Revised Common Lectionary (Complementary)
ਦਾਊਦ ਦਾ ਇੱਕ ਗੀਤ, ਜਿਹੜਾ ਉਸ ਨੇ ਯਹੋਵਾਹ ਨੂੰ ਸੁਣਾਇਆ ਸੀ। ਇਹ ਗੀਤ ਕੂਸ਼ ਬਾਰੇ ਹੈ [a] ਜੋ ਕਿ ਬਿਨਯਾਮਿਨ ਦੇ ਪਰਿਵਾਰਿਕ ਸਮੂਹ ਵਿੱਚੋਂ ਸੀ।
7 ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਸ਼ਰਨ ਲੈਂਦਾ ਹਾਂ।
ਮੈਨੂੰ ਉਨ੍ਹਾਂ ਲੋਕਾਂ ਤੋਂ ਬਚਾ ਜਿਹੜੇ ਮੇਰੇ ਪਿੱਛੇ ਹਨ। ਮੈਨੂੰ ਬਚਾਉ।
2 ਜੇ ਤੂੰ ਮੈਨੂੰ ਨਹੀਂ ਬਚਾਵੇਂਗਾ, ਮੈਂ ਸ਼ੇਰ ਦੁਆਰਾ ਫ਼ੜੇ ਅਤੇ ਧੂਏ ਜਾਣ ਵਾਲੇ ਜਾਨਵਰ ਵਰਗਾ ਹੋਵਾਂਗਾ।
ਜਿਸ ਨੂੰ ਕੋਈ ਵੀ ਨਹੀਂ ਬਚਾਉਂਦਾ।
3 ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਕੋਈ ਮੰਦਾ ਕੰਮ ਨਹੀਂ ਕੀਤਾ।
ਮੈਂ ਵਾਅਦਾ ਕਰਦਾ ਹਾਂ ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ।
4 ਮੈਂ ਆਪਣੇ ਕਿਸੇ ਵੀ ਸਹਾਇਕ ਦਾ ਮੰਦਾ ਕੰਮ ਨਹੀਂ ਕੀਤਾ।
ਅਤੇ ਨਾ ਹੀ ਆਪਣੇ ਸਹਾਇਕ ਦੇ ਦੁਸ਼ਮਣਾਂ ਦੀ ਕੋਈ ਮਦਦ ਕੀਤੀ ਹੈ।
5 ਜੇ ਇਹ ਸੱਚ ਨਹੀਂ ਹੈ, ਤਾਂ ਮੈਨੂੰ ਸਜ਼ਾ ਦੇਵੋ।
ਮੇਰੇ ਦੁਸ਼ਮਣ ਨੂੰ ਮੇਰਾ ਪਿੱਛਾ ਕਰਨ ਦਿਉ, ਤੇ ਉਸ ਨੂੰ ਮੈਨੂੰ ਮਾਰ ਲੈਣ ਦਿਉ।
ਉਸ ਨੂੰ ਮੈਨੂੰ ਧਰਤੀ ਅੰਦਰ ਦੱਬ ਲੈਣ ਦਿਉ ਅਤੇ ਮੈਨੂੰ ਮਿਧਣ ਦਿਉ ਅਤੇ ਮੇਰੀ ਰੂਹ ਨੂੰ ਗੰਦਗੀ ਅੰਦਰ ਪਾ ਲੈਣ ਦਿਉ।
6 ਹੇ ਯਹੋਵਾਹ, ਉੱਠੋ ਤੇ ਆਪਣਾ ਗੁੱਸਾ ਦਿਖਾਉ।
ਮੇਰਾ ਵੈਰੀ ਗੁੱਸੇ ਹੈ। ਇਸ ਲਈ ਤੁਸੀਂ ਉੱਠੋ ਤੇ ਉਸ ਦੇ ਵਿਰੁੱਧ ਲੜੋ।
ਹੇ ਪਰਮੇਸ਼ੁਰ, ਉੱਠੋ ਤੇ ਨਿਆਂ ਦੀ ਘੋਸ਼ਣਾ ਕਰੋ।
7 ਯਹੋਵਾਹ, ਲੋਕਾਂ ਦਾ ਨਿਆਂ ਕਰੋ।
ਕੌਮਾਂ ਨੂੰ ਇਕੱਠਿਆਂ ਤੁਹਾਡਾ ਸਾਹਮਣਾ ਕਰਨ ਦਿਉ।
8 ਅਤੇ ਲੋਕਾਂ ਦਾ ਨਿਆਂ ਕਰੋ।
ਯਹੋਵਾਹ, ਮੇਰਾ ਨਿਆਂ ਕਰੋ।
ਸਿੱਧ ਕਰੋ ਕਿ ਮੈਂ ਬੇਕਸੂਰ ਹਾਂ।
9 ਮੰਦੇ ਲੋਕਾਂ ਨੂੰ ਸਜ਼ਾ ਦਿਉ,
ਅਤੇ ਚੰਗੇ ਲੋਕਾਂ ਦੇ ਸਹਾਇਕ ਬਣੋ।
ਹੇ ਪਰਮੇਸ਼ੁਰ, ਤੁਸੀਂ ਚੰਗੇ ਹੋ,
ਤੁਸੀਂ ਲੋਕਾਂ ਦੇ ਅੰਦਰਲੇ ਪਨ ਨੂੰ ਵੇਖ ਸੱਕਦੇ ਹੋ।
10 ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਕੋਲ ਨਿਸ਼ਕਪਟ ਹਿਰਦੇ ਹਨ।
ਇਸ ਲਈ ਪਰਮੇਸ਼ੁਰ ਮੇਰੀ ਰੱਖਿਆ ਕਰੇਗਾ।
11 ਪਰਮੇਸ਼ੁਰ ਸਹੀ ਨਿਆਂਕਾਰ ਹੈ।
ਉਹ ਹਮੇਸ਼ਾ ਦੁਸ਼ਟ ਲੋਕਾਂ ਦੇ ਵਿਰੁੱਧ ਬੋਲਦਾ ਹੈ।
12-13 ਪਰਮੇਸ਼ੁਰ ਇੱਕ ਫ਼ੈਸਲਾ ਕਰਨ ਤੋਂ ਬਾਅਦ,
ਉਹ ਆਪਣਾ ਮਨ ਨਹੀਂ ਬਦਲਦਾ।
ਪਰਮੇਸ਼ੁਰ ਮੰਦੇ ਲੋਕਾਂ ਨੂੰ ਦੰਡ ਦੇਣ ਲਈ ਸਦਾ ਤਿਆਰ ਹੈ।
14 ਕੁਝ ਲੋਕ ਹਮੇਸ਼ਾ ਮੁਸੀਬਤਾਂ ਖੜੀਆਂ ਕਰਨ ਦੀਆਂ ਵਿਉਂਤਾਂ ਬਣਾਉਂਦੇ ਹਨ।
ਉਹ ਗੁਪਤ ਯੋਜਨਾਵਾਂ ਬਣਾਉਂਦੇ ਹਨ
ਅਤੇ ਝੂਠ ਬੋਲਦੇ ਹਨ
15 ਉਹ ਹੋਰਾਂ ਨੂੰ ਫ਼ਸਾਉਣ ਅਤੇ ਉਨ੍ਹਾਂ ਨੂੰ ਸੱਟਾਂ ਮਾਰਨ ਦੀਆਂ ਯੋਜਨਾਵਾਂ ਬਣਾਉਂਦੇ ਹਨ।
ਪਰ ਉਹ ਖੁਦ ਹੀ ਆਪਣੇ ਜਾਲ ਵਿੱਚ ਫ਼ਸ ਜਾਵਣਗੇ।
16 ਉਨ੍ਹਾਂ ਨੂੰ ਉਹ ਸਜ਼ਾ ਮਿਲੇਗੀ ਜਿਸਦੇ ਉਹ ਅਧਿਕਾਰੀ ਹਨ।
ਉਹ ਹੋਰਾਂ ਲਈ ਜਾਲਮ ਸਨ।
ਪਰ ਉਨ੍ਹਾਂ ਨੂੰ ਉਨ੍ਹਾਂ ਦੇ ਗਲਤ ਕਾਰਿਆਂ ਵਾਸਤੇ ਸਜ਼ਾ ਮਿਲੇਗੀ।
17 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ ਕਿਉਂਕਿ ਉਹ ਭਲਾ ਹੈ।
ਮੈਂ ਅੱਤ ਉੱਚੇ ਯਹੋਵਾਹ ਦੇ ਨਾਮ ਦੀ ਉਸਤਤਿ ਕਰਾਂਗਾ।
3 ਅਸਤਰ ਨੇ ਮੁੜ ਪਾਤਸ਼ਾਹ ਕੋਲ ਜਾਕੇ ਉਸ ਨਾਲ ਗੱਲ ਕੀਤੀ। ਉਹ ਪਾਤਸ਼ਾਹ ਦੇ ਪੈਰਾਂ ਤੇ ਡਿੱਗ ਕੇ ਅਤੇ ਰੋ ਪਈ। ਉਸ ਨੇ ਫ਼ਰਿਆਦ ਕੀਤੀ ਕਿ ਉਹ ਉਸ ਮੰਦੀ ਯੋਜਨਾ ਨੂੰ ਰੱਦ ਕਰ ਦੇਵੇ ਜੋ ਹਾਮਾਨ ਅਗਾਗੀ ਨੇ ਯਹੂਦੀਆਂ ਦੇ ਖਿਲਾਫ਼ ਬਾਣਾਈ ਸੀ।
4 ਤਦ ਰਾਜੇ ਨੇ ਅਸਤਰ ਵੱਲ ਆਪਣਾ ਸੁਨਿਹਰੀ ਰਾਜ-ਦੰਡ ਵੱਧਾਇਆ, ਅਤੇ ਉਹ ਉੱਠ ਕੇ ਪਾਤਸ਼ਾਹ ਦੇ ਸਾਹਮਣੇ ਜਾ ਖਲੋਤੀ। 5 ਫੇਰ ਅਸਤਰ ਨੇ ਆਖਿਆ, “ਪਾਤਸ਼ਾਹ, ਜੇਕਰ ਤੂੰ ਮੈਨੂੰ ਪਸੰਦ ਕਰਦਾ ਹੈਂ ਅਤੇ ਜੇਕਰ ਤੂੰ ਮੇਰੇ ਤੇ ਪ੍ਰਸੰਨ ਹੈ ਅਤੇ ਜੇਕਰ ਤੈਨੂੰ ਮੇਰਾ ਵਿੱਚਾਰ ਚੰਗਾ ਲੱਗੇ ਤੇ ਜੇਕਰ ਤੂੰ ਮੇਰੇ ਨਾਲ ਖੁਸ਼ ਹੈਂ, ਤਾਂ ਕਿਰਪਾ ਕਰਕੇ ਇੱਕ ਨਵਾਂ ਹੁਕਮ ਜਾਰੀ ਕਰ ਦਿਓ ਜੋ ਕਿ ਅਗਾਰੀ ਹਮਦਾਬਾ ਦੇ ਪੁੱਤਰ ਹਾਮਾਨ ਦੇ ਆਦੇਸ਼ ਨੂੰ ਰੱਦ ਕਰ ਦੇਵੇ। ਉਸ ਨੇ ਪਾਤਸ਼ਹ ਦੇ ਸੂਬੇ ਵਿੱਚ ਸਾਰੇ ਯਹੂਦੀਆਂ ਨੂੰ ਤਬਾਹ ਕਰਣ ਦਾ ਆਦੇਸ਼ ਦਿੱਤਾ ਹੈ। 6 ਮੈਂ ਪਾਤਸ਼ਾਹ ਅੱਗੇ ਅਰਜ਼ ਇਸ ਲਈ ਕਰ ਰਹੀ ਹਾਂ ਕਿਉਂ ਕਿ ਮੈਂ ਆਪਣੇ ਲੋਕਾਂ ਨਾਲ ਇਹ ਭਿਆਨਕ ਕਰੋਪੀ ਹੁੰਦੀ ਨਹੀਂ ਵੇਖ ਸੱਕਦੀ। ਮੈਂ ਆਪਣੇ ਘਰਾਣੇ ਨੂੰ ਨਸ਼ਟ ਹੁੰਦਾ, ਮਰਦਾ ਨਹੀਂ ਵੇਖ ਸੱਕਦੀ।”
7 ਪਾਤਸ਼ਾਹ ਅਹਸ਼ਵੇਰੋਸ਼ ਨੇ ਰਾਣੀ ਅਸਤਰ ਅਤੇ ਮਾਰਦਕਈ ਨੂੰ ਆਖਿਆ, “ਕਿਉਂ ਕਿ ਹਾਮਾਨ ਯਹੂਦੀਆਂ ਦੇ ਖਿਲਾਫ ਸੀ। ਇਸ ਲਈ ਮੈਂ ਉਸਦੀ ਜਾਇਦਾਦ ਅਸਤਰ ਨੂੰ ਸੌਂਪ ਦਿੱਤੀ। ਅਤੇ ਮੇਰੇ ਸਿਪਾਹੀਆਂ ਨੇ ਉਸ ਨੂੰ ਸੂਲੀ ਚਾਢ਼ ਦਿੱਤਾ। 8 ਰਾਜੇ ਦੇ ਅਧਿਕਾਰ ਨਾਲ ਯਹੂਦੀਆਂ ਨਾਲ ਸੰਬੰਧਿਤ ਇੱਕ ਹੋਰ ਹੁਕਮ ਲਿਖੋ। ਤੁਸੀਂ ਜੋ ਵੀ ਸਮਝੋਁ ਕਿ ਜਿਸ ਨਾਲ ਯਹੂਦੀਆਂ ਦਾ ਭਲਾ ਹੋਵੇਗਾ, ਇਸ ਨੂੰ ਲਿਖੋ ਅਤੇ ਇਸ ਉੱਤੇ ਰਾਜੇ ਦੀ ਮੋਹਰ ਲਾ ਦਿਓ। ਕਿਉਂ ਕਿ ਜੋ ਕੁਝ ਵੀ ਪਾਤਸ਼ਾਹ ਦੇ ਨਾਉਂ ਤੇ ਲਿਖਿਆ ਜਾਵੇਗਾ ਅਤੇ ਜੇਕਰ ਉਸ ਉੱਪਰ ਪਾਤਸ਼ਾਹ ਦੀ ਮੋਹਰ ਲੱਗ ਜਾਵੇ ਤਾਂ ਉਸ ਨੂੰ ਕੋਈ ਵੀ ਰੱਦ ਨਹੀਂ ਕਰ ਸੱਕਦਾ।”
9 ਜਲਦੀ ਹੀ ਪਾਤਸ਼ਾਹ ਦੇ ਸੱਕੱਤਰ ਸੱਦੇ ਗਏ। ਇਹ ਸਭ ਕਾਰਜ ਸੀਵਾਨ ਦੇ ਤੀਜੇ ਮਹੀਨੇ ਦੇ ਤੇਈਵੇਂ ਦਿਨ ਨੂੰ ਕੀਤਾ ਗਿਆ। ਉਨ੍ਹਾਂ ਸੱਕੱਤਰਾਂ ਨੇ ਮਾਰਦਕਈ ਦੇ ਹੁਕਮ ਮੁਤਾਬਕ ਯਹੂਦੀਆਂ, ਆਗੂਆਂ, ਰਾਜਪਾਲਾਂ ਅਤੇ ਹਿਂਦ ਤੋਂ ਕੁਸ਼ ਤੀਕ 127 ਸੂਬਿਆਂ ਦੇ ਅਧਿਕਾਰੀਆਂ ਨੂੰ ਲਿਖਿਆ। ਉਹ ਆਦੇਸ਼ ਲੋਕਾਂ ਦੇ ਹਰ ਸਮੂਹ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਅਤੇ ਵਰਨਮਾਲਾ ਵਿੱਚ ਲਿਖੇ ਗਏ ਸਨ। 10 ਮਾਰਦਕਈ ਨੇ ਰਾਜੇ ਦੇ ਅਧਿਕਾਰ ਮੁਤਾਬਿਕ ਆਦੇਸ਼ ਨੂੰ ਲਿਖਿਆ ਅਤੇ ਪਾਤਸ਼ਾਹ ਦੀ ਮੋਹਰ ਨਾਲ ਚਿੱਠੀਆਂ ਨੂੰ ਬੰਦ ਕੀਤਾ ਫੇਰ ਉਸ ਨੇ ਉਨ੍ਹਾਂ ਪੱਤਰਾਂ ਨੂੰ ਘੋੜਿਆਂ ਤੇ ਸੰਦੇਸ਼ਵਾਹਕਾਂ ਰਾਹੀਂ ਭੇਜ ਦਿੱਤਾ। ਉਹ ਤੇਜ ਘੋਢ਼ਿਆਂ ਉੱਤੇ ਸਵਾਰ ਹੋ ਗਏ ਤਾਂ ਕਿ ਉਹ ਚਿੱਠੀਆਂ ਨੂੰ ਜਲਦ ਤੋਂ ਜਲਦ ਪਹੁੰਚਾ ਸੱਕਣ। ਉਨ੍ਹਾਂ ਚਿੱਠੀਆਂ ਵਿੱਚ ਪਾਤਸ਼ਾਹ ਦਾ ਹੁਕਮ ਇਉਂ ਸੀ:
11 ਹਰ ਇੱਕ ਸ਼ਹਿਰ ਦੇ ਯਹੂਦੀਆਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਇੱਕ ਬਾਵੇਂ ਇਕੱਠੇ ਹੋਣ ਦਾ ਹੱਕ ਹੈ। ਜੇਕਰ ਕਿਸੇ ਵੀ ਕੌਮ ਦੀ ਫ਼ੌਜ ਉਨ੍ਹਾਂ, ਦੀਆਂ ਔਰਤਾਂ ਜਾਂ ਉਨ੍ਹਾਂ ਦੇ ਬੱਚਿਆਂ ਉੱਤੇ ਹਮਲਾ ਕਰੇ, ਤਾਂ ਉਨ੍ਹਾਂ ਨੂੰ ਉਸ ਪੂਰੀ ਫ਼ੌਜ ਨੂੰ ਤਬਾਹ ਕਰਨ, ਮਾਰਨ ਅਤੇ ਨਸ਼ਟ ਕਰਨ ਦਾ ਪੂਰਾ ਹੱਕ ਹੈ। ਯਹੂਦੀਆਂ ਨੂੰ ਉਨ੍ਹਾਂ ਵੈਰੀਆਂ ਨੂੰ ਨਸ਼ਟ ਕਰਕੇ ਉਨ੍ਹਾਂ ਦੀ ਦੋਲਤ ਲੈਣ ਦਾ ਵੀ ਪੂਰਾ ਹੱਕ ਹੈ।
12 ਜਿਹੜਾ ਦਿਨ ਯਹੂਦੀਆਂ ਦੇ ਇਹ ਸਭ ਕਰਨ ਲਈ ਮੁਕਰ੍ਰਰ ਕੀਤਾ ਗਿਆ ਸੀ ਉਹ ਅਦਾਰ ਦੇ ਬਾਰ੍ਹਵੇਂ ਮਹੀਨੇ ਦਾ ਤੇਰ੍ਹਵਾਂ ਦਿਨ ਸੀ। ਯਹੂਦੀਆਂ ਨੂੰ ਪਾਤਸ਼ਾਹ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਇਉਂ ਕਰਨ ਦਾ ਇਖਤਿਆਰ ਸੀ। 13 ਇਸ ਆਦੇਸ਼ ਦੀ ਇੱਕ ਨਕਲ ਹਰ ਕੌਮ ਦੇ ਲੋਕਾਂ ਨੂੰ, ਸਾਰੇ ਰਾਜ ਵਿੱਚ ਭੇਜੀ ਗਈ। ਇਹ ਹਰ ਸੂਬੇ ਵਿੱਚ ਇੱਕ ਕਨੂੰਨ ਬਣ ਗਿਆ। ਯਹੂਦੀ ਉਸ ਖਾਸ ਦਿਨ ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ। 14 ਸੰਦੇਸ਼ਵਾਹਕਾਂ ਨੇ ਪਾਤਸ਼ਾਹ ਦੇ ਘੋੜਿਆਂ ਤੇ ਸਵਾਰ ਹੋ ਕੇ ਇਸ ਕਾਰਜ ਨੂੰ ਛੇਤੀ-ਛੇਤੀ ਖਤਮ ਕੀਤਾ। ਪਾਤਸ਼ਾਹ ਨੇ ਉਨ੍ਹਾਂ ਨੂੰ ਇਹ ਕੰਮ ਫੁਰਤੀ ਨਾਲ ਮੁਕਾਉਣ ਦਾ ਹੁਕਮ ਦਿੱਤਾ ਸੀ ਅਤੇ ਇਸ ਹੁਕਮ ਦਾ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਵੀ ਪ੍ਰਚਾਰ ਕੀਤਾ ਗਿਆ।
15 ਮਾਰਦਕਈ ਪਾਤਸ਼ਾਹ ਦੇ ਮਹਿਲ ਚੋ ਨਿਕਲਿਆ। ਉਸ ਨੇ ਨੀਲੀ ਚਿੱਟੀ ਸ਼ਾਹੀ ਪੁਸ਼ਾਕ ਅਤੇ ਸੋਨੇ ਦਾ ਇੱਕ ਵੱਡਾ ਮੁਕਟ ਅਤੇ ਕਤਾਨੀ ਤੇ ਬੈਂਗਣੀ ਰੰਗ ਦਾ ਚੋਗਾ ਪਾਇਆ ਹੋਇਆ ਸੀ। ਇਹ ਵਸਤਰ ਧਾਰਕੇ ਉਹ ਪਾਤਸ਼ਾਹ ਦੇ ਮਹਿਲੋਁ ਬਾਹਰ ਨਿਕਲਿਆ ਤੇ ਸ਼ੂਸ਼ਨ ਸ਼ਹਿਰ ਵਿੱਚ ਇਸ ਖਾਸ ਜਸ਼ਨ ਨੂੰ ਬੜੇ ਉਮਾਹ ਨਾਲ ਮਨਾਇਆ ਗਿਆ ਅਤੇ ਲੋਕ ਵੀ ਬੜੇ ਖੁਸ਼ ਹੋਏ। 16 ਇਹ ਦਿਨ ਯਹੂਦੀਆਂ ਲਈ ਖਾਸ ਖੁਸ਼ੀ ਦਾ ਦਿਨ ਸੀ। ਇਹ ਉਨ੍ਹਾਂ ਲਈ ਬਹੁਤ ਖੁਸ਼ੀਆਂ ਤੇ ਭਾਗਾਂ ਭਰਿਆਂ ਦਿਨ ਸੀ।
17 ਜਿੱਥੇ-ਕਿਤ੍ਤੇ ਵੀ ਪਾਤਸ਼ਾਹ ਦਾ ਆਦੇਸ਼ ਪਹੁੰਚਿਆ, ਸ਼ਹਿਰਾਂ ਤੇ ਸੂਬਿਆਂ ਵਿੱਚ ਯਹੂਦੀਆਂ ਦਰਮਿਆਨ ਖੁਸ਼ੀ ਦੀ ਲਹਿਰ ਦੌੜ ਗਈ। ਯਹੂਦੀ ਦਾਅਵਤਾਂ ਦੇਕੇ ਇਹ ਪਰਬ ਮਨਾ ਰਹੇ ਸਨ ਅਤੇ ਇਸ ਮੌਕੇ ਤੇ ਹੋਰਨਾਂ ਕੌਮਾਂ ਚੋ ਬਹੁਤ ਸਾਰੇ ਆਮ ਲੋਕ ਵੀ ਯਹੂਦੀ ਬਣੇ ਕਿਉਂ ਕਿ ਉਹ ਯਹੂਦੀਆਂ ਤੋਂ ਬਹੁਤ ਡਰਦੇ ਸਨ।
ਸਵਰਗ ਵਿੱਚ ਲੋਕ ਪਰਮੇਸ਼ੁਰ ਦੀ ਉਸਤਤਿ ਕਰਦੇ ਹਨ
19 ਇਸਤੋਂ ਮਗਰੋਂ, ਮੈਂ ਸਵਰਗ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ ਜੋ ਬਹੁਤ ਸਾਰੇ ਲੋਕਾਂ ਵਾਂਗੂ ਲੱਗੀ। ਉਹ,
“ਹਲਲੂਯਾਹ!
ਆਖ ਰਹੇ ਸਨ। ਫ਼ਤੇਹ, ਮਹਿਮਾ ਅਤੇ ਸ਼ਕਤੀ ਸਾਡੇ ਪਰਮੇਸ਼ੁਰ ਨਾਲ ਸੰਬੰਧਿਤ ਹੈ।
2 ਨਿਆਂ ਉਸ ਦੇ ਹਨ ਸੱਚੇ ਤੇ ਸਹੀ।
ਸਾਡੇ ਪਰਮੇਸ਼ੁਰ ਨੇ ਉਸ ਮਹਾਨ ਵੇਸ਼ਵਾ ਨੂੰ ਸਜ਼ਾ ਦਿੱਤੀ ਜਿਸਨੇ
ਆਪਣੇ ਜਿਨਸੀ ਪਾਪਾਂ ਨਾਲ ਧਰਤੀ ਨੂੰ ਪਲੀਤ ਕਰ ਦਿੱਤਾ।
ਪਰਮੇਸ਼ੁਰ ਨੇ ਵੇਸ਼ਵਾ ਨੂੰ ਦੰਡ ਦੇਕੇ ਆਪਣੇ ਸੇਵਕਾਂ ਦੀ ਮੌਤ ਦਾ ਬਦਲਾ ਲੈ ਲਿਆ।”
3 ਸਵਰਗ ਵਿੱਚਲੇ ਲੋਕਾਂ ਨੇ ਆਖਿਆ:
“ਹਲਲੂਯਾਹ!
ਉਹ ਸੜ ਰਹੀ ਹੈ ਅਤੇ ਉਸਦਾ ਧੂਆਂ ਸਦਾ ਅਤੇ ਸਦਾ ਲਈ ਉੱਠੇਗ਼ਾ।”
4 ਫ਼ਿਰ ਚੌਵੀ ਬਜ਼ੁਰਗ ਅਤੇ ਚਾਰ ਸਜੀਵ ਚੀਜ਼ਾਂ ਝੁਕੀਆਂ ਅਤੇ ਉਨ੍ਹਾਂ ਨੇ ਉਸ ਇੱਕ ਦੀ ਉਪਾਸਨਾ ਕੀਤੀ ਜੋ ਉਸ ਤਖਤ ਤੇ ਬਿਰਾਜਮਾਨ ਸੀ। ਉਨ੍ਹਾਂ ਨੇ ਆਖਿਆ:
“ਆਮੀਨ, ਹਲਲੂਯਾਹ।”
5 ਫ਼ਿਰ ਤਖਤ ਤੋਂ ਇੱਕ ਅਵਾਜ਼ ਆਈ। ਅਵਾਜ਼ ਨੇ ਆਖਿਆ:
“ਤੁਸੀਂ ਸਾਰੇ ਲੋਕੋ ਜੋ ਸਾਡੇ ਪਰਮੇਸ਼ੁਰ ਦੀ ਸੇਵਾ ਕਰਦੇ ਹੋ, ਉਸਦੀ ਉਸਤਤਿ ਕਰੋ।
ਸਾਰੇ ਲੋਕੋ, ਵੱਡੇ ਅਤੇ ਛੋਟੇ ਜਿਹੜੇ ਪਰਮੇਸ਼ੁਰ ਨੂੰ ਸਤਿਕਾਰਦੇ ਹੋ, ਉਸਦੀ ਉਸਤਤਿ ਕਰੋ।”
6 ਫ਼ਿਰ ਮੈਂ ਕੁਝ ਸੁਣਿਆ ਜਿਸਨੇ ਬਹੁਤ ਸਾਰੇ ਲੋਕਾਂ ਜਿੰਨਾ ਰੌਲਾ ਪਾਇਆ। ਇਹ ਹੜ੍ਹਾਂ ਦੇ ਪਾਣੀ ਵਰਗੀ ਅਤੇ ਸ਼ਕਤੀਸ਼ਾਲੀ ਗਰਜ ਵਰਗੀ ਸੀ। ਲੋਕ ਆਖ ਰਹੇ ਸਨ:
“ਹਲਲੂਯਾਹ!
ਸਾਡਾ ਪ੍ਰਭੂ ਪਰਮੇਸ਼ੁਰ ਸ਼ਾਸਨ ਕਰਦਾ ਹੈ।
ਉਹ ਹੀ ਸਰਬ ਸ਼ਕਤੀਮਾਨ ਹੈ।
7 ਆਓ, ਅਸੀਂ ਆਨੰਦ ਮਾਣੀਏ ਅਤੇ ਖੁਸ਼ ਹੋਈਏ ਅਤੇ ਪਰਮੇਸ਼ੁਰ ਨੂੰ ਮਹਿਮਾ
ਦੇਈਏ ਅਸੀਂ ਇੰਝ ਉਸਦੀ ਉਸਤਤਿ ਕਰੀਏ ਜਿਵੇਂ ਲੇਲੇ ਦਾ ਵਿਆਹ ਆਇਆ ਹੈ।
ਅਤੇ ਲੇਲੇ ਦੀ ਵਹੁਟੀ ਨੇ ਆਪਣੇ ਆਪ ਨੂੰ ਸ਼ਿੰਗਾਰਿਆ ਹੈ।
8 ਲਾੜੀ ਨੂੰ ਪਾਉਣ ਲਈ ਵੱਧੀਆ ਲਿਨਨ ਦੇ ਕੱਪੜੇ ਦਿੱਤੇ ਗਏ ਸਨ।
ਵੱਧੀਆ ਲਿਨਨ ਦੇ ਕੱਪੜਾ ਸਾਫ਼ ਅਤੇ ਚਮਕੀਲਾ ਸੀ।”
(ਵੱਧੀਆ ਲਿਨਨ ਦੇ ਕੱਪੜੇ ਤੋਂ ਭਾਵ ਹੈ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਚੰਗੀਆਂ ਕਰਨੀਆਂ।)
9 ਫ਼ੇਰ ਦੂਤ ਨੇ ਮੈਨੂੰ ਆਖਿਆ, “ਇਹ ਲਿਖੋ; ਉਹ ਲੋਕ ਜਿਹੜੇ ਲੇਲੇ ਦੇ ਵਿਆਹ ਦੀ ਦਾਅਵਤ ਤੇ ਸੱਦੇ ਗਏ ਹਨ, ਉਹ ਸੁਭਾਗੇ ਹਨ।” ਫ਼ੇਰ ਦੂਤ ਨੇ ਆਖਿਆ, “ਇਹ ਪਰਮੇਸ਼ੁਰ ਦੇ ਸੱਚੇ ਸ਼ਬਦ ਹਨ।”
2010 by World Bible Translation Center