Revised Common Lectionary (Complementary)
ਦਾਊਦ ਦਾ ਇੱਕ ਗੀਤ।
103 ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਮੇਰੇ ਜਿਸਮ ਦੇ ਸਾਰੇ ਅੰਗੋ, ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
2 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਅਤੇ ਇਹ ਵੀ ਨਾ ਭੁੱਲੀ ਕਿ ਉਹ ਸੱਚਮੁੱਚ ਮਿਹਰਬਾਨ ਹੈ।
3 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਯਾਵਾਨ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਵਾਨ ਹੁੰਦਾ ਹੈ।
4 ਪਰਮੇਸ਼ੁਰ ਸਾਡੀ ਜਿੰਦ ਨੂੰ ਕਬਰ ਪਾਸੋਂ ਬਚਾਉਂਦਾ ਹੈ।
ਅਤੇ ਉਹ ਸਾਨੂੰ ਆਪਣਾ ਪਿਆਰ ਅਤੇ ਹਮਦਰਦੀ ਦਿੰਦਾ ਹੈ।
5 ਪਰਮੇਸ਼ੁਰ ਬਹੁਤ ਸਾਰੀਆਂ ਸ਼ੁਭ ਚੀਜ਼ਾਂ ਦਿੰਦਾ ਹੈ।
ਉਹ ਸਾਨੂੰ ਇੱਕ ਵਾਰੇ ਫ਼ੇਰ ਬਾਜ ਵਾਂਗ ਜਵਾਨ ਬਣਾ ਦਿੰਦਾ ਹੈ।
6 ਯਹੋਵਾਹ ਬੇਲਾਗ ਹੈ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਆਂ ਦਿੰਦਾ ਹੈ ਜਿਨ੍ਹਾਂ ਨੂੰ ਹੋਰ ਲੋਕਾਂ ਨੇ ਦੁੱਖ ਦਿੱਤੇ ਹਨ।
7 ਪਰਮੇਸ਼ੁਰ ਨੇ ਮੂਸਾ ਨੂੰ ਆਪਣੇ ਨੇਮ ਸਿੱਖਾਏ।
ਪਰਮੇਸ਼ੁਰ ਨੇ ਇਸਰਾਏਲ ਨੂੰ ਦਿਖਾ ਦਿੱਤਾ ਕਿ ਉਹ ਕਿੰਨੀਆਂ ਸ਼ਕਤੀਸ਼ਾਲੀ ਗੱਲਾਂ ਕਰ ਸੱਕਦਾ ਹੈ।
8 ਯਹੋਵਾਹ ਦਯਾਵਾਨ ਅਤੇ ਰਹਿਮ ਕਰਨ ਵਾਲਾ ਹੈ।
ਉਹ ਧੀਰਜ ਅਤੇ ਪਿਆਰ ਨਾਲ ਭਰਪੂਰ ਹੈ।
15 ਉਨ੍ਹਾਂ ਦਿਨਾਂ ਵਿੱਚ, ਯਹੂਦਾਹ ਵਿੱਚ ਮੈਂ ਲੋਕਾਂ ਨੂੰ ਸਬਤ ਦੇ ਦਿਨ ਵੀ ਕੰਮ ਕਰਦਿਆਂ ਵੇਖਿਆ ਤੇ ਲੋਕਾਂ ਨੂੰ ਅੰਗੂਰਾਂ ਚੋ ਦਾਖ ਕੱਢਦਿਆਂ ਵੀ ਵੇਖਿਆ। ਮੈਂ ਲੋਕਾਂ ਨੂੰ ਅਨਾਜ ਲਿਆਕੇ ਖੋਤਿਆਂ ਉੱਪਰ ਲਦ੍ਦਦਿਆਂ ਵੀ ਵੇਖਿਆ ਅਤੇ ਮੈਂ ਉਨ੍ਹਾਂ ਨੂੰ ਮੈਅ, ਅੰਗੂਰ, ਅੰਜੀਰ ਅਤੇ ਹੋਰ ਵਸਤਾਂ ਸ਼ਹਿਰ ਵਿੱਚ ਲਿਜਾਂਦਿਆਂ ਵੀ ਵੇਖਿਆ। ਉਹ ਲੋਕ ਇਹ ਸਭ ਵਸਤਾਂ ਸਬਤ ਦੇ ਦਿਨ ਯਰੂਸ਼ਲਮ ਵਿੱਚ ਲਿਆਉਂਦੇ ਸਨ ਤਾਂ ਮੈਂ ਉਨ੍ਹਾਂ ਨੂੰ ਇਸ ਸਭ ਤੋਂ ਖਬਰਦਾਰ ਕੀਤਾ ਤੇ ਉਨ੍ਹਾਂ ਨੂੰ ਸਬਤ ਦੇ ਦਿਨ ਵਪਾਰ ਕਰਨੋ ਵਰਜਿਆ।
16 ਯਰੂਸ਼ਲਮ ਵਿੱਚ ਕੁਝ ਲੋਕ ਸੂਰ ਸ਼ਹਿਰ ਦੇ ਵੀ ਵੱਸਦੇ ਸਨ ਅਤੇ ਉਹ ਲੋਕ ਸਬਤ ਤੇ ਯਹੂਦੀਆਂ ਲਈ ਯਰੂਸ਼ਲਮ ਵਿੱਚ ਮੱਛੀਆਂ ਅਤੇ ਹੋਰ ਕਈ ਪ੍ਰਕਾਰ ਦੀਆਂ ਵਸਤਾਂ ਲਿਆਏ। 17 ਮੈਂ ਯਹੂਦਾਹ ਦੇ ਸੱਜਣਾਂ ਨੂੰ ਝਿੜਕਿਆ ਅਤੇ ਆਖਿਆ, “ਇਹ ਕਿਹੋ ਜਿਹੀ ਬਦੀ ਹੈ ਜੋ ਤੁਸੀਂ ਸਬਤ ਦੀ ਮਹਾਨਤਾ ਨੂੰ ਤਬਾਹ ਕਰਕੇ ਕਰ ਰਹੇ ਹੋਂ ਅਤੇ ਇਸ ਨੂੰ ਆਮ ਦਿਨ ਵਾਂਗ ਬਣਾ ਰਹੇ ਹੋਂ। 18 ਕੀ ਤੁਹਾਡੇ ਪੁਰਖਿਆਂ ਨੇ ਇੰਝ ਹੀ ਵਿਖਾਵਾ ਨਹੀਂ ਕੀਤਾ? ਜਿਸ ਕਾਰਣ ਸਾਡੇ ਪਰਮੇਸ਼ੁਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਪਰ ਤਕਲੀਫ਼ਾਂ ਅਤੇ ਕਰੋਪੀ ਲਿਆਂਦੀ ਸੀ। ਹੁਣ ਤੁਸੀਂ ਸਬਤ ਦਾ ਅਪਮਾਨ ਕਰਕੇ ਪਰਮੇਸ਼ੁਰ ਦਾ ਗੁੱਸਾ ਇਸਰਾਏਲ ਦੇ ਖਿਲਾਫ਼ ਹੋਰ ਵੀ ਵੱਧਾ ਰਹੇ ਹੋ।”
19 ਇਹ ਕੁਝ ਹੈ ਜੋ ਮੈਂ ਕੀਤਾ: ਹਰ ਸ਼ੁਕਰਵਾਰ ਦੀ ਸ਼ਾਮ, ਹਨੇਰਾ ਹੋਣ ਤੋਂ ਪਹਿਲਾਂ, ਮੈਂ ਦਰਬਾਨਾਂ ਨੂੰ ਯਰੂਸ਼ਲਮ ਦੇ ਫ਼ਾਟਕਾਂ ਨੂੰ ਬੰਦ ਕਰਕੇ ਜੰਦਰੇ ਲਾਉਣ ਦਾ ਹੁਕਮ ਦੇ ਦਿੱਤਾ। ਤੇ ਸਬਤ ਦੇ ਖਤਮ ਹੋਣ ਤੀਕ ਮੈਂ ਉਨ੍ਹਾਂ ਨੂੰ ਉਨ੍ਹਾਂ ਨੂੰ ਨਾ ਖੋਲ੍ਹਣ ਦਾ ਆਦੇਸ਼ ਦਿੱਤਾ। ਮੈਂ ਆਪਣੇ ਕੁਝ ਖਾਸ ਲੋਕਾਂ ਨੂੰ ਫ਼ਾਟਕਾਂ ਤੇ ਬਿਠਾਇਆ ਤੇ ਉਨ੍ਹਾਂ ਨੂੰ ਇਹ ਨਿਗਰਾਨੀ ਰੱਖਣ ਦਾ ਹੁਕਮ ਦਿੱਤਾ ਕਿ ਕੋਈ ਵੀ ਮਨੁੱਖ ਸਬਤ ਦੇ ਦਿਨ ਯਰੂਸ਼ਲਮ ਵਿੱਚ ਕੋਈ ਭਾਰ ਅੰਦਰ ਨਾ ਲਿਆਵੇ।
20 ਇੱਕ ਦੋ ਵਾਰੀ ਕੁਝ ਵਪਾਰੀਆਂ ਅਤੇ ਸੌਦਾਗਰਾਂ ਨੇ ਰਾਤ ਯਰੂਸ਼ਲਮ ਤੋਂ ਬਾਹਰ ਗੁਜ਼ਾਰੀ। 21 ੜਪਰ ਮੈਂ ਉਨ੍ਹਾਂ ਨੂੰ ਖਬਰਦਾਰ ਕੀਤਾ ਅਤੇ ਆਖਿਆ, “ਤੁਸੀਂ ਰਾਤ ਵੇਲੇ ਕੰਧ ਤੋਂ ਬਾਹਰ ਆਵਾਸ ਕਿਉਂ ਕਰਦੇ ਹੋਂ? ਜੇਕਰ ਦੁਬਾਰਾ ਤੁਸੀਂ ਇਵੇਂ ਕੀਤਾ, ਤਾਂ ਮੈਂ ਤੁਹਾਡੇ ਖਿਲਾਫ਼ ਤਾਕਤ ਇਸਤੇਮਾਲ ਕਰਾਂਗਾ।” ਇਉਂ ਉਸ ਦਿਨ ਤੋਂ ਬਾਅਦ ਮੁੜ ਕਦੀ ਵੀ ਉਹ ਸਬਤ ਦੇ ਦਿਨ ਆਪਣੀਆਂ ਵਸਤਾਂ ਵੇਚਣ ਨਾ ਆਏ।
22 ਫ਼ਿਰ ਮੈਂ ਲੇਵੀਆਂ ਨੂੰ ਆਪਣੇ-ਆਪ ਨੂੰ ਸ਼ੁੱਧ ਕਰਨ ਦਾ ਅਤੇ ਫ਼ਾਟਕਾਂ ਦੀ ਪਹਿਰੇਦਾਰੀ ਕਰਨ ਦਾ ਹੁਕਮ ਦਿੱਤਾ। ਇਹ ਸਭ ਕੁਝ ਸਬਤ ਨੂੰ ਇੱਕ ਪਵਿੱਤਰ ਦਿਨ ਰੱਖਣ ਵਜੋਂ ਕੀਤਾ ਗਿਆ ਸੀ।
ਹੇ ਪਰਮੇਸ਼ੁਰ! ਕਿਰਪਾ ਕਰਕੇ ਮੇਰੀ ਕਰਨੀ ਕਰਕੇ ਮੈਨੂੰ ਚੇਤੇ ਰੱਖ, ਮੇਰੇ ਤੇ ਦਯਾ ਕਰ ਤੇ ਮੇਰੇ ਤੇ ਆਪਣੀ ਮਹਾਨ ਵਫ਼ਾਦਾਰੀ ਵਰਸਾ।
ਯਿਸੂ ਸਬਤ ਦੇ ਦਿਨ ਦਾ ਪ੍ਰਭੂ ਹੈ(A)
6 ਸਬਤ ਦੇ ਦਿਨ ਯਿਸੂ ਕਣਕ ਦੇ ਖੇਤਾਂ ਵਿੱਚੋਂ ਦੀ ਜਾ ਰਿਹਾ ਸੀ। ਉਸ ਦੇ ਕੁਝ ਚੇਲੇ ਕਣਕ ਦੇ ਸਿੱਟੇ ਤੋੜਕੇ ਆਪਣੇ ਹੱਥਾਂ ਤੇ ਮਲਕੇ ਖਾ ਰਹੇ ਸਨ। 2 ਕੁਝ ਫ਼ਰੀਸੀਆਂ ਨੇ ਕਿਹਾ, “ਤੁਸੀਂ ਇਹ ਕਿਉਂ ਕਰ ਰਹੇ ਹੋ? ਸਬਤ ਦੇ ਦਿਨ ਨੇਮ ਦੇ ਮੁਤਾਬਿਕ ਇੰਝ ਕਰਨ ਦੀ ਇਜਾਜ਼ਤ ਨਹੀਂ ਹੈ।”
3 ਯਿਸੂ ਨੇ ਆਖਿਆ, “ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ, ਜਦੋਂ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ। 4 ਕੀ ਤੁਸੀਂ ਨਹੀਂ ਪੜ੍ਹਿਆ ਕਿ ਉਹ ਪਰਮੇਸ਼ੁਰ ਦੇ ਘਰ ਵੜਿਆ, ਤੇ ਉਸ ਨੇ ਉਹ ਰੋਟੀ ਚੁੱਕੀ ਜੋ ਕਿ ਪਰਮੇਸ਼ੁਰ ਨੂੰ ਭੇਂਟ ਕੀਤੀ ਗਈ ਸੀ ਕੁਝ ਖੁਦ ਖਾਧੀ ਅਤੇ ਕੁਝ ਉਨ੍ਹਾਂ ਲੋਕਾਂ ਨੂੰ ਦਿੱਤੀ, ਜੋ ਉਸ ਦੇ ਨਾਲ ਸਨ। ਇਹ ਨੇਮ ਦੇ ਵਿਰੁੱਧ ਸੀ ਜਦ ਕਿ ਨੇਮ ਤਾਂ ਇਹੀ ਆਖਦਾ ਹੈ ਕਿ ਕੇਵਲ ਜਾਜਕ ਹੀ ਉਸ ਰੋਟੀ ਦਾ ਸੇਵਨ ਕਰ ਸੱਕਦਾ ਹੈ।” 5 ਤਦ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”
2010 by World Bible Translation Center