Print Page Options
Previous Prev Day Next DayNext

Revised Common Lectionary (Complementary)

Daily Bible readings that follow the church liturgical year, with thematically matched Old and New Testament readings.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 55:16-23

16 ਮੈਂ ਪਰਮੇਸ਼ੁਰ ਨੂੰ ਸਹਾਇਤਾ ਲਈ ਬੁਲਾਵਾਂਗਾ,
    ਯਹੋਵਾਹ ਮੈਨੂੰ ਉੱਤਰ ਦੇਵੇਗਾ।
17 ਮੈਂ ਪਰਮੇਸ਼ੁਰ ਨਾਲ ਸ਼ਾਮ, ਸਵੇਰੇ ਅਤੇ ਦੁਪਿਹਰ ਨੂੰ ਗੱਲ ਕਰਦਾ ਹਾਂ।
    ਮੈਂ ਉਸ ਨੂੰ ਆਪਣੀ ਤਕਲੀਫ਼ ਬਾਰੇ ਦੱਸਦਾ ਹਾਂ, ਅਤੇ ਉਹ ਮੇਰੀ ਗੱਲ ਸੁਣਦਾ ਹੈ।
18 ਮੈਂ ਬਹੁਤ ਲੜਾਈਆਂ ਵਿੱਚ ਲੜਿਆ ਹਾਂ।
    ਪਰ ਪਰਮੇਸ਼ੁਰ ਨੇ ਸਦਾ ਮੈਨੂੰ ਬਚਾਇਆ ਹੈ ਅਤੇ ਸੁਰੱਖਿਅਤ ਵਾਪਸ ਲਿਆਂਦਾ ਹੈ।
19 ਪਰਮੇਸ਼ੁਰ ਮੇਰੀ ਗੱਲ ਸੁਣਦਾ ਹੈ।
    ਸਦੀਵੀ ਰਾਜਾ ਮੇਰੀ ਸਹਾਇਤਾ ਕਰੇਗਾ।

ਮੇਰੇ ਵੈਰੀ ਆਪਣਾ ਜੀਵਨ ਢੰਗ ਨਹੀਂ ਬਦਲਣਗੇ,
    ਉਹ ਪਰਮੇਸ਼ੁਰ ਕੋਲੋਂ ਨਹੀਂ ਡਰਨਗੇ ਅਤੇ ਨਾ ਆਦਰ ਕਰਨਗੇ।
20 ਮੇਰੇ ਵੈਰੀਆਂ ਨੇ ਆਪਣੇ ਹੀ ਦੋਸਤਾਂ ਉੱਪਰ ਹਮਲਾ ਕੀਤਾ।
    ਉਹ ਉਹੋਂ ਗੱਲਾਂ ਨਹੀਂ ਕਰਦੇ ਜਿਨ੍ਹਾਂ ਬਾਰੇ ਉਹ ਸਹਿਮਤ ਹੁੰਦੇ ਹਨ।
21 ਮੇਰੇ ਵੈਰੀ ਅਸਲ ਵਿੱਚ ਬਹੁਤ ਖੁਸ਼ਾਮਦੀ ਗਾਲੜੀ ਹਨ, ਉਹ ਸ਼ਾਂਤੀ ਬਾਰੇ ਗੱਲਾਂ ਕਰਦੇ ਹਨ,
    ਪਰ ਅਸਲੀਅਤ ਵਿੱਚ ਉਹ ਯੁੱਧ ਲਈ ਵਿਉਂਤਾਂ ਘੜਦੇ ਹਨ।
ਉਨ੍ਹਾਂ ਦੇ ਸ਼ਬਦ ਤੇਲ ਵਰਗੇ ਹਨ ਚਿਕਨੇ ਹਨ
    ਪਰ ਉਹ ਸ਼ਬਦ ਚਾਕੂ ਵਾਂਗ ਹਮਲਾ ਕਰਦੇ ਹਨ।

22 ਆਪਣੇ ਫ਼ਿਕਰ ਯਹੋਵਾਹ ਨੂੰ ਸੌਂਪ ਦਿਉ
    ਅਤੇ ਉਹ ਤੁਹਾਡਾ ਧਿਆਨ ਰੱਖੇਗਾ।
    ਯਹੋਵਾਹ ਕਦੀ ਵੀ ਚੰਗੇ ਲੋਕਾਂ ਨੂੰ ਹਾਰਨ ਨਹੀਂ ਦੇਵੇਗਾ।

23 ਹੇ ਪਰਮੇਸ਼ੁਰ, ਆਪਣੇ ਕਰਾਰ ਦੇ ਮੁਤਾਬਕ,
    ਤੂੰ ਉਨ੍ਹਾਂ ਝੂਠਿਆਂ ਅਤੇ ਕਾਤਲਾਂ ਨੂੰ ਉਨ੍ਹਾਂ ਦੀ ਅੱਧੀ ਜ਼ਿੰਦਗੀ ਮੁੱਕਣ ਤੋਂ ਵੀ ਪਹਿਲਾਂ ਹੀ ਕਬਰਾਂ ਵਿੱਚ ਭੇਜ।
ਜਿੱਥੇ ਤੱਕ ਮੇਰਾ ਸਵਾਲ ਹੈ ਮੈਨੂੰ ਤੇਰੇ ਉੱਤੇ ਭਰੋਸਾ ਹੈ ਕਿ ਤੂੰ ਮੈਨੂੰ ਬਚਾਵੇਗਾ।

ਅਸਤਰ 7:7-8:17

ਪਾਤਸ਼ਾਹ ਨੂੰ ਬੜਾ ਕਰੋਧ ਆਇਆ। ਉਹ ਆਪਣੀ ਮੈਅ ਉੱਥੇ ਹੀ ਛੱਡ ਕੇ ਉੱਠ ਖਲੋਤਾ ਅਤੇ ਆਪਣੇ ਬਾਗ਼ ਵੱਲ ਚੱਲਾ ਗਿਆ। ਪਰ ਹਾਮਾਨ ਰਾਣੀ ਕੋਲ ਰਹਿ ਕੇ ਆਪਣੀ ਜਾਨ ਬਖਸ਼ਾਉਣ ਲਈ ਫ਼ਰਿਆਦ ਕਰਦਾ ਰਿਹਾ, ਕਿਉਂ ਕਿ ਉਹ ਜਾਣਦਾ ਸੀ ਕਿ ਰਾਜੇ ਨੇ ਉਸ ਨੂੰ ਮਰਵਾਉਣ ਦਾ ਨਿਆਂ ਕਰ ਲਿਆ ਸੀ। ਜਦੋਂ ਪਾਤਸ਼ਾਹ ਬਾਗ਼ ਵਿੱਚੋਂ ਦਾਅਵਤਖਾਨੇ ਵੱਲ ਮੁੜ ਰਿਹਾ ਸੀ, ਤਾਂ ਉਸ ਨੇ ਹਾਮਾਨ ਨੂੰ ਉਸ ਚੌਂਕੀ ਤੇ ਡਿਗਦਿਆਂ ਵੇਖਿਆ ਜਿੱਥੇ ਅਸਤਰ ਬੈਠੀ ਹੋਈ ਸੀ ਤਾਂ ਪਾਤਸ਼ਾਹ ਕਰੋਧ ਵਿੱਚ ਉੱਚੀ ਆਵਾਜ਼ ਵਿੱਚ ਬੋਲਿਆ, “ਮੇਰੇ ਘਰ ਵਿੱਚ ਹੁੰਦਿਆਂ ਹੋਇਆਂ ਮੇਰੀ ਰਾਣੀ ਤੇ ਕਾਮਵਾਸਨਾ ਨਾਲ ਵਾਰ ਕਰਨ ਦੀ ਤੇਰੀ ਇੰਨੀ ਜੁਰਅਤ ਕਿਵੇਂ ਹੋਈ?”

ਜਿਉਂ ਹੀ ਪਾਤਸ਼ਾਹ ਨੇ ਇਉਂ ਆਖਿਆ ਤਾਂ ਦਾਸਾਂ ਨੇ ਦਾਅਵਤਖਾਨੇ ਵਿੱਚ ਆ ਕੇ ਹਾਮਾਨ ਨੂੰ ਮਾਰ ਦਿੱਤਾ। [a] ਫਿਰ ਉਨ੍ਹਾਂ ਖੁਸਰਿਆਂ ਵਿੱਚੋਂ ਇੱਕ ਨੇ ਹਰਬੋਨਾਹ ਨੇ ਪਾਤਸ਼ਾਹ ਨੂੰ ਆਖਿਆ, “ਇੱਕ 75 ਫੁੱਟ ਉੱਚੀ ਝੂਲਦੀ ਚੌਂਕੀ ਹਾਮਾਨ ਨੇ ਮਰਦਕਈ ਨੂੰ ਸੂਲੀ ਚੜ੍ਹਾਉਣ ਲਈ ਆਪਣੇ ਘਰ ਦੇ ਅੱਗੇ ਬਣਾਈ ਹੈ ਮਾਰਦਜਈ ਹੀ ਉਹ ਆਦਮੀ ਹੈ ਜਿਸਨੇ ਤੈਨੂੰ ਮਾਰੇ ਜਾਣ ਦੀ ਵਿਉਂਤ ਬਾਰੇ ਜਾਣਕਾਰੀ ਦੇਕੇ ਤੇਰੀ ਜਾਨ ਬਚਾਈ ਸੀ।”

ਪਾਤਸ਼ਾਹ ਨੇ ਕਿਹਾ, “ਇਸੇ ਸੂਲੀ ਤੇ ਹਾਮਾਨ ਨੂੰ ਟੰਗ ਦੇਵੋ।”

10 ਤਾਂ ਉਨ੍ਹਾਂ ਨੇ ਉਸੇ ਸੂਲੀ ਤੇ, ਜੋ ਹਾਮਾਨ ਨੇ ਮਾਰਦਕਈ ਲਈ ਬਣਾਈ ਸੀ, ਹਾਮਾਨ ਨੂੰ ਟੰਗ ਦਿੱਤਾ। ਤਾਂ ਪਾਤਸ਼ਾਹ ਦਾ ਕਰੋਧ ਢਲ ਗਿਆ।

ਯਹੂਦੀਆਂ ਦੀ ਮਦਦ ਲਈ ਪਾਤਸ਼ਾਹ ਦਾ ਹੁਕਮ

ਉਸ ਦਿਨ ਪਾਤਸ਼ਾਹ ਅਹਸ਼ਵੇਰੋਸ਼ ਨੇ ਯਹੂਦੀਆਂ ਦੇ ਵੈਰੀ ਹਾਮਾਨ ਦਾ ਸਾਰਾ ਸਮਾਨ ਤੇ ਮਲਕੀਅਤ ਰਾਣੀ ਅਸਤਰ ਦੇ ਹਵਾਲੇ ਕਰ ਦਿੱਤੀ। ਅਸਤਰ ਨੇ ਪਾਤਸ਼ਾਹ ਨੂੰ ਮਾਰਦਕਈ ਬਾਰੇ ਵੀ ਦੱਸ ਦਿੱਤਾ ਕਿ ਉਹ ਉਸ ਦਾ ਕੀ ਲੱਗਦਾ ਹੈ। ਤਦ ਮਾਰਦਕਈ ਪਾਤਸ਼ਾਹ ਨੂੰ ਮਿਲਣ ਆਇਆ। ਪਾਤਸ਼ਾਹ ਨੇ ਆਪਣੀ ਮੋਹਰ ਵਾਲੀ ਮੁੰਦਰੀ ਲਈ ਜਿਹੜੀ ਉਸ ਨੇ ਹਾਮਾਨ ਨੂੰ ਦਿੱਤੀ ਸੀ ਅਤੇ ਇਸ ਨੂੰ ਮਾਰਦਕਈ ਨੂੰ ਦੇ ਦਿੱਤਾ। ਫੇਰ ਅਸਤਰ ਨੇ ਹਾਮਾਨ ਦੀ ਸਾਰੀ ਮਲਕੀਅਤ ਦਾ ਸਰਪ੍ਰਸਤ ਮਾਰਦਕਈ ਨੂੰ ਬਣਾ ਦਿੱਤਾ।

ਅਸਤਰ ਨੇ ਮੁੜ ਪਾਤਸ਼ਾਹ ਕੋਲ ਜਾਕੇ ਉਸ ਨਾਲ ਗੱਲ ਕੀਤੀ। ਉਹ ਪਾਤਸ਼ਾਹ ਦੇ ਪੈਰਾਂ ਤੇ ਡਿੱਗ ਕੇ ਅਤੇ ਰੋ ਪਈ। ਉਸ ਨੇ ਫ਼ਰਿਆਦ ਕੀਤੀ ਕਿ ਉਹ ਉਸ ਮੰਦੀ ਯੋਜਨਾ ਨੂੰ ਰੱਦ ਕਰ ਦੇਵੇ ਜੋ ਹਾਮਾਨ ਅਗਾਗੀ ਨੇ ਯਹੂਦੀਆਂ ਦੇ ਖਿਲਾਫ਼ ਬਾਣਾਈ ਸੀ।

ਤਦ ਰਾਜੇ ਨੇ ਅਸਤਰ ਵੱਲ ਆਪਣਾ ਸੁਨਿਹਰੀ ਰਾਜ-ਦੰਡ ਵੱਧਾਇਆ, ਅਤੇ ਉਹ ਉੱਠ ਕੇ ਪਾਤਸ਼ਾਹ ਦੇ ਸਾਹਮਣੇ ਜਾ ਖਲੋਤੀ। ਫੇਰ ਅਸਤਰ ਨੇ ਆਖਿਆ, “ਪਾਤਸ਼ਾਹ, ਜੇਕਰ ਤੂੰ ਮੈਨੂੰ ਪਸੰਦ ਕਰਦਾ ਹੈਂ ਅਤੇ ਜੇਕਰ ਤੂੰ ਮੇਰੇ ਤੇ ਪ੍ਰਸੰਨ ਹੈ ਅਤੇ ਜੇਕਰ ਤੈਨੂੰ ਮੇਰਾ ਵਿੱਚਾਰ ਚੰਗਾ ਲੱਗੇ ਤੇ ਜੇਕਰ ਤੂੰ ਮੇਰੇ ਨਾਲ ਖੁਸ਼ ਹੈਂ, ਤਾਂ ਕਿਰਪਾ ਕਰਕੇ ਇੱਕ ਨਵਾਂ ਹੁਕਮ ਜਾਰੀ ਕਰ ਦਿਓ ਜੋ ਕਿ ਅਗਾਰੀ ਹਮਦਾਬਾ ਦੇ ਪੁੱਤਰ ਹਾਮਾਨ ਦੇ ਆਦੇਸ਼ ਨੂੰ ਰੱਦ ਕਰ ਦੇਵੇ। ਉਸ ਨੇ ਪਾਤਸ਼ਹ ਦੇ ਸੂਬੇ ਵਿੱਚ ਸਾਰੇ ਯਹੂਦੀਆਂ ਨੂੰ ਤਬਾਹ ਕਰਣ ਦਾ ਆਦੇਸ਼ ਦਿੱਤਾ ਹੈ। ਮੈਂ ਪਾਤਸ਼ਾਹ ਅੱਗੇ ਅਰਜ਼ ਇਸ ਲਈ ਕਰ ਰਹੀ ਹਾਂ ਕਿਉਂ ਕਿ ਮੈਂ ਆਪਣੇ ਲੋਕਾਂ ਨਾਲ ਇਹ ਭਿਆਨਕ ਕਰੋਪੀ ਹੁੰਦੀ ਨਹੀਂ ਵੇਖ ਸੱਕਦੀ। ਮੈਂ ਆਪਣੇ ਘਰਾਣੇ ਨੂੰ ਨਸ਼ਟ ਹੁੰਦਾ, ਮਰਦਾ ਨਹੀਂ ਵੇਖ ਸੱਕਦੀ।”

ਪਾਤਸ਼ਾਹ ਅਹਸ਼ਵੇਰੋਸ਼ ਨੇ ਰਾਣੀ ਅਸਤਰ ਅਤੇ ਮਾਰਦਕਈ ਨੂੰ ਆਖਿਆ, “ਕਿਉਂ ਕਿ ਹਾਮਾਨ ਯਹੂਦੀਆਂ ਦੇ ਖਿਲਾਫ ਸੀ। ਇਸ ਲਈ ਮੈਂ ਉਸਦੀ ਜਾਇਦਾਦ ਅਸਤਰ ਨੂੰ ਸੌਂਪ ਦਿੱਤੀ। ਅਤੇ ਮੇਰੇ ਸਿਪਾਹੀਆਂ ਨੇ ਉਸ ਨੂੰ ਸੂਲੀ ਚਾਢ਼ ਦਿੱਤਾ। ਰਾਜੇ ਦੇ ਅਧਿਕਾਰ ਨਾਲ ਯਹੂਦੀਆਂ ਨਾਲ ਸੰਬੰਧਿਤ ਇੱਕ ਹੋਰ ਹੁਕਮ ਲਿਖੋ। ਤੁਸੀਂ ਜੋ ਵੀ ਸਮਝੋਁ ਕਿ ਜਿਸ ਨਾਲ ਯਹੂਦੀਆਂ ਦਾ ਭਲਾ ਹੋਵੇਗਾ, ਇਸ ਨੂੰ ਲਿਖੋ ਅਤੇ ਇਸ ਉੱਤੇ ਰਾਜੇ ਦੀ ਮੋਹਰ ਲਾ ਦਿਓ। ਕਿਉਂ ਕਿ ਜੋ ਕੁਝ ਵੀ ਪਾਤਸ਼ਾਹ ਦੇ ਨਾਉਂ ਤੇ ਲਿਖਿਆ ਜਾਵੇਗਾ ਅਤੇ ਜੇਕਰ ਉਸ ਉੱਪਰ ਪਾਤਸ਼ਾਹ ਦੀ ਮੋਹਰ ਲੱਗ ਜਾਵੇ ਤਾਂ ਉਸ ਨੂੰ ਕੋਈ ਵੀ ਰੱਦ ਨਹੀਂ ਕਰ ਸੱਕਦਾ।”

ਜਲਦੀ ਹੀ ਪਾਤਸ਼ਾਹ ਦੇ ਸੱਕੱਤਰ ਸੱਦੇ ਗਏ। ਇਹ ਸਭ ਕਾਰਜ ਸੀਵਾਨ ਦੇ ਤੀਜੇ ਮਹੀਨੇ ਦੇ ਤੇਈਵੇਂ ਦਿਨ ਨੂੰ ਕੀਤਾ ਗਿਆ। ਉਨ੍ਹਾਂ ਸੱਕੱਤਰਾਂ ਨੇ ਮਾਰਦਕਈ ਦੇ ਹੁਕਮ ਮੁਤਾਬਕ ਯਹੂਦੀਆਂ, ਆਗੂਆਂ, ਰਾਜਪਾਲਾਂ ਅਤੇ ਹਿਂਦ ਤੋਂ ਕੁਸ਼ ਤੀਕ 127 ਸੂਬਿਆਂ ਦੇ ਅਧਿਕਾਰੀਆਂ ਨੂੰ ਲਿਖਿਆ। ਉਹ ਆਦੇਸ਼ ਲੋਕਾਂ ਦੇ ਹਰ ਸਮੂਹ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਅਤੇ ਵਰਨਮਾਲਾ ਵਿੱਚ ਲਿਖੇ ਗਏ ਸਨ। 10 ਮਾਰਦਕਈ ਨੇ ਰਾਜੇ ਦੇ ਅਧਿਕਾਰ ਮੁਤਾਬਿਕ ਆਦੇਸ਼ ਨੂੰ ਲਿਖਿਆ ਅਤੇ ਪਾਤਸ਼ਾਹ ਦੀ ਮੋਹਰ ਨਾਲ ਚਿੱਠੀਆਂ ਨੂੰ ਬੰਦ ਕੀਤਾ ਫੇਰ ਉਸ ਨੇ ਉਨ੍ਹਾਂ ਪੱਤਰਾਂ ਨੂੰ ਘੋੜਿਆਂ ਤੇ ਸੰਦੇਸ਼ਵਾਹਕਾਂ ਰਾਹੀਂ ਭੇਜ ਦਿੱਤਾ। ਉਹ ਤੇਜ ਘੋਢ਼ਿਆਂ ਉੱਤੇ ਸਵਾਰ ਹੋ ਗਏ ਤਾਂ ਕਿ ਉਹ ਚਿੱਠੀਆਂ ਨੂੰ ਜਲਦ ਤੋਂ ਜਲਦ ਪਹੁੰਚਾ ਸੱਕਣ। ਉਨ੍ਹਾਂ ਚਿੱਠੀਆਂ ਵਿੱਚ ਪਾਤਸ਼ਾਹ ਦਾ ਹੁਕਮ ਇਉਂ ਸੀ:

11 ਹਰ ਇੱਕ ਸ਼ਹਿਰ ਦੇ ਯਹੂਦੀਆਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਇੱਕ ਬਾਵੇਂ ਇਕੱਠੇ ਹੋਣ ਦਾ ਹੱਕ ਹੈ। ਜੇਕਰ ਕਿਸੇ ਵੀ ਕੌਮ ਦੀ ਫ਼ੌਜ ਉਨ੍ਹਾਂ, ਦੀਆਂ ਔਰਤਾਂ ਜਾਂ ਉਨ੍ਹਾਂ ਦੇ ਬੱਚਿਆਂ ਉੱਤੇ ਹਮਲਾ ਕਰੇ, ਤਾਂ ਉਨ੍ਹਾਂ ਨੂੰ ਉਸ ਪੂਰੀ ਫ਼ੌਜ ਨੂੰ ਤਬਾਹ ਕਰਨ, ਮਾਰਨ ਅਤੇ ਨਸ਼ਟ ਕਰਨ ਦਾ ਪੂਰਾ ਹੱਕ ਹੈ। ਯਹੂਦੀਆਂ ਨੂੰ ਉਨ੍ਹਾਂ ਵੈਰੀਆਂ ਨੂੰ ਨਸ਼ਟ ਕਰਕੇ ਉਨ੍ਹਾਂ ਦੀ ਦੋਲਤ ਲੈਣ ਦਾ ਵੀ ਪੂਰਾ ਹੱਕ ਹੈ।

12 ਜਿਹੜਾ ਦਿਨ ਯਹੂਦੀਆਂ ਦੇ ਇਹ ਸਭ ਕਰਨ ਲਈ ਮੁਕਰ੍ਰਰ ਕੀਤਾ ਗਿਆ ਸੀ ਉਹ ਅਦਾਰ ਦੇ ਬਾਰ੍ਹਵੇਂ ਮਹੀਨੇ ਦਾ ਤੇਰ੍ਹਵਾਂ ਦਿਨ ਸੀ। ਯਹੂਦੀਆਂ ਨੂੰ ਪਾਤਸ਼ਾਹ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਇਉਂ ਕਰਨ ਦਾ ਇਖਤਿਆਰ ਸੀ। 13 ਇਸ ਆਦੇਸ਼ ਦੀ ਇੱਕ ਨਕਲ ਹਰ ਕੌਮ ਦੇ ਲੋਕਾਂ ਨੂੰ, ਸਾਰੇ ਰਾਜ ਵਿੱਚ ਭੇਜੀ ਗਈ। ਇਹ ਹਰ ਸੂਬੇ ਵਿੱਚ ਇੱਕ ਕਨੂੰਨ ਬਣ ਗਿਆ। ਯਹੂਦੀ ਉਸ ਖਾਸ ਦਿਨ ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ। 14 ਸੰਦੇਸ਼ਵਾਹਕਾਂ ਨੇ ਪਾਤਸ਼ਾਹ ਦੇ ਘੋੜਿਆਂ ਤੇ ਸਵਾਰ ਹੋ ਕੇ ਇਸ ਕਾਰਜ ਨੂੰ ਛੇਤੀ-ਛੇਤੀ ਖਤਮ ਕੀਤਾ। ਪਾਤਸ਼ਾਹ ਨੇ ਉਨ੍ਹਾਂ ਨੂੰ ਇਹ ਕੰਮ ਫੁਰਤੀ ਨਾਲ ਮੁਕਾਉਣ ਦਾ ਹੁਕਮ ਦਿੱਤਾ ਸੀ ਅਤੇ ਇਸ ਹੁਕਮ ਦਾ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਵੀ ਪ੍ਰਚਾਰ ਕੀਤਾ ਗਿਆ।

15 ਮਾਰਦਕਈ ਪਾਤਸ਼ਾਹ ਦੇ ਮਹਿਲ ਚੋ ਨਿਕਲਿਆ। ਉਸ ਨੇ ਨੀਲੀ ਚਿੱਟੀ ਸ਼ਾਹੀ ਪੁਸ਼ਾਕ ਅਤੇ ਸੋਨੇ ਦਾ ਇੱਕ ਵੱਡਾ ਮੁਕਟ ਅਤੇ ਕਤਾਨੀ ਤੇ ਬੈਂਗਣੀ ਰੰਗ ਦਾ ਚੋਗਾ ਪਾਇਆ ਹੋਇਆ ਸੀ। ਇਹ ਵਸਤਰ ਧਾਰਕੇ ਉਹ ਪਾਤਸ਼ਾਹ ਦੇ ਮਹਿਲੋਁ ਬਾਹਰ ਨਿਕਲਿਆ ਤੇ ਸ਼ੂਸ਼ਨ ਸ਼ਹਿਰ ਵਿੱਚ ਇਸ ਖਾਸ ਜਸ਼ਨ ਨੂੰ ਬੜੇ ਉਮਾਹ ਨਾਲ ਮਨਾਇਆ ਗਿਆ ਅਤੇ ਲੋਕ ਵੀ ਬੜੇ ਖੁਸ਼ ਹੋਏ। 16 ਇਹ ਦਿਨ ਯਹੂਦੀਆਂ ਲਈ ਖਾਸ ਖੁਸ਼ੀ ਦਾ ਦਿਨ ਸੀ। ਇਹ ਉਨ੍ਹਾਂ ਲਈ ਬਹੁਤ ਖੁਸ਼ੀਆਂ ਤੇ ਭਾਗਾਂ ਭਰਿਆਂ ਦਿਨ ਸੀ।

17 ਜਿੱਥੇ-ਕਿਤ੍ਤੇ ਵੀ ਪਾਤਸ਼ਾਹ ਦਾ ਆਦੇਸ਼ ਪਹੁੰਚਿਆ, ਸ਼ਹਿਰਾਂ ਤੇ ਸੂਬਿਆਂ ਵਿੱਚ ਯਹੂਦੀਆਂ ਦਰਮਿਆਨ ਖੁਸ਼ੀ ਦੀ ਲਹਿਰ ਦੌੜ ਗਈ। ਯਹੂਦੀ ਦਾਅਵਤਾਂ ਦੇਕੇ ਇਹ ਪਰਬ ਮਨਾ ਰਹੇ ਸਨ ਅਤੇ ਇਸ ਮੌਕੇ ਤੇ ਹੋਰਨਾਂ ਕੌਮਾਂ ਚੋ ਬਹੁਤ ਸਾਰੇ ਆਮ ਲੋਕ ਵੀ ਯਹੂਦੀ ਬਣੇ ਕਿਉਂ ਕਿ ਉਹ ਯਹੂਦੀਆਂ ਤੋਂ ਬਹੁਤ ਡਰਦੇ ਸਨ।

ਮੱਤੀ 5:43-48

ਸਭ ਲੋਕਾਂ ਨੂੰ ਪਿਆਰ ਕਰੋ(A)

43 “ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ‘ਤੁਸੀਂ ਆਪਣੇ ਗੁਆਂਢੀ ਨਾਲ ਵੀ ਪਿਆਰ ਕਰੋ [a] ਅਤੇ ਆਪਣੇ ਵੈਰੀ ਨਾਲ ਵੈਰ ਰੱਖੋ।’ 44 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਵੀ ਪਿਆਰ ਕਰੋ। ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ। 45 ਜੇਕਰ ਤੁਸੀਂ ਅਜਿਹਾ ਕਰੋਂਗੇ, ਫ਼ੇਰ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ, ਸੱਚੇ ਪੁੱਤਰ ਹੋਵੋਗੇ, ਕਿਉਂਕਿ ਪਿਤਾ ਆਪਣਾ ਸੂਰਜ, ਬੁਰੇ ਅਤੇ ਭਲੇ ਦੋਹਾਂ ਉੱਪਰ ਹੀ ਚੜ੍ਹਾਉਂਦਾ ਹੈ। ਤੁਹਾਡਾ ਪਿਤਾ ਧਰਮੀਆਂ ਅਤੇ ਕੁਧਰਮੀਆਂ ਉੱਪਰ ਵੀ ਮੀਂਹ ਵਰਸਾਉਂਦਾ ਹੈ। 46 ਜੇਕਰ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਨੂੰ ਕੋਈ ਫ਼ਲ ਨਹੀਂ ਮਿਲੇਗਾ। ਕੀ ਮਸੂਲੀਏ ਵੀ ਇਹੀ ਨਹੀਂ ਕਰਦੇ? 47 ਜੇਕਰ ਤੁਸੀਂ ਸਿਰਫ਼ ਆਪਣੇ ਦੋਸਤਾਂ ਨਾਲ ਚੰਗਾ ਵਰਤਾਓ ਕਰਦੇ ਹੋ ਤਾਂ ਤੁਸੀਂ ਦੂਸਰੇ ਲੋਕਾਂ ਨਾਲੋਂ ਚੰਗੇ ਨਹੀਂ ਹੋ। ਕੀ ਕੁਧਰਮੀ ਵੀ ਅਜਿਹਾ ਨਹੀਂ ਕਰਦੇ? 48 ਸੋ ਜਿਵੇਂ ਤੁਹਾਡਾ ਪਿਤਾ ਜਿਹੜਾ ਸੁਰਗ ਵਿੱਚ ਹੈ, ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।

Punjabi Bible: Easy-to-Read Version (ERV-PA)

2010 by World Bible Translation Center