Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਅੱਯੂਬ 38-40

ਪਰਮੇਸ਼ੁਰ ਅੱਯੂਬ ਨਾਲ ਗੱਲ ਕਰਦਾ ਹੈ

38 ਫ਼ੇਰ ਯਹੋਵਾਹ ਅੱਯੂਬ ਨਾਲ ਇੱਕ ਵਾਵਰੋਲੇ ਵਿੱਚੋਂ ਬੋਲਿਆ। ਪਰਮੇਸ਼ੁਰ ਨੇ ਆਖਿਆ:

“ਇਹ ਮੂਰਖ ਗੱਲਾਂ ਕਹਿੰਦਾ ਹੋਇਆ
    ਉਹ ਅਗਿਆਨੀ ਵਿਅਕਤੀ ਕੌਣ ਹੈ?”
ਅੱਯੂਬ ਸਾਵੱਧਾਨ ਹੋ ਤੇ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ
    ਤਿਆਰ ਹੋ ਜਾ ਜਿਹੜੇ ਮੈਂ ਤੇਰੇ ਪਾਸੋਂ ਪੁੱਛਾਂਗਾ।

“ਅੱਯੂਬ, ਤੂੰ ਕਿੱਥੋ ਸੀ ਜਦੋਂ ਮੈਂ ਧਰਤੀ ਨੂੰ ਸਾਜਿਆ ਸੀ?
    ਜੇ ਤੂੰ ਇੰਨਾ ਹੀ ਚਤੁਰ ਹੈਂ ਤਾਂ ਮੈਨੂੰ ਜਵਾਬ ਦੇ।
ਜੇ ਤੂੰ ਇੰਨਾ ਚਤੁਰ ਹੈਂ ਕਿਸਨੇ ਨਿਆਂ ਕੀਤਾ ਸੀ ਕਿ ਇਹ ਦੁਨੀਆ ਕਿੰਨੀ ਵੱਡੀ ਹੋਵੇਗੀ?
    ਕਿਸਨੇ, ਮਾਪਕ ਫ਼ੀਤੇ ਨਾਲ ਦੁਨੀਆਂ ਨੂੰ ਨਾਪਿਆ ਸੀ?
ਕਿਸ ਉੱਤੇ ਟਿਕੀ ਹੋਈ ਸੀ ਧਰਤੀ?
    ਕਿਸਨੇ ਇਸਦੇ ਕੋਨੇ ਦੇ ਪੱਥਰ ਪਾਏ?
ਸਵੇਰ ਦੇ ਤਾਰਿਆਂ ਨੇ ਮਿਲ ਕੇ ਗੀਤ ਗਾਇਆ
    ਤੇ ਦੂਤ ਆਨੰਦ ਨਾਲ ਚੀਕੇ ਜਦੋਂ ਅਜਿਹਾ ਕੀਤਾ ਗਿਆ ਸੀ।

“ਅੱਯੂਬ, ਕਿਸਨੇ ਸਾਗਰ ਨੂੰ ਰੋਕਣ ਲਈ ਦਰਵਾਜ਼ੇ
    ਬੰਦ ਕੀਤੇ ਜਦੋਂ ਇਹ ਧਰਤੀ ਦੀ ਡੂੰਘ ਵਿੱਚੋਂ ਵਗਦਾ ਸੀ।
ਉਸ ਵੇਲੇ, ਮੈਂ ਇਸ ਨੂੰ ਬੱਦਲਾਂ ਨਾਲ ਢੱਕ ਲਿਆ
    ਤੇ ਇਸ ਨੂੰ ਅੰਧਕਾਰ ਵਿੱਚ ਲਵ੍ਹੇਟ ਲਿਆ।
10 ਮੈਂ ਸਮੁੰਦਰ ਦੀਆਂ ਹੱਦਾਂ ਨਿਸ਼ਚਿੰਤ ਕੀਤੀਆਂ
    ਤੇ ਇਸ ਨੂੰ ਬੰਦ ਦਰਵਾਜ਼ਿਆਂ ਪਿੱਛੇ ਧੱਕ ਦਿੱਤਾ।
11 ਮੈਂ ਸਮੁੰਦਰ ਨੂੰ ਆਖਿਆ, ‘ਤੂੰ ਇੱਥੋਂ ਤੀਕ ਹੀ ਆ ਸੱਕਦਾ ਹੈਂ, ਹੋਰ ਅਗੇਰੇ ਨਹੀਂ।
    ਤੇਰੀਆਂ ਗੁਮਾਨੀ ਲਹਿਰਾਂ, ਇੱਥੇ ਹੀ ਰੁਕ ਜਾਣਗੀਆਂ।’

12 “ਅੱਯੂਬ, ਕੀ ਤੂੰ ਜੀਵਨ ਵਿੱਚ ਕਦੇ ਵੀ ਸਵੇਰੇ ਦੇ ਤਾਰੇ ਨੂੰ ਚਢ਼ਣ ਦਾ
    ਜਾਂ ਦਿਨ ਨੂੰ ਸ਼ੁਰੂ ਹੋਣ ਦਾ ਆਦੇਸ਼ ਦਿੱਤਾ ਹੈ?
13 ਅੱਯੂਬ, ਕੀ ਤੂੰ ਕਦੇ ਵੀ ਸਵੇਰ ਦੀ ਲੋਅ ਨੂੰ ਧਰਤੀ ਨੂੰ ਫ਼ੜਨ ਲਈ
    ਅਤੇ ਬਦ ਲੋਕਾਂ ਨੂੰ ਉਨ੍ਹਾਂ ਦੀਆਂ ਛੁਪਣਗਾਹਾਂ ਵਿੱਚੋਂ ਕੱਢਣ ਲਈ ਇਸ ਨੂੰ ਹਿਲਾਉਣ ਲਈ ਕਿਹਾ।
14 ਸਵੇਰ ਦੀ ਲੋਅ ਪਹਾੜੀਆਂ
    ਤੇ ਵਾਦੀਆਂ ਨੂੰ ਦੇਖਣਾ ਆਸਾਨ ਬਣਾ ਦਿੰਦੀ ਹੈ।
ਜਦੋਂ ਦਿਨ ਦੀ ਰੋਸ਼ਨੀ ਧਰਤੀ ਉੱਤੇ ਆਉਂਦੀ ਹੈ,
    ਉਨ੍ਹਾਂ ਥਾਵਾਂ ਦੀਆਂ ਸ਼ਕਲਾਂ ਕਿਸੇ ਕੋਟ ਦੀਆਂ ਸਿਲਵਟਾਂ ਵਾਂਗ ਉੱਘੜ ਆਉਂਦੀਆਂ ਨੇ।
ਉਹ ਥਾਵਾਂ ਨਰਮ ਮਿੱਟੀ ਵਾਂਗ ਰੂਪ ਧਾਰ ਲੈਂਦੀਆਂ ਨੇ
    ਜਿਸ ਨੂੰ ਛਾਪੇ ਨਾਲ ਦਬਾਇਆ ਜਾਂਦਾ ਹੈ।
15 ਬਦ ਲੋਕ ਦਿਨ ਦੀ ਰੌਸ਼ਨੀ ਨੂੰ ਪਸੰਦ ਨਹੀਂ ਕਰਦੇ।
    ਜਦੋਂ ਇਹ ਤੇਜ਼ ਚਮਕਦੀ ਹੈ ਤਾਂ ਇਹ ਉਨ੍ਹਾਂ ਨੂੰ ਮੰਦੇ ਅਮਲਾਂ ਤੋਂ ਰੋਕਦੀ ਹੈ।

16 “ਅੱਯੂਬ, ਕੀ ਤੂੰ ਕਦੇ ਸਮੁੰਦਰ ਦੀ ਸਭ ਤੋਂ ਡੂੰਘੀ ਬਾਵੇਂ ਗਿਆ ਹੈਂ, ਜਿੱਥੇ ਸਮੁੰਦਰ ਸ਼ੁਰੂ ਹੁੰਦਾ ਹੈ।
    ਕੀ ਤੂੰ ਕਦੇ ਸਮੁੰਦਰ ਦੀ ਤੈਹ ਉੱਤੇ ਤੁਰਿਆ ਹੈਂ?
17 ਅੱਯੂਬ, ਕੀ ਤੂੰ ਕਦੇ ਉਹ ਫ਼ਾਟਕ ਦੇਖੇ ਨੇ ਜਿਹੜੇ ਮੁਰਦਿਆਂ ਦੀ ਦੁਨੀਆਂ ਵੱਲ ਖੁਲ੍ਹਦੇ ਨੇ?
    ਕੀ ਤੂੰ ਕਦੇ ਉਹ ਫ਼ਾਟਕ ਦੇਖੇ ਨੇ ਜਿਹੜੇ ਮੌਤ ਦੀਆਂ ਹਨੇਰੀਆਂ ਥਾਵਾਂ ਵੱਲ ਲੈ ਜਾਂਦੇ ਨੇ?
18 ਅੱਯੂਬ, ਕੀ ਸੱਚਮੁੱਚ ਤੂੰ ਸਮਝਦਾ ਹੈਂ ਕਿ ਧਰਤੀ ਕਿੰਨੀ ਵੱਡੀ ਹੈ?
    ਮੈਨੂੰ ਦੱਸ ਜੇ ਤੂੰ ਇਹ ਸਭ ਜਾਣਦਾ ਹੈਂ?

19 “ਅੱਯੂਬ, ਰੌਸ਼ਨੀ ਕਿੱਥੋਂ ਆਉਂਦੀ ਹੈ?
    ਹਨੇਰਾ ਕਿੱਥੋਂ ਆਉਂਦਾ ਹੈ?
20 ਅੱਯੂਬ, ਕੀ ਤੂੰ ਰੌਸ਼ਨੀ ਅਤੇ ਹਨੇਰੇ ਨੂੰ ਮੁੜ ਕੇ ਉਸੇ ਥਾਂ ਲਿਜਾ ਸੱਕਦਾ ਹੈਂ ਜਿੱਥੇ ਇਹ ਆਉਂਦੇ ਹਨ?
    ਕੀ ਤੂੰ ਜਾਣਦਾ ਉਸ ਬਾਵੇਂ ਕਿਵੇਂ ਜਾਣਾ ਹੈ?
21 ਅੱਯੂਬ, ਅਵੱਸ਼ ਹੀ ਤੂੰ ਇਹ ਗੱਲਾਂ ਜਾਣਦਾ ਹੋਵੇਂਗਾ।
    ਤੂੰ ਬਹੁਤ ਬਜ਼ੁਰਗ ਤੇ ਸਿਆਣਾ ਹੈਂ।
    ਜਦੋਂ ਮੈਂ ਇਹ ਚੀਜ਼ਾਂ ਬਣਾਈਆਂ, ਤੂੰ ਜੀਵਿਤ ਸੀ। ਕੀ ਨਹੀਂ?

22 “ਅੱਯੂਬ, ਕੀ ਤੂੰ ਕਦੇ ਉਨ੍ਹਾਂ ਗੋਦਾਮਾਂ ਵਿੱਚ ਗਿਆ ਹੈਂ,
    ਜਿੱਥੇ ਮੈਂ ਬਰਫ਼ ਅਤੇ ਗੜਿਆਂ ਨੂੰ ਰੱਖਦਾ ਹਾਂ।
23 ਮੈਂ ਬਰਫ਼ ਅਤੇ ਗੜਿਆਂ ਨੂੰ ਮੁਸੀਬਤ ਦੇ ਸਮਿਆਂ ਲਈ,
    ਯੁੱਧ ਅਤੇ ਲੜਾਈ ਦੇ ਸਮਿਆਂ ਲਈ ਬਚਾ ਕੇ ਰੱਖਦਾ ਹਾਂ।
24 ਕੀ ਤੂੰ ਉਸ ਬਾਵੇਂ ਗਿਆ ਜਿੱਥੇ ਸੂਰਜ ਨਿਕਲਦਾ,
    ਜਿੱਥੇ ਇਹ ਉੱਤਰੀ ਹਵਾ ਨੂੰ ਸਾਰੀ ਧਰਤੀ ਉੱਤੇ ਵਗਾਉਂਦਾ ਹੈ? [a]
25 ਭਾਰੀ ਬਰੱਖਾ ਲਈ ਅਕਾਸ਼ ਵਿੱਚ ਖਾਈਆਂ ਕਿਸਨੇ ਖੋਦੀਆਂ ਨੇ?
    ਕਿਸ ਨੇ ਤੂਫ਼ਾਨ ਲਈ ਰਸਤਾ ਬਣਾਇਆ ਹੈ।
26 ਮੀਁਹ ਕੌਣ ਵਰ੍ਹਾਉਂਦਾ ਹੈ ਉਨ੍ਹਾਂ ਥਾਵਾਂ
    ਉੱਤੇ ਵੀ ਜਿੱਥੇ ਲੋਕ ਨਹੀਂ ਰਹਿੰਦੇ?
27 ਉਹ ਬਰੱਖਾ ਬਂਜ਼ਰ ਜ਼ਮੀਨ ਨੂੰ ਚੋਖਾ ਪਾਣੀ ਦਿੰਦੀ ਹੈ
    ਅਤੇ ਘਾਹ ਉੱਗਣਾ ਸ਼ੁਰੂ ਕਰਦਾ ਹੈ।
28 ਕੀ ਬਰੱਖਾ ਦਾ ਕੋਈ ਪਿਤਾ ਹੁੰਦਾ ਹੈ?
    ਤ੍ਰੇਲ ਦੇ ਤੁਪੱਕਿਆਂ ਨੂੰ ਕੌਣ ਪੈਦਾ ਕਰਦਾ ਹੈ?
29 ਕੀ ਬਰਫ ਦੀ ਕੋਈ ਮਾਂ ਹੁੰਦੀ ਹੈ?
    ਕੌਣ ਗੜਿਆਂ ਨੂੰ ਜਨਮ ਦਿੰਦਾ ਹੈ?
30 ਪਾਣੀ ਸਖਤ ਪੱਥਰ ਵਾਂਗ ਜੰਮ ਜਾਂਦਾ ਹੈ
    ਅਤੇ ਸਾਗਰ ਵੀ ਉੱਪਰੋਂ ਜੰਮ ਜਾਂਦਾ ਹੈ।

31 “ਅੱਯੂਬ ਕੀ ਤੂੰ ਕਚਪਚਿਆਂ [b] ਨੂੰ ਬੰਨ੍ਹ ਸੱਕਦਾ ਹੈਂ?
    ਕੀ ਤੂੰ ਸਪਤ੍ਰਿਖ ਦੇ ਰੱਸਿਆਂ ਨੂੰ ਖੋਲ੍ਹ ਸੱਕਦਾ ਹੈ?
32 ਕੀ ਤੂੰ ਸਮੇਂ ਸਿਰ ਤਾਰਿਆਂ ਨੂੰ ਬਾਹਰ ਲਿਆ ਸੱਕਦਾ ਹੈਂ?
    ਕੀ ਤੂੰ ਰਿੱਛ [c] ਦੀ ਉਸ ਦੇ ਬੱਚਿਆਂ ਸਮੇਤ ਅਗਵਾਈ ਕਰ ਸੱਕਦਾ ਹੈਂ?
33 ਕੀ ਤੂੰ ਉਨ੍ਹਾਂ ਨੇਮਾਂ ਨੂੰ ਜਾਣਦਾ ਹੈ ਜਿਹੜੇ ਆਕਾਸ਼ ਨੂੰ ਚਲਾਉਂਦੇ ਨੇ?
    ਕੀ ਤੂੰ ਉਨ੍ਹਾਂ ਨੂੰ ਧਰਤੀ ਉੱਤੇ ਹਕੂਮਤ ਕਰਨ ਲਈ ਲਿਆ ਸੱਕਦਾ ਹੈ?

34 “ਅੱਯੂਬ ਕੀ ਤੂੰ ਬੱਦਲਾਂ ਨੂੰ ਉੱਚੀ ਪੁਕਾਰ ਸੱਕਦਾ ਹੈਂ?
    ਤੇ ਉਨ੍ਹਾਂ ਨੂੰ ਆਦੇਸ਼ ਦੇ ਸੱਕਦਾ ਹੈ ਕਿ ਤੈਨੂੰ ਬਾਰਿਸ਼ ਨਾਲ ਭਿਉਂ ਦੇਣ?
35 ਕੀ ਤੂੰ ਬਿਜਲੀ ਨੂੰ ਆਦੇਸ਼ ਦੇ ਸੱਕਦਾ ਹੈਂ?
    ਕੀ ਇਹ ਤੇਰੇ ਕੋਲ ਆ ਜਾਵੇਗੀ ਤੇ ਆਖੇਗੀ ਮੈਂ ਇੱਥੇ ਹਾਂ।
ਸ੍ਰੀਮਾਨ ਜੀ, ਤੁਸੀਂ ਮੇਰੇ ਪਾਸੋਂ ਕੀ ਚਾਹੁੰਦੇ ਹੋ?
    ਕੀ ਇਹ ਉਬੇ ਜਾਵੇਗੀ ਜਿੱਥੇ ਤੂੰ ਇਸ ਨੂੰ ਭੇਜਣਾ ਚਾਹੁੰਦਾ ਹੈਂ?

36 “ਅੱਯੂਬ, ਕੌਣ ਲੋਕਾਂ ਨੂੰ ਸਿਆਣਾ ਬਣਾਉਂਦਾ ਹੈ?
    ਕੌਣ ਉਨ੍ਹਾਂ ਅੰਦਰ ਸਿਆਣਪ ਪਾਉਂਦਾ ਹੈ?
37 ਕੌਣ ਇੰਨਾ ਸਿਆਣਾ ਹੈ ਕਿ ਬੱਦਲਾਂ ਨੂੰ ਗਿਣ ਸੱਕੇ ਤੇ ਬੱਦਲਾਂ ਨੂੰ
    ਆਪਣਾ ਮੀਂਹ ਵਰ੍ਹਾਉਣ ਲਈ ਉਲਟਾ ਸੱਕੇ?
38 ਤਾਂ ਜੋ ਧੂੜ, ਮਿੱਟੀ ਵਿੱਚ ਬਦਲ ਜਾਵੇ
    ਅਤੇ ਗੰਦਗੀ ਦੇ ਡਲੇ ਇੱਕਸਾਬ ਜੁੜ ਜਾਣ।

39 “ਅੱਯੂਬ, ਕੀ ਸ਼ੇਰਾਂ ਲਈ ਭੋਜਨ ਤੂੰ ਲੱਭਦਾ ਹੈਂ?
    ਕੀ ਉਨ੍ਹਾਂ ਦੇ ਭੁੱਖਿਆਂ ਬੱਚਿਆਂ ਨੂੰ ਤੂੰ ਭੋਜਨ ਖੁਵਾਉਂਦਾ ਹੈਂ?
40 ਉਹ ਸ਼ੇਰ ਆਪਣੀਆਂ ਗੁਫ਼ਾਵਾਂ ਵਿੱਚ ਲਿਟੇ ਹੁੰਦੇ ਨੇ,
    ਉਹ ਆਪਣੇ ਸ਼ਿਕਾਰ ਉੱਤੇ ਹਮਲਾ ਕਰਨ ਲਈ ਘਾਹ ਵਿੱਚ ਨੀਵਾਂ ਝੁਕਦੇ ਨੇ।
41 ਕੌਣ ਪਹਾੜੀ ਕਾਵਾਂ ਨੂੰ ਚੋਗਾ ਦਿੰਦਾ ਹੈ, ਜਦੋਂ ਉਨ੍ਹਾਂ ਦੇ ਬੱਚੇ ਪਰਮੇਸ਼ੁਰ ਅੱਗੇ ਪੁਕਾਰ ਕਰਦੇ ਨੇ
    ਤੇ ਭੋਜਨ ਤੋਂ ਬਿਨਾ ਇੱਧਰ-ਓਧਰ ਭਟਕਦੇ ਨੇ?

39 “ਅੱਯੂਬ, ਕੀ ਤੂੰ ਜਾਣਦਾ ਹੈ ਕਿ ਕਦੋਂ ਪਹਾੜੀ ਬੱਕਰੀਆਂ ਜੰਮਦੀਆਂ ਨੇ?
    ਕੀ ਤੂੰ ਤੱਕਦਾ ਹੈਂ ਜਦੋਂ ਹਿਰਨੀ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ।
ਕੀ ਤੂੰ ਜਾਣਦਾ ਹੈ ਕਿੰਨੇ ਮਹੀਨਿਆਂ ਲਈ ਪਹਾੜੀ ਬੱਕਰੀ ਤੇ ਹਿਰਨ ਨੂੰ ਆਪਣੇ ਬੱਚਿਆਂ ਨੂੰ ਗਰਭ ਵਿੱਚ ਰੱਖਣਾ ਪੈਂਦਾ ਹੈ?
    ਕੀ ਤੂੰ ਉਨ੍ਹਾਂ ਦੇ ਜਨਮ ਦਾ ਸਹੀ ਸਮਾਂ ਜਾਣਦਾ ਹੈ?
ਉਹ ਜਾਨਵਰ ਲੇਟ ਜਾਂਦੇ ਨੇ,
    ਜਨਮ ਪੀੜਾਂ ਮਹਿਸੂਸ ਕਰਦੇ ਨੇ ਤੇ ਉਨ੍ਹਾਂ ਦੇ ਬੱਚੇ ਜੰਮ ਪੈਂਦੇ ਨੇ।
ਉਨ੍ਹਾਂ ਜਾਨਵਰਾਂ ਦੇ ਬੱਚੇ ਖੇਤਾਂ ਵਿੱਚ ਤਾਕਤ ਨਾਲ ਵੱਡੇ ਹੁੰਦੇ ਹਨ।
    ਫ਼ੇਰ ਉਹ ਆਪਣੀਆਂ ਮਾਵਾਂ ਨੂੰ ਛੱਡ ਜਾਂਦੇ ਹਨ ਤੇ ਕਦੇ ਵੀ ਵਾਪਸ ਨਹੀਂ ਪਰਤਦੇ।

“ਅੱਯੂਬ, ਕਿਸਨੇ ਜੰਗਲੀ ਗਧਿਆਂ ਨੂੰ ਅਜ਼ਾਦ ਛੱਡਿਆ?
    ਕਿਸਨੇ ਉਨ੍ਹਾਂ ਦੇ ਰੱਸੇ ਖੋਲ੍ਹੇ ਤੇ ਉਨ੍ਹਾਂ ਨੂੰ ਖੁਲ੍ਹਾ ਛੱਡ ਦਿੱਤਾ?
ਮੈਂ, ਪਰਮੇਸ਼ੁਰ ਜੰਗਲੀ ਗਧੇ ਨੂੰ ਮਾਰੂਬਲ ਵਿੱਚ ਉਸ ਦਾ ਘਰ ਬਨਾਉਣ ਦਿੰਦਾ ਹਾਂ।
    ਮੈਂ ਉਨ੍ਹਾਂ ਨੂੰ ਰਹਿਣ ਲਈ ਲੂਣੀਆਂ ਜ਼ਮੀਨਾਂ ਦਿੱਤੀਆਂ।
ਜੰਗਲੀ ਗਧੇ ਸ਼ੋਰੀਲੇ ਸ਼ਹਿਰਾਂ ਉੱਤੇ ਹੱਸਦੇ ਨੇ।
    ਤੇ ਕੋਈ ਵੀ ਬੰਦਾ ਉਨ੍ਹਾਂ ਨੂੰ ਕਾਬੂ ਵਿੱਚ ਨਹੀਂ ਰੱਖ ਸੱਕਦਾ।
ਜੰਗਲੀ ਗਧੇ ਪਹਾੜਾਂ ਵਿੱਚ ਰਹਿੰਦੇ ਨੇ।
    ਇਹੀ ਉਨ੍ਹਾਂ ਦੀ ਚਰਾਂਦ ਹੈ।
    ਇਹੀ ਉਹ ਥਾਂ ਹੈ ਜਿੱਥੇ ਉਹ ਆਪਣਾ ਭੋਜਨ ਲੱਭਦੇ ਨੇ।

“ਅੱਯੂਬ, ਕੀ ਕੋਈ ਜੰਗਲੀ ਬਲਦ ਤੇਰੀ ਸੇਵਾ ਕਰਨ ਲਈ ਮਂਨੇਗਾ?
    ਕੀ ਰਾਤ ਨੂੰ ਉਹ ਤੇਰੇ ਬਾੜੇ ਵਿੱਚ ਠਹਿਰੇਗਾ?
10 ਕੀ ਜੰਗਲੀ ਬਲਦ ਆਪਣੇ ਉੱਤੇ ਰੱਸੇ ਪੈਣ ਦੇਵੇਗਾ
    ਤਾਂ ਜੋ ਤੂੰ ਆਪਣੇ ਖੇਤਾਂ ਅੰਦਰ ਹੱਲ ਚੱਲਾ ਸੱਕੇ।
11 ਜੰਗਲੀ ਬਲਦ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ,
    ਪਰ ਕੀ ਤੂੰ ਆਪਣਾ ਕੰਮ ਖਤਮ ਕਰਾਉਣ ਵਾਸਤੇ ਉਸ ਉੱਤੇ ਭਰੋਸਾ ਕਰ ਸੱਕਦਾ ਹੈਂ?
12 ਕੀ ਤੂੰ ਆਪਣਾ ਭੋਜਨ ਇਕੱਠਾ ਕਰਨ ਵਿੱਚ
    ਤੇ ਉਸ ਨੂੰ ਉਸਦੀ ਗਹਾਈ ਕਰਨ ਲਈ ਉਸ ਉੱਤੇ ਭਰੋਸਾ ਕਰ ਸੱਕਦਾ ਹੈਂ?

13 “ਸ਼ਤਰ ਮੁਰਗ ਜੋਸ਼ ਵਿੱਚ ਆ ਜਾਂਦਾ ਹੈ ਤੇ ਆਪਣੇ ਖੰਭ ਫ਼ੜਫ਼ੜਾਉਂਦਾ ਹੈ।
    ਪਰ ਕੋਈ ਸ਼ਤਰ ਮੁਰਗ ਉੱਡ ਨਹੀਂ ਸੱਕਦਾ।
    ਇਸਦੇ ਖੰਭ ਅਤੇ ਫ਼ਰ ਸਾਰਸ ਦੇ ਖੰਭਾਂ ਵਰਗੇ ਨਹੀਂ ਹਨ।
14 ਸ਼ਤਰ ਮੁਰਗੀ ਧਰਤੀ ਉੱਤੇ ਆਂਡੇ ਦਿੰਦੀ ਹੈ
    ਅਤੇ ਉਹ ਰੇਤ ਵਿੱਚ ਨਿੱਘੇ ਹੁੰਦੇ ਨੇ।
15 ਸ਼ਤਰ ਮੁਰਗੀ ਭੁੱਲ ਜਾਂਦੀ ਹੈ ਕਿ ਹੋ ਸੱਕਦਾ ਕਿ ਉਸ ਦੇ ਆਂਡਿਆਂ ਉੱਤੇ ਕਿਸੇ ਦੇ ਪੈਰ ਪੈ ਜਾਣ
    ਜਾਂ ਕੋਈ ਜੰਗਲੀ ਜਾਨਵਰ ਉਨ੍ਹਾਂ ਨੂੰ ਤੋੜ ਦੇਵੇ।
16 ਸ਼ਤਰ ਮੁਰਗੀ ਆਪਣੇ ਚੂਚਿਆਂ ਨੂੰ ਛੱਡ ਜਾਂਦੀ ਹੈ।
    ਉਹ ਉਨ੍ਹਾਂ ਨਾਲ ਇੰਝ ਵਰਤਾਉ ਕਰਦੀ ਹੈ ਜਿਵੇਂ ਉਹ ਉਸ ਦੇ ਨਹੀਂ ਹਨ।
    ਜੇ ਉਸ ਦੇ ਬੱਚੇ ਮਰ ਜਾਂਦੇ ਹਨ ਤਾਂ ਉਹ ਕੋਈ ਪਰਵਾਹ ਨਹੀਂ ਕਰਦੀ ਕਿ ਉਸਦੀ ਸਾਰੀ ਘਾਲਣਾ ਅਕਾਰਬ ਗਈ।
17 ਕਿਉਂ ਕਿ ਮੈਂ, ਪਰਮੇਸ਼ੁਰ ਨੇ ਸ਼ਤਰ ਮੁਰਗੀ ਨੂੰ ਸਿਆਣਪ ਨਹੀਂ ਦਿੱਤੀ।
    ਸ਼ਤਰ ਮੁਰਗੀ ਮੂਰਖ ਹੈ, ਤੇ ਮੈਂ ਉਸ ਨੂੰ ਇਸੇ ਤਰ੍ਹਾਂ ਬਣਾਇਆ ਹੈ।
18 ਪਰ ਜਦੋਂ ਸ਼ੁਤਰ ਮੁਰਗੀ ਭੱਜਣ ਲਈ ਉੱਠ ਖਲੋਦੀ ਹੈ, ਉਹ ਘੋੜੇ ਅਤੇ ਉਸ ਦੇ ਸਵਾਰ ਉੱਤੇ ਹੱਸਦੀ ਹੈ
    ਕਿਉਂਕਿ ਉਹ ਕਿਸੇ ਘੋੜੇ ਨਾਲੋਂ ਵੀ ਤੇਜ਼ ਭੱਜ ਸੱਕਦੀ ਹੈ।

19 “ਅੱਯੂਬ, ਕੀ ਘੋੜੇ ਨੂੰ ਤਾਕਤ ਤੂੰ ਦਿੱਤੀ ਸੀ?
    ਕੀ ਉਸਦੀ ਧੌਣ ਉੱਤੇ ਅਯਾਲ [d] ਤੂੰ ਉਗਾਈ ਸੀ?
20 ਕੀ ਤੂੰ ਘੋੜੇ ਨੂੰ ਟਿੱਡੇ ਵਾਂਗੂ ਟੱਪਣ ਦੇ ਯੋਗ ਬਣਾਇਆ ਸੀ।
    ਘੋੜਾ ਲੋਕਾਂ ਨੂੰ ਡਰਾਉਂਦਿਆਂ ਉੱਚੀ-ਉੱਚੀ ਫਰਾਟੇ ਮਾਰਦਾ ਹੈ।
21 ਘੋੜਾ ਖੁਸ਼ ਹੈ ਕਿ ਉਹ ਇੰਨਾ ਤਾਕਤਵਰ ਹੈ।
    ਉਹ ਆਪਣੇ ਪੈਰਾਂ ਨਾਲ ਮੈਦਾਨ ਨੂੰ ਖੁਰਚਦਾ ਅਤੇ ਯੁੱਧ ਵਿੱਚ ਤੇਜੀ ਨਾਲ ਭੱਜ ਪੈਂਦਾ ਹੈ।
22 ਘੋੜਾ ਡਰ ਉੱਤੇ ਹੱਸਦਾ ਹੈ।
    ਉਹ ਭੈਭੀਤ ਨਹੀਂ ਹੁੰਦਾ ਅਤੇ ਉਹ ਯੁੱਧ ਵਿੱਚੋਂ ਭੱਜਦਾ ਨਹੀਂ।
23 ਫੌਜੀ ਦਾ ਤਰਕਸ਼ ਘੋੜੇ ਦੇ ਪਾਸੇ ਤੇ ਹਿਲਦਾ, ਢਾਲ
    ਅਤੇ ਜਿਹੜੇ ਹਬਿਆਰ ਉਸਦਾ ਸਵਾਰ ਚੁੱਕਦਾ, ਧੁੱਪ ਵਿੱਚ ਲਿਸ਼ਕਦੇ ਹਨ।
24 ਘੋੜਾ ਬਹੁਤ ਉੱਤੇਜਿਤ ਹੁੰਦਾ ਹੈ ਅਤੇ ਮੈਦਾਨ ਉੱਤੇ ਤੇਜ਼ੀ ਨਾਲ ਭੱਜਦਾ ਹੈ।
    ਜਦੋਂ ਘੋੜਾ ਤੁਰ੍ਹੀ ਦੀ ਆਵਾਜ਼ ਸੁਣਦਾ ਹੈ, ਉਹ ਖੜ੍ਹਾ ਨਹੀਂ ਰਹਿ ਸੱਕਦਾ।
25 ਜਦੋਂ ਤੁਰ੍ਹੀ ਵਜਦੀ ਹੈਂ ਘੋੜਾ ਸ਼ੋਰ ਮਚਾਉਂਦਾ ਹੈ, ‘ਹੁਰ੍ਰੇ।’
    ਉਹ ਜੰਗ ਨੂੰ ਦੂਰ ਤੋਂ ਹੀ ਸੁੰਘ ਲੈਂਦਾ ਹੈ।
    ਉਹ ਕਮਾਂਡਰਾਂ ਨੂੰ ਉੱਚੀ ਹੁਕਮ ਸੁਣਾਂਦਿਆਂ ਅਤੇ ਯੁੱਧ ਦੀਆਂ ਹੋਰ ਸਾਰੀਆਂ ਆਵਾਜ਼ਾਂ ਸੁਣਦਾ ਹੈਂ।

26 “ਅੱਯੂਬ, ਕੀ ਤੂੰ ਬਾਜ ਨੂੰ ਸਿੱਖਾਇਆ ਸੀ ਕਿ ਕਿਵੇਂ ਆਪਣੇ ਖੰਭ ਖੋਲ੍ਹਕੇ ਦੱਖਣ ਵੱਲ ਉਡਾਰੀ ਮਾਰਨੀ ਹੈ?
27 ਕੀ ਤੂੰ ਹੀ ਉਹ ਹੈਂ ਜਿਸਨੇ ਬਾਜ਼ ਨੂੰ ਆਖਿਆ ਕਿ ਅਕਾਸ਼ ਵਿੱਚ ਉੱਚਾ ਉੱਡੇ।
    ਕੀ ਤੂੰ ਉਸ ਨੂੰ ਆਖਿਆ ਸੀ ਕੀ ਆਪਣਾ ਆਲ੍ਹਣਾ ਉੱਚੇ ਪਹਾੜਾਂ ਵਿੱਚ ਬਣਾਵੇ?
28 ਬਾਜ ਚੱਟਾਨ ਦੇ ਉੱਤੇ ਰਹਿੰਦਾ ਹੈ,
    ਚੱਟਾਨ ਉਸਦਾ ਕਿਲ੍ਹਾ ਹੈ।
29 ਬਾਜ਼ ਆਪਣੇ ਭੋਜਨ ਲਈ ਆਪਣੇ ਉੱਚੇ ਕਿਲ੍ਹੇ ਉੱਪਰੋਂ ਤੱਕਦਾ ਹੈ।
    ਬਾਜ਼ ਦੂਰ ਤੋਂ ਆਪਣੇ ਭੋਜਨ ਨੂੰ ਦੇਖ ਸੱਕਦਾ ਹੈ।
30 ਬਾਜ਼ ਉੱਥੇ ਇਕੱਠੇ ਹੋਣਗੇ ਜਿੱਥੇ ਲਾਸ਼ਾਂ ਹੋਣਗੀਆਂ।
    ਤੇ ਉਨ੍ਹਾਂ ਦੇ ਬੱਚੇ ਖੂਨ ਪੀਣਗੇ।”

40 ਯਹੋਵਾਹ ਨੇ ਅੱਯੂਬ ਨੂੰ ਜਵਾਬ ਦਿੱਤਾ ਅਤੇ ਉਸ ਨੂੰ ਆਖਿਆ:

“ਅੱਯੂਬ, ਤੂੰ ਸ਼ਰਬ ਸ਼ਕਤੀਮਾਨ ਪਰਮੇਸ਼ੁਰ ਨਾਲ ਬਹਿਸ ਕੀਤੀ ਹੈ।
    ਤੂੰ ਮੇਰਾ ਗ਼ਲਤ ਕਰਨ ਦੇ ਦੋਸ਼ੀ ਵਜੋਂ ਨਿਆਂ ਕੀਤਾ ਹੈ।
    ਕੀ ਹੁਣ ਤੂੰ ਮਂਨੇਗਾ ਕਿ ਤੂੰ ਗਲਤ ਹੈਂ? ਕੀ ਤੂੰ ਮੈਨੂੰ ਜਵਾਬ ਦੇਵੇਂਗਾ?”

ਫੇਰ ਅੱਯੂਬ ਨੇ ਪਰਮੇਸ਼ੁਰ ਨੂੰ ਜਵਾਬ ਦਿੱਤਾ ਤੇ ਆਖਿਆ:

“ਮੈਂ ਇੰਨਾ ਨਿਮਾਣਾ ਹਾਂ ਕਿ ਮੈਂ ਕਿਵੇਂ ਬੋਲਾਂ।
    ਮੈਂ ਤੈਨੂੰ ਕੀ ਆਖ ਸੱਕਦਾ ਹਾਂ?
ਮੈਂ ਤੈਨੂੰ ਜਵਾਬ ਨਹੀਂ ਦੇ ਸੱਕਦਾ,
    ਮੈਂ ਆਪਣੇ ਮੂੰਹ ਉੱਤੇ ਹੱਥ ਰੱਖ ਲਵਾਂਗਾ।
ਮੈਂ ਇੱਕ ਵਾਰੀ ਬੋਲਿਆ ਸਾਂ, ਪਰ ਮੈਂ ਫ਼ੇਰ ਨਹੀਂ ਬੋਲਾਂਗਾ।
    ਮੈਂ ਦੋ ਵਾਰੀ ਬੋਲਿਆ ਸਾਂ, ਪਰ ਮੈਂ ਹੋਰ ਕੁਝ ਵੀ ਨਹੀਂ ਆਖਾਂਗਾ।”

ਤਾਂ ਯਹੋਵਾਹ ਤੂਫਾਨ ਵਿੱਚੋਂ ਫੇਰ ਅੱਯੂਬ ਨਾਲ ਬੋਲਿਆ। ਯਹੋਵਾਹ ਨੇ ਆਖਿਆ:

“ਅੱਯੂਬ, ਆਪਣੇ-ਆਪ ਨੂੰ ਕਸ ਲੈ
    ਤੇ ਉਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹੋ ਜੋ ਮੈਂ ਪੁੱਛਾਂਗਾ।

“ਅੱਯੂਬ, ਤੇਰਾ ਕੀ ਖਿਆਲ ਹੈ ਕਿ ਮੈਂ ਬੇਲਾਗ ਨਹੀਂ?
    ਕੀ ਤੂੰ ਆਖਦਾ ਹੈ ਕੀ ਮੈਂ ਗਲਤ ਕਰਨ ਦਾ ਦੋਸ਼ੀ ਹਾਂ, ਤਾਂ ਜੋ ਤੈਨੂੰ ਬੇਗੁਨਾਹ ਸਾਬਿਤ ਕੀਤਾ ਜਾ ਸੱਕੇਗਾ।
ਕੀ ਤੇਰੇ ਬਾਜ਼ੂ ਇੰਨੇ ਤਾਕਤਵਰ ਹਨ ਜਿਵੇਂ ਪਰਮੇਸ਼ੁਰ ਦਾ ਬਾਜ਼ੂ ਹੈਂ?
    ਕੀ ਤੇਰੀ ਆਵਾਜ਼ ਪਰਮੇਸ਼ੁਰ ਦੀ ਆਵਾਜ਼ ਵਰਗੀ ਹੈ ਜਿਹੜੀ ਗਰਜ ਵਾਂਗ ਉੱਚੀ ਹੈ?
10 ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਗੁਮਾਨੀ ਹੋ ਸੱਕਦਾ ਹੈ।
    ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਪਰਤਾਪ ਅਤੇ ਮਾਨ ਨੂੰ ਬਸਤਰਾਂ ਵਾਂਗ ਪਹਿਨ ਸੱਕਦਾ ਹੈਂ।
11 ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਆਪਣਾ ਕ੍ਰੋਧ ਦਰਸਾ ਸੱਕਦਾ ਹੈ ਤੇ ਗੁਮਾਨੀ ਲੋਕਾਂ ਨੂੰ ਦੰਡ ਦੇ ਸੱਕਦਾ ਹੈ।
    ਤੂੰ ਉਨ੍ਹਾਂ ਗੁਮਾਨੀ ਲੋਕਾਂ ਨੂੰ, ਨਿਮਾਣੇ ਬਣਾ ਸੱਕਦਾ ਹੈਂ।
12 ਹਾਂ, ਅੱਯੂਬ ਉਨ੍ਹਾਂ ਗੁਮਾਨੀ ਲੋਕਾਂ ਵੱਲ ਵੇਖ ਤੇ ਉਨ੍ਹਾਂ ਨੂੰ ਨਿਮਾਣਾ ਬਣਾ ਦੇ।
    ਉਨ੍ਹਾਂ ਬੁਰੇ ਲੋਕਾਂ ਨੂੰ ਕੁਚਲ ਦੇ, ਜਿੱਥੇ ਉਹ ਖਲੋਤੇ ਨੇ।
13 ਸਾਰੇ ਘਮਂਡੀ ਲੋਕਾਂ ਨੂੰ ਧੂੜ ਅੰਦਰ ਦਫਨ ਕਰ ਦੇ।
    ਉਨ੍ਹਾਂ ਦੇ ਸਰੀਰਾਂ ਨੂੰ ਲਪੇਟ ਕੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਬਰਾਂ ਵਿੱਚ ਸੁੱਟ ਦੇ।
14 ਅੱਯੂਬ, ਜੇਕਰ ਤੂੰ ਇਹ ਸਾਰੀਆਂ ਗੱਲਾਂ ਕਰ ਸੱਕਦਾ ਹੈਂ, ਮੈਂ ਵੀ ਤੇਰੀ ਉਸਤਤ ਕਰਾਂਗਾ
    ਅਤੇ ਕਬੂਲ ਕਰ ਲਵਾਂਗਾ ਕਿ ਤੂੰ ਆਪਣੀ ਤਾਕਤ ਨਾਲ ਆਪਣੇ-ਆਪ ਨੂੰ ਬਚਾਉਣ ਦੇ ਸਮਰੱਥ ਹੈ।

15 “ਅੱਯੂਬ ਜ਼ਰਾ ਬਹੇਮੋਬ [e] ਵੱਲ ਵੇਖ।
    ਮੈਂ, ਪਰਮੇਸ਼ੁਰ ਨੇ ਬਹੇਮੋਬ ਨੂੰ ਬਣਾਇਆ ਸੀ ਤੇ ਮੈਂ ਤੈਨੂੰ ਸਾਜਿਆ ਸੀ।
    ਬਹੇਮੋਬ ਗਊ ਵਾਂਗ ਘਾਹ ਖਾਂਦਾ ਹੈ।
16 ਬਹੇਮੋਬ ਦੇ ਸ਼ਰੀਰ ਅੰਦਰ ਬਹੁਤ ਤਾਕਤ ਹੈ।
    ਉਸ ਦੇ ਮਿਹਦੇ ਦੇ ਪੱਠੇ ਬਹੁਤ ਮਜ਼ਬੂਤ ਹਨ।
17 ਬਹੇਮੋਬ ਦੀ ਪੂਛ ਦਿਆਰ ਦੇ ਰੁੱਖ ਵਾਂਗਰਾਂ ਮਜ਼ਬੂਤੀ ਨਾਲ ਖਲੋਤੀ ਹੈ।
    ਉਸ ਦੀਆਂ ਲੱਤਾਂ ਦੇ ਪੱਠੇ ਬਹੁਤ ਮਜ਼ਬੂਤ ਹਨ।
18 ਬਹੇਮੋਬ ਦੀਆਂ ਹੱਡੀਆਂ ਕਾਂਸੀ ਵਾਂਗ ਮਜ਼ਬੂਤ ਹਨ।
    ਉਸ ਦੀਆਂ ਲੱਤਾਂ ਲੋਹੇ ਦੀਆਂ ਲਠ੍ਠਾਂ ਵਰਗੀਆਂ ਹਨ।
19 ਬਹੇਮੋਬ ਸਾਰੇ ਜਾਨਵਰਾਂ ਵਿੱਚੋਂ, ਜਿਨ੍ਹਾਂ ਨੂੰ ਮੈਂ ਸਾਜਿਆ, ਸਭ ਤੋਂ ਹੈਰਾਨਕੁਨ ਹੈ।
    ਪਰ ਮੈਂ ਉਸ ਨੂੰ ਵੀ ਹਰਾ ਸੱਕਦਾ ਹਾਂ।
20 ਬਹੇਮੋਬ ਘਾਹ ਖਾਂਦਾ ਹੈ ਜਿਹੜਾ ਪਹਾੜਾਂ ਉੱਤੇ ਉੱਗਦਾ ਹੈ,
    ਜਿੱਥੇ ਜੰਗਲੀ ਜਾਨਵਰ ਕਲੋਲਾਂ ਕਰਦੇ ਨੇ।
21 ਬਹੇਮੋਬ ਕੰਵਲ ਦੇ ਪੌਦਿਆਂ ਹੇਠਾਂ ਲੇਟਦਾ ਹੈ।
    ਉਹ ਦਲਦਲ ਵਿੱਚਲੀ ਕਾਹੀ ਅੰਦਰ ਛੁਪ ਜਾਂਦਾ ਹੈ।
22 ਕੰਵਲ ਦੇ ਪੌਦੇ ਬਹੇਮੋਬ ਨੂੰ ਆਪਣੀ ਛਾਂ ਹੇਠਾਂ ਛੁਪਾ ਲੈਂਦੇ ਨੇ।
    ਉਹ ਬੈਂਤ ਦੇ ਰੁੱਖਾਂ ਹੇਠਾਂ ਰਹਿੰਦਾ ਹੈ, ਜਿਹੜੇ ਨਦੀ ਦੇ ਨੇੜੇ ਨਹੀਂ ਉੱਗਦੇ।
23 ਜੇ ਨਦੀ ਵਿੱਚ ਹੜ੍ਹ ਆਉਂਦਾ ਹੈ ਦਰਿਆਈ ਘੋੜਾ ਨਸਦਾ ਨਹੀਂ ਉਹ ਡਰਦਾ ਨਹੀਂ
    ਜੇ ਯਰਦਨ ਨਦੀ ਵੀ ਉਸ ਦੇ ਚਿਹਰੇ ਉੱਤੇ ਛਿੱਟੇ ਮਾਰੇ।
24 ਕੋਈ ਵੀ ਬੰਦਾ ਦਰਿਆਈ ਘੋੜੇ ਦੀਆਂ ਅੱਖਾਂ ਅੰਨ੍ਹੀਆਂ ਨਹੀਂ
    ਕਰ ਸੱਕਦਾ ਤੇ ਉਸ ਨੂੰ ਆਪਣੇ ਜਾਲ ਵਿੱਚ ਫ਼ੜ ਨਹੀਂ ਸੱਕਦਾ।

ਰਸੂਲਾਂ ਦੇ ਕਰਤੱਬ 16:1-21

ਤਿਮੋਥਿਉਸ ਦਾ ਪੌਲੁਸ ਅਤੇ ਸੀਲਾਸ ਨਾਲ ਜਾਣਾ

16 ਪੌਲੁਸ ਦਰਬੇ ਅਤੇ ਲੁਸਤ੍ਰਾ ਸ਼ਹਿਰ ਵਿੱਚ ਗਿਆ। ਯਿਸੂ ਦਾ ਇੱਕ ਚੇਲਾ ਜਿਸ ਦਾ ਨਾਂ ਤਿਮੋਥਿਉਸ ਸੀ, ਉੱਥੇ ਸੀ, ਜਿਸਦੀ ਮਾਂ ਨਿਹਚਾਵਾਨ ਯਹੂਦਣ ਸੀ, ਪਰ ਉਸਦਾ ਪਿਉ ਯੂਨਾਨੀ ਸੀ। ਲੁਸਤ੍ਰਾ ਅਤੇ ਇੱਕੋਨਿਯੁਮ ਦੇ ਸ਼ਹਿਰਾਂ ਵਿੱਚ ਨਿਹਚਾਵਾਨਾਂ ਦੀ ਤਿਮੋਥਿਉਸ ਬਾਰੇ ਬਹੁਤ ਚੰਗੀ ਰਾਏ ਸੀ। ਉਹ ਉਸ ਬਾਰੇ ਬੜੇ ਨੇਕ ਖਿਆਲ ਰੱਖਦੇ ਸਨ। ਪੌਲੁਸ ਚਾਹੁੰਦਾ ਸੀ ਕਿ ਤਿਮੋਥਿਉਸ ਉਸ ਦੇ ਨਾਲ ਸਫ਼ਰ ਕਰੇ, ਪਰ ਉਸ ਇਲਾਕੇ ਦੇ ਸਭ ਲੋਕ ਜਾਣਦੇ ਸਨ ਕਿ ਉਸਦਾ ਪਿਤਾ ਯੂਨਾਨੀ ਸੀ। ਇਸ ਲਈ ਪੌਲੁਸ ਨੇ ਉਸ ਇਲਾਕੇ ਦੇ ਯਹੂਦੀਆਂ ਦੀ ਖਾਤਿਰ ਉਸਦੀ ਸੁੰਨਤ ਕੀਤੀ।

ਫ਼ਿਰ ਪੌਲੁਸ ਅਤੇ ਉਸ ਦੇ ਸਾਥੀ ਆਦਮੀਆਂ ਨੇ ਦੂਜੇ ਸ਼ਹਿਰ ਰਾਹੀਂ ਸਫ਼ਰ ਕੀਤਾ ਅਤੇ ਰਸੂਲਾਂ ਅਤੇ ਬਜ਼ੁਰਗਾਂ ਦੇ ਰਿਵਾਜ਼ਾਂ ਅਤੇ ਫ਼ੈਸਲਿਆਂ ਨੂੰ ਯਰੂਸ਼ਲਮ ਵਿੱਚ ਨਿਹਚਾਵਾਨਾਂ ਨੂੰ ਪਹੁੰਚਾਇਆ। ਇਉਂ ਕਲੀਸਿਯਾ ਨਿਹਚਾ ਵਿੱਚ ਮਜਬੂਤੀ ਨਾਲ ਵੱਧੀਆਂ ਅਤੇ ਹਰ ਰੋਜ਼ ਗਿਣਤੀ ਵਿੱਚ ਵੱਧ ਰਹੀਆਂ ਸਨ।

ਪੌਲੁਸ ਮਕਦੂਨਿਯਾ ਨੂੰ ਸੱਦਿਆ ਗਿਆ

ਪੌਲੁਸ ਅਤੇ ਉਸ ਦੇ ਸਾਥੀ ਫ਼ਰੁਗਿਯਾ ਅਤੇ ਗਲਾਤਿਯਾ ਦੇ ਇਲਾਕੇ ਵਿੱਚੋਂ ਦੀ ਲੰਘਦੇ ਗਏ ਕਿਉਂਕਿ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਅਸਿਯਾ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਨ ਤੋਂ ਰੋਕਿਆ ਸੀ। ਪੌਲੁਸ ਅਤੇ ਤਿਮੋਥਿਉਸ ਮੁਸਿਯਾ ਦੇਸ਼ ਦੇ ਕੋਲ ਪਹੁੰਚੇ, ਉਹ ਬਿਥੁਨਿਯਾ ਦੇ ਦੇਸ਼ ਜਾਣਾ ਚਾਹੁੰਦੇ ਸਨ। ਪਰ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਉੱਥੇ ਨਾ ਜਾਣ ਦਿੱਤਾ। ਤਾਂ ਉਹ ਮੁਸਿਯਾ ਦੇ ਕੋਲੋਂ ਲੰਘ ਕੇ ਤ੍ਰੇਆਸ ਸ਼ਹਿਰ ਵਿੱਚ ਪਹੁੰਚੇ।

ਉਸ ਰਾਤ ਪੌਲੁਸ ਨੇ ਇੱਕ ਦਰਸ਼ਨ ਦੇਖਿਆ। ਇਸ ਦਰਸ਼ਨ ਵਿੱਚ, ਉਸ ਨੇ ਮਕਦੂਨੀਯਾ ਤੋਂ ਇੱਕ ਮਨੁੱਖ ਨੂੰ ਆਪਣੇ ਅੱਗੇ ਖਲੋਤਿਆਂ ਅਤੇ ਉਸ ਨੂੰ ਬੇਨਤੀ ਕਰਦਿਆਂ ਵੇਖਿਆ, “ਮਕਦੂਨਿਯਾ ਨੂੰ ਆ ਅਤੇ ਸਾਡੀ ਸਹਾਇਤਾ ਕਰ।” 10 ਪੌਲੁਸ ਦੇ ਇਹ ਦਰਸ਼ਨ ਦੇਖਣ ਤੋਂ ਬਾਅਦ, ਅਸਾਂ ਤੁਰੰਤ ਮਕਦੂਨਿਯਾ ਨੂੰ ਜਾਣ ਦਾ ਫ਼ੈਸਲਾ ਕੀਤਾ। ਸਾਨੂੰ ਯਕੀਨ ਸੀ ਕਿ ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖਬਰੀ ਦੇਣ ਲਈ ਸੱਦਿਆ ਸੀ।

ਲੁਦਿਯਾ ਦਾ ਪਰਿਵਰਤਨ

11 ਅਸੀਂ ਜਹਾਜ ਰਾਹੀਂ ਤ੍ਰੋਆਸ ਤੋਂ ਵਿਦਾ ਹੋਏ ਅਤੇ ਸਿਧੇ ਸਮੁਤ੍ਰਾਕੇ ਦੇ ਟਾਪੂ ਵੱਲ ਸਫ਼ਰ ਕੀਤਾ। ਅਗਲੇ ਦਿਨ ਅਸੀਂ ਨਿਯਾਪੁਲਿਸ ਦੇ ਸ਼ਹਿਰ ਨੂੰ ਪਹੁੰਚੇ। 12 ਫ਼ਿਰ ਅਸੀਂ ਫ਼ਿਲਿਪੈ ਗਏ, ਇਹ ਮਕਦੂਨਿਯਾ ਦੇ ਇਸ ਹਿੱਸੇ ਦਾ ਇੱਕ ਮਹੱਤਵਪੂਰਣ ਸ਼ਹਿਰ ਹੈ, ਅਤੇ ਇਹ ਰੋਮੀਆਂ ਲਈ ਇੱਕ ਸ਼ਹਿਰ ਹੈ। ਅਸੀਂ ਕੁਝ ਦਿਨ ਉਸੇ ਸ਼ਹਿਰ ਵਿੱਚ ਰਹੇ।

13 ਸਬਤ ਦੇ ਦਿਨ ਅਸੀਂ ਫ਼ਾਟਕ ਤੋਂ ਬਾਹਰ ਦਰਿਆ ਦੇ ਕੰਢੇ ਗਏ। ਅਤੇ ਅਸੀਂ ਉਸ ਇਲਾਕੇ ਵਿੱਚ ਇੱਕ ਜਗ਼੍ਹਾ ਲੱਭਣਾ ਚਾਹੁੰਦੇ ਸਾਂ ਜਿੱਥੇ ਯਹੂਦੀ ਇਕੱਠੇ ਪ੍ਰਾਰਥਨਾ ਲਈ ਆਉਂਦੇ ਸਨ। ਉੱਥੇ ਕੁਝ ਔਰਤਾਂ ਇਕੱਠੀਆਂ ਹੋਈਆਂ ਸਨ। ਤਾਂ ਅਸੀਂ ਉਨ੍ਹਾਂ ਨਾਲ ਬੈਠੇ ਅਤੇ ਉਨ੍ਹਾਂ ਨਾਲ ਗੱਲ ਕੀਤੀ। 14 ਉੱਥੇ ਥੁਆਤੀਰਾ ਸ਼ਹਿਰ ਤੋਂ ਲੁਦਿਯਾ ਨਾਮ ਦੀ ਇੱਕ ਔਰਤ ਵੀ ਸੀ। ਉਸਦਾ ਕੰਮ ਕਿਰਮਚੀ ਰੰਗ ਦੇ ਵਸਤਰ ਵੇਚਣ ਦਾ ਸੀ। ਉਸ ਨੇ ਸੱਚੇ ਪਰਮੇਸ਼ੁਰ ਦੀ ਉਪਾਸਨਾ ਕੀਤੀ। ਪਰਮੇਸ਼ੁਰ ਨੇ ਉਸ ਨੂੰ ਉਸਦਾ ਦਿਲ ਖੋਲ੍ਹਣ ਦਿੱਤਾ ਅਤੇ ਧਿਆਨ ਨਾਲ ਪੌਲੁਸ ਦੇ ਬਚਨਾਂ ਨੂੰ ਸੁਣਾਇਆ। 15 ਉਹ ਅਤੇ ਸਾਰੇ ਲੋਕਾਂ ਨੇ ਜੋ ਉਸ ਦੇ ਘਰ ਵਿੱਚ ਰਹਿੰਦੇ ਸਨ ਬਪਤਿਸਮਾ ਲਿਆ। ਉਸਤੋਂ ਬਾਅਦ, ਫ਼ੇਰ ਉਸ ਨੇ ਸਾਨੂੰ ਇਹ ਆਖਦਿਆਂ ਆਪਣੇ ਘਰ ਸੱਦਾ ਦਿੱਤਾ, “ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਮੈਂ ਪ੍ਰਭੂ ਯਿਸੂ ਦੀ ਸੱਚੀ ਉਪਾਸੱਕ ਹਾਂ, ਫ਼ੇਰ ਕਿਰਪਾ ਕਰਕੇ ਆਓ ਅਤੇ ਮੇਰੇ ਘਰ ਵਿੱਚ ਠਹਿਰੋ।” ਉਸ ਨੇ ਸਾਨੂੰ ਆਪਣੇ ਘਰ ਠਹਿਰਾਉਣ ਲਈ ਮਨਵਾ ਲਿਆ।

ਪੌਲੁਸ ਅਤੇ ਸੀਲਾਸ ਕੈਦ ਵਿੱਚ

16 ਇੱਕ ਵਾਰ ਸਾਡੇ ਨਾਲ ਕੁਝ ਇੰਝ ਵਾਪਰਿਆ, ਜਦੋਂ ਅਸੀਂ ਪ੍ਰਾਰਥਨਾ ਸਥਾਨ ਵੱਲ ਜਾ ਰਹੇ ਸੀ। ਇੱਕ ਦਾਸੀ ਸਾਨੂੰ ਮਿਲੀ। ਉਸ ਵਿੱਚ ਇੱਕ ਵਿਸ਼ੇਸ਼ ਆਤਮਾ ਦਾ ਵਾਸ ਸੀ। ਇਸ ਦੀ ਸ਼ਕਤੀ ਨਾਲ, ਉਹ ਭਵਿੱਖ ਬਾਰੇ ਦੱਸ ਸੱਕਦੀ ਸੀ। ਇਉਂ ਉਹ ਇਸ ਕਸਬੇ ਵਿੱਚ ਬਹੁਤ ਸਾਰਾ ਪੈਸਾ ਆਪਣੇ ਮਾਲਕਾਂ ਲਈ ਕਮਾ ਲਿਆਉਂਦੀ ਸੀ। 17 ਇਸ ਕੁੜੀ ਨੇ ਪੌਲੁਸ ਅਤੇ ਸਾਡਾ ਪਿੱਛਾ ਕੀਤਾ ਅਤੇ ਉੱਚੀ ਆਖ ਰਹੀ ਸੀ, “ਇਹ ਵਿਅਕਤੀ ਅੱਤ ਮਹਾਨ ਪਰਮੇਸ਼ੁਰ ਦੇ ਸੇਵਕ ਹਨ। ਇਹ ਤੁਹਾਨੂੰ ਮੁਕਤੀ ਦੀ ਰਾਹ ਦੱਸਦੇ ਹਨ।” 18 ਉਸ ਨੇ ਬਹੁਤ ਦਿਨ ਇਹ ਕਰਨਾ ਜਾਰੀ ਰੱਖਿਆ ਪਰ ਪੌਲੁਸ ਇਹ ਸੁਣਦਾ ਉਕਤਾਅ ਗਿਆ ਅਤੇ ਆਤਮਾ ਨੂੰ ਕਿਹਾ, “ਮੈਂ ਯਿਸੂ ਮਸੀਹ ਦੇ ਇਖਤਿਆਰ ਨਾਲ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਉਸ ਵਿੱਚੋਂ ਬਾਹਰ ਨਿੱਕਲ ਆ।” ਉਸੇ ਵਕਤ ਉਸ ਕੁੜੀ ਵਿੱਚੋਂ ਆਤਮਾ ਬਾਹਰ ਨਿਕਲ ਆਈ।

19 ਉਸ ਕੁੜੀ ਦੇ ਮਾਲਕ ਨੇ ਮਹਿਸੂਸ ਕੀਤਾ ਕਿ ਹੁਣ ਉਹ ਪੈਸੇ ਕੁਮਾਉਣ ਲਈ ਉਸਦਾ ਇਸਤੇਮਾਲ ਨਹੀਂ ਕਰ ਸੱਕਦੇ ਸੀ। ਇਸ ਲਈ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨੂੰ ਫ਼ੜਿਆ ਅਤੇ ਸ਼ਹਿਰ ਦੀ ਸਭਾ ਵਾਲੀ ਥਾਂ ਤੇ ਖਿੱਚ ਲਿਆਏ। ਉਸ ਸ਼ਹਿਰ ਦੇ ਸੂਬੇਦਾਰ ਉੱਥੇ ਸਨ। 20 ਉਹ ਆਦਮੀ ਉਨ੍ਹਾਂ ਨੂੰ ਆਗੂਆਂ ਕੋਲ ਲੈ ਆਏ ਅਤੇ ਆਖਣ ਲੱਗੇ, “ਇਹ ਲੋਕ ਯਹੂਦੀ ਹਨ ਅਤੇ ਇਹ ਸਾਡੇ ਸ਼ਹਿਰ ਵਿੱਚ ਭਾਜੜ ਪਾ ਰਹੇ ਹਨ। 21 ਇਹ ਲੋਕਾਂ ਨੂੰ ਉਹ ਰਿਵਾਜ਼ ਸਿੱਖਾ ਰਹੇ ਹਨ ਜੋ ਸ਼ਰ੍ਹਾ ਦੇ ਖਿਲਾਫ਼ ਹਨ। ਕਿਉਂਕਿ ਅਸੀਂ ਰੋਮੀ ਨਾਗਰਿਕ ਹਾਂ। ਅਸੀਂ ਇਹ ਰਿਵਾਜ਼ ਨਾ ਕਬੂਲ ਸੱਕਦੇ ਹਾਂ ਨਾ ਹੀ ਇਨ੍ਹਾਂ ਉੱਤੇ ਚੱਲ ਸੱਕਦੇ ਹਾਂ।”

Punjabi Bible: Easy-to-Read Version (ERV-PA)

2010 by World Bible Translation Center