Revised Common Lectionary (Complementary)
ਟੇਥ
65 ਯਹੋਵਾਹ, ਤੁਸੀਂ ਮੇਰੇ ਲਈ, ਤੁਹਾਡੇ ਸੇਵਕ ਲਈ ਸ਼ੁਭ ਗੱਲਾਂ ਕੀਤੀਆਂ।
ਤੁਸੀਂ ਬਿਲਕੁਲ ਉਵੇਂ ਹੀ ਕੀਤਾ ਜਿਸਦਾ ਤੁਸਾਂ ਵਾਅਦਾ ਕੀਤਾ ਸੀ।
66 ਯਹੋਵਾਹ, ਮੈਨੂੰ ਸਿਆਣੇ ਨਿਆਂ ਕਰਨ ਲਈ ਗਿਆਨ ਪ੍ਰਦਾਨ ਕਰੋ।
ਮੈਨੂੰ ਤੁਹਾਡੇ ਆਦੇਸ਼ਾ ਵਿੱਚ ਭਰੋਸਾ ਹੈ।
67 ਦੁੱਖ ਭੋਗਣ ਤੋਂ ਪਹਿਲਾਂ ਮੈਂ ਬਹੁਤ ਗਲਤ ਗੱਲਾਂ ਕੀਤੀਆਂ ਸਨ।
ਪਰ ਹੁਣ, ਮੈਂ ਧਿਆਨ ਨਾਲ ਤੁਹਾਡੇ ਆਦੇਸ਼ ਮੰਨਦਾ ਹਾਂ।
68 ਹੇ ਪਰਮੇਸ਼ੁਰ, ਤੁਸੀਂ ਸ਼ੁਭ ਹੋ ਅਤੇ ਤੁਸੀਂ ਨੇਕੀ ਕਰਦੇ ਹੋ।
ਮੈਨੂੰ ਆਪਣੇ ਨੇਮ ਸਿੱਖਾਉ।
69 ਉਹ ਲੋਕ ਜੋ ਆਪਣੇ-ਆਪ ਨੂੰ ਮੇਰੇ ਨਾਲੋਂ ਬਿਹਤਰ ਸਮਝਦੇ ਹਨ ਮੇਰੇ ਬਾਰੇ ਝੂਠ ਬੋਲਿਆ।
ਪਰ ਮੈਂ ਸੱਚੇ ਦਿਲੋਂ ਤੁਹਾਡੇ ਆਦੇਸ਼ ਮੰਨਦਾ ਰਿਹਾ, ਯਹੋਵਾਹ।
70 ਬਹੁਤ ਲੋਕ ਮੂਰਖ ਹਨ।
ਪਰ ਮੈਨੂੰ ਤੁਹਾਡੀਆਂ ਸਿੱਖਿਆਵਾ ਦਾ ਅਧਿਐਨ ਕਰਨ ਵਿੱਚ ਖੁਸ਼ੀ ਮਿਲਦੀ ਹੈ।
71 ਮੇਰੇ ਲਈ ਦੁੱਖ ਭੋਗਣਾ ਚੰਗਾ ਸੀ।
ਮੈਂ ਤੁਹਾਡੇ ਨੇਮ ਸਿੱਖੋ।
72 ਯਹੋਵਾਹ, ਤੁਹਾਡੀਆਂ ਸਿੱਖਿਆਵਾ ਮੇਰੇ ਲਈ ਸ਼ੁਭ ਹਨ।
ਉਹ ਸੋਨੇ ਚਾਂਦੀ ਦੇ ਹਜ਼ਾਰ ਸਿੱਕਿਆਂ ਨਾਲੋਂ ਬਿਹਤਰ ਹਨ।
12 ਯਹੋਵਾਹ ਨੇ ਇੱਕ ਖਾਸ ਦਿਨ ਦੀ ਯੋਜਨਾ ਬਣਾਈ ਹੈ। ਉਸ ਦਿਨ, ਯਹੋਵਾਹ ਗੁਮਾਨੀ ਅਤੇ ਹਂਕਾਰੀ ਲੋਕਾਂ ਨੂੰ ਸਜ਼ਾ ਦੇਵੇਗਾ। ਫ਼ੇਰ ਉਨ੍ਹਾਂ ਗੁਮਾਨੀ ਲੋਕਾਂ ਨੂੰ ਗ਼ੈਰ ਜ਼ਰੂਰੀ ਬਣਾ ਦਿੱਤਾ ਜਾਵੇਗਾ। 13 ਉਹ ਲੋਕ ਲਬਾਨੋਨ ਦੇ ਲੰਮੇ ਦਿਆਰਾਂ ਦੇ ਰੁੱਖਾਂ ਵਾਂਗ ਗੁਮਾਨੀ ਅਤੇ ਬਾਸ਼ਾਨ ਦੇ ਲੰਮੇ ਬਲੂਤ ਦੇ ਰੁੱਖਾਂ ਵਰਗੇ ਹਨ। ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ। 14 ਉਹ ਗੁਮਾਨੀ ਲੋਕ ਹਨ ਉੱਚੇ ਪਰਬਤਾਂ ਅਤੇ ਉੱਚੀਆਂ ਪਹਾੜੀਆਂ ਵਰਗੇ। 15 ਉਹ ਗੁਮਾਨੀ ਲੋਕ ਹਨ ਉੱਚੇ ਮੁਨਾਰਿਆ ਅਤੇ ਬਹੁਤ ਮਜ਼ਬੂਤ ਕੰਧਾਂ ਵਰਗੇ। ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ। 16 ਉਹ ਗੁਮਾਨੀ ਲੋਕ ਤਰਸ਼ੀਸ਼ ਦੇ ਵੱਡੇ ਜਹਾਜ਼ਾਂ ਵਰਗੇ ਹਨ। ਉਨ੍ਹਾਂ ਜਹਾਜ਼ਾਂ ਵਿੱਚ ਮਹੱਤਵਪੂਰਣ ਚੀਜ਼ਾਂ ਭਰੀਆਂ ਹੁੰਦੀਆਂ ਹਨ। ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ।
17 ਉਸ ਵੇਲੇ, ਲੋਕ ਗੁਮਾਨ ਕਰਨੋ ਹਟ ਜਾਣਗੇ। ਜਿਹੜੇ ਲੋਕ ਹੁਣ ਗੁਮਾਨੀ ਹਨ ਉਹ ਧਰਤੀ ਤੇ ਝੁਕ ਜਾਣਗੇ। ਅਤੇ ਓਸ ਵੇਲੇ ਸਿਰਫ਼ ਯਹੋਵਾਹ ਹੀ ਉੱਚਾ ਖਲੋਤਾ ਹੋਵੇਗਾ।
1 ਪਰਮੇਸ਼ੁਰ ਦੇ ਸੇਵਕ ਅਤੇ ਯਿਸੂ ਮਸੀਹ ਦੇ ਰਸੂਲ, ਪੌਲੁਸ ਵੱਲੋਂ ਸ਼ੁਭਕਾਮਨਾਵਾਂ। ਮੈਨੂੰ ਪਰਮੇਸ਼ੁਰ ਦੇ ਚੋਣਵੇਂ ਲੋਕਾਂ ਦੇ ਵਿਸ਼ਵਾਸ ਵਿੱਚ ਸਹਾਇਤਾ ਕਰਨ ਲਈ ਭੇਜਿਆ ਗਿਆ ਸੀ। ਮੈਨੂੰ ਇਸ ਲਈ ਭੇਜਿਆ ਗਿਆ ਸੀ ਤਾਂ ਜੋ ਮੈਂ ਉਨ੍ਹਾਂ ਲੋਕਾਂ ਦੀ ਸੱਚ ਦੇ ਗਿਆਨ ਵਿੱਚ ਸਹਾਇਤਾ ਕਰ ਸੱਕਾਂ। ਅਤੇ ਇਹ ਸੱਚੇ ਲੋਕਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਦੀ ਜਾਚ ਸਿੱਖਾਉਂਦਾ ਹੈ। 2 ਇਹ ਵਿਸ਼ਵਾਸ ਅਤੇ ਉਹ ਗਿਆਨ ਸਾਡੇ ਸਦੀਪਕ ਜੀਵਨ ਦੀ ਆਸ ਤੋਂ ਆਉਂਦਾ ਹੈ। ਪਰਮੇਸ਼ੁਰ ਨੇ ਆਦਿਕਾਲ ਤੋਂ ਪਹਿਲਾਂ ਹੀ ਸਾਡੇ ਲਈ ਇਸ ਤਰ੍ਹਾਂ ਦੇ ਜੀਵਨ ਦਾ ਕਰਾਰ ਕੀਤਾ ਸੀ ਅਤੇ ਪਰਮੇਸ਼ੁਰ ਝੂਠ ਨਹੀਂ ਆਖਦਾ। 3 ਸਹੀ ਸਮੇਂ ਤੇ, ਪਰਮੇਸ਼ੁਰ ਨੇ ਦੁਨੀਆਂ ਨੂੰ ਖੁਸ਼ਖਬਰੀ ਦੇ ਪ੍ਰਚਾਰ ਰਾਹੀਂ ਉਸ ਜੀਵਨ ਬਾਰੇ ਜਾਨਣ ਦਿੱਤਾ। ਪਰਮੇਸ਼ੁਰ ਨੇ ਇਹ ਕਾਰਜ ਮੈਨੂੰ ਸੌਂਪਿਆ। ਮੈਂ ਇਨ੍ਹਾਂ ਗੱਲਾਂ ਬਾਰੇ ਇਸ ਲਈ ਪ੍ਰਚਾਰ ਕੀਤਾ ਕਿਉਂਕਿ ਜੋ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦਾ ਆਦੇਸ਼ ਸੀ।
4 ਤੀਤੁਸ ਨੂੰ। ਤੂੰ ਮੇਰੇ ਲਈ ਸਾਡੇ ਸਾਂਝੇ ਵਿਸ਼ਵਾਸ ਵਿੱਚ ਇੱਕ ਸੱਚੇ ਪੁੱਤਰ ਦੇ ਸਮਾਨ ਹੈ।
ਤੁਹਾਨੂੰ ਪਿਤਾ ਪਰਮੇਸ਼ੁਰ ਅਤੇ ਸਾਡੇ ਮੁਕਤੀਦਾਤਾ ਮਸੀਹ ਯਿਸੂ ਵੱਲੋਂ ਮਿਹਰ ਅਤੇ ਸ਼ਾਂਤੀ ਮਿਲੇ।
ਕਰੇਤ ਵਿੱਚ ਤੀਤੁਸ ਦਾ ਕਾਰਜ
5 ਮੈਂ ਕਰੇਤ ਵਿੱਚ ਤੁਹਾਨੂੰ ਇਸ ਲਈ ਛੱਡਿਆ ਤਾਂ ਜੋ ਤੁਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੂਰਾ ਕਰ ਸੱਕੋ ਜਿਹੜੀਆਂ ਕਰਨ ਵਾਲੀਆਂ ਸਨ। ਮੈਂ ਤੁਹਾਨੂੰ ਕਰੇਤ ਵਿੱਚ ਛੱਡਿਆ ਸੀ ਤਾਂ ਜੋ ਤੁਸੀਂ ਸਾਰੇ ਨਗਰਾਂ ਵਿੱਚ ਬਜ਼ੁਰਗਾਂ ਨੂੰ ਨਿਯੁਕਤ ਕਰ ਸੱਕੋਂ ਜਿਵੇਂ ਮੈਂ ਤੁਹਾਨੂੰ ਹਿਦਾਇਤਾਂ ਦਿੱਤੀਆਂ ਸਨ। 6 ਬਜ਼ੁਰਗ ਬਣਨ ਵਾਲਾ ਵਿਅਕਤੀ ਗਲਤ ਢੰਗ ਨਾਲ ਜਿਉਣ ਦਾ ਕਸੂਰਵਾਰ ਨਹੀਂ ਹੋਣਾ ਚਾਹੀਦਾ। ਉਸਦੀ ਕੇਵਲ ਇੱਕ ਹੀ ਪਤਨੀ ਹੋਣੀ ਚਾਹੀਦੀ ਹੈ। ਉਸ ਦੇ ਬੱਚੇ ਇਤਬਾਰ ਕਰਨ ਯੋਗ ਹੋਣੇ ਚਾਹੀਦੇ ਹਨ। ਉਹ ਅਜਿਹੇ ਬੱਚੇ ਨਹੀਂ ਹੋਣੇ ਚਾਹੀਦੇ ਜਿਹੜੇ ਆਵਾਰਾਗਰਦ ਅਤੇ ਆਗਿਆਕਾਰ ਨਹੀਂ ਹਨ। 7 ਕਿਉਂਕਿ ਬਜ਼ੁਰਗ ਦਾ ਕੰਮ ਪਰਮੇਸ਼ੁਰ ਦੇ ਕਾਰਜ ਦੀ ਨਿਗਰਾਨੀ ਕਰਨਾ ਹੈ। ਇਸ ਲਈ ਲੋਕ ਇਹ ਨਾ ਆਖ ਸੱਕਣ ਕਿ ਉਹ ਗਲਤ ਢੰਗ ਨਾਲ ਜਿਉਂ ਰਿਹਾ ਹੈ। ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹੜਾ ਹੰਕਾਰੀ ਅਤੇ ਖੁਦਗਰਜ਼ ਹੈ ਅਤੇ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਉਸ ਨੂੰ ਪਿਆਕੜ ਨਹੀਂ ਹੋਣਾ ਚਾਹੀਦਾ। ਉਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹੜਾ ਹਮੇਸ਼ਾ ਹੋਰਾਂ ਨੂੰ ਧੋਖਾ ਦੇਕੇ ਅਮੀਰ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। 8 ਬਜ਼ੁਰਗ ਨੂੰ ਹਮੇਸ਼ਾ ਅਜਨਬੀਆਂ ਦਾ ਆਪਣੇ ਘਰ ਵਿੱਚ ਸਵਾਗਤ ਕਰਨ ਦਾ ਇੱਛੁਕ ਹੋਣਾ ਚਾਹੀਦਾ ਹੈ। ਉਸ ਨੂੰ ਚਾਹੀਦਾ ਹੈ ਕਿ ਚੰਗਿਆਈ ਨੂੰ ਪਿਆਰ ਕਰੇ। ਉਸ ਨੂੰ ਸਿਆਣਾ ਹੋਣਾ ਚਾਹੀਦਾ ਹੈ। ਉਸ ਨੂੰ ਸਹੀ ਢੰਗ ਨਾਲ ਜਿਉਣ ਵਾਲਾ ਹੋਣਾ ਚਾਹੀਦਾ ਹੈ। ਉਸ ਨੂੰ ਪਵਿੱਤਰ ਹੋਣਾ ਚਾਹੀਦਾ ਹੈ। ਅਤੇ ਉਸ ਨੂੰ ਖੁਦ ਉੱਪਰ ਕਾਬੂ ਕਰਨ ਦੇ ਯੋਗ ਹੋਣਾ ਚਾਹੀਦਾ ਹੈ। 9 ਬਜ਼ੁਰਗ ਨੂੰ ਵਫ਼ਾਦਾਰੀ ਨਾਲ ਸੱਚ ਦਾ ਅਨੁਸਰਣ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਇਸਦਾ ਉਪਦੇਸ਼ ਦਿੰਦੇ ਹਾਂ। ਬਜ਼ੁਰਗ ਨੂੰ ਸੱਚੇ ਉਪਦੇਸ਼ ਨਾਲ ਲੋਕਾਂ ਦੀ ਸਹਾਇਤਾ ਕਰਨ ਯੋਗ ਹੋਣਾ ਚਾਹੀਦਾ ਹੈ। ਉਸ ਨੂੰ ਲੋਕਾਂ ਨੂੰ ਇਹ ਵਿਖਾਉਣ ਯੋਗ ਹੋਣਾ ਚਾਹੀਦਾ ਹੈ ਕਿ ਕੌਣ ਸੱਚੇ ਉਪਦੇਸ਼ ਦੇ ਵਿਰੁੱਧ ਹਨ ਅਤੇ ਉਹ ਕਿੱਥੇ ਗਲਤ ਹਨ।
2010 by World Bible Translation Center