Chronological
ਅਜ਼ਰਾ ਦਾ ਯਰੂਸ਼ਲਮ ਵਿੱਚ ਆਉਣਾ
7 ਇਨ੍ਹਾਂ ਗੱਲਾਂ ਉਪਰੰਤ ਫਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਰਾਜ ਦੌਰਾਨ ਅਜ਼ਰਾ ਸਰਾਯਾਹ ਦਾ ਪੁੱਤਰ ਬਾਬਲ ਤੋਂ ਯਰੂਸ਼ਲਮ ਵਿੱਚ ਆਇਆ। ਸਰਾਯਾਹ ਅਜ਼ਰਯਾਹ ਦਾ ਪੁੱਤਰ ਸੀ। ਅਜ਼ਰਯਾਹ ਹਿਲਕੀਯਾਹ ਦਾ ਪੁੱਤਰ ਸੀ। 2 ਹਿਲਕੀਯਾਹ ਸ਼ੱਲੂਮ ਦਾ ਪੁੱਤਰ ਤੇ ਸ਼ਲੂਮ ਸਾਦੋਕ ਦਾ ਪੁੱਤਰ ਸੀ। ਸਾਦੋਕ ਆਹੀਟੂਬ ਦਾ ਪੁੱਤਰ ਸੀ। 3 ਅਹੀਟੂਬ ਅਮਰਯਾਹ ਦਾ, ਅਮਰਯਾਹ ਅਜ਼ਰਯਾਹ ਦਾ ਅਤੇ ਅਜ਼ਰਯਾਹ ਮਰਾਯੋਬ ਦਾ ਪੁੱਤਰ ਸੀ। 4 ਮਰਾਯੋਬ ਜ਼ਰਹਯਾਹ ਦਾ ਤੇ ਜ਼ਰਹਯਾਹ ਉਜ਼ੀ ਦਾ ਤੇ ਉਜ਼ੀ ਬੁੱਕੀ ਦਾ ਪੁੱਤਰ ਸੀ। 5 ਬੁੱਕੀ ਅਬੀਸ਼ੂਆ ਦਾ ਪੁੱਤਰ ਸੀ ਤੇ ਅਬੀਸ਼ੂਆ ਫੀਨਹਾਸ ਦਾ ਪੁੱਤਰ ਸੀ ਤੇ ਫੀਨਹਾਸ ਅਲਆਜ਼ਾਹ ਦਾ ਪੁੱਤਰ ਸੀ ਅਤੇ ਅਲਆਜ਼ਾਰ ਪ੍ਰਧਾਨ ਜਾਜਕ ਹਾਰੂਨ ਦਾ ਪੁੱਤਰ ਸੀ।
6 ਅਜ਼ਰਾ ਜੋ ਕਿ ਇੱਕ ਉਸਤਾਦ ਸੀ ਬਾਬਲ ਤੋਂ ਯਰੂਸ਼ਲਮ ਨੂੰ ਆਇਆ ਅਤੇ ਉਹ ਮੂਸਾ ਦੀ ਬਿਵਸਬਾ ਨੂੰ ਭਲੀ-ਭਾਂਤੀ ਸਮਝਦਾ ਸੀ। ਮੂਸਾ ਦੀ ਬਿਵਸਬਾ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੁਆਰਾ ਦਿੱਤੀ ਗਈ ਸੀ। ਪਾਤਸ਼ਾਹ ਨੇ ਹਰ ਵਸਤ ਜੋ ਅਜ਼ਰਾ ਨੇ ਚਾਹੀ ਉਸ ਨੂੰ ਦਿੱਤੀ ਕਿਉਂ ਕਿ ਯਹੋਵਾਹ, ਉਸ ਦੇ ਪਰਮੇਸ਼ੁਰ ਦੀ ਮਿਹਰ ਉਸ ਉੱਪਰ ਸੀ। 7 ਇਸਰਾਏਲ ਦੇ ਕੁਝ ਲੋਕ ਅਜ਼ਰਾ ਦੇ ਨਾਲ ਆਏ ਜਿਨ੍ਹਾਂ ਵਿੱਚ ਜਾਜਕ, ਲੇਵੀ, ਗਵੱਈਯੇ, ਦਰਬਾਨ ਅਤੇ ਮੰਦਰ ਦੇ ਸੇਵਕ ਸਨ। ਇਹ ਇਸਰਾਏਲੀ ਅਰਤਹਸ਼ਸ਼ਤਾ ਪਾਤਸ਼ਾਹ ਦੇ ਸੱਤਵੇਂ ਵਰ੍ਹੇ ਵਿੱਚ ਯਰੂਸ਼ਲਮ ਨੂੰ ਆਏ। 8 ਅਜ਼ਰਾ ਅਰਤਹਸ਼ਸ਼ਤਾ ਪਾਤਸ਼ਾਹ ਦੇ ਰਾਜ ਦੇ ਸੱਤਵੇਂ ਵਰ੍ਹੇ ਦੇ ਪੰਜਵੇਂ ਮਹੀਨੇ ਵਿੱਚ ਯਰੂਸ਼ਲਮ ਦੇ ਆਇਆ। 9 ਅਜ਼ਰਾ ਅਤੇ ਉਸ ਦੇ ਸਾਬੀ ਪਹਿਲੇ ਮਹੀਨੇ ਦੇ ਪਹਿਲੇ ਦਿਨ ਬਾਬਲ ਤੋਂ ਤੁਰੇ ਅਤੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਯਰੂਸ਼ਲਮ ਵਿੱਚ ਪਹੁੰਚ ਗਏ। ਉਸ ਦਾ ਯਹੋਵਾਹ ਪਰਮੇਸ਼ੁਰ ਉਸ ਦੇ ਨਾਲ ਸੀ। 10 ਅਜ਼ਰਾ ਨੇ ਆਪਣਾ ਸਾਰਾ ਸਮਾਂ ਤੇ ਧਿਆਨ ਯਹੋਵਾਹ ਦੀ ਬਿਵਸਬਾ ਨੂੰ ਸਮਝਣ ਵਿੱਚ ਅਤੇ ਮੰਨਣ ਵਿੱਚ ਹੀ ਲੱਗਾਇਆ। ਅਤੇ ਉਹ ਇਨ੍ਹਾਂ ਬਿਧੀਆਂ ਅਤੇ ਹੁਕਮਾਂ ਦਾ ਇਸਰਾਏਲ ਵਿੱਚ ਵਰਣਨ ਕਰਨਾ ਚਾਹੁੰਦਾ ਸੀ।
ਅਰਤਹਸ਼ਸ਼ਤਾ ਰਾਜੇ ਦੀ ਅਜ਼ਰਾ ਨੂੰ ਚਿੱਠੀ
11 ਅਜ਼ਰਾ ਜੋ ਕਿ ਇੱਕ ਜਾਜਕ ਅਤੇ ਗਿਆਨੀ ਉਸਤਾਦ ਸੀ। ਉਹ ਯਹੋਵਾਹ ਦੀਆਂ ਬਿਧੀਆਂ ਅਤੇ ਇਸਰਾਏਲੀਆਂ ਲਈ ਦਿੱਤੇ ਹੁਕਮਾਂ ਨੂੰ ਜਾਣਦਾ ਸੀ। ਪਾਤਸ਼ਾਹ ਅਰਤਹਸ਼ਸ਼ਤਾ ਦੁਆਰਾ ਉਸ ਨੂੰ ਦਿੱਤੀ ਗਈ ਚਿੱਠੀ ਦੀ ਨਕਲ ਇਉਂ ਸੀ:
12 ਰਾਜਿਆਂ ਦੇ ਰਾਜੇ ਅਰਤਹਸ਼ਤਤਾ ਵੱਲੋਂ,
ਜਾਜਕ ਅਜ਼ਰਾ, ਅਕਾਸ਼ ਦੇ ਪਰਮੇਸ਼ੁਰ ਦੀ ਬਿਵਸਬਾ ਦੇ ਲਿਖਾਰੀ ਨੂੰ
ਸਲਾਮ!
13 ਮੈਂ ਇਹ ਆਦੇਸ਼ ਦਿੰਦਾ ਹਾਂ, ਜੇਕਰ ਇਸਰਾਏਲ ਦਾ ਕੋਈ ਵੀ ਮਨੁੱਖ, ਇਸ ਦਾ ਕੋਈ ਵੀ ਜਾਜਕ ਜਾਂ ਲੇਵੀ ਜੋ ਮੇਰੇ ਰਾਜ ਵਿੱਚ ਰਹਿ ਰਿਹਾ ਹੋਵੇ ਤੇ ਉਹ ਅਜ਼ਰਾ ਨਾਲ ਯਰੂਸ਼ਲਮ ਨੂੰ ਜਾਣਾ ਚਾਹੁੰਦਾ ਹੋਵੇ, ਉਹ ਜਾ ਸੱਕਦਾ ਹੈ।
14 ਅਜ਼ਰਾ, ਮੈਂ ਤੇ ਮੇਰੇ ਸੱਤ ਸਲਾਹਕਾਰ ਤੈਨੂੰ ਭੇਜ ਰਹੇ ਹਾਂ। ਤੈਨੂੰ ਯਰੂਸ਼ਲਮ ਅਤੇ ਯਹੂਦਾਹ ਨੂੰ ਜਾਣਾ ਚਾਹੀਦਾ। ਜਾ ਅਤੇ ਵੇਖ ਕਿ ਕਿੰਨਾ ਕੁ ਤੇਰੇ ਲੋਕ ਤੇਰੇ ਪਰਮੇਸ਼ੁਰ ਦੀ ਬਿਵਸਬਾ ਮੁਤਾਬਕ ਜੋ ਤੇਰੇ ਹੱਥ ਵਿੱਚ ਹੈ ਚੱਲਦੇ ਅਤੇ ਉਸ ਨੂੰ ਮੰਨਦੇ ਹਨ।
15 ਮੈਂ ਤੇ ਮੇਰੇ ਸਲਾਹਕਾਰ ਇਸਰਾਏਲ ਦੇ ਪਰਮੇਸ਼ੁਰ ਲਈ ਸੋਨਾ ਅਤੇ ਚਾਂਦੀ ਭੇਂਟ ਕਰਦੇ ਹਾਂ। ਪਰਮੇਸ਼ੁਰ ਯਰੂਸ਼ਲਮ ਵਿੱਚ ਵੱਸਦਾ ਹੈ ਇਸ ਲਈ ਤੂੰ ਇਹ ਸੋਨਾ ਚਾਂਦੀ ਜ਼ਰੂਰ ਆਪਣੇ ਨਾਲ ਲੈ ਕੈ ਜਾਵੀਂ। 16 ਇਨ੍ਹਾਂ ਚੀਜ਼ਾਂ ਦੇ ਸਮੇਤ, ਜੋ ਵੀ ਸੋਨਾ ਅਤੇ ਚਾਂਦੀ ਤੁਸੀਂ ਬਾਬਲ ਦੇ ਸੂਬਿਆਂ ਵਿੱਚੋਂ ਜਿੱਬੋ ਕਿਤੋਂ ਵੀ ਇੱਕਤ੍ਰ ਕੀਤੀ ਸੀ ਲਵੋ। ਉਹ ਕੋਈ ਵੀ ਸੁਗਾਤ ਲੈ ਲਵੋ ਜੋ ਲੋਕ ਅਤੇ ਜਾਜਕ ਯਰੂਸ਼ਲਮ ਵਿੱਚ ਆਪਣੇ ਪਰਮੇਸ਼ੁਰ ਦੇ ਮੰਦਰ ਲਈ ਦੇਣ ਦੇ ਇਛਿੱਤ ਹਨ।
17 ਖਾਸੱਕਰ ਉਸ ਪੈਸੇ ਨਾਲ ਬਲਦ, ਭੇਡੂ ਅਤੇ ਲੇਲੇ ਖਰੀਦੀਣਾ ਅਤੇ ਅਨਾਜ ਦੀਆਂ ਭੇਟਾਂ ਅਤੇ ਪੀਣ ਦੀ ਭੇਟਾਂ ਖਰੀਦੀ ਅਤੇ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਆਪਣੇ ਪਰਮੇਸ਼ੁਰ ਦੀ ਜਗਵਦੀ ਉੱਤੇ ਚੜ੍ਹਾਵੀਂ। 18 ਅਤੇ ਬਾਕੀ ਬਚੇ ਸੋਨੇ ਚਾਂਦੀ ਨਾਲ, ਜੋ ਕੁਝ ਤੈਨੂੰ ਅਤੇ ਤੇਰੇ ਸੰਬੰਧੀਆਂ ਨੂੰ ਚੰਗਾ ਲੱਗੇ, ਉਹ ਆਪਣੇ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਕਰੀਂ। 19 ਜਿਹੜੇ ਭਾਂਡੇ ਤੈਨੂੰ ਤੇਰੇ ਪਰਮੇਸ਼ੁਰ ਦੇ ਮੰਦਰ ਵਿੱਚ ਉਪਾਸਨਾ ਲਈ ਸੌਂਪੇ ਗਏ ਹਨ, ਉਨ੍ਹਾਂ ਨੂੰ ਯਰੂਸ਼ਲਮ ਦੇ ਪਰਮੇਸ਼ੁਰ ਨੂੰ ਵਾਪਸ ਕਰ ਦੇਵੀਂ। 20 ਅਤੇ ਜੋ ਕੁਝ ਹੋਰ ਤੇਰੇ ਪਰਮੇਸ਼ੁਰ ਦੇ ਮੰਦਰ ਲਈ ਲੋੜੀਂਦਾ ਹੋਵੇ, ਤਾਂ ਉਹ ਸਭ ਕੁਝ ਖਰੀਦਣ ਲਈ ਧੰਨ ਤੂੰ ਸ਼ਾਹੀ ਖਜ਼ਾਨੇ ਵਿੱਚੋਂ ਵਰਤ ਲਵੀਂ।
21 ਹੁਣ ਮੈਂ, ਅਤਰਹਸ਼ਤਤਾ ਪਾਤਸ਼ਾਹ ਇਹ ਸੰਦੇਸ਼ ਦਿੰਦਾ ਹਾਂ: ਪਾਤਸ਼ਾਹ ਦੇ ਸਾਰੇ ਖਜਾਨਚੀ ਜੋ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਤੇ ਰਹਿੰਦੇ ਹਨ ਅਜ਼ਰਾ ਨੂੰ ਉਸਦੀਆਂ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਦੇਣ। ਅਜ਼ਰਾ ਅਕਾਸ਼ ਦੇ ਪਰਮੇਸ਼ੁਰ ਦੀ ਬਿਵਸਬਾ ਦਾ ਉਸਤਾਦ ਅਤੇ ਜਾਜਕ ਹੈ। ਇਹ ਬੜੀ ਜਲਦੀ ਹੀ ਕੀਤਾ ਜਾਵੇ। 22 ਅਜ਼ਰਾ ਨੂੰ ਜਿੰਨਾ ਹੋ ਸੱਕੇ: 3,400 ਕਿਲੋ ਚਾਂਦੀ, 600 ਬੁਸ਼ਲ ਕਣਕ, 600 ਗੈਲਨ ਮੈਅ ਅਤੇ 600 ਗੈਲਨ ਜੈਤੂਨ ਦਾ ਤੇਲ ਅਤੇ ਉਸਦੀ ਲੋੜ ਮੁਤਾਬਕ ਜਿੰਨਾ ਚਾਹੇ ਲੈਣ ਦਿਓ। 23 ਜੋ ਕੁਝ ਵੀ ਅਕਾਸ਼ ਦੇ ਪਰਮੇਸ਼ੁਰ ਨੇ ਅਜ਼ਰਾ ਲਈ ਹੁਕਮ ਦਿੱਤਾ ਹੈ, ਉਸ ਨੂੰ ਬਿਲਕੁਲ ਉਵੇਂ ਹੀ ਦਿੱਤਾ ਜਾਵੇ। ਉਹ ਸਭ ਕੁਝ ਅਕਾਸ਼ ਦੇ ਪਰਮੇਸ਼ੁਰ ਦੇ ਮੰਦਰ ਲਈ ਕੀਤਾ ਜਾਵੇ। ਮੈਂ ਨਹੀਂ ਚਾਹੁੰਦਾ ਕਿ ਪਰਮੇਸ਼ੁਰ ਮੇਰੇ ਰਾਜ ਜਾਂ ਮੇਰੇ ਪੁੱਤਰਾਂ ਤੇ ਕ੍ਰੋਧਿਤ ਹੋਵੇ।
24 ਮੈਂ ਤੁਹਾਨੂੰ ਸੂਚਨਾ ਦੇ ਰਿਹਾ ਹਾਂ ਕਿ ਜਾਜਕਾਂ, ਲੇਵੀਆਂ, ਗਵੈਯਾਂ, ਦਰਬਾਨਾਂ, ਮੰਦਰ ਦੇ ਸੇਵਕਾਂ ਅਤੇ ਪਰਮੇਸ਼ੁਰ ਦੇ ਮੰਦਰ ਦੇ ਹੋਰ ਮਜ਼ਦੂਰਾਂ ਕੋਲੋਂ ਕਰ ਲੈਣਾ ਬਿਵਸਬਾ ਦੇ ਖਿਲਾਫ ਹੈ। 25 ਹੇ ਅਜ਼ਰਾ! ਤੂੰ ਆਪਣੇ ਪਰਮੇਸ਼ੁਰ ਦੁਆਰਾ ਤੈਨੂੰ ਬਖਸ਼ੇ ਗਿਆਨ ਦੇ ਮੁਤਾਬਕ ਹਾਕਮਾਂ ਅਤੇ ਨਿਆਂਕਾਰ ਦੀ ਚੋਣ ਕਰ ਤਾਂ ਕਿ ਉਹ ਫਰਾਤ ਦਰਿਆ ਤੋਂ ਪਾਰ ਪੱਛਮੀ ਪਾਸੇ ਰਹਿੰਦੇ ਲੋਕਾਂ ਦਾ ਨਿਆਂ ਕਰ ਸੱਕਣ। ਉਹ ਉਨ੍ਹਾਂ ਸਾਰਿਆਂ ਦਾ ਨਿਆਂ ਕਰਨਗੇ ਜੋ ਤੇਰੇ ਪਰਮੇਸ਼ੁਰ ਦੀ ਬਿਧੀਆਂ ਨੂੰ ਜਾਣਦੇ ਹਨ। ਇਨ੍ਹਾਂ ਨਿਆਂ ਕਰਾਂ ਅਤੇ ਤੈਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਸਿੱਖਿਆ ਦੇਣੀ ਚਾਹੀਦੀ ਹੈ ਜਿਹੜੇ ਪਰਮੇਸ਼ੁਰ ਦੀ ਬਿਵਸਬਾ ਤੋਂ ਅਨਜਾਣ ਹਨ। 26 ਜਿਹੜਾ ਵੀ ਮਨੁੱਖ ਤੇਰੇ ਪਰਮੇਸ਼ੁਰ ਦੀ ਜਾਂ ਪਾਤਸ਼ਾਹ ਦੀ ਬਿਵਸਬਾ ਨੂੰ ਨਾ ਮਂਨੇ ਉਸ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇ। ਇਸ ਮਨੁੱਖ ਨੂੰ ਉਸ ਦੇ ਪਾਪ ਮੁਤਾਬਕ ਮੌਤ ਦੀ ਸਜ੍ਹਾ, ਦੇਸ਼ ਨਿਕਾਲਾ, ਜਾਇਦਾਦ ਜ਼ਬਤ ਕਰਨ ਦਾ ਦੰਡ ਜਾਂ ਕੈਦ ਦੀ ਸਜ਼ਾ ਦਿੱਤੀ ਜਾਵੇ।
ਅਜ਼ਰਾ ਪਰਮੇਸ਼ੁਰ ਦੀ ਉਸਤਤ ਕਰਦਾ ਹੈ
27 ਧੰਨ ਹੈ ਯਹੋਵਾਹ ਸਾਡੇ ਪੁਰਖਿਆਂ ਦਾ ਪਰਮੇਸ਼ੁਰ ਜਿਸਨੇ ਪਾਤਸ਼ਾਹ ਦੇ ਮਨ ਵਿੱਚ ਇਹ ਗੱਲ ਪਾਈ ਕਿ ਉਸ ਨੇ ਯਰੂਸ਼ਲਮ ਵਿੱਚ 28 ਯਹੋਵਾਹ ਨੇ ਪਾਤਸ਼ਾਹ, ਉਸ ਦੇ ਮੰਤਰੀਆਂ, ਅਤੇ ਪਾਤਸ਼ਾਹ ਦੇ ਤਾਕਤਵਰ ਆਗੂਆਂ ਦੇ ਅੱਗੇ ਮੇਰੇ ਲਈ ਆਪਣਾ ਪਿਆਰ ਅਤੇ ਮਿਹਰ ਦਰਸਾਈ। ਯਹੋਵਾਹ, ਪਰਮੇਸ਼ੁਰ ਦੀ ਕਿਰਪਾ ਮੇਰੇ ਉੱਪਰ ਸੀ ਤਾਂ ਮੈਂ ਬਲ ਪਾਇਆ ਅਤੇ ਇਸਰਾਏਲ ਦੇ ਆਗੂਆਂ ਨੂੰ ਇੱਕਤਰ ਕਰਕੇ ਆਪਣੇ ਨਾਲ ਯਰੂਸ਼ਲਮ ਲਿਜਾਣ ਦੇ ਸਮਰੱਥ ਹੋਇਆ।
ਅਜ਼ਰਾ ਨਾਲ ਮੁੜਦੇ ਆਗੂਆਂ ਦੀ ਸੂਚੀ
8 ਇਹ ਸੂਚੀ ਘਰਾਣਿਆਂ ਦੇ ਆਗੂਆਂ ਅਤੇ ਉਨ੍ਹਾਂ ਦੀ ਵਂਸਾਵਲੀ ਦੀ ਹੈ ਜਿਹੜੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਸ਼ਾਸਨ ਦੌਰਾਨ ਮੇਰੇ ਨਾਲ ਬਾਬਲ ਤੋਂ (ਯਰੂਸ਼ਲਮ ਨੂੰ) ਆਏ।
2 ਫੀਨਹਾਸ ਦੇ ਉੱਤਰਾਧਿਕਾਰੀਆਂ ਵਿੱਚੋਂ ਗੇਰਸ਼ੋਮ, ਈਬਾਮਾਰ ਦੇ ਉੱਤਰਾਧਿਕਾਰੀਆਂ ਵਿੱਚੋਂ ਦਾਨੀਏਲ ਅਤੇ ਦਾਊਦ ਦੇ ਉੱਤਰਾਧਿਕਾਰੀਆਂ ਵਿੱਚੋਂ ਹੱਟੂਸ਼।
3 ਸ਼ਕਨਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ ਸਨ: ਫਰੋਸ਼ ਦੇ ਉੱਤਰਾਧਿਕਾਰੀ, ਜ਼ਕਰਯਾਹ ਅਤੇ ਉਸ ਦੇ ਨਾਲ 150 ਹੋਰ ਆਦਮੀ ਦਰਜ ਕੀਤੇ ਗਏ ਸਨ।
4 ਪਹਬ ਮੋਆਬ ਦੇ ਉੱਤਰਾਧਿਕਾਰੀਆਂ ਵਿੱਚੋਂ, ਜ਼ਕਰਯਾਹ ਦਾ ਪੁੱਤਰ ਅਲਯਹੋਏਨਈ ਅਤੇ 200 ਆਦਮੀ।
5 ਜ਼ੱਤੂ ਦੇ ਉੱਤਰਾਧਿਕਾਰੀਆਂ ਵਿੱਚੋਂ, ਯਹਜ਼ੀਏਲ ਦਾ ਪੁੱਤਰ ਸ਼ਕਨਯਾਹ ਅਤੇ 300 ਹੋਰ ਆਦਮੀ।
6 ਆਦੀਨ ਦੇ ਉੱਤਰਾਧਿਕਾਰੀਆਂ ਵਿੱਚੋਂ ਯੋਨਾਥਾਨ ਦਾ ਪੁੱਤਰ ਆਬਦ ਅਤੇ ਉਸ ਨਾਲ 50 ਆਦਮੀ।
7 ਏਲਾਮ ਦੇ ਪੁੱਤਰਾਂ ਵਿੱਚੋਂ, ਅਬਲਯਾਹ ਦਾ ਪੁੱਤਰ ਯਸ਼ਆਯਾਹ ਅਤੇ 70 ਹੋਰ ਮਨੁੱਖ।
8 ਸ਼ਫਟਯਾਹ ਦੀ ਸੰਤਾਨ ਵਿੱਚੋਂ ਮੀਕਾਏਲ ਦਾ ਪੁੱਤਰ ਜ਼ਬਦਯਾਹ ਅਤੇ ਉਸ ਨਾਲ 80 ਹੋਰ ਮਨੁੱਖ,
9 ਯੋਆਬ ਦੇ ਪੁੱਤਰਾਂ ਵਿੱਚੋਂ ਯਹੀਏਲ ਦਾ ਪੁੱਤਰ ਓਬਦਯਾਹ ਅਤੇ 218 ਹੋਰ ਮਨੁੱਖ;
10 ਬਾਨੀ ਦੇ ਉੱਤਰਾਧਿਕਾਰੀਆਂ ਵਿੱਚੋਂ, ਸ਼ਲੋਮੀਬ, ਯਸਿਫਯਾਹ ਦਾ ਪੁੱਤਰ ਤੇ ਉਸ ਨਾਲ 160 ਹੋਰ ਆਦਮੀ।
11 ਬੇਬਾਈ ਦੇ ਉੱਤਰਾਧਿਕਾਰੀਆਂ ਵਿੱਚੋਂ, ਬੇਬਾਈ ਦਾ ਪੁੱਤਰ ਜ਼ਕਰਯਾਹ ਅਤੇ 28 ਹੋਰ ਮਨੁੱਖ;
12 ਅਜ਼ਗਾਦ ਦੀ ਸੰਤਾਨ ਵਿੱਚੋਂ ਹੱਕਟਾਨ ਦਾ ਪੁੱਤਰ ਯੋਹਾਨਾਨ ਅਤੇ 110 ਹੋਰ ਮਨੁੱਖ;
13 ਅਦੋਨੀਕਾਮ ਦੇ ਅਖੀਰਲੀ ਵੰਸ਼ ਦੇ ਵਿੱਚੋਂ 60 ਅਲੀਫਲਟ, ਯਈਏਲ ਅਤੇ ਸ਼ਮਅਯਾਹ ਅਤੇ ਸੱਠ ਹੋਰ ਮਨੁੱਖ;
14 ਬਿਗਵਈ ਦੀ ਵੰਸ਼ ਵਿੱਚੋਂ ਸਨ ਊਬਈ, ਜ਼ੱਬੂਦ ਅਤੇ 70 ਹੋਰ ਮਨੁੱਖ।
ਯਰੂਸ਼ਲਮ ਨੂੰ ਵਾਪਸੀ
15 ਮੈਂ, (ਅਜ਼ਰਾ) ਨੇ ਉਨ੍ਹਾਂ ਸਾਰੇ ਲੋਕਾਂ ਨੂੰ ਅਹਵਾ ਵੱਲ ਵਹਿੰਦੀ ਨਦੀ ਦੇ ਕੋਲ ਇਕੱਠਿਆਂ ਕੀਤਾ ਅਤੇ ਤਿੰਨ ਦਿਨ ਅਸੀਂ ਉੱਥੇ ਡੇਰੇ ਲਾਏ। ਫਿਰ ਮੈਂ ਜਾਣਿਆ ਕਿ ਉਸ ਟੋਲੇ ਵਿੱਚ ਜਾਜਕ ਤਾਂ ਸਨ, ਪਰ ਕੋਈ ਲੇਵੀ ਨਹੀਂ ਸੀ। 16 ਇਸ ਲਈ ਮੈਂ ਅਲੀਅਜ਼ਰ, ਅਰੀਏਲ, ਸਮਅਸਾਹ, ਅਲਨਾਥਾਨ, ਯਾਰੀਬ, ਜ਼ਕਰਯਾਹ ਅਤੇ ਮਸ਼ੁੱਲਾਮ ਨੂੰ ਬੁਲਾਇਆ ਅਤੇ ਮੈਂ ਯੋਯਾਰੀਬ ਅਤੇ ਅਲਨਾਬਨ ਨੂੰ ਵੀ ਸੱਦਿਆ, ਜੋ ਕਿ ਉਸਤਾਦ ਸਨ। 17 ਮੈਂ ਉਨ੍ਹਾਂ ਨੂੰ ਇੱਦੋ ਕੋਲ ਭੇਜਿਆ ਜੋ ਕਿ ਕਾਸਿਫਯਾ ਨਾਂ ਦੇ ਇੱਕ ਸ਼ਹਿਰ ਦਾ ਆਗੂ ਸੀ। ਮੈਂ ਉਨ੍ਹਾਂ ਆਦਮੀਆਂ ਨੂੰ ਸਮਝਾਇਆ ਕਿ ਉਨ੍ਹਾਂ ਨੇ ਜਾ ਕੇ ਇੱਦੋ ਅਤੇ ਉਸ ਦੇ ਸੰਬੰਧੀਆਂ ਨੂੰ ਕੀ ਆਖਣਾ ਹੈ। ਉਸ ਦੇ ਰਿਸ਼ਤੇਦਾਰ ਕਾਸਿਫਯਾ ਵਿਖੇ ਮੰਦਰ ਦੇ ਸੇਵਾਦਾਰ ਸਨ। ਮੈਂ ਉਨ੍ਹਾਂ ਨੂੰ ਇੱਦੋ ਕੋਲ ਇਸ ਉਮੀਦ ਵਿੱਚ ਭੇਜਿਆ ਕਿ ਸ਼ਾਇਦ ਇੱਦੋ ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨ ਲਈ ਆਪਣੇ ਸੇਵਕਾਂ ਨੂੰ ਭੇਜ ਦੇਵੇ। 18 ਕਿਉਂ ਕਿ ਪਰਮੇਸ਼ੁਰ ਸਾਡਾ ਪੱਖ ਲੈ ਰਿਹਾ ਸੀ ਇਸ ਲਈ ਇੱਦੋ ਦੇ ਸੰਬੰਧੀਆਂ ਨੇ ਇਨ੍ਹਾਂ ਮਨੁੱਖਾਂ ਨੂੰ ਸਾਡੇ ਵੱਲ ਭੇਜਿਆ: ਸ਼ੇਰੇਬਯਾਹ, ਮਹਲੀ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਬੁੱਧੀਮਾਨ ਵਿਅਕਤੀ (ਮਹਲੀ ਲੇਵੀ ਦੇ ਪੁੱਤਰਾਂ ਵਿੱਚੋਂ ਇੱਕ ਸੀ, ਅਤੇ ਲੇਵੀ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਸੀ।) ਉਸ ਨੇ ਆਪਣੇ ਪੁੱਤਰਾਂ ਅਤੇ ਭਰਾਵਾਂ ਨੂੰ ਵੀ ਨਾਲ ਭੇਜਿਆ। ਕੁੱਲ ਮਿਲਾ ਕੇ ਉਸ ਪਰਿਵਾਰ ਵਿੱਚੋਂ ਓੱਥੇ 18 ਆਦਮੀ ਸਨ। 19 ਮਮਰੀ ਦੇ ਉੱਤਰਾਧਿਕਾਰੀਆਂ ਵਿੱਚੋਂ ਯਸ਼ਾਯਾਹ ਅਤੇ ਹਸ਼ਬਯਾਹ ਉਨ੍ਹਾਂ ਨੇ ਆਪਣੇ ਭਰਾਵਾਂ ਅਤੇ ਪੁੱਤਰਾਂ ਨੂੰ ਵੀ ਭੇਜਿਆ। ਉਸ ਘਰਾਣੇ ਵਿੱਚੋਂ ਉਹ ਕੁੱਲ 20 ਆਦਮੀ ਸਨ। 20 ਨਬੀਨਮੀਆਂ ਵਿੱਚੋਂ ਜਿਨ੍ਹਾਂ ਨੂੰ ਦਾਊਦ ਤੇ ਅਧਿਕਾਰੀਆਂ ਨੇ ਲੇਵੀਆਂ ਦੀ ਸੇਵਾ ਲਈ ਬਾਪਿਆ ਗਿਆ ਸੀ, 220 ਮੰਦਰ ਦੇ ਸੇਵਾਦਾਰਾਂ ਨੂੰ ਵੀ। ਇਨ੍ਹਾਂ ਸਭਨਾਂ ਮਨੁੱਖਾਂ ਦੇ ਨਾ ਉਸ ਸੂਚੀ ਵਿੱਚ ਦਰਜਾ ਹਨ।
21 ਉੱਥੇ ਅਹਵਾ ਨਦੀ ਦੇ ਨੇੜੇ, ਮੈਂ (ਅਜ਼ਰਾ) ਨੇ ਐਲਾਨ ਕਰਵਾਇਆ ਕਿ ਸਾਨੂੰ ਸਭਨਾ ਨੂੰ ਵਰਤ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਪਰਮੇਸ਼ੁਰ ਦੇ ਸਾਹਮਣੇ ਆਪਣੇ-ਆਪ ਨੂੰ ਨਿਮਾਣਾ ਬਣਾਕੇ ਪੇਸ਼ ਹੋ ਸੱਕੀਏ, ਅਸੀਂ ਪਰਮੇਸ਼ੁਰ ਨੂੰ ਆਪਣੇ ਲਈ, ਆਪਣੇ ਬੱਚਿਆਂ ਅਤੇ ਮਾਲ ਅਸਬਾਬ ਨਾਲ ਸੁਰੱਖਿਅਤ ਸਫ਼ਰ ਲਈ ਪ੍ਰਾਰਥਨਾ ਕਰੀਏ। 22 ਮੈਂ ਪਾਤਸ਼ਾਹ ਅਰਤਰਸ਼ਸ਼ਤਾ ਤੋਂ ਸਫ਼ਰ ’ਚ ਸਾਡੀ ਸੁਰੱਖਿਆ ਕਰਨ ਲਈ, ਕਿਉਂ ਜੋ ਰਾਹ ਵਿੱਚ ਦੁਸ਼ਮਣ ਸਨ ਸਿਪਾਹੀ ਅਤੇ ਘੋੜ-ਸਵਾਰ ਮੰਗਣ ’ਚ ਲੱਜਾ ਮਹਿਸੂਸ ਕੀਤੀ। ਮੇਰੀ ਲਾਜ ਦਾ ਕਾਰਣ ਇਹ ਸੀ ਕਿਉਂ ਕਿ ਅਸੀਂ ਪਾਤਸ਼ਾਹ ਨੂੰ ਆਖਿਆ ਸੀ “ਸਾਡੇ ਪਰਮੇਸ਼ੁਰ ਦਾ ਹੱਥ ਉਨ੍ਹਾਂ ਸਾਰਿਆਂ ਲੋਕਾਂ ਦੇ ਨਾਲ ਹੈ ਜੋ ਉਸ ਦੇ ਵਫ਼ਾਦਾਰ ਹਨ ਪਰ ਪਰਮੇਸ਼ੁਰ ਉਨ੍ਹਾਂ ਤੇ ਬੜਾ ਕਰੋਧ ਕਰਦਾ ਹੈ ਜੋ ਉਸ ਦੇ ਵਿਰੁੱਧ ਉੱਠਦੇ ਹਨ।” 23 ਇਸ ਲਈ ਅਸੀਂ ਵਰਤ ਰੱਖ ਕੇ ਇਸ ਗੱਲ ਲਈ ਸਾਡੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਉਸ ਨੇ ਸਾਡੀ ਬੇਨਤੀ ਦਾ ਉੱਤਰ ਦਿੱਤਾ।
24 ਫਿਰ ਮੈਂ ਉਹ ਬਾਰ੍ਹਾਂ ਜਾਜਕ ਚੁਣੇ ਜਿਹੜੇ ਆਗੂ ਸਨ। ਮੈਂ ਸੇਰੇਬਯਾਹ, ਹਸ਼ਬਯਾਹ ਅਤੇ ਉਨ੍ਹਾਂ ਦੇ ਦਸ ਭਰਾਵਾਂ ਨੂੰ ਵੀ ਚੁਣਿਆ। 25 ਮੈਂ ਉਹ ਚਾਂਦੀ, ਸੋਨਾ ਅਤੇ ਹੋਰ ਵਸਤਾਂ ਜੋ ਸਾਡੇ ਪਰਮੇਸ਼ੁਰ ਦੇ ਮੰਦਰ ਲਈ ਦਿੱਤੀਆਂ ਗਈਆਂ ਸਨ, ਤੋਂਲੀਆਂ ਅਤੇ ਚੁਣੇ ਹੋਏ ਲੋਕਾਂ ਨੂੰ ਸੌਂਪ ਦਿੱਤੀਆਂ। ਅਰਤਹਸ਼ਸ਼ਤਾ ਪਾਤਸ਼ਾਹ, ਉਸ ਦੇ ਸਲਾਹਕਾਰਾਂ ਅਤੇ ਉਸ ਦੇ ਖਾਸ ਸਰਦਾਰਾਂ ਅਤੇ ਬਾਬਲ ’ਚ ਵੱਸਦੇ ਹੋਰ ਸਾਰੇ ਇਸਰਾਏਲੀ ਲੋਕਾਂ ਨੇ ਇਹ ਸਾਰੀਆਂ ਚੀਜ਼ਾਂ ਪਰਮੇਸ਼ੁਰ ਦੇ ਮੰਦਰ ਲਈ ਭੇਟ ਕੀਤਾ ਸੀ। 26 ਮੈਂ ਇਨ੍ਹਾਂ ਸਭਨਾਂ ਵਸਤਾਂ ਨੂੰ ਤੋਂਲਿਆ। ਓੱਥੇ 22,100 ਕਿਲੋ ਚਾਂਦੀ ਅਤੇ 3,400 ਕਿਲੋ ਚਾਂਦੀ ਦੇ ਬਰਤਨ ਅਤੇ 3,400 ਕਿਲੋ ਸੋਨਾ ਸੀ। 27 ਅਤੇ ਮੈਂ ਉਨ੍ਹਾਂ ਨੂੰ ਵੀਹ ਸੋਨੇ ਦੇ ਕਟੋਰੇ ਦਿੱਤੇ ਜਿਨ੍ਹਾਂ ਦਾ ਵਜ਼ਨ 8.5 ਕਿੱਲੋ ਦੇ ਕਰੀਬ ਸੀ। ਅਤੇ ਮੈਂ ਉਨ੍ਹਾਂ ਨੂੰ ਦੋ ਬੜੇ ਖੂਬਸੂਰਤ ਭਾਂਡੇ ਜਿਹੜੇ ਕਿ ਵੱਧੀਆ ਚਮਕਦੇ ਪਿੱਤਲ ਦੇ ਬਣੇ ਹੋਏ ਸਨ ਉਹ ਦਿੱਤੇ। ਇਹ ਸੋਨੇ ਜਿੰਨੀ ਹੀ ਕੀਮਤ ਦੇ ਵਾਂਗ ਮੁੱਲਵਾਨ ਸਨ। 28 ਫਿਰ ਮੈਂ ਉਨ੍ਹਾਂ ਬਾਰ੍ਹਾਂ ਜਾਜਕਾਂ ਨੂੰ ਆਖਿਆ: “ਤੁਸੀਂ ਯਹੋਵਾਹ ਲਈ ਪਵਿੱਤਰ ਹੋਵੇ ਅਤੇ ਇਹ ਸਾਰਾ ਸਾਮਾਨ ਵੀ। ਲੋਕਾਂ ਨੇ ਇਹ ਚਾਂਦੀ ਅਤੇ ਸੋਨਾ ਯਹੋਵਾਹ ਦੀ ਭੇਟ ਕੀਤਾ ਜਿਹੜੀ ਕਿ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। 29 ਇਸ ਲਈ ਹੁਣ ਇਨ੍ਹਾਂ ਵਸਤਾਂ ਦੀ ਧਿਆਨ ਨਾਲ ਸੰਭਾਲ ਕਰੋ ਜਦ ਤੀਕ ਇਹ ਵਸਤਾਂ ਯਰੂਸ਼ਲਮ ਦੇ ਮੰਦਰ ਦੇ ਆਗੂਆਂ ਦੇ ਹਵਾਲੇ ਨਾ ਕੀਤਾ ਜਾਵੇ, ਤਦ ਤੀਕ ਤੁਸੀਂ ਇਨ੍ਹਾਂ ਲਈ ਜਿੰਮੇਵਾਰ ਹੋ। ਤੁਸੀਂ ਇਨ੍ਹਾਂ ਨੂੰ ਯਰੂਸ਼ਲਮ ਵਿੱਚ ਜਾਜਕਾਂ ਅਤੇ ਲੇਵੀਆਂ ਦੇ ਸਰਦਾਰਾਂ ਅਤੇ ਇਸਰਾਏਲ ਦੇ ਘਰਾਣਿਆਂ ਦੇ ਆਗੂਆਂ ਦੇ ਸਾਹਮਣੇ ਮੰਦਰ ਦੇ ਕਮਰਿਆਂ ਵਿੱਚ ਰੱਖੋਗੇ ਤੇ ਉਹ ਤੋਂਲ ਕੇ ਉਨ੍ਹਾਂ ਨੂੰ ਰੱਖ ਲਵੇਗੀ।”
30 ਇਨ੍ਹਾਂ ਜਾਜਕਾਂ ਅਤੇ ਲੇਵੀਆਂ ਨੇ ਉਹ ਚਾਂਦੀ, ਸੋਨਾ ਅਤੇ ਉਹ ਖਾਸ ਵਸਤਾਂ ਨੂੰ ਜਿਹੜੀਆਂ ਅਜ਼ਰਾ ਨੇ ਉਨ੍ਹਾਂ ਨੂੰ ਤੋਂਲ ਕੇ ਦਿੱਤੀਆਂ ਸਨ, ਸਵੀਕਾਰ ਕਰ ਲਈਆਂ। ਉਨ੍ਹਾਂ ਨੂੰ ਉਹ ਵਸਤਾਂ ਯਰੂਸ਼ਲਮ ਵਿੱਚ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਪਹੁੰਚਾਉਣ ਲਈ ਆਖਿਆ ਗਿਆ ਸੀ।
31 ਪਹਿਲੇ ਮਹੀਨੇ ਦੇ ਬਾਰ੍ਹਵੇਂ ਦਿਨ ਅਸੀਂ ਅਹਵਾ ਨਦੀ ਤੋਂ ਤੁਰ ਪਏ ਅਤੇ ਯਰੂਸ਼ਲਮ ਵੱਲ ਨੂੰ ਚੱਲ ਪਏ। ਪਰਮੇਸ਼ੁਰ ਦੀ ਕਿਰਪਾ ਸਾਡੇ ਨਾਲ ਸੀ ਜਿਸ ਨੇ ਸਾਨੂੰ ਰਾਹ ਦੇ ਵੈਰੀਆਂ ਤੇ ਡਾਕੂਆਂ ਤੋਂ ਬਚਾਇਆ। 32 ਤਦ ਅਸੀਂ ਯਰੂਸ਼ਲਮ ਵਿੱਚ ਪਹੁੰਚੇ। ਫਿਰ ਉਬੇ ਅਸੀਂ ਤਿੰਨ ਦਿਨ ਅਰਾਮ ਕੀਤਾ। 33 ਚੌਬੇ ਦਿਨ, ਅਸੀਂ ਆਪਣੇ ਪਰਮੇਸ਼ੁਰ ਦੇ ਮੰਦਰ ’ਚ ਜਾਕੇ ਚਾਂਦੀ, ਸੋਨੇ ਅਤੇ ਹੋਰ ਮੁੱਲਵਾਨ ਵਸਤਾਂ ਨੂੰ ਤੋਂਲਿਆ। ਫਿਰ ਅਸੀਂ ਉਹ ਵਸਤਾਂ ਉਰੀਯਾਹ ਦੇ ਪੁੱਤਰ ਮਰੇਮੋਬ ਜਾਜਕ ਨੂੰ ਸੌਂਪ ਦਿੱਤੀਆਂ। ਓੱਥੇ ਉਸ ਦੇ ਨਾਲ ਫੀਨਹਾਸ ਦਾ ਪੁੱਤਰ ਅਲਆਜ਼ਾਰ ਸੀ ਅਤੇ ਉਨ੍ਹਾਂ ਦੇ ਨਾਲ ਯੇਸ਼ੂਆ ਦਾ ਪੁੱਤਰ ਯੋਜ਼ਾਬਾਦ ਅਤੇ ਬਿਨੂੰਈ ਦਾ ਪੁੱਤਰ ਨੋਅਦਯਾਹ ਲੇਵੀ ਵੀ ਸਨ। 34 ਅਸੀਂ ਸਭ ਵਸਤਾਂ ਦੀ ਗਿਣਤੀ-ਮਿਣਤੀ ਕੀਤੀ ਅਤੇ ਫਿਰ ਉਨ੍ਹਾਂ ਸਭਨਾ ਦਾ ਕੁੱਲ ਤੋਂਲ ਲਿਖਿਆ।
35 ਫਿਰ ਜਲਾਵਤਨੀਆਂ ਨੇ ਜਿਹੜੇ ਕੈਦ ਤੋਂ ਵਾਪਸ ਪਰਤੇ ਸਨ, ਇਸਰਾਏਲ ਦੇ ਪਰਮੇਸ਼ੁਰ ਅੱਗੇ ਹੋਮ ਦੀਆਂ ਭੇਟਾਂ ਚੜ੍ਹਾਈਆਂ। ਉਨ੍ਹਾਂ ਨੇ ਸਾਰੇ ਇਸਰਾਏਲ ਲਈ 12 ਬਲਦ, 96 ਭੇਡੂ, 77 ਲੇਲੇ ਅਤੇ 12 ਬੱਕਰੇ ਪਾਪ ਦੀ ਭੇਟਾਂ ਵਜੋਂ ਚੜ੍ਹਾਏ। ਇਹ ਸਭ ਕੁਝ ਯਹੋਵਾਹ ਲਈ ਹੋਮ ਦੀ ਭੇਟ ਸੀ।
36 ਫ਼ੇਰ ਉਨ੍ਹਾਂ ਨੇ ਪਾਤਸ਼ਾਹ ਦਾ ਖਤ ਆਗੂਆਂ ਅਤੇ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਵੱਲ ਦੇ ਰਾਜਪਾਲਾਂ ਨੂੰ ਦੇ ਦਿੱਤਾ। ਫ਼ੇਰ ਉਨ੍ਹਾਂ ਲੋਕਾਂ ਨੇ ਲੋਕਾਂ ਨੂੰ ਅਤੇ ਮੰਦਰ ਨੂੰ ਸਹਾਰਾ ਦਿੱਤਾ।
ਗੈਰ-ਯਹੂਦੀ ਲੋਕਾਂ ਨਾਲ ਵਿਆਹ
9 ਜਦੋਂ ਅਸੀਂ ਇਹ ਕਾਰਜ ਕਰ ਚੁੱਕੇ, ਤਾਂ ਆਗੂਆਂ ਨੇ ਮੇਰੇ ਕੋਲ ਆਣ ਕੇ ਆਖਿਆ, “ਹੇ ਅਜ਼ਰਾ! ਇਸਰਾਏਲ ਦੇ ਲੋਕ ਜਾਜਕ ਅਤੇ ਲੇਵੀ ਸਾਡੇ ਦਰਮਿਆਨ ਰਹਿੰਦੇ ਹੋਰਨਾਂ ਦੇਸ਼ਾਂ ਦੇ ਲੋਕਾਂ ਤੋਂ ਵੱਖਰੇ ਨਹੀਂ ਰਹੇ ਹਨ। ਸਗੋਂ ਉਹ, ਕਨਾਨੀਆਂ ਹਿੱਤੀਆਂ, ਫਰਿੱਜੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀਆਂ, ਤੇ ਅਮੋਰੀਆਂ ਦੇ ਘਿਨਾਉਣੇ ਕੰਮਾਂ ਦੇ ਪ੍ਰਭਾਵ ਦੇ ਹੇਠਾਂ ਆਉਂਦੇ ਰਹੇ ਹਨ। 2 ਇਸਰਾਏਲ ਲੋਕਾਂ ਨੇ ਆਪਣੇ-ਆਲੇ-ਦੁਆਲੇ ਦੇ ਲੋਕਾਂ ਵਿੱਚ ਵਿਆਹ ਕਰ ਲੇ ਜਦ ਕਿ ਇਸਰਾਏਲ ਦੇ ਮਨੁੱਖ ਖਾਸ ਸਮਝੇ ਗਏ ਸਨ ਪਰ ਹੁਣ ਉਹ ਆਪਣੇ ਆਸ-ਪਾਸ ਦੇ ਲੋਕਾਂ ਵਿੱਚ ਰਲ-ਮਿਲ ਗਏ ਹਨ। ਇਉਂ ਇਸਰਾਏਲ ਦੇ ਆਗੂਆਂ ਅਤੇ ਸਰਦਾਰਾਂ ਨੇ ਆਪਣੇ ਇੱਕ ਬੁਰੀ ਉਦਹਾਰਣ ਲੋਕਾਂ ਅੱਗੇ ਪੇਸ਼ ਕੀਤੀ ਹੈ।” 3 ਜਦੋਂ ਮੈਂ ਇਸ ਬਾਰੇ ਸੁਣਿਆ ਤਾਂ ਮੈਂ ਆਪਣੇ ਵਸਤਰ ਅਤੇ ਆਪਣਾ ਚੋਲਾ ਪਾਢ਼ ਸੁੱਟਿਆ। ਮੈਂ ਆਪਣੇ ਸਿਰ ਅਤੇ ਦਾੜੀ ਚੋ ਵਾਲ ਪੁੱਟ ਸੁੱਟੇ ਮੈਂ ਗੁੱਸੇ ਵਿੱਚ ਭੁਂਜੇ ਬੈਠ ਗਿਆ। 4 ਫਿਰ ਹਰ ਮਨੁੱਖ ਜੋ ਇਸਰਾਏਲ ਦੀ ਪਰਮੇਸ਼ੁਰ ਦੇ ਸ਼ਬਦਾਂ ਤੋਂ ਡਰਦਾ ਸੀ, ਡਰ ਨਾਲ ਹਿੱਲ ਗਿਆ। ਉਹ ਭੈਭੀਤ ਸਨ ਕਿਉਂ ਕਿ ਉਹ ਇਸਰਾਏਲੀ ਜਿਹੜੇ ਕੈਦੋਁ ਵਾਪਸ ਮੁੜੇ ਸਨ, ਉਹ ਪਰਮੇਸ਼ੁਰ ਵੱਲ ਵਫ਼ਾਦਾਰ ਨਹੀਂ ਸਨ। ਮੈਂ ਓੱਥੇ ਸ਼ਾਮ ਦੀ ਬਲੀ ਤਾਈਂ ਝਟਕੇ ਦੀ ਗਲਤ ਵਿੱਚ ਬੇਠਾ ਰਿਹਾ।
5 ਫਿਰ ਜਦੋਂ ਸ਼ਾਮ ਦੀ ਬਲੀ ਦਾ ਵਕਤ ਹੋਇਆ, ਮੈਂ ਆਪਣੇ ਸੋਗ ਤੋਂ ਉੱਠਿਆ। ਅਤੇ ਮੇਰੇ ਪਾਟੇ ਹੋਏ ਕੱਪੜਿਆਂ ਅਤੇ ਚੋਲਿਆਂ ਨਾਲ ਮੈਂ ਆਪਣੇ ਗੋਡਿਆਂ ਭਾਰ ਝੁਕ ਗਿਆ ਅਤੇ ਯਹੋਵਾਹ ਮੇਰੇ ਪਰਮੇਸ਼ੁਰ ਦੇ ਅੱਗੇ ਹੱਥ ਫੈਲਾਏ। 6 ਫਿਰ ਮੈਂ ਪ੍ਰਾਰਥਨਾ ਕੀਤੀ:
“ਮੇਰੇ ਪਰਮੇਸ਼ੁਰ, ਮੈਂ ਤੇਰੇ ਵੱਲ ਤੱਕਣ ਤੋਂ ਵੀ ਸ਼ਰਮਸਾਰ ਹਾਂ ਕਿਉਂ ਕਿ ਸਾਡੇ ਪਾਪ ਸਾਡੇ ਸਿਰਾਂ ਤੋਂ ਵੀ ਉੱਪਰ ਚੜ੍ਹ ਗਏ ਹਨ ਅਤੇ ਅਕਾਸ਼ ਤੀਕ ਪਹੁੰਚ ਗਏ ਹਨ। 7 ਅਸੀਂ ਆਪਣੇ ਪੁਰਖਿਆਂ ਦੇ ਸਮੇਂ ਤੋਂ ਲੈ ਕੇ ਹੁਣ ਤੀਕ ਸਾਡੇ ਕੀਤੇ ਪਾਪਾਂ ਦੇ ਦੋਸ਼ੀ ਹਾਂ ਅਤੇ ਇਸ ਕਾਰਣ ਸਾਨੂੰ, ਸਾਡੇ ਪਾਤਸ਼ਾਹ ਅਤੇ ਸਾਡੇ ਜਾਜਕਾਂ ਨੂੰ ਦੰਡ ਮਿਲਿਆ। ਵਿਦੇਸ਼ੀ ਪਾਤਸ਼ਾਹਾਂ ਨੇ ਸਾਨੂੰ ਬੇਇੱਜ਼ਤ ਕੀਤਾ ਹੈ। ਉਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ, ਸਾਨੂੰ ਲੁੱਟਿਆ, ਅਤੇ ਸਾਡੇ ਲੋਕਾਂ ਨੂੰ ਗੁਲਾਮ ਬਣਾ ਲਿਆ। ਇੰਝ ਅਜੇ ਤੀਕ ਹੁੰਦਾ ਆ ਰਿਹਾ ਹੈ।
8 “ਪਰ ਹੁਣ ਕੁਝ ਸਮੇਂ ਲਈ ਯਹੋਵਾਹ, ਸਾਡਾ ਪਰਮੇਸ਼ੁਰ, ਸਾਡੇ ਤੇ ਮਿਹਰਬਾਨ ਹੋਇਆ ਹੈ। ਉਸ ਨੇ ਸਾਡੇ ਚੋ ਕੁਝ ਇੱਕ ਨੂੰ ਕੈਦ ਤੋਂ ਪਰਤਨ ਦਿੱਤਾ ਅਤੇ ਆਪਣੇ ਪਵਿੱਤਰ ਸ਼ਹਿਰ ਵਿੱਚ ਸਾਨੂੰ ਆਪਣਾ ਤੰਬੂ ਗੱਡਣ ਲਈ ਜਗ੍ਹਾ ਦਿੱਤੀ ਹੈ। ਸਾਡੇ ਯਹੋਵਾਹ ਨੇ ਸਾਨੂੰ ਸਾਡੀ ਗੁਲਾਮੀ ਤੋਂ ਸੁੱਖ ਦਾ ਸਾਹ ਦਿੱਤਾ ਹੈ। 9 ਹਾਂ ਅਸੀਂ ਗੁਲਾਮ ਸੀ, ਪਰ ਸਾਡੇ ਪਰਮੇਸ਼ੁਰ ਨੇ ਸਾਨੂੰ ਗੁਲਾਮਾਂ ਵਜੋਂ ਨਹੀਂ ਰਹਿਣ ਦਿੱਤਾ। ਉਹ ਸਾਡੇ ਤੇ ਦਯਾਲੂ ਸੀ ਅਤੇ ਫਾਰਸ ਦੇ ਪਾਤਸ਼ਾਹ ਤੋਂ ਵੀ ਸਾਡੇ ਉੱਤੇ ਮਿਹਰ ਦਰਸਾਈ। ਸਾਡੇ ਪਰਮੇਸ਼ੁਰ ਦਾ ਮੰਦਰ ਤਬਾਹ ਕਰ ਦਿੱਤਾ ਗਿਆ ਸੀ। ਪਰ ਉਸ ਨੇ ਸਾਨੂੰ ਨਵਾਂ ਜੀਵਨ ਦਿੱਤਾ ਤਾਂ ਜੋ ਅਸੀਂ ਉਸ ਦਾ ਮੰਦਰ ਮੁੜ ਤੋਂ ਉਸਾਰ ਕੇ ਨਵਾਂ ਬਣਾ ਸੱਕੀਏ। ਉਸ ਨੇ ਸਾਡੀ ਰੱਖਿਆ ਲਈ ਸਾਨੂੰ ਯਹੂਦਾਹ ਅਤੇ ਯਰੂਸ਼ਲਮ ਵਿੱਚ ਕੰਧ ਦਿੱਤੀ।
10 “ਹੁਣ, ਪਰਮੇਸ਼ੁਰ, ਅਸੀਂ ਤੈਨੂੰ ਹੋਰ ਕੀ ਕਹੀਏ? ਅਸੀਂ ਤੇਰੇ ਹੁਕਮਾਂ ਨੂੰ ਨਹੀਂ ਮੰਨਿਆ। 11 ਤੂੰ ਇਹ ਆਦੇਸ਼ ਆਪਣੇ ਦਾਸਾਂ, ਨਬੀਆਂ ਦੇ ਰਾਹੀਂ ਦਿੱਤਾ ਸੀ ਅਤੇ ਆਖਿਆ, ‘ਉਹ ਧਰਤੀ ਜਿਸ ਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ ਉਸ ਦੇਸ ਦੇ ਲੋਕਾਂ ਦੇ ਪਾਪੀ ਕੰਮਾਂ ਕਾਰਣ ਨਾਪਾਕ ਧਰਤੀ ਹੈ। ਉਨ੍ਹਾਂ ਨੇ ਉਸ ਜਮੀਨ ਦੇ ਹਰ ਹਿੱਸੇ ਵਿੱਚ ਬੁਰੀਆਂ ਗੱਲਾਂ ਕੀਤੀਆ ਹਨ ਅਤੇ ਇਸ ਨੂੰ ਆਪਣੇ ਪਾਪਾਂ ਨਾਲ ਭਰ ਦਿੱਤਾ ਹੈ। 12 ਤੁਸੀਂ ਆਪਣੇ ਬੱਚਿਆਂ ਦੇ ਵਿਆਹ ਇਨ੍ਹਾਂ ਲੋਕਾਂ ਦੇ ਬੱਚਿਆਂ ਨਾਲ ਨਾ ਕਰਨਾ। ਕਦੇ ਵੀ ਉਨ੍ਹਾਂ ਤੋਂ ਸ਼ਾਂਤੀ ਜਾਂ ਵਪਾਰ ਦੀ ਮੰਗ ਨਾ ਕਰਿਓ। ਜੇਕਰ ਤੁਸੀ ਮੇਰਾ ਹੁਕਮ ਮੰਨੋਗੇ ਤਾਂ ਫਿਰ ਤੁਸੀਂ ਤਕੜੇ ਰਹੋਁਗੇ ਅਤੇ ਧਰਤੀ ਦੇ ਸਾਰੇ ਸੁੱਖ ਭੋਗੋਁਗੇ। ਇਉਂ ਫਿਰ ਤੁਸੀਂ ਇਸ ਜ਼ਮੀਨ ਤੇ ਕਬਜ਼ਾ ਕਰਕੇ ਆਪਣੀ ਸੰਤਾਨ ਦੇ ਹਵਾਲੇ ਕਰ ਸੱਕੇਂਗੇ।’
13 “ਜੋ ਬਦਕਿਸਮਤੀ ਸਾਨੂੰ ਭੋਗਣੀ ਪਈ ਹੈ ਉਹ ਸਾਡੀਆਂ ਆਪਣੀਆਂ ਗਲਤੀਆਂ ਕਾਰਣ ਹੈ। ਅਸੀਂ ਬਹੁਤ ਭੈੜੇ ਕੰਮ ਕੀਤੇ ਇਸ ਲਈ ਅਸੀਂ ਦੋਸ਼ੀ ਹਾਂ ਪਰ ਪਰਮੇਸ਼ੁਰ, ਤੂੰ ਸਾਨੂੰ ਉਸ ਨਾਲੋਂ ਬਹੁਤ ਘੱਟ ਸਜ਼ਾ ਦਿੱਤੀ ਹੈ ਜਿਸਦੇ ਕਿ ਅਸੀਂ ਅਧਿਕਾਰੀ ਹਾਂ ਉਨ੍ਹਾਂ ਭਿਆਨਕ ਕੰਮਾਂ ਲਈ ਜੋ ਅਸੀਂ ਕੀਤੇ ਸਨ। ਅਤੇ ਤੂੰ ਸਾਡੇ ਕੁਝ ਲੋਕਾਂ ਨੂੰ ਕੈਦ ਤੋਂ ਪਰਤਨ ਦਿੱਤਾ। 14 ਇਸ ਲਈ ਅਸੀਂ ਜਾਣਦੇ ਹਾਂ ਕਿ ਸਾਨੂੰ ਤੇਰੀ ਹੁਕਮ ਅਦੂਲੀ ਨਹੀਂ ਕਰਨੀ ਚਾਹੀਦੀ ਅਤੇ ਉਨ੍ਹਾਂ ਲੋਕਾਂ ਨਾਲ ਵਿਆਹ ਨਹੀਂ ਕਰਨੇ ਚਾਹੀਦੇ, ਕਿਉਂ ਕਿ ਉਹ ਮੰਦੀਆਂ ਗੱਲਾਂ ਕਰਦੇ ਹਨ। ਹੇ ਪਰਮੇਸ਼ੁਰ, ਜੇਕਰ ਅਸੀਂ ਉਨ੍ਹਾਂ ਲੋਕਾਂ ਨਾਲ ਵਿਆਹ ਕਰਦੇ ਰਹੇ ਤਾਂ ਤੂੰ ਗੁੱਸੇ ਹੋ ਜਾਵੇਂਗਾ ਅਤੇ ਬਿਨਾ ਕਿਸੇ ਨੂੰ ਜਿਉਂਦਿਆਂ ਛੱਡਿਆਂ ਸਾਨੂੰ ਤਬਾਹ ਕਰ ਦੇਵੇਂਗਾ।
15 “ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਤੂੰ ਧਰਮਾਤਮਾ ਹੈਂ ਅਤੇ ਤੇਰੀ ਮਿਹਰ ਨਾਲ ਅਸੀਂ ਅੱਜ ਤੀਕ ਜਿਉਂਦੇ ਹਾਂ। ਫਿਰ ਵੀ ਅਸੀਂ ਸ਼ਰਮਸਾਰ ਹਾਂ। ਸਾਡੇ ਦੋਸ਼ਾ ਕਾਰਣ ਭਲਾਂ ਕੌਣ ਹੈ ਜੋ ਤੇਰੇ ਸਨਮੁੱਖ ਖਲੋਅ ਸੱਕ।”
ਲੋਕਾਂ ਨੇ ਆਪਣੇ ਪਾਪ ਨੂੰ ਮੰਨਿਆ
10 ਅਜ਼ਰਾ ਪ੍ਰਾਰਬਨਾ ਕਰ ਰਿਹਾ ਸੀ ਅਤੇ ਨਾਲ ਹੀ ਆਪਣੇ ਕੀਤੇ ਪਾਪਾਂ ਦਾ ਇਕਰਾਰ ਵੀ। ਉਹ ਰੋ-ਰੋ ਕੇ ਪਰਮੇਸ਼ੁਰ ਦੇ ਮੰਦਰ ਦੇ ਅੱਗੇ ਸਿਰ ਨਿਵਾ ਰਿਹਾ ਸੀ। ਜਦੋਂ ਅਜ਼ਰਾ ਇਉਂ ਕਰ ਰਿਹਾ ਸੀ ਤਾਂ ਇੱਕ ਵੱਡਾ ਸਮੂਹ ਇਸਰਾਏਲ ਦੇ ਆਦਮੀਆਂ, ਔਰਤਾਂ ਅਤੇ ਬੱਚਿਆਂ ਦਾ ਉਸ ਦੇ ਗਿਰਦ ਇਕੱਠਾ ਹੋ ਗਿਆ। ਉਹ ਲੋਕ ਵੀ ਧਾਹਾਂ ਮਾਰ ਕੇ ਰੋਣ ਲੱਗੇ। 2 ਤਦ ਏਲਾਮ ਦੇ ਉੱਤਰਾਧਿਕਾਰੀਆਂ ਵਿੱਚੋਂ, ਯਹੀਏਲ ਦੇ ਪੁੱਤਰ ਸ਼ਕਨਯਾਹ ਨੇ ਅਜ਼ਰਾ ਨੂੰ ਆਖਿਆ, “ਅਸੀਂ ਆਪਣੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਅਤੇ ਸਾਡੀ ਧਰਤੀ ਤੇ ਰਹਿੰਦੀਆਂ ਹੋਰਨਾਂ ਦੇਸ਼ਾਂ ਦੀਆਂ ਔਰਤਾਂ ਨਾਲ ਵਿਆਹ ਕਰਵਾਏ। ਅਜਿਹਾ ਕਰਨ ਤੋਂ ਬਾਅਦ ਵੀ, ਇਸਰਾਏਲ ਲਈ ਉਮੀਦ ਹੈ। 3 ਹੁਣ ਚਲੋ ਅਸੀਂ ਆਪਣੇ ਪਰਮੇਸ਼ੁਰ ਨਾਲ ਇੱਕ ਇਕਰਾਰਨਾਮਾ ਕਰੀਏ ਅਤੇ ਉਨ੍ਹਾਂ ਸਾਰੀਆਂ ਔਰਤਾਂ ਅਤੇ ਬੱਚਿਆਂ ਨੂੰ ਇਬੋਁ ਕੱਢ ਦੇਈਏ। ਸਾਨੂੰ ਅਜ਼ਰਾ ਅਤੇ ਉਨ੍ਹਾਂ ਸਿਆਣੇ ਲੋਕਾਂ ਦੀ ਸਲਾਹ ਮੰਨਣੀ ਚਾਹੀਦੀ ਹੈ ਜੋ ਪਰਮੇਸ਼ੁਰ ਦੀ ਬਿਵਸਬਾ ਦਾ ਆਦਰ ਕਰਦੇ ਹਨ। ਇਸ ਤਰ੍ਹਾਂ, ਅਸੀਂ ਵੀ ਪਰਮੇਸ਼ੁਰ ਦੀ ਬਿਵਸਬਾ ਦਾ ਪਾਲਨ ਕਰਾਂਗੇ। 4 ਅਜ਼ਰਾ ਉੱਠ ਕਿਉਂ ਕਿ ਇਹ ਗੱਲ ਤੇਰੇ ਉੱਪਰ ਹੈ ਅਤੇ ਅਸੀਂ ਤੇਰੇ ਨਾਲ ਹਾਂ ਸੋ ਤੂੰ ਬਹਾਦੁਰ ਬਣ ਕੇ ਇਹ ਕੰਮ ਕਰ!”
5 ਤਾਂ ਅਜ਼ਰਾ ਉੱਠਿਆ ਅਤੇ ਸਾਰੇ ਜਾਜਕਾਂ ਅਤੇ ਲੇਵੀਆਂ ਤੋਂ ਇਕਰਾਰ ਕਰਵਾਇਆ ਕਿ ਅਸੀਂ ਸਾਰੇ ਇਸ ਇਕਰਾਰ ਮੁਤਾਬਕ ਕੰਮ ਕਰਾਂਗੇ। 6 ਤਦ ਅਜ਼ਰਾ ਪਰਮੇਸ਼ੁਰ ਦੇ ਮੰਦਰ ਦੇ ਅੱਗੋਂ ਚੱਲਿਆ ਗਿਆ ਅਤੇ ਅਲਯਾਸੀਬ ਦੇ ਪੁੱਤਰ ਯੋਹਾਨਾਨ ਦੇ ਕਮਰੇ ਵਿੱਚ ਚੱਲਿਆ ਗਿਆ। ਉਸ ਨੇ ਯੋਹਾਨਾਨ ਦੇ ਕਮਰੇ ਵਿੱਚ ਰਾਤ ਗੁਜ਼ਾਰੀ। ਉਸ ਨੇ ਨਾ ਰੋਟੀ ਖਾਧੀ ਨਾ ਪਾਣੀ ਪੀਤਾ ਕਿਉਂ ਕਿ ਉਹ ਹਾਲੇ ਵੀ ਉਨ੍ਹਾਂ ਇਸਰਾਏਲੀਆਂ ਦੀ ਅਨਾਸਬਾ ਬਾਰੇ ਬੜਾ ਦੁੱਖੀ ਸੀ, ਜੋ ਯਰੂਸ਼ਲਮ ਨੂੰ ਵਾਪਸ ਪਰਤੇ ਸਨ। 7 ਤਦ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਹਰ ਥਾਂ ਤੇ ਇਹ ਪੈਗਾਮ ਭੇਜਿਆ। ਉਸ ਨੇ ਇਸਰਾਏਲੀਆਂ ਲਈ ਇਹ ਐਲਾਨ ਕੀਤਾ ਜਿਹੜੇ ਯਰੂਸ਼ਲਮ ਵਿੱਚ ਇੱਕਤ੍ਰ ਹੋਣ ਲਈ ਕੈਦ ਤੋਂ ਵਾਪਸ ਪਰਤੇ ਸਨ। 8 ਜਿਹੜਾ ਵੀ ਮਨੁੱਖ ਯਰੂਸ਼ਲਮ ਵਿੱਚ ਤਿੰਨਾ ਦਿਨਾਂ ਦੇ ਵਿੱਚ ਨਾ ਪਹੁੰਚਿਆ, ਉਸ ਨੂੰ ਆਪਣੀ ਸਾਰੀ ਦੌਲਤ ਤੋਂ ਹੱਥ ਧੋਣਾ ਪਵੇਗਾ। ਇਹ ਫੈਸਲਾ, ਮਹੱਤਵਪੂਰਣ ਅਧਿਕਾਰੀਆਂ ਅਤੇ ਬਜ਼ੁਰਗਾਂ ਨੇ ਇਕੱਠਿਆਂ ਕੀਤਾ। ਅਤੇ ਉਹ ਵਿਅਕਤੀ ਜਲਾਵਤਨੀਆਂ ਦੀ ਸਭਾ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ।
9 ਇਸ ਲਈ, ਤਿੰਨਾਂ ਦਿਨਾਂ ਵਿੱਚ ਯਹੂਦਾਹ ਅਤੇ ਬਿਨਯਾਮੀਨ ਦੇ ਘਰਾਣਿਆ ਵਿੱਚੋਂ ਸਾਰੇ ਲੋਕ ਇਕੱਠੇ ਹੋਕੇ ਯਰੂਸ਼ਲਮ ਵਿੱਚ ਪਹੁੰਚ ਗਏ। ਅਤੇ ਨੌਵੇਂ ਮਹੀਨੇ ਦੇ 20 ਵੇਂ ਦਿਨ, ਸਾਰੇ ਮਨੁੱਖ ਪਰਮੇਸ਼ੁਰ ਦੇ ਮੰਦਰ ਦੇ ਵਿਹੜੇ ਵਿੱਚ ਇੱਕਤਰ ਹੋ ਗਏ। ਉਹ ਭਾਰੀ ਬਾਰਿਸ਼ ਅਤੇ ਸਭਾ ਦੇ ਕਾਰਣ ਕੰਬ ਰਹੇ ਸਨ। 10 ਤਦ ਅਜ਼ਰਾ ਜਾਜਕ ਨੇ ਲੋਕਾਂ ਦੇ ਸਾਹਮਣੇ ਖੜ੍ਹਾ ਹੋਕੇ ਆਖਿਆ, “ਤੁਸੀਂ ਲੋਕਾਂ ਨੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਹੈ। ਤੁਸੀਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਅਤੇ ਇਸ ਦੁਆਰਾ, ਤੁਸੀਂ ਇਸਰਾਏਲ ਨੂੰ ਹੋਰ ਵੀ ਵੱਧੇਰੇ ਦੋਸ਼ੀ ਬਣਾ ਦਿੱਤਾ ਹੈ। 11 ਹੁਣ, ਤੁਸੀਂ ਲੋਕ ਪਰਮੇਸ਼ੁਰ ਅੱਗੇ ਕਬੂਲ ਕਰੋ। ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਤੁਹਾਨੂੰ ਉਸ ਦੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਲਈ ਆਪਣੇ ਦੁਆਲੇ ਦੇ ਮੰਦੇ ਲੋਕਾਂ ਤੋਂ ਅਤੇ ਵਿਦੇਸ਼ੀ ਔਰਤਾਂ ਤੋਂ ਵੀ ਆਪਣੇ-ਆਪ ਨੂੰ ਵੱਖ ਕਰ ਲਵੋ।”
12 ਤਦ ਉਹ ਸਾਰਾ ਸਮੂਹ ਨੇ ਜਿਹੜਾ ਇੱਕਤਰ ਹੋਇਆ ਸੀ, ਅਜ਼ਰਾ ਨੂੰ ਉੱਚੀ ਆਵਾਜ਼ ਵਿੱਚ ਕਿਹਾ, “ਅਜ਼ਰਾ, ਜਿਵੇਂ ਤੂੰ ਕਿਹਾ ਸਾਨੂੰ ਉਵੇਂ ਹੀ ਕਰਨਾ ਚਾਹੀਦਾ ਹੈ। 13 ਲੇਕਿਨ ਢੇਰ ਸਾਰੀ ਪਰਜਾ ਹੈ ਅਤੇ ਇਹ ਬਾਰਸ਼ ਦਾ ਮੌਸਮ ਹੈ ਇਸ ਲਈ ਅਸੀਂ ਬਾਹਰ ਵੀ ਨਹੀਂ ਠਹਿਰ ਸੱਕਦੇ। ਇਹ ਸਮੱਸਿਆ ਇੱਕ ਜਾਂ ਦੋ ਦਿਨਾਂ ਵਿੱਚ ਖਤਮ ਹੋਣ ਵਾਲੀ ਨਹੀਂ ਕਿਉਂ ਕਿ ਅਸੀਂ ਬਹੁਤ ਮਾੜੇ ਕੰਮ ਕੀਤੇ ਹਨ। 14 ਸਾਡੇ ਆਗੂਆਂ ਨੂੰ ਸਾਰੀ ਸਭਾ ਦੇ ਪ੍ਰਤਿਨਿਧੀ ਹੋਣ ਦਿਓ। ਅਤੇ ਉਹ ਸਾਰੇ ਮਨੁੱਖ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਹਨ। ਉਹ ਨਿਸ਼ਚਿੰਤ ਕੀਤੇ ਸਮੇਂ ਤੇ ਆਗੂਆਂ ਅਤੇ ਨਿਆਕਾਰਾਂ ਦੇ ਨਾਲ ਆਉਣ ਜਦ ਤੱਕ ਅਸੀਂ ਇਹ ਸਮੱਸਿਆ ੱਸੁਧਾਰ ਕੇ ਪਰਮੇਸ਼ੁਰ ਦੇ ਗੁੱਸੇ ਨੂੰ ਘਟਨਾਂ ਦੇਈਏ।”
15 ਸਿਰਫ ਕੁਝ ਮਨੁੱਖ ਹੀ ਇਸ ਵਿਉਂਤ ਦੇ ਵਿਰੁੱਧ ਹਨ। ਉਨ੍ਹਾਂ ਵਿੱਚ ਅਸਾਹੇਲ ਦਾ ਪੁੱਤਰ ਯੋਨਾਥਾਨ ਅਤੇ ਤਿਕਵਾਹ ਦਾ ਪੁੱਤਰ ਯਹਜ਼ਯਾਹ। ਮੱਸ਼ਲਾਮ ਅਤੇ ਸ਼ਬਤਈ ਲੇਵੀ ਵੀ ਇਸ ਵਿਉਂਤ ਦੇ ਵਿਰੁੁੱਧ ਸਨ।
16 ਇਉਂ ਜਿਹੜੇ ਇਸਰਾਏਲ ਮਨੁੱਖ ਯਰੂਸ਼ਲਮ ਦੇ ਪਰਤੇ ਉਹ ਇਸ ਵਿਉਤ ਨੂੰ ਮੰਨਣ ਦੇ ਰਾਜ਼ੀ ਹੋ ਗਏ। ਅਜ਼ਰਾ ਜਾਜਕ ਨੇ ਘਰਾਣਿਆ ਦੇ ਆਗੂਆਂ ਨੂੰ ਚੁਣਿਆ। ਉਸ ਨੇ ਹਰੇਕ ਘਰਾਣੇ ਵਿੱਚੋਂ ਇੱਕ ਮਨੁੱਖ ਨੂੰ ਚੁਣਿਆ। ਹਰ ਮਨੁੱਖ ਨਾਮ ਤੋਂ ਚੁਣਿਆ ਗਿਆ। 10 ਵੇਂ ਮਹੀਨੇ ਦੇ ਪਹਿਲੇ ਦਿਨ ਫਿਰ ਉਹ ਮਨੁੱਖ ਜਿਹੜੇ ਕਿ ਚੁਣੇ ਗਏ ਸਨ ਹਰੇਕ ਦਾ ਖਾਤਾ ਵਾਚਣ ਲਈ ਬੈਠੇ ਜੋ ਉਨ੍ਹਾਂ ਦਾ ਧਿਆਨ ਨਾਲ ਪੱਤਰਾ ਵਾਚਿਆ ਜਾਵੇ। 17 ਪਹਿਲੇ ਮਹੀਨੇ ਦੇ ਪਹਿਲੇ ਦਿਨ, ਉਨ੍ਹਾਂ ਨੇ ਉਹ ਸਾਰੇ ਮਨੁੱਖਾਂ ਦਾ ਲੈਣ-ਦੇਣ ਕਰ ਲਿਆ ਸੀ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਸਨ।
ਵਿਦੇਸ਼ੀ ਔਰਤਾਂ ਨਾਲ ਵਿਆਹੇ ਮਨੁੱਖਾਂ ਦੀ ਸੂਚੀ
18 ਜਾਜਕਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਉਨ੍ਹਾਂ ਲੋਕਾਂ ਦੀ ਸੂਚੀ ਹੈ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਸਨ:
ਯੋਸਾਦਾਕ ਦੇ ਪੁੱਤਰ ਯੇਸ਼ੂਆ ਦੇ ਉੱਤਰਾਧਿਕਾਰੀਆਂ ਵਿੱਚੋਂ ਅਤੇ ਉਸ ਦੇ ਭਰਾਵਾਂ ਵਿੱਚੋਂ: ਮਅਸੇਯਾਹ, ਅਲੀਅਜ਼ਰ, ਯਰੀਬ ਅਤੇ ਗਦਲਯਾਹ, 19 ਉਨ੍ਹਾਂ ਸਭਨਾਂ ਨੇ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦਾ ਇਕਰਾਰ ਕਰ ਦਿੱਤਾ ਅਤੇ ਹਰੇਕ ਨੇ ਇੱਜੜ ਵਿੱਚੋਂ ਇੱਕ ਭੇਡੂ ਦੋਸ਼ ਦੀ ਭੇਟ ਵਜੋਂ ਚੜ੍ਹਾਇਆ।
20 ਇੰਮੇਰ ਦੇ ਉੱਤਰਾਧਿਕਾਰੀਆਂ ਵਿੱਚੋਂ ਹਨਾਨੀ ਅਤੇ ਜ਼ਬਦਯਾਹ।
21 ਹਾਰੀਮ ਦੇ ਉੱਤਰਾਧਿਕਾਰੀਆਂ ਚੋ ਇਹ ਮਨੁੱਖ ਸਨ: ਮਅਸੇਯਾਹ, ਏਲੀਯਾਹ, ਸ਼ਮਅਯਾਹ, ਯਹੀਏਲ ਅਤੇ ਉਜ਼ੀਯ੍ਯਾਹ।
22 ਪਸ਼ਹੂਰ ਦੇ ਉੱਤਰਾਧਿਕਾਰੀਆਂ ਵਿੱਚੋਂ ਅਲਯੋਏਨਈ, ਮਅਸ਼ੇਯਾਹ, ਇਸਮਾਏਲ, ਨਬਨੇਲ, ਯੋਜ਼ਾਬਾਦ ਅਤੇ ਅਲਆਸਾਹ।
23 ਲੇਵੀਆਂ ਵਿੱਚੋਂ:
ਯੋਜ਼ਾਬਾਦ, ਸ਼ਿਮਈ ਕੇਲਾਯਾਹ (ਜਿਸ ਨੂੰ ਕਲੀਟਾ ਵੀ ਆਖਿਆ ਜਾਂਦਾ ਹੈ), ਪਬਹਯਾਹ, ਯਹੂਦਾਹ ਅਤੇ ਅਲੀਅਜ਼ਰ।
24 ਗਵਯ੍ਯਾਂ ਵਿੱਚੋਂ: ਅਲਯਾਸ਼ੀਬ
ਦਰਬਾਨਾਂ ਵਿੱਚੋਂ: ਸ਼ੱਲੂਮ, ਟਲਮ ਅਤੇ ਊਰੀ।
25 ਤੇ ਇਸਰਾਏਲੀਆਂ ਵਿੱਚੋਂ: ਪਰੋਸ਼ ਦੇ ਉਰ੍ਰਾਧਿਕਾਰੀਆਂ ਵਿੱਚੋਂ:
ਰਮਯਾਹ, ਯਿਜ਼ਯਾਹ, ਮਲਕੀਯਾਹ, ਮੀਯਾਹਮੀਨ, ਅਲਆਜ਼ਾਰ, ਮਲਕੀਯਾਹ ਅਤੇ ਬਨਾਯਾਹ।
26 ਲਾਮ ਦੇ ਉਰ੍ਰਾਧਿਕਾਰੀਆਂ ਵਿੱਚੋਂ: ਮੱਤਨਯਾਹ, ਜ਼ਕਰਯਾਹ, ਯਹੀਏਲ, ਅਬਦੀ, ਯਰੇਮੋਬ, ਅਤੇ ਏਲੀਯਾਹ।
27 ਜ਼ੱਤੂ ਦੇ ਉਰ੍ਰਾਧਿਕਾਰੀਆਂ ਵਿੱਚੋਂ ਇਹ ਮਨੁੱਖ ਸਨ: ਅਲਯੋਏਨਈ, ਅਲਯਾਮੀਬ, ਮੱਤਨਯਾਹ, ਯਰੇਮੋਬ, ਜ਼ਾਬਾਦ ਅਤੇ ਆਜ਼ੀਜ਼ਾ।
28 ਬੋਬਈ ਦੇ ਉਰ੍ਰਾਧਿਕਾਰੀਆਂ ਵਿੱਚੋਂ ਯਹੋਹਾਨਾਨ, ਹਨਨਯਾਹਣ ਜ਼ਬਈ ਅਤੇ ਅਬਲਈ।
29 ਅਤੇ ਬਾਨੀ ਦੇ ਉੱਤਰਾਧਿਕਾਰੀਆਂ ਵਿੱਚੋਂ: ਮੱਸ਼ੁਲਾਮ, ਮੱਲੂਕ, ਅਦਾਯਾਹ, ਯਾਸ਼ੂਬ, ਸ਼ਆਲ, ਅਤੇ ਰਾਮੇਬ।
30 ਪਹਬ ਮੋਆਬ ਦੇ ਉਰ੍ਰਾਧਿਕਾਰੀਆਂ ਵਿੱਚੋਂ ਅਦਨਾ, ਕਲਾਲ, ਬਨਾਯਾਹ, ਮਅਸੇਆਹ, ਮੱਤਨਯਾਹ, ਬਸਲੇਲ, ਬਿੰਨੂਈ, ਅਤੇ ਮਨ੍ਨਸ਼ਹ।
31 ਹਾਰੀਮ ਦੇ ਉਰ੍ਰਾਧਿਕਾਰੀਆਂ ਵਿੱਚੋਂ ਅਲੀਅਜ਼ਰ, ਅਤੇ ਯਿਸੀਯਾਹ, ਮਲਕੀਯਾਹ, ਸ਼ਮਅਯਾਹ, ਅਤੇ ਸ਼ਿਮਓਨ। 32 ਬਿਨਯਾਮੀਨ, ਮੱਲੂਕ ਅਤੇ ਸਮਰਯਾਹ।
33 ਹਾਸ਼ੂਮ ਦੇ ਉੱਤਰਾਧਿਕਾਰੀਆਂ ਵਿੱਚੋਂ ਮਤਨਈ, ਮੱਤਤਾਹ, ਜ਼ਾਬਾਦ, ਅਲੀਫਲਟ, ਯਰੇਮਈ, ਮਨੱਸ਼ਹ ਅਤੇ ਸ਼ਿਮਈ।
34 ਬਾਨੀ ਦੇ ਉੱਤਰਾਧਿਕਾਰੀਆਂ ਵਿੱਚੋਂ ਮਾਅਦਈ, ਅਮਰਾਮ, ਊੇਲ, 35 ਬਨਾਯਾਹ, ਬੇਦਯਾਹ, ਕਲੂਹੀ, 36 ਵਨਯਾਹ, ਮਰੇਮੋਬ, ਅਲਯਾਸ਼ੀਬ, 37 ਮੱਤਨਯਾਹ, ਮੱਤਨਈ, ਅਤੇ ਯਅਸਾਈ,
38 ਬਿਂਨਈ ਦੇ ਉੱਤਰਾਧਿਕਾਰੀਆਂ ਵਿੱਚੋਂ: ਸ਼ਿਮਈ, 39 ਸ਼ਲਮਯਾਹ, ਨਾਥਾਨ, ਅਦਯਾਹ, 40 ਮਕਨਦਬਈ, ਸ਼ਾਸ਼ਈ, ਸ਼ਾਰਈ, 41 ਅਜ਼ਰੇਲ, ਸਮਰਯਾਹ, ਮਸਲਯਾਹ, 42 ਸ਼ੱਲੂਮ, ਅਮਰਯਾਹ ਅਤੇ ਯੂਸਫ।
43 ਨਬੋ ਦੇ ਉੱਤਰਾਧਿਕਾਰੀਆਂ ਵਿੱਚੋਂ ਇਹ ਆਦਮੀ ਸਨ; ਯਈੇਲ, ਮਤਿੱਬਯਾਹ, ਜ਼ਾਬਾਦ, ਜ਼ਬੀਨਾ, ਯਦ੍ਦਈ, ਯੋਏਲ, ਅਤੇ ਬਨਾਯਾਹ।
44 ਇਹ ਸਾਰੇ ਆਦਮੀ ਵਿਦੇਸ਼ੀ ਔਰਤਾਂ ਨਾਲ ਵਿਆਹੇ ਹੋਏ ਸਨ ਅਤੇ ਇਨ੍ਹਾਂ ਵਿੱਚੋਂ ਕਈਆਂ ਦੇ ਉਨ੍ਹਾਂ ਔਰਤਾਂ ਤੋਂ ਬੱਚੇ ਵੀ ਸਨ।
2010 by World Bible Translation Center