Old/New Testament
ਬਾਬਲ ਦੇ ਸੰਦੇਸ਼ਵਾਹਕ
39 ਉਸ ਸਮੇਂ, ਬਾਲਦਾਨ ਦਾ ਪੁੱਤਰ ਮੇਰੋਦਾਚ ਬਾਲਦਾਨ ਬਾਬਲ ਦਾ ਰਾਜਾ ਸੀ। ਮੇਰੋਦਾਚ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਸੁਗਾਤਾਂ ਭੇਜੀਆਂ। ਮਰਦੋਕ ਨੇ ਅਜਿਹਾ ਇਸ ਲਈ ਕੀਤਾ ਸੀ ਕਿਉਂ ਕਿ ਉਸ ਨੇ ਹਿਜ਼ਕੀਯਾਹ ਦੀ ਬਿਮਾਰੀ ਬਾਰੇ ਸੁਣਿਆ ਸੀ। 2 ਇਨ੍ਹਾਂ ਗੱਲਾਂ ਨੇ ਹਿਜ਼ਕੀਯਾਹ ਨੂੰ ਬਹੁਤ ਪ੍ਰਸੰਨ ਕੀਤਾ, ਇਸ ਲਈ ਉਸ ਨੇ ਲੋਕਾਂ ਨੂੰ ਆਪਣੇ ਖਜ਼ਾਨੇ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਦਿਖਾਈਆਂ। ਉਸ ਨੇ ਉਨ੍ਹਾਂ ਨੂੰ ਚਾਂਦੀ, ਸੋਨਾ, ਮਸਾਲੇ, ਮਹਿੰਗੇ ਅਤਰ, ਅਤੇ ਯੁੱਧ ਵਿੱਚ ਵਰਤੀਆਂ ਜਾਣ ਵਾਲੀਆਂ ਤਲਵਾਰਾਂ, ਬਰਛੇ ਅਤੇ ਉਹ ਸਾਰਾ ਕੁਝ ਦਿਖਾਇਆ ਜੋ ਉਸ ਨੇ ਆਪਣੇ ਘਰ ਅਤੇ ਰਾਜ ਵਿੱਚ ਬਚਾ ਕੇ ਰੱਖਿਆ ਹੋਇਆ ਸੀ।
3 ਤਾਂ ਨਬੀ ਯਸਾਯਾਹ ਰਾਜੇ ਹਿਜ਼ਕੀਯਾਹ ਕੋਲ ਗਿਆ ਤੇ ਉਸ ਨੂੰ ਪੁੱਛਿਆ, “ਇਨ੍ਹਾਂ ਲੋਕਾਂ ਨੇ ਕੀ ਆਖਿਆ? ਇਹ ਕਿੱਥੋਂ ਆਏ ਸਨ?”
ਹਿਜ਼ਕੀਯਾਹ ਨੇ ਆਖਿਆ, “ਇਹ ਲੋਕ ਦੂਰ ਦੇਸੋਂ ਮੈਨੂੰ ਮਿਲਣ ਆਏ ਸਨ! ਇਹ ਬਾਬਲ ਵਿੱਚੋਂ ਆਏ ਸਨ!”
4 ਇਸ ਲਈ ਯਸਾਯਾਹ ਨੇ ਉਸ ਨੂੰ ਪੁੱਛਿਆ, “ਉੱਨ੍ਹਾਂ ਨੇ ਤੁਹਾਡੇ ਘਰ ਵਿੱਚ ਕੀ ਦੇਖਿਆ?”
ਹਿਜ਼ਕੀਯਾਹ ਨੇ ਆਖਿਆ, “ਉਨ੍ਹਾਂ ਨੇ ਮੇਰੇ ਮਹਿਲਾਂ ਦੀ ਹਰ ਚੀਜ਼ ਦੇਖੀ। ਮੈਂ ਉਨ੍ਹਾਂ ਨੂੰ ਆਪਣੀ ਸਾਰੀ ਦੌਲਤ ਦਿਖਾਈ।”
5 ਫ਼ੇਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਆਖਿਆ, “ਸਰਬ ਸ਼ਕਤੀਮਾਨ ਯਹੋਵਾਹ ਦੇ ਸ਼ਬਦਾਂ ਨੂੰ ਧਿਆਨ ਨਾਲ ਸੁਣੋ। 6 ‘ਉਹ ਸਮਾਂ ਆ ਰਿਹਾ ਹੈ ਜਦੋਂ ਤੇਰੇ ਘਰ ਵਿੱਚਲੀਆਂ ਸਾਰੀਆਂ ਚੀਜ਼ਾਂ ਅਤੇ ਤੇਰੇ ਪੁਰਖਿਆਂ ਦੀਆਂ ਬਚਾਈਆਂ ਹੋਈਆਂ ਸਾਰੀਆਂ ਚੀਜ਼ਾਂ ਬਾਬਲ ਨੂੰ ਲੈ ਜਾਈਆਂ ਜਾਣਗੀਆਂ। ਕੁਝ ਵੀ ਬਾਕੀ ਨਹੀਂ ਬਚੇਗਾ!’ ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਆਖਿਆ ਸੀ। 7 ਬਾਬਲ ਦੇ ਲੋਕ ਤੇਰੇ ਆਪਣੇ ਪੁੱਤਰਾਂ ਨੂੰ ਲੈ ਜਾਣਗੇ। ਅਤੇ ਤੇਰੇ ਪੁੱਤਰ ਬਾਬਲ ਦੇ ਰਾਜੇ ਦੇ ਮਹਿਲਾਂ ਦੇ ਅਧਿਕਾਰੀ ਬਣ ਜਾਣਗੇ।”
8 ਹਿਜ਼ਕੀਯਾਹ ਨੇ ਯਸਾਯਾਹ ਨੂੰ ਆਖਿਆ, “ਯਹੋਵਾਹ ਦਾ ਇਹ ਸੰਦੇਸ਼ ਚੰਗਾ ਹੈ।” (ਹਿਜ਼ਕੀਯਾਹ ਨੇ ਅਜਿਹਾ ਇਸ ਲਈ ਆਖਿਆ ਕਿਉਂ ਕਿ ਉਸ ਨੇ ਸੋਚਿਆ, “ਜਿੰਨਾ ਚਿਰ ਮੈਂ ਰਾਜਾ ਹਾਂ ਇੱਥੇ ਅਸਲੀ ਅਮਨ ਅਤੇ ਸੁਰੱਖਿਆ ਰ੍ਰਹੇਗੀ।”)
ਇਸਰਾਏਲ ਦੀ ਸਜ਼ਾ ਮੁੱਕ ਜਾਵੇਗੀ
40 ਤੁਹਾਡਾ ਪਰਮੇਸ਼ੁਰ ਆਖਦਾ ਹੈ,
“ਹੌਸਲਾ ਦੇਵੋ, ਮੇਰੇ ਲੋਕਾਂ ਨੂੰ!
2 ਯਰੂਸ਼ਲਮ ਨਾਲ ਪਿਆਰ ਨਾਲ ਗੱਲ ਕਰੋ! ਯਰੂਸ਼ਲਮ ਨੂੰ ਆਖੋ,
‘ਤੇਰੀ ਸੇਵਾ ਦਾ ਸਮਾਂ ਮੁੱਕ ਗਿਆ ਹੈ।
ਤੂੰ ਆਪਣੇ ਪਾਪਾਂ ਦੀ ਕੀਮਤ ਅਦਾ ਕਰ ਦਿੱਤੀ ਹੈ।’
ਯਹੋਵਾਹ ਨੇ ਯਰੂਸ਼ਲਮ ਨੂੰ ਉਸ ਦੇ ਹਰ
ਇੱਕ ਗੁਨਾਹ ਦੀ ਸਜ਼ਾ ਦੋ ਵਾਰ ਦਿੱਤੀ ਹੈ।”
3 ਸੁਣੋ, ਕੋਈ ਬੰਦਾ ਸ਼ੋਰ ਮਚਾ ਰਿਹਾ ਹੈ!
“ਯਹੋਵਾਹ ਲਈ ਮਾਰੂਬਲ ਅੰਦਰ ਰਸਤਾ ਬਣਾਓ!
ਸਾਡੇ ਪਰਮੇਸ਼ੁਰ ਲਈ ਮਾਰੂਬਲ ਦੀ ਸੜਕ ਪੱਧਰੀ ਕਰ ਦਿਓ!
4 ਹਰ ਵਾਦੀ ਨੂੰ ਭਰ ਦਿਓ।
ਹਰ ਪਰਬਤ ਪਹਾੜੀ ਨੂੰ ਪੱਧਰ ਕਰ ਦਿਓ।
ਟੇਢਿਆਂ ਰਾਹਾਂ ਨੂੰ ਸਿੱਧਾ ਕਰੋ।
ਖੁਦਦਰੀ ਥਾਂ ਨੂੰ ਪੱਧਰਾ ਕਰੋ।
5 ਫ਼ੇਰ, ਸਾਡੇ ਯਹੋਵਾਹ ਦਾ ਪਰਤਾਪ ਪ੍ਰਗਟ ਹੋਵੇਗਾ।
ਤੇ ਸਾਰੇ ਲੋਕ ਇਕੱਠੇ ਹੀ ਯਹੋਵਾਹ ਦੇ ਪਰਤਾਪ ਨੂੰ ਦੇਖਣਗੇ।
ਹਾਂ, ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ ਨੇ।”
6 ਇੱਕ ਆਵਾਜ਼ ਨੇ ਆਖਿਆ, “ਬੋਲੋ!”
ਇਸ ਲਈ ਇੱਕ ਬੰਦੇ ਨੇ ਪੁੱਛਿਆ, “ਮੈਂ ਕੀ ਆਖਾਂ?”
ਆਵਾਜ਼ ਨੇ ਜਵਾਬ ਦਿੱਤਾ, “ਲੋਕ ਸਦਾ ਲਈ ਨਹੀਂ ਰਹਿੰਦੇ ਉਹ ਸਾਰੇ ਹੀ ਘਾਹ ਫ਼ੂਸ ਵਰਗੇ ਹਨ।
ਅਤੇ ਉਨ੍ਹਾਂ ਦੀ ਚੰਗਿਆਈ ਜੰਗਲੀ ਫ਼ੁੱਲ ਵਰਗੀ ਹੈ।
7 ਯਹੋਵਾਹ ਵੱਲੋਂ ਤਾਕਤਵਰ ਹਵਾ, ਘਾਹ ਉੱਤੇ ਵਗਦੀ ਹੈ,
ਅਤੇ ਘਾਹ ਮਰ ਜਾਂਦਾ ਹੈ ਅਤੇ ਜੰਗਲੀ ਫ਼ੁੱਲ ਡਿੱਗ ਪੈਂਦਾ ਹੈ।
ਹਾਂ, ਸਭ ਲੋਕ ਘਾਹ ਵਰਗੇ ਨੇ।
8 ਜੰਗਲੀ ਘਾਹ ਮਰ ਜਾਂਦਾ ਤੇ ਜੰਗਲੀ ਫ਼ੁੱਲ ਡਿੱਗ ਪੈਂਦੇ ਨੇ।
ਪਰ ਸਾਡੇ ਪਰਮੇਸ਼ੁਰ ਦਾ ਸ਼ਬਦ ਸਦਾ-ਸਦਾ ਲਈ ਰਹਿੰਦਾ ਹੈ।”
ਮੁਕਤੀ: ਪਰਮੇਸ਼ੁਰ ਦਾ ਸ਼ੁਭ ਸੰਦੇਸ਼
9 ਸੀਯੋਨ, ਤੇਰੇ ਕੋਲ ਦੱਸਣ ਲਈ, ਸ਼ੁਭ ਸਮਾਚਾਰ ਹੈ।
ਉੱਚੇ ਪਰਬਤ ਉੱਤੇ ਜਾਓ ਅਤੇ ਉੱਚੀ ਸ਼ੁਭ ਸਮਾਚਾਰ ਸੁਣਾਓ!
ਯਰੂਸ਼ਲਮ, ਤੇਰੇ ਕੋਲ ਦੱਸਣ ਲਈ, ਸ਼ੁਭ ਸਮਾਚਾਰ ਹੈ।
ਡਰੋ ਨਹੀਂ, ਉੱਚੀ ਬੋਲੋ!
ਇਹ ਖਬਰ ਯਹੂਦਾਹ ਦੇ ਸਾਰੇ ਸ਼ਹਿਰਾਂ ਨੂੰ ਦੱਸੋ:
“ਦੇਖੋ, ਤੁਹਾਡਾ ਪਰਮੇਸ਼ੁਰ ਇੱਥੇ ਹੈ!”
10 ਮੇਰਾ ਪ੍ਰਭੂ, ਯਹੋਵਾਹ ਸ਼ਕਤੀ ਨਾਲ ਆ ਰਿਹਾ ਹੈ।
ਉਹ ਆਪਣੀ ਸ਼ਕਤੀ ਨੂੰ ਸਮੂਹ ਲੋਕਾਂ ਤੇ ਹਕੂਮਤ ਕਰਨ ਲਈ ਵਰਤੇਗਾ।
ਉਹ ਆਪਣੇ ਲੋਕਾਂ ਲਈ ਇਨਾਮ ਲਿਆਵੇਗਾ
ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਚੰਗੀਆਂ ਕਰਨੀਆਂ ਲਈ ਇਨਾਮ ਦੇਵੇਗਾ।
11 ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰੇਗਾ ਜਿਵੇਂ ਅਯਾਲੀ ਆਪਣੀਆਂ ਭੇਡਾਂ ਦੀ ਅਗਵਾਈ ਕਰਦਾ ਹੈ।
ਯਹੋਵਾਹ ਆਪਣੇ ਬਾਜ਼ੂ ਦੀ ਵਰਤੋਂ ਕਰੇਗਾ ਤੇ ਆਪਣੀਆਂ ਭੇਡਾਂ ਇਕੱਠੀਆਂ ਕਰੇਗਾ।
ਯਹੋਵਾਹ ਲੇਲਿਆਂ ਨੂੰ ਚੁੱਕ ਲਵੇਗਾ ਅਤੇ ਉਨ੍ਹਾਂ ਨੂੰ ਆਪਣੀਆਂ ਬਾਹਾਂ ਵਿੱਚ ਫ਼ੜੀ ਰੱਖੇਗਾ।
ਉਨ੍ਹਾਂ ਦੀਆਂ ਮਾਵਾਂ ਉਸ ਦੇ ਨਾਲ-ਨਾਲ ਤੁਰਨਗੀਆਂ।
ਪਰਮੇਸ਼ੁਰ ਨੇ ਦੁਨੀਆਂ ਸਾਜੀ, ਓਹੀ ਇਸਤੇ ਹਕੂਮਤ ਕਰਦਾ ਹੈ
12 ਕਿਸਨੇ ਆਪਣੇ ਹੱਥ ਦੀ ਹਬੇਲੀ ਨਾਲ ਸਮੁੰਦਰ ਨੂੰ ਮਾਪਿਆ?
ਕਿਸਨੇ ਅਕਾਸ਼ ਨੂੰ ਮਾਪਣ ਲਈ ਆਪਣੇ ਹੱਥ ਦਾ ਇਸਤੇਮਾਲ ਕੀਤਾ?
ਕਿਸਨੇ ਖਾਲਸਾਰੀ ਧਰਤੀ ਨੂੰ ਮਾਪਣ ਲਈ ਪਿਆਲੇ ਨੂੰ ਵਰਤਿਆ?
ਕਿਸਨੇ ਪਰਬਤ ਅਤੇ ਪਹਾੜੀ ਨੂੰ ਤੋਂਲਣ ਲਈ ਤੱਕੜੀ ਨੂੰ ਵਰਤਿਆ?
ਇਹ ਯਹੋਵਾਹ ਹੀ ਸੀ!
13 ਕਿਸੇ ਨੇ ਯਹੋਵਾਹ ਦੇ ਆਤਮੇ ਨੂੰ ਨਹੀਂ ਦੱਸਿਆ ਕਿ ਉੱਸਨੂੰ ਕੀ ਕਰਨਾ ਚਾਹੀਦਾ ਹੈ।
ਕਿਸੇ ਨੇ ਯਹੋਵਾਹ ਨੂੰ ਨਹੀਂ ਦੱਸਿਆ ਕਿਵੇਂ ਉਹ ਗੱਲਾਂ ਕਰਨੀਆਂ ਹਨ ਜਿਹੜੀਆਂ ਓਸਨੇ ਕੀਤੀਆਂ।
14 ਕੀ ਯਹੋਵਾਹ ਨੇ ਕਿਸੇ ਕੋਲੋਂ ਸਹਾਇਤਾ ਮੰਗੀ?
ਕੀ ਕਿਸੇ ਨੇ ਯਹੋਵਾਹ ਨੂੰ ਸਿੱਖਾਇਆ ਸੀ ਕਿ ਕਿਵੇਂ ਨਿਰਪੱਖ ਹੋਣਾ ਹੈ?
ਕੀ ਕਿਸਨੇ ਯਹੋਵਾਹ ਨੂੰ ਗਿਆਨ ਸਿੱਖਾਇਆ ਸੀ?
ਕੀ ਕਿਸਨੇ ਯਹੋਵਾਹ ਨੂੰ ਸਿਆਣਾ ਬਣਨਾ ਸਿੱਖਾਇਆ ਸੀ?
ਨਹੀਂ! ਯਹੋਵਾਹ ਪਹਿਲਾਂ ਹੀ ਇਹ ਗੱਲਾਂ ਜਾਣਦਾ ਸੀ।
15 ਦੇਖੋ, ਦੁਨੀਆਂ ਦੀਆਂ ਸਾਰੀਆਂ ਕੌਮਾਂ ਪਾਣੀ ਦੀ ਬਾਲਟੀ ਅੰਦਰ ਇੱਕ ਕਤਰੇ ਵਰਗੀਆਂ ਨੇ।
ਜੇ ਕਿਧਰੇ ਯਹੋਵਾਹ ਸਾਰੀਆਂ ਦੂਰ ਦੁਰਾਡੀਆਂ ਕੌਮਾਂ ਨੂੰ ਤੱਕੜੀ ਦੇ ਪਲੜਿਆਂ ਅੰਦਰ ਰੱਖ ਦੇਵੇ,
ਤਾਂ ਉਹ ਮਿੱਟੀ ਦੇ ਕਿਣਕਿਆਂ ਵਰਗੀਆਂ ਹੋਵਣਗੀਆਂ।
16 ਲਬਾਨੋਨ ਦੇ ਸਾਰੇ ਰੁੱਖ
ਯਹੋਵਾਹ ਵਾਸਤੇ ਸੜਨ ਲਈ ਕਾਫ਼ੀ ਨਹੀਂ ਹਨ।
ਅਤੇ ਲਬਾਨੋਨ ਦੇ ਸਾਰੇ ਜਾਨਵਰ
ਕੁਰਬਾਨੀ ਲਈ ਕਾਫ਼ੀ ਨਹੀਂ ਹਨ।
17 ਪਰਮੇਸ਼ੁਰ ਦੇ ਮੁਕਾਬਲੇ ਵਿੱਚ ਦੁਨੀਆਂ ਦੀਆਂ ਸਾਰੀਆਂ ਕੌਮਾਂ ਕੁਝ ਵੀ ਨਹੀਂ ਹਨ।
ਪਰਮੇਸ਼ੁਰ ਦੇ ਮੁਕਾਬਲੇ ਵਿੱਚ ਸਾਰੀਆਂ ਕੌਮਾਂ ਕਿਸੇ ਵੀ ਮੁੱਲ ਦੀਆਂ ਨਹੀਂ ਹਨ।
ਲੋਕ ਕਲਪਨਾ ਨਹੀਂ ਕਰ ਸੱਕਦੇ ਕਿ ਪਰਮੇਸ਼ੁਰ ਕਿਹੋ ਜਿਹਾ ਹੈ
18 ਕੀ ਤੁਸੀਂ ਪਰਮੇਸ਼ੁਰ ਦੀ ਕਿਸੇ ਚੀਜ਼ ਨਾਲ ਤੁਲਨਾ ਕਰ ਸੱਕਦੇ ਹੋ?
ਨਹੀਂ! ਕੀ ਤੁਸੀਂ ਪਰਮੇਸ਼ੁਰ ਦੀ ਤਸਵੀਰ ਬਣਾ ਸੱਕਦੇ ਹੋ? ਨਹੀਂ!
19 ਪਰ ਕੁਝ ਲੋਕ ਲੱਕੜ ਜਾਂ ਪੱਥਰ ਦੀਆਂ ਮੂਰਤੀਆਂ ਬਣਾਉਂਦੇ ਨੇ ਤੇ ਉਨ੍ਹਾਂ ਨੂੰ ਦੇਵਤੇ ਆਖਦੇ ਨੇ।
ਇੱਕ ਕਾਮਾ ਮੂਰਤੀ ਬਣਾਉਂਦਾ ਹੈ।
ਫ਼ੇਰ ਦੂਸਰਾ ਕਾਮਾ ਇਸ ਨੂੰ ਸੋਨੇ ਨਾਲ ਢੱਕ ਦਿੰਦਾ ਹੈ
ਤੇ ਇਸ ਲਈ ਚਾਂਦੀ ਦੀਆਂ ਜ਼ੰਜ਼ੀਰਾਂ ਬਣਾਉਂਦਾ ਹੈ।
20 ਤੇ ਇਸਦੀ ਬੁਨਿਆਦ ਲਈ, ਉਹ ਖਾਸ ਕਿਸਮ ਦੀ ਲੱਕੜ ਚੁਣਦਾ ਹੈ,
ਉਸ ਕਿਸਮ ਦੀ ਜਿਹੜੀ ਗਲਦੀ ਨਹੀਂ।
ਫ਼ੇਰ ਉਹ ਕਿਸੇ ਲੱਕੜੀ ਦੇ ਕਾਰੀਗਰ ਨੂੰ ਲੱਭਦਾ ਹੈ
ਅਤੇ ਉਹ ਕਾਮਾ ਇੱਕ “ਦੇਵਤਾ” ਬਣਾਉਂਦਾ ਹੈ ਜਿਹੜਾ ਡਿੱਗਦਾ ਨਹੀਂ।
21 ਤੁਸੀਂ ਅਵੱਸ਼ ਹੀ ਸੱਚ ਨੂੰ ਜਾਣਦੇ ਹੋ, ਕੀ ਨਹੀਂ?
ਤੁਸੀਂ ਅਵੱਸ਼ ਹੀ ਸੁਣਿਆ ਹੋਵੇਗਾ!
ਅਵੱਸ਼ ਹੀ ਬਹੁਤ ਪਹਿਲਾਂ ਕਿਸੇ ਨੇ ਤੁਹਾਨੂੰ ਦੱਸਿਆ ਹੋਵੇਗਾ!
ਤੁਸੀਂ ਅਵੱਸ਼ ਹੀ ਜਾਣਦੇ ਹੋ ਕਿ ਕਿਸਨੇ ਦੁਨੀਆਂ ਨੂੰ ਸਾਜਿਆ!
22 ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ! ਉਹ ਧਰਤੀ ਦੇ ਉੱਪਰ ਬੈਠਾ ਹੈ
ਤੇ ਉਸਦੀ ਤੁਲਨਾ ਵਿੱਚ ਲੋਕ ਹਨ ਟਿੱਡੀਦਲ ਵਰਗੇ ਹਨ।
ਉਸ ਨੇ ਅਕਾਸ਼ਾਂ ਨੂੰ ਕੱਪੜੇ ਦੇ ਬਾਨ ਵਾਂਗ ਖੋਲ੍ਹ ਦਿੱਤਾ।
ਉਸ ਨੇ ਅਕਾਸ਼ਾਂ ਨੂੰ ਤੰਬੂ ਵਾਂਗ ਬੈਠਣ ਲਈ ਉਸ ਦੇ ਹੇਠਾਂ ਫ਼ੈਲਾ ਦਿੱਤਾ।
23 ਉਹ ਹਾਕਮ ਨੂੰ ਮਹੱਤਵਹੀਣ ਬਣਾਉਂਦਾ ਹੈ।
ਉਹ ਇਸ ਦੁਨੀਆਂ ਦੇ ਨਿਆਂ ਪਾਲਕਾਂ ਨੂੰ ਪੂਰੀ ਤਰ੍ਹਾਂ ਨਿਕਂਮਾ ਬਣਾ ਦਿੰਦਾ ਹੈ।
24 ਉਹ ਹਾਕਮ ਪੌਦਿਆਂ ਵਰਗੇ ਹਨ, ਉਹ ਧਰਤੀ ਉੱਤੇ ਬੀਜੇ ਹੁੰਦੇ ਹਨ
ਪਰ ਇਸਤੋਂ ਪਹਿਲਾਂ ਕਿ ਉਹ ਜਢ਼ਾਂ ਆਪਣੀਆਂ ਧਰਤੀ ਅੰਦਰ ਲਾ ਦੇਣ,
ਪਰਮੇਸ਼ੁਰ ਉਨ੍ਹਾਂ “ਪੌਦਿਆਂ” ਉੱਤੇ ਵਗਦਾ ਹੈ
ਤੇ ਉਹ ਮੁਰਦਾ ਅਤੇ ਖੁਸ਼ਕ ਹੋ ਜਾਂਦੇ ਨੇ,
ਤੇ ਹਵਾ ਉਨ੍ਹਾਂ ਨੂੰ ਲੈ ਜਾਂਦੀ ਹੈ ਉਡਾਕੇ, ਤਿਨਕਿਆਂ ਵਾਂਗੂ ਦੂਰ।
25 ਪਵਿੱਤਰ ਪੁਰੱਖ (ਪਰਮੇਸ਼ੁਰ) ਆਖਦੀ ਹੈ: “ਤੁਲਨਾ ਕਰ ਸੱਕਦੇ ਹੋ ਕੀ ਤੁਸੀਂ ਕਿਸੇ ਨਾਲ ਮੇਰੀ?
ਨਹੀਂ! ਕੋਈ ਨਹੀਂ ਹੈ ਸਾਨੀ ਮੇਰਾ।”
26 ਦੇਖੋ ਅਕਾਸ਼ ਵੱਲ।
ਕਿਸਨੇ ਸਾਜਿਆ ਉਨ੍ਹਾਂ ਸਮੂਹ ਤਾਰਿਆਂ ਨੂੰ?
ਕਿਸਨੇ ਸਾਜਿਆ ਉਨ੍ਹਾਂ ਸਮੂਹ “ਫ਼ੌਜਾਂ” ਨੂੰ ਅਕਾਸ਼ ਅੰਦਰ?
ਕੌਣ ਜਾਣਦਾ ਹੈ ਹਰ ਤਾਰੇ ਨੂੰ ਉਸ ਦੇ ਨਾਮ ਨਾਲ?
ਸੱਚਾ ਪਰਮੇਸ਼ੁਰ ਹੈ ਬਹੁਤ ਮਜ਼ਬੂਤ ਅਤੇ ਸ਼ਕਤੀਵਾਨ।
ਇਸ ਲਈ ਕੋਈ ਵੀ ਤਾਰਾ ਇਨ੍ਹਾਂ ਵਿੱਚ ਨਹੀਂ ਗੁੰਮ ਹੁੰਦਾ।
27 ਯਾਕੂਬ ਦੇ ਲੋਕੋ, ਸੱਚ ਹੈ ਇਹ!
ਇਸਰਾਏਲ, ਤੈਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਇਸ ਉੱਤੇ!
ਇਸ ਲਈ ਕਿਉਂ ਹੋ ਤੁਸੀਂ ਆਖਦੇ: “ਦੇਖ ਨਹੀਂ ਸੱਕਦਾ ਯਹੋਵਾਹ ਜਿਵੇਂ ਜਿਉਂਦਾ ਹਾਂ ਮੈਂ।
ਲੱਭ ਨਹੀਂ ਸੱਕੇਗਾ ਪਰਮੇਸ਼ੁਰ ਮੈਨੂੰ ਅਤੇ ਸਜ਼ਾ ਨਹੀਂ ਦੇ ਸੱਕੇਗਾ।”
28 ਅਵੱਸ਼ ਹੀ ਸੁਣਿਆ ਹੋਵੇਗਾ ਤੁਸੀਂ ਤੇ ਜਾਣਦੇ ਹੋਵੋਗੇ
ਕਿ ਯਹੋਵਾਹ ਪਰਮੇਸ਼ੁਰ ਹੈ ਬਹੁਤ ਸਿਆਣਾ।
ਜਾਣ ਨਹੀਂ ਸੱਕਦੇ ਲੋਕ ਉਸ ਸਭ ਕੁਝ ਨੂੰ ਜੋ ਹੈ ਜਾਣਦਾ ਉਹ।
ਬਕੱਦਾ ਨਹੀਂ ਯਹੋਵਾਹ ਅਤੇ ਲੋੜਦਾ ਨਹੀਂ ਆਰਾਮ ਨੂੰ।
ਬਣਾਈਆਂ ਯਹੋਵਾਹ ਨੇ ਸਮੂਹ ਦੂਰ ਦੁਰਾਡੀਆਂ ਥਾਵਾਂ ਧਰਤੀ ਦੀਆਂ।
ਰਹਿੰਦਾ ਹੈ ਯਹੋਵਾਹ ਸਦਾ-ਸਦਾ ਲਈ।
29 ਸਹਾਇਤਾ ਕਰਦਾ ਹੈ ਯਹੋਵਾਹ ਕਮਜ਼ੋਰ ਲੋਕਾਂ ਦੀ ਮਜ਼ਬੂਤ ਹੋਣ ਵਿੱਚ।
ਬਣਾਉਂਦਾ ਹੈ ਉਹ ਸ਼ਕਤੀਹੀਣਾਂ ਨੂੰ ਸ਼ਕਤੀਸ਼ਾਲੀ।
30 ਨੌਜਵਾਨ ਬੰਦੇ ਬਕੱ ਜਾਂਦੇ ਹਨ ਤੇ ਉਨ੍ਹਾਂ ਲੋੜ ਪੈਂਦੀ ਹੈ ਆਰਾਮ ਦੀ।
ਨੌਜਵਾਨ ਠੋਕਰਾਂ ਵੀ ਖਾਂਦੇ ਨੇ ਤੇ ਡਿੱਗ ਵੀ ਪੈਂਦੇ ਨੇ।
31 ਪਰ ਉਹ ਲੋਕ ਜਿਹੜੇ ਯਹੋਵਾਹ ਤੇ ਭਰੋਸ਼ਾ
ਰੱਖਦੇ ਹਨ ਫਿਰ ਤੋਂ ਮਜ਼ਬੂਤ ਹੋ ਜਾਂਦੇ ਨੇ
ਅਤੇ ਬਾਜ ਵਾਂਗ ਉੱਚਾ ਉੱਡਦੇ ਨੇ ਉਹ ਬਿਨਾਂ ਕਮਜ਼ੋਰ ਹੋਇਆਂ ਦੌੜਦੇ ਨੇ
ਅਤੇ ਬਿਨਾ ਬਕਿਆਂ ਤ੍ਤੁਰਦੇ ਹਨ
4 ਮਾਲਕੋ, ਆਪਣੇ ਨੌਕਰਾਂ ਨਾਲ ਨਰਮ ਰਹੋ ਅਤੇ ਜੋ ਜਾਇਜ਼ ਤੌਰ ਤੇ ਉਨ੍ਹਾਂ ਦਾ ਹੈ, ਉਨ੍ਹਾਂ ਨੂੰ ਦਿਉ। ਯਾਦ ਰੱਖੋ ਕਿ ਸਵਰਗ ਵਿੱਚ ਤੁਹਾਡਾ ਵੀ ਕੋਈ ਮਾਲਕ ਹੈ।
ਪੌਲੁਸ ਮਸੀਹੀਆਂ ਨੂੰ ਕੁਝ ਚੀਜ਼ਾਂ ਕਰਨ ਲਈ ਆਖਦਾ
2 ਅੱਡੋਲ ਪ੍ਰਾਰਥਨਾ ਕਰੋ ਅਤੇ ਜਦੋਂ ਤੁਸੀਂ ਪ੍ਰਾਰਥਨਾ ਕਰੋ, ਹਮੇਸ਼ਾ ਚੌਕਸ ਰਹੋ ਅਤੇ ਪਰਮੇਸ਼ੁਰ ਦਾ ਸ਼ੁਕਰ ਕਰੋ। 3 ਸਾਡੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਅਸੀਂ ਮਸੀਹ ਬਾਰੇ ਉਸ ਗੁਪਤ ਸੱਚ ਦਾ ਪ੍ਰਚਾਰ ਲੋਕਾਂ ਨੂੰ ਕਰਨ ਯੋਗ ਹੋਈਏ ਜੋ ਪਰਮੇਸ਼ੁਰ ਨੇ ਸਾਡੇ ਤੇ ਪਰਗਟ ਕੀਤਾ ਹੈ। ਮੈਂ ਇਸ ਲਈ ਕੈਦ ਵਿੱਚ ਹਾਂ ਕਿਉਂਕਿ ਮੈਂ ਇਸ ਸੱਚ ਦਾ ਪ੍ਰਚਾਰ ਕਰਦਾ ਹਾਂ। 4 ਪ੍ਰਾਰਥਨਾ ਕਰੋ ਕਿ ਮੈਂ ਇਸ ਬਾਰੇ ਸਪੱਸ਼ਟ ਤੌਰ ਤੇ ਬੋਲ ਸੱਕਾਂ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ।
5 ਗੈਰ ਯਹੂਦੀਆਂ ਨਾਲ ਸਿਆਣਪ ਨਾਲ ਵਰਤਾਓ ਕਰੋ। ਆਪਣੇ ਸਮੇਂ ਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਵਰਤੋ। 6 ਜਦੋਂ ਤੁਸੀਂ ਗੱਲ ਬਾਤ ਕਰੋ, ਤੁਹਾਨੂੰ ਹਰ ਸਮੇਂ ਮਿਹਰਬਾਨ ਅਤੇ ਸਿਆਣਾ ਹੋਣਾ ਚਾਹੀਦਾ ਹੈ। ਫ਼ੇਰ ਤੁਸੀਂ ਹਰ ਵਿਅਕਤੀ ਨੂੰ ਉਸੇ ਤਰ੍ਹਾਂ ਜਵਾਬ ਦੇ ਸੱਕੋਂਗੇ ਜਿਸ ਤਰ੍ਹਾਂ ਤੁਹਾਨੂੰ ਦੇਣਾ ਚਾਹੀਦਾ ਹੈ।
ਪੌਲੁਸ ਦੇ ਸੰਗੀ ਲੋਕਾਂ ਬਾਰੇ ਖਬਰ
7 ਮਸੀਹ ਵਿੱਚ ਇੱਕ ਪਿਆਰਾ ਭਰਾ, ਤੁਖਿਕੁਸ। ਉਹ ਮੇਰੇ ਨਾਲ ਪ੍ਰਭੂ ਲਈ ਕੰਮ ਕਰਦਿਆਂ ਭਰੋਸੇਯੋਗ ਸੇਵਕ ਹੈ। ਉਹ ਤੁਹਾਨੂੰ ਮੇਰੇ ਬਾਰੇ ਸਾਰੀਆਂ ਖਬਰਾਂ ਦੇਵੇਗਾ। ਜਿਹੜੀਆਂ ਮੇਰੇ ਨਾਲ ਵਾਪਰ ਰਹੀਆਂ ਹਨ। 8 ਇਹੀ ਕਾਰਣ ਹੈ ਕਿ ਮੈਂ ਉਸ ਨੂੰ ਤੁਹਾਡੇ ਵੱਲ ਭੇਜ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੀਆਂ ਗੱਲਾਂ ਤੋਂ ਜਾਣੂ ਹੋਵੋ। ਅਤੇ ਮੈਂ ਉਸ ਨੂੰ ਇਸ ਲਈ ਭੇਜ ਰਿਹਾ ਹਾਂ ਕਿ ਤੁਸੀਂ ਹੌਂਸਲਾ ਰੱਖੋ। 9 ਮੈਂ ਉਸ ਦੇ ਨਾਲ ਉਨੇਸਿਮੁਸ ਨੂੰ ਵੀ ਭੇਜ ਰਿਹਾ ਹਾਂ। ਉਹ ਸਾਡੇ ਲਈ ਇੱਕ ਵਫ਼ਾਦਾਰ ਅਤੇ ਪਿਆਰਾ ਭਰਾ ਹੈ। ਉਹ ਤੁਹਾਡੇ ਸਮੂਹ ਵਿੱਚੋਂ ਇੱਕ ਹੈ। ਤੁਖਿਕੁਸ ਅਤੇ ਉਨੇਸਿਮੁਸ ਤੁਹਾਨੂੰ ਉਹ ਸਾਰਾ ਕੁਝ ਦੱਸ ਦੇਣਗੇ ਜੋ ਇੱਥੇ ਵਾਪਰਿਆ ਸੀ।
10 ਅਰਿਸਤਰੱਖੁਸ ਵੱਲੋਂ ਸ਼ੁਭਕਾਮਨਾਵਾਂ। ਉਹ ਮੇਰੇ ਨਾਲ ਕੈਦ ਵਿੱਚ ਹੈ। ਮਰਕੁਸ, ਬਰਨਾਬਾਸ ਦੇ ਚਚੇਰਾ ਭਰਾ, ਵੱਲੋਂ ਵੀ ਸ਼ੁਭਕਾਮਨਾਵਾਂ। ਮੈਂ ਪਹਿਲਾਂ ਹੀ ਤੁਹਾਨੂੰ ਉਸ ਬਾਰੇ ਹਿਦਾਇਤਾਂ ਦੇ ਚੁੱਕਿਆ ਹਾਂ ਜਦੋਂ ਉਹ ਆਵੇਗਾ, ਉਸਦਾ ਸੁਆਗਤ ਕਰਿਓ। 11 ਯਿਸੂ ਜਿਸ ਨੂੰ ਯੂਸਤੁਸ ਵੀ ਆਖਿਆ ਜਾਂਦਾ ਹੈ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਸਿਰਫ਼ ਇਹੀ ਉਹ ਯਹੂਦੀ ਨਿਹਚਾਵਾਨ ਹਨ ਜਿਹੜੇ ਮੇਰੇ ਨਾਲ ਪਰਮੇਸ਼ੁਰ ਦੇ ਰਾਜ ਲਈ ਕਾਰਜ ਕਰ ਰਹੇ ਹਨ। ਉਹ ਮੇਰੇ ਲਈ ਸੱਕੂਨ ਦਾ ਇੱਕ ਸਾਧਨ ਹਨ।
12 ਇਪਫ਼੍ਰਾਸ ਵੱਲੋਂ ਵੀ ਤੁਹਾਨੂੰ ਸ਼ੁਭਕਾਮਨਾਵਾਂ। ਉਹ ਤੁਹਾਡੇ ਸਮੂਹ ਵਿੱਚੋਂ ਇੱਕ ਹੈ ਅਤੇ ਮਸੀਹ ਯਿਸੂ ਦੇ ਸੇਵਕਾਂ ਵਿੱਚੋਂ ਇੱਕ ਹੈ। ਉਹ ਹਮੇਸ਼ਾ ਗੰਭੀਰਤਾਪੂਰਵਕ ਪਰਮੇਸ਼ੁਰ ਨੂੰ ਤੁਹਾਡੇ ਸਾਰਿਆਂ ਲਈ ਪ੍ਰਾਰਥਨਾ ਕਰਦਾ ਹੈ ਤਾਂ ਜੋ ਤੁਸੀਂ ਆਤਮਕ ਤੌਰ ਤੇ ਪੂਰੀ ਤਰ੍ਹਾਂ ਵੱਧੋ ਅਤੇ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰੋ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਹਾਡੇ ਕੋਲ ਹੋਣ। 13 ਮੈਂ ਜਾਣਦਾ ਹਾਂ ਕਿ ਉਸ ਨੇ ਤੁਹਾਡੇ ਲਈ ਅਤੇ ਲਾਉਦਿਕਿਯਾ ਅਤੇ ਹੀਏਰਪੁਲਿਸ ਦੇ ਲੋਕਾਂ ਲਈ ਸਖਤ ਮਿਹਨਤ ਕੀਤੀ ਹੈ। 14 ਦੇਮਾਸ ਅਤੇ ਸਾਡਾ ਪਿਆਰਾ ਮਿੱਤਰ ਵੈਦ ਲੂਕਾ, ਸ਼ੁਭਕਾਮਨਾਵਾਂ ਭੇਜਦਾ ਹੈ।
15 ਲਾਉਦਿਕਿਯਾ ਵਿੱਚ ਭਰਾਵਾਂ ਅਤੇ ਭੈਣਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। ਅਤੇ ਨੁਮਫ਼ਾਸ ਅਤੇ ਉਸ ਕਲੀਸਿਯਾ ਨੂੰ ਜਿਹੜੀ ਉਸ ਦੇ ਘਰ ਨਾਲ ਜੁੜਦੀ ਹੈ, ਸ਼ੁਭਕਾਮਨਾਵਾਂ ਆਖੋ। 16 ਜਦੋਂ ਇਹ ਪੱਤਰ ਤੁਹਾਨੂੰ ਸੁਣਾਇਆ ਜਾਏ ਇਸ ਗੱਲ ਨੂੰ ਵੀ ਯਕੀਨੀ ਬਣਾਓ ਕਿ ਇਹ ਲਾਉਦਿਕਿਯਾ ਦੀ ਕਲੀਸਿਯਾ ਨੂੰ ਸੁਣਾਇਆ ਜਾਵੇ। ਅਤੇ ਤੁਸੀਂ ਵੀ ਉਹ ਪੱਤਰ ਪੜ੍ਹਿਆ ਜੋ ਮੈਂ ਲਾਉਦਿਕਿਯਾ ਦੀ ਕਲੀਸਿਯਾ ਨੂੰ ਲਿਖਿਆ। 17 ਅਰੱਖਿਪੁੱਸ ਨੂੰ ਆਖ਼ੋ, “ਉਹ ਕੰਮ ਪੂਰਾ ਕਰੇ ਜਿਹੜਾ ਪ੍ਰਭੂ ਨੇ ਤੈਨੂੰ ਦਿੱਤਾ ਹੈ।”
18 ਮੈਂ ਪੌਲੁਸ ਸ਼ੁਭਕਾਮਨਾਵਾਂ ਆਖਦਾ ਹਾਂ ਅਤੇ ਇਸ ਨੂੰ ਆਪਣੇ ਹੱਥੀ ਲਿਖ ਰਿਹਾ ਹਾਂ। ਯਾਦ ਰੱਖੋ ਕਿ ਮੈਂ ਕੈਦ ਵਿੱਚ ਹਾਂ। ਪਰਮੇਸ਼ੁਰ ਦੀ ਕਿਰਪਾ ਤੁਹਾਡੇ ਅੰਗ਼ ਸੰਗ ਹੋਵੇ।
2010 by World Bible Translation Center