Old/New Testament
ਉੱਤਰੀ ਇਸਰਾਏਲ ਨੂੰ ਚੇਤਾਵਨੀ
28 ਸਾਮਰਿਯਾ ਵੱਲ ਦੇਖੋ!
ਇਫ਼ਰਾਈਮ ਦੇ ਸ਼ਰਾਬੀ ਲੋਕ ਉਸ ਸ਼ਹਿਰ ਉੱਤੇ ਗੁਮਾਨ ਕਰਦੇ ਨੇ।
ਉਹ ਸ਼ਹਿਰ ਹੈ ਪਹਾੜੀ ਉੱਤੇ ਵਸਿਆ ਹੋਇਆ ਜਿਸਦੇ ਆਲੇ-ਦੁਆਲੇ ਅਮੀਰ ਵਾਦੀ ਹੈ।
ਸਾਮਰਿਯਾ ਦੇ ਲੋਕ ਆਪਣੇ ਸ਼ਹਿਰ ਨੂੰ ਖੂਬਸੂਰਤ ਫ਼ੁੱਲਾਂ ਦੇ ਤਾਜ ਵਰਗਾ ਸਮਝਦੇ ਨੇ।
ਪਰ ਉਹ ਮੈਅ ਨਾਲ ਸ਼ਰਾਬੀ ਹੋਏ ਹਨ।
ਅਤੇ ਇਹ “ਖੂਬਸੂਰਤ ਤਾਜ” ਬਸ ਮਰ ਰਿਹਾ ਪੌਦਾ ਹੈ।
2 ਦੇਖੋ, ਮੇਰੇ ਸੁਆਮੀ ਕੋਲ ਇੱਕ ਬੰਦਾ ਹੈ ਜਿਹੜਾ ਤਾਕਤਵਰ ਤੇ ਬਹਾਦਰ ਹੈ।
ਉਹ ਆਦਮੀ ਦੇਸ ਅੰਦਰ ਤੂਫ਼ਾਨ, ਓਲਿਆਂ ਅਤੇ ਬਰੱਖਾ ਵਾਂਗ ਆਵੇਗਾ।
ਉਹ ਤੂਫ਼ਾਨ ਵਾਂਗ ਦੇਸ ਅੰਦਰ ਆਵੇਗਾ।
ਉਹ ਪਾਣੀ ਦੀ ਤਾਕਤਵਰ ਨਦੀ ਵਾਂਗ, ਦੇਸ ਅੰਦਰ ਹੜ੍ਹ ਲਿਆਉਂਦਾ ਹੋਵੇਗਾ।
ਉਹ ਉਸ ਤਾਜ (ਸਾਮਰਿਯਾ) ਨੂੰ ਧਰਤੀ ਉੱਤੇ ਸੁੱਟ ਦੇਵੇਗਾ।
3 ਇਫ਼ਰਾਈਮ ਦੇ ਸ਼ਰਾਬੀ ਲੋਕ ਆਪਣੇ “ਖੂਬਸੂਰਤ ਤਾਜ” ਬਾਰੇ ਸ਼ੇਖੀ ਮਾਰਦੇ ਹਨ।
ਪਰ ਉਹ ਸ਼ਹਿਰ ਪੈਰਾਂ ਨਾਲ ਕੁਚੱਲਿਆ ਜਾਵੇਗਾ।
4 ਉਹ ਸ਼ਹਿਰ ਪਹਾੜੀ ਉੱਤੇ ਵਸਿਆ ਹੈ ਜਿਸਦੇ ਚੌਗਿਰਦ ਅਮੀਰ ਵਾਦੀ ਹੈ।
ਅਤੇ ਉਹ “ਖੂਬਸੂਰਤ ਫ਼ੁੱਲਾਂ ਦਾ ਤਾਜ” ਸਿਰਫ਼ ਮਰ ਰਹੇ ਪੌਦੇ ਵਰਗਾ ਹੈ।
ਉਹ ਸ਼ਹਿਰ ਗਰਮੀਆਂ ਦੀਆਂ ਪਹਿਲੀਆਂ ਅੰਜੀਰਾਂ ਵਰਗਾ ਹੋਵੇਗਾ।
ਜਦੋਂ ਵੀ ਕੋਈ ਬੰਦਾ ਉਨ੍ਹਾਂ ਅੰਜੀਰਾਂ ਨੂੰ ਦੇਖਦਾ ਹੈ ਉਹ ਉਨ੍ਹਾਂ ਨੂੰ ਛੇਤੀ ਨਾਲ ਚੁੱਕ ਲੈਂਦਾ ਹੈ ਤੇ ਖਾ ਲੈਂਦਾ ਹੈ।
5 ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ “ਖੂਬਸੂਰਤ ਤਾਜ” ਬਣ ਜਾਵੇਗਾ। ਉਹ ਆਪਣੇ ਲੋਕਾਂ ਲਈ “ਫੁੱਲਾਂ ਦਾ ਅਦਭੁਤ ਤਾਜ” ਹੋਵੇਗਾ, ਜਿਹੜੇ ਬਚ ਜਾਣਗੇ। 6 ਯਹੋਵਾਹ ਉਨ੍ਹਾਂ ਨਿਆਂ ਪਾਲਕਾਂ ਨੂੰ ਫ਼ੇਰ ਸਿਆਣਪ ਦੇਵੇਗਾ ਜਿਹੜੇ ਉਸ ਦੇ ਲੋਕਾਂ ਉੱਤੇ ਹਕੂਮਤ ਕਰਦੇ ਨੇ। ਯਹੋਵਾਹ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਲੜਨ ਵਾਲੇ ਲੋਕਾਂ ਨੂੰ ਸ਼ਕਤੀ ਦੇਵੇਗਾ। 7 ਪਰ ਹੁਣ ਉਹ ਆਗੂ ਸ਼ਰਾਬੀ ਹਨ। ਸਾਰੇ ਜਾਜਕਾਂ ਅਤੇ ਨਬੀਆਂ ਕੋਲ ਪੀਣ ਲਈ ਮੈਅ ਅਤੇ ਬੀਅਰ ਬਹੁਤ ਜ਼ਿਆਦੇ ਹੈ। ਉਹ ਛਛੋਪਂਚ ਵਿੱਚ ਡਗਮਗਾ ਕੇ ਡਿੱਗ ਰਹੇ ਹਨ। ਨਬੀ ਉਦੋਂ ਸ਼ਰਾਬੀ ਹੁੰਦੇ ਹਨ ਜਦੋਂ ਉਹ ਸੁਪਨੇ ਦੇਖਦੇ ਨੇ। ਅਤੇ ਨਿਆਂਕਾਰ ਉਦੋਂ ਸ਼ਰਾਬੀ ਹੁੰਦੇ ਹਨ ਜਦੋਂ ਉਹ ਨਿਆਂੇ ਦਿੰਦੇ ਹਨ। 8 ਹਰ ਮੇਜ਼ ਉੱਤੇ ਉਲਟੀ ਕੀਤੀ ਹੋਈ ਹੈ। ਸਾਫ਼ ਥਾਂ ਕਿਧਰੇ ਵੀ ਨਹੀਂ।
ਪਰਮੇਸ਼ੁਰ ਆਪਣੇ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦਾ ਹੈ
9 ਯਹੋਵਾਹ ਲੋਕਾਂ ਨੂੰ ਸਬਕ ਸਿੱਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਯਹੋਵਾਹ ਲੋਕਾਂ ਨੂੰ ਆਪਣੀਆਂ ਸਾਖੀਆਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਲੋਕ ਅਬੋਧ ਬਾਲਕਾਂ ਵਰਗੇ ਹਨ। ਉਹ ਉਨ੍ਹਾਂ ਬੱਚਿਆਂ ਵ੍ਵਰਗੇ ਹਨ ਜਿਹੜੇ ਥੋੜਾ ਚਿਰ ਪਹਿਲਾਂ ਹੀ ਆਪਣੀ ਮਾਂ ਦਾ ਦੁੱਧ ਚੁਂਘ ਰਹੇ ਸਨ। 10 ਇਸ ਲਈ ਯਹੋਵਾਹ ਉਨ੍ਹਾਂ ਨਾਲ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਉਹ ਬੱਚੇ ਹੋਣ:
“ਇੱਥੇ ਆਦੇਸ਼, ਓੱਥੇ ਆਦੇਸ਼।
ਇੱਥੇ ਨੇਮ, ਓੱਥੇ ਨੇਮ।
ਇੱਥੇ ਸਬਕ, ਓੱਥੇ ਸਬਕ।”2
11 ਯਹੋਵਾਹ ਗੱਲ ਕਰਨ ਦੇ ਇਸ ਅਜੀਬ ਢੰਗ ਦੀ ਵਰਤੋਂ ਕਰੇਗਾ ਅਤੇ ਉਹ ਇਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਹੋਰ-ਹੋਰ ਭਾਸ਼ਾਵਾਂ ਦੀ ਵਰਤੋਂ ਕਰੇਗਾ।
12 ਅਤੀਤ ਵਿੱਚ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਸੀ ਅਤੇ ਉਸ ਨੇ ਆਖਿਆ ਸੀ, “ਇਹ ਅਰਾਮ ਕਰਨ ਦੀ ਥਾਂ ਹੈ। ਇਹ ਅਮਨ ਚੈਨ ਵਾਲੀ ਥਾਂ ਹੈ। ਬੱਕੇ ਹੋਏ ਲੋਕ ਇੱਥੇ ਆਉਣ ਅਤੇ ਆਰਾਮ ਕਰਨ। ਇਹ ਅਮਨ ਵਾਲੀ ਥਾਂ ਹੈ।”
ਪਰ ਲੋਕ ਪਰਮੇਸ਼ੁਰ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਸਨ। 13 ਇਸ ਲਈ ਪਰਮੇਸ਼ੁਰ ਦੇ ਸ਼ਬਦ ਸਾਧਾਰਣ ਹੋਣੇ ਚਾਹੀਦੇ ਹਨ:
“ਇੱਥੇ ਆਦੇਸ਼, ਓੱਥੇ ਆਦੇਸ਼।
ਇੱਥੇ ਨੇਮ, ਓੱਥੇ ਨੇਮ।
ਇੱਥੇ ਸਬਕ, ਓੱਥੇ ਸਬਕ।”
ਲੋਕਾਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਹ ਕਰਨਾ ਚਾਹੁੰਦੇ ਸਨ। ਇਸ ਲਈ ਲੋਕ ਪਿੱਛਾਂਹ ਡਿੱਗ ਪਏ ਅਤੇ ਫ਼ਸ ਗਏ। ਲੋਕਾਂ ਨੂੰ ਫ਼ਾਹ ਲਿਆ ਗਿਆ ਅਤੇ ਫ਼ੜ ਲਿਆ ਗਿਆ।
ਕੋਈ ਬੰਦਾ ਵੀ ਪਰਮੇਸ਼ੁਰ ਦੇ ਨਿਆਂ ਤੋਂ ਬਚ ਨਹੀਂ ਸੱਕਦਾ
14 ਤੁਸੀਂ ਮਖੌਲੀਓ ਜੋ ਯਰੂਸ਼ਲਮ ਦੇ ਲੋਕਾਂ ਉੱਪਰ ਸ਼ਾਸ਼ਨ ਕਰਦੇ ਹੋ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ। 15 ਤੁਸੀਂ ਲੋਕੀ ਆਖਦੇ ਹੋ, “ਅਸੀਂ ਮੌਤ ਨਾਲ ਇਕਰਾਰਨਾਮਾ ਕੀਤਾ ਹੋਇਆ ਹੈ। ਅਸੀਂ ਸ਼ਿਓਲ (ਮੌਤ ਦੇ ਸਥਾਨ) ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਲਈ ਸਾਨੂੰ ਸਜ਼ਾ ਨਹੀਂ ਮਿਲੇਗੀ। ਸਜ਼ਾ ਸਾਡੇ ਕੋਲੋਂ ਬਿਨਾ ਨੁਕਸਾਨ ਕੀਤੇ ਲੰਘ ਜਾਵੇਗੀ। ਅਸੀਂ ਆਪਣੀਆਂ ਚੁਸਤ ਚਲਾਕੀਆਂ ਅਤੇ ਝੂਠਾਂ ਦੇ ਓਹਲੇ ਛੁਪ ਜਾਵਾਂਗੇ।”
16 ਉਨ੍ਹਾਂ ਗੱਲਾਂ ਕਾਰਣ, ਮੇਰਾ ਮਾਲਿਕ, ਯਹੋਵਾਹ ਆਖਦਾ ਹੈ, “ਮੈਂ ਸੀਯੋਨ ਦੀ ਧਰਤੀ ਉੱਤੇ ਇੱਕ ਚੱਟਾਨ ਰੱਖ ਦਿਆਂਗਾ ਇੱਕ ਬੁਨਿਆਦ ਵਾਲਾ ਪੱਥਰ। ਇਹ ਬਹੁਤ ਕੀਮਤੀ ਪੱਥਰ ਹੋਵੇਗਾ। ਹਰ ਚੀਜ਼ ਇਸ ਮਹੱਤਵਪੂਰਣ ਪੱਥਰ ਉੱਤੇ ਉਸਾਰੀ ਜਾਵੇਗੀ। ਜਿਹੜਾ ਬੰਦਾ ਵੀ ਉਸ ਪੱਥਰ ਉੱਤੇ ਭਰੋਸਾ ਕਰਦਾ ਹੈ, ਉਹ ਨਿਰਾਸ਼ ਨਹੀਂ ਹੋਵੇਗਾ।
17 “ਲੋਕੀ ਸਾਹਲ ਦਾ ਇਸਤੇਮਾਲ ਕਰਦੇ ਹਨ ਇਹ ਦਰਸਾਉਣ ਲਈ ਕਿ ਦੀਵਾਰ ਸਿੱਧੀ ਹੈ। ਇਸੇ ਤਰ੍ਹਾਂ ਹੀ ਮੈਂ ਇਨਸਾਫ਼ ਅਤੇ ਚੰਗਿਆਈ ਦੀ ਵਰਤੋਂ ਕਰਾਂਗਾ ਇਹ ਦਰਸਾਉਣ ਲਈ ਕਿ ਕੀ ਸਹੀ ਹੈ। ਤੁਸੀਂ ਮੰਦੇ ਲੋਕ ਆਪਣੇ ਝੂਠਾਂ ਅਤੇ ਚਲਾਕੀਆਂ ਦੇ ਉਹਲੇ ਛੁਪਣ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਤੁਹਾਨੂੰ ਸਜ਼ਾ ਮਿਲੇਗੀ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਤੂਫ਼ਾਨ ਜਾਂ ਹੜ੍ਹ ਤੁਹਾਡੀਆਂ ਛੁਪਣਗਾਹਾਂ ਨੂੰ ਤਬਾਹ ਕਰਨ ਲਈ ਆ ਰਿਹਾ ਹੈ। 18 ਤੁਹਾਡਾ ਮੌਤ ਨਾਲ ਇਕਰਾਰਨਾਮਾ ਮਿਟ ਜਾਵੇਗਾ। ਤੁਹਾਡਾ ਸ਼ਿਓਲ ਨਾਲ ਸਮਝੌਤਾ ਤੁਹਾਨੂੰ ਕੋਈ ਸਹਾਇਤਾ ਨਹੀਂ ਦੇਵੇਗਾ।
“ਕੋਈ ਬੰਦਾ ਆਵੇਗਾ ਅਤੇ ਤੁਹਾਨੂੰ ਸਜ਼ਾ ਦੇਵੇਗਾ। ਉਹ ਤੁਹਾਨੂੰ ਉਸ ਧੂੜ ਵਾਂਗ ਬਣਾ ਦੇਵੇਗਾ ਜਿਸ ਉੱਤੇ ਉਹ ਤੁਰਦਾ ਹੈ। 19 ਉਹ ਬੰਦਾ ਆਵੇਗਾ ਅਤੇ ਤੁਹਾਨੂੰ ਦੂਰ ਲੈ ਜਾਵੇਗਾ। ਤੁਹਾਡੀ ਸਜ਼ਾ ਭਿਆਨਕ ਹੋਵੇਗੀ। ਤੁਹਾਡੀ ਸਜ਼ਾ ਬਹੁਤ ਸਵੇਰੇ ਆਵੇਗੀ ਅਤੇ ਇਹ ਦੇਰ ਰਾਤ ਤੱਕ ਰਹੇਗੀ।
20 “ਫ਼ੇਰ ਤੁਸੀਂ ਇਸ ਕਹਾਣੀ ਨੂੰ ਸਮਝ ਸੱਕੋਗੇ: ਇੱਕ ਬੰਦੇ ਨੇ ਉਸ ਮੰਜੇ ਉੱਤੇ ਸੌਣ ਦੀ ਕੋਸ਼ਿਸ਼ ਕੀਤੀ ਜਿਹੜਾ ਉਸ ਦੇ ਮੇਚ ਦਾ ਨਹੀਂ ਸੀ। ਅਤੇ ਉਸ ਕੋਲ ਇੱਕ ਕੰਬਲ ਸੀ ਜਿਹੜਾ ਉਸ ਨੂੰ ਪੂਰੀ ਤਰ੍ਹਾਂ ਕੱਜ ਨਹੀਂ ਸੀ ਸੱਕਦਾ। ਮਂ ਅਤੇ ਕੰਬਲ ਬੇਕਾਰ ਸਨ, ਅਤੇ ਇਸੇ ਤਰ੍ਹਾਂ ਤੁਹਾਡੇ ਇਕਰਾਰਨਾਮੇ ਵੀ।”
21 ਯਹੋਵਾਹ ਉਸੇ ਤਰ੍ਹਾਂ ਲੜੇਗਾ ਜਿਵੇਂ ਉਹ ਫਰਾਸੀਮ ਦੇ ਪਰਬਤ ਉੱਤੇ ਲੜਿਆ ਸੀ। ਯਹੋਵਾਹ ਉਸੇ ਤਰ੍ਹਾਂ ਕਹਿਰਵਾਨ ਹੋਵੇਗਾ ਜਿਵੇਂ ਉਹ ਗਿਬਓਨ ਵਾਦੀ ਵਿੱਚ ਹੋਇਆ ਸੀ। ਫ਼ੇਰ ਯਹੋਵਾਹ ਉਹੀ ਗੱਲਾਂ ਕਰੇਗਾ ਜੋ ਉਸ ਨੇ ਅਵੱਸ਼ ਕਰਨੀਆਂ ਹਨ। ਯਹੋਵਾਹ ਕੁਝ ਅਜੀਬ ਗੱਲਾਂ ਕਰੇਗਾ। ਪਰ ਉਹ ਆਪਣਾ ਕੰਮ ਖਤਮ ਕਰੇਗਾ। ਉਸਦਾ ਕੰਮ ਇੱਕ ਅਜਨਬੀ ਦਾ ਕੰਮ ਹੈ। 22 ਹੁਣ, ਤੁਹਾਨੂੰ ਉਨ੍ਹਾਂ ਗੱਲਾਂ ਦੇ ਵਿਰੁੱਧ ਨਹੀਂ ਲੜਨਾ ਚਾਹੀਦਾ। ਜੇ ਤੁਸੀਂ ਅਜਿਹਾ ਕਰੋਗੇ, ਤਾਂ ਤੁਹਾਡੇ ਆਲੇ-ਦੁਆਲੇ ਦੇ ਰੱਸੇ ਹੋਰ ਕਸੇ ਜਾਣਗੇ।
ਜਿਹੜੇ ਸ਼ਬਦ ਮੈਂ ਸੁਣੇ ਸਨ ਉਹ ਨਹੀਂ ਬਦਲਣਗੇ। ਉਹ ਸ਼ਬਦ ਸਰਬ ਸ਼ਕਤੀਮਾਨ ਯਹੋਵਾਹ ਦੇ ਸਨ, ਸਾਰੀ ਧਰਤੀ ਦੇ ਹਾਕਮ ਦੇ। ਅਤੇ ਉਹ ਗੱਲਾਂ ਹੋ ਕੇ ਰਹਿਣਗੀਆਂ।
ਯਹੋਵਾਹ ਬੇਲਾਗ ਹੋ ਕੇ ਸਜ਼ਾ ਦਿੰਦਾ ਹੈ
23 ਧਿਆਨ ਨਾਲ ਉਸ ਸੰਦੇਸ਼ ਨੂੰ ਸੁਣੋ ਜਿਹੜਾ ਮੈਂ ਤੁਹਾਨੂੰ ਦੇ ਰਿਹਾ ਹਾਂ। 24 ਕੀ ਕੋਈ ਕਿਸਾਨ ਹਰ ਵੇਲੇ ਹੱਲ ਚਲਾਉਂਦਾ ਹੈ? ਨਹੀਂ! ਕੀ ਉਹ ਹਰ ਵੇਲੇ ਜ਼ਮੀਨ ਉੱਤੇ ਕੰਮ ਕਰਦਾ ਹੈ? ਨਹੀਂ! 25 ਕਿਸਾਨ ਧਰਤੀ ਤਿਆਰ ਕਰਦਾ ਹੈ, ਅਤੇ ਫ਼ੇਰ ਉਹ ਬੀਜ ਬੀਜਦਾ ਹੈ। ਕਿਸਾਨ ਵੱਖੋ ਵੱਖਰੇ ਬੀਜ ਵੱਖੋ ਵੱਖਰੇ ਢਂਗਾਂ ਨਾਲ ਬੀਜਦਾ ਹੈ। ਕਿਸਾਨ ਸੌਁਫ਼ ਦੇ ਬੀਜਾਂ ਦਾ ਛਿਟ੍ਟਾ ਦਿੰਦਾ ਹੈ। ਕਿਸਾਨ ਜੀਰਾ ਦੇ ਬੀਜਾਂ ਨੂੰ ਧਰਤੀ ਉੱਤੇ ਖਿਲਾਰਦਾ ਹੈ। ਅਤੇ ਕਿਸਾਨ ਕਣਕ ਦੇ ਬੀਜਾਂ ਨੂੰ ਕਤਾਰਾਂ ਵਿੱਚ ਬੀਜਦਾ ਹੈ। ਕਿਸਾਨ ਜੌਆਂ ਨੂੰ ਖਾਸ ਥਾਂ ਉੱਤੇ ਬੀਜਦਾ ਹੈ ਅਤੇ ਮਸਰਾਂ ਦੇ ਬੀਜਾਂ ਨੂੰ ਖੇਤ ਦੇ ਕੰਢੇ ਉੱਤੇ ਬੀਜਦਾ ਹੈ।
26 ਪਰਮੇਸ਼ੁਰ ਉਸ ਨੂੰ ਤਸੀਹਿਆਂ ਨਾਲ ਕਸ਼ਟ ਦੇਕੇ ਉਸ ਨੂੰ ਇੱਕ ਸਬਕ ਸਿੱਖਾਉਂਦਾ ਹੈ ਅਤੇ ਉਸ ਨੂੰ ਸਹੀ ਰਾਹ ਦਰਸਾਉਂਦਾ ਹੈ। 27 ਕੀ ਕਿਸਾਨ ਤਿੱਖੇ ਦੰਦਿਆਂ ਵਾਲੇ ਲੰਮੇ ਫ਼ਟਿਆਂ ਨੂੰ ਸੌਁਫ਼ ਦੇ ਬੀਜਾਂ ਨੂੰ ਕੁਚਲਣ ਲਈ ਵਰਤਦਾ ਹੈ? ਨਹੀਂ! ਕੀ ਕੋਈ ਕਿਸਾਨ ਗੱਡੇ ਨੂੰ ਜੀਰਾ ਦੇ ਬੀਜਾਂ ਨੂੰ ਕੁਚਲਣ ਲਈ ਵਰਤਦਾ ਹੈ? ਨਹੀਂ! ਕਿਸਾਨ ਇਨ੍ਹਾਂ ਬੀਜਾਂ ਦਾ ਛਿੜਕਾ ਉਤਾਰਨ ਲਈ ਛੋਟੇ ਜਿਹੇ ਡੰਡੇ ਦੀ ਵਰਤੋਂ ਕਰਦਾ ਹੈ। 28 ਰੋਟੀ ਬਨਾਉਣ ਲੱਗਿਆਂ, ਅਨਾਜ ਗਾਹੁਣਾ ਖਤਮ ਹੋ ਜਾਂਦਾ ਹੈ। ਪਰ ਅਨਾਜ ਲਗਾਤਾਰ ਹਮੇਸ਼ਾ ਲਈ ਨਹੀਂ ਪੀਸਿਆ ਜਾਂਦਾ ਕਿਉਂ ਕਿ ਗੱਡੇ ਦੇ ਪਹੀਏ ਇਸ ਨੂੰ ਖਰਾਬ ਕਰ ਸੱਕਦੇ ਹਨ। 29 ਇਹ ਸਬਕ ਸਰਬ ਸ਼ਕਤੀਮਾਨ ਯਹੋਵਾਹ ਵੱਲੋਂ ਆਇਆ ਹੈ। ਯਹੋਵਾਹ ਅਦਭੁਤ ਸਲਾਹ ਦਿੰਦਾ ਹੈ। ਯਹੋਵਾਹ ਸੱਚਮੁੱਚ ਸਿਆਣਾ ਹੈ।
ਪਰਮੇਸ਼ੁਰ ਦਾ ਯਰੂਸ਼ਲਮ ਲਈ ਪਿਆਰ
29 ਪਰਮੇਸ਼ੁਰ ਆਖਦਾ ਹੈ, “ਅਰੀਏਲ ਵੱਲ ਦੇਖੋ! ਉਹ ਸ਼ਹਿਰ ਅਰੀਏਲ ਜਿੱਥੇ ਦਾਊਦ ਨੇ ਡੇਰਾ ਲਾਇਆ ਸੀ। ਉਸ ਦੀਆਂ ਛੁੱਟੀਆਂ ਸਾਲ ਦਰ ਸਾਲ ਜਾਰੀ ਰਹੀਆਂ ਹਨ। 2 ਮੈਂ ਅਰੀਏਲ ਨੂੰ ਸਜ਼ਾ ਦਿੱਤੀ ਹੈ। ਸ਼ਹਿਰ ਨੂੰ ਰੋਣੇ ਅਤੇ ਉਦਾਸੀ ਨਾਲ ਭਰ ਦਿੱਤਾ ਗਿਆ ਹੈ। ਪਰ ਉਹ ਹਮੇਸ਼ਾ ਹੀ ਮੇਰੀ ਅਰੀਏਲ ਰਹੀ ਹੈ।
3 “ਅਰੀਏਲ, ਮੈਂ ਤੇਰੇ ਆਲੇ-ਦੁਆਲੇ ਫ਼ੌਜਾਂ ਲਿਆ ਖਲ੍ਹਾਰੀਆਂ ਹਨ। ਮੈਂ ਲੜਾਈ ਦੇ ਮੁਨਾਰੇ ਤੇਰੇ ਖਿਲਾਫ਼ ਉਸਾਰੇ। 4 ਤੈਨੂੰ ਹਰਾਇਆ ਗਿਆ ਅਤੇ ਧਰਤੀ ਉੱਤੇ ਸੁੱਟਿਆ ਗਿਆ। ਹ੍ਹੁਣ ਮੈਂ ਤੇਰੀ ਆਵਾਜ਼ ਨੂੰ ਧਰਤੀ ਵਿੱਚੋਂ ਭੂਤ ਦੀ ਆਵਾਜ਼ ਵਾਂਗ ਉੱਠਦਿਆਂ ਸੁਣ ਰਿਹਾ ਹਾਂ। ਤੇਰੇ ਸ਼ਬਦ ਮਿੱਟੀ ਵਿੱਚੋਂ ਸ਼ਾਂਤ ਆਵਾਜ਼ ਵਾਂਗ ਆ ਰਹੇ ਹਨ।”
5 ਤੁਹਾਡੇ ਬਹੁਤ ਸਾਰੇ ਦੁਸ਼ਮਣ ਧੂੜ ਵਾਂਗ ਬਣ ਜਾਣਗੇ। ਬਹੁਤ ਸਾਰੇ ਜੁਲਮੀ ਲੋਕ ਉਸ ਤੂੜੀ ਵਰਗੇ ਹੋਣਗੇ ਜੋ ਉੱਡ ਜਾਂਦੀ ਹੈ ਅਤੇ ਅਚਾਨਕ, ਤੁਰੰਤ ਹੀ। 6 ਸਰਬ ਸ਼ਕਤੀਮਾਨ ਯਹੋਵਾਹ ਨੇ ਤੁਹਾਨੂੰ ਭੂਚਾਲਾਂ ਬਦਲਾਂ ਦੀ ਗਰਜ ਅਤੇ ਉੱਚੇ ਸ਼ੋਰ ਨਾਲ ਸਜ਼ਾ ਦਿੱਤੀ। ਇੱਥੇ ਤੂਫ਼ਾਨ ਆਏ, ਤੇਜ਼ ਹਵਾਵਾਂ ਵਗੀਆਂ ਅਤੇ ਅੱਗਾਂ ਲੱਗੀਆਂ ਜਿਨ੍ਹਾਂ ਨੇ ਸਾੜ ਕੇ ਸਭ ਕੁਝ ਤਬਾਹ ਕਰ ਦਿੱਤਾ। 7 ਬਹੁਤ-ਬਹੁਤ ਕੌਮਾਂ ਅਰੀਏਲ ਦੇ ਵਿਰੁੱਧ ਲੜੀਆਂ। ਇਹ ਰਾਤ ਵੇਲੇ ਦੇ ਭਿਆਨਕ ਸੁਪਨੇ ਵਰਗੀ ਗੱਲ ਸੀ। ਫ਼ੌਜਾਂ ਨੇ ਅਰੀਏਲ ਨੂੰ ਘੇਰਾ ਪਾ ਲਿਆ ਹੈ ਅਤੇ ਉਸ ਨੂੰ ਸਜ਼ਾ ਦਿੱਤੀ ਹੈ। 8 ਪਰ ਉਨ੍ਹਾਂ ਫ਼ੌਜਾਂ ਲਈ ਵੀ ਇਹ ਸੁਪਨੇ ਵਰਗੀ ਗੱਲ ਹੋਵੇਗੀ। ਉਹ ਸੰਤੁਸ਼ਟ ਨਹੀਂ ਹੋਣਗੇ। ਇਹ ਭੁੱਖੇ ਬੰਦੇ ਦੇ ਰੋਟੀ ਦਾ ਸੁਪਨਾ ਲੈਣ ਵਰਗੀ ਗੱਲ ਹੋਵੇਗੀ। ਜਦੋਂ ਉਹ ਬੰਦਾ ਜਾਗਦਾ ਹੈ ਤਾਂ ਫ਼ੇਰ ਵੀ ਭੁੱਖਾ ਹੁੰਦਾ ਹੈ। ਇਹ ਪਿਆਸੇ ਬੰਦੇ ਦੇ ਪਾਣੀ ਦਾ ਸੁਪਨਾ ਲੈਣ ਵਾਲੀ ਗੱਲ ਹੋਵੇਗੀ। ਉਹ ਬੰਦਾ ਜਦੋਂ ਜਾਗਦਾ ਹੈ ਤਾਂ ਫ਼ੇਰ ਵੀ ਪਿਆਸਾ ਹੁੰਦਾ ਹੈ। ਉਹੀ ਗੱਲ ਸੱਚ ਹੈ ਉਨ੍ਹਾਂ ਸਾਰੀਆਂ ਕੌਮਾਂ ਬਾਰੇ ਲੜ ਰਹੀਆਂ ਨੇ ਜੋ ਸੀਯੋਨ ਦੇ ਵਿਰੁੱਧ। ਉਹ ਸੰਤੁਸ਼ਟ ਨਹੀਂ ਹੋਣਗੀਆਂ।
9 ਹੈਰਾਨ ਹੋਵੋ ਅਤੇ ਅਚਂਭਾ ਕਰੋ!
ਤੁਸੀਂ ਸ਼ਰਾਬੀ ਹੋ ਜਾਓਗੇ-ਪਰ ਸ਼ਰਾਬ ਨਾਲ ਨਹੀਂ।
ਦੇਖੋ ਅਤੇ ਅਚਂਂਭਾ ਕਰੋ।
ਤੁਸੀਂ ਠੋਕਰ ਖਾਓਗੇ ਤੇ ਡਿੱਗ ਪਵੋਗੇ ਪਰ ਬੀਅਰ ਪੀ ਕੇ ਨਹੀਂ।
10 ਯਹੋਵਾਹ ਤੁਹਾਡੇ ਉੱਪਰ ਗਹਿਰੀ ਨੀਂਦ ਲਿਆਇਆ ਹੈ।
ਯਹੋਵਾਹ ਤੁਹਾਡੀਆਂ ਅੱਖਾਂ ਬੰਦ ਕਰ ਦੇਵੇਗਾ। (ਤੁਹਾਡੀਆਂ ਅੱਖਾਂ ਨਬੀ ਹਨ।)
ਯਹੋਵਾਹ ਤੁਹਾਡੇ ਚਿਹਰੇ ਕੱਜ ਦੇਵੇਗਾ। (ਤੁਹਾਡੇ ਮੁਖੀਏ ਨਬੀ ਹਨ।)
11 ਮੈਂ ਤੁਹਾਨੂੰ ਇਹ ਗੱਲਾਂ ਦੱਸਦਾ ਹਾਂ ਜੋ ਵਾਪਰਨਗੀਆਂ, ਪਰ ਤੁਸੀਂ ਮੇਰੀ ਗੱਲ ਨਹੀਂ ਸਮਝਦੇ। ਮੇਰੇ ਸ਼ਬਦ ਉਸ ਕਿਤਾਬ ਦੇ ਸ਼ਬਦਾਂ ਵਰਗੇ ਹਨ ਜਿਸ ਨੂੰ ਬੰਦ ਕਰਕੇ ਸੀਲ ਕਰ ਦਿੱਤਾ ਗਿਆ ਹੈ। ਤੁਸੀਂ ਉਹ ਕਿਤਾਬ ਕਿਸੇ ਉਸ ਬੰਦੇ ਨੂੰ ਦੇ ਸੱਕਦੇ ਹੋ ਜਿਹੜਾ ਪੜ੍ਹ ਸੱਕਦਾ ਹੈ ਅਤੇ ਉਸ ਨੂੰ ਕਿਤਾਬ ਪੜ੍ਹਨ ਲਈ ਆਖ ਸੱਕਦੇ ਹੋ। ਪਰ ਉਹ ਬੰਦਾ ਆਖੇਗਾ, “ਮੈਂ ਇਹ ਕਿਤਾਬ ਨਹੀਂ ਪੜ੍ਹ ਸੱਕਦਾ। ਇਹ ਬੰਦ ਹੈ ਅਤੇ ਮੈਂ ਇਸ ਨੂੰ ਖੋਲ੍ਹ ਨਹੀਂ ਸੱਕਦਾ।” 12 ਜਾਂ ਤੁਸੀਂ ਉਹ ਕਿਤਾਬ ਕਿਸੇ ਅਨਪੜ੍ਹ ਬੰਦੇ ਨੂੰ ਦੇ ਸੱਕਦੇ ਹੋ ਅਤੇ ਉਸ ਨੂੰ ਕਿਤਾਬ ਪੜ੍ਹਨ ਲਈ ਆਖ ਸੱਕਦੇ ਹੋ। ਉਹ ਬੰਦਾ ਆਖੇਗਾ, “ਮੈਂ ਇਹ ਕਿਤਾਬ ਨਹੀਂ ਪੜ੍ਹ ਸੱਕਦਾ ਕਿਉਂ ਕਿ ਮੈਨੂੰ ਪੜ੍ਹਨਾ ਨਹੀਂ ਆਉਂਦਾ।”
13 ਮੇਰਾ ਮਾਲਿਕ ਆਖਦਾ ਹੈ, “ਇਹ ਲੋਕ ਆਖਦੇ ਨੇ ਕਿ ਇਹ ਮੈਨੂੰ ਪਿਆਰ ਕਰਦੇ ਨੇ। ਇਹ ਆਪਣੇ ਮੂੰਹੋਁ ਨਿਕਲਦੇ ਸ਼ਬਦਾਂ ਰਾਹੀਂ ਮੇਰੇ ਲਈ ਆਦਰ ਪ੍ਰਗਟ ਕਰਦੇ ਹਨ। ਪਰ ਉਨ੍ਹਾਂ ਦੇ ਦਿਲ ਮੇਰੇ ਤੋਂ ਬਹੁਤ ਦੂਰ ਹਨ। ਜਿਹੜਾ ਆਦਰ ਉਹ ਮੈਨੂੰ ਦਰਸਾਉਂਦੇ ਹਨ ਉਹ ਕੁਝ ਵੀ ਨਹੀਂ ਸਿਰਫ਼ ਰਟੇ-ਰਟਾਏ ਮਨੁੱਖੀ ਅਸੂਲ ਹਨ। 14 ਇਸ ਲਈ ਮੈਂ ਸ਼ਕਤੀਸ਼ਾਲੀ ਅਤੇ ਅਦਭੁਤ ਗੱਲਾਂ ਕਰ-ਕਰਕੇ ਹੈਰਾਨ ਕਰਦਾ ਰਹਾਂਗਾ। ਉਨ੍ਹਾਂ ਦੇ ਸਿਆਣੇ ਬੰਦੇ ਆਪਣੀ ਸਿਆਣਪ ਗੁਆ ਲੈਣਗੇ। ਉਨ੍ਹਾਂ ਦੇ ਸਿਆਣੇ ਬੰਦੇ ਸਮਝ ਨਹੀਂ ਸੱਕਣਗੇ।”
15 ਇਹ ਲੋਕ ਯਹੋਵਾਹ ਕੋਲੋਂ ਗੱਲਾਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਸੋਚਦੇ ਹਨ ਕਿ ਯਹੋਵਾਹ ਸਮਝ ਨਹੀਂ ਸੱਕੇਗਾ। ਉਹ ਲੋਕ ਹਨੇਰੇ ਵਿੱਚ ਮੰਦੇ ਕੰਮ ਕਰਦੇ ਹਨ। ਉਹ ਬੰਦੇ ਆਪਣੇ-ਆਪ ਨੂੰ ਆਖਦੇ ਹਨ, “ਕੋਈ ਬੰਦਾ ਵੀ ਸਾਨੂੰ ਦੇਖ ਨਹੀਂ ਸੱਕਦਾ। ਕਿਸੇ ਬੰਦੇ ਨੂੰ ਪਤਾ ਨਹੀਂ ਚੱਲੇਗਾ ਕਿ ਅਸੀਂ ਕੌਣ ਹਾਂ।”
16 ਤੁਸੀਂ ਉਲਝੇ ਹੋਏ ਹੋ। ਤੁਸੀਂ ਸਮਝਦੇ ਹੋ ਕਿ ਮਿੱਟੀ ਘੁਮਿਆਰ ਦੇ ਬਰਾਬਰ ਹੈ। ਤੁਸੀਂ ਸੋਚਦੇ ਹੋ ਸਿਰਜਣਾ ਸਿਰਜਣਹਾਰ ਨੂੰ ਆਖ ਸੱਕਦੀ ਹੈ, “ਤੁਸੀਂ ਮੈਨੂੰ ਨਹੀਂ ਸਾਜਿਆ!” ਇਹ ਭਾਂਡੇ ਦੇ ਘੁਮਿਆਰ ਨੂੰ ਇਹ ਆਖਣ ਵਰਗੀ ਗੱਲ ਹੈ, “ਤੁਸੀਂ ਨਹੀਂ ਸਮਝਦੇ।”
ਬਿਹਤਰ ਸਮਾਂ ਆ ਰਿਹਾ ਹੈ
17 ਇਹ ਸੱਚ ਹੈ, ਬੋੜੇ ਸਮੇਂ ਵਿੱਚ, ਲਬਾਨੋਨ ਕੋਲ ਸਭ ਤੋਂ ਉਪਜਾਊ ਖੇਤਾਂ ਵਾਂਗ ਕਾਫੀ ਉਪਜਾਊ ਜ਼ਮੀਨ ਹੋਵੇਗੀ। ਉਪਜਾਊ ਖੇਤ ਘਣੇ ਜੰਗਲ ਵਾਂਗ ਬਣ ਜਾਣਗੀਆਂ। 18 ਬੋਲੇ ਆਦਮੀ ਕਿਤਾਬ ਦੇ ਸ਼ਬਦ ਸੁਣਨਗੇ। ਅੰਨ੍ਹੇ ਬੰਦੇ ਹਨੇਰੇ ਅਤੇ ਧੁੰਦ ਵਿੱਚੋਂ ਦੇਖ ਸੱਕਣਗੇ। 19 ਯਹੋਵਾਹ ਗਰੀਬਾਂ ਨੂੰ ਬਹੁਤ ਖੁਸ਼ੀ ਪ੍ਰਦਾਨ ਕਰੇਗਾ। ਗਰੀਬ ਲੋਕ ਇਸਰਾਏਲ ਦੀ ਪਵਿੱਤਰ ਪੁਰੱਖ ਵਿੱਚ ਆਨੰਦ ਮਾਨਣਗੇ।
20 ਜਦੋਂ ਕਮੀਨੇ ਅਤੇ ਜ਼ਾਲਮ ਲੋਕ ਖਤਮ ਹੋ ਜਾਣਗੇ ਤਾਂ ਇਹ ਗੱਲ ਵਾਪਰੇਗੀ। ਇਹ ਗੱਲ ਉਦੋਂ ਵਾਪਰੇਗੀ ਜਦੋਂ ਉਹ ਲੋਕ ਜਿਹੜੇ ਬਦੀ ਕਰਕੇ ਖੁਸ਼ ਹੁੰਦੇ ਹਨ, ਚੱਲੇ ਜਾਣਗੇ। 21 (ਉਹ ਲੋਕ ਨੇਕ ਬੰਦਿਆਂ ਬਾਰੇ ਝੂਠ ਬੋਲਦੇ ਹਨ। ਉਹ ਲੋਕਾਂ ਨੂੰ ਕਚਿਹਰੀ ਵਿੱਚ ਉਲਝਾਉਣਾ ਚਾਹੁੰਦੇ ਹਨ। ਉਹ ਮਾਸੂਮ ਲੋਕਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਹਨ।)
22 ਇਸ ਲਈ ਯਹੋਵਾਹ ਯਾਕੂਬ ਦੇ ਪਰਿਵਾਰ ਨਾਲ ਗੱਲ ਕਰਦਾ ਹੈ। (ਇਹ ਯਹੋਵਾਹ ਹੀ ਸੀ ਜਿਸਨੇ ਅਬਰਾਹਾਮ ਨੂੰ ਮੁਕਤ ਕੀਤਾ।) ਯਹੋਵਾਹ ਆਖਦਾ ਹੈ, “ਹੁਣ ਯਾਕੂਬ (ਇਸਰਾਏਲ ਦੇ ਲੋਕ) ਸ਼ਰਮਿੰਦਾ ਅਤੇ ਨਮੋਸ਼ੀ ਭਰਿਆ ਨਹੀਂ ਹੋਵੇਗਾ। 23 ਉਹ ਆਪਣੇ ਸਾਰੇ ਬੱਚਿਆਂ ਨੂੰ ਮਿਲੇਗਾ ਅਤੇ ਆਖੇਗਾ ਕਿ ਮੇਰਾ ਨਾਮ ਪਵਿੱਤਰ ਹੈ। ਇਨ੍ਹ ਬੱਚਿਆਂ ਨੂੰ ਮੈਂ ਆਪਣੇ ਹੱਥੀਂ ਸਾਜਿਆ। ਅਤੇ ਇਹ ਬੱਚੇ ਆਖਣਗੇ ਕਿ ਯਾਕੂਬ ਦੀ ਪਵਿੱਤਰ ਪੁਰੱਖ (ਪਰਮੇਸ਼ੁਰ) ਬਹੁਤ ਹੀ ਖਾਸ ਹੈ। ਇਹ ਬੱਚੇ ਇਸਰਾਏਲ ਦੇ ਪਰਮੇਸ਼ੁਰ ਦਾ ਆਦਰ ਕਰਨਗੇ। 24 ਇਨ੍ਹਾਂ ਲੋਕਾਂ ਵਿੱਚੋਂ ਬਹੁਤਿਆਂ ਨੇ ਇਹ ਗੱਲ ਨਹੀਂ ਸਮਝੀ ਇਸ ਲਈ ਉਨ੍ਹਾਂ ਨੇ ਮੰਦੇ ਅਮਲ ਕੀਤੇ। ਇਨ੍ਹਾਂ ਲੋਕਾਂ ਨੇ ਸਮਝਿਆ ਨਹੀਂ ਸੀ ਪਰ ਉਹ ਆਪਣਾ ਸਬਕ ਸਿਖਣਗੇ।”
ਮਸੀਹ ਹਰ ਗੱਲ ਨਾਲੋਂ ਵੱਧੇਰੇ ਮਹੱਤਵਪੂਰਣ ਹੈ
3 ਇਸ ਲਈ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਅਨੰਦ ਮਾਣੋ। ਮੇਰੇ ਲਈ ਇਹ ਗੱਲਾਂ ਬਾਰ-ਬਾਰ ਲਿਖਣੀਆਂ ਕੋਈ ਤਕਲੀਫ਼ ਨਹੀਂ। ਇਹ ਤੁਹਾਨੂੰ ਹੋਰ ਵੱਧੇਰੇ ਤਿਆਰ ਹੋਣ ਵਿੱਚ ਮਦਦ ਕਰਨਗੀਆਂ।
2 ਉਨ੍ਹਾਂ ਲੋਕਾਂ ਤੋਂ ਹੁਸ਼ਿਆਰ ਰਹੋ ਜਿਹੜੇ ਬਦਕਾਰੀ ਕਰਦੇ ਹਨ। ਉਹ ਕੁੱਤਿਆਂ ਵਰਗੇ ਹਨ। ਉਹ ਸੁੰਨਤ ਦੀ ਮੰਗ ਕਰਦੇ ਹਨ। 3 ਪਰ ਅਸੀਂ ਉਹ ਲੋਕ ਹਾਂ ਜਿਨ੍ਹਾਂ ਦੀ ਸੱਚੀ ਸੁੰਨਤ ਹੋਈ ਹੈ। ਅਸੀਂ ਪਰਮੇਸ਼ੁਰ ਦੀ ਉਪਾਸਨਾ ਉਸ ਦੇ ਆਤਮਾ ਰਾਹੀਂ ਕਰਦੇ ਹਾਂ ਅਤੇ ਆਪਣਾ ਵਿਸ਼ਵਾਸ ਆਪਣੇ ਖੁਦ ਵਿੱਚ ਰੱਖਣ ਦੀ ਬਜਾਏ ਮਸੀਹ ਯਿਸੂ ਵਿੱਚ ਰੱਖਦੇ ਹਾਂ। 4 ਹਾਲਾਂ ਕਿ ਆਪਣਾ ਭਰੋਸਾ ਆਪਣੇ ਵਿੱਚ ਰੱਖ ਸੱਕਦਾ ਹਾਂ, ਪਰ ਮੈਂ ਅਜਿਹਾ ਨਹੀਂ ਕਰਦਾ। ਜੇਕਰ ਕੋਈ ਸੋਚਦਾ ਹੈ ਕਿ ਉਹ ਆਪਣਾ ਭਰੋਸਾ ਆਪਣੇ ਆਪ ਵਿੱਚ ਰੱਖ ਸੱਕਦਾ ਹੈ, ਫ਼ੇਰ ਮੇਰੇ ਕੋਲ ਆਪਣਾ ਭਰੋਸਾ ਆਪਣੇ ਆਪ ਵਿੱਚ ਰੱਖਣ ਲਈ ਵੱਧ ਕਾਰਣ ਹਨ। 5 ਮੇਰੀ ਸੁੰਨਤ ਜੰਮਨ ਤੋਂ ਬਾਦ ਅੱਠਵੇਂ ਦਿਨ ਹੀ ਹੋ ਗਈ ਸੀ। ਮੈਂ ਬਿਨਯਾਮੀਨ ਦੇ ਵੰਸ਼ ਵਿੱਚੋਂ ਹਾਂ। ਮੈਂ ਇੱਕ ਯਹੂਦੀ ਹਾਂ ਅਤੇ ਮੇਰੇ ਮਾਪੇ ਯਹੂਦੀ ਸਨ। ਮੂਸਾ ਦੀ ਸ਼ਰ੍ਹਾ ਮੇਰੇ ਲਈ ਬਹੁਤ ਮਹੱਤਵਪੂਰਣ ਸੀ, ਇਸੇ ਲਈ ਮੈਂ ਇੱਕ ਫ਼ਰੀਸੀ ਬਣ ਗਿਆ। 6 ਮੈਂ ਆਪਣੇ ਯਹੂਦੀ ਧਰਮ ਬਾਰੇ ਬੜਾ ਜੋਸ਼ੀਲਾ ਸੀ। ਇਸ ਲਈ ਮੈਂ ਕਲੀਸਿਯਾ ਨੂੰ ਦੰਡ ਦਿੱਤੇ। ਮੈਂ ਬੜੇ ਧਿਆਨ ਨਾਲ ਮੂਸਾ ਦੀ ਸ਼ਰ੍ਹਾ ਦੀ ਪਾਲਣਾ ਕੀਤੀ ਅਤੇ ਕਿਸੇ ਨੂੰ ਵੀ ਮੇਰੇ ਸ਼ਰ੍ਹਾ ਨੂੰ ਮੰਨਣ ਦੇ ਢੰਗ ਵਿੱਚ ਕੋਈ ਦੋਸ਼ ਨਾ ਲੱਭਿਆ।
7 ਪਰ ਜੋ ਸਾਰੀਆਂ ਚੀਜ਼ਾਂ ਇੱਕ ਸਮੇਂ ਵਿੱਚ ਮੇਰੇ ਲਈ ਮਹੱਤਵਪੂਰਣ ਸਨ, ਅੱਜ ਮੈਂ ਉਨ੍ਹਾਂ ਚੀਜ਼ਾਂ ਨੂੰ ਮਸੀਹ ਦੇ ਕਾਰਣ ਵਿਅਰਥ ਕਰਾਰ ਦਿੰਦਾ ਹਾਂ। 8 ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੀ ਉੱਤਮਤਾਈ ਦੇ ਕਾਰਣ ਅੱਜ ਤੱਕ ਸਭ ਕਾਸੇ ਨੂੰ ਹੀਣ ਸਮਝਦਾ ਹਾਂ। ਉਸੇ ਲਈ ਮੈਂ ਸਭ ਕਾਸੇ ਨੂੰ ਤਿਆਗ ਦਿੱਤਾ ਹੈ। ਅਤੇ ਮੈਂ ਸਭ ਕਾਸੇ ਨੂੰ ਕੂੜਾ ਹੀ ਸਮਝਣ ਲੱਗਾ ਹਾਂ ਤਾਂ ਕਿ ਮੈਂ ਮਸੀਹ ਨੂੰ ਪਾ ਸੱਕਾਂ। 9 ਇਹ ਮੈਨੂੰ ਮਸੀਹ ਵਿੱਚ ਅਤੇ ਧਰਮੀ ਹੋਣ ਵਿੱਚ ਮਦਦ ਕਰਦਾ ਹੈ। ਇਹ ਧਾਰਮਿਕਤਾ ਸ਼ਰ੍ਹਾ ਦਾ ਅਨੁਸਰਣ ਕਰਨ ਤੋਂ ਨਹੀਂ ਆਉਂਦੀ, ਸਗੋਂ ਨਿਹਚਾ ਰਾਹੀਂ ਪਰਮੇਸ਼ੁਰ ਵੱਲੋਂ ਆਉਂਦੀ ਹੈ। ਪਰਮੇਸ਼ੁਰ ਮੈਨੂੰ ਮਸੀਹ ਵਿੱਚ ਮੇਰੇ ਵਿਸ਼ਵਾਸ ਰਾਹੀਂ ਧਰਮੀ ਬਣਾਉਂਦਾ ਹੈ। 10 ਮੈਂ ਜੋ ਜਾਨਣਾ ਚਾਹੁੰਦਾ ਹਾਂ ਮਸੀਹ ਅਤੇ ਉਸ ਸ਼ਕਤੀ ਨੂੰ ਜਿਸਨੇ ਉਸ ਨੂੰ ਮੌਤ ਤੋਂ ਜਿਵਾਲਿਆ ਹੈ। ਮੈਂ ਮਸੀਹ ਦੇ ਦੁੱਖਾਂ ਦਾ ਭਾਗੀਦਾਰ ਹੋਣਾ ਚਾਹੁੰਦਾ ਹਾਂ ਅਤੇ ਉਸਦੀ ਮੌਤ ਵਿੱਚ ਉਸੇ ਜਿਹਾ ਬਣਨਾ ਚਾਹੁੰਦਾ ਹਾਂ। 11 ਇਸ ਤਰ੍ਹਾਂ, ਮੈਨੂੰ ਉਮੀਦ ਹੈ ਕਿ ਕਿਵੇਂ ਵੀ ਮੈਂ ਉਨ੍ਹਾਂ ਵਿੱਚੋਂ ਹੋ ਸੱਕਦਾ ਹਾਂ ਜੋ ਮੌਤ ਤੋਂ ਜਿਵਾਲੇ ਜਾਣਗੇ।
ਟੀਚੇ ਉੱਪਰ ਪਹੁੰਚਣ ਦਾ ਜਤਨ
12 ਮੇਰਾ ਇਹ ਭਾਵ ਨਹੀਂ ਕਿ ਮੈਂ ਪਹਿਲਾਂ ਹੀ ਬਿਲਕੁਲ ਉਹੋ ਜਿਹਾ ਬਣ ਗਿਆ ਜਿਵੇਂ ਪਰਮੇਸ਼ੁਰ ਮੈਨੂੰ ਬਨਾਉਣਾ ਚਾਹੁੰਦਾ ਸੀ। ਮੈਂ ਹਾਲੇ ਟੀਚੇ ਤੱਕ ਨਹੀਂ ਪਹੁੰਚਿਆ। ਪਰ ਮੈਂ ਉਸ ਟੀਚੇ ਤੱਕ ਪਹੁੰਚਣ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹਾਂ। ਇਹ ਸਿਰਫ਼ ਇਹੀ ਕਾਰਣ ਹੈ ਕਿ ਮਸੀਹ ਯਿਸੂ ਨੇ ਮੈਨੂੰ ਆਪਣਾ ਬਣਾਇਆ। 13 ਭਰਾਵੋ ਅਤੇ ਭੈਣੋ ਮੈਂ ਜਾਣਦਾ ਹਾਂ ਕਿ ਮੈਂ ਹਾਲੇ ਤੱਕ ਮੰਜਿਲ ਤੇ ਨਹੀਂ ਪਹੁੰਚਿਆ। ਪਰ ਇੱਕ ਗੱਲ ਹੈ ਜੋ ਮੈਂ ਹਮੇਸ਼ਾ ਕਰਦਾ ਹਾਂ; ਮੈਂ ਬੀਤੀਆਂ ਗੱਲਾਂ ਨੂੰ ਭੁੱਲ ਚੁੱਕਿਆ ਹਾਂ ਅਤੇ ਮੈਂ ਉਸ ਮੰਜਿਲ ਤੇ ਪਹੁੰਚਣ ਦੀ ਸਖਤ ਕੋਸ਼ਿਸ਼ ਕਰ ਰਿਹਾ ਹਾਂ ਜੋ ਮੇਰੇ ਸਾਹਮਣੇ ਹੈ। 14 ਮੈਂ ਮੰਜਿਲ ਤੇ ਪਹੁੰਚਣ ਲਈ ਅਤੇ ਉਹ ਇਨਾਮ ਜਿੱਤਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹਾਂ, ਜਿਸ ਵਾਸਤੇ ਪਰਮੇਸ਼ੁਰ ਸਾਨੂੰ ਮਸੀਹ ਯਿਸੂ ਰਾਹੀਂ ਸਵਰਗ ਨੂੰ ਬੁਲਾ ਰਿਹਾ ਹੈ।
15 ਸਾਨੂੰ ਸਾਰਿਆਂ ਨੂੰ, ਜਿਹੜੇ ਆਤਮਕ ਤੌਰ ਤੇ ਪੂਰੀ ਤਰ੍ਹਾਂ ਵੱਡੇ ਹੋ ਚੁੱਕੇ ਹਾਂ, ਇਸੇ ਤਰ੍ਹਾਂ ਹੀ ਸੋਚਣਾ ਚਾਹੀਦਾ ਹੈ। ਪਰ ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਗੱਲ ਨਾਲ ਵੀ ਸਹਿਮਤ ਨਾ ਹੋਵੋ, ਤਾਂ ਪਰਮੇਸ਼ੁਰ ਤੁਹਾਨੂੰ ਇਹ ਸਪੱਸ਼ਟ ਕਰ ਦੇਵੇਗਾ। 16 ਹਰ ਹਾਲਤ ਵਿੱਚ ਸਾਨੂੰ ਸੱਚ ਦੇ ਰਾਹ ਤੇ ਤੁਰਨਾ ਜਾਰੀ ਰੱਖਣਾ ਚਾਹੀਦਾ ਹੈ ਜੋ ਅਸੀਂ ਹੁਣ ਤਕ ਅਨੁਸਰਣ ਕਰਦੇ ਆਏ ਹਾਂ।
17 ਭਰਾਵੋ ਅਤੇ ਭੈਣੋ, ਮੇਰੇ ਉਦਾਹਰਣਾਂ ਦਾ ਅਨੁਸਰਣ ਕਰੋ। ਉਨ੍ਹਾਂ ਲੋਕਾਂ ਦਾ ਨਰੀਖਣ ਕਰੋ ਜਿਹੜੇ ਨੇੜਤਾ ਨਾਲ ਸਾਡੀ ਉਦਾਹਰਣਾ ਦਾ ਅਨੁਸਰਣ ਕਰਦੇ ਹਨ। ਜਿਵੇਂ ਅਸੀਂ ਇਹ ਰਾਹ ਤੁਹਾਨੂੰ ਵਿਖਾਏ। ਤੁਸੀਂ ਵੀ ਉਨ੍ਹਾਂ ਵਾਂਗ ਅਨੁਸਰਣ ਕਰੋ। 18 ਬਹੁਤ ਸਾਰੇ ਲੋਕ ਮਸੀਹ ਦੀ ਸਲੀਬ ਦੇ ਦੁਸ਼ਮਣਾਂ ਵਾਂਗ ਜਿਉਂਦੇ ਹਨ। ਮੈਂ ਕਈ ਵਾਰੀ ਅਜਿਹੇ ਲੋਕਾਂ ਬਾਰੇ ਤੁਹਾਨੂੰ ਦੱਸਿਆ ਹੈ। ਅਤੇ ਹੁਣ ਉਨ੍ਹਾਂ ਬਾਰੇ ਦੱਸਣ ਲੱਗਿਆਂ ਮੈਨੂੰ ਰੋਣਾ ਆਉਂਦਾ ਹੈ। 19 ਜਿਸ ਰਾਹ ਤੇ ਉਹ ਜਿਉਂ ਰਹੇ ਹਨ ਉਹ ਰਾਹ ਹੈ ਜੋ ਤਬਾਹੀ ਵੱਲ ਜਾਂਦਾ ਹੈ। ਉਨ੍ਹਾਂ ਦੀ ਭੁੱਖ ਹੀ ਉਨ੍ਹਾਂ ਦਾ ਪਰਮੇਸ਼ੁਰ ਹੈ। ਉਨ੍ਹਾਂ ਨੂੰ ਉਨ੍ਹਾਂ ਗੱਲਾਂ ਤੇ ਅਭਿਮਾਨ ਹੈ ਜਿਹੜੀਆਂ ਗੱਲਾਂ ਤੇ ਉਨ੍ਹਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਉਹ ਸਿਰਫ਼ ਦੁਨਿਆਵੀ ਚੀਜ਼ਾਂ ਬਾਰੇ ਸੋਚਦੇ ਹਨ। 20 ਪਰ ਸਾਡੀ ਮਾਤਭੂਮੀ ਸੁਰਗਾਂ ਵਿੱਚ ਹੈ। ਅਸੀਂ ਆਪਣੇ ਮੁਕਤੀਦਾਤੇ ਦੇ ਸੁਰਗਾਂ ਤੋਂ ਆਉਣ ਦੀ ਉਡੀਕ ਕਰ ਰਹੇ ਹਾਂ। ਸਾਡਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਹੈ। 21 ਮਸੀਹ ਸਾਡੇ ਭੌਤਿਕ ਸਰੀਰਾਂ ਨੂੰ ਆਪਣੇ ਮਹਿਮਾਮਈ ਸਰੀਰ ਵਾਂਗ ਬਦਲ ਦੇਵੇਗਾ। ਉਹ ਇਹ ਉਸ ਸ਼ਕਤੀ ਨਾਲ ਕਰੇਗਾ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਨਿਯੰਤ੍ਰਣ ਹੇਠ ਰੱਖਣ ਯੋਗ ਹੈ।
2010 by World Bible Translation Center