Revised Common Lectionary (Complementary)
ਮੰਦਰ ਜਾਣ ਵੇਲੇ ਦਾ ਇੱਕ ਗੀਤ।
123 ਹੇ ਪਰਮੇਸ਼ੁਰ, ਮੈਂ ਉੱਪਰ ਤੱਕਦਾ ਹਾਂ ਅਤੇ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਹਾਂ।
ਤੁਸੀਂ ਸਵਰਗ ਵਿੱਚ ਵੱਡੇ ਰਾਜੇ ਵਾਂਗ ਬੈਠੋ।
2 ਗੁਲਾਮ ਆਪਣੀਆਂ ਲੋੜਾਂ ਲਈ ਆਪਣੇ ਮਾਲਕ ਉੱਤੇ ਨਿਰਭਰ ਕਰਦੇ ਹਨ।
ਇਸੇ ਤਰ੍ਹਾਂ, ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਾਂ,
ਅਸੀਂ ਪਰਮੇਸ਼ੁਰ ਦਾ ਸਾਡੇ ਉੱਤੇ
ਮਿਹਰ ਕਰਨ ਲਈ ਇੰਤਜ਼ਾਰ ਕਰਦੇ ਹਾਂ।
3 ਯਹੋਵਾਹ, ਸਾਡੇ ਉੱਪਰ ਮਿਹਰ ਕਰੋ;
ਕਿਉਂਕਿ ਅਸੀਂ ਬਹੁਤ ਚਿਰ ਤੱਕ ਬੇਇੱਜ਼ਤ ਹੋਏ ਹਾਂ।
4 ਅਸੀਂ ਉਨ੍ਹਾਂ ਸੁਸਤ ਗੁਮਾਨੀ ਲੋਕਾਂ ਵੱਲੋਂ ਬਹੁਤ ਬੇਇੱਜ਼ਤੀਆ
ਅਤੇ ਤੁਹਮਤਾਂ ਸਹਾਰੀਆਂ ਹਨ।
16 “ਜਿੱਥੇ ਤੱਕ ਤੇਰਾ ਸਵਾਲ ਹੈ, ਯਿਰਮਿਯਾਹ, ਯਹੂਦਾਹ ਦੇ ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰ। ਉਨ੍ਹਾਂ ਲਈ ਕੁਝ ਨਾ ਮੰਗੀਂ ਅਤੇ ਨਾ ਹੀ ਪ੍ਰਾਰਥਨਾ ਕਰੀਂ ਉਨ੍ਹਾਂ ਲਈ। ਮੇਰੇ ਕੋਲੋਂ ਉਨ੍ਹਾਂ ਲਈ ਸਹਾਇਤਾ ਨਾ ਮੰਗੀਁ। ਮੈਂ ਉਨ੍ਹਾਂ ਲਈ ਕੀਤੀ ਗਈ ਤੇਰੀ ਪ੍ਰਾਰਥਨਾ ਨੂੰ ਨਹੀਂ ਸੁਣਾਂਗਾ। 17 ਮੈਂ ਜਾਣਦਾ ਹਾਂ ਕਿ ਤੂੰ ਦੇਖਦਾ ਹੈਂ ਕਿ ਉਹ ਲੋਕ ਯਹੂਦਾਹ ਦੇ ਕਸਬਿਆਂ ਕੀ ਕਰ ਰਹੇ ਹਨ। ਤੂੰ ਦੇਖ ਸੱਕਦਾ ਹੈ ਕਿ ਉਹ ਯਰੂਸ਼ਲਮ ਸ਼ਹਿਰ ਦੇ ਗਲੀਆਂ ਬਾਜ਼ਾਰਾਂ ਵਿੱਚ ਕੀ ਕਰ ਰਹੇ ਹਨ। 18 ਇਹ ਹੈ ਜੋ ਯਹੂਦਾਹ ਦੇ ਲੋਕ ਕਰ ਰਹੇ ਹਨ: ਬੱਚੇ ਲਕੜਾਂ ਇਕੱਠੀਆਂ ਕਰਦੇ ਹਨ। ਪਿਤਾ ਲਕੜੀ ਨੂੰ ਅੱਗ ਬਾਲਣ ਲਈ ਇਸਤੇਮਾਲ ਕਰਦੇ ਹਨ। ਔਰਤਾਂ ਆਟਾ ਗੁਨ੍ਹ ਕੇ ਤੌਣ ਬਣਾਉਦੀਆਂ ਹਨ ਅਤੇ ਰੋਟੀਆਂ ਬਣਾਕੇ ਅਕਾਸ਼ ਦੀ ਰਾਣੀ (ਝੂਠੀ ਦੇਵੀ) ਨੂੰ ਚੜ੍ਹਾਉਂਦੀਆਂ ਹਨ। ਯਹੂਦਾਹ ਦੇ ਉਹ ਲੋਕ ਹੋਰਨਾਂ ਦੇਵਤਿਆਂ ਦੀ ਪੀਣ ਦੀ ਭੇਟ ਚੜ੍ਹਾ ਕੇ ਉਪਾਸਨਾ ਕਰਦੇ ਹਨ। ਉਹ ਇਹ ਗੱਲਾਂ ਕਰਕੇ ਮੈਨੂੰ ਗੁੱਸਾ ਦਿਵਾਉਂਦੇ ਹਨ। 19 ਪਰ ਯਹੂਦਾਹ ਦੇ ਲੋਕ ਜਿਸ ਨੂੰ ਸੱਚਮੁੱਚ ਨੁਕਸਾਨ ਪੁਚਾ ਰਹੇ ਹਨ ਉਹ ਮੈਂ ਨਹੀਂ-ਯਹੋਵਾਹ ਵੱਲੋਂ ਇਹ ਸੰਦੇਸ਼ ਹੈ-“ਉਹ ਸਿਰਫ਼ ਆਪਣੇ ਆਪ ਨੂੰ ਹੀ ਦੁੱਖ ਪੁਚਾ ਰਹੇ ਹਨ। ਉਹ ਖੁਦ ਆਪਣੇ ਆਪ ਨੂੰ ਸ਼ਰਮਸਾਰ ਕਰ ਰਹੇ ਹਨ।”
20 ਇਸ ਲਈ ਯਹੋਵਾਹ ਇਹ ਆਖਦਾ ਹੈ: “ਮੈਂ ਇਸ ਥਾਂ ਦੇ ਵਿਰੁੱਧ ਆਪਣਾ ਕਹਿਰ ਦਰਸਾਵਾਂਗਾ। ਮੈਂ ਲੋਕਾਂ ਅਤੇ ਪਸ਼ੂਆਂ ਨੂੰ ਸਜ਼ਾ ਦੇਵਾਂਗਾ। ਮੈਂ ਖੇਤਾਂ ਦੇ ਰੁੱਖਾਂ ਨੂੰ ਸਜ਼ਾ ਦਿਆਂਗਾ ਅਤੇ ਜ਼ਮੀਨ ਉੱਤੇ ਉੱਗਣ ਵਾਲੀਆਂ ਫ਼ਸਲਾਂ ਨੂੰ ਸਜ਼ਾ ਦਿਆਂਗਾ। ਮੇਰਾ ਗੁੱਸਾ ਤੇਜ਼ ਅੱਗ ਵਰਗਾ ਹੋਵੇਗਾ-ਅਤੇ ਕੋਈ ਵੀ ਬੰਦਾ ਉਸ ਨੂੰ ਰੋਕ ਨਹੀਂ ਸੱਕੇਗਾ।”
ਯਹੋਵਾਹ ਬਲੀ ਨਾਲੋਂ ਵੱਧੇਰੇ ਆਗਿਆਕਰਤਾ ਚਾਹੁੰਦਾ ਹੈ
21 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਇਹ ਗੱਲਾਂ ਆਖਦਾ ਹੈ, “ਜਾਓ ਅਤੇ ਜਿੰਨੀਆਂ ਮਰਜ਼ੀ ਹੋਮ ਦੀਆਂ ਭੇਟਾਂ ਅਤੇ ਬਲੀਆਂ ਚੜ੍ਹਾਓ। ਉਨ੍ਹਾਂ ਬਲੀਆਂ ਦਾ ਮਾਸ ਖੁਦ ਖਾਓ। 22 ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ। ਮੈਂ ਉਨ੍ਹਾਂ ਨਾਲ ਗੱਲ ਕੀਤੀ ਸੀ, ਪਰ ਮੈਂ ਉਨ੍ਹਾਂ ਨੂੰ ਹੋਮ ਦੀਆਂ ਭੇਟਾਂ ਅਤੇ ਬਲੀਆਂ ਬਾਰੇ ਕੋਈ ਆਦੇਸ਼ ਨਹੀਂ ਦਿੱਤਾ ਸੀ। 23 ਮੈਂ ਉਨ੍ਹਾਂ ਨੂੰ ਸਿਰਫ਼ ਇਹੀ ਆਦੇਸ਼ ਦਿੱਤਾ ਸੀ: ‘ਮੇਰਾ ਹੁਕਮ ਮੰਨੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ, ਅਤੇ ਤੁਸੀਂ ਮੇਰੇ ਬੰਦੇ ਹੋਵੋਗੇ। ਉਹ ਸਭ ਕੁਝ ਕਰੋ ਜਿਸਦਾ ਮੈਂ ਆਦੇਸ਼ ਦਿੰਦਾ ਹਾਂ ਅਤੇ ਤੁਹਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।’
24 “ਪਰ ਤੁਹਾਡੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਉਹ ਜ਼ਿੱਦੀ ਸਨ ਅਤੇ ਮਨ ਆਈਆਂ ਕਰਦੇ ਸਨ। ਉਹ ਨੇਕ ਨਹੀਂ ਬਣੇ। ਉਹ ਹੋਰ ਵੀ ਮੰਦੇ ਬਣ ਗਏ-ਉਹ ਪਿੱਛਾਂਹ ਮੁੜ ਗਏ, ਅਗਾਂਹ ਨਹੀਂ ਵੱਧੇ। 25 ਉਸ ਦਿਨ ਤੋਂ ਜਦੋਂ ਤੁਹਾਡੇ ਪੁਰਖਿਆਂ ਨੇ ਮਿਸਰ ਛੱਡਿਆ, ਅੱਜ ਦਿਨ ਤੱਕ ਮੈਂ ਆਪਣੇ ਸੇਵਕਾਂ ਨੂੰ ਤੁਹਾਡੇ ਵੱਲ ਭੇਜਿਆ ਹੈ। ਮੇਰੇ ਸੇਵਕ ਨਬੀ ਸਨ। ਮੈਂ ਉਨ੍ਹਾਂ ਨੂੰ ਬਾਰ-ਬਾਰ ਤੁਹਾਡੇ ਵੱਲ ਘਲਿਆ। 26 ਪਰ ਤੁਹਾਡੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਉਹ ਬਹੁਤ ਜ਼ਿੱਦੀ ਸਨ ਅਤੇ ਉਨ੍ਹਾਂ ਨੇ ਆਪਣੇ ਮਾਪਿਆਂ ਨਾਲੋਂ ਵੀ ਮੰਦੇ ਕੰਮ ਕੀਤੇ।
7 ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਸਾਹਮਣੇ ਪੇਸ਼ ਹੋਏ ਤੱਥਾਂ ਨੂੰ ਗਹੁ ਨਾਲ ਦੇਖੋਂ। ਜੋ ਕੋਈ ਵਿਅਕਤੀ ਸੋਚਦਾ ਹੈ ਕਿ ਉਹ ਮਸੀਹ ਨਾਲ ਸੰਬੰਧਿਤ ਹੈ। ਤਾਂ ਉਸ ਨੂੰ ਚੇਤੇ ਰੱਖਣਾ ਚਾਹੀਦਾ ਜਿਵੇਂ ਉਹ ਸੰਬੰਧਿਤ ਹੈ ਅਸੀਂ ਵੀ ਉਵੇਂ ਹੀ ਮਸੀਹ ਨਾਲ ਸੰਬੰਧ ਰੱਖਦੇ ਹਾਂ। 8 ਇਹ ਸੱਚ ਹੈ ਕਿ ਅਸੀਂ ਪ੍ਰਭੂ ਵੱਲੋਂ ਦਿੱਤੇ ਗਏ ਇਖਤਿਆਰ ਬਾਰੇ ਸ਼ੇਖੀ ਮਾਰਦੇ ਹਾਂ। ਪਰ ਉਸ ਨੇ ਤੁਹਾਨੂੰ ਮਜ਼ਬੂਤ ਬਨਾਉਣ ਲਈ ਸਾਨੂੰ ਇਹ ਇਖਤਿਆਰ ਦਿੱਤਾ ਹੈ ਨਾ ਕਿ ਤੁਹਾਨੂੰ ਦੁੱਖ ਪਹੁੰਚਾਉਣ ਲਈ। ਇਸ ਲਈ ਮੈਂ ਆਪਣੀ ਸ਼ੇਖੀ ਉੱਤੇ ਸ਼ਰਮਸਾਰ ਨਹੀਂ ਹਾਂ। 9 ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਹ ਸੋਚੋ ਕਿ ਮੈਂ ਤੁਹਾਨੂੰ ਆਪਣੇ ਪੱਤਰਾਂ ਰਾਹੀਂ ਭੈਭੀਤ ਕਰ ਰਿਹਾ ਹਾਂ। 10 ਕੁਝ ਲੋਕੀਂ ਆਖਦੇ ਨੇ, “ਪੌਲੁਸ ਦੇ ਪੱਤਰ ਸ਼ਕਤੀਸ਼ਾਲੀ ਹਨ ਤੇ ਮਹੱਤਵਪੂਰਣ ਹਨ। ਪਰ ਜਦੋਂ ਉਹ ਸਾਡੇ ਨਾਲ ਹੁੰਦਾ ਹੈ ਉਹ ਕਮਜ਼ੋਰ ਹੁੰਦਾ ਹੈ। ਅਤੇ ਉਸਦੀ ਬੋਲਚਾਲ ਕੁਝ ਵੀ ਨਹੀਂ ਹੁੰਦੀ।” 11 ਉਨ੍ਹਾਂ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ; ਹੁਣ ਅਸੀਂ ਉੱਥੇ ਤੁਹਾਡੇ ਨਾਲ ਨਹੀਂ ਹਾਂ ਇਸ ਲਈ ਇਹ ਗੱਲਾਂ ਅਸੀਂ ਪੱਤਰਾਂ ਰਾਹੀਂ ਆਖ ਰਹੇ ਹਾਂ। ਪਰ ਜਦੋਂ ਅਸੀ ਤੁਹਾਡੇ ਨਾਲ ਹੋਵਾਂਗੇ, ਤਾਂ ਜਿਹੜਾ ਇਖਤਿਆਰ ਅਸੀਂ ਆਪਣੀਆਂ ਚਿੱਠੀਆਂ ਵਿੱਚ ਵਿਖਾਉਂਦੇ ਹਾਂ, ਉਹੀ ਇਖਤਿਆਰ ਅਸੀਂ ਤੁਹਾਨੂੰ ਵਿਖਾਵਾਂਗੇ।
2010 by World Bible Translation Center