Print Page Options
Previous Prev Day Next DayNext

Revised Common Lectionary (Complementary)

Daily Bible readings that follow the church liturgical year, with thematically matched Old and New Testament readings.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 84:8-12

ਯਹੋਵਾਹ ਸਰਬ ਸ਼ਕਤੀਮਾਨ ਮੇਰੀ ਪ੍ਰਾਰਥਨਾ ਸੁਣੋ।
    ਯਾਕੂਬ ਦੇ ਪਰਮੇਸ਼ੁਰ, ਮੇਰੀ ਗੱਲ ਸੁਣੋ।

ਹੇ ਪਰਮੇਸ਼ੁਰ ਸਾਡੇ ਰੱਖਿਅਕ ਦੀ ਰੱਖਿਆ ਕਰੋ।
    ਆਪਣੇ ਚੁਣੇ ਹੋਏ ਰਾਜੇ ਉੱਤੇ ਮਿਹਰ ਕਰੋ।
10 ਤੁਹਾਡੇ ਮੰਦਰ ਵਿੱਚਲਾ ਇੱਕ ਵੀ ਦਿਨ
    ਕਿਸੇ ਹੋਰ ਥਾਂ ਦੇ ਹਜ਼ਾਰਾਂ ਦਿਨਾ ਨਾਲੋਂ ਬਿਹਤਰ ਹੈ।
ਮੇਰੇ ਪਰਮੇਸ਼ੁਰ ਦੇ ਘਰ ਦੇ ਦਰਾਂ ਉੱਤੇ ਖੜ੍ਹੇ ਹੋਣਾ
    ਦੁਸ਼ਟ ਵਿਅਕਤੀ ਦੇ ਘਰੇ ਰਹਿਣ ਨਾਲੋਂ ਬਿਹਤਰ ਹੈ।
11 ਯਹੋਵਾਹ ਹੀ ਸਾਡਾ ਰੱਖਿਅਕ ਅਤੇ ਗੌਰਵਮਈ ਰਾਜਾ ਹੈ।
    ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ
    ਜਿਹੜੇ ਉਸ ਦੇ ਪਿੱਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ।
12 ਯਹੋਵਾਹ ਸਰਬ ਸ਼ਕਤੀਮਾਨ ਜਿਹੜੇ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਹਨ ਉਹ ਸੱਚਮੁੱਚ ਪ੍ਰਸੰਨ ਹਨ।

ਦਾਨੀਏਲ 5:13-31

13 ਇਸ ਲਈ ਉਨ੍ਹਾਂ ਨੇ ਦਾਨੀਏਲ ਨੂੰ ਰਾਜੇ ਪਾਸ ਲਿਆਂਦਾ। ਰਾਜੇ ਨੇ ਦਾਨੀਏਲ ਨੂੰ ਆਖਿਆ, “ਕੀ ਤੇਰਾ ਨਾਮ ਦਾਨੀਏਲ ਹੈ, ਉਨ੍ਹਾਂ ਜਲਾਵਤਨੀਆਂ ਵਿੱਚੋਂ ਇੱਕ, ਜਿਨ੍ਹਾਂ ਨੂੰ ਮੇਰਾ ਪਿਤਾ, ਰਾਜਾ, ਯਹੂਦਾਹ ਤੋਂ ਇੱਥੇ ਲੈ ਕੇ ਆਇਆ ਸੀ? 14 ਮੈਂ ਸੁਣਿਆ ਹੈ ਕਿ ਤੇਰੇ ਅੰਦਰ ਦੇਵਤਿਆਂ ਦਾ ਆਤਮਾ ਹੈ। ਅਤੇ ਮੈਂ ਇਹ ਵੀ ਸੁਣਿਆ ਹੈ ਕਿ ਤੂੰ ਭੇਤ ਸਮਝ ਸੱਕਦਾ ਹੈਂ, ਅਤੇ ਤੂੰ ਬਹੁਤ ਚਤੁਰ ਅਤੇ ਸਿਆਣਾ ਹੈਂ। 15 ਸਿਆਣੇ ਬੰਦਿਆਂ ਨੂੰ ਅਤੇ ਜਾਦੂਗਰਾਂ ਨੂੰ ਮੇਰੇ ਪਾਸੇ ਇੱਥੇ ਕੰਧ ਉੱਤੇ ਲਿਖੀ ਹੋਈ ਇਸ ਇਬਾਰਤ ਨੂੰ ਪੜ੍ਹਨ ਲਈ ਲਿਆਂਦਾ ਗਿਆ ਸੀ, ਮੈਂ ਚਾਹੁੰਦਾ ਸੀ ਕਿ ਉਹ ਲੋਕ ਮੈਨੂੰ ਇਸ ਲਿਖਤ ਦਾ ਅਰਬ ਸਮਝਾਉਣ। ਪਰ ਉਹ ਕੰਧ ਉੱਤੇ ਲਿਖੀ ਹੋਈ ਇਸ ਲਿਖਤ ਨੂੰ ਨਹੀਂ ਸਮਝਾ ਸੱਕੇ। 16 ਮੈਂ ਤੇਰੇ ਬਾਰੇ ਸੁਣਿਆ ਹੈ। ਮੈਂ ਸੁਣਿਆ ਹੈ ਕਿ ਤੂੰ ਗੱਲਾਂ ਦੇ ਅਰਬ ਸਮਝਾ ਸੱਕਦਾ ਹੈਂ ਅਤੇ ਤੂੰ ਬਹੁਤ ਔਖੇ ਮਸਲੇ ਹੱਲ ਕਰ ਸੱਕਦਾ ਹੈਂ। ਜੇ ਤੂੰ ਕੰਧ ਉੱਤੇ ਲਿਖੀ ਹੋਈ ਇਸ ਲਿਖਤ ਨੂੰ ਪੜ੍ਹ ਸੱਕੇਁ, ਅਤੇ ਮੈਨੂੰ ਇਸਦਾ ਅਰਬ ਸਮਝਾ ਸੱਕੇਁ, ਤਾਂ ਮੈਂ ਤੇਰੇ ਲਈ ਇਹ ਕੁਝ ਕਰਾਂਗਾ: ਮੈਂ ਤੈਨੂੰ ਕਿਰਮਚੀ ਵਸਤਰ ਦਿਆਂਗਾ ਅਤੇ ਤੇਰੇ ਗਲ ਵਿੱਚ ਸੋਨੇ ਦਾ ਹਾਰ ਪਾਵਾਂਗਾ। ਫ਼ੇਰ ਤੂੰ ਰਾਜ ਦਾ ਤੀਸਰਾ ਸਭ ਤੋਂ ਉੱਚਾ ਹਾਕਮ ਬਣ ਜਾਵੇਂਗਾ।”

17 ਫ਼ੇਰ ਦਾਨੀਏਲ ਨੇ ਰਾਜੇ ਨੂੰ ਜਵਾਬ ਦਿੱਤਾ।ਦਾਨੀਏਲ ਨੇ ਆਖਿਆ, “ਰਾਜਾ ਬੇਲਟਸ਼ੱਸਰ, ਤੁਸੀਂ ਆਪਣੀਆਂ ਸੁਗਾਤਾਂ ਆਪਣੇ ਪਾਸ ਹੀ ਰੱਖ ਸੱਕਦੇ ਹੋ। ਜਾਂ ਤੁਸੀਂ ਉਹ ਇਨਾਮ ਕਿਸੇ ਹੋਰ ਨੂੰ ਦੇ ਸੱਕਦੇ ਹੋ, ਪਰ ਮੈਂ ਤਾਂ ਵੀ ਤੁਹਾਡੇ ਵਾਸਤੇ ਕੰਧ ਉੱਤੇ ਲਿਖੀ ਇਬਾਰਤ ਨੂੰ ਪੜ੍ਹਾਂਗਾ। ਅਤੇ ਮੈਂ ਤੁਹਾਨੂੰ ਸਮਝਾਵਾਂਗਾ ਕਿ ਇਸਦਾ ਕੀ ਅਰਬ ਹੈ।

18 “ਰਾਜਨ, ਅੱਤ ਮਹਾਨ ਪਰਮੇਸ਼ੁਰ ਨੇ ਤੇਰੇ ਪਿਤਾ ਜੀ ਨਬੂਕਦਨੱਸਰ ਨੂੰ ਬਹੁਤ ਮਹਾਨ ਅਤੇ ਸ਼ਕਤੀਸ਼ਾਲੀ ਰਾਜਾ ਬਣਾਇਆ। ਪਰਮੇਸ਼ੁਰ ਨੇ ਉਸ ਨੂੰ ਬਹੁਤ ਮਹੱਤਵਪੂਰਣ ਬਣਾਇਆ। 19 ਬਹੁਤ ਸਾਰੀਆਂ ਕੌਮਾਂ ਦੇ ਲੋਕ ਅਤੇ ਬਹੁਤ ਸਾਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ ਨਬੂਕਦਨੱਸਰ ਤੋਂ ਬਹੁਤ ਭੈਭੀਤ ਸਨ। ਕਿਉਂ ਕਿ ਅੱਤ ਮਹਾਨ ਪਰਮੇਸ਼ੁਰ ਨੇ ਉਸ ਨੂੰ ਬਹੁਤ ਮਹੱਤਵਪੂਰਣ ਰਾਜਾ ਬਣਾਇਆ। ਜੇ ਨਬੂਕਦਨੱਸਰ ਚਾਹੁੰਦਾ ਕਿ ਕੋਈ ਬੰਦਾ ਮਰ ਜਾਵੇ, ਤਾਂ ਉਹ ਉਸ ਬੰਦੇ ਨੂੰ ਮਾਰ ਦਿੰਦਾ। ਅਤੇ ਜੇ ਉਹ ਚਾਹੁੰਦਾ ਕਿ ਕੋਈ ਬੰਦਾ ਜਿਉਂਦਾ ਰਹੇ ਤਾਂ ਉਸ ਬੰਦੇ ਨੂੰ ਜੀਣ ਦੀ ਇਜਾਜ਼ਤ ਸੀ। ਜੇ ਉਹ ਲੋਕਾਂ ਨੂੰ ਮਹੱਤਵਪੂਰਣ ਬਨਾਉਣਾ ਚਾਹੁੰਦਾ ਤਾਂ ਉਹ ਉਨ੍ਹਾਂ ਲੋਕਾਂ ਨੂੰ ਮਹੱਤਵਪੂਰਣ ਬਣਾ ਦਿੰਦਾ ਅਤੇ ਜੇ ਉਹ ਲੋਕਾਂ ਨੂੰ ਮਹੱਤਵਪੂਰਣ ਨਾ ਬਨਾਉਣਾ ਚਾਹੁੰਦਾ, ਤਾਂ ਉਹ ਉਨ੍ਹਾਂ ਨੂੰ ਨਾ-ਮਹ੍ਹਤਵਪੂਰਣ ਬਣਾ ਦਿੰਦਾ।

20 “ਪਰ ਨਬੂਕਦਨੱਸਰ ਗੁਮਾਨੀ ਅਤੇ ਜ਼ਿੱਦੀ ਬਣ ਗਿਆ। ਇਸ ਲਈ ਉਸਦੀ ਸ਼ਕਤੀ ਉਸ ਕੋਲੋਂ ਖੋਹ ਲਈ ਗਈ। ਉਸ ਨੂੰ ਉਸ ਦੇ ਸ਼ਾਹੀ ਤਖਤ ਤੋਂ ਉੱਠਾ ਦਿੱਤਾ ਗਿਆ ਅਤੇ ਉਸਦਾ ਪਰਤਾਪ ਖਤਮ ਕਰ ਦਿੱਤਾ ਗਇਆ। 21 ਫ਼ੇਰ ਨਬੂਕਦਨੱਸਰ ਨੂੰ ਆਪਣੇ ਲੋਕਾਂ ਕੋਲੋਂ ਦੂਰ ਜਾਣ ਲਈ ਮਜ਼ਬੂਰ ਕੀਤਾ ਗਿਆ। ਉਸਦਾ ਮਨ ਇੱਕ ਜਾਨਵਰ ਦੇ ਮਨ ਵਰਗਾ ਬਣ ਗਿਆ। ਉਹ ਜੰਗਲੀ ਖੋਤਿਆਂ ਦੇ ਵਿੱਚਕਾਰ ਰਿਹਾ ਅਤੇ ਗਾਂ ਵਾਂਗ ਘਾਹ ਖਾਂਦਾ ਸੀ ਉਹ ਤ੍ਰੇਲ ਵਿੱਚ ਭਿੱਜ ਗਿਆ। ਇਹ ਗੱਲਾਂ ਉਸ ਨਾਲ ਉਦੋਂ ਤੱਕ ਵਾਪਰੀਆਂ ਜਦੋਂ ਤੱਕ ਕਿ ਉਸ ਨੇ ਸਬਕ ਨਹੀਂ ਸਿੱਖ ਲਿਆ। ਫ਼ੇਰ ਉਸ ਨੇ ਜਾਣ ਲਿਆ ਕਿ ਅੱਤ ਮਹਾਨ ਪਰਮੇਸ਼ੁਰ ਬੰਦਿਆਂ ਦੀਆਂ ਬਾਦਸ਼ਾਹੀਆਂ ਉੱਤੇ ਹਕੂਮਤ ਕਰਦਾ ਹੈ। ਅਤੇ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੇ ਬਾਦਸ਼ਾਹੀ ਦੇ ਦਿੰਦਾ ਹੈ।

22 “ਪਰ ਬੇਲਸ਼ੱਸਰ, ਤੂੰ ਇਹ ਗੱਲਾਂ ਪਹਿਲਾਂ ਹੀ ਜਾਣਦਾ ਸੀ! ਤੂੰ ਨਬੂਕਦਨੱਸਰ ਦਾ ਪੁੱਤਰ ਹੈਂ। ਪਰ ਫ਼ੇਰ ਵੀ ਤੂੰ ਆਪਣੇ-ਆਪ ਨੂੰ ਨਿਮਾਣਾ ਨਹੀਂ ਬਣਾਇਆ। 23 ਇਸਦੀ ਬਜਾਇ ਤੂੰ ਅਕਾਸ਼ ਦੇ ਯਹੋਵਾਹ ਦੇ ਵਿਰੁੱਧ ਹੋ ਗਿਆ। ਤੂੰ ਯਹੋਵਾਹ ਦੇ ਮੰਦਰ ਵਿੱਚੋਂ ਲਿਆਂਦੇ ਹੋਏ ਪਿਆਲਿਆਂ ਨੂੰ ਲਿਆਉਣ ਦਾ ਹੁਕਮ ਦਿੱਤਾ। ਫ਼ੇਰ ਤੂੰ ਅਤੇ ਤੇਰੇ ਅਹਿਲਕਾਰਾਂ, ਤੇਰੀਆਂ ਰਾਣੀਆਂ ਅਤੇ ਤੇਰੀਆਂ ਦਾਸੀਆਂ ਨੇ ਉਨ੍ਹਾਂ ਪਿਆਲਿਆਂ ਵਿੱਚ ਮੈਅ ਪੀਤੀ। ਤੂੰ ਚਾਂਦੀ ਅਤੇ ਸੋਨੇ, ਪਿੱਤਲ, ਲੋਹੇ, ਲਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਉਸਤਤ ਕੀਤੀ। ਉਹ ਅਸਲ ਵਿੱਚ ਦੇਵਤੇ ਨਹੀਂ ਹਨ, ਉਹ ਦੇਖ ਨਹੀਂ ਸੱਕਦੇ, ਤੇ ਸੁਣ ਨਹੀਂ ਸੱਕਦੇ ਅਤੇ ਨਾ ਕਿਸੇ ਗੱਲ ਨੂੰ ਸਮਝ ਸੱਕਦੇ ਹਨ। ਪਰ ਤੂੰ ਉਸ ਪਰਮੇਸ਼ੁਰ ਦਾ ਆਦਰ ਨਹੀਂ ਕੀਤਾ ਜਿਸਦਾ ਤੇਰੀ ਜ਼ਿੰਦਗੀ ਅਤੇ ਤੇਰੀ ਹਰ ਗੱਲ ਉੱਤੇ ਜ਼ੋਰ ਹੈ। 24 ਇਸ ਲਈ, ਇਸ ਕਾਰਣ, ਪਰਮੇਸ਼ੁਰ ਨੇ ਉਹ ਹੱਥ ਭੇਜਿਆ ਜਿਸਨੇ ਕੰਧ ਉੱਤੇ ਲਿਖਿਆ। 25 ਕਂਧ ਉੱਤੇ ਲਿਖੇ ਹੋਏ ਸ਼ਬਦ ਇਹ ਹਨ:

ਮਨੇ, ਮਨੇ, ਤਕੇਲ, ਊਫ਼ਰਸੀਨ।

26 “ਇਨ੍ਹਾਂ ਸ਼ਬਦਾਂ ਦਾ ਅਰਬ ਇਹ ਹੈ:

ਮਨੇ:
    ਪਰਮੇਸ਼ੁਰ ਨੇ ਗਿਣ ਲੇ ਨੇ ਦਿਨ ਜਦੋਂ ਖਤਮ ਹੋਵੇਗਾ ਰਾਜ ਤੇਰਾ।
27 ਤਕੇਲ:
    ਤੋਂਲ ਲਿਆ ਗਿਆ ਹੈ ਤੈਨੂੰ ਧਰਮ ਕੰਡੇ ਉੱਤੇ, ਅਤੇ ਤੇਰੇ ਵਿੱਚ ਕਮੀਆਂ ਪਾਈਆਂ ਗਈਆਂ।
28 ਉਪਾਰਸਿਨ:
    ਖੋਹਿਆ ਜਾ ਰਿਹਾ ਹੈ ਰਾਜ ਤੇਰਾ ਤੇਰੇ ਪਾਸੋਂ ਵੰਡ ਦਿੱਤਾ ਜਾਵੇਗਾ
    ਇਹ ਮਾਦੀਆਂ ਅਤੇ ਫਾਰਸੀਆਂ ਦਰਮਿਆਨ।”

29 ਫ਼ੇਰ ਬੇਲਸ਼ੱਸਰ ਨੇ ਹੁਕਮ ਦਿੱਤਾ ਕਿ ਦਾਨੀਏਲ ਨੂੰ ਕਿਰਮਚੀ ਦੇ ਵਸਤਰ ਪਹਿਨਾੇ ਜਾਣ। ਇਹ ਸੋਨੇ ਦਾ ਹਾਰ ਉਸ ਦੇ ਗਲੇ ਵਿੱਚ ਪਾਇਆ ਗਿਅ, ਅਤੇ ਉਸ ਨੂੰ ਰਾਜ ਦਾ ਤੀਸਰਾ ਸਰਵੁਚ੍ਚ ਹਾਕਮ ਐਲਾਨਿਆ ਗਿਆ। 30 ਓਸੇ ਹੀ ਰਾਤ, ਚਾਲਡੀਨ ਲੋਕਾਂ ਦਾ ਰਾਜਾ, ਬੇਲਸ਼ੱਸਰ ਮਰ ਗਿਆ। 31 ਮੀਡ ਦਾ ਇੱਕ ਦਾਰਾ ਮਾਦੀ ਨਾਮ ਦਾ ਬੰਦਾ ਨਵਾਂ ਰਾਜਾ ਬਣ ਗਿਆ। ਦਾਰਾ ਮਾਦੀ ਤਕਰੀਬਨ 62 ਵਰ੍ਹਿਆਂ ਦਾ ਸੀ।

ਮੱਤੀ 21:28-32

ਯਿਸੂ ਦੋ ਪੁੱਤਰਾਂ ਦੀ ਦ੍ਰਿਸ਼ਟਾਂਤ ਸੁਨਾਉਂਦਾ

28 “ਮੈਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ? ਇੱਕ ਮਨੁੱਖ ਦੇ ਦੋ ਪੁੱਤਰ ਸਨ ਅਤੇ ਉਹ ਪਹਿਲੇ ਦੇ ਕੋਲ ਆਕੇ ਬੋਲਿਆ, ‘ਪੁੱਤਰ, ਜਾ! ਅੱਜ ਅੰਗੂਰ ਦੇ ਬਾਗ ਵਿੱਚ ਕੰਮ ਕਰ।’

29 “ਉਸਨੇ ਉੱਤਰ ਦਿੱਤਾ, ‘ਮੈਂ ਨਹੀਂ ਜਾਵਾਂਗਾ’, ਪੁੱਤਰ ਬਾਦ ਵਿੱਚ, ਉਸ ਨੇ ਆਪਣਾ ਮਨ ਬਦਲਿਆ ਅਤੇ ਚੱਲਿਆ ਗਿਆ।

30 “ਫ਼ੇਰ ਪਿਤਾ ਦੂਜੇ ਪੁੱਤਰ ਕੋਲ ਗਿਆ ਅਤੇ ਉਸ ਨੂੰ ਵੀ ਉਹੀ ਗੱਲ ਕਹੀ। ਉਸ ਨੇ ਉੱਤਰ ਦਿੱਤਾ, ‘ਹਾਂ ਜੀ, ਮੈਂ ਜਾਵਾਂਗਾ।’ ਪਰ ਉਹ ਨਾ ਗਿਆ।

31 “ਸੋ ਦੋਹਾਂ ਵਿੱਚੋਂ ਕਿਸਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ?”

ਉਨ੍ਹਾਂ ਆਖਿਆ, “ਪਹਿਲੇ ਨੇ।”

ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਜਾਂਦੇ ਹਨ। 32 ਕਿਉਂਕਿ ਯੂਹੰਨਾ ਤੁਹਾਨੂੰ ਜਿਉਣ ਦਾ ਸਹੀ ਢੰਗ ਸਿੱਖਾਉਣ ਲਈ ਆਇਆ ਪਰ ਤੁਸੀਂ ਉਸਦੀ ਪਰਤੀਤ ਨਾ ਕੀਤੀ ਸਗੋਂ ਮਸੂਲੀਆਂ ਅਤੇ ਕੰਜਰੀਆਂ ਨੇ ਉਸਦੀ ਪਰਤੀਤ ਕੀਤੀ। ਪਰ ਤੁਸੀਂ ਇਹ ਵੇਖਕੇ ਪਿੱਛੋਂ ਵੀ ਆਪਣੇ ਜੀਵਨ ਨਹੀਂ ਬਦਲੇ ਅਤੇ ਨਾ ਹੀ ਉਸ ਉੱਤੇ ਵਿਸ਼ਵਾਸ ਕੀਤਾ।

Punjabi Bible: Easy-to-Read Version (ERV-PA)

2010 by World Bible Translation Center