Print Page Options
Previous Prev Day Next DayNext

Chronological

Read the Bible in the chronological order in which its stories and events occurred.
Duration: 365 days
Punjabi Bible: Easy-to-Read Version (ERV-PA)
Version
ਨਹਮਯਾਹ 8-10

ਅਜ਼ਰਾ ਨੇ ਬਿਵਸਬਾ ਪੜ੍ਹੀ

ਇਉਂ ਸਾਲ ਦੇ ਅੱਠਵੇਂ ਮਹੀਨੇ ਸਾਰੇ ਇਸਰਾਏਲੀ ਜਲ ਫ਼ਾਟਕ ਦੇ ਅੱਗੇ ਖੁੱਲ੍ਹੇ ਮੈਦਾਨ ਵਿੱਚ ਇੱਕੋ ਦਿਲ ਨਾਲ ਇਕੱਠੇ ਹੋਏ ਅਤੇ ਉਨ੍ਹਾਂ ਨੇ ਅਜ਼ਰਾ ਲਿਖਾਰੀ ਨੂੰ ਮੂਸਾ ਦੀ ਬਿਵਸਬਾ ਦੀ ਪੋਥੀ ਲਿਆਉਣ ਲਈ ਕਿਹਾ ਜਿਹੜਾ ਕਿ ਯਹੋਵਾਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ। ਤਾਂ ਅਜ਼ਰਾ ਜਾਜਕ ਨੇ ਉਨ੍ਹਾਂ ਇਕੱਠੇ ਹੋਏ ਲੋਕਾਂ ਸਾਹਮਣੇ ਉਹ ਬਿਵਸਬਾ ਪੇਸ਼ ਕੀਤੀ। ਇਹ ਸੱਤਵੇਂ ਮਹੀਨੇ ਦੀ ਪਹਿਲੇ ਦਿਨ ਨੂੰ ਹੋਇਆ। ਇਸ ਬਿਵਸਬਾ ਨੂੰ ਔਰਤਾਂ, ਮਰਦਾਂ ਅਤੇ ਹੋਰ ਸਾਰੇ ਮਨੁੱਖਾਂ ਦੇ ਲਈ, ਅੱਗੇ ਲਿਆਂਦਾ ਗਿਆ ਜਿਹੜੇ ਕਿ ਸੁਣ ਅਤੇ ਸਮਝ ਸੱਕਣ ਦੇ ਯੋਗ ਸਨ। ਅਜ਼ਰਾ ਨੇ ਬਿਵਸਬਾ ਨੂੰ ਉੱਚੀ ਆਵਾਜ਼ ਵਿੱਚ ਸੁਬਹ ਤੋਂ ਦੁਪਿਹਰ ਤਾਈ ਪੜ੍ਹਿਆ, ਅਜ਼ਰਾ ਦਾ ਮੂੰਹ ਜਲ ਫਾਟਕ ਦੇ ਅੱਗੇ ਖੁੱਲ੍ਹੇ ਮੈਦਾਨ ਵੱਲ ਨੂੰ ਸੀ, ਤੇ ਉਸ ਨੇ ਸਾਰੇ ਮਰਦਾਂ ਅਤੇ ਔਰਤਾਂ ਨੂੰ ਜਿਹੜੇ ਇਸ ਨੂੰ ਸਮਝ ਸੱਕਦੇ ਸਨ, ਪੜ੍ਹਕੇ ਸੁਣਾਇਆ ਸਭ ਲੋਕਾਂ ਨੇ ਬਿਵਸਬਾ ਦੀ ਪੋਥੀ ਨੂੰ ਧਿਆਨ ਨਾਲ ਸੁਣਿਆ ਅਤੇ ਧਿਆਨ ਦਿੱਤਾ।

ਫ਼ੇਰ ਅਜ਼ਰਾ ਲਿਖਾਰੀ ਲੱਕੜੀ ਦੇ ਉੱਚੇ ਤਖਤਪੋਸ਼ ਤੇ ਖੜ੍ਹਾ ਹੋ ਗਿਆ ਜੋ ਕਿ ਇਸ ਖਾਸ ਮੰਤਵ ਲਈ ਹੀ ਬਣਾਇਆ ਗਿਆ ਸੀ। ਉਸ ਦੇ ਸੱਜੇ ਪਾਸੇ ਮੱਤੀਬਯਾਹ, ਸ਼ਮਆ, ਅਨਾਯਾਹ, ਊਰੀਯਾਹ, ਹਿਲਕੀਯਾਹ ਅਤੇ ਮਆਸੇਯਾਹ ਸਨ। ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ, ਹਾਸ਼ੁਮ, ਹਸਬਦ੍ਦਾਨਾਹ, ਜਕਰਯਾਹ ਅਤੇ ਮੱਸ਼ੁਲਾਮ ਸਨ।

ਤਾਂ ਅਜ਼ਰਾ ਲਿਖਾਰੀ ਨੇ ਪੋਥੀ ਨੂੰ ਲੋਕਾਂ ਦੇ ਸਾਹਮਣੇ ਖੋਲ੍ਹਿਆ। ਸਾਰੇ ਲੋਕਾਂ ਨੂੰ ਅਜ਼ਰਾ ਵਿਖਾਈ ਦੇ ਰਿਹਾ ਸੀ ਕਿਉਂ ਕਿ ਉਹ ਉੱਚੇ ਤਖਤਪੋਸ਼ ਉੱਪਰ ਖੜ੍ਹਾ ਸੀ। ਜਿਓਁ ਹੀ ਅਜ਼ਰਾ ਨੇ ਬਿਵਸਬਾ ਦੀ ਪੋਥੀ ਨੂੰ ਖੋਲ੍ਹਿਆ ਸਾਰੇ ਲੋਕ ਖੜ੍ਹੇ ਹੋ ਗਏ। ਅਜ਼ਰਾ ਨੇ ਯਹੋਵਾਹ, ਮਹਾਨ ਪਰਮੇਸ਼ੁਰ ਦਾ ਧੰਨਵਾਦ ਕੀਤਾ ਤੇ ਉਸ ਦੀ ਉਸਤਤ ਕੀਤੀ। ਸਾਰੇ ਲੋਕਾਂ ਨੇ ਆਪਣੇ ਹੱਥ ਉਤਾਂਹ ਨੂੰ ਚੁੱਕ ਕੇ ਕਿਹਾ “ਆਮੀਨ! ਆਮੀਨ!” ਫ਼ੇਰ ਸਾਰੇ ਲੋਕਾਂ ਨੇ ਧਰਤੀ ਉੱਪਰ ਸਿਰ ਝੁਕਾ ਕੇ ਯਹੋਵਾਹ ਦੀ ਉਪਾਸਨਾ ਕੀਤੀ।

ਯੇਸ਼ੂਅ, ਬਾਨੀ, ਸੇਰੇਬਯਾਹ, ਯਾਮੀਨ, ਅੱਕੂਬ, ਸ਼ਬਬਈ, ਹੋਦੀਯਾਹ, ਮਅਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ, ਹਨਾਨ ਅਤੇ ਪਲਾਯਾਹ ਲੇਵੀ ਸਨ ਜਿਨ੍ਹਾਂ ਲੋਕਾਂ ਨੇ ਬਿਵਸਬਾ ਦੀ ਵਿਆਖਿਆ ਕੀਤੀ ਜਦੋਂ ਕਿ ਉਹ ਆਪਣੇ ਬਾਈਁ ਖਲੋਤੇ ਹੋਏ ਸਨ। ਉਨ੍ਹਾਂ ਲੇਵੀਆਂ ਨੇ ਬਿਵਸਬਾ ਦੀ ਪੋਥੀ ਨੂੰ ਪੜ੍ਹ ਕੇ ਸੁਣਾਇਆ ਅਤੇ ਸਰਲ ਤਰੀਕੇ ’ਚ ਉਸਦੀ ਵਿਆਖਿਆ ਕੀਤੀ ਤਾਂ ਜੋ ਉਹ ਸਮਝ ਸੱਕਣ। ਇਉਂ ਉਨ੍ਹਾਂ ਨੇ ਇਸ ਲਈ ਕੀਤਾ ਤਾਂ ਕਿ ਜੋ ਕੁਝ ਉਚਾਰਿਆ ਗਿਆ ਹੈ ਉਹ ਲੋਕਾਂ ਦੀ ਸਮਝੀ ਪੈ ਜਾਵੇ।

ਤਦ ਰਾਜਪਾਲ ਨਹਮਯਾਹ, ਅਜ਼ਰਾ ਜਾਜਕ ਅਤੇ ਲਿਖਾਰੀ, ਅਤੇ ਲੇਵੀ ਜਿਹੜੇ ਲੋਕਾਂ ਨੂੰ ਸਿੱਖਾਉਂਦੇ ਸਨ, ਉਨ੍ਹਾਂ ਨੇ ਕਿਹਾ, “ਅੱਜ ਦਾ ਦਿਨ ਯਹੋਵਾਹ, ਤੁਹਾਡੇ ਪਰਮੇਸ਼ੁਰ ਲਈ ਖਾਸ ਅਤੇ ਪਵਿੱਤਰ ਦਿਨ3 ਹੈ। ਸੋ ਤੁਹਾਨੂੰ ਨਾ ਤਾਂ ਰੋਣਾਂ ਚਾਹੀਦਾ ਅਤੇ ਨਾ ਹੀ ਉਦਾਸ ਹੋਣਾ ਚਾਹੀਦਾ ਹੈ!” ਉਨ੍ਹਾਂ ਨੇ ਇਹ ਇਸ ਲਈ ਆਖਿਆ ਕਿਉਂ ਕਿ ਸਾਰੇ ਲੋਕ ਬਿਵਸਬਾ ਦੇ ਸ਼ਬਦ ਸੁਣ ਕੇ ਰੋ ਰਹੇ ਸਨ।

10 ਨਹਮਯਾਹ ਨੇ ਆਖਿਆ, “ਜਾਓ ਅਤੇ ਜਾਕੇ ਵੱਧੀਆ ਭੋਜਨ ਖਾਓ ਅਤੇ ਮਿੱਠੀ ਮੈਅ ਪੀਓ। ਅਤੇ ਇਸ ਵਿੱਚੋਂ ਕੁਝ ਭੋਜਨ ਉਨ੍ਹਾਂ ਨੂੰ ਦਿਓ ਜਿਨ੍ਹਾਂ ਨੇ ਖਾਣ ਲਈ ਕੁਝ ਵੀ ਤਿਆਰ ਨਹੀਂ ਕੀਤਾ। ਅੱਜ ਦਾ ਦਿਨ ਸਾਡੇ ਯਹੋਵਾਹ ਦਾ ਖਾਸ ਦਿਨ ਹੈ। ਇਸ ਲਈ ਉਦਾਸ ਨਾ ਹੋਵੋ ਕਿਉਂ ਕਿ ਯਹੋਵਾਹ ਦੀ ਖੁਸ਼ੀ ਤੁਹਾਡੀ ਤਾਕਤ ਹੋਵੇਗੀ।”

11 ਲੇਵੀਆਂ ਨੇ ਲੋਕਾਂ ਨੂੰ ਸ਼ਾਂਤ ਕਰਾਇਆ ਅਤੇ ਆਖਿਆ, “ਚੁੱਪ ਹੋ ਜਾਓ ਅਤੇ ਸ਼ਾਂਤ ਰਹੋ। ਅੱਜ ਦਾ ਦਿਨ ਵਿਸ਼ੇਸ ਹੈ, ਇਸ ਲਈ ਉਦਾਸ ਨਾ ਹੋਵੋ।”

12 ਤਦ ਸਾਰੇ ਲੋਕ ਖਾਣ ਅਤੇ ਪੀਣ ਲਈ ਚੱਲੇ ਗਏ ਅਤੇ ਕੁਝ ਭੋਜਨ ਹੋਰਨਾਂ ਨੂੰ ਆਨੰਦ ਮਨਾਉਣ ਲਈ ਅਤੇ ਇੱਕ ਪ੍ਰਸਂਨਤਾਮਈ ਪਰਬ ਨੂੰ ਮਨਾਉਣ ਲਈ ਭੇਜਿਆ। ਅਖੀਰ ਜਿਹੜੀਆਂ ਗੱਲਾਂ ਉਨ੍ਹਾਂ ਨੂੰ ਸਮਝਾਈਆਂ ਜਾ ਰਹੀਆਂ ਸਨ, ਉਨ੍ਹਾਂ ਦੀ ਸਮਝ ਵਿੱਚ ਆ ਗਈਆਂ।

13 ਫਿਰ ਮਹੀਨੇ ਦੇ ਦੂਜੇ ਦਿਨ, ਸਾਰੇ ਪਰਿਵਾਰਾਂ ਦੇ ਆਗੂ, ਜਾਜਕ ਅਤੇ ਲੇਵੀ ਅਜ਼ਰਾ ਦੇ ਗਿਰਦ ਬਿਵਸਬਾ ਦੇ ਬਚਨ ਸਿੱਖਣ ਲਈ ਇੱਕਤ੍ਰ ਹੋ ਗਏ।

14-15 ਉਨ੍ਹਾਂ ਨੂੰ ਬਿਵਸਬਾ ਵਿੱਚ ਇਹ ਲਿਖਿਆ ਹੋਇਆ ਲੱਭਿਆ: ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ ਕਿ ਇਸਰਾਏਲੀਆਂ ਨੂੰ ਸੱਤਵੇਂ ਮਹੀਨੇ ਦੇ ਪਰਬ ਲਈ ਆਸਰਿਆਂ ਵਿੱਚ ਜਾਕੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਸਾਰੇ ਨਗਰਾਂ ਅਤੇ ਯਰੂਸ਼ਲਮ ਰਾਹੀਂ ਜਾਕੇ ਇਹ ਐਲਾਨ ਕਰਨਾ ਚਾਹੀਦਾ: “ਪਹਾੜੀ ਦੇਸ਼ ਨੂੰ ਜਾ ਕੇ ਜ਼ੈਤੂਨ ਦੇ ਰੁੱਖਾਂ ਦੀਆਂ ਟਹਿਣੀਆਂ, ਅਤੇ ਜੰਗਲੀ ਜ਼ੈਤੂਨ ਦੇ ਰੁੱਖਾਂ ਦੀਆਂ ਟਹਿਣੀਆਂ, ਮਹਿਂਦੇ ਦੇ ਰੁੱਖਾਂ ਦੀਆਂ ਟਹਿਣੀਆਂ, ਖਜੂਰ ਦੀਆਂ ਟਹਿਣੀਆਂ ਅਤੇ ਸੰਘਣੇ ਰੁੱਖਾਂ ਦੀਆਂ ਟਹਿਣੀਆਂ ਲੈ ਕੇ ਆਉਣੀਆਂ। ਅਤੇ ਆਸਰੇ ਇਨ੍ਹਾਂ ਟਹਿਣੀਆਂ ਤੋਂ ਬਣਾਏ ਜਾਣ। ਜਿਵੇਂ ਬਿਵਸਬਾ ਵਿੱਚ ਲਿਖਿਆ ਗਿਆ ਇਹ ਉਵੇਂ ਹੀ ਕੀਤਾ ਜਾਵੇ।”

16 ਤਾਂ ਲੋਕਾਂ ਨੇ ਟਹਿਣੀਆਂ ਇਕੱਠੀਆਂ ਕੀਤੀਆਂ ਤੇ ਆਪਣੇ ਲਈ ਡੇਰੇ ਬਣਾਏ। ਉਨ੍ਹਾਂ ਨੇ ਆਪਣੀਆਂ ਹੀ ਛੱਤਾਂ ਅਤੇ ਵਿਹੜਿਆਂ ਵਿੱਚ ਤੇਰੇ ਲਾਏ। ਉਨ੍ਹਾਂ ਨੇ ਮੰਦਰ ਦੇ ਵਿਹੜੇ ਵਿੱਚ ਵੀ ਤੇਰੇ ਲਾਏ। ਇਹ ਡੇਰੇ ਜਲ ਫਾਟਕ ਅਤੇ ਅਫਰਾਈਮ ਦੇ ਫਾਟਕ ਦੇ ਖੁਲੇ ਮੈਦਾਨ ਵਿੱਚ ਲਗਾਏ ਗਏ ਸਨ। 17 ਜਲਾਵਤਨੀਆਂ ਦੀ ਸਭਾ ਨੇ, ਜਿਹੜੇ ਕੈਦ ਤੋਂ ਵਾਪਸ ਆਏ ਸਨ, ਆਪਣੇ ਆਸਰੇ ਬਣਾਏ ਅਤੇ ਉਨ੍ਹਾਂ ਵਿੱਚ ਹੀ ਰਹੇ। ਕਿਉਂ ਕਿ ਨੂਨ ਦੇ ਪੁੱਤਰ ਯਹੋਸ਼ੂਆ ਦੇ ਸਮੇਂ ਤੋਂ ਉਸ ਦਿਨ ਤੀਕ ਕਦੇ ਵੀ ਇਸਰਾਏਲੀਆਂ ਨੇ ਇੰਝ ਜਸ਼ਨ ਨਹੀਂ ਮਨਾਇਆ ਸੀ। ਹਰ ਕੋਈ ਬਹੁਤ ਖੁਸ਼ ਸੀ।

18 ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੀਕ, ਅਜ਼ਰਾ ਨੇ ਪਰਮੇਸ਼ੁਰ ਦੀ ਬਿਵਸਬਾ ਦੀ ਪੋਥੀ ਨੂੰ, ਹਰ ਹੋਜ਼ ਪੜ੍ਹਿਆ। ਉਨ੍ਹਾਂ ਨੇ ਪਰਬ ਨੂੰ ਬਿਵਸਬਾ ਮੁਤਾਬਕ ਸੱਤ ਦਿਨ ਮਨਾਇਆ ਅਤੇ ਅੱਠਵੇਂ ਦਿਨ ਇੱਕ ਖਾਸ ਸਭਾ ਹੋਈ।

ਇਸਰਾਏਲੀਆਂ ਨੇ ਆਪਣੇ ਪਾਪਾਂ ਦਾ ਇਕਰਾਰ ਕੀਤਾ

ਫਿਰ ਉਸੇ ਮਹੀਨੇ ਦੇ 24ਵੇਂ ਦਿਨ, ਸਾਰੇ ਇਸਰਾਏਲੀ ਵਰਤ ਰੱਖਣ ਲਈ ਇੱਕਸਾਬ ਇਕੱਠੇ ਹੋਏ। ਆਪਣਾ ਸੋਗ ਪ੍ਰਗਟਾਉਣ ਲਈ ਉਨ੍ਹਾਂ ਨੇ ਸੋਗ ਵਾਲੇ ਕੱਪੜੇ ਪਾਏ ਅਤੇ ਆਪਣੇ ਸਿਰਾਂ ਤੇ ਧੂੜ ਪਾ ਲਈ। ਉਹ ਜਿਹੜੇ ਸੱਚੇ ਇਸਰਾਏਲੀ ਸਨ, ਉਨ੍ਹਾਂ ਨੇ ਆਪਣੇ-ਆਪ ਨੂੰ ਵਿਦੇਸ਼ੀਆਂ ਤੋਂ ਅੱਡ ਕਰ ਲਿਆ। ਉਹ ਖੜ੍ਹੇ ਹੋਏ ਅਤੇ ਆਪਣੇ ਪੁਰਖਿਆਂ ਦੀਆਂ ਦੁਸ਼ਟਤਾਵਾਂ ਨੂੰ ਕਬੂਲ ਕੀਤਾ। ਉੱਥੇ ਤਕਰੀਬਨ ਉਹ ਤਿੰਨ ਘਂਟੇ ਖੜੋਤੇ ਰਹੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਿਵਸਬਾ ਦੀ ਪੋਥੀ ਨੂੰ ਪੜ੍ਹਿਆ। ਫਿਰ ਹੋਰ ਤਿੰਨਾਂ ਘਂਟਿਆਂ ਲਈ, ਉਨ੍ਹਾਂ ਨੇ ਆਪਣੇ ਕੀਤੇ ਪਾਪਾਂ ਦਾ ਇਕਰਾਰ ਕੀਤਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਝੁਕ ਕੇ ਉਸ ਦੀ ਉਪਾਸਨਾ ਕੀਤੀ।

ਫ਼ੇਰ ਯੇਸ਼ੂਆ, ਬਾਨਈ, ਕਦਮੀਏਲ, ਸ਼ਬਨਯਾਹ, ਬੁਂਨੀ, ਸ਼ੇਰੇਬਯਾਹ, ਬਾਨੀ, ਅਤੇ ਕਨਾਨੀ ਲੇਵੀਆਂ ਦੀਆਂ ਪੌੜੀਆਂ ਤੇ ਖਲੋ ਗਏ। ਇਹ ਸਾਰੇ ਉੱਚੀ ਆਵਾਜ਼ ਵਿੱਚ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਰੋਏ। ਫੇਰ ਲੇਵੀਆਂ, ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਬਹਯਾਹ ਨੇ ਆਖਿਆ, ਉੱਠੋ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਸੀਸ ਦਿਓ! ਪਰਮੇਸ਼ੁਰ ਹਮੇਸ਼ਾ ਰਿਹਾ ਅਤੇ ਹਮੇਸ਼ਾ ਲਈ ਰਹੇਗਾ।

“ਤੇਰੇ ਪਰਤਾਪਮਈ ਨਾਮ ਦੀ ਉਸਤਤ ਹੋਵੇ।
    ਤੇਰਾ ਨਾਂ ਸਾਰੀਆਂ ਅਸੀਸਾਂ ਅਤੇ ਸਾਰੀਆਂ ਉਸਤਤਾਂ ਤੋਂ ਉਚੇਰਾ ਹੋਵੇ।
ਸਿਰਫ਼ ਤੂੰ ਹੀ ਯਹੋਵਾਹ ਪਰਮੇਸ਼ੁਰ ਹੈਂ!
    ਇੱਕ ਤੂੰ ਹੀ ਪਰਮੇਸ਼ੁਰ ਹੈ।
ਤੂੰ ਹੀ ਅਕਾਸ਼ਾਂ, ਉੱਚੇ ਅਕਾਸ਼ਾਂ
    ਅਤੇ ਉਨ੍ਹਾਂ ਵਿੱਚਲੀਆਂ ਸਭ ਵਸਤਾਂ ਸਾਜੀਆਂ ਹਨ।
ਤੂੰ ਹੀ ਧਰਤੀ ਤੇ ਉਸ ਉਤ੍ਤਲੀਆਂ
    ਜੀਵਿਤ ਸਭ ਚੀਜ਼ਾਂ ਨੂੰ ਸਾਜਿਆ ਤੂੰ ਹੀ
ਸਮੁੰਦਰਾਂ ਤੇ ਉਨ੍ਹਾਂ ਵਿੱਚ ਰਹਿੰਦੀਆਂ ਚੀਜ਼ਾਂ ਦਾ ਯਹੋਵਾਹ ਹੈਂ।
ਤੂੰ ਸਭ ਨੂੰ ਜੀਵਨ ਦਿੰਦਾ ਹੈਂ ਅਤੇ
    ਅਕਾਸ਼ ਵਿੱਚਲਾ ਸਭ ਕੁਝ ਝੁਕ ਕੇ ਤੇਰੀ ਉਪਾਸਨਾ ਕਰਦਾ ਹੈ।
ਤੂੰ ਹੀ ਯਹੋਵਾਹ ਪਰਮੇਸ਼ੁਰ ਹੈ
    ਜਿਸ ਨੇ ਅਬਰਾਮ ਨੂੰ ਚੁਣਿਆ,
ਤੂੰ ਹੀ ਉਸ ਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲਿਆਂਦਾ
    ਤੇ ਫਿਰ ਉਸ ਦਾ ਨਾਉ ਅਬਰਾਹਾਮ ਰੱਖਿਆ।
ਤੂੰ ਵੇਖਿਆ ਕਿ ਉਹ ਤੇਰੇ ਨਾਲ ਵਫ਼ਾਦਾਰ ਸੀ
    ਅਤੇ ਇਸ ਲਈ ਤੂੰ ਉਸ ਨਾਲ ਇਕਰਾਰਨਾਮਾ ਕੀਤਾ
ਤੂੰ ਉਸ ਨੂੰ ਕਨਾਨੀਆਂ ਹਿੱਤੀਆਂ ਅਤੇ
    ਅੰਮੋਰੀਆਂ ਫਰਿਜ਼ੀਆਂ ਯ੍ਯਬੂਸੀਆਂ ਅਤੇ ਗਿਰਗਾਸ਼ੀਆਂ ਦੀ ਧਰਤੀ ਦੇਣ ਦਾ ਇਕਰਾਰ ਕੀਤਾ।
ਤੂੰ ਉਹ ਧਰਤੀ ਅਬਰਾਹਾਮ ਦੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਇਕਰਾਰ ਕੀਤਾ
    ਤੇ ਉਸ ਇਕਰਾਰ ਨੂੰ ਨਿਭਾਇਆ। ਕਿਉਂ ਕਿ ਤੂੰ ਧਰਮੀ ਹੈਂ।
ਤੂੰ ਸਾਡੇ ਪੁਰਖਿਆਂ ਨੂੰ ਮਿਸਰ ਵਿੱਚ ਦੁੱਖੀ ਵੇਖਿਆ
    ਤੂੰ ਉਨ੍ਹਾਂ ਨੂੰ ਲਾਲ ਸਾਗਰ ਤੋਂ ਤੇਰੀ ਮਦਦ ਲਈ ਪੁਕਾਰ ਦਿਆਂ ਸੁਣਿਆ।
10 ਤੂੰ ਫ਼ਿਰਊਨ ਨਾਲ ਅਤੇ ਉਸ ਦੇ ਸਾਰੇ ਨੌਕਰਾਂ
    ਅਤੇ ਉਸ ਦੇ ਲੋਕਾਂ ਨਾਲ ਅਜੂਬੇ ਅਤੇ ਕਰਿਸ਼ਮੇ ਕੀਤੇ।
ਤੂੰ ਜਾਣਦਾ ਸੀ ਕਿ ਮਿਸਰੀਆਂ ਨੇ ਸਾਡੇ
    ਪੁਰਖਿਆਂ ਵੱਲ ਬਦਤਮੀਜ਼ੀ ਦਾ ਵਿਖਾਵਾ ਕੀਤਾ।
ਪਰ ਤੂੰ ਆਪਣੇ ਲਈ ਇੱਕ ਪਰਤਿਸ਼ਠਾ
    ਬਣਾਈ ਜੋ ਅੱਜ ਤਾਈਂ ਜਾਰੀ ਹੈ।
11 ਤੂੰ ਲਾਲ ਸਾਗਰ ਨੂੰ ਉਨ੍ਹਾਂ ਸਾਹਮਣੇ ਦੋ ਹਿਸਿਆਂ ਵਿੱਚ ਵੰਡ ਦਿੱਤਾ
    ਅਤੇ ਉਹ ਸਾਗਰ ਵਿੱਚਲੀ ਸੁੱਕੀ ਧਰਤੀ ਤੋਂ ਦੀ ਲੰਘ ਗਏ।
ਤੂੰ ਮਿਸਰੀ ਫ਼ੌਜ ਨੂੰ ਜਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਸੀ ਡੂੰਘਾਈਆਂ ਵਿੱਚ ਫ਼ਸਾ ਦਿੱਤਾ,
    ਜਿਵੇਂ ਕਿ ਕਰੋਧਵਾਨ ਸਮੁੰਦਰ ਵਿੱਚ ਇੱਕ ਪੱਥਰ ਹੋਵੇ।
12 ਦਿਨ ਵੇਲੇ ਤੂੰ ਬੱਦਲ ਦੇ ਥੰਮ ਦੁਆਰਾ ਅਤੇ
    ਰਾਤ ਵੇਲੇ ਅੱਗ ਦੇ ਥੰਮ ਦੁਆਰਾ ਉਨ੍ਹਾਂ ਦੀ ਅਗਵਾਈ ਕੀਤੀ
ਤੇ ਉਸ ਰਾਹ ਤੇ ਰੋਸ਼ਨੀ ਚਮਕੀ ਜਿੱਥੇ ਦੀ ਉਹ ਗਏ।
13 ਫ਼ੇਰ ਤੂੰ ਸੀਨਈ ਪਹਾੜੀ ਤੇ ਉੱਤਰਿਆ।
    ਤੂੰ ਅਕਾਸ਼ ਤੋਂ ਉਨ੍ਹਾਂ ਨਾਲ ਗੱਲਾਂ ਕੀਤੀਆਂ
ਅਤੇ ਉਨ੍ਹਾਂ ਨੂੰ ਚੰਗੇ ਨਿਆਉਂ ਅਤੇ ਸੱਚੀਆਂ ਬਿਵਸਬਾਂ
    ਅਤੇ ਚੰਗੀਆਂ ਬਿਧੀਆਂ ਅਤੇ ਹੁਕਮ ਦਿੱਤੇ।
14 ਤੂੰ ਉਨ੍ਹਾਂ ਨੂੰ ਆਪਣੇ ਆਰਾਮ ਦੇ ਵਿਸ਼ੇਸ਼ ਦਿਨ ਤੋਂ ਜਾਣੂ ਕਰਵਾਇਆ।
    ਤੂੰ ਉਨ੍ਹਾਂ ਨੂੰ ਹੁਕਮ, ਬਿਧੀਆਂ
    ਅਤੇ ਬਿਵਸਬਾਂ ਮੂਸਾ ਆਪਣੇ ਸੇਵਕ ਰਾਹੀਂ ਦਿੱਤੀਆਂ।
15 ਉਹ ਭੁੱਖੇ ਸਨ,
    ਇਸ ਲਈ ਤੂੰ ਉਨ੍ਹਾਂ ਨੂੰ ਅਕਾਸ਼ ਤੋਂ ਭੋਜਨ ਦਿੱਤਾ।
ਉਹ ਪਿਆਸੇ ਸਨ
    ਤੂੰ ਉਨ੍ਹਾਂ ਨੂੰ ਚੱਟਾਨ ਤੋਂ ਪਾਣੀ ਦਿੱਤਾ
ਤੇ ਉਨ੍ਹਾਂ ਨੂੰ ਤੂੰ ਆਖਿਆ,
    ‘ਆਓ ਤੇ ਇਸ ਧਰਤੀ ਤੇ ਕਬਜਾ ਕਰ ਲਵੋ!’
ਤੂੰ ਉਨ੍ਹਾਂ ਨੂੰ ਇਹ ਜ਼ਮੀਨ ਦੇਣ ਦੀ ਸੌਂਹ ਖਾਧੀ ਸੀ।
16 ਪਰ ਉਹ ਲੋਕ, ਸਾਡੇ ਪੁਰਖੇ ਹਂਕਾਰੇ ਗਏ ਸਨ।
    ਉਹ ਜ਼ਿੱਦੀ ਬਣ ਗਏ ਅਤੇ ਤੇਰੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
17 ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ।
    ਉਨ੍ਹਾਂ ਨੇ ਤੇਰੇ ਹੈਰਾਨਕੁਨ ਕਾਰਜ ਚੇਤੇ ਨਹੀਂ ਰੱਖੇ ਜੋ ਤੂੰ ਉਨ੍ਹਾਂ ਲਈ ਕੀਤੇ ਸਨ।
ਉਹ ਜ਼ਿੱਦੀ ਬਣ ਗਏ
    ਅਤੇ ਮਿਸਰ ਨੂੰ ਵਾਪਸ ਜਾਣ ਦੀ ਠਾਨ ਲਈ।

“ਪਰ ਤੂੰ ਪਰਮੇਸ਼ੁਰ ਹੈਂ ਜੋ ਮੁਆਫ਼ ਕਰਦਾ,
    ਜੋ ਮਿਹਰਬਾਨ ਅਤੇ ਦਯਾਲੂ ਹੈ,
ਜੋ ਗੁੱਸੇ ਹੋਣ ਵਿੱਚ ਢਿੱਲਾ ਅਤੇ ਵਫ਼ਾਦਾਰੀ ਵਿੱਚ ਭਰਪੂਰ ਹੈਂ,
ਇਸ ਲਈ ਤੂੰ ਉਨ੍ਹਾਂ ਵੱਲੋਂ ਨਹੀਂ ਪਰਤਿਆ।
18 ਜਦੋਂ ਉਨ੍ਹਾਂ ਨੇ ਪਿਘਲੀ ਹੋਈ ਧਾਤ ਤੋਂ ਵੱਛਾ ਬਣਾਇਆ ਅਤੇ ਆਖਿਆ,
    ‘ਇਹ ਤੁਹਾਡਾ ਪਰਮੇਸ਼ੁਰ ਹੈ ਜਿਸ ਨੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ
    ਅਤੇ ਉਨ੍ਹਾਂ ਨੇ ਵੱਡੀ ਬੇਅਦਬੀ ਕੀਤੀ।’
19 ਤੂੰ ਤਾਂ ਵੀ ਉਨ੍ਹਾਂ
    ਨੂੰ ਨਾਮਂਜ਼ੂਰ ਨਾ ਕੀਤਾ ਕਿਉਂ ਜੋ ਤੂੰ ਬਹੁਤ ਦਯਾਲੂ ਹੈਂ।
ਇਹੀ ਕਾਰਣ ਹੈ ਕਿ ਤੂੰ ਉਨ੍ਹਾਂ ਨੂੰ ਮਾਰੂਬਲ ਵਿੱਚ ਵੀ ਨਹੀਂ ਛੱਡਿਆ।
ੱਬਦ੍ਦਲ ਦਾ ਥੰਮ ਦਿਨ ਵੇਲੇ ਉਨ੍ਹਾਂ ਦੀ
    ਅਗਵਾਈ ਕਰਨ ਤੋਂ ਉਨ੍ਹਾਂ ਨਾਲੋਂ ਅੱਡ ਨਹੀਂ ਹੋਇਆ।
ਅੱਗ ਦਾ ਥੰਮ ਰਾਤ ਵੇਲੇ ਉਸ ਰਾਹ
    ਤੇ ਰੋਸ਼ਨੀ ਕਰਨੋ ਨਾ ਹਟਿਆ ਜਿੱਥੇ ਉਹ ਜਾ ਰਹੇ ਸਨ।
20 ਤੂੰ ਉਨ੍ਹਾਂ ਨੂੰ ਸਿਆਣੇ ਹੋਣ ਲਈ ਆਪਣਾ ਨੇਕ ਆਤਮਾ ਦਿੱਤਾ।
    ਤੂੰ ਉਨ੍ਹਾਂ ਦੇ ਮੂੰਹਾਂ ਤੋਂ ਮੰਨ ਨਹੀਂ ਰੱਖਿਆ,
    ਅਤੇ ਤੂੰ ਉਨ੍ਹਾਂ ਨੂੰ ਉਨ੍ਹਾਂ ਦੀ ਪਿਆਸ ਲਈ ਪਾਣੀ ਦਿੱਤਾ ਸੀ।
21 ਚਾਲੀ ਵਰ੍ਹੇ ਤੂੰ ਉਜਾੜ ਵਿੱਚ ਉਨ੍ਹਾਂ ਦੀ ਦੇਖ-ਰੇਖ ਕੀਤੀ।
    ਜੋ ਲੋੜੀਂਦਾ ਸੋ ਉਨ੍ਹਾਂ ਪਾਇਆ।
ਉਨ੍ਹਾਂ ਦੇ ਕੱਪੜੇ ਨਾ ਘਸੇ ਅਤੇ
    ਨਾ ਹੀ ਉਨ੍ਹਾਂ ਦੇ ਪੈਰ ਸੁੱਜੇ।
22 ਤੂੰ ਉਨ੍ਹਾਂ ਨੂੰ ਰਾਜ ਅਤੇ ਲੋਕ ਦਿੱਤੇ,
    ਅਤੇ ਉਨ੍ਹਾਂ ਨੂੰ ਦੂਰ ਦੁਰਾਡੀਆਂ ਥਾਵਾਂ ਦਿੱਤੀਆਂ ਜਿੱਥੇ ਬੋੜੇ ਜਿਹੇ ਲੋਕ ਰਹਿਂਂਦੇ ਸਨ।
ਉਨ੍ਹਾਂ ਨੇ ਹਸ਼ਬੋਨ ਦੇ ਪਾਤਸ਼ਾਹ ਸੀਹੋਨ ਦੀ ਜ਼ਮੀਨ ਉੱਤੇ ਅਤੇ
    ਬਾਸ਼ਾਨ ਦੇ ਪਾਤਸ਼ਾਹ ਓਗ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ।
23 ਤੂੰ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ
    ਅਕਾਸ਼ ਵਿੱਚਲੇ ਤਾਰਿਆਂ ਵਾਂਗ ਵੱਧਾਇਆ
ਅਤੇ ਉਨ੍ਹਾਂ ਨੂੰ ਉਸ ਜ਼ਮੀਨ ਤੇ ਲਿਆਇਆ ਜਿਸ ਵਿੱਚ ਦਾਖਲ ਹੋਣ ਅਤੇ
    ਕਬਜਾ ਕਰਨ ਲਈ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਕਿਹਾ ਸੀ।
24 ਇਉਂ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਆਕੇ ਉਸ ਦੇਸ਼ ਉੱਪਰ ਕਬਜ਼ਾ ਕਰ ਲਿਆ।
ਤੂੰ ਕਨਾਨੀਆਂ ਨੂੰ ਹਰਾਇਆ,
    ਅਤੇ ਉਨ੍ਹਾਂ ਦੇ ਰਾਜਿਆਂ ਅਤੇ
ਉਨ੍ਹਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ ਤਾਂ
    ਜੋ ਉਹ ਜੋ ਚਾਹੁਣ ਉਨ੍ਹਾਂ ਨਾਲ ਕਰ ਸੱਕਣ।
25 ਉਨ੍ਹਾਂ ਨੇ ਕੰਧਾਂ ਵਾਲੇ ਸ਼ਹਿਰਾਂ ਅਤੇ
    ਉਪਜਾਊ ਧਰਤੀ ਤੇ ਕਬਜ਼ਾ ਕੀਤਾ ਉਨ੍ਹਾਂ ਨੂੰ ਭਰੇ-ਭਰਾਏ
ਅਤੇ ਸਜੇ-ਸਜਾਏ ਘਰ ਮਿਲ ਗਏ।
    ਉਨ੍ਹਾਂ ਨੂੰ ਪੁੱਟੇ ਹੋਏ ਤਿਆਰ ਕੁਂਡ ਮਿਲ ਗਏ।
ਉਨ੍ਹਾਂ ਨੂੰ ਅੰਗੂਰਾਂ ਦੇ ਬਾਗ਼,
    ਜ਼ੈਤੂਨ ਦੇ ਫ਼ਲਾਂ ਨਾਲ ਲਦ੍ਦੇ ਹੋਏ ਰੁੱਖ ਤੇ ਬਹੁਤ ਸਾਰੇ ਫ਼ਲਦਾਰ ਰੁੱਖ ਮਿਲ ਗਏ।
ਬਹੁਤਾ ਖਾਣ ਕਾਰਣ ਉਨ੍ਹਾਂ ਦੇ ਢਿੱਡ ਆਫ਼ਰ ਗਏ
    ਅਤੇ ਉਹ ਮੋਟੇ ਹੋਦੇ ਗਏ ਸਨ।
ਉਨ੍ਹਾਂ ਨੇ ਤੇਰੀ ਚੰਗਿਆਈ ਵਿੱਚ ਆਪਣੇ-ਆਪ ਨੂੰ ਆਨੰਦਿਤ ਕੀਤਾ।
26 ਅਤੇ ਫ਼ੇਰ ਉਨ੍ਹਾਂ ਨੇ ਅਵਗਿਆ ਕੀਤੀ
    ਅਤੇ ਤੇਰੇ ਖਿਲਾਫ਼ ਵਿਦ੍ਰੋਹ ਕੀਤਾ।
    ਉਨ੍ਹਾਂ ਨੇ ਆਪਣੀਆਂ ਪਿੱਠਾ ਪਿੱਛੇ ਤੇਰੀ ਬਿਵਸਬਾ ਨੂੰ ਸੁੱਟ ਦਿੱਤਾ।
ਉਨ੍ਹਾਂ ਨੇ ਤੇਰੀਆਂ ਸਿੱਖੀਆਂ ਨੂੰ ਅਣਦੇਖਿਆਂ ਕੀਤਾ ਅਤੇ
    ਤੇਰੇ ਨਬੀਆਂ ਨੂੰ ਵੱਢਿਆ ਉੱਨ੍ਹਾਂ ਨਬੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਤੇ ਤੇਰੇ ਵੱਲ ਮੋੜਨ ਦਾ ਯਤਨ ਕੀਤਾ
    ਪਰ ਸਾਡੇ ਪੁਰਖਿਆਂ ਨੇ ਤੇਰੇ ਵਿਰੁੱਧ ਬੜੇ ਭਿਆਨਕ ਕਾਰਜ਼ ਕੀਤੇ।
27 ਸੋ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾ ਦੇ ਹੱਖੀ ਪਾ ਦਿੱਤਾ।
    ਵੈਰੀਆਂ ਨੇ ਉਨ੍ਹਾਂ ਨੂੰ ਬਹੁਤ ਸਤਾਇਆ
ਜਦੋਂ ਬਿਪਤਾ ਪਈ ਤਾਂ ਸਾਡੇ ਪੁਰਖਿਆਂ ਨੇ ਤੈਨੂੰ ਪੁਕਾਰਿਆ
    ਤੇ ਤੂੰ ਅਕਾਸ਼ ’ਚ ਉਨ੍ਹਾਂ ਦੀ ਪੁਕਾਰ ਸੁਣੀ।
ਤੂੰ ਬਹੁਤ ਦਿਆਲੂ ਹੈਂ
    ਆਪਣੀ ਦਿਆਲਤਾ ਕਾਰਣ ਤੂੰ ਲੋਕਾਂ ਨੂੰ ਉਨ੍ਹਾਂ ਦੀ ਮਦਦ ਲਈ ਭੇਜਿਆ।
    ਫੇਰ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੀ ਸ਼ਕਤੀ ਤੋਂ ਬਚਾਇਆ।
28 ਫ਼ਿਰ ਜਦ ਵੀ ਸਾਡੇ ਪੁਰਖਿਆਂ ਨੂੰ ਚੈਨ ਮਿਲਿਆ ਤਾਂ
    ਉਹ ਬਦਲ ਗਏ ਅਤੇ ਤੇਰੇ ਅੱਗੇ ਬਦੀ ਕੀਤੀ।
ਤਾਂ ਫ਼ਿਰ ਤੂੰ ਉਨ੍ਹਾਂ ਨੂੰ ਮੁੜ ਉਨ੍ਹਾਂ ਦੇ ਵੈਰੀਆਂ ਦੇ ਹੱਬੀ ਫਢ਼ ਦਿੱਤਾ,
    ਤਾਂ ਜੋ ਉਹ ਉਨ੍ਹਾਂ ਨੂੰ ਸਜ਼ਾ ਦੇਣ ਤੇ ਹਰਾਉਣ
ਪਰ ਉਨ੍ਹਾਂ ਫ਼ਿਰ ਤੈਨੂੰ ਪੁਕਾਰਿਆ ਤੇ ਤੂੰ ਉਨ੍ਹਾਂ ਦੀ ਪੁਕਾਰ ਅਕਾਸ਼
    ਤੋਂ ਸੁਣੀ ਤੇ ਉਨ੍ਹਾਂ ਨੂੰ ਆਜ਼ਾਦ ਕੀਤਾ।
ਤੇ ਇਉਂ ਤੂੰ ਆਪਣੀ ਦਿਆਲਤਾ
    ਕਈ ਵਾਰ ਉਨ੍ਹਾਂ ਤੇ ਕੀਤੀ।
29 ਤੂੰ ਉਨ੍ਹਾਂ ਨੂੰ ਖਬਰਦਾਰ ਕੀਤਾ
ਅਤੇ ਉਨ੍ਹਾਂ ਨੂੰ ਆਪਣੀ ਬਿਵਸਬਾ ਵੱਲ ਵਾਪਸ ਮੁੜਨ ਲਈ ਆਖਿਆ,
    ਪਰ ਇਨ੍ਹਾਂ ਹਂਕਾਰੀ ਲੋਕਾਂ ਨੇ ਤੇਰੇ ਹੁਕਮਾਂ ਨੂੰ ਨਾ ਮੰਨਿਆ।
ਜਿਹੜਾ ਵਿਅਕਤੀ ਤੇਰੀ ਬਿਵਸਬਾ ਨੂੰ ਮੰਨਦਾ ਅਤੇ ਉਨ੍ਹਾਂ ਨੂੰ ਨਿਭਾਉਂਦਾ, ਉਹ ਜਿਉਂਦਾ ਰਹੇਗਾ।
    ਪਰ ਸਾਡੇ ਪੁਰਖਿਆਂ ਨੇ ਤੇਰੀ ਬਿਵਸਬਾ ਦੇ ਖਿਲਾਫ਼ ਪਾਪ ਕੀਤਾ।
ਉਹ ਜ਼ਿੱਦੀ ਅੜੀਅਲ ਸਨ
    ਅਤੇ ਤੇਰੇ ਵੱਲ ਪਿੱਠ ਕਰ ਲਈ।
    ਉਨ੍ਹਾਂ ਨੇ ਤੇਰੀ ਆਵਾਜ਼ ਨਾ ਸੁਣੀ।

30 “ਪਰ ਤੂੰ ਕਈ ਸਾਲਾਂ ਤੀਕ ਉਨ੍ਹਾਂ ਨਾਲ ਧੀਰਜਵਾਨ ਰਿਹਾ।
    ਤੂੰ ਉਨ੍ਹਾਂ ਨੂੰ ਆਪਣੇ ਆਤਮੇ ਦੁਆਰਾ ਨਬੀਆਂ ਰਾਹੀਂ ਚੇਤਾਵਨੀ ਦਿੱਤੀ।
ਪਰ ਸਾਡੇ ਪੁਰਖਿਆਂ ਨੇ ਇੱਕ ਨਾ ਸੁਣੀ।
    ਤਾਂ ਫ਼ਿਰ ਤੂੰ ਉਨ੍ਹਾਂ ਨੂੰ ਦੂਜੀਆਂ ਧਰਤੀਆਂ ਦੇ ਲੋਕਾਂ ਹੱਥੀਂ ਸੌਂਪ ਦਿੱਤਾ।

31 “ਪਰ ਫ਼ਿਰ ਵੀ ਤੂੰ ਇੰਨਾ ਕਿਰਪਾਲੂ ਹੈਂ
    ਕਿ ਤੂੰ ਉਨ੍ਹਾਂ ਨੂੰ ਜੜੋਂ ਖਤਮ ਨਾ ਕੀਤਾ
ਤੂੰ ਉਨ੍ਹਾਂ ਨੂੰ ਛੱਡਿਆ ਨਾ ਕਿਉਂ ਕਿ ਹੈਂ
    ਪਰਮੇਸ਼ੁਰ ਤੂੰ ਬਹੁਤ ਕਿਰਪਲੂ ਅਤੇ ਦਿਆਲੂ ਹੈ।
32 ਹੇ ਪਰਮੇਸ਼ੁਰ, ਤੂੰ ਮਹਾਨਤਮ ਪਰਮੇਸ਼ੁਰ ਹੈਂ!
    ਤੂੰ ਭੈਦਾਇੱਕ ਤੇ ਬਲਸ਼ਾਲੀ ਹੈਂ!
ਤੂੰ ਆਪਣਾ ਇਕਰਾਰਨਾਮਾ ਰੱਖਦੈਁ ਅਤੇ ਇਸ ਤੇ ਵਫ਼ਾਦਾਰ ਹੈਂ!
    ਸਾਡੇ ਤੇ ਅਨੇਕਾਂ ਮੁਸੀਬਤਾਂ ਆਈਆਂ।
ਉਨ੍ਹਾਂ ਮੁਸੀਬਤਾਂ ਨੂੰ ਨਜ਼ਰ ਅੰਦਾਜ਼ ਨਾ ਕਰ ਜਿਹੜੀਆਂ ਸਾਡੇ ਪਾਤਸ਼ਹਾਂ,
    ਆਗੂਆਂ, ਜਾਜਕਾਂ, ਨਬੀਆਂ, ਪੁਰਖਿਆਂ
    ਅਤੇ ਤੇਰੇ ਸਾਰੇ ਲੋਕਾਂ ਉੱਤੇ ਅੱਸ਼ੂਰ ਦੇ ਰਾਜਿਆਂ ਦੇ ਦਿਨਾਂ ਤੋਂ ਲੈ ਕੇ ਅੱਜ ਤੀਕ ਆਈਆਂ ਹਨ!
33 ਪਰ ਪਰਮੇਸ਼ੁਰ, ਤੂੰ ਉਹ ਕਰਨ ਵਿੱਚ ਧਰਮੀ ਸੀ ਜੋ ਤੂੰ ਸਾਡੇ ਨਾਲ ਕੀਤਾ।
    ਤੂੰ ਧਰਮੀ ਸੀ ਅਤੇ ਅਸੀਂ ਦੁਸ਼ਟਤਾ ਦਾ ਵਿਖਾਵਾ ਕੀਤਾ।
34 ਸਾਡੇ ਪਾਤਸ਼ਾਹਾਂ, ਆਗੂਆਂ, ਜਾਜਕਾਂ ਤੇ ਪੁਰਖਿਆਂ ਨੇ ਤੇਰੀ ਬਿਵਸਬਾ ਦਾ ਪਾਲਣ ਨਹੀਂ ਕੀਤਾ।
    ਉਨ੍ਹਾਂ ਨੇ ਤੇਰੇ ਹੁਕਮਾਂ ਅਤੇ
    ਤੇਰੀਆਂ ਚਿਤਾਵਨੀਆਂ ਨੂੰ ਨਾ ਸੁਣਿਆ ਜੋ ਤੂੰ ਉਨ੍ਹਾਂ ਨੂੰ ਦਿੱਤੀਆਂ ਸਨ।
35 ਸਾਡੇ ਪੁਰਖਿਆਂ ਨੇ ਤੇਰੀ ਸੇਵਾ ਨਾ ਕੀਤੀ ਇੱਥੋਂ ਤੀਕ ਕਿ ਜਦੋਂ ਉਹ ਆਪਣੇ ਰਾਜ ’ਚ ਵੱਸਦੇ ਸਨ,
    ਤਦ ਵੀ ਉਹ ਬਦਕਾਰੀਆਂ ਤੋਂ ਨਾ ਟਲੇ ਉਨ੍ਹਾਂ ਤੇਰੀ ਹਰ ਰਹਿਮਤ ਨੂੰ ਭੋਗਿਆ
ਤੇ ਮਾਣਿਆ ਉਨ੍ਹਾਂ ਨੇ ਜ਼ਰੱਖੇਜ਼ ਧਰਤੀ ਦੀਆਂ ਖੁਸ਼ੀਆਂ ਮਾਣੀਆਂ ਖੁਲ੍ਹੀਆਂ ਥਾਵਾਂ
    ਤੇ ਜਿਉਂਦੇ ਰਹੇ ਪਰ ਉਹ ਆਪਣੀ ਬਦਕਾਰੀ ਤੋਂ ਨਾ ਟਲੇ।
36 ਅਤੇ ਹੁਣ ਅਸੀਂ ਇਸ ਧਰਤੀ
ਤੇ ਗੁਲਾਮ ਬਣ ਗਏ ਹਾਂ ਜਿਹੜੀ ਤੂੰ ਸਾਡੇ ਪੁਰਖਿਆਂ ਨੂੰ
    ਦਿੱਤੀ ਸੀ ਤਾਂ ਜੋ ਉਹ ਇਸ ਦੇ ਫ਼ਲਾਂ
    ਅਤੇ ਚੰਗਿਆਈ ਨੂੰ ਮਾਣ ਸੱਕਣ।
37 ਇਸ ਧਰਤੀ ਦੀ ਮਿੱਟੀ ਬੜੀ ਉਪਜਾਉ ਹੈ
    ਪਰ ਅਸੀਂ ਪਾਪ ਕੀਤੇ ਹਨ।
ਅਤੇ ਜਿਹੜੇ ਰਾਜੇ ਤੂੰ ਸਾਡੇ ਉੱਪਰ ਨਿਯੁਕਤ ਕੀਤੇ ਇਹ ਫ਼ਸ਼ਲ ਉਨ੍ਹਾਂ ਨੂੰ ਚਲੀ ਗਈ।
    ਉਹੀ ਪਾਤਸ਼ਾਹ ਸਾਡੇ ਸਰੀਰਾਂ ਅਤੇ ਸਾਡੇ ਪਸ਼ੂਆਂ ਤੇ ਸ਼ਾਸਨ ਕਰਦੇ ਹਨ।
    ਉਹ ਆਪਣੀ ਮਨ ਮਰਜ਼ੀ ਕਰਦੇ ਹਨ ਤੇ ਹੁਣ ਅਸੀਂ ਬੜੀ ਮੁਸੀਬਤ ਵਿੱਚ ਹਾਂ।

38 “ਇਨ੍ਹਾਂ ਸਾਰੀਆਂ ਗੱਲਾਂ ਕਾਰਣ ਅਸੀਂ ਇੱਕ ਅਬਦਲ ਇਕਰਾਰਨਾਮਾ ਕਰਦੇ ਹਾਂ ਇਹ ਇਕਰਾਰਨਾਮਾ ਅਸੀਂ ਲਿਖਤ ਵਿੱਚ ਦੇ ਰਹੇ ਹਾਂ ਤੇ ਉਸ ਉੱਪਰ ਸਾਡੇ ਆਗੂ, ਲੇਵੀ ਦੇ ਜਾਜਕ ਹਸਤਾਖਰ ਕਰਕੇ ਤੇ ਮੋਹਰ ਲਗਾ ਰਹੇ ਹਨ।”

10 ਇਕਰਾਰਨਾਮੇ ਉੱਪਰ ਮੋਹਰ ਲਗਾਉਣ ਵਾਲੇ ਲੋਕਾਂ ਦੇ ਨਾਉਂ ਇਹ ਹਨ:

ਰਾਜਪਾਲ ਨਹਮਯਾਹ ਹਕਲਯਾਹ ਦਾ ਪੁੱਤਰ, ਅਤੇ ਸਿਦਕੀਯਾਹ। ਸਰਾਯਾਹ, ਅਜ਼ਰਯਾਹ ਅਤੇ ਯਿਰਮਿਯਾਹ, ਪਸ਼ਹੂਰ, ਅਮਰਯਾਹ ਅਤੇ ਮਲਕੀਯਾਹ, ਹੱਟੂਸ਼, ਸਬਨਯਾਹ ਅਤੇ ਮੱਲੂਕ, ਹਾਰਿਮ, ਮਰੇਮੋਬ, ਓਬਦਯਾਹ, ਦਾਨੀਏਲ, ਗਿਨਬੋਨ ਅਤੇ ਬਾਰੂਕ, ਮਸ਼ੁੱਲਾਮ, ਅਬੀਯਾਹ ਅਤੇ ਮੀਯਾਮੀਨ, ਮਅਜ਼ਯਾਹ, ਬਿਲਗਈ ਅਤੇ ਸਮਆਯਾਹ। ਇਹ ਜਾਜਕ ਸਨ।

ਅਤੇ ਜਿਨ੍ਹਾਂ ਲੇਵੀਆਂ ਨੇ ਉਹ ਮੋਹਰ ਤੇ ਆਪਣੇ ਹਸਤਾਖਰ ਕੀਤੇ ਉਨ੍ਹਾਂ ਦੇ ਨਾਉਂ ਇਉਂ ਹਨ:

ਅਜ਼ਨਯਾਹ ਦਾ ਪੁੱਤਰ ਯੇਸ਼ੂਆ ਅਤੇ ਹੇਨਾਦਾਦ ਦੇ ਘਰਾਣੇ ਵਿੱਚੋਂ ਬਿੰਨੂਈ, ਕਦਮੀਏਲ, 10 ਅਤੇ ਉਨ੍ਹਾਂ ਦੇ ਸਾਬੀ ਲੇਵੀ: ਸ਼ਬਨਯਾਹ, ਹੋਦੀਯਾਹ, ਕਲੀਟਾ, ਪਲਾਯਾਹ, ਹਨਾਨ, 11 ਮੀਕਾ, ਰਹੋਬ ਅਤੇ ਹਸ਼ਬਯਾਹ, 12 ਜ਼ੱਕੂਰ ਸ਼ੇਰੇਬਯਾਹ ਅਤੇ ਸ਼ਬਨਯਾਹ, 13 ਹੋਦੀਯਾਹ, ਬਾਨੀ ਅਤੇ ਬਨੀਨੂ।

14 ਅਤੇ ਜਿਨ੍ਹਾਂ ਆਗੂਆਂ ਨੇ ਉਸ ਮੋਹਰ ਉੱਪਰ ਹਸਤਾਖਰ ਕੀਤੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਇਉਂ ਹੈ:

ਪਰਓਸ਼, ਪਹਬਮੋਆਬ ਏਲਾਮ, ਜ਼ੱਤੂ, ਬਾਨੀ, 15 ਬੁਂਨੀ, ਅਜ਼ਗਾਦ, ਬੇਬਾਈ, 16 ਅਦੋਨੀਯਾਹ ਬਿਗਵਈ, ਆਦੀਨ, 17 ਆਟੇਰ, ਹਿਜ਼ਕੀਯਾਹ ਅਤੇ ਅਜ਼ੂਰ੍ਰ, 18 ਹੋਦੀਯਾਹ, ਹਾਸ਼ੁਮ ਅਤੇ ਬੇਸਾਈ, 19 ਹਾਰੀਫ਼, ਅਨਾਬੋਬ, ਨੇਬਾਈ, 20 ਮਗਪੀਆਸ਼, ਮੱਸ਼ੁਲਾਮ ਅਤੇ ਹੇਜ਼ੀਰ, 21 ਮਸ਼ੇਜ਼ਬੇਲ, ਸਾਦੋਕ, ਯਦ੍ਦੂਆ, 22 ਪਲਟਯਾਹ, ਹਾਨਾਨ ਅਤੇ ਅਨਾਯਾਹ, 23 ਹੋਸ਼ੇਆ, ਹਨਨਯਾਹ, ਹੱਸ਼ੂਬ, 24 ਹੱਲੋਹੇਸ਼, ਪਿਲਹਾ, ਸ਼ੋਬੇਕ, 25 ਰਹੂਮ, ਹਸ਼ਬਨਾਹ, ਮਅਸੇਯਾਹ, 26 ਅਹੀਯਾਹ, ਹਾਨਾਨ ਅਤੇ ਆਨਾਨ, 27 ਮੱਲੂਕ, ਹਾਰੀਮ ਅਤੇ ਬਆਨਾਹ।

28-29 ਇੰਝ ਇਨ੍ਹਾਂ ਸਾਰੇ ਲੋਕਾਂ ਨੇ ਪਰਮੇਸ਼ੁਰ ਅੱਗੇ ਇਕਰਾਰ ਕਰਕੇ ਆਖਿਆ ਕਿ ਜੇਕਰ ਉਹ ਹੁਣ ਪਰਮੇਸ਼ੁਰ ਦੇ ਸ਼ਬਦ ਨਾ ਮੰਨਣ, ਤਾਂ ਸਾਰੀਆਂ ਮੰਦੀਆਂ ਗੱਲਾਂ ਉਨ੍ਹਾਂ ਉੱਪਰ ਵਾਪਸ ਪੈ ਜਾਣ। ਉਨ੍ਹਾਂ ਸਭ ਨੇ ਉਸ ਬਿਵਸਬਾ ਨੂੰ ਕਬੂਲਣ ਦਾ ਇਕਰਾਰ ਕੀਤਾ ਜੋ ਸਾਨੂੰ ਪਰਮੇਸ਼ੁਰ ਦੇ ਸੇਵਕ ਮੂਸਾ ਰਾਹੀਂ ਦਿੱਤੀ ਗਈ ਸੀ। ਇਨ੍ਹਾਂ ਸਭ ਨੇ ਉਨ੍ਹਾਂ ਸਾਰੇ ਹੁਕਮਾਂ, ਬਿਧੀਆਂ ਅਤੇ ਪਰਮੇਸ਼ੁਰ ਦੀ ਬਿਵਸਬਾ ਦੀਆਂ ਸਾਖੀ ਨੂੰ ਮੰਨਣ ਦਾ ਇਕਰਾਰ ਕੀਤਾ। ਜਿਨ੍ਹਾਂ ਲੋਕਾਂ ਨੇ ਇਹ ਇਕਰਾਰ ਕੀਤਾ ਉਹ ਸਨ: ਬਾਕੀ ਦੇ ਲੋਕ, ਜਾਜਕ, ਲੇਵੀ, ਦਰਬਾਨ, ਗਵਈਏ, ਮੰਦਰ ਦੇ ਸੇਵਕ ਅਤੇ ਹੋਰ ਸਾਰੇ ਲੋਕ ਜਿਨ੍ਹਾਂ ਨੇ ਆਪਣੇ-ਆਪ ਨੂੰ ਹੋਰਨਾਂ ਧਰਤੀਆਂ ਦੇ ਲੋਕਾਂ ਤੋਂ ਵੱਖਰਾ ਕਰ ਲਿਆ ਸੀ। ਉਨ੍ਹਾਂ ਨੇ ਆਪਣੇ-ਆਪ ਨੂੰ ਉਨ੍ਹਾਂ ਤੋਂ ਇਸ ਲਈ ਵੱਖਰਿਆਂ ਕਰ ਲਿਆ ਤਾਂ ਜੋ ਉਹ ਪਰਮੇਸ਼ੁਰ ਦੀ ਬਿਵਸਬਾ ਨੂੰ ਮੰਨ ਸੱਕਣ। ਇਹੀ ਨਹੀਂ, ਸਗੋਂ ਉਨ੍ਹਾਂ ਦੀਆਂ ਪਤਨੀਆਂ, ਪੁੱਤਰਾਂ ਅਤੇ ਧੀਆਂ, ਅਤੇ ਸਾਰੇ ਜਿਹੜੇ ਜਾਣਦੇ ਸਨ ਅਤੇ ਉਨ੍ਹਾਂ ਨੂੰ ਸਮਝਦੇ ਸਨ, ਉਨ੍ਹਾਂ ਨੇ ਵੀ ਆਪਣੇ-ਆਪ ਨੂੰ ਉਨ੍ਹਾਂ ਲੋਕਾਂ ਤੋਂ ਦੂਰ ਰੱਖਿਆ ਉੱਨ੍ਹਾਂ ਆਪਣੇ ਭਰਾਵਾਂ ਨਾਲ ਮਿਲਕੇ ਇਹ ਸੌਂਹ ਖਾਧੀ ਅਤੇ ਇਹ ਫ਼ੈਸਲਾ ਕੀਤਾ ਕਿ ਅਸੀਂ ਪਰਮੇਸ਼ੁਰ ਦੀ ਬਿਵਸਬਾ ਮੁਤਾਬਕ ਹੀ ਚੱਲਾਂਗੇ ਜੋ ਕਿ ਪਰਮੇਸ਼ੁਰ ਦੇ ਸੇਵਕ ਮੂਸਾ ਦੁਆਰਾ ਦਿੱਤੀ ਗਈ ਅਤੇ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ, ਨਿਆਵਾਂ ਅਤੇ ਬਿਧੀਆਂ ਦਾ ਪੂਰੀ ਤਰ੍ਹਾਂ ਪਾਲਣ ਕਰਾਂਗੇ।

30 “ਅਸੀਂ ਇਹ ਵੀ ਵਚਨ ਕਰਦੇ ਹਾਂ ਕਿ ਆਪਣੀਆਂ ਧੀਆਂ ਦਾ ਵਿਆਹ ਇਸ ਦੇਸ਼ ਦੇ ਲੋਕਾਂ ਨਾਲ ਨਹੀਂ ਕਰਾਂਗੇ, ਅਤੇ ਨਾ ਹੀ ਆਪਣੇ ਪੁੱਤਰਾਂ ਦਾ ਵਿਆਹ ਉਨ੍ਹਾਂ ਦੀਆਂ ਧੀਆਂ ਨਾਲ ਕਰਾਂਗੇ।

31 “ਜੇਕਰ ਇੱਥੋਂ ਦੇ ਲੋਕ ਸਬਤ ਦੇ ਦਿਨ ਸਾਡੇ ਕੋਲ ਦਾਨੇ ਜਾਂ ਹੋਰ ਵਸਤ ਵੇਚਣ ਲਈ ਆਉਣ ਤਾਂ ਅਸੀਂ ਉਨ੍ਹਾਂ ਨਾਲ ਉਸ ਖਾਸ ਦਿਨ ਤੇ ਜਾਂ ਕਿਸੇ ਹੋਰ ਛੁੱਟੀ ਵਾਲੇ ਦਿਨ ਵਪਾਰ ਨਹੀਂ ਕਰਾਂਗੇ। ਸੱਤਵੇਂ ਵਰ੍ਹੇ ਅਸੀਂ ਜ਼ਮੀਨ ਤੇ ਕੁਝ ਨਹੀਂ ਉਗਾਵਾਂਗੇ ਤੇ ਨਾ ਹੀ ਜ਼ਮੀਨ ਤੇ ਕੰਮ ਕਰਾਂਗੇ। ਅਸੀਂ ਉਸ ਕਰਜ਼ੇ ਨੂੰ ਰੱਦ ਕਰ ਦਿਆਂਗੇ ਜੋ ਦੂਸਰੇ ਲੋਕ ਸਾਡੇ ਦੇਣਦਾਰ ਹਨ।

32 “ਅਸੀਂ ਆਪਣੇ ਉੱਪਰ ਇੱਕ ਜ਼ਿੰਮੇਵਾਰੀ ਲਿੱਤੀ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਮੰਦਰ ਦੀ ਦੇਖਭਾਲ ਅਤੇ ਹੁਕਮਾਂ ਨੂੰ ਮੰਨਣ ਲਈ ਹਰ ਵਰ੍ਹੇ ਚਾਂਦੀ ਦੇ ਸ਼ੈਕਲ ਦਾ ਤੀਜਾ ਹਿੱਸਾ ਭੇਂਟ ਕਰਾਂਗੇ। 33 ਦਿਖਾਵੇ ਦੀ ਰੋਟੀ ਅਤੇ ਰੋਜ਼ਾਨਾ ਦੀਆਂ ਅਨਾਜ ਦੀਆਂ ਭੇਟਾਂ ਅਤੇ ਰੋਜ਼ਾਨਾ ਦੀਆਂ ਹੋਮ ਦੀਆਂ ਭੇਟਾਂ, ਸਬਤਾਂ, ਅਮਸਿਆ, ਨਿਯ੍ਯੁਕਤ ਕੀਤੇ ਪਰਬਾਂ ਅਤੇ ਪਵਿੱਤਰ ਭੇਟਾਂ, ਪਾਪ ਦੀਆਂ ਭੇਟਾਂ ਜੋ ਕਿ ਇਸਰਾਏਲ ਦੇ ਪ੍ਰਾਸਚਿਤ ਅਤੇ, ਸਾਡੇ ਪਰਮੇਸ਼ੁਰ ਦੇ ਮੰਦਰ ਦੇ ਕੰਮ ਲਈ ਹਨ।

34 “ਅਸੀਂ ਜਾਜਕਾਂ, ਲੇਵੀਆਂ ਅਤੇ ਲੋਕਾਂ ਦੇ ਵਿੱਚ ਲੱਕੜ ਦੀ ਭੇਟਾਂ ਲਈ ਗੁਣੇ ਪਾਏ ਤਾਂ ਕਿ ਉਹ ਸਾਡੇ ਪਰਮੇਸ਼ੁਰ ਦੇ ਮੰਦਰ ਵਿੱਚ ਸਾਡੇ ਪੁਰਖਿਆਂ ਦੇ ਪਰਿਵਾਰਾਂ ਦੇ ਮੁਤਾਬਕ ਹਰ ਸਾਲ ਦੇ ਸਾਲ, ਠਹਿਰਾਏ ਹੋਏ ਸਮੇਂ ਉੱਤੇ, ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਉੱਪਰ ਬਾਲਣ ਲਈ ਲਿਆਂਦੀ ਜਾਵੇ। ਸਾਨੂੰ ਇਹ ਸਭ ਬਿਵਸਬਾ ਦੀ ਪੋਥੀ ਵਿੱਚ ਲਿਖੇ ਮੁਤਾਬਕ ਹੀ ਕਰਨਾ ਚਾਹੀਦਾ ਹੈ।

35 “ਅਸੀਂ ਹਰ ਸਾਲ, ਆਪਣੀ ਜ਼ਮੀਨ ਦੀ ਪਹਿਲੀ ਫ਼ਸਲ ਤੇ ਹਰ ਰੁੱਖ ਦਾ ਪਹਿਲਾ ਫ਼ਲ ਸਾਡੇ ਯਹੋਵਾਹ ਦੇ ਮੰਦਰ ਨੂੰ ਚੜ੍ਹਾਉਣ ਦੀ ਜ਼ਿੰਮੇਵਾਰੀ ਵੀ ਸਵੀਕਾਰ ਕਰਦੇ ਹਾਂ।

36 “ਜਿਵੇਂ ਕਿ ਇਹ ਵੀ ਬਿਵਸਬਾ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਇਹ ਸਭ ਕੁਝ ਕਰਾਂਗੇ: ਅਸੀਂ ਆਪਣੇ ਸਾਰੇ ਪਹਿਲੋਠੇ ਪੁੱਤਰ, ਗਾਵਾਂ, ਭੇਡਾਂ ਤੇ ਬੱਕਰੀਆਂ ਨੂੰ ਵੀ ਲੈ ਕੇ ਆਵਾਂਗੇ। ਅਸੀਂ ਇਹ ਸਾਰੇ ਪਹਿਲੋਠੇ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਜਾਜਕਾਂ ਕੋਲ ਲੈ ਕੇ ਆਵਾਂਗੇ ਜਿਹੜੇ ਉੱਥੇ ਸੇਵਾਦਾਰ ਹਨ।

37 “ਅਸੀਂ ਯਹੋਵਾਹ ਦੇ ਮੰਦਰ ਦੇ ਅੰਨ ਦੇ ਗੋਦਾਮ ਲਈ ਜਾਜਕਾਂ ਕੋਲ ਇਹ ਵਸਤਾਂ ਲੈ ਕੇ ਆਵਾਂਗੇ: ਸਾਡੀ ਤੌਣ ਦਾ ਪਹਿਲਾ ਪੇੜਾ, ਸਾਡੀਆਂ ਅਨਾਜ ਦੀਆਂ ਭੇਟਾਂ ਚੋ ਪਹਿਲਾ, ਸਾਰੇ ਰੁੱਖਾਂ ਦੇ ਪਹਿਲੇ ਫ਼ਲ ਅਤੇ ਸਾਡੇ ਤੇਲ ਅਤੇ ਮੈਅ ਦਾ ਪਹਿਲਾ ਹਿੱਸਾ। ਅਸੀਂ ਸਾਡੀਆਂ ਫ਼ਸਲਾਂ ਦਾ ਦਸਵੰਧ ਲੇਵੀਆਂ ਕੋਲ ਲੈ ਕੇ ਆਵਾਂਗੇ। ਕਿਉਂਕਿ ਜਿੱਥੇ ਵੀ ਅਸੀਂ ਕੰਮ ਕਰਦੇ ਹਾਂ, ਉਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ ਲੇਵੀ ਇਨ੍ਹਾਂ ਦਾ ਦਸਵੰਧ ਲੈਂਦੇ ਹਨ। 38 ਜਦੋਂ ਲੇਵੀ ਇਹ ਦਸਵੰਧ ਇਕੱਠਾ ਕਰ ਰਹੇ ਹੋਣ, ਉਨ੍ਹਾਂ ਨਾਲ ਹਾਰੂਨ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਜਾਜਕ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਹ ਦਸਵੰਧ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਭੰਡਾਰੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ। 39 ਇਸਰਾਏਲ ਦੇ ਮਨੁੱਖ ਅਤੇ ਲੇਵੀ ਆਪਣੀਆਂ ਭੇਂਟਾਂ ਗੋਦਾਮਾਂ ਵਿੱਚ ਲੈ ਕੇ ਆਉਣ। ਉਨ੍ਹਾਂ ਨੂੰ ਆਪਣੀਆਂ ਅਨਾਜ, ਨਵੀਂ ਮੈਅ ਅਤੇ ਤੇਲ ਦੀਆਂ ਸੁਗਾਤਾਂ ਲਿਆਉਣੀਆਂ ਚਾਹੀਦੀਆਂ ਹਨ ਅਤੇ ਓੱਥੇ ਰੱਖਣ ਜਿੱਥੇ ਪਵਿੱਤਰ ਭਾਂਡੇ ਅਤੇ ਸੇਵਾ ਕਰਨ ਵਾਲੇ ਜਾਜਕ ਸੇਵਾ ਕਰਦੇ ਰਹਿੰਦੇ ਹਨ। ਗਵਈਏ ਅਤੇ ਦਰਬਾਨ ਵੀ ਓੱਥੇ ਹੀ ਰਹਿੰਦੇ ਹਨ।

“ਅਸੀਂ ਇਹ ਵੀ ਸੌਂਹ ਚੁਕੱਦੇ ਹਾਂ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਮੰਦਰ ਦੀ ਦੇਖਭਾਲ ਕਰਾਂਗੇ।”

Punjabi Bible: Easy-to-Read Version (ERV-PA)

2010 by World Bible Translation Center