Revised Common Lectionary (Complementary)
ਇੱਕ ਦਾਊਦ ਦਾ ਗੀਤ ਹੈ ਜਦੋਂ ਉਹ ਆਪਣੇ ਪੁੱਤਰ ਐਬਸਾਲੋਨ ਕੋਲੋਂ ਭੱਜ ਗਿਆ ਸੀ।
3 ਹੇ ਯਹੋਵਾਹ, ਮੇਰੇ ਕਈ ਦੁਸ਼ਮਣ ਹਨ।
ਬਹੁਤ ਲੋਕੀ ਮੇਰੇ ਖਿਲਾਫ਼ ਹੋ ਗਏ ਨੇ।
2 ਬਹੁਤ ਲੋਕ ਮੇਰੇ ਬਾਰੇ ਬੁਰੀਆਂ ਗੱਲਾਂ ਕਰ ਰਹੇ ਹਨ।
ਉਹ ਲੋਕ ਆਖਦੇ ਨੇ, “ਪਰਮੇਸ਼ੁਰ ਇਸ ਨੂੰ ਨਹੀਂ ਬਚਾਵੇਗਾ।”
3 ਪਰ, ਹੇ ਯਹੋਵਾਹ, ਤੂੰ ਮੇਰੀ ਢਾਲ ਹੈਂ।
ਤੂੰ ਮੇਰੀ ਮਹਿਮਾ ਹੈਂ।
ਹੇ ਯਹੋਵਾਹ ਤੇਰੇ ਨਾਲ ਹੀ ਮੇਰਾ ਸਿਰ ਉੱਚਾ ਹੈ।
4 ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਾਂਗਾ
ਤੇ ਉਹ ਮੈਨੂੰ ਆਪਣੇ ਪਵਿੱਤਰ ਪਰਬਤ ਉੱਤੋਂ ਉੱਤਰ ਦੇਵੇਗਾ।
5 ਹੁਣ ਮੈਂ ਪੱਥਰ ਉੱਤੇ ਪੈਕੇ ਅਰਾਮ ਕਰ ਸੱਕਦਾ ਹਾਂ, ਅਤੇ ਮੈਂ ਜਾਣਦਾ ਹਾਂ ਕਿ ਮੈਂ ਜਾਗ ਪਵਾਂਗਾ।
ਕਿਉਂ? ਕਿਉਂਕਿ ਯਹੋਵਾਹ ਮੈਨੂੰ ਕੱਜਦਾ ਹੈ ਤੇ ਉਹ ਮੈਨੂੰ ਆਸਰਾ ਦਿੰਦਾ ਹੈ।
6 ਹਜ਼ਾਰਾਂ ਸਿਪਾਹੀਆਂ ਨੂੰ ਮੈਨੂੰ ਘੇਰ ਲੈਣ ਦਿਉ
ਮੈਂ ਉਨ੍ਹਾਂ ਦੁਸ਼ਮਣਾਂ ਤੋਂ ਨਹੀਂ ਡਰਾਂਗਾ।
7 ਯਹੋਵਾਹ, ਉੱਠੋ।
ਮੇਰੇ ਪਰਮੇਸ਼ੁਰ ਆਕੇ ਮੈਨੂੰ ਬਚਾਓ!
ਤੁਸੀਂ ਬਹੁਤ ਬਲਵਾਨ ਹੋ!
ਤੁਹਾਡਾ ਇੱਕ ਵੀ ਥਪੜ ਮੇਰੇ ਦੁਸ਼ਮਣਾਂ ਦੇ ਸਾਰੇ ਦੰਦ ਤੋੜਨ ਲਈ ਕਾਫ਼ੀ ਹੈ।
8 ਹੇ ਯਹੋਵਾਹ, ਜਿੱਤ ਤੇਰੀ ਹੀ ਹੈ।
ਕਿਰਪਾ ਕਰਕੇ ਆਪਣਿਆਂ ਲੋਕਾਂ ਨੂੰ ਅਸੀਸ ਦਿਉ।
ਪਰਮੇਸ਼ੁਰ ਦਾ ਹਬੱਕੂਕ ਨੂੰ ਜਵਾਬ
5 ਯਹੋਵਾਹ ਨੇ ਆਖਿਆ, “ਦੂਜੀਆਂ ਕੌਮਾਂ ਵੱਲ ਵੇਖ! ਉਨ੍ਹਾਂ ਤੇ ਗੌਰ ਕਰ ਤਾਂ ਹੈਰਾਨ ਰਹਿ ਜਾਵੇਂਗਾ। ਮੈਂ ਤੇਰੀ ਹਯਾਤੀ ਵਿੱਚ ਕੁਝ ਅਜਿਹਾ ਵਰਤਾਵਾਂਗਾ ਕਿ ਤੂੰ ਹੈਰਾਨ ਰਹਿ ਜਾਵੇਂਗਾ। ਇਸ ਗੱਲ ਤੇ ਯਕੀਨ ਕਰਨ ਲਈ ਤੈਨੂੰ ਵੇਖਣਾ ਹੀ ਪਵੇਗਾ। ਕਿਉਂ ਕਿ ਜੇਕਰ ਤੈਨੂੰ ਇਸ ਬਾਰੇ ਦੱਸਿਆ ਗਿਆ ਤਾਂ ਤੂੰ ਵਿਸ਼ਵਾਸ ਨਹੀਂ ਕਰੇਂਗਾ। 6 ਮੈਂ ਬੇਬੀਲੋਨ ਦੇ ਕਸਦੀਆਂ ਨੂੰ ਮਜ਼ਬੂਤ ਕੌਮ ਬਣਾਵਾਂਗਾ ਜਿਹੜੀ ਕਿ ਕਮੀਨ ਅਤੇ ਬਹਾਦੁਰ ਲੜਾਈ ਕੌਮ ਹੈ। ਉਹ ਧਰਤੀ ਦੀ ਚੌੜਾਈ ’ਚ ਤੁਰ ਪੈਣਗੇ ਅਤੇ ਉਹ ਪਰਾਏ ਸ਼ਹਿਰਾਂ ਅਤੇ ਘਰਾਂ ਉੱਤੇ ਕਬਜ਼ਾ ਕਰ ਲੈਣਗੇ। 7 ਕਸਦੀ ਕੌਮ ਦੂਜਿਆਂ ਲੋਕਾਂ ਨੂੰ ਡਰਾਵੇਗੀ ਅਤੇ ਇਹ ਜੋ ਇਨ੍ਹਾਂ ਦੇ ਜੀਅ ’ਚ ਆਵੇਗਾ ਕਰਨਗੇ ਅਤੇ ਮਨ ਦੀ ਮਰਜੀ ਨਾਲ ਜਿੱਥੇ ਜਾਣਾ ਚਾਹੁਣ ਉੱਥੇ ਜਾਣਗੇ। 8 ਉਨ੍ਹਾਂ ਦੇ ਘੋੜੇ ਚੀਤਿਆਂ ਤੋਂ ਵੱਧ ਤੇਜ ਦੌੜਨਗੇ ਅਤੇ ਸ਼ਾਮ ਦੇ ਵੇਲੇ ਭੇੜੀਆਂ ਤੋਂ ਵੱਧ ਹਬਸ਼ੀ ਹੋਣਗੇ। ਉਨ੍ਹਾਂ ਦੇ ਘੁੜ ਸਿਪਾਹੀ ਦੂਰ-ਦੁਰਾਡੀਆਂ ਥਾਵਾਂ ਤੋਂ ਆਉਣਗੇ। ਉਹ ਬੜੀ ਤੇਜ਼ੀ ਨਾਲ ਆਪਣੇ ਦੁਸ਼ਮਨ ਤੇ ਭੁੱਖੇ ਉਕਾਬ ਵਾਂਗ ਵਾਰ ਕਰਣਗੇ। ਜਿਹੜਾ ਤੇਜ਼ੀ ਨਾਲ ਉਡਾਰੀ ਲਾਉਂਦਾ ਧਰਤੀ ਤੋਂ ਆਪਣਾ ਸ਼ਿਕਾਰ ਫ਼ੜਦਾ ਹੈ। 9 ਇੱਕ ਗੱਲ ਉਨ੍ਹਾਂ ਦੀ ਜੋ ਸ਼ਾਂਝੀ ਹੈ ਉਹ ਹੈ ਲੜਾਈ। ਉਨ੍ਹਾਂ ਦੀ ਫ਼ੌਜ ਉਜਾੜ ’ਚ ਆਈ ਹਨੇਰੀ ਵਾਂਗ ਚਲਦੀ ਆਵੇਗੀ। ਅਤੇ ਬੇਬੀਲੋਨ ਦੇ ਸਿਪਾਹੀ ਬਹੁਤ ਸਾਰੇ ਬੰਦੀਆਂ ਨੂੰ ਲੈ ਜਾਣਗੇ ਜਿਵੇਂ ਕਿ ਰੇਤ ਦੇ ਕਣ।
10 “ਉਹ ਦੂਜੇ ਰਾਜਾਂ ਦੇ ਪਾਤਸ਼ਾਹਾਂ ਦਾ ਮਖੌਲ ਉਡਾਉਣਗੇ। ਓਪਰੇ ਸ਼ਾਸਕ ਉੱਪਰ ਉਹ ਠਠ੍ਠਾ ਕਰਣਗੇ। ਕਸਦੀ ਲੋਕ ਸੈਨਿਕ ਉੱਚੀਆਂ ਤੇ ਮਜ਼ਬੂਤ ਦੀਵਾਰਾਂ ਵਾਲੇ ਸ਼ਹਿਰਾਂ ਉੱਪਰ ਹਾਸਾ ਕਰਣਗੇ। ਉਹ ਮਿੱਟੀ ਦੀਆਂ ਕਚ੍ਚੀਆਂ ਸੜਕਾਂ ਬਣਾਕੇ ਆਰਾਮ ਨਾਲ ਦੀਵਾਰਾਂ ਦੇ ਉੱਪਰ ਚਢ਼ਕੇ ਸ਼ਹਿਰਾਂ ਨੂੰ ਹਰਾ ਦੇਣਗੇ। 11 ਇਸ ਉਪਰੰਤ, ਉਹ ਹਨੇਰੀ ਵਾਂਗ ਉਸ ਥਾਂ ਤੋਂ ਦੂਜੀ ਥਾਂ ਤੇ ਉਨ੍ਹਾਂ ਨੂੰ ਹਰਾਉਣ ਲਈ ਅਗਾਂਹ ਵੱਧਣਗੇ। ਉਹ ਕਸਦੀ ਲੋਕ, ਇਹ ਸਭ ਕੁਝ ਕਰਨ ਲਈ ਆਪਣੀ ਤਾਕਤ ਤੇ ਨਿਰਭਰ ਕਰਦੇ ਹਨ।”
ਹਬੱਕੂਕ ਦੀ ਦੂਜੀ ਸ਼ਿਕਾਇਤ
12 ਤਦ ਹਬੱਕੂਕ ਨੇ ਆਖਿਆ, “ਹੇ ਯਹੋਵਾਹ, ਤੂੰ ਮਹਾਨ ਹੈਂ!
ਸਿਰਫ਼ ਤੂੰ ਹੀ ਮੇਰਾ ਪਵਿੱਤਰ ਪਰਮੇਸ਼ੁਰ ਹੈਂ, ਜੋ ਆਦਿ ਤੋਂ ਹੈਂ।
ਸੱਚਮੁੱਚ, ਅਸੀਂ ਨਹੀਂ ਮਰਾਂਗੇ।
ਹੇ ਯਹੋਵਾਹ, ਤੂੰ ਨਿਆਂ ਤੇ ਅਮਨ ਕਰਨ ਲਈ ਚਾਲਡੀਨਾਂ ਨੂੰ ਸਾਜਿਆ।
ਸਾਡੀਏ ਚੱਟਾਨੇ, ਤੂੰ ਉਨ੍ਹਾਂ ਨੂੰ ਸ਼ਜਾ ਦੇਣ ਲਈ ਸਾਜਿਆ ਹੈ।
13 ਤੇਰੀਆਂ ਨਜ਼ਰਾਂ ਬਦੀ ਨੂੰ ਵੇਖਣ ਲਈ ਬੜੀਆਂ ਪਵਿੱਤਰ ਹਨ।
ਤੂੰ ਬਦ ਅਤੇ ਕਪਟੀਆਂ ਨੂੰ ਕਿਉਂ ਸਹਾਰਦਾ ਹੈਂ?
ਅਤੇ ਤੂੰ ਚੁੱਪ ਕਿਉਂ ਰਹਿਂਨਾ ਜਦੋਂ ਬਦ ਲੋਕ
ਉਨ੍ਹਾਂ ਨੂੰ ਨਿਗਲ ਜਾਂਦੇ ਹਨ ਜਿਹੜੇ ਉਨ੍ਹਾਂ ਨਾਲੋਂ ਵੱਧੇਰੇ ਧਰਮੀ ਹਨ।
14 “ਤੂੰ ਲੋਕਾਂ ਨੂੰ ਸਾਗਰ ਵਿੱਚ ਮੱਛੀ ਵਾਂਗ ਬਣਾਇਆ
ਉਹ ਅਜਿਹੇ ਜਲ ਜਂਤੂ ਹਨ, ਜਿਨ੍ਹਾਂ ਦਾ ਕੋਈ ਆਗੂ ਨਹੀਂ।
15 ਦੁਸ਼ਮਣ ਉਨ੍ਹਾਂ ਸਭਨਾਂ ਨੂੰ ਮੱਛੀਆਂ ਫ਼ੜਨ ਵਾਲੀ ਕੁੰਡੀ ਤੇ ਜਾਲ ਨਾਲ ਫ਼ੜ ਲਵੇਗਾ।
ਵੈਰੀ ਉਨ੍ਹਾਂ ਸਾਰਿਆਂ ਨੂੰ ਆਪਣੇ ਜਾਲ ਵਿੱਚ ਇਕੱਠਾ ਕਰ ਲੈਂਦਾ
ਅਤੇ ਜੋ ਕੁਝ ਉਸ ਨੇ ਫ਼ੜਿਆ ਉਸ ਨਾਲ ਬਹੁਤ ਖੁਸ਼ ਹੋ ਜਾਂਦਾ।
16 ਉਸ ਦਾ ਜਾਲ ਉਸ ਨੂੰ ਅਮੀਰ ਬਣਾਉਂਦਾ ਹੈ
ਤੇ ਉਹ ਵੱਧੀਆ ਭੋਜਨ ਖਾਂਦਾ ਹੈ।
ਇਉਂ ਜਾਲ ਹੀ ਉਸਦੀ ਉਪਾਸਨਾ ਬਣ ਜਾਂਦਾ ਹੈ
ਇਉਂ ਆਪਣੇ ਜਾਲ ਦੀ ਪ੍ਰਸ਼ੰਸਾ ਵਿੱਚ ਉਹ ਬਲੀਆਂ ਚੜ੍ਹਾਉਂਦਾ ਅਤੇ ਧੂਪਾਂ ਧੁਖਾਉਂਦਾ ਹੈ।
17 ਕੀ ਉਹ ਆਪਣੇ ਜਾਲ ਨਾਲ ਦੌਲਤ ਨੂੰ ਫ਼ੜਨਾ ਜਾਰੀ ਰੱਖੇਗਾ?
ਕੀ ਉਹ ਬੇਰਹਿਮੀ ਨਾਲ ਅਨੇਕਾਂ ਕੌਮਾਂ ਨੂੰ ਇੰਝ ਹੀ ਤਬਾਹ ਕਰਦਾ ਰਹੇਗਾ?
ਵਿਸ਼ਵਾਸ ਅਤੇ ਸਿਆਣਪ
2 ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਕਈ ਤਰ੍ਹਾਂ ਦੇ ਕਸ਼ਟਾਂ ਦਾ ਸਾਹਮਣਾ ਕਰੋਂਗੇ। ਪਰ ਜਦੋਂ ਇਹ ਗੱਲਾਂ ਵਾਪਰਨ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ। 3 ਕਿਉਂ? ਕਿਉਂ ਕਿ ਤੁਸੀਂ ਜਾਣਦੇ ਹੋ ਕਿ ਇਹ ਸਭ ਗੱਲਾਂ ਤੁਹਾਡੀ ਨਿਹਚਾ ਨੂੰ ਪਰੱਖਣ ਲਈ ਵਾਪਰੀਆਂ ਹਨ ਤਾਂ ਜੋ ਤੁਸੀਂ ਇਨ੍ਹਾਂ ਗੱਲਾਂ ਨੂੰ ਸਬਰ ਨਾਲ ਸਹਿਨ ਕਰਨਾ ਸਿੱਖ ਲਵੋਂ। 4 ਜੋ ਕੁਝ ਵੀ ਤੁਸੀਂ ਕਰਦੇ ਹੋ ਉਸ ਵਿੱਚ ਪੂਰਨ ਤੌਰ ਤੇ ਸਬਰ ਦਰਸ਼ਾਓ। ਫ਼ੇਰ ਤੁਸੀਂ ਸਹੀ ਅਤੇ ਸੰਪੂਰਣ ਹੋ ਜਾਵੋਂਗੇ ਅਤੇ ਹਰ ਚੀਜ਼ ਜੋ ਤੁਹਾਨੂੰ ਲੋੜੀਂਦੀ ਹੈ, ਪ੍ਰਾਪਤ ਕਰ ਲਵੋਂਗੇ।
5 ਪਰ ਜੇ ਤੁਹਾਡੇ ਵਿੱਚੋਂ ਕੋਈ ਸਿਆਣਪ ਲੋੜਦਾ ਹੈ ਤਾਂ ਤੁਹਾਨੂੰ ਇਹ ਪਰਮੇਸ਼ੁਰ ਪਾਸੋਂ ਮੰਗਣੀ ਚਾਹੀਦੀ ਹੈ। ਪਰਮੇਸ਼ੁਰ ਉਦਾਰ ਹੈ। ਉਹ ਸਮੂਹ ਲੋਕਾਂ ਨੂੰ ਦਾਤਾਂ ਦੇਕੇ ਪ੍ਰਸੰਨ ਹੁੰਦਾ ਹੈ। ਇਸ ਲਈ ਪਰਮੇਸ਼ੁਰ ਤੁਹਾਨੂੰ ਸਿਆਣਪ ਦੇਵੇਗਾ। 6 ਪਰ ਜਦੋਂ ਤੁਸੀਂ ਪਰਮੇਸ਼ੁਰ ਪਾਸੋਂ ਮੰਗੋ ਤਾਂ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਪਰਮੇਸ਼ੁਰ ਉੱਪਰ ਸ਼ੰਕਾ ਨਾ ਕਰੋ। ਜਿਹੜਾ ਵਿਅਕਤੀ ਸ਼ੰਕਾ ਕਰਦਾ ਹੈ ਉਹ ਸਮੁੰਦਰ ਵਿੱਚਲੀ ਲਹਿਰ ਵਰਗਾ ਹੈ। ਹਵਾ ਉਸ ਨੂੰ ਉੱਪਰ ਹੇਠਾਂ ਕਰਦੀ ਹੈ। ਸ਼ੰਕਾਲੂ ਵਿਅਕਤੀ ਉਸ ਲਹਿਰ ਵਰਗਾ ਹੈ। 7-8 ਸ਼ੰਕਾਲੂ ਵਿਅਕਤੀ ਇੱਕੋ ਵੇਲੇ ਦੋ ਗੱਲਾਂ ਸੋਚ ਰਿਹਾ ਹੁੰਦਾ ਹੈ। ਉਹ ਆਪਣੀ ਕਿਸੇ ਵੀ ਕਰਨੀ ਦਾ ਫ਼ੈਸਲਾ ਨਹੀਂ ਕਰ ਸੱਕਦਾ। ਇਹੋ ਜਿਹੇ ਵਿਅਕਤੀ ਨੂੰ ਸੋਚਣਾ ਵੀ ਨਹੀਂ ਚਾਹੀਦਾ ਕਿ ਉਹ ਪ੍ਰਭੂ ਪਾਸੋਂ ਕੁਝ ਪ੍ਰਾਪਤ ਕਰੇਗਾ।
ਅਸਲੀ ਦੌਲਤ
9 ਜੇਕਰ ਕੋਈ ਸ਼ਰਧਾਲੂ ਗਰੀਬ ਹੈ, ਤਾਂ ਉਸ ਨੂੰ ਇਸ ਬਾਰੇ ਮਾਨ ਕਰਨ ਦਿਉ। ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਆਤਮਕ ਤੌਰ ਤੇ ਅਮੀਰ ਬਣਾਇਆ ਹੈ। 10 ਜੇਕਰ ਕੋਈ ਸ਼ਰਧਾਲੂ ਅਮੀਰ ਹੈ, ਤਾਂ ਉਸ ਨੂੰ ਘਮੰਡ ਕਰਨ ਦਿਉ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਦਰਸ਼ਾਇਆ ਹੈ ਕਿ ਉਹ ਆਤਮਕ ਤੌਰ ਤੇ ਗਰੀਬ ਹੈ। ਇੱਕ ਅਮੀਰ ਆਦਮੀ ਜੰਗਲੀ ਫ਼ੁੱਲ ਵਾਂਗ ਅਲੋਪ ਹੋ ਜਾਵੇਗਾ। 11 ਸੂਰਜ ਚੜ੍ਹ੍ਹਦਾ ਹੈ ਤੇ ਪਲ-ਪਲ ਗਰਮ ਹੁੰਦਾ ਜਾਂਦਾ ਹੈ। ਸੂਰਜ ਦੀ ਗਰਮੀ ਪੌਦੇ ਨੂੰ ਬਹੁਤ ਸੁਕਾ ਦਿੰਦੀ ਹੈ। ਫ਼ੁੱਲ ਝੜ ਜਾਂਦਾ ਹੈ। ਫ਼ੁੱਲ ਬਹੁਤ ਖੂਬਸੂਰਤ ਸੀ ਪਰ ਹੁਣ ਇਹ ਮੁਰਦਾ ਹੈ। ਅਮੀਰ ਆਦਮੀ ਨਾਲ ਵੀ ਇਵੇਂ ਹੀ ਹੁੰਦਾ ਹੈ। ਜਦੋਂ ਹਾਲੇ ਉਹ ਆਪਣੇ ਕਾਰੋਬਾਰ ਲਈ ਵਿਉਂਤਾ ਹੀ ਬਣਾ ਰਿਹਾ ਹੋਵੇਗਾ, ਉਹ ਮਰ ਜਾਵੇਗਾ।
2010 by World Bible Translation Center