Revised Common Lectionary (Complementary)
146 ਯਹੋਵਾਹ ਦੀ ਉਸਤਤਿ ਕਰੋ।
ਹੇ ਮੇਰੀ ਆਤਮਾ, ਯਹੋਵਾਹ ਦੀ ਉਸਤਤਿ ਕਰ।
2 ਮੈਂ ਸਾਰੀ ਉਮਰ ਯਹੋਵਾਹ ਦੀ ਉਸਤਤਿ ਕਰਾਂਗਾ।
ਮੈਂ ਉਸਦੀ ਉਸਤਤਿ ਦੇ ਸਾਰੀ ਉਮਰ ਗੀਤ ਗਾਵਾਂਗਾ।
3 ਆਪਣੇ ਆਗੂਆਂ ਉੱਤੇ ਮਦਦ ਲਈ ਨਿਰਭਰ ਨਾ ਕਰੋ, ਲੋਕਾਂ ਉੱਤੇ ਵਿਸ਼ਵਾਸ ਨਾ ਕਰੋ।
ਕਿਉਂਕਿ ਲੋਕ ਤੁਹਾਨੂੰ ਨਹੀਂ ਬਚਾ ਸੱਕਦੇ।
4 ਲੋਕ ਮਰ ਜਾਂਦੇ ਹਨ ਅਤੇ ਦਫ਼ਨਾ ਦਿੱਤੇ ਜਾਂਦੇ ਹਨ।
ਅਤੇ ਫ਼ੇਰ ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।
5 ਪਰ ਜਿਹੜੇ ਲੋਕ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਹਨ ਬਹੁਤ ਖੁਸ਼ ਹਨ।
ਉਹ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਨ।
6 ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।
ਯਹੋਵਹ ਨੇ ਸਮੁੰਦਰ ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਸਾਜਿਆ, ਯਹੋਵਾਹ ਉਸ ਨੂੰ ਸਦਾ ਲਈ ਬਚਾਵੇਗਾ।
7 ਯਹੋਵਾਹ ਉਨ੍ਹਾਂ ਲੋਕਾਂ ਲਈ ਸਹੀ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਦੁੱਖ ਦਿੱਤਾ ਗਿਆ ਹੈ
ਪਰਮੇਸ਼ੁਰ ਭੁੱਖੇ ਲੋਕਾਂ ਨੂੰ ਭੋਜਨ ਦਿੰਦਾ ਹੈ
ਯਹੋਵਾਹ ਕੈਦ ਵਿੱਚ ਬੰਦ ਲੋਕਾਂ ਨੂੰ ਮੁਕਤ ਕਰਦਾ ਹੈ।
8 ਯਹੋਵਾਹ ਅੰਨ੍ਹੇ ਲੋਕਾਂ ਦੀ ਦੇਖਣ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
ਯਹੋਵਾਹ ਨੇਕ ਲੋਕਾਂ ਨੂੰ ਪਿਆਰ ਕਰਦਾ ਹੈ।
9 ਯਹੋਵਾਹ ਸਾਡੇ ਦੇਸ਼ ਵਿੱਚ ਅਜਨਬੀਆਂ ਨੂੰ ਬਚਾਉਂਦਾ ਹੈ।
ਯਹੋਵਾਹ ਵਿਧਵਾਵਾਂ ਅਤੇ ਯਤੀਮਾਂ ਦੀ ਮਦਦ ਕਰਦਾ ਹੈ।
ਪਰ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰਦਾ ਹੈ।
10 ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ ਸੀਯੋਨ,
ਤੇਰਾ ਪਰਮੇਸ਼ੁਰ ਸਦਾ-ਸਦਾ ਲਈ ਰਾਜ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
2 ਅਮੀਰ ਤੇ ਗਰੀਬ ਵਿੱਚ ਇੱਕੋ ਜਿਹੀ ਸਮਾਨਤਾ ਹੈ। ਯਹੋਵਾਹ ਨੇ ਦੋਹਾਂ ਨੂੰ ਸਾਜਿਆ ਹੈ।
3 ਦੁਸ਼ਤ ਵਿਅਕਤੀ ਖਤਰੇ ਨੂੰ ਵੇਖਕੇ ਇਸਤੋਂ ਬਚ ਨਿਕਲ ਦਾ ਹੈ ਇੱਕ ਆਮ ਵਿਅਕਤੀ ਚੱਲਦਾ ਰਹਿੰਦਾ ਹੈ ਅਤੇ ਸੱਟ ਖਾ ਲੈਂਦਾ ਹੈ।
4 ਇੱਕ ਨਿਮਾਣਾ ਜੋ ਯਹੋਵਾਹ ਤੋਂ ਡਰਦਾ ਹੈ ਉਸ ਕੋਲ ਦੌਲਤ ਇੱਜ਼ਤ, ਅਤੇ ਲੰਮਾ ਜੀਵਨ ਹੋਵੇਗਾ।
5 ਇੱਕ ਵਲਦਾਰ ਆਦਮੀ ਦਾ ਰਸਤਾ ਕੰਡਿਆਂ ਨਾਲ ਭਰਿਆ ਹੁੰਦਾ ਹੈ, ਅਤੇ ਉਹ ਆਪਣੇ-ਆਪ ਨੂੰ ਉਨ੍ਹਾਂ ਵਿੱਚ ਫ਼ਸਿਆ ਪਾਉਂਦਾ ਹੈ। ਪਰ ਜਿਹੜਾ ਬੰਦਾ ਆਪਣੀ ਜ਼ਿੰਦਗੀ ਦਾ ਧਿਆਨ ਰੱਖਦਾ ਹੈ ਉਹ ਮੁਸੀਬਤ ਤੋਂ ਦੂਰ ਰਹਿੰਦਾ ਹੈ।
6 ਮੁੰਡੇ ਤੇ ਉਸੇ ਤਰ੍ਹਾਂ ਦਾ ਪ੍ਰਭਾਵ ਪਾਓ ਜਿਵੇਂ ਉਸ ਨੂੰ ਜਾਣਾ ਚਾਹੀਦਾ, ਅਤੇ ਉਹ ਇਸਤੋਂ ਉਦੋਂ ਵੀ ਨਹੀਂ ਭਟਕੇਗਾ ਜਦੋਂ ਉਹ ਬੁੱਢਾ ਹੋ ਜਾਵੇਗਾ।
7 ਗਰੀਬ ਲੋਕ ਅਮੀਰਾਂ ਦੇ ਗੁਲਾਮ ਹੁੰਦੇ ਹਨ। ਜਿਹੜਾ ਬੰਦਾ ਉਧਾਰ ਲੈਂਦਾ ਹੈ ਉਹ ਉਧਾਰ ਦੇਣ ਵਾਲੇ ਦਾ ਗੁਲਾਮ ਹੁੰਦਾ ਹੈ।
8 ਜਿਹੜਾ ਬੰਦਾ ਮੁਸੀਬਤ ਫ਼ੈਲਾਵੇਗਾ ਉਹ ਮੁਸੀਬਤ ਦੀ ਫ਼ਸਲ ਹੀ ਵੱਢੇਗਾ। ਅਤੇ ਅਖੀਰ ਵਿੱਚ ਉਹ ਬੰਦਾ ਉਸੇ ਮੁਸੀਬਤ ਹੱਥੋਂ ਤਬਾਹ ਹੋ ਜਾਵੇਗਾ ਜਿਹੜੀ ਉਸ ਨੇ ਹੋਰਾਂ ਨੂੰ ਦਿੱਤੀ ਸੀ।
9 ਇੱਕ ਮਿਹਰਬਾਨ ਆਦਮੀ ਅਸ਼ੀਸਮਈ ਹੁੰਦਾ ਹੈ, ਕਿਉਂਕਿ ਉਹ ਆਪਣਾ ਭੋਜਨ ਗਰੀਬਾਂ ਨਾਲ ਸਾਂਝਾ ਕਰਦਾ ਹੈ।
10 ਇੱਕ ਮਖੌਲੀ ਨੂੰ ਭਜਾ ਦਿਓ, ਅਤੇ ਦੁਸ਼ਮਣੀ ਉਸ ਦੇ ਨਾਲ ਚਲੀ ਜਾਂਦੀ ਹੈ। ਇਹ ਤੁਹਾਨੂੰ ਦਲੀਲਬਾਜ਼ੀ ਅਤੇ ਬੇਇੱਜ਼ਤ ਹੋਣ ਤੋਂ ਬਚਾਉਂਦੀ ਹੈ।
11 ਇੱਕ ਸ਼ੁੱਧ ਹਿਰਦੇ ਅਤੇ ਕ੍ਰਿਪਾਲੂ ਸ਼ਬਦ ਰਾਜੇ ਨੂੰ ਵੀ ਦੋਸਤ ਬਣਾ ਲਵੇਗਾ।
12 ਯਹੋਵਾਹ ਗਿਆਨ ਦੀ ਰੱਖਿਆ ਕਰਦਾ, ਅਤੇ ਉਹ ਵਿਸ਼ਵਾਸ ਘਾਤੀ ਲੋਕਾਂ ਦੇ ਮਾਮਲਿਆਂ ਨੂੰ ਵੀ ਨਿਸਫ਼ਲ ਕਰ ਦੇਵੇਗਾ।
13 ਸੁਸਤ ਆਦਮੀ ਆਖਦਾ ਹੈ, “ਮੈਂ (ਕੰਮ ਤੇ) ਹੁਣੇ ਨਹੀਂ ਜਾ ਸੱਕਦਾ ਬਾਹਰ ਬੱਬਰ-ਸ਼ੇਰ ਬੈਠਾ ਹੈ। ਕਿਧਰੇ ਉਹ ਮੈਨੂੰ ਮਾਰ ਨਾ ਦੇਵੇ।”
14 ਇੱਕ ਪਰਾਈ ਔਰਤ ਦਾ ਮੂੰਹ ਡੂੰਘੇ ਟੋਏ ਵਰਗਾ ਹੈ। ਜਿਸ ਨਾਲ ਵੀ ਯਹੋਵਾਹ ਗੁੱਸੇ ਹੁੰਦਾ ਉਹ ਇਸ ਵਿੱਚ ਡਿੱਗ ਪੈਂਦਾ ਹੈ।
15 ਬੇਵਕੂਫ਼ੀ ਇੱਕ ਮੁੰਡੇ ਦੇ ਦਿਲ ਵਿੱਚ ਵਸਦੀ ਹੈ, ਪਰ ਇੱਕ ਅਨੁਸ਼ਾਸ਼ਿਤ ਛੜ ਇਸ ਨੂੰ ਉਸ ਤੋਂ ਦੂਰ ਭਜਾ ਦੇਵੇਗੀ।
16 ਜਿਹੜਾ ਵਿਅਕਤੀ ਆਪਣੇ-ਆਪ ਨੂੰ ਅਮੀਰ ਬਨਾਉਣ ਲਈ ਗਰੀਬ ਨੂੰ ਦਬਾਉਂਦਾ ਅਤੇ ਜਿਹੜਾ ਵਿਅਕਤੀ ਅਮੀਰ ਨੂੰ ਤੋਹਫ਼ੇ ਦਿੰਦਾ, ਇਹ ਦੋਨੋ ਹੀ ਗਰੀਬ ਹੋ ਜਾਣਗੇ।
8 ਮੈਂ ਤੁਹਾਨੂੰ ਦਾਨ ਦੇਣ ਦਾ ਹੁਕਮ ਨਹੀਂ ਦੇ ਰਿਹਾ। ਪਰ ਮੈਂ ਇਹ ਦੇਖਣਾ ਚਾਹੁੰਦਾ ਹਾਂ ਕਿ ਤੁਹਾਡਾ ਪ੍ਰੇਮ ਸੱਚਾ ਹੈ ਕਿ ਨਹੀਂ। ਅਜਿਹਾ ਮੈਂ ਤੁਹਾਨੂੰ ਇਹ ਦਰਸ਼ਾਉਣ ਲਈ ਕਰਦਾ ਹਾਂ ਕਿ ਹੋਰ ਲੋਕ ਵੀ ਸੱਚ ਮੁੱਚ ਸਹਾਇਤਾ ਕਰਨਾ ਚਾਹੁੰਦੇ ਹਨ। 9 ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਬਾਰੇ ਤਾਂ ਪਤਾ ਹੀ ਹੈ। ਤੁਸੀਂ ਜਾਣਦੇ ਹੋ ਕਿ ਮਸੀਹ ਅਮੀਰ ਸੀ, ਪਰ ਤੁਹਾਡੇ ਲਈ ਉਹ ਗਰੀਬ ਬਣ ਗਿਆ। ਮਸੀਹ ਨੇ ਅਜਿਹਾ ਇਸ ਵਾਸਤੇ ਕੀਤਾ ਤਾਂ ਜੋ ਤੁਸੀਂ ਉਸ ਦੇ ਗਰੀਬ ਬਣ ਜਾਣ ਤੇ ਅਮੀਰ ਬਣ ਸੱਕਦੇ ਹੋ।
10 ਮੈਂ ਸੋਚਦਾ ਹਾਂ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਹੈ। ਅਤੇ ਕਿਉਂ ਜੋ ਮੈਨੂੰ ਵਿਸ਼ਵਾਸ ਹੈ ਕਿ ਇਹ ਤੁਹਾਡੇ ਲਈ ਚੰਗਾ ਹੈ, ਮੈਂ ਇਹ ਦੱਸਦਾ ਹਾਂ; ਪਿੱਛਲੇ ਸਾਲ, ਤੁਸੀਂ ਪਹਿਲੇ ਲੋਕੀ ਸੀ ਜੋ ਦੇਣ ਲਈ ਅਗਾਂਹ ਆਏ। ਅਤੇ ਤੁਸੀਂ ਦੇਣ ਵਾਲੇ ਪਹਿਲੇ ਲੋਕੀ ਸੀ। 11 ਇਸ ਲਈ ਹੁਣ ਇਹ ਕੰਮ ਜਿਹੜਾ ਤੁਸੀਂ ਸ਼ੁਰੂ ਕੀਤਾ ਹੈ, ਪੂਰਾ ਕਰ ਲਵੋ। ਫ਼ੇਰ ਤੁਹਾਡੀ “ਕਰਨੀ” ਤੁਹਾਡੀ “ਕਰਨੀ ਦੀ ਇੱਛਾ” ਦੇ ਬਰਾਬਰ ਹੋਵੇਗੀ। ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚੋਂ ਦੇਵੋ। 12 ਜੇ ਤੁਸੀਂ ਦੇਣਾ ਚਾਹੁੰਦੇ ਹੋ ਤੁਹਾਡਾ ਦਾਨ ਸਵੀਕਾਰ ਹੋ ਜਾਵੇਗਾ। ਤੁਹਾਡਾ ਦਾਨ ਇਸ ਪੱਖੋਂ ਸਵੀਕਾਰ ਹੋਵੇਗਾ ਕਿ ਤੁਹਾਡੇ ਕੋਲ ਕੀ ਹੈ ਨਾ ਕਿ ਉਸ ਪੱਖੋਂ ਕਿ ਤੁਹਾਡੇ ਕੋਲ ਕੀ ਨਹੀਂ ਹੈ। 13 ਅਸੀਂ ਤੁਹਾਨੂੰ ਮੁਸੀਬਤਾਂ ਵਿੱਚ ਨਹੀਂ ਵੇਖਣਾ ਚਾਹੁੰਦੇ ਜਦੋਂ ਦੂਸਰੇ ਆਪਣੀਆਂ ਮੁਸੀਬਤਾਂ ਤੋਂ ਮੁਕਤ ਹਨ। ਅਸੀਂ ਹਰ ਚੀਜ਼ ਦੀ ਬਰਾਬਰੀ ਚਾਹੁੰਦੇ ਹੰ। 14 ਇਸ ਵਕਤ ਤੁਹਾਡੇ ਕੋਲ ਬਹੁਤ ਕੁਝ ਹੈ। ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹਨ ਹੋਰਨਾਂ ਲੋਕਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਿੱਚ ਸਹਾਇਤਾ ਕਰ ਸੱਕਦੀਆਂ ਹਨ। ਫ਼ੇਰ ਮਗਰੋਂ ਜਦੋਂ ਉਨ੍ਹਾਂ ਦੇ ਕੋਲ ਬਹੁਤ ਕੁਝ ਹੋਵੇਗਾ ਤਾਂ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰ ਸੱਕਦੇ ਹਨ। ਫ਼ੇਰ ਸਾਰੇ ਬਰਾਬਰ ਹੋ ਜਾਣਗੇ। 15 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੈ,
“ਜਿਸ ਵਿਅਕਤੀ ਨੇ ਬਹੁਤਾ ਜੋੜਿਆ, ਉਸ ਕੋਲ ਕੁਝ ਵੀ ਵਾਧੂ ਨਹੀਂ ਸੀ
ਅਤੇ ਜਿਸ ਵਿਅਕਤੀ ਨੇ ਥੋੜਾ ਜੋੜਿਆ ਉਸ ਕੋਲ ਬਹੁਤ ਥੋੜਾ ਨਹੀਂ ਸੀ।” (A)
2010 by World Bible Translation Center