀੜ ਨੇ ਪੁੱਛਿਆ, “ਉਹ ਕਿਹੜੀਆਂ ਕਰਨੀਆਂ ਹਨ ਜਿਹੜੀਆਂ ਪਰਮੇਸ਼ੁਰ ਸਾਥੋਂ ਕਰਨ ਦੀ ਆਸ ਰੱਖਦਾ ਹੈ?”
29 ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ੁਰ ਤੁਹਾਥੋਂ ਇਸ ਗੱਲ ਦੀ ਆਸ ਰੱਖਦਾ ਹੈ ਕਿ, ਜਿਸ ਨੂੰ ਉਸ ਨੇ ਭੇਜਿਆ ਤੁਸੀਂ ਉਸ ਵਿੱਚ ਵਿਸ਼ਵਾਸ ਕਰੋ।”
30 ਭੀੜ ਨੇ ਪੁੱਛਿਆ, “ਤੂੰ ਕਿਹੜਾ ਕਰਿਸ਼ਮਾ ਕਰੇਂਗਾ ਕਿ ਅਸੀਂ ਵੇਖ ਸੱਕੀਏ ਅਤੇ ਵਿਸ਼ਵਾਸ ਕਰ ਸੱਕੀਏ? ਤੂੰ ਕੀ ਕਰਨ ਵਾਲਾ ਹੈ? 31 ਸਾਡੇ ਪੂਰਵਜਾਂ ਨੇ ਉਜਾੜ ਵਿੱਚ ਮੰਨ ਖਾਧਾ ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੈ, ‘ਉਸਨੇ ਸਵਰਗ ਤੋਂ ਉਨ੍ਹਾਂ ਨੂੰ ਰੋਟੀ ਖਾਣ ਨੂੰ ਦਿੱਤੀ।’” [a]
32 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇਹ ਮੂਸਾ ਨਹੀਂ ਸੀ ਜਿਸਨੇ ਤੁਹਾਨੂੰ ਸਵਰਗ ਵੱਲੋਂ ਰੋਟੀ ਖਾਣ ਨੂੰ ਦਿੱਤੀ। ਇਹ ਮੇਰਾ ਪਿਤਾ ਹੈ ਜੋ ਤੁਹਾਨੂੰ ਸਵਰਗ ਤੋਂ ਸੱਚੀ ਰੋਟੀ ਦਿੰਦਾ ਹੈ। 33 ਪਰਮੇਸ਼ੁਰ ਦੀ ਰੋਟੀ ਉਹ ਹੈ ਜੋ ਸੁਰਗਾਂ ਤੋਂ ਉੱਤਰਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।”
34 ਲੋਕਾਂ ਨੇ ਆਖਿਆ, “ਪ੍ਰਭੂ, ਉਹ ਰੋਟੀ ਸਾਨੂੰ ਹਮੇਸ਼ਾ ਦੇਵੀਂ।”
35 ਯਿਸੂ ਨੇ ਉਨ੍ਹਾਂ ਨੂੰ ਕਿਹਾ “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਕਦੇ ਭੁੱਖਾ ਨਹੀਂ ਰਹੇਗਾ ਅਤੇ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਕਦੇ ਪਿਆਸਾ ਨਹੀਂ ਰਹੇਗਾ। 36 ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਕਿ ਤੁਸੀਂ ਮੈਨੂੰ ਵੇਖਿਆ ਹੈ, ਪਰ ਤਾਂ ਵੀ ਤੁਸੀਂ ਨਿਹਚਾ ਨਹੀਂ ਕਰਦੇ। 37 ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦਿੰਦਾ ਹੈ ਉਹ ਮੇਰੇ ਕੋਲ ਆਉਣਗੇ ਅਤੇ ਮੈ ਉਸ ਹਰ ਮਨੁੱਖ ਨੂੰ ਸਵੀਕਾਰ ਕਰਾਂਗਾ, ਬਲਕਿ ਉਸ ਨੂੰ ਕੱਢਾਂਗਾ ਨਹੀਂ। 38 ਕਿਉਂਕਿ ਮੈਂ ਸਵਰਗ ਤੋਂ ਆਪਣੀ ਖੁਦ ਦੀ ਇੱਛਾ ਅਨੁਸਾਰ ਕਰਨ ਨਹੀਂ ਆਇਆ ਸਗੋਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਰਨ ਆਇਆ ਹਾਂ। 39 ਮੈਨੂੰ ਉਨ੍ਹਾਂ ਵਿੱਚੋਂ ਇੱਕ ਵੀ ਵਿਅਕਤੀ ਨਹੀਂ ਗੁਆਉਣਾ ਚਾਹੀਦਾ, ਜੋ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ। ਪਰ ਮੈਂ ਉਨ੍ਹਾਂ ਨੂੰ ਅੰਤਲੇ ਦਿਨ ਜਿਉਂਦਾ ਉੱਠਾਵਾਂਗਾ। ਉਹ, ਜਿਸਨੇ ਮੈਨੂੰ ਭੇਜਿਆ ਹੈ, ਇਹੀ ਆਸ ਰੱਖਦਾ ਹੈ। 40 ਮੇਰੇ ਪਿਤਾ ਦੀ ਇੱਛਾ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਅਤੇ ਉਸ ਵਿੱਚ ਨਿਹਚਾ ਰੱਖਦਾ ਹੈ ਸੋ ਸਦੀਪਕ ਜੀਵਨ ਪਾਵੇਗਾ। ਮੈਂ ਉਸ ਨੂੰ ਅੰਤ ਦੇ ਦਿਨ ਜਿਉਂਦਾ ਉੱਠਾਵਾਂਗਾ।”
41 ਫੇਰ ਯਹੂਦੀ ਉਸ ਬਾਰੇ ਬੁੜ-ਬੁੜਾਉਣ ਲੱਗ ਪਏ ਕਿਉਂਕਿ ਉਸ ਨੇ ਆਖਿਆ, “ਮੈਂ ਹੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਉੱਤਰੀ ਹੈ।” 42 ਯਹੂਦੀਆਂ ਨੇ ਆਖਿਆ, “ਉਹ ਯਿਸੂ ਹੈ। ਉਹ ਯੂਸੁਫ਼ ਦ ਪੁੱਤਰ ਹੈ। ਅਸੀਂ ਉਸ ਦੇ ਮਾਤਾ ਪਿਤਾ ਨੂੰ ਜਾਣਦੇ ਹਾਂ। ਤਾਂ ਭਲਾ ਉਹ ਕਿਵੇ ਕਹਿ ਸੱਕਦਾ ਹੈ, ‘ਮੈਂ ਸਵਰਗੋਂ ਉੱਤਰਿਆ ਹਾਂ।’”
43 ਪਰ ਯਿਸੂ ਨੇ ਆਖਿਆ, “ਆਪਣੇ-ਆਪ ਵਿੱਚ ਬੁੜ-ਬੁੜਾਉਨਾ ਬੰਦ ਕਰੋ। 44 ਕੋਈ ਵੀ ਵਿਅਕਤੀ ਮੇਰੇ ਤੱਕ ਨਹੀਂ ਆ ਸੱਕਦਾ ਜਦੋਂ ਤੱਕ ਕਿ ਪਿਤਾ ਜਿਸਨੇ ਮੈਨੂੰ ਭੇਜਿਆ ਹੈ ਉਸ ਨੂੰ ਮੇਰੇ ਤੱਕ ਨਹੀਂ ਲਿਆਉਂਦਾ। ਮੈਂ ਉਸ ਮਨੁੱਖ ਨੂੰ ਅੰਤਲੇ ਦਿਨ ਜਿਉਂਦਾ ਉੱਠਾਵਾਂਗਾ।
2010 by World Bible Translation Center