Revised Common Lectionary (Complementary)
9 ਯਹੋਵਾਹ ਦੇ ਪਵਿੱਤਰ ਲੋਕਾਂ ਨੂੰ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ।
ਪਰਮੇਸ਼ੁਰ ਦੇ ਚੇਲਿਆਂ ਲਈ ਹੋਰ ਸੁਰੱਖਿਆ ਦਾ ਸਥਾਨ ਨਹੀਂ।
10 ਕਮਜ਼ੋਰ ਅਤੇ ਭੁੱਖੇ ਲੋਕ ਤਕੜੇ ਹੋ ਜਾਣਗੇ।
ਪਰ ਉਹ ਲੋਕ ਜਿਹੜੇ ਮਦਦ ਲਈ ਪਰਮੇਸ਼ੁਰ ਵੱਲ ਜਾਂਦੇ ਹਨ ਹਰ ਚੰਗੀ ਵਸਤੂ ਹਾਸਲ ਕਰਨਗੇ।
11 ਬੱਚਿਉ ਮੇਰੀ ਗੱਲ ਸੁਣੋ।
ਅਤੇ ਮੈਂ ਤੁਹਾਨੂੰ ਯਹੋਵਾਹ ਦੀ ਇੱਜ਼ਤ ਕਰਨੀ ਸਿੱਖਾਵਾਂਗਾ।
12 ਜੇ ਕੋਈ ਬੰਦਾ ਆਪਣੀ ਜਿੰਦ ਨੂੰ ਪਿਆਰ ਕਰਦਾ ਹੈ
ਅਤੇ ਚੰਗੀ ਅਤੇ ਲੰਮੀ ਜ਼ਿੰਦਗੀ ਰਹਿਣਾ ਚਾਹੁੰਦਾ ਹੈ।
13 ਤਾਂ ਉਸ ਬੰਦੇ ਨੂੰ ਚਾਹੀਦਾ ਕਿ ਉਹ ਬਿਲਕੁਲ ਵੀ ਮੰਦੀਆਂ ਗੱਲਾਂ ਨਾ ਆਖੇ
ਅਤੇ ਉਹ ਬੰਦਾ ਬਿਲਕੁਲ ਵੀ ਝੂਠ ਨਾ ਬੋਲੇ।
14 ਮੰਦੇ ਕੰਮ ਕਰਨੇ ਛੱਡੋ। ਨੇਕ ਕੰਮ ਕਰੋ, ਅਮਨ ਵਾਸਤੇ ਕੰਮ ਕਰੋ।
ਸ਼ਾਂਤੀ ਦੇ ਪਿੱਛੇ ਭੱਜੋ ਜਦੋਂ ਤੱਕ ਇਸ ਨੂੰ ਫ਼ੜ ਨਾ ਲਵੋਂ।
ਸੋਫਰ ਅੱਯੂਬ ਨਾਲ ਗੱਲ ਕਰਦਾ ਹੈ
11 ਫੇਰ ਨਅਮਾਬੀ ਸੋਫਰ ਨੇ ਅੱਯੂਬ ਨੂੰ ਜਵਾਬ ਦਿੱਤਾ ਤੇ ਆਖਿਆ,
2 “ਕੀ ਕਿਸੇ ਨੂੰ ਸ਼ਬਦਾਂ ਦੀ ਇਸ ਹਨੇ੍ਹਰੀ ਦਾ ਜਵਾਬ ਨਹੀਂ ਦੇਣਾ ਚਾਹੀਦਾ!
ਕੀ ਇਹ ਸਾਰੀਆਂ ਗੱਲਾਂ ਕਰਨੀਆਂ ਅੱਯੂਬ ਨੂੰ ਠੀਕ ਸਿੱਧ ਕਰਦੀਆਂ ਨੇ? ਨਹੀਂ!
3 ਅੱਯੂਬ ਤੇਰਾ ਕੀ ਖਿਆਲ ਹੈ
ਕਿ ਸਾਡੇ ਕੋਲ ਤੈਨੂੰ ਦੇਣ ਲਈ ਕੋਈ ਜਵਾਬ ਨਹੀਂ?
ਤੇਰਾ ਕੀ ਖਿਆਲ ਹੈ ਕਿ ਕੋਈ ਵੀ ਤੈਨੂੰ ਝਿੜਕੇਗਾ ਨਹੀਂ
ਜਦੋਂ ਤੂੰ ਪਰਮੇਸ਼ੁਰ ਦਾ ਮਜ਼ਾਕ ਉਡਾਉਂਦਾ ਹੈਂ?
4 ਅੱਯੂਬ ਤੂੰ ਪਰਮੇਸ਼ੁਰ ਨੂੰ ਆਖਦਾ ਹੈ
ਮੇਰੀਆਂ ਦਲੀਲਾਂ ਠੀਕ ਨੇ
ਤੇ ਤੁਸੀਂ ਦੇਖ ਸੱਕਦੇ ਹੋ ਕਿ ਮੈਂ ਸ਼ੁੱਧ ਹਾਂ।
5 ਅੱਯੂਬ, ਮੇਰੀ ਇੱਛਾ ਕਿ ਪਰਮੇਸ਼ੁਰ ਤੈਨੂੰ ਜਵਾਬ ਦੇ
ਦਿੰਦਾ ਤੇ ਦੱਸ ਦਿੰਦਾ ਕਿ ਤੂੰ ਗਲਤ ਹੈਂ।
6 ਪਰਮੇਸ਼ੁਰ ਤੈਨੂੰ ਸਿਆਣਪ ਦਾ ਰਹੱਸ ਦੱਸ ਸੱਕਦਾ।
ਉਹ ਤੈਨੂੰ ਦੱਸ ਸੱਕਦਾ ਕਿ ਹਰ ਕਹਾਣੀ ਦੇ ਦੋ ਪਾਸੇ ਹੁੰਦੇ ਨੇ।
ਅੱਯੂਬ ਸੁਣ ਮੇਰੀ ਗੱਲ,
ਪਰਮੇਸ਼ੁਰ ਤੈਨੂੰ ਓਨੀ ਸਜ਼ਾ ਨਹੀਂ ਦੇ ਰਿਹਾ ਜਿੰਨੀ ਉਸ ਨੂੰ ਤੈਨੂੰ ਦੇਣੀ ਚਾਹੀਦੀ ਹੈ।”
7 “ਅੱਯੂਬ ਕੀ ਤੂੰ ਸੋਚਦਾ ਹੈ ਕਿ ਸੱਚਮੁੱਚ ਪਰਮੇਸ਼ੁਰ ਨੂੰ ਸਮਝਦਾ ਹੈਂ?
ਤੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਸਮਝ ਨਹੀਂ ਸੱਕਦਾ?
8 ਤੂੰ ਉਸ ਬਾਰੇ ਕੁਝ ਵੀ ਨਹੀਂ ਕਰ ਸੱਕਦਾ ਜੋ ਉੱਪਰ ਸਵਰਗ ਵਿੱਚ ਹੈ!
ਤੂੰ ਮੌਤ ਦੇ ਸਥਾਨ ਬਾਰੇ ਕੁਝ ਵੀ ਨਹੀਂ ਜਾਣਦਾ।
9 ਪਰਮੇਸ਼ੁਰ ਧਰਤੀ ਨਾਲੋਂ ਵੱਡੇਰਾ ਹੈ
ਤੇ ਸਮੁੰਦਰਾਂ ਨਾਲੋਂ ਵੱਡੇਰਾ ਹੈ।
10 “ਜੇ ਪਰਮੇਸ਼ੁਰ ਤੈਨੂੰ ਗਿਰਫ਼ਤਾਰ ਕਰ ਲਵੇ ਤੇ ਕਚਿਹਰੀ ਅੰਦਰ ਲੈ ਆਵੇ
ਕੋਈ ਵੀ ਉਸ ਨੂੰ ਨਹੀਂ ਰੋਕ ਸੱਕਦਾ।
11 ਸੱਚਮੁੱਚ, ਪਰਮੇਸ਼ੁਰ ਜਾਣਦਾ, ਕਿ ਕੌਣ ਨਿਕਂਮਾ ਹੈ।
ਜਦੋਂ ਪਰਮੇਸ਼ੁਰ ਬਦੀ ਨੂੰ ਦੇਖਦਾ ਹੈ ਉਹ ਉਸ ਨੂੰ ਯਾਦ ਰੱਖਦਾ ਹੈ।
12 ਇੱਕ ਜੰਗਲੀ ਗਧਾ ਇਨਸਾਨ ਨੂੰ ਜਨਮ ਨਹੀਂ ਦੇ ਸੱਕਦਾ।
ਤੇ ਮੂਰਖ ਬੰਦਾ ਕਦੇ ਵੀ ਸਿਆਣਾ ਨਹੀਂ ਹੋਵੇਗਾ।
13 ਪਰ ਅੱਯੂਬ, ਜੇਕਰ ਤੂੰ ਆਪਣਾ ਦਿਲ ਤਿਆਰ ਕਰ ਸੱਕਦਾ,
ਤਾਂ ਤੂੰ ਉਸ ਅੱਗੇ ਆਪਣੇ ਹੱਥ ਫ਼ੈਲਾ ਸੱਕਦਾ ਹੋਣਾ ਸੀ।
14 ਤੈਨੂੰ ਉਸ ਪਾਪ ਨੂੰ ਦੂਰ ਕਰ ਦੇਣਾ ਚਾਹੀਦਾ ਜਿਹੜਾ ਤੇਰੇ ਘਰ ਅੰਦਰ ਹੈ।
ਬਦੀ ਨੂੰ ਆਪਣੇ ਤੰਬੂ ਵਿੱਚ ਨਾ ਰਹਿਣ ਦੇਣਾ।
15 ਫ਼ੇਰ ਤੂੰ ਪਰਮੇਸ਼ੁਰ ਵੱਲ ਬਿਨਾ ਸ਼ਰਮ ਦੇ ਤੱਕ ਸੱਕਦਾ ਹੈਂ।
ਤੂੰ ਬਿਨਾਂ ਡਰਿਆਂ ਦਿ੍ਰੜਤਾ ਨਾਲ ਖਲੋ ਸੱਕਦਾ ਹੈਂ।
16 ਫੇਰ ਤੂੰ ਆਪਣੀਆਂ ਮੁਸੀਬਤਾਂ ਨੂੰ ਭੁੱਲ ਸੱਕਦਾ ਤੇਰੀਆਂ ਮੁਸੀਬਤਾਂ ਉਸ
ਪਾਣੀ ਵਰਗੀਆਂ ਹੁੰਦੀਆਂ ਜਿਹੜਾ ਵਹਿ ਚੁੱਕਿਆ ਹੈ।
17 ਫੇਰ ਤੇਰਾ ਜੀਵਨ ਦੁਪਹਿਰ ਦੀ ਧੁੱਪ ਨਾਲੋਂ ਵੀ ਵੱਧੇਰੇ ਚਮਕੀਲਾ ਹੁੰਦਾ।
ਜੀਵਨ ਦੀਆਂ ਸਭ ਤੋਂ ਹਨੇਰੀਆਂ ਘੜੀਆਂ ਵੀ ਸਵੇਰ ਦੇ ਸੂਰਜ ਵਾਂਗ ਚਮਕਦੀਆਂ।
18 ਫੇਰ ਤੂੰ ਸੁਰੱਖਿਅਤ ਮਹਿਸੂਸ ਕਰਦਾ ਕਿਉਂ ਹੁੰਦੀ ਆਸ ਇੱਥੇ।
ਪਰਮੇਸ਼ੁਰ ਤੇਰਾ ਖਿਆਲ ਰੱਖਦਾ ਤੇ ਤੈਨੂੰ ਆਰਾਮ ਦਿੰਦਾ।
19 ਤੂੰ ਆਰਾਮ ਕਰਨ ਲਈ ਪੈ ਗਿਆ ਹੋਵੇਂਗਾ ਅਤੇ ਕਿਸੇ ਨੇ ਤੇਰਾ ਫ਼ਿਕਰ ਨਹੀਂ ਕੀਤਾ ਹੋਣਾ,
ਅਤੇ ਬਹੁਤ ਸਾਰੇ ਲੋਕਾਂ ਨੇ ਤੇਰੀ ਮਿਹਰ ਨੂੰ ਭਾਲਿਆ ਹੋਵੇਗਾ।
20 ਭਾਵੇਂ ਬੁਰੇ ਆਦਮੀ ਵੀ ਸਹਾਇਤਾ ਲਈ ਤੱਕਦੇ ਹੋਣ
ਪਰ ਉਹ ਆਪਣੀਆਂ ਮੁਸੀਬਤਾਂ ਤੋਂ ਬਚ ਨਹੀਂ ਸੱਕਦੇ।
ਉਨ੍ਹਾਂ ਦੀ ਉਮੀਦ ਸਿਰਫ਼ ਮੌਤ ਵੱਲ ਲੈ ਜਾਂਦੀ ਹੈ।”
ਯਹੂਦੀ ਇਸਤੀਫ਼ਾਨ ਦੇ ਖਿਲਾਫ਼
8 ਇਸਤੀਫ਼ਾਨ ਨੇ, ਜੋ ਕਿ ਪਰਮੇਸ਼ੁਰ ਦੀ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਸੀ, ਵੱਡੇ ਅਚੰਭੇ ਕੀਤੇ ਅਤੇ ਲੋਕਾਂ ਨੂੰ ਚਮਤਕਾਰੀ ਨਿਸ਼ਾਨੀਆਂ ਦਿਖਾਈਆਂ। 9 ਪਰ ਕੁਝ ਯਹੂਦੀ, ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ। ਇਹ ਯਹੂਦੀ, ਯਹੂਦੀਆਂ ਦੇ ਇੱਕ ਪ੍ਰਾਰਥਨਾ ਅਸਥਾਨ ਤੋਂ ਸਨ, ਜੋ ਲਿਬਰਤੀਨੀਆਂ ਦਾ ਪ੍ਰਾਰਥਨਾ ਸਥਾਨ ਜਾਣਿਆ ਜਾਂਦਾ ਸੀ। ਇਹ ਪ੍ਰਾਰਥਨਾ ਸਥਾਨ ਕੁਰੇਨੀਆਂ ਅਤੇ ਸਿਕੰਦਰੀਆਂ ਦੇ ਯਹੂਦੀਆਂ ਨਾਲ ਵੀ ਸੰਬੰਧਿਤ ਸੀ। ਕਿਲਿਕਿਯਾ ਅਤੇ ਅਸਿਯਾ ਤੋਂ ਵੀ ਯਹੂਦੀ ਉਨ੍ਹਾਂ ਦੇ ਨਾਲ ਆਏ ਸਨ। 10 ਪਰ ਪਵਿੱਤਰ ਆਤਮਾ ਇਸਤੀਫ਼ਾਨ ਨੂੰ ਸਿਆਣਪ ਨਾਲ ਬੋਲਣ ਵਿੱਚ ਮਦਦ ਕਰ ਰਿਹਾ ਸੀ। ਉਸਦੀ ਗੱਲ ਇੰਨੀ ਸਿਆਣੀ ਤੇ ਜ਼ੋਰਦਾਰ ਸੀ ਕਿ ਕੋਈ ਵੀ ਯਹੂਦੀ ਉਸ ਅੱਗੇ ਠਹਿਰ ਨਾ ਸੱਕਿਆ।
11 ਇਸ ਲਈ ਯਹੂਦੀਆਂ ਨੇ ਇਹ ਆਖਣ ਲਈ ਕੁਝ ਬੰਦੇ ਭਾੜੇ ਤੇ ਲੈ ਲਏ, “ਅਸੀਂ ਇਸਤੀਫ਼ਾਨ ਨੂੰ ਮੂਸਾ ਅਤੇ ਪਰਮੇਸ਼ੁਰ ਦੇ ਵਿਰੁੱਧ ਬੋਲਦੇ ਸੁਣਿਆ ਹੈ।” 12 ਇਸ ਤਰ੍ਹਾਂ, ਯਹੂਦੀਆਂ ਨੇ ਲੋਕਾਂ ਨੂੰ, ਬਜ਼ੁਰਗ ਯਹੂਦੀ ਆਗੂਆਂ ਨੂੰ, ਅਤੇ ਨੇਮ ਦੇ ਉਪਦੇਸ਼ਕਾਂ ਨੂੰ ਪਰੇਸ਼ਾਨ ਕਰ ਦਿੱਤਾ। ਇਸ ਲਈ ਉਹ ਗੁੱਸੇ ਵਿੱਚ ਆਏ ਅਤੇ ਉਨ੍ਹਾਂ ਨੇ ਇਸਤੀਫ਼ਾਨ ਨੂੰ ਜ਼ਬਰਦਸਤੀ ਫ਼ੜ ਲਿਆ। ਉਹ ਉਸ ਨੂੰ ਯਹੂਦੀ ਆਗੂਆਂ ਦੀ ਸਭਾ ਵਿੱਚ ਲੈ ਗਏ।
13 ਉਹ ਕੁਝ ਹੋਰ ਲੋਕਾਂ ਨੂੰ ਇਸਤੀਫ਼ਾਨ ਦੇ ਖਿਲਾਫ਼ ਬੋਲਣ ਲਈ ਲੈ ਆਏ। ਉਨ੍ਹਾਂ ਨੇ ਆਖਿਆ, “ਇਹ ਆਦਮੀ ਹਮੇਸ਼ਾ ਇਸ ਪਵਿੱਤਰ ਅਸਥਾਨ ਅਤੇ ਮੂਸਾ ਦੀ ਸ਼ਰ੍ਹਾ ਦੇ ਵਿਰੁੱਧ ਬੋਲਦਾ ਹੈ। 14 ਅਸੀਂ ਇਸ ਨੂੰ ਇਹ ਵੀ ਕਹਿੰਦਿਆਂ ਸੁਣਿਆ ਹੈ ਕਿ ਯਿਸੂ ਨਾਸਰੀ ਇਸ ਅਸਥਾਨ ਨੂੰ ਵੀ ਨਸ਼ਟ ਕਰ ਦੇਵੇਗਾ। ਅਸੀਂ ਇਸ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਯਿਸੂ ਉਨ੍ਹਾਂ ਰੀਤਾਂ ਨੂੰ ਬਦਲ ਦੇਵੇਗਾ ਜਿਹੜੀਆਂ ਮੂਸਾ ਨੇ ਸਾਨੂੰ ਦਿੱਤੀਆਂ।” 15 ਉਨ੍ਹਾਂ ਸਾਰੇ ਲੋਕਾਂ ਨੇ, ਜਿਹੜੇ ਉਸ ਸਭਾ ਵਿੱਚ ਬੈਠੇ ਸਨ, ਇਸਤੀਫ਼ਾਨ ਨੂੰ ਧਿਆਨ ਨਾਲ ਵੇਖਿਆ ਅਤੇ ਉਨ੍ਹਾਂ ਨੇ ਵੇਖਿਆ ਕਿ ਉਸਦਾ ਚਿਹਰਾ ਇੱਕ ਦੂਤ ਜਿਹਾ ਸੀ।
2010 by World Bible Translation Center