Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਯਿਰਮਿਯਾਹ 18-19

ਘੁਮਿਆਰ ਅਤੇ ਮਿੱਟੀ

18 ਇਹ ਉਹ ਸੰਦੇਸ਼ ਹੈ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਮਿਲਿਆ: “ਯਿਰਮਿਯਾਹ, ਘੁਮਿਆਰ ਦੇ ਘਰ ਤੀਕ ਜਾਹ। ਮੈਂ ਤੈਨੂੰ ਆਪਣਾ ਸੰਦੇਸ਼ ਘੁਮਿਆਰ ਦੇ ਘਰ ਵਿੱਚ ਦੇਵਾਂਗਾ।”

ਇਸ ਲਈ ਮੈਂ ਘੁਮਿਆਰ ਦੇ ਘਰ ਗਿਆ। ਮੈਂ ਦੇਖਿਆ ਕਿ ਘੁਮਿਆਰ ਚਕੱ ਉੱਤੇ ਮਿੱਟੀ ਦਾ ਕੰਮ ਕਰ ਰਿਹਾ ਸੀ। ਉਹ ਮਿੱਟੀ ਤੋਂ ਇੱਕ ਬਰਤਨ ਬਣਾ ਰਿਹਾ ਸੀ। ਪਰ ਬਰਤਨ ਵਿੱਚ ਕੁਝ ਖਰਾਬੀ ਸੀ। ਇਸ ਲਈ ਘੁਮਿਆਰ ਨੇ ਉਸੇ ਮਿੱਟੀ ਨੂੰ ਫ਼ੇਰ ਇਸਤੇਮਾਲ ਕੀਤਾ ਅਤੇ ਦੂਸਰਾ ਬਰਤਨ ਬਣਾਇਆ। ਉਸ ਨੇ ਆਪਣੇ ਹੱਥਾਂ ਦੀ ਵਰਤੋਂ ਕਰਦਿਆਂ ਆਪਣੀ ਇੱਛਾ ਅਨੁਸਾਰ ਬਰਤਨ ਨੂੰ ਸ਼ਕਲ ਦਿੱਤੀ।

ਫ਼ੇਰ ਯਹੋਵਾਹ ਵੱਲੋਂ ਮੈਨੂੰ ਸੰਦੇਸ਼ ਮਿਲਿਆ! “ਇਸਰਾਏਲ ਦੇ ਪਰਿਵਾਰ, ਤੂੰ ਜਾਣਦਾ ਹੈਂ ਕਿ ਮੈਂ (ਪਰਮੇਸ਼ੁਰ) ਤੇਰੇ ਨਾਲ ਵੀ ਓਹੀ ਗੱਲ ਕਰ ਸੱਕਦਾ ਹਾਂ। ਤੂੰ ਘੁਮਿਆਰ ਦੇ ਹੱਥਾਂ ਵਿੱਚਲੀ ਮਿੱਟੀ ਵਾਂਗ ਹੈਂ। ਅਤੇ ਮੈਂ ਘੁਮਿਆਰ ਵਾਂਗ ਹਾਂ! ਸ਼ਾਇਦ ਇੱਕ ਸਮਾਂ ਆਵੇਗਾ ਜਦੋਂ ਮੈਂ ਇੱਕ ਕੌਮ ਜਾਂ ਇੱਕ ਰਾਜ ਬਾਰੇ ਗੱਲ ਕਰਾਂਗਾ। ਸ਼ਾਇਦ ਮੈਂ ਆਖਾਂ ਕਿ ਮੈਂ ਉਸ ਕੌਮ ਨੂੰ ਉਤਾਂਹ ਉੱਠਾਵਾਂ। ਅਤੇ ਜਾਂ ਸ਼ਾਇਦ ਮੈਂ ਆਖਾਂ ਕਿ ਮੈਂ ਉਸ ਕੌਮ ਨੂੰ ਜਾਂ ਉਸ ਰਾਜ ਨੂੰ ਨੀਵਾਂ ਦਿਖਾਵਾਂਗਾ ਅਤੇ ਤਬਾਹ ਕਰ ਦਿਆਂਗਾ। ਪਰ ਉਸ ਕੌਮ ਦੇ ਲੋਕ ਸ਼ਾਇਦ ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲ ਲੈਣ। ਉਸ ਕੌਮ ਦੇ ਲੋਕ ਸ਼ਾਇਦ ਬਦੀ ਕਰਨ ਤੋਂ ਹਟ ਜਾਣ। ਫ਼ੇਰ ਮੈਂ ਵੀ ਆਪਣਾ ਮਨ ਬਦਲ ਲਵਾਂਗਾ। ਫ਼ੇਰ ਮੈਂ ਉਸ ਕੌਮ ਦੀ ਤਬਾਹੀ ਦੀਆਂ ਯੋਜਨਾਵਾਂ ਉੱਤੇ ਅਮਲ ਨਹੀਂ ਕਰਾਂਗਾ। ਓੱਥੇ ਸ਼ਾਇਦ ਇੱਕ ਹੋਰ ਸਮਾਂ ਵੀ ਆਵੇ ਜਦੋਂ ਮੈਂ ਇੱਕ ਕੌਮ ਬਾਰੇ ਗੱਲ ਕਰਾਂ। ਮੈਂ ਸ਼ਾਇਦ ਇਹ ਆਖਾਂ ਕਿ ਮੈਂ ਉਸ ਕੌਮ ਦੀ ਉਸਾਰੀ ਕਰਾਂਗਾ ਅਤੇ ਉਸ ਕੌਮ ਦੀ ਨੀਂਹ ਰੱਖਾਂਗਾ। 10 ਪਰ ਸ਼ਾਇਦ ਮੈਂ ਉਸ ਕੌਮ ਨੂੰ ਬਦੀ ਕਰਦਿਆਂ ਅਤੇ ਆਪਣਾ ਹੁਕਮ ਨਾ ਮਂਨਦਿਆਂ ਦੇਖਾਂ। ਤਾਂ ਮੈਂ ਉਸ ਕੌਮ ਨਾਲ ਨੇਕੀ ਕਰਨ ਦੀ ਵਿਉਂਤ ਬਾਰੇ ਇੱਕ ਵਾਰੀ ਫ਼ੇਰ ਸੋਚਾਂਗਾ।

11 “ਇਸ ਲਈ ਯਿਰਮਿਯਾਹ, ਯਹੂਦਾਹ ਦੇ ਲੋਕਾਂ ਨੂੰ ਆਖ, ਅਤੇ ਉਨ੍ਹਾਂ ਲੋਕਾਂ ਨੂੰ ਵੀ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਨੇ, ‘ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ ਤੁਹਾਡੇ ਬਾਰੇ ਹੁਣੇ ਹੀ ਮੁਸੀਬਤਾਂ ਦੀਆਂ ਤਿਆਰੀਆਂ ਕਰ ਰਿਹਾ ਹਾਂ। ਮੈਂ ਤੁਹਾਡੇ ਵਿਰੁੱਧ ਵਿਉਂਤਾਂ ਬਣਾ ਰਿਹਾ ਹਾਂ। ਇਸ ਲਈ ਬਦੀ ਕਰਨਾ ਛੱਡ ਦਿਓ। ਹਰ ਬੰਦੇ ਨੂੰ ਬਦਲਨਾ ਚਾਹੀਦਾ ਹੈ ਅਤੇ ਨੇਕੀ ਕਰਨੀ ਆਰੰਭ ਕਰਨੀ ਚਾਹੀਦੀ ਹੈ!’ 12 ਪਰ ਯਹੂਦਾਹ ਦੇ ਲੋਕ ਜਵਾਬ ਦੇਣਗੇ, ‘ਅਜਿਹੀ ਕੋਸ਼ਿਸ਼ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ। ਅਸੀਂ ਉਹੀ ਕੁਝ ਕਰਦੇ ਰਹਾਂਗੇ ਜੋ ਕਰਨਾ ਚਾਹੁੰਦੇ ਹਾਂ। ਸਾਡੇ ਵਿੱਚੋਂ ਹਰੇਕ ਜਣਾ ਓਹੀ ਗੱਲਾਂ ਕਰੇਗਾ ਜਿਹੜਾ ਉਸਦਾ ਜ਼ਿੱਦੀ ਅਤੇ ਮੰਦਾ ਦਿਲ ਲੋਚਦਾ ਹੈ।’”

13 ਉਨ੍ਹਾਂ ਗੱਲਾਂ ਨੂੰ ਸੁਣੋ, ਜੋ ਯਹੋਵਾਹ ਆਖਦਾ ਹੈ:

“ਹੋਰਨਾਂ ਕੌਮਾਂ ਨੂੰ ਇਹ ਪ੍ਰਸ਼ਨ ਪੁੱਛੋ,
    ‘ਕੀ ਤੁਸੀਂ ਕਦੇ ਕਿਸੇ ਬਾਰੇ ਉਹ ਮੰਦੀਆਂ ਗੱਲਾਂ ਕਰਦਿਆਂ ਸੁਣਿਆ, ਜਿਹੜੀਆਂ ਇਸਰਾਏਲ ਨੇ ਕੀਤੀਆਂ ਨੇ?’
ਅਤੇ ਇਸਰਾਏਲ ਪਰਮੇਸ਼ੁਰ ਵਾਸਤੇ ਖਾਸ ਹੈ।
    ਇਸਰਾਏਲ ਤਾਂ ਪਰਮੇਸ਼ੁਰ ਦੀ ਵਹੁਟੀ ਵਰਗਾ ਹੈ!
14 ਤੁਸੀਂ ਜਾਣਦੇ ਹੋ ਕਿ ਕਦੇ ਵੀ ਲਬਾਨੋਨ ਪਰਬਤ ਦੀਆਂ ਚੋਟੀਆਂ ਤੋਂ ਬਰਫ਼ ਨਹੀਂ ਪਿਘਲਦੀ। [a]
    ਤੁਸੀਂ ਜਾਣਦੇ ਹੋ ਕਿ ਸੀਤਲ ਵਰਗੇ ਝਰਨੇ ਕਦੇ ਖੁਸ਼ਕ ਨਹੀਂ ਹੁੰਦੇ।
15 ਪਰ ਮਰਿਆਂ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ।
    ਉਹ ਨਿਕੰਮੇ ਬੁੱਤਾਂ ਨੂੰ ਭੇਟਾਂ ਚੜ੍ਹਾਉਂਦੇ ਨੇ।
ਲੋਕ ਮੇਰੇ ਆਪਣੇ ਅਮਲਾਂ ਵਿੱਚ ਠੋਕਰਾਂ ਖਾਂਦੇ ਨੇ।
    ਉਹ ਆਪਣੇ ਪੁਰਖਿਆਂ ਦੇ ਕਦੀਮੀ ਰਾਹਾਂ ਵਿੱਚ ਠੋਕਰਾਂ ਖਾਂਦੇ ਨੇ।
ਮੇਰੇ ਲੋਕ ਪਿੱਛਲੀਆਂ ਗ਼ਲਤੀਆਂ
    ਅਤੇ ਟੁੱਟੀਆਂ ਸੜਕਾਂ ਉੱਤੇ ਚੱਲਣਾ ਪਸੰਦ ਕਰਦੇ ਨੇ।
16 ਇਸ ਲਈ ਯਹੂਦਾਹ ਦੇਸ਼ ਸੱਖਣਾ ਮਾਰੂਬਲ ਹੋ ਜਾਵੇਗਾ।
    ਲੋਕ ਹਰ ਵਾਰੀ ਲੰਘਣ ਸਮੇਂ ਸੀਟੀਆਂ ਮਾਰਨਗੇ ਅਤੇ ਆਪਣੇ ਸਿਰ ਹਿਲਾਉਣਗੇ।
ਉਹ ਹੈਰਾਨ ਹੋਣਗੇ ਕਿ ਦੇਸ਼ ਕਿਵੇਂ ਤਬਾਹ ਹੋ ਗਿਆ।
17 ਮੈਂ ਯਹੂਦਾਹ ਦੇ ਲੋਕਾਂ ਨੂੰ ਖਿੰਡਾ ਦਿਆਂਗਾ।
    ਉਹ ਆਪਣੇ ਦੁਸ਼ਮਣਾਂ ਕੋਲੋਂ ਭੱਜਣਗੇ।
ਮੈਂ ਉਨ੍ਹਾਂ ਨੂੰ ਇੰਝ ਖਿੰਡਾ ਦਿਆਂਗਾ ਜਿਵੇਂ ਪੂਰਬੀ ਹਵਾ ਚੀਜ਼ਾਂ ਨੂੰ ਖਿੰਡਾ ਦਿੰਦੀ ਹੈ।
    ਮੈਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਆਂਗਾ।
ਉਹ ਮੈਨੂੰ ਕਦੇ ਵੀ ਉਨ੍ਹਾਂ ਦੀ ਸਹਾਇਤਾ ਲਈ ਬਹੁੜਦਿਆਂ ਨਹੀਂ ਦੇਖਣਗੇ।
    ਨਹੀਂ! ਉਹ ਮੈਨੂੰ ਛੱਡ ਕੇ ਜਾਂਦਿਆਂ ਹੋਇਆਂ ਦੇਖਣਗੇ।”

ਯਿਰਮਿਯਾਹ ਦੀ ਚੌਥੀ ਸ਼ਿਕਾਇਤ

18 ਫ਼ੇਰ ਯਿਰਮਿਯਾਹ ਦੇ ਦੁਸ਼ਮਣਾਂ ਨੇ ਆਖਿਆ, “ਆਓ ਯਿਰਮਿਯਾਹ ਦੇ ਖਿਲਾਫ਼ ਸਾਜ਼ਿਸ਼ਾਂ ਘੜੀੇ। ਯਕੀਨਨ ਜਾਜਕ ਵੱਲੋਂ ਬਿਵਸਬਾ ਗੁੰਮ ਨਹੀਂ ਹੋਵੇਗੀ। ਅਤੇ ਸਿਆਣੇ ਬੰਦਿਆਂ ਦੀ ਨਸੀਹਤ ਹਾਲੇ ਵੀ ਸਾਡੇ ਅੰਗ-ਸੰਗ ਹੋਵੇਗੀ। ਸਾਡੇ ਕੋਲ ਹਾਲੇ ਵੀ ਨਬੀਆਂ ਦੇ ਸ਼ਬਦ ਹੋਣਗੇ। ਇਸ ਲਈ ਆਓ ਅਸੀਂ ਉਸ ਬਾਰੇ ਝੂਠ ਆਖੀਏ। ਇਹ ਉਸ ਨੂੰ ਤਬਾਹ ਕਰ ਦੇਵੇਗਾ। ਜੋ ਕੁਝ ਉਹ ਆਖਦਾ ਹੈ ਅਸੀਂ ਉਸ ਵੱਲ ਕੋਈ ਧਿਆਨ ਨਹੀਂ ਦੇਵਾਂਗੇ।”

19 ਯਹੋਵਾਹ ਜੀ, ਮੇਰੀ ਗੱਲ ਸੁਣੋ!
    ਮੇਰੀਆਂ ਦਲੀਲਾਂ ਨੂੰ ਸੁਣੋ ਅਤੇ ਨਿਆਂ ਕਰੋ, ਕੌਣ ਸਹੀ ਹੈ।
20 ਕੀ ਲੋਕਾਂ ਨੂੰ ਨੇਕੀ ਦਾ ਬਦਲਾ ਬਦੀ ਨਾਲ ਦੇਣਾ ਚਾਹੀਦਾ ਹੈ? ਨਹੀਂ!
    ਯਾਦ ਰੱਖੋ, ਮੈਂ ਤੁਹਾਡੇ ਸਾਹਮਣੇ ਖਲੋਤਾ ਸਾਂ ਅਤੇ ਉਨ੍ਹਾਂ ਬਾਰੇ ਉਹ ਚੰਗੀਆਂ ਗੱਲਾਂ ਆਖੀਆਂ ਤਾਂ ਜੋ ਤੁਸੀਂ ਉਨ੍ਹਾਂ ਉੱਤੇ ਗੁੱਸੇ ਹੋਣੋ ਹਟ ਜਾਵੋਁ।
    ਪਰ ਉਹ ਮੈਨੂੰ ਫ਼ਸਾਉਣ ਦੀ ਅਤੇ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ।
21 ਇਸ ਲਈ ਉਨ੍ਹਾਂ ਦੇ ਬੱਚਿਆਂ ਨੂੰ ਭੁਕੱ ਅਕਾਲ ਵਿੱਚ ਮਰਨ ਦਿਓ।
    ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਨੂੰ ਤਲਵਾਰਾਂ ਨਾਲ ਹਰਾ ਦੇਣ ਦਿਓ।
ਉਨ੍ਹਾਂ ਦੀਆਂ ਪਤਨੀਆਂ ਨੂੰ ਬਾਂਝ ਰਹਿਣ ਦਿਓ।
    ਯਹੂਦਾਹ ਦੇ ਬੰਦਿਆਂ ਨੂੰ ਮਾਰੇ ਜਾਣ ਦਿਓ।
ਉਨ੍ਹਾਂ ਦੀਆਂ ਪਤਨੀਆਂ ਨੂੰ ਵਿਧਵਾਵਾਂ ਬਣਾ ਦਿਓ।
    ਯਹੂਦਾਹ ਦੇ ਬੰਦਿਆਂ ਨੂੰ ਮਾਰੇ ਜਾਣ ਦਿਓ।
    ਜਵਾਨ ਬੰਦਿਆਂ ਨੂੰ ਜੰਗ ਵਿੱਚ ਮਾਰੇ ਜਾਣ ਦਿਓ।
22 ਉਨ੍ਹਾਂ ਦੇ ਘਰਾਂ ਅੰਦਰ ਰੋਣਾ-ਪਿੱਟਣਾ ਪਾ ਦਿਓ।
    ਉਨ੍ਹਾਂ ਨੂੰ ਰੁਆ ਦਿਓ ਜਦੋਂ ਤੁਸੀਂ ਦੁਸ਼ਮਣ ਨੂੰ ਅਚਾਨਕ ਉਨ੍ਹਾਂ ਦੇ ਖਿਲਾਫ਼ ਲਿਆਵੋ।
ਇਹ ਸਾਰਾ ਕੁਝ ਵਾਪਰਨ ਦਿਓ, ਕਿਉਂ ਦੁਸ਼ਮਣਾਂ ਨੇ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਕੀਤੀ ਸੀ।
    ਉਨ੍ਹਾਂ ਫ਼ਸਣ ਵਾਸਤੇ ਮੇਰੇ ਲਈ ਜਾਲ ਵਿਛਾ ਕੇ ਰੱਖੇ।
23 ਯਹੋਵਾਹ ਜੀ, ਤੁਸੀਂ ਉਨ੍ਹਾਂ ਦੀਆਂ ਮੈਨੂੰ ਮਾਰਨ ਦੀਆਂ ਸਾਜਿਸ਼ਾਂ ਨੂੰ ਜਾਣਦੇ ਹੋ।
    ਉਨ੍ਹਾਂ ਦੇ ਜ਼ੁਰਮ ਬਖਸ਼ੋ ਨਾ।
    ਉਨ੍ਹਾਂ ਦੇ ਪਾਪ ਮਿਟਾਓ ਨਾ।
ਮੇਰੇ ਦੁਸ਼ਮਣਾਂ ਨੂੰ ਤਬਾਹ ਕਰ ਦਿਓ!
    ਉਨ੍ਹਾਂ ਲੋਕਾਂ ਨੂੰ ਸਜ਼ਾ ਦਿਓ ਜਦੋਂ ਕਿ ਤੁਸੀਂ ਕਹਿਰਵਾਨ ਹੋ।

ਟੁੱਟਿਆ ਘੜਾ

19 ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ, ਜਾਹ ਅਤੇ ਘੁਮਿਆਰ ਤੋਂ ਮਿੱਟੀ ਦਾ ਘੜਾ ਖਰੀਦ ਕੇ ਲਿਆ। ਕੁਝ ਆਗੂਆਂ ਅਤੇ ਜਾਜਕਾਂ ਨੂੰ ਲੈ ਅਤੇ ਓੱਥੇ ਜਾਹ। ਠੀਕਰੀਆਂ ਦੇ ਫ਼ਾਟਕ [b] ਸਾਹਮਣੇ ਬਨ-ਹਿੰਨੋਮ ਦੀ ਵਾਦੀ ਵੱਲ ਜਾਹ ਅਤੇ ਉਨ੍ਹਾਂ ਲੋਕਾਂ ਨੂੰ ਉਹ ਗੱਲਾਂ ਦੱਸ ਜਿਹੜੀਆਂ ਮੈਂ ਤੈਨੂੰ ਦੱਸਦਾ ਹਾਂ। ਆਪਣੇ ਨਾਲ ਦੇ ਬੰਦਿਆਂ ਨੂੰ ਆਖ, ‘ਯਹੂਦਾਹ ਦੇ ਰਾਜੇ ਅਤੇ ਯਰੂਸ਼ਲਮ ਦੇ ਲੋਕੋ ਯਹੋਵਾਹ ਦੇ ਇਸ ਸੰਦੇਸ਼ ਨੂੰ ਸੁਣੋ! ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ: ਛੇਤੀ ਹੀ ਮੈਂ ਇੱਥੇ ਇੱਕ ਭਿਆਨਕ ਚੀਜ਼ ਨੂੰ ਵਾਪਰਨ ਦਿਆਂਗਾ। ਹਰ ਉਹ ਬੰਦਾ ਜਿਹੜਾ ਇਸ ਬਾਰੇ ਸੁਣੇਗਾ ਹੈਰਾਨ ਹੋ ਜਾਵੇਗਾ ਅਤੇ ਭੈਭੀਤ ਹੋ ਜਾਵੇਗਾ। ਮੈਂ ਇਹ ਗੱਲਾਂ ਇਸ ਲਈ ਕਰਾਂਗਾ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਮੇਰੇ ਅਨੁਯਾਈ ਹੋਣਾ ਛੱਡ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਵਿਦੇਸ਼ੀ ਦੇਵਤਿਆਂ ਦੀ ਥਾਂ ਬਣਾ ਦਿੱਤਾ ਹੈ। ਯਹੂਦਾਹ ਦੇ ਲੋਕਾਂ ਨੇ ਇਸ ਥਾਂ ਉੱਤੇ ਹੋਰਨਾਂ ਦੇਵਤਿਆਂ ਲਈ ਬਲੀਆਂ ਚੜ੍ਹਾਈਆਂ ਹਨ। ਬਹੁਤ ਪਹਿਲਾਂ ਲੋਕ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ ਸਨ। ਉਨ੍ਹਾਂ ਦੇ ਪੁਰਖੇ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ ਸਨ। ਇਹ ਹੋਰਨਾਂ ਦੇਸ਼ਾਂ ਦੇ ਨਵੇਂ ਦੇਵਤੇ ਹਨ। ਯਹੂਦਾਹ ਦੇ ਰਾਜਿਆਂ ਨੇ ਇਸ ਥਾਂ ਨੂੰ ਮਾਸੂਮ ਬੱਚਿਆਂ ਦੇ ਲਹੂ ਨਾਲ ਪਲੀਤ ਕਰ ਦਿੱਤਾ। ਯਹੂਦਾਹ ਦੇ ਰਾਜਿਆਂ ਨੇ ਬਾਲ ਦੇਵਤੇ ਲਈ ਉੱਚੀਆਂ ਥਾਵਾਂ ਉਸਾਰੀਆਂ। ਉਹ ਉਨ੍ਹਾਂ ਥਾਵਾਂ ਦੀ ਵਰਤੋਂ ਅੱਗ ਵਿੱਚ ਆਪਣੇ ਪੁੱਤਰ ਸਾੜਨ ਲਈ ਕਰਦੇ ਹਨ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਹੋਮ ਦੀ ਭੇਟ ਵਜੋਂ ਬਆਲ ਦੇਵਤੇ ਨੂੰ ਬਲੀ ਚੜ੍ਹਾਈ ਸੀ। ਮੈ ਅਜਿਹਾ ਕਦੇ ਸੋਚਿਆ ਵੀ ਨਹੀਂ ਸੀ। ਹੁਣ ਲੋਕ ਇਸ ਥਾਂ ਨੂੰ ਤੋਂਫਬ ਅਤੇ ਬਨ-ਹਿੰਨੋਮ ਦੀ ਵਾਦੀ ਸੱਦਦੇ ਹਨ। ਪਰ ਮੈਂ ਤੁਹਾਨੂੰ ਇਹ ਚੇਤਾਵਨੀ ਦਿੰਦਾ ਹਾਂ। ਇਹ ਸੰਦੇਸ਼ ਯਹੋਵਾਹ ਵੱਲੋਂ ਹੈ: ਉਹ ਦਿਨ ਆ ਰਹੇ ਹਨ ਜਦੋਂ ਲੋਕ ਇਸ ਥਾਂ ਨੂੰ ਕਤਲ ਦੀ ਵਾਦੀ ਆਖਣਗੇ। ਇਸ ਥਾਂ ਉੱਤੇ ਮੈਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦੀਆਂ ਵਿਉਂਤਾਂ ਤਬਾਹ ਕਰ ਦਿਆਂਗਾ। ਦੁਸ਼ਮਣ ਇਨ੍ਹਾਂ ਲੋਕਾਂ ਦਾ ਪਿੱਛਾ ਕਰੇਗਾ। ਅਤੇ ਮੈਂ ਯਹੂਦਾਹ ਦੇ ਲੋਕਾਂ ਨੂੰ ਇਸ ਥਾਂ ਉੱਤੇ ਤਲਵਾਰ ਨਾਲ ਮਰਵਾ ਦਿਆਂਗਾ। ਅਤੇ ਮੈਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੰਛੀਆਂ ਅਤੇ ਜੰਗਲੀ ਜਾਨਵਰਾਂ ਦਾ ਭੋਜਨ ਬਣਾ ਦਿਆਂਗਾ। ਮੈਂ ਇਸ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। ਲੋਕੀ ਯਰੂਸ਼ਲਮ ਕੋਲੋਂ ਲੰਘਦੇ ਹੋਏ ਸੀਟੀਆਂ ਵਜਾਉਣਗੇ ਅਤੇ ਆਪਣੇ ਸਿਰ ਹਿਲਾਉਣਗੇ। ਉਹ ਸ਼ਹਿਰ ਦੀ ਤਬਾਹੀ ਨੂੰ ਦੇਖਕੇ ਭੈਭੀਤ ਹੋ ਜਾਣਗੇ। ਦੁਸ਼ਮਣ ਆਪਣੀ ਫ਼ੌਜ ਸ਼ਹਿਰ ਦੇ ਆਲੇ-ਦੁਆਲੇ ਲੈ ਆਵੇਗਾ। ਉਹ ਫ਼ੌਜ ਲੋਕਾਂ ਨੂੰ ਭੋਜਨ ਲੈਣ ਲਈ ਬਾਹਰ ਨਹੀਂ ਜਾਣ ਦੇਵੇਗੀ। ਇਸ ਲਈ ਸ਼ਹਿਰ ਦੇ ਲੋਕ ਭੁੱਖੇ ਮਰਨਗੇ। ਉਹ ਇਤਨੇ ਭੁੱਖੇ ਹੋਣਗੇ ਕਿ ਆਪਣੇ ਹੀ ਧੀਆਂ ਪੁੱਤਰਾਂ ਦੀਆਂ ਲਾਸ਼ਾਂ ਖਾ ਜਾਣਗੇ। ਅਤੇ ਉਹ ਇੱਕ ਦੂਸਰੇ ਨੂੰ ਖਾਣ ਲੱਗ ਜਾਣਗੇ।’

10 “ਯਿਰਮਿਯਾਹ, ਇਹ ਗੱਲਾਂ ਤੂੰ ਲੋਕਾਂ ਨੂੰ ਦੱਸੇਁਗਾ। ਅਤੇ ਉਨ੍ਹਾਂ ਦੇ ਦੇਖਦਿਆਂ ਤੂੰ ਘੜਾ ਭੰਨ ਦੇਵੇਂਗਾ। 11 ਉਸ ਸਮੇਂ ਇਹ ਗੱਲਾਂ ਆਖੀ: ‘ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, ਮੈਂ ਯਹੂਦਾਹ ਦੀ ਕੌਮ ਨੂੰ ਅਤੇ ਯਰੂਸਲਮ ਦੇ ਸ਼ਹਿਰ ਨੂੰ ਉਸੇ ਤਰ੍ਹਾਂ ਭੰਨ ਦਿਆਂਗਾ ਜਿਵੇਂ ਕੋਈ ਮਿੱਟੀ ਦਾ ਘੜਾ ਭੰਨਦਾ ਹੈ! ਇਹ ਘੜਾ ਮੁੜ ਕੇ ਸਾਬਤ ਨਹੀਂ ਹੋ ਸੱਕਦਾ। ਯਹੂਦਾਹ ਦੀ ਕੌਮ ਨਾਲ ਵੀ ਅਜਿਹਾ ਹੀ ਹੋਵੇਗਾ। ਮੁਰਦਾ ਲੋਕ ਤੋਂਫੇਬ ਵਿੱਚ ਦੱਬੇ ਜਾਣਗੇ ਜਿੰਨਾ ਚਿਰ ਉੱਥੇ ਲੋਕਾਂ ਨੂੰ ਦੱਬਣ ਲਈ ਹੋਰ ਕਮਰੇ ਨਾ ਰਹਿ ਜਾਣ। 12 ਅਜਿਹਾ ਮੈਂ ਇਨ੍ਹਾਂ ਲੋਕਾਂ ਅਤੇ ਇਸ ਥਾਂ ਨਾਲ ਕਰਾਂਗਾ। ਮੈਂ ਇਸ ਸ਼ਹਿਰ ਨੂੰ ਤੋਂਫਬ ਵਾਂਗ ਬਣਾ ਦਿਆਂਗਾ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ। 13 ‘ਯਰੂਸ਼ਲਮ ਦੇ ਘਰ ਇਸ ਥਾਂ ਤੋਂਫਬ ਜਿੰਨੇ ਹੀ “ਨਾਪਾਕ” ਹੋਣਗੇ। ਰਾਜਿਆਂ ਦੇ ਮਹੱਲ ਇਸ ਥਾਂ, ਤੋਂਫਬ ਵਾਂਗ ਬਰਬਾਦ ਹੋ ਜਾਣਗੇ। ਕਿਉਂ ਕਿ ਲੋਕਾਂ ਨੇ ਝੂਠੇ ਦੇਵਤਿਆਂ ਦੀ ਇਨ੍ਹਾਂ ਘਰਾਂ ਦੀਆਂ ਛੱਤਾਂ ਉੱਤੇ ਉਪਾਸਨਾ ਕੀਤੀ ਸੀ। ਉਨ੍ਹਾਂ ਨੇ ਤਾਰਿਆਂ ਦੀ ਉਪਾਸਨਾ ਕੀਤੀ ਸੀ ਅਤੇ ਉਨ੍ਹਾਂ ਦੀ ਇੱਜ਼ਤ ਲਈ ਬਲੀਆਂ ਚੜ੍ਹਾਈਆਂ ਸਨ। ਉਨ੍ਹਾਂ ਨੇ ਝੂਠੇ ਦੇਵਤਿਆਂ ਨੂੰ ਪੀਣ ਦੀਆਂ ਭੇਟਾਂ ਚੜ੍ਹਾਈਆਂ ਸਨ।’”

14 ਫ਼ੇਰ ਯਿਰਮਿਯਾਹ ਨੇ ਤੋਂਫਬ ਨੂੰ ਛੱਡ ਦਿੱਤਾ ਜਿੱਥੇ ਯਹੋਵਾਹ ਨੇ ਉਸ ਨੂੰ ਪ੍ਰਚਾਰ ਕਰਨ ਲਈ ਆਖਿਆ ਸੀ। ਯਿਰਮਿਯਾਹ ਯਹੋਵਾਹ ਦੇ ਮੰਦਰ ਵਿੱਚ ਗਿਆ ਅਤੇ ਮੰਦਰ ਦੇ ਵਰਾਂਡੇ ਵਿੱਚ ਖਲੋ ਗਿਆ। ਯਿਰਮਿਯਾਹ ਨੇ ਸਾਰੇ ਲੋਕਾਂ ਨੂੰ ਆਖਿਆ: 15 “ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: ‘ਮੈਂ ਆਖਿਆ ਸੀ ਕਿ ਮੈਂ ਯਰੂਸ਼ਲਮ ਅਤੇ ਇਸਦੇ ਆਲੇ-ਦੁਆਲੇ ਦੇ ਪਿੰਡਾਂ ਲਈ ਬਹੁਤ ਬਿਪਤਾਵਾਂ ਲਿਆਵਾਂਗਾ। ਮੈਂ ਇਹ ਗੱਲਾਂ ਛੇਤੀ ਕਰਾਂਗਾ। ਕਿਉਂ? ਕਿਉਂ ਕਿ ਲੋਕ ਬਹੁਤ ਜ਼ਿੱਦੀ ਹਨ-ਉਨ੍ਹਾਂ ਨੇ ਮੈਨੂੰ ਸੁਣਨ ਅਤੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।’”

2 ਤਿਮੋਥਿਉਸ ਨੂੰ 3

ਅਖੀਰਲੇ ਦਿਨ

ਇਹ ਯਾਦ ਰੱਖੋ। ਆਖਰੀ ਦਿਨਾਂ ਵਿੱਚ ਬਹੁਤ ਮੁਸ਼ਕਲਾਂ ਆਉਣਗੀਆਂ। ਉਨ੍ਹਾਂ ਸਮਿਆਂ ਵਿੱਚ, ਲੋਕ ਸਿਰਫ਼ ਆਪਣੇ ਆਪ ਨੂੰ ਅਤੇ ਧਨ ਨੂੰ ਪਿਆਰ ਕਰਨਗੇ। ਉਹ ਘਮੰਡੀ ਅਤੇ ਅਭਿਮਾਨੀ ਹੋਣਗੇ। ਉਹ ਇੱਕ ਦੂਜੇ ਦੀ ਨਿੰਦਿਆ ਕਰਨਗੇ। ਲੋਕ ਆਪਣੇ ਮਾਪਿਆਂ ਦਾ ਆਖਿਆ ਨਹੀਂ ਮੰਨਣਗੇ। ਲੋਕ ਬੇਸ਼ੁਕਰੇ ਹੋਣਗੇ। ਉਹ ਅਜਿਹੇ ਇਨਸਾਨ ਨਹੀਂ ਹੋਣਗੇ ਜਿਹੇ ਜਿਹੇ ਪਰਮੇਸ਼ੁਰ ਚਾਹੁੰਦਾ ਹੈ। ਲੋਕ ਇੱਕ ਦੂਜੇ ਨਾਲ ਪ੍ਰੇਮ ਨਹੀਂ ਕਰਨਗੇ। ਉਹ ਹੋਰਾਂ ਲੋਕਾਂ ਨੂੰ ਮਾਫ਼ੀ ਦੇਣ ਤੋਂ ਇਨਕਾਰ ਕਰਨਗੇ ਅਤੇ ਉਨ੍ਹਾਂ ਬਾਰੇ ਮੰਦਾ ਬੋਲਣਗੇ। ਲੋਕ ਆਪਣੇ ਆਪ ਉੱਤੇ ਕਾਬੂ ਨਹੀਂ ਰੱਖਣਗੇ। ਉਹ ਜ਼ੁਲਮੀ ਹੋਣਗੇ ਅਤੇ ਉਹ ਚੰਗਿਆਈ ਨੂੰ ਨਫ਼ਰਤ ਕਰਨਗੇ। ਆਖਰੀ ਦਿਨਾਂ ਵਿੱਚ ਲੋਕ ਆਪਣੇ ਦੋਸਤਾਂ ਦੇ ਖਿਲਾਫ਼ ਹੋ ਜਾਣਗੇ। ਉਹ ਬਿਨਾ ਸੋਚੇ ਸਮਝੇ ਗਲਤ ਕੰਮ ਕਰਨਗੇ। ਉਹ ਹੰਕਾਰੀ ਅਤੇ ਗੁਮਾਨੀ ਹੋਣਗੇ। ਲੋਕ ਭੋਗ ਬਿਲਾਸ ਨੂੰ ਪਿਆਰ ਕਰਨਗੇ ਅਤੇ ਉਹ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਨਗੇ। ਉਹ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਦੇ ਰਹਿਣਗੇ ਜਿਵੇਂ ਕਿ ਉਹ ਪਰਮੇਸ਼ੁਰ ਦੀ “ਉਪਾਸਨਾ” ਕਰਦੇ ਹੋਣ। ਪਰ ਜਿਸ ਢੰਗ ਨਾਲ ਉਹ ਜਿਉਂਦੇ ਹਨ ਉਸ ਤੋਂ ਪਤਾ ਚੱਲਦਾ ਕਿ ਉਹ ਪਰਮੇਸ਼ੁਰ ਦੀ “ਉਪਾਸਨਾ” ਨਹੀਂ ਕਰਦੇ। ਤਿਮੋਥਿਉਸ ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣਾ।

ਉਨ੍ਹਾਂ ਵਿੱਚੋਂ ਕੁਝ ਦੂਸਰਿਆਂ ਦੇ ਘਰੀਂ ਵੜ ਜਾਂਦੇ ਹਨ ਅਤੇ ਕਮਜ਼ੋਰ ਔਰਤਾਂ ਉੱਤੇ ਨਿਯੰਤ੍ਰਣ ਕਰ ਲੈਂਦੇ ਹਨ। ਇਹ ਔਰਤਾਂ ਪਾਪ ਨਾਲ ਭਰਪੂਰ ਹਨ ਅਤੇ ਉਨ੍ਹਾਂ ਗੱਲਾਂ ਦੀਆਂ ਗੁਲਾਮ ਹਨ ਜੋ ਉਹ ਕਰਨੀਆਂ ਚਾਹੁੰਦੀਆਂ ਹਨ। ਉਹ ਔਰਤਾਂ ਹਮੇਸ਼ਾ ਨਵੇਂ ਉਪਦੇਸ਼ਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਉਹ ਕਦੇ ਵੀ ਸੱਚ ਨੂੰ ਠੀਕ ਤਰ੍ਹਾਂ ਸਮਝਣ ਦੇ ਕਾਬਿਲ ਨਹੀਂ ਹਨ। ਯੰਨੇਸ ਤੇ ਯੰਬਰੇਸ ਨੂੰ ਚੇਤੇ ਕਰੋ। ਉਹ ਮੂਸਾ ਦੇ ਖਿਲਾਫ਼ ਸਨ। ਇਨ੍ਹਾਂ ਲੋਕਾਂ ਬਾਰੇ ਵੀ ਇਵੇਂ ਹੀ ਹੈ। ਉਹ ਸੱਚ ਦੇ ਵਿਰੁੱਧ ਹਨ। ਉਹ ਭਰਮਾਊ ਮਨਾਂ ਦੇ ਹਨ। ਉਹ ਵਿਸ਼ਵਾਸ ਦੇ ਮਾਰਗ ਅਨੁਸਾਰ ਚੱਲਣ ਵਿੱਚ ਅਸਫ਼ਲ ਹਨ। ਪਰ ਉਹ ਕਦੇ ਵੀ ਉਨ੍ਹਾਂ ਗੱਲਾਂ ਵਿੱਚ ਸਫ਼ਲ ਨਹੀਂ ਹੋਣਗੇ ਜਿਹੜੀਆਂ ਉਹ ਕਰ ਰਹੇ ਹਨ। ਹਰ ਕੋਈ ਜਾਣ ਜਾਵੇਗਾ ਕਿ ਉਹ ਮੂਰਖ ਹਨ। ਜੇਨਸ ਅਤੇ ਜਾਮਬੇਸ ਨਾਲ ਵੀ ਅਜਿਹਾ ਹੀ ਵਾਪਰਿਆ ਸੀ।

ਆਖਰੀ ਉਪਦੇਸ਼

10 ਪਰ ਤੁਸੀਂ ਮੇਰੇ ਬਾਰੇ ਸਾਰਾ ਕੁਝ ਜਾਣਦੇ ਹੋ। ਤੁਸੀਂ ਜਾਣਦੇ ਹੀ ਹੋ ਕਿ ਮੈਂ ਕਿਹੜੀ ਗੱਲ ਦਾ ਉਪਦੇਸ਼ ਦਿੰਦਾ ਹਾਂ ਅਤੇ ਕਿਸ ਤਰ੍ਹਾਂ ਦਾ ਜੀਵਨ ਜਿਉਂਦਾ ਹਾਂ। ਤੁਸੀਂ ਮੇਰੇ ਜੀਵਨ ਦੇ ਉਦੇਸ਼ ਬਾਰੇ ਜਾਣਦੇ ਹੋ। ਤੁਸੀਂ ਮੇਰੇ ਵਿਸ਼ਵਾਸ, ਮੇਰੇ ਸਬਰ ਅਤੇ ਮੇਰੇ ਪ੍ਰੇਮ ਬਾਰੇ ਜਾਣਦੇ ਹੋ। ਤੁਸੀਂ ਜਾਣਦੇ ਹੋ ਕਿ ਮੈਂ ਕਦੇ ਵੀ ਕੋਸ਼ਿਸ਼ ਕਰਨ ਤੋਂ ਨਹੀਂ ਰੁਕਦਾ। 11 ਤੁਸੀਂ ਮੇਰੀਆਂ ਮੁਸੀਬਤਾਂ ਅਤੇ ਮੈਨੂੰ ਸਤਾਏ ਜਾਣ ਬਾਰੇ ਜਾਣਦੇ ਹੋ। ਤੁਸੀਂ ਉਨ੍ਹਾਂ ਸਭ ਗੱਲਾਂ ਬਾਰੇ ਜਾਣਦੇ ਹੋ ਜੋ ਅੰਤਾਕਿਯਾ, ਇੱਕੋਨਿਯੁਮ, ਅਤੇ ਲੁਸਤਰਾ ਵਿੱਚ ਮੇਰੇ ਨਾਲ ਵਾਪਰੀਆਂ ਸਨ। ਤੁਹਾਨੂੰ ਉਨ੍ਹਾਂ ਤਸੀਹਿਆਂ ਬਾਰੇ ਪਤਾ ਹੈ ਜੋ ਮੈਂ ਇਨ੍ਹਾਂ ਥਾਵਾਂ ਤੇ ਸਹਿਨ ਕੀਤੇ। ਪਰ ਪ੍ਰਭੂ ਨੇ ਮੈਨੂੰ ਉਨ੍ਹਾਂ ਸਾਰੀਆਂ ਔਕੜਾਂ ਤੋਂ ਬਚਾਇਆ। 12 ਹਰ ਕੋਈ ਜਿਹੜਾ ਮਸੀਹ ਯਿਸੂ ਵਿੱਚ ਉਸੇ ਢੰਗ ਨਾਲ ਜਿਉਣਾ ਚਾਹੁੰਦਾ ਹੈ ਜਿਵੇਂ ਪਰਮੇਸ਼ੁਰ ਚਾਹੁੰਦਾ, ਉਹ ਸਤਾਇਆ ਜਾਵੇਗਾ। 13 ਇਹ ਲੋਕ ਜਿਹੜੇ ਬੁਰੇ ਹਨ ਤੇ ਹੋਰਾਂ ਨੂੰ ਧੋਖਾ ਦਿੰਦੇ ਹਨ ਦਿਨੋ ਦਿਨ ਹੋਰ ਭੈੜੇ ਹੁੰਦੇ ਜਾਣਗੇ। ਉਹ ਹੋਰਾਂ ਲੋਕਾਂ ਨੂੰ ਮੂਰਖ ਬਨਾਉਣਗੇ, ਪਰ ਉਹ ਆਪਣੇ ਆਪ ਨੂੰ ਵੀ ਮੂਰਖ ਬਣਾ ਰਹੇ ਹੋਣਗੇ।

14 ਪਰ ਤੁਹਾਨੂੰ ਉਨ੍ਹਾਂ ਉਪਦੇਸ਼ਾਂ ਤੇ ਅਮਲ ਕਰਨਾ ਚਾਹੀਦਾ ਹੈ ਜਿਹੜੇ ਤੁਸੀਂ ਸਿੱਖੇ ਹਨ। ਤੁਸੀਂ ਜਾਣਦੇ ਹੋ ਕਿ ਇਹ ਉਪਦੇਸ਼ ਸੱਚੇ ਹਨ। ਤੁਸੀਂ ਜਾਣਦੇ ਹੋ ਕਿ ਤੁਸੀਂ ਉਨ੍ਹਾਂ ਤੇ ਭਰੋਸਾ ਕਰ ਸੱਕਦੇ ਹੋ ਜਿਨ੍ਹਾਂ ਨੇ ਤੁਹਾਨੂੰ ਉਹ ਗੱਲਾਂ ਸਿੱਖਾਈਆਂ। 15 ਤੁਸੀਂ ਪਵਿੱਤਰ ਪੋਥੀਆਂ ਆਪਣੇ ਬਚਪਨੇ ਤੋਂ ਹੀ ਸਿੱਖੀਆਂ ਹਨ। ਇਹ ਪੋਥੀਆਂ ਤੁਹਾਨੂੰ ਸਿਆਣਾ ਬਨਾਉਣ ਦੇ ਸਮੱਰਥ ਹਨ। ਉਹ ਸਿਆਣਪ ਤੁਹਾਨੂੰ ਮਸੀਹ ਯਿਸੂ ਵਿੱਚ ਵਿਸ਼ਵਾਸ ਰਾਹੀਂ ਮੁਕਤੀ ਵੱਲ ਲੈ ਜਾਂਦੀ ਹੈ। 16 ਸਾਰੀਆਂ ਪੋਥੀਆਂ ਪਰਮੇਸ਼ੁਰ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਹਨ। ਪਵਿੱਤਰ ਪੋਥੀ ਲੋਕਾਂ ਨੂੰ ਉਪਦੇਸ਼ ਦਿੰਦੀ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਗਲਤ ਕੰਮਾਂ ਨੂੰ ਦਰਸ਼ਾਉਂਦੀ ਹੈ। ਇਹ ਨੁਕਸਾਂ ਨੂੰ ਦੂਰ ਕਰਨ ਅਤੇ ਸਹੀ ਜੀਵਨ ਢੰਗ ਸਿੱਖਾਉਣ ਲਈ ਫ਼ਾਇਦੇਮੰਦ ਹੈ। 17 ਉਹ ਵਿਅਕਤੀ ਜਿਹੜਾ ਪੋਥੀਆਂ ਦੀ ਵਰਤੋਂ ਕਰਕੇ ਪਰਮੇਸ਼ੁਰ ਦੀ ਸੇਵਾ ਕਰਦਾ ਹੈ, ਸਭ ਕੁਝ ਪ੍ਰਾਪਤ ਕਰੇਗਾ ਜੋ ਉਸ ਨੂੰ ਹਰ ਚੰਗਾ ਕੰਮ ਕਰਨ ਲਈ ਲੋੜੀਦਾ ਹੈ।

Punjabi Bible: Easy-to-Read Version (ERV-PA)

2010 by World Bible Translation Center