Print Page Options
Previous Prev Day Next DayNext

Chronological

Read the Bible in the chronological order in which its stories and events occurred.
Duration: 365 days
Punjabi Bible: Easy-to-Read Version (ERV-PA)
Version
ਹਿਜ਼ਕੀਏਲ 22-23

ਹਿਜ਼ਕੀਏਲ ਯਰੂਸ਼ਲਮ ਦੇ ਵਿਰੁੱਧ ਬੋਲਦਾ ਹੈ

22 ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਕਾਤਲਾਂ ਦੇ ਸ਼ਹਿਰ ਬਾਰੇ ਨਿਆਂ ਕਰੇਂਗਾ? ਕੀ ਤੂੰ ਉਸ ਨੂੰ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਬਾਰੇ ਦੱਸੇਁਗਾ ਜਿਹੜੀਆਂ ਉਸ ਨੇ ਕੀਤੀਆਂ ਸਨ? ਤੈਨੂੰ ਜ਼ਰੂਰ ਆਖਣਾ ਚਾਹੀਦਾ ਹੈ, ‘ਯਹੋਵਾਹ ਮੇਰਾ ਪ੍ਰਭੂ ਇਹ ਆਖਦਾ ਹੈ: ਸ਼ਹਿਰ ਕਾਤਲਾਂ ਨਾਲ ਭਰਿਆ ਹੋਇਆ ਹੈ। ਇਸ ਲਈ ਇਸਦੀ ਸਜ਼ਾ ਦਾ ਸਮਾਂ ਆ ਗਿਆ ਹੈ! ਇਸਨੇ ਆਪਣੇ ਲਈ ਬੁੱਤ ਬਣਾਏ। ਅਤੇ ਉਨ੍ਹਾਂ ਬੁੱਤਾਂ ਨੇ ਉਸ ਨੂੰ ਕਰ ਦਿੱਤਾ!

“‘ਯਰੂਸ਼ਲਮ ਦੇ ਲੋਕੋ, ਤੁਸੀਂ ਬਹੁਤ ਬੰਦਿਆਂ ਨੂੰ ਮਾਰਿਆ। ਤੁਸੀਂ ਬੁੱਤ ਬਣਾਏ। ਤੁਸੀਂ ਦੋਸ਼ੀ ਹੋ, ਅਤੇ ਤੁਹਾਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ ਹੈ। ਤੁਹਾਡਾ ਅੰਤ ਆ ਗਿਆ ਹੈ। ਦੂਸਰੀਆਂ ਕੌਮਾਂ ਤੁਹਾਡਾ ਮਜ਼ਾਕ ਉਡਾਣਗੀਆਂ। ਉਹ ਦੇਸ ਤੁਹਾਡੇ ਉੱਤੇ ਹੱਸਣਗੇ। ਦੂਰ ਨੇੜੇ ਦੇ ਲੋਕ ਤੁਹਾਡਾ ਮਜ਼ਾਕ ਉਡਾਉਣਗੇ। ਤੁਸੀਂ ਆਪਣਾ ਨਾਮ ਬਦਨਾਮ ਕਰ ਲਿਆ ਹੈ। ਤੁਸੀਂ ਉੱਚਾ ਹਾਸਾ ਸੁਣ ਸੱਕਦੇ ਹੋ।

“‘ਦੇਖੋ, ਯਰੂਸ਼ਲਮ ਵਿੱਚ, ਇਸਰਾਏਲ ਦੇ ਹਰ ਹਾਕਮ ਨੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਲਿਆ ਸੀ ਕਿ ਉਹ ਹੋਰਨਾਂ ਲੋਕਾਂ ਨੂੰ ਮਾਰ ਸੱਕਦਾ ਸੀ। ਯਰੂਸ਼ਲਮ ਦੇ ਲੋਕ ਆਪਣੇ ਮਾਪਿਆਂ ਦਾ ਆਦਰ ਨਹੀਂ ਕਰਦੇ। ਉਹ ਅਜਨਬੀਆਂ ਨੂੰ ਇਸ ਸ਼ਹਿਰ ਵਿੱਚ ਦੁੱਖ ਦਿੰਦੇ ਹਨ। ਉਹ ਉਸ ਬਾਵੇਂ ਯਤੀਮਾਂ ਅਤੇ ਵਿਧਵਾਵਾਂ ਨੂੰ ਧੋਖਾ ਦਿੰਦੇ ਹਨ। ਤੁਸੀਂ ਲੋਕ ਮੇਰੀਆਂ ਪਵਿੱਤਰ ਵਸਤੂਆਂ ਨੂੰ ਨਫ਼ਰਤ ਕਰਦੇ ਹੋ। ਤੁਸੀਂ ਮੇਰੇ ਆਰਾਮ ਕਰਨ ਦੇ ਖਾਸ ਦਿਨਾਂ ਬਾਰੇ ਇਸ ਤਰ੍ਹਾਂ ਵਿਹਾਰ ਕਰਦੇ ਹੋ ਜਿਵੇਂ ਉਹ ਮਹੱਤਵਪੂਣ ਨਾ ਹੋਣ। ਯਰੂਸ਼ਲਮ ਦੇ ਲੋਕ ਹੋਰਨਾਂ ਲੋਕਾਂ ਬਾਰੇ ਝੂਠ ਬੋਲਦੇ ਹਨ। ਉਹ ਅਜਿਹਾ ਉਨ੍ਹਾਂ ਬੇਪਾਪਾਂ ਨੂੰ ਮਾਰਨ ਲਈ ਕਰਦੇ ਹਨ। ਲੋਕ ਪਹਾੜਾਂ ਉੱਤੇ ਜਾਂਦੇ ਨੇ (ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ) ਅਤੇ ਫ਼ੇਰ ਯਰੂਸ਼ਲਮ ਵਾਪਸ ਆਉਂਦੇ ਨੇ (ਆਪਣੀ ਸੰਗਤ ਦੇ ਭੋਜਨ ਨੂੰ) ਖਾਣ ਲਈ।

“‘ਯਰੂਸ਼ਲਮ ਵਿੱਚ ਲੋਕ ਬਹੁਤ ਸਾਰੇ ਜਿਨਸੀ ਪਾਪ ਕਰਦੇ ਹਨ। 10 ਯਰੂਸ਼ਲਮ ਵਿੱਚ ਲੋਕ ਆਪਣੇ ਪਿਤਾ ਦੀ ਪਤਨੀ ਨਾਲ ਵੀ ਬਦਕਾਰੀ ਕਰਦੇ ਹਨ। ਯਰੂਸ਼ਲਮ ਵਿੱਚ ਆਦਮੀ ਔਰਤਾਂ ਨਾਲ ਬਲਾਤਕਾਰ ਕਰਦੇ ਹਨ-ਉਨ੍ਹਾਂ ਦੇ ਮਾਹਵਾਰੀ ਦੇ ਦਿਨਾਂ ਵਿੱਚ ਵੀ। 11 ਕੋਈ ਇੱਕ ਬੰਦਾ ਆਪਣੇ ਹੀ ਗਵਾਂਢੀ ਦੀ ਪਤਨੀ ਨਾਲ ਅਜਿਹਾ ਭਿਆਨਕ ਪਾਪ ਕਰਦਾ ਹੈ। ਕੋਈ ਦੂਸਰਾ ਬੰਦਾ ਆਪਣੀ ਹੀ ਨੂੰਹ ਨਾਲ ਬਦਕਾਰੀ ਕਰਦਾ ਹੈ ਅਤੇ ਉਸ ਨੂੰ ਨਾਪਾਕ ਬਣਾ ਦਿੰਦਾ ਹੈ। ਅਤੇ ਕੋਈ ਹੋਰ ਬੰਦਾ ਆਪਣੇ ਪਿਤਾ ਦੀ ਧੀ-ਆਪਣੀ ਹੀ ਭੈਣ ਨਾਲ-ਬਲਾਤਕਾਰ ਕਰਦਾ ਹੈ। 12 ਯਰੂਸ਼ਲਮ ਵਿੱਚ, ਤੁਸੀਂ ਲੋਕ ਲੋਕਾਂ ਨੂੰ ਮਾਰਨ ਲਈ ਪੈਸਾ ਲੈਂਦੇ ਹੋ। ਤੁਸੀਂ ਲੋਕ ਪੈਸਾ ਉਧਾਰ ਦਿੰਦੇ ਹੋ ਅਤੇ ਉਨ੍ਹਾਂ ਕਰਜ਼ਿਆਂ ਉੱਤੇ ਸੂਦ ਵਸੂਲ ਕਰਦੇ ਹੋ। ਤੁਸੀਂ ਲੋਕ ਬੋੜੇ ਜਿੰਨੇ ਪੈਸੇ ਲਈ ਆਪਣੇ ਗੁਵਾਂਢੀਆਂ ਨੂੰ ਧੋਖਾ ਦਿੰਦੇ ਹੋ। ਅਤੇ ਤੁਸੀਂ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ।’” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।

13 ਪਰਮੇਸ਼ੁਰ ਨੇ ਆਖਿਆ, “‘ਹੁਣ ਦੇਖ! ਅਵੱਸ਼ ਹੀ ਮੈਂ ਆਪਣਾ ਹੱਥ ਹੇਠਾਂ ਮਾਰਾਂਗਾ ਅਤੇ ਤੁਹਾਨੂੰ ਰੋਕ ਦੇਵਾਂਗਾ! ਮੈਂ ਤੁਹਾਨੂੰ ਲੋਕਾਂ ਨੂੰ ਧੋਖਾ ਦੇਣ ਲਈ ਅਤੇ ਮਾਰਨ ਲਈ ਸਜ਼ਾ ਦੇਵਾਂਗਾ। 14 ਕੀ ਤੁਸੀਂ ਉਦੋਂ ਬਹਾਦਰ ਬਣੋਂਗੇ? ਕੀ ਤੁਸੀਂ ਉਦੋਂ ਮਜ਼ਬੂਤ ਬਣੋਂਗੇ ਜਿਸ ਵੇਲੇ ਮੈਂ ਤੁਹਾਨੂੰ ਸਜ਼ਾ ਦੇਣ ਲਈ ਆਵਾਂਗਾ! ਨਹੀਂ! ਮੈਂ ਯਹੋਵਾਹ ਹਾਂ। ਮੈਂ ਬੋਲ ਦਿੱਤਾ ਹੈ। ਅਤੇ ਮੈਂ ਉਹੋ ਗੱਲਾਂ ਕਰਾਂਗਾ ਜੋ ਮੈਂ ਆਖੀਆਂ ਸੀ! 15 ਮੈਂ ਤੁਹਾਨੂੰ ਕੌਮਾਂ ਦਰਮਿਆਨ ਖਿੰਡਾ ਦੇਵਾਂਗਾ। ਮੈਂ ਤੁਹਾਨੂੰ ਬਹੁਤ ਸਾਰੇ ਦੇਸਾਂ ਵਿੱਚ ਜਾਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਇਸ ਸ਼ਹਿਰ ਦੀਆਂ ਅਸ਼ੁੱਧਤਾਵਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਆਂਗਾ। 16 ਪਰ ਯਰੂਸ਼ਲਮ, ਤੂੰ ਅਪਵਿੱਤਰ ਹੋ ਜਾਵੇਂਗਾ। ਅਤੇ ਹੋਰ ਕੌਮਾਂ ਇਨ੍ਹਾਂ ਗੱਲਾਂ ਨੂੰ ਵਾਪਰਦਿਆਂ ਦੇਖਣਗੀਆਂ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।’”

ਇਸਰਾਏਲ ਨਿਰਾਰਬਕ ਕੂੜੇ ਵਰਗਾ ਹੈ

17 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 18 “ਆਦਮੀ ਦੇ ਪੁੱਤਰ, ਚਾਂਦੀ ਦੇ ਮੁਕਾਬਲੇ ਤੇ ਕਾਂਸੀ, ਲੋਹਾ, ਸਿੱਕਾ ਅਤੇ ਟੀਨ ਨਿਕੰਮੇ ਹਨ। ਕਾਰੀਗਰ ਚਾਂਦੀ ਨੂੰ ਸ਼ੁੱਧ ਕਰਨ ਲਈ ਉਸ ਨੂੰ ਅੱਗ ਵਿੱਚ ਸੁੱਟ ਦਿੰਦੇ ਹਨ। ਚਾਂਦੀ ਪਿਘਲ ਜਾਂਦੀ ਹੈ ਅਤੇ ਕਾਰੀਗਰ ਉਸ ਨੂੰ ਕੂੜੇ ਤੋਂ ਵੱਖ ਕਰ ਲੈਂਦੇ ਹਨ। ਇਸਰਾਏਲ ਦੀ ਕੌਮ ਉਸ ਨਿਕੰਮੇ ਕੂੜੇ ਵਰਗੀ ਬਣ ਗਈ ਹੈ। 19 ਇਸ ਲਈ ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਤੁਸੀਂ ਸਾਰੇ ਲੋਕ ਨਿਕੰਮੇ ਕੂੜੇ ਵਰਗੇ ਬਣ ਗਏ ਹੋ। ਇਸ ਲਈ ਮੈਂ ਤੁਹਾਨੂੰ ਯਰੂਸ਼ਲਮ ਵਿੱਚ ਇਕੱਠਿਆਂ ਕਰਾਂਗਾ। 20 ਕਾਰੀਗਰ ਚਾਂਦੀ, ਕਾਂਸੀ, ਲੋਹੇ, ਸਿੱਕੇ ਅਤੇ ਟੀਨ ਨੂੰ ਅੱਗ ਵਿੱਚ ਸੁੱਟਦੇ ਹਨ। ਉਹ ਅੱਗ ਨੂੰ ਹੋਰ ਤੇਜ਼ ਕਰਨ ਲਈ ਫ਼ੂਕਾਂ ਮਾਰਦੇ ਹਨ। ਫ਼ੇਰ ਧਾਤਾਂ ਪਿਘਲਣ ਲਗਦੀਆਂ ਹਨ। ਇਸੇ ਤਰ੍ਹਾਂ ਹੀ, ਮੈਂ ਤੁਹਾਨੂੰ ਆਪਣੀ ਅੱਗ ਵਿੱਚ ਸੁੱਟਾਂਗਾ ਅਤੇ ਪਿਘਲਾ ਦੇਵਾਂਗਾ। ਉਹ ਅੱਗ ਮੇਰਾ ਭਖਦਾ ਕਹਿਰ ਹੈ। 21 ਮੈਂ ਤੁਹਾਨੂੰ ਉਸ ਅੱਗ ਵਿੱਚ ਸੁੱਟਾਂਗਾ। ਮੈਂ ਆਪਣੇ ਕਹਿਰ ਦੀ ਅੱਗ ਨੂੰ ਫ਼ੂਕਾਂ ਮਾਰਾਂਗਾ। ਅਤੇ ਤੁਸੀਂ ਪਿਘਲਣ ਲੱਗ ਪਵੋਂਗੇ। 22 ਚਾਂਦੀ ਅੱਗ ਵਿੱਚ ਪਿਘਲ ਜਾਂਦੀ ਹੈ (ਅਤੇ ਕਾਰੀਗਰ ਚਾਂਦੀ ਨੂੰ ਨਿਤਾਰ ਲੈਂਦੇ ਹਨ ਅਤੇ ਉਸ ਨੂੰ ਬਚਾ ਲੈਂਦੇ ਨੇ।) ਓਸੇ ਤਰ੍ਹਾਂ ਤੁਸੀਂ ਸ਼ਹਿਰ ਵਿੱਚ ਪਿਘਲ ਜਾਵੋਂਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਆਪਣਾ ਕਹਿਰ ਤੁਹਾਡੇ ਵਿਰੁੱਧ ਢਾਲ ਦਿੱਤਾ ਹੈ।’”

ਹਿਜ਼ਕੀਏਲ ਦਾ ਯਰੂਸ਼ਲਮ ਦੇ ਵਿਰੁੱਧ ਬੋਲਣਾ

23 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 24 “ਆਦਮੀ ਦੇ ਪੁੱਤਰ, ਇਸਰਾਏਲ ਨਾਲ ਗੱਲ ਕਰ। ਉਸ ਨੂੰ ਆਖ ਕਿ ਉਹ ਪਵਿੱਤਰ ਨਹੀਂ ਹੈ। ਮੈਂ ਉਸ ਦੇਸ ਨਾਲ ਨਾਰਾਜ਼ ਹਾਂ, ਇਸੇ ਲਈ ਉਸ ਦੇਸ ਵਿੱਚ ਬਾਰਿਸ਼ ਨਹੀਂ ਹੋਈ। 25 ਯਰੂਸ਼ਲਮ ਦੇ ਨਬੀ ਮੰਦੀਆਂ ਯੋਜਨਾਵਾਂ ਬਣਾ ਰਹੇ ਹਨ। ਉਹ ਸ਼ੇਰ ਵਾਂਗ ਹਨ-ਜਿਹੜਾ ਆਪਣੇ ਸ਼ਿਕਾਰ ਕੀਤੇ ਜਾਨਵਰ ਨੂੰ ਖਾਣ ਲੱਗਿਆਂ ਦ੍ਦਹਾੜਦਾ ਹੈ। ਉਨ੍ਹਾਂ ਨਬੀਆਂ ਨੇ ਬਹੁਤ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਖੋਹ ਲਈਆਂ ਹਨ। ਉਨ੍ਹਾਂ ਕਾਰਣ ਯਰੂਸ਼ਲਮ ਦੀਆਂ ਬਹੁਤ ਸਾਰੀਆਂ ਔਰਤਾਂ ਵਿਧਵਾ ਹੋ ਗਈਆਂ ਹਨ।

26 “ਜਾਜਕ ਨੇ ਸੱਚਮੁੱਚ ਮੇਰੀਆਂ ਬਿਵਸਬਾ ਨੂੰ ਨੁਕਸਾਨ ਪੁਚਾਇਆ ਹੈ। ਉਹ ਮੇਰੀਆਂ ਪਵਿੱਤਰ ਚੀਜ਼ਾਂ ਨਾਲ ਠੀਕ ਤਰ੍ਹਾਂ ਵਿਹਾਰ ਨਹੀਂ ਕਰਦੇ-ਉਹ ਇਹ ਨਹੀਂ ਦਰਸਾਂਉਦੇ ਕਿ ਇਹ ਮਹੱਤਵਪੂਰਣ ਹਨ। ਉਹ ਪਵਿੱਤਰ ਚੀਜ਼ਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹਨ ਜਿਵੇਂ ਉਹ ਪਵਿੱਤਰ ਨਾ ਹੋਣ। ਉਹ ਪਾਕ ਚੀਜ਼ਾਂ ਨਾਲ ਨਾਪਾਕ ਚੀਜ਼ਾਂ ਵਰਗਾ ਵਿਹਾਰ ਕਰਦੇ ਹਨ। ਉਹ ਲੋਕਾਂ ਨੂੰ ਇਨ੍ਹਾਂ ਗੱਲਾਂ ਬਾਰੇ ਸਿੱਖਿਆ ਨਹੀਂ ਦਿੰਦੇ। ਉਹ ਮੇਰੇ ਆਰਾਮ ਕਰਨ ਦੇ ਖਾਸ ਦਿਨਾਂ ਨੂੰ ਆਦਰ ਦੇਣ ਤੋਂ ਇਨਕਾਰੀ ਹਨ। ਉਹ ਮੇਰੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਨੇ ਜਿਵੇਂ ਮੈਂ ਮਹੱਤਵਪੂਰਣ ਨਹੀਂ ਹਾਂ।

27 “ਯਰੂਸ਼ਲਮ ਦੇ ਆਗੂ ਉਸ ਬਘਿਆੜ ਵਰਗੇ ਹਨ ਜਿਹੜਾ ਆਪਣੇ ਸ਼ਿਕਾਰ ਕੀਤੇ ਜਾਨਵਰ ਨੂੰ ਖਾ ਰਿਹਾ ਹੋਵੇ। ਉਹ ਆਗੂ ਸਿਰਫ਼ ਅਮੀਰ ਹੋਣ ਲਈ ਲੋਕਾਂ ਉੱਤੇ ਹਮਲਾ ਕਰਦੇ ਅਤੇ ਮਾਰਦੇ ਹਨ।

28 “ਨਬੀ ਲੋਕਾਂ ਨੂੰ ਚੇਤਾਵਨੀ ਨਹੀਂ ਦਿੰਦੇ-ਉਹ ਸੱਚ ਉੱਤੇ ਪਰਦਾ ਪਾਉਂਦੇ ਹਨ। ਉਹ ਉਨ੍ਹਾਂ ਕਾਰੀਗਰਾਂ ਵਰਗੇ ਹਨ ਜਿਹੜੇ ਸੱਚਮੁੱਚ ਦੀਵਾਰ ਨੂੰ ਠੀਕ ਨਹੀਂ ਕਰਦੇ।-ਉਹ ਸਿਰਫ਼ ਸੁਰਾਖਾਂ ਉੱਤੇ ਪਲਸਤਰ ਫ਼ੇਰਦੇ ਹਨ। ਉਹ ਸਿਰਫ਼ ਝੂਠ ਹੀ ਦੇਖਦੇ ਹਨ। ਉਹ ਆਪਣਾ ਜਾਦੂ ਕਰਕੇ ਭਵਿੱਖ ਦਾ ਹਾਲ ਜਾਨਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਸਿਰਫ਼ ਝੂਠ ਬੋਲਦੇ ਹਨ। ਉਹ ਆਖਦੇ ਹਨ, ‘ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।’ ਪਰ ਉਹ ਸਿਰਫ਼ ਝੂਠ ਬੋਲ ਰਹੇ ਹਨ-ਯਹੋਵਾਹ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ!

29 “ਆਮ ਆਦਮੀ ਇੱਕ ਦੂਸਰੇ ਦਾ ਲਾਭ ਉੱਠਾਂਦੇ ਹਨ। ਉਹ ਇੱਕ ਦੂਜੇ ਨੂੰ ਧੋਖਾ ਦਿੰਦੇ ਹਨ ਅਤੇ ਚੋਰੀ ਕਰਦੇ ਹਨ। ਉਹ ਗਰੀਬ ਬੇਸਹਾਰਾ ਮਂਗਤਿਆਂ ਦਾ ਲਾਭ ਉੱਠਾਂਦੇ ਹੋਏ ਅਮੀਰ ਹੁੰਦੇ ਹਨ। ਅਤੇ ਉਹ ਸੱਚਮੁੱਚ ਵਿਦੇਸ਼ੀ ਨਿਵਾਸੀਆਂ ਨੂੰ ਧੋਖਾ ਦਿੰਦੇ ਹਨ-ਉਹ ਬਿਲਕੁਲ ਵੀ ਉਨ੍ਹਾਂ ਨਾਲ ਨਿਆਂਈ ਹਨ!

30 “ਮੈਂ ਲੋਕਾਂ ਨੂੰ ਉਨ੍ਹਾਂ ਦਾ ਬਚਾਉ ਕਰਨ ਲਈ ਉਨ੍ਹਾਂ ਦੀਆਂ ਜ਼ਿੰਦਗੀਆਂ ਬਦਲਣ ਲਈ ਆਖਿਆ ਸੀ। ਮੈਂ ਲੋਕਾਂ ਨੂੰ ਦੀਵਾਰਾਂ ਦੀ ਮੁਰੰਮਤ ਕਰਨ ਲਈ ਆਖਿਆ ਸੀ। ਮੈਂ ਉਨ੍ਹਾਂ ਨੂੰ ਕੰਧਾਂ ਦੇ ਉਨ੍ਹਾਂ ਸੁਰਾਖਾਂ ਕੋਲ ਖੜ੍ਹੇ ਹੋਣ ਲਈ ਆਖਿਆ ਸੀ ਅਤੇ ਆਪਣੇ ਸ਼ਹਿਰ ਲਈ ਲੜਨ ਅਤੇ ਰੱਖਿਆ ਕਰਨ ਲਈ ਆਖਿਆ ਸੀ। ਪਰ ਕੋਈ ਬੰਦਾ ਸਹਾਇਤਾ ਲਈ ਨਹੀਂ ਬਹੁੜਿਆ! 31 ਇਸ ਲਈ ਮੈਂ ਉਨ੍ਹਾਂ ਉੱਤੇ ਆਪਣਾ ਕਹਿਰ ਦਰਸਾਵਾਂਗਾ-ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ! ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦੀ ਸਜ਼ਾ ਦਿਆਂਗਾ। ਇਹ ਸਾਰਾ ਉਨ੍ਹਾਂ ਦਾ ਕਸੂਰ ਹੈ!” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

23 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਸਮਾਰੀਆਂ ਅਤੇ ਯਰੂਸ਼ਲਮ ਬਾਰੇ ਇਹ ਕਹਾਣੀ ਸੁਣ। ਦੋ ਭੈਣਾਂ ਸਨ। ਉਹ ਇੱਕੋ ਮਾਂ ਦੀਆਂ ਧੀਆਂ ਸਨ। ਜਦੋਂ ਉਹ ਹਾਲੀ ਜਵਾਨ ਸਨ ਉਹ ਮਿਸਰ ਵਿੱਚ ਵੇਸਵਾਵਾਂ ਬਣ ਗਈਆਂ। ਮਿਸਰ ਵਿੱਚ, ਪਹਿਲਾਂ ਉਨ੍ਹਾਂ ਨੇ ਪਿਆਰ ਕੀਤਾ ਅਤੇ ਆਦਮੀਆਂ ਨੂੰ ਆਪਣੇ ਨਿਪਲ ਛੂਹਣ ਦਿੱਤੇ ਅਤੇ ਆਪਣੀਆਂ ਜਵਾਨ ਛਾਤੀਆਂ ਨੂੰ ਹੱਥ ਪਾਉਣ ਦਿੱਤਾ। ਵੱਡੀ ਧੀ ਦਾ ਨਾਂ ਸੀ ਆਹਾਲਾਹ। ਅਤੇ ਉਸਦੀ ਭੈਣ ਦਾ ਨਾਂ ਵੀ ਆਹਾਲੀਬਾਹ। ਉਹ ਭੈਣਾਂ ਮੇਰੀਆਂ ਪਤਨੀਆਂ ਬਣ ਗਈਆਂ। ਅਤੇ ਸਾਡੇ ਬੱਚੇ ਹੋਏ। ਆਹਾਲਾਹ ਅਸਲ ਵਿੱਚ ਸਮਰਿਯਾ ਹੈ। ਅਤੇ ਆਹਾਲੀਬਾਹ ਅਸਲ ਵਿੱਚ ਯਰੂਸ਼ਲਮ ਹੈ।

“ਫ਼ੇਰ ਆਹਾਲਾਹ ਨੇ ਮੇਰੇ ਨਾਲ ਬੇਵਫ਼ਾਈ ਕੀਤੀ-ਉਹ ਵੇਸਵਾ ਵਾਂਗ ਰਹਿਣ ਲਗੀ। ਉਹ ਆਪਣੇ ਪ੍ਰੇਮੀਆਂ ਨੂੰ ਚਾਹੁਣ ਲਗੀ। ਉਸ ਨੇ ਅਸ਼ੂਰ੍ਰੀਆਂ ਦੇ ਸਿਪਾਹੀਆਂ ਨੂੰ ਉਨ੍ਹਾਂ ਦੀਆਂ ਨੀਲੀਆਂ ਵਰਦੀਆਂ ਵਿੱਚ ਦੇਖਿਆ। ਉਹ ਸੋਹਣੇ ਗੱਭਰੂ ਜਵਾਨ ਅਤੇ ਘੋੜ-ਸਵਾਰ ਸਨ। ਉਹ ਆਗੂ ਅਤੇ ਅਫ਼ਸਰ ਸਨ। ਆਹਾਲਾਹ ਨੇ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਆਦਮੀਆਂ ਨੂੰ ਸੌਂਪ ਦਿੱਤਾ। ਉਹ ਸਾਰੇ ਹੀ ਅੱਸ਼ੂਰੀਆਂ ਦੀ ਫ਼ੌਜ ਦੇ ਚੁਣੇ ਹੋਏ ਸਿਪਾਹੀ ਸਨ ਅਤੇ ਉਸ ਨੂੰ ਉਹ ਸਾਰੇ ਚਾਹੀਦੇ ਸਨ। ਉਹ ਉਨ੍ਹਾਂ ਦੇ ਬੁੱਤਾਂ ਨਾਲ ਨਾਪਾਕ ਹੋ ਗਈ। ਇਸਤੋਂ ਇਲਾਵਾ, ਉਸ ਨੇ ਕਦੇ ਵੀ ਮਿਸਰ ਨਾਲ ਆਪਣੀ ਆਸ਼ਕੀ ਨਹੀਂ ਛੱਡੀ। ਮਿਸਰ ਦਾ ਉਸ ਨਾਲ ਪਿਆਰ ਦਾ ਮਾਮਲਾ ਸੀ ਜਦੋਂ ਉਹ ਜਵਾਨ ਕੁੜੀ ਸੀ। ਮਿਸਰ ਉਸਦੀਆਂ ਜਵਾਨ ਛਾਤੀਆਂ ਨੂੰ ਛੂਹਣ ਵਾਲਾ ਪਹਿਲਾ ਪ੍ਰੇਮੀ ਸੀ। ਮਿਸਰ ਨੇ ਆਪਣਾ ਝੂਠਾ ਪਿਆਰ ਉਸ ਉੱਤੇ ਡੋਲ੍ਹ ਦਿੱਤਾ। ਇਸ ਲਈ ਮੈਂ ਉਸ ਦੇ ਪ੍ਰੇਮੀਆਂ ਨੂੰ ਉਸ ਨੂੰ ਹਾਸਿਲ ਕਰ ਦਿੱਤਾ। ਉਹ ਅੱਸ਼ੂਰੀਆਂ ਨੂੰ ਚਾਹੁੰਦੀ ਸੀ, ਇਸ ਲਈ ਮੈਂ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ! 10 ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਨੇ ਉਸ ਦੇ ਬੱਚੇ ਖੋਹ ਲੇ। ਅਤੇ ਉਨ੍ਹਾਂ ਨੇ ਆਪਣੀ ਤਲਵਾਰ ਵਰਤੀ ਅਤੇ ਉਸ ਨੂੰ ਕਤਲ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਸਜ਼ਾ ਦਿੱਤੀ। ਅਤੇ ਔਰਤਾਂ ਹਾਲੇ ਵੀ ਉਸ ਬਾਰੇ ਗੱਲਾਂ ਕਰਦੀਆਂ ਹਨ।

11 “ਉਸਦੀ ਛੋਟੀ ਭੈਣ, ਆਹਾਲੀਬਾਹ ਨੇ ਇਹ ਸਾਰੀਆਂ ਗੱਲਾਂ ਵਾਪਰਦੀਆਂ ਦੇਖੀਆਂ। ਪਰ ਆਹਾਲੀਬਾਹ ਨੇ ਆਪਣੀ ਭੈਣ ਨਾਲੋਂ ਵੀ ਵੱਧੇਰੇ ਪਾਪ ਕੀਤੇ! ਉਹ ਆਹਾਲਾਹ ਨਾਲੋਂ ਵੀ ਵੱਧੇਰੇ ਬੇਵਫ਼ਾ ਸੀ। 12 ਉਸ ਨੂੰ ਅੱਸ਼ੂਰੀਆਂ ਦੇ ਆਗੂ ਅਤੇ ਅਫ਼ਸਰ ਚਾਹੀਦੇ ਸਨ। ਉਸ ਨੂੰ ਉਹ ਨੀਲੀ ਵਰਦੀ ਵਾਲੇ ਘੋੜ-ਸਵਾਰ ਸਿਪਾਹੀ ਚਾਹੀਦੇ ਸਨ। ਉਹ ਸਾਰੇ ਹੀ ਸੋਹਣੇ ਗੱਭਰੂ ਜਵਾਨ ਸਨ। 13 ਮੈਂ ਦੇਖਿਆ ਕਿ ਦੋਵੇ ਔਰਤਾਂ ਆਪਣੀਆਂ ਜ਼ਿੰਦਗੀਆਂ ਨੂੰ ਇੱਕੋ ਜਿਹੀਆਂ ਗਲਤੀਆਂ ਨਾਲ ਬਰਬਾਦ ਕਰਨ ਜਾ ਰਹੀਆਂ ਸਨ।

14 “ਆਹਾਲੀਬਾਹ ਮੇਰੇ ਨਾਲ ਬੇਵਫ਼ਾਈ ਕਰਦੀ ਰਹੀ। ਬਾਬਲ ਵਿੱਚ ਉਸ ਨੇ ਕੰਧਾਂ ਉੱਤੇ ਉਕਰੀਆਂ ਆਦਮੀਆਂ ਦੀਆਂ ਤਸਵੀਰਾਂ ਦੇਖੀਆਂ। ਉਹ ਤਸਵੀਰਾਂ ਆਪਣੀਆਂ ਲਾਲ ਵਰਦੀਆਂ ਪਾਈ ਹੋਏ ਚਾਲਦੀ ਆਦਮੀਆਂ ਦੀਆਂ ਸਨ। 15 ਉਨ੍ਹਾਂ ਨੇ ਆਪਣੀਆਂ ਕਮਰਾਂ ਦੁਆਲੇ ਪੇਟੀਆਂ ਬੱਧੀਆਂ ਹੋਈਆਂ ਸਨ ਅਤੇ ਆਪਣੇ ਸਿਰਾਂ ਉੱਤੇ ਲੰਮੀਆਂ ਪਗੜੀਆਂ ਪਹਿਨੀਆਂ ਹੋਈਆਂ ਸਨ। ਉਹ ਸਾਰੇ ਆਦਮੀ ਰਬਵਾਨ ਅਫ਼ਸਰਾਂ ਵਰਗੇ ਨਜ਼ਰ ਆਉਂਦੇ ਸਨ। ਉਹ ਸਾਰੇ ਹੀ ਬਾਬਲ ਦੇ ਵਸਨੀਕਾਂ ਵਰਗੇ ਜਾਪਦੇ ਸਨ। 16 ਜਿਉਂ ਹੀ ਆਹਾਲੀਬਾਹ ਨੇ ਉਨ੍ਹਾਂ ਨੂੰ ਵੇਖਿਆ, ਉਸ ਨੂੰ ਉਹ ਚਾਹੀਦੇ ਸਨ, ਅਤੇ ਚਾਲਡੀਨਾਂ ਕੋਲ ਹਲਕਾਰੇ ਭੇਜੇ। 17 ਇਸ ਲਈ ਬਾਬਲ ਦੇ ਉਹ ਆਦਮੀ ਉਸਦੀ ਸੇਜ਼ ਉੱਤੇ ਉਸ ਨਾਲ ਸੰਭੋਗ ਕਰਨ ਲਈ ਆਏ। ਉਸ ਨੂੰ ਨੇ ਉਸ ਨੂੰ ਵਰਤਿਆ ਅਤੇ ਉਸ ਨੂੰ ਇੰਨਾ ਨਾਪਾਕ ਬਣਾ ਦਿੱਤਾ ਕਿ ਉਹ ਉਨ੍ਹਾਂ ਤੋਂ ਸਖਤ ਨਫ਼ਰਤ ਕਰਨ ਲੱਗ ਪਈ!

18 “ਆਹਾਲੀਬਾਹ ਨੇ ਹਰ ਕਿਸੇ ਨੂੰ ਦਰਸਾ ਦਿੱਤਾ ਕਿ ਉਹ ਬੇਵਫ਼ਾ ਸੀ। ਇਸ ਲਈ ਉਸ ਨੇ ਇੰਨੇ ਸਾਰੇ ਬੰਦਿਆਂ ਨੂੰ ਆਪਣਾ ਨਗਨ ਸ਼ਰੀਰ ਵੇਖਣ ਦਿੱਤਾ, ਕਿ ਮੈਨੂੰ ਉਸ ਨਾਲ ਸਖਤ ਨਫ਼ਰਤ ਹੋ ਗਈ-ਓਸੇ ਤਰ੍ਹਾਂ ਜਿਵੇਂ ਮੈਨੂੰ ਉਸਦੀ ਭੈਣ ਨਾਲ ਸਖਤ ਨਫ਼ਰਤ ਕੀਤੀ ਸੀ। 19 ਬਾਰ-ਬਾਰ ਆਹਾਲੀਬਾਹ ਨੇ ਮੇਰੇ ਨਾਲ ਬੇਵਫ਼ਾਈ ਕੀਤੀ। ਅਤੇ ਫ਼ੇਰ ਉਸ ਨੂੰ ਉਹ ਆਸ਼ਕੀ ਚੇਤੇ ਆਈ ਜਿਹੜੀ ਉਸ ਨੇ ਮਿਸਰ ਵਿੱਚ ਆਪਣੀ ਜਵਾਨੀ ਵੇਲੇ ਕੀਤੀ ਸੀ। 20 ਉਸ ਨੂੰ ਆਪਣਾ ਪ੍ਰੇਮੀ ਯਾਦ ਆਇਆ ਜਿਸਦਾ ਲਿਂਗ ਖੋਤੇ ਵਰਗਾ ਅਤੇ ਘੋੜੇ ਵਾਂਗ ਵੀਰਜ ਦਾ ਹੜ੍ਹ ਸੀ।

21 “ਆਹਾਲੀਬਾਹ, ਤੂੰ ਉਨ੍ਹਾਂ ਦਿਨਾਂ ਲਈ ਤਰਸ ਗਈ ਜਦੋਂ ਤੂੰ ਸੀ; ਜਦੋਂ ਤੇਰੇ ਪ੍ਰੇਮੀ ਨੇ ਤੇਰੇ ਨਿਪਲ ਛੂਹੇ ਅਤੇ ਤੇਰੀਆਂ ਛਾਤੀਆਂ ਫ਼ੜੀਆਂ ਸਨ। 22 ਇਸ ਲਈ ਆਹਾਲੀਬਾਹ, ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਤੈਨੂੰ ਆਪਣੇ ਪ੍ਰੇਮੀਆਂ ਨਾਲ ਸਖਤ ਨਫ਼ਰਤ ਹੋ ਗਈ। ਪਰ ਮੈਂ ਤੇਰੇ ਪ੍ਰੇਮੀਆਂ ਨੂੰ ਇੱਥੇ ਲਿਆਵਾਂਗਾ। ਉਹ ਤੈਨੂੰ ਘੇਰ ਲੈਣਗੇ। 23 ਮੈਂ ਉਨ੍ਹਾਂ ਸਾਰੇ ਆਦਮੀਆਂ ਨੂੰ ਬਾਬਲ ਤੋਂ ਲਿਆਵਾਂਗਾ। ਖਾਸ ਤੌਰ ਤੇ ਕਸਦੀਆਂ ਨੂੰ। ਮੈਂ ਫਿਕੋਦ, ਸ਼ੋਆ ਅਤੇ ਕੋਅ ਦੇ ਆਦਮੀਆਂ ਨੂੰ ਲਿਆਵਾਂਗਾ। ਅਤੇ ਮੈਂ ਅਸ਼ੂਰ੍ਰੀਆਂ ਦੇ ਉਨ੍ਹਾਂ ਸਾਰੇ ਆਦਮੀਆਂ ਨੂੰ ਲਿਆਵਾਂਗਾ। ਮੈਂ ਉਨ੍ਹਾਂ ਸਾਰੇ ਆਗੂਆਂ ਅਤੇ ਅਫ਼ਸਰਾਂ ਨੂੰ ਲਿਆਵਾਂਗਾ। ਉਹ ਸਾਰੇ ਹੀ ਸੋਹਣੇ ਗੱਭਰੂ ਜਵਾਨ, ਰਬਵਾਨ ਅਫ਼ਸਰ ਅਤੇ ਉੱਚ ਪਦ ਤੇ ਆਪਣੇ ਘੋੜਿਆਂ ਤੇ ਸਵਾਰੀ ਕਰਦੇ ਹੋਏ ਘੋੜਸਵਾਰ ਸਨ। 24 ਉਨ੍ਹਾਂ ਆਦਮੀਆਂ ਦੀ ਭੀੜ ਤੇਰੇ ਕੋਲ ਆਵੇਗੀ। ਉਹ ਆਪਣੇ ਘੋੜਿਆਂ ਅਤੇ ਰਬਾਂ ਉੱਤੇ ਸਵਾਰ ਹੋਕੇ ਆਉਣਗੇ। ਉਹ ਬਹੁਤ-ਬਹੁਤ ਸਾਰੇ ਆਦਮੀ ਹੋਣਗੇ। ਉਨ੍ਹਾਂ ਕੋਲ ਆਪਣੇ ਨੇਜ਼ੇ, ਢਾਲਾਂ ਅਤੇ ਟੋਪ ਹੋਣਗੇ। ਉਹ ਸਾਰੇ ਤੇਰੇ ਦੁਆਲੇ ਇਕੱਠੇ ਹੋ ਜਾਣਗੇ। ਮੈਂ ਉਨ੍ਹਾਂ ਨੂੰ ਓਹੋ ਕੁਝ ਦੱਸਾਂਗਾ ਜੋ ਤੂੰ ਮੇਰੇ ਨਾਲ ਕੀਤਾ ਹੈ ਅਤੇ ਉਹ ਆਪਣੇ ਤਰੀਕੇ ਨਾਲ ਤੈਨੂੰ ਸਜ਼ਾ ਦੇਣਗੇ। 25 ਮੈਂ ਤੈਨੂੰ ਦਿਖਾ ਦਿਆਂਗਾ ਕਿ ਕਿੰਨਾ ਈਰਖਾਲੂ ਹਾਂ ਮੈਂ। ਉਹ ਬਹੁਤ ਗੁੱਸੇ ਵਿੱਚ ਹੋਣਗੇ ਅਤੇ ਤੈਨੂੰ ਦੁੱਖ ਪਹੁੰਚਾਉਣਗੇ। ਉਹ ਤੇਰਾ ਨੱਕ ਅਤੇ ਕੰਨ ਕੱਟ ਦੇਣਗੇ। ਉਹ ਤਲਵਾਰ ਲੈ ਕੇ ਤੈਨੂੰ ਕਤਲ ਕਰ ਦੇਣਗੇ। ਫ਼ੇਰ ਉਹ ਤੇਰੇ ਬੱਚਿਆਂ ਨੂੰ ਖੋਹ ਲੈਣਗੇ ਅਤੇ ਜੋ ਕੁਝ ਵੀ ਤੇਰਾ ਬੱਚਿਆਂ ਹੋਇਆ ਹੋਵੇਗਾ ਉਸ ਨੂੰ ਸਾੜ ਦੇਣਗੇ। 26 ਉਹ ਤੇਰੇ ਸੁੰਦਰ ਕੱਪੜੇ ਅਤੇ ਗਹਿਣੇ ਖੋਹ ਲੈਣਗੇ। 27 ਮੈਂ ਤੇਰੇ ਮਿਸਰ ਨਾਲਜ਼ਆਸ਼ਕੀ ਦੇ ਸੁਪਨਿਆਂ ਨੂੰ ਭਂਗ ਕਰ ਦਿਆਂਗਾ। ਤੂੰ ਫ਼ੇਰ ਕਦੇ ਵੀ ਉਨ੍ਹਾਂ ਨੂੰ ਨਹੀਂ ਭਾਲੇਁਗੀ। ਤੂੰ ਹੋਰ ਵੱਧੇਰੇ ਮਿਸਰ ਨੂੰ ਯਾਦ ਨਹੀਂ ਕਰੇਗੀ।’”

28 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਮੈਂ ਤੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਰਿਹਾ ਹਾਂ ਜਿਨ੍ਹਾਂ ਨੂੰ ਤੂੰ ਨਫ਼ਰਤ ਕਰਦੀ ਹੈਂ। ਮੈਂ ਤੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਰਿਹਾ ਹਾਂ ਜਿਨ੍ਹਾਂ ਨੂੰ ਤੂੰ ਸਖਤ ਨਫ਼ਰਤ ਕਰਦੀ ਸੀ। 29 ਉਹ ਤੈਨੂੰ ਦਿਖਾ ਦੇਣਗੇ ਕਿ ਉਹ ਤੈਨੂੰ ਕਿੰਨੀ ਨਫ਼ਰਤ ਕਰਦੇ ਹਨ! ਉਹ ਤੇਰੇ ਪਾਸੋਂ ਹਰ ਉਹ ਚੀਜ਼ ਖੋਹ ਲੈਣਗੇ ਜਿਸ ਲਈ ਤੂੰ ਕੰਮ ਕੀਤਾ ਸੀ। ਅਤੇ ਉਹ ਤੈਨੂੰ ਨਿਰਬਸਤਰ ਅਤੇ ਨਂਗਿਆਂ ਕਰ ਛੱਡਣਗੇ! ਲੋਕੀ ਤੇਰੇ ਪਾਪਾਂ ਨੂੰ ਚੰਗੀ ਤਰ੍ਹਾਂ ਦੇਖ ਲੈਣਗੇ। ਉਹ ਦੇਖ ਲੈਣਗੇ ਕਿ ਤੂੰ ਇੱਕ ਵੇਸਵਾ ਦੀ ਤਰ੍ਹਾਂ ਵਿਹਾਰ ਕੀਤਾ ਸੀ ਅਤੇ ਬਦ ਸੁਪਨੇ ਲੇ ਸਨ। 30 ਇਹ ਮੰਦੇ ਕੰਮ ਤੂੰ ਉਦੋਂ ਕੀਤੇ ਜਦੋਂ ਤੂੰ ਮੈਨੂੰ ਛੱਡ ਦਿੱਤਾ ਸੀ ਅਤੇ ਉਨ੍ਹਾਂ ਹੋਰਨਾਂ ਕੌਮਾਂ ਦੇ ਪਿੱਛੇ ਭੱਜੀ ਸੀ। ਤੂੰ ਉਹ ਮੰਦੇ ਕੰਮ ਕੀਤੇ ਸਨ ਜਦੋਂ ਤੂੰ ਉਨ੍ਹਾਂ ਦੇ ਬੁੱਤਾਂ ਨਾਲ ਆਪਣੇ-ਆਪ ਨੂੰ ਕਲੰਕਤ ਕੀਤਾ ਸੀ। 31 ਤੂੰ ਆਪਣੀ ਭੈਣ ਦੇ ਪਿੱਛੇ ਲਗੀ ਅਤੇ ਉਸੇ ਤਰ੍ਹਾਂ ਦਾ ਜੀਵਨ ਜੀਵਿਆ। ਤੂੰ ਖੁਦ, ਉਸਦਾ ਜ਼ਹਿਰ ਨਾਲ ਭਰਿਆ ਪਿਆਲਾ ਲਿਆ ਅਤੇ ਆਪਣੇ ਹੱਥਾਂ ਵਿੱਚ ਫੜ ਲਿਆ ਸੀ। ਤੂੰ ਆਪਣੀ ਸਜ਼ਾ ਦਾ ਕਾਰਣ ਖੁਦ ਬਣੀ।” 32 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ:

“ਤੂੰ ਪੀਵੇਂਗੀ ਭੈਣ ਆਪਣੀ ਦਾ ਜ਼ਹਿਰ ਦਾ ਪਿਆਲਾ।
    ਇਹ ਹੈ ਇੱਕ ਉੱਚਾ ਅਤੇ ਚੌੜਾ ਪਿਆਲਾ ਜ਼ਹਿਰ ਦਾ।
ਪਿਆਲੇ ਵਿੱਚ ਹੈ ਜ਼ਹਿਰ ਬਹੁਤ।
    ਹੱਸਣਗੇ ਲੋਕ ਤੇਰੇ ਉੱਤੇ ਅਤੇ ਉਡਾਉਣਗੇ ਮਜ਼ਾਕ ਤੇਰਾ।
33 ਲੜਖੜ੍ਹਾਵੇਂਗੀ ਤੂੰ ਸ਼ਰਾਬੀ ਬੰਦੇ ਵਾਂਗ।
    ਚਕਰਾਵੇਗਾ ਬਹੁਤ ਸਿਰ ਤੇਰਾ।
ਇਹ ਹੈ ਪਿਆਲਾ ਤਬਾਹੀ ਅਤੇ ਬਰਬਾਦੀ ਦਾ।
    ਇਹ ਹੈ ਉਸ ਪਿਆਲੇ ਵਰਗਾ ਪੀਤਾ ਸੀ ਜਿਹੜਾ ਤੇਰੀ ਭੈਣ ਨੇ।
34 ਪੀਵੇਂਗੀ ਤੂੰ ਜ਼ਹਿਰ ਉਸ ਪਿਆਲੇ ਵਿੱਚੋਂ।
    ਪੀਵੇਂਗੀ ਤੂੰ ਇਸ ਨੂੰ ਆਖਰੀ ਬੂਂਦ ਤੀਕ।
ਸੁੱਟ ਦੇਵੇਂਗੀ ਤੂੰ ਪਿਆਲੇ ਨੂੰ ਅਤੇ ਕਰ ਦੇਵੇਂਗੀ ਇਸ ਨੂੰ ਚੂਰ-ਚੂਰ!
    ਅਤੇ ਨੋਚੇਁਗੀ ਤੂੰ ਛਾਤੀਆਂ ਆਪਣੀਆਂ ਦਰਦ ਵਿੱਚ।
ਵਾਪਰੇਗਾ ਇਵੇਂ ਹੀ ਕਿਉਂ ਕਿ ਮੈਂ ਹਾਂ ਯਹੋਵਾਹ ਅਤੇ ਪ੍ਰਭੂ।
    ਅਤੇ ਆਖੀਆਂ ਸਨ ਮੈਂ ਇਹ ਗੱਲਾਂ।

35 “ਇਸ ਲਈ ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ, ‘ਯਰੂਸ਼ਲਮ ਭੁੱਲ ਗਈ ਤੂੰ ਮੈਨੂੰ। ਸੁੱਟ ਦਿੱਤਾ ਤੂੰ ਮੈਨੂੰ ਪਰਾਂ ਅਤੇ ਛੱਡ ਦਿੱਤਾ ਪਿੱਛਾਂਹ। ਇਸ ਲਈ ਹੁਣ ਤੈਨੂੰ ਦੁੱਖ ਭੋਗਣਾ ਪਵੇਗਾ, ਮੈਨੂੰ ਛੱਡਣ ਅਤੇ ਵੇਸਵਾ ਵਾਂਗ ਰਹਿਣ ਦਾ। ਤੈਨੂੰ ਤੇਰੇ ਦੁਸ਼ਟ ਸੁਪਨਿਆਂ ਲਈ ਤਸੀਹੇ ਝੱਲਣੇ ਪੈਣਗੇ।’”

ਆਹਾਲਾਹ ਅਤੇ ਆਹਾਲੀਬਾਹ ਦੇ ਵਿਰੁੱਧ ਨਿਆਂ

36 ਯਹੋਵਾਹ ਮੇਰੇ ਪ੍ਰਭੂ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਆਹਾਲਾਹ ਅਤੇ ਆਹਾਲੀਬਾਹ ਦਾ ਨਿਆਂ ਕਰੇਂਗਾ? ਤਾਂ ਫ਼ੇਰ ਉਨ੍ਹਾਂ ਨੂੰ ਦੱਸ ਕਿ ਉਨ੍ਹਾਂ ਨੇ ਕਿਹੋ ਜਿਹੀਆਂ ਭਿਆਨਕ ਗੱਲਾਂ ਕੀਤੀਆਂ ਹਨ। 37 ਉਨ੍ਹਾਂ ਨੇ ਵਿਭਚਾਰ ਕੀਤਾ ਹੈ। ਉਹ ਕਤਲ ਦੇ ਦੋਸ਼ੀ ਹਨ। ਉਨ੍ਹਾਂ ਨੇ ਬਦਕਾਰਾਂ ਵਾਂਗ ਵਿਹਾਰ ਕੀਤਾ-ਉਹ ਮੈਨੂੰ ਛੱਡ ਕੇ ਆਪਣੇ ਬੁੱਤਾਂ ਨਾਲ ਹੋ ਗਏ। ਉਨ੍ਹਾਂ ਨੇ ਮੇਰੇ ਬੱਚੇ ਪੈਦਾ ਕੀਤੇ ਸਨ। ਪਰ ਉਨ੍ਹਾਂ ਨੇ ਉਨ੍ਹਾਂ ਨੂੰ ਅੱਗ ਵਿੱਚੋਂ ਗੁਜ਼ਰਨ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਨੇ ਅਜਿਹਾ ਆਪਣੇ ਬੁੱਤਾਂ ਨੂੰ ਭੋਜਨ ਦੇਣ ਲਈ ਕੀਤਾ। 38 ਉਨ੍ਹਾਂ ਨੇ ਮੇਰੇ ਆਰਾਮ ਦੇ ਖਾਸ ਦਿਨਾਂ ਨਾਲ ਅਤੇ ਮੇਰੇ ਪਵਿੱਤਰ ਸਥਾਨਾਂ ਨਾਲ ਇੰਝ ਵਰਤਾਵਾ ਕੀਤਾ ਜਿਵੇਂ ਉਹ ਮਹੱਤਵਪੂਰਣ ਨਾ ਹੋਣ। 39 ਉਨ੍ਹਾਂ ਨੇ ਆਪਣੇ ਬੁੱਤਾਂ ਲਈ ਆਪਣੇ ਬੱਚਿਆਂ ਨੂੰ ਕਤਲ ਕਰ ਦਿੱਤਾ, ਅਤੇ ਫ਼ੇਰ ਉਹ ਮੇਰੇ ਪਵਿੱਤਰ ਸਥਾਨ ਵਿੱਚ ਗਏ ਅਤੇ ਉਸ ਨੂੰ ਵੀ ਕਲੰਕਤ ਕਰ ਦਿੱਤਾ! ਉਨ੍ਹਾਂ ਨੇ ਅਜਿਹਾ ਮੇਰੇ ਮੰਦਰ ਦੇ ਅੰਦਰ ਕੀਤਾ।

40 “ਉਨ੍ਹਾਂ ਨੇ ਦੂਰਾਡੀਆਂ ਥਾਵਾਂ ਤੋਂ ਆਦਮੀਆਂ ਨੂੰ ਸੱਦਾ ਦਿੱਤਾ। ਤੁਸੀਂ ਉਨ੍ਹਾਂ ਲਈ ਇੱਕ ਸੰਦੇਸਵਾਹਕ ਭੇਜਿਆ ਸੀ ਅਤੇ ਉਹ ਆਦਮੀ ਤੁਹਾਨੂੰ ਮਿਲਣ ਲਈ ਆ ਗਏ। ਤੁਸੀਂ ਉਨ੍ਹਾਂ ਲਈ ਇਸ਼ਨਾਨ ਕੀਤਾ, ਆਪਣੀਆਂ ਅੱਖਾਂ ਰੰਗੀਆਂ, ਅਤੇ ਆਪਣੇ ਗਹਿਣੇ ਪਾ ਲੇ। 41 ਤੁਸੀਂ ਇੱਕ ਸੁੰਦਰ ਪਲੰਗ ਉੱਤੇ ਬੈਠ ਗਈਆਂ ਜਿਸਦੇ ਸਾਹਮਣੇ ਇੱਕ ਮੇਜ਼ ਲੱਗਿਆ ਹੋਇਆ ਸੀ। ਤੁਸੀਂ ਇਸ ਮੇਜ਼ ਉੱਤੇ ਮੇਰੀ ਧੂਫ਼ ਅਤੇ ਮੇਰਾ ਤੇਲ ਰੱਖ ਦਿੱਤਾ।

42 “ਯਰੂਸਲਮ ਦਾ ਸ਼ੋਰ ਇਸ ਤਰ੍ਹਾਂ ਲਗਦਾ ਸੀ ਜਿਵੇਂ ਲੋਕ ਜਸ਼ਨ ਮਨਾ ਰਹੇ ਹੋਣ। ਬਹੁਤ ਸਾਰੇ ਲੋਕ ਜਸ਼ਨ ਵਿੱਚ ਆਏ। ਬਹੁਤ ਸਾਰੇ ਬੰਦੇ ਮਾਰੂਬਲ ਵਿੱਚੋਂ ਆਉਂਦੇ ਹੋਏ ਪਹਿਲਾਂ ਹੀ ਪੀ ਰਹੇ ਸਨ। ਉਨ੍ਹਾਂ ਨੇ ਔਰਤਾਂ ਨੂੰ ਖੂਬਸੂਰਤ ਕਂਗਣ ਅਤੇ ਤਾਜ ਦਿੱਤੇ। 43 ਫ਼ੇਰ ਮੈਂ ਇੱਕ ਔਰਤ ਨਾਲ ਗੱਲ ਕੀਤੀ ਜਿਹੜੀ ਕਿ ਆਪਣੀ ਬਦਕਾਰੀ ਕਾਰਣ ਬਰਬਾਦ ਹੋਈ ਪਈ ਸੀ। ਮੈਂ ਉਸ ਨੂੰ ਆਖਿਆ, ‘ਕੀ ਉਹ ਉਸ ਨਾਲ ਬਦਕਾਰੀ ਕਰਦੇ ਰਹਿਣਗੇ, ਅਤੇ ਉਹ ਉਨ੍ਹਾਂ ਨਾਲ?’ 44 ਪਰ ਉਹ ਉਸ ਕੋਲ ਉਸੇ ਤਰ੍ਹਾਂ ਜਾਂਦੇ ਰਹੇ ਜਿਵੇਂ ਕਿਸੇ ਵੇਸਵਾ ਕੋਲ ਜਾਂਦੇ ਹੋਣ। ਹਾਂ, ਉਹ ਉਨ੍ਹਾਂ ਬਦ ਔਰਤਾਂ, ਆਹਾਲਾਹ ਅਤੇ ਆਹਾਲੀਬਾਹ ਕੋਲ ਬਾਰ-ਬਾਰ ਜਾਂਦੇ ਰਹੇ।

45 “ਪਰ ਨੇਕ ਆਦਮੀ ਉਨ੍ਹਾਂ ਦਾ ਦੋਸ਼ੀਆਂ ਵਜੋਂ ਨਿਆਂ ਕਰਨਗੇ। ਉਹ ਲੋਕ ਉਨ੍ਹਾਂ ਔਰਤਾਂ ਬਾਰੇ ਵਿਭਚਾਰ ਅਤੇ ਕਤਲ ਦੀਆਂ ਦੋਸ਼ੀ ਹੋਣ ਦਾ ਨਿਆਂ ਕਰਨਗੇ। ਕਿਉਂ? ਕਿਉਂ ਕਿ ਆਹਾਲਾਹ ਅਤੇ ਆਹਾਲੀਬਾਹ ਨੇ ਵਿਭਚਾਰ ਦਾ ਪਾਪ ਕੀਤਾ ਹੈ ਅਤੇ ਉਨ੍ਹਾਂ ਦੇ ਹੱਥ ਹਾਲੇ ਵੀ ਲੋਕਾਂ ਦੇ ਖੂਨ ਨਾਲ ਰਂਗੇ ਹੋਏ ਹਨ!”

46 ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ, “ਲੋਕਾਂ ਨੂੰ ਇਕੱਠਿਆਂ ਕਰੋ। ਅਤੇ ਫ਼ੇਰ ਉਨ੍ਹਾਂ ਲੋਕਾਂ ਨੂੰ ਆਹਾਲਾਹ ਅਤੇ ਆਹਾਲੀਬਾਹ ਨੂੰ ਸਜ਼ਾ ਦੇਣ ਦਿਓ। ਲੋਕਾਂ ਦੀ ਇਹ ਭੀੜ ਇਨ੍ਹਾਂ ਦੋਹਾਂ ਔਰਤਾਂ ਨੂੰ ਸਜ਼ਾ ਦੇਵੇਗੀ ਅਤੇ ਇਨ੍ਹਾਂ ਦਾ ਮਜ਼ਾਕ ਉਡਾਵੇਗੀ। 47 ਫ਼ੇਰ ਉਹ ਭੀੜ ਇਨ੍ਹਾਂ ਉੱਤੇ ਪੱਥਰ ਸੁੱਟੇਗੀ ਅਤੇ ਇਨ੍ਹਾਂ ਨੂੰ ਮਾਰ ਦੇਵੇਗੀ। ਫ਼ੇਰ ਉਹ ਭੀੜ ਆਪਣੀਆਂ ਤਲਵਾਰਾਂ ਨਾਲ ਔਰਤਾਂ ਦੇ ਟੋਟੇ ਕਰ ਦੇਵੇਗੀ। ਉਹ ਉਨ੍ਹਾਂ ਦੇ ਬੱਚਿਆਂ ਨੂੰ ਮਾਰ ਦੇਵੇਗੀ ਅਤੇ ਉਨ੍ਹਾਂ ਦੇ ਘਰਾਂ ਨੂੰ ਜਲਾ ਦੇਵੇਗੀ। 48 ਇਸ ਤਰ੍ਹਾਂ, ਮੈਂ ਇਸ ਦੇਸ ਵਿੱਚੋਂ ਸ਼ਰਮਿੰਦਗੀ ਨੂੰ ਦੂਰ ਕਰ ਦਿਆਂਗਾ। ਅਤੇ ਹੋਰ ਸਾਰੀਆਂ ਔਰਤਾਂ ਨੂੰ ਚੇਤਾਵਨੀ ਮਿਲ ਜਾਵੇਗੀ ਕਿ ਉਹ ਓਹੋ ਜਿਹੀਆਂ ਸ਼ਰਮਸਾਰੀ ਵਾਲੀਆਂ ਗੱਲਾਂ ਨਾ ਕਰਨ ਜੋ ਤੁਸੀਂ ਕੀਤੀਆਂ ਹਨ। 49 ਉਹ ਤੁਹਾਨੂੰ ਤੁਹਾਡੇ ਮੰਦੇ ਕੰਮਾਂ ਦੀ ਸਜ਼ਾ ਦੇਣਗੇ। ਅਤੇ ਤੁਸੀਂ ਆਪਣੇ ਬੁੱਤਾਂ ਦੀ ਉਪਾਸਨਾ ਕਰਨ ਕਾਰਣ ਸਜ਼ਾ ਪਾਵੋਂਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ।”

Punjabi Bible: Easy-to-Read Version (ERV-PA)

2010 by World Bible Translation Center