New Testament in a Year
26 ਅਤੇ ਉੱਥੇ ਇੱਕ ਪੱਤਰੀ ਸੀ ਜਿਸ ਉੱਤੇ ਉਸ ਦੇ ਵਿਰੁੱਧ ਦੋਸ਼ ਲਿਖੇ ਹੋਏ ਸਨ, “ ਯਹੂਦੀਆਂ ਦਾ ਪਾਤਸ਼ਾਹ।” 27 ਉਨ੍ਹਾਂ ਨੇ ਉਸ ਦੇ ਨਾਲ ਦੋ ਹੋਰ ਚੋਰਾਂ ਨੂੰ ਵੀ ਸਲੀਬ ਤੇ ਚੜ੍ਹਾਇਆ। ਇੱਕ ਨੂੰ ਉਸ ਦੇ ਸੱਜੇ ਅਤੇ ਦੂਜੇ ਨੂੰ ਉਸ ਦੇ ਖੱਬੇ ਪਾਸੇ ਚੜ੍ਹਾਇਆ। 28 [a]
29 ਅਤੇ ਜੋ ਲੋਕ ਉੱਥੋਂ ਦੀ ਲੰਘੇ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਇਆ। ਉਨ੍ਹਾਂ ਨੇ ਆਪਣੇ ਸਿਰ ਹਿਲਾਏ ਅਤੇ ਆਖਿਆ, “ਬੱਲ, ਤੂੰ ਆਖਿਆ ਸੀ ਕਿ ਤੂੰ ਇਹ ਮੰਦਰ ਨਸ਼ਟ ਕਰ ਸੱਕਦਾ ਹੈ ਅਤੇ ਤਿੰਨਾਂ ਦਿਨਾਂ ਵਿੱਚ ਬਣਾ ਸੱਕਦਾ ਹੈ। 30 ਤਾਂ ਹੁਣ ਸਲੀਬ ਤੋਂ ਥੱਲੇ ਉਤਰ ਕੇ ਆਪਣੇ-ਆਪ ਨੂੰ ਬਚਾ?”
31 ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਵੀ ਉਸੇ ਜਗ੍ਹਾ ਖੜ੍ਹੇ ਸਨ। ਉਨ੍ਹਾਂ ਨੇ ਦੂਜੇ ਲੋਕਾਂ ਵਾਂਗ ਯਿਸੂ ਦਾ ਮਜ਼ਾਕ ਉਡਾਇਆ। ਉਹ ਆਪਸ ਵਿੱਚ ਕਹਿਣ ਲੱਗੇ, “ਉਸਨੇ ਦੂਜੇ ਲੋਕਾਂ ਨੂੰ ਤਾਂ ਬਚਾਇਆ, ਪਰ ਆਪਣੇ-ਆਪ ਨੂੰ ਨਹੀਂ ਬਚਾ ਸੱਕਿਆ। 32 ਜੇਕਰ ਉਹ ਸੱਚੀ ਇਸਰਾਏਲ ਦਾ ਰਾਜਾ ਮਸੀਹ ਹੈ, ਤਾਂ ਹੁਣੇ ਉਹ ਸਲੀਬੋਂ ਉਤਰ ਆਵੇ ਅਤੇ ਆਪਣੇ-ਆਪ ਨੂੰ ਬਚਾਵੇ, ਤਦ ਅਸੀਂ ਉਸਤੇ ਫ਼ਿਰ ਪਰਤੀਤ ਕਰਾਂਗੇ।” ਜਿਹੜੇ ਚੋਰ ਉਸ ਦੇ ਖੱਬੇ ਪਾਸੇ ਅਤੇ ਸੱਜੇ ਪਾਸੇ ਸਨ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਇਆ।
ਯਿਸੂ ਦਾ ਮਰਨਾ(A)
33 ਦੁਪਿਹਰ ਵੇਲੇ, ਹਨੇਰੇ ਨੇ ਸਾਰੇ ਦੇਸ਼ ਨੂੰ ਢੱਕ ਲਿਆ। ਅਤੇ ਇਹ ਹਨੇਰਾ ਦੁਪਿਹਰ ਦੇ ਤਿੰਨ ਵਜੇ ਤੱਕ ਰਿਹਾ। 34 ਤਿੰਨ ਕੁ ਵਜੇ, ਯਿਸੂ ਉੱਚੀ ਅਵਾਜ਼ ਵਿੱਚ ਚੀਕਿਆ, “ਏਲੋਈ ਏਲੋਈ ਲਮਾ ਸਬਕਤਾਨੀ।” ਜਿਸਦਾ ਅਰਥ ਹੈ, “ਮੇਰੇ ਪਰਮੇਸ਼ੁਰ, ਮੇਰੇ ਪਰਮੇਸ਼ੁਰ, ਤੂੰ ਮੈਨੂੰ ਇੱਕਲਾ ਕਿਉਂ ਛੱਡ ਦਿੱਤਾ ਹੈ?” [b]
35 ਉੱਥੇ ਖੜ੍ਹੇ ਕੁਝ ਲੋਕਾਂ ਨੇ ਇਹ ਚੀਕ ਸੁਣੀ ਅਤੇ ਆਖਿਆ, “ਸੁਣੋ! ਉਹ ਏਲੀਯਾਹ ਨੂੰ ਸੱਦ ਰਿਹਾ ਹੈ।”
36 ਉੱਥੇ ਇੱਕ ਆਦਮੀ, ਭੱਜਿਆ ਅਤੇ ਸਪੰਜ ਲਿਆਇਆ ਅਤੇ ਸਿਰਕੇ ਵਿੱਚ ਭਿਉਂਇਆ ਅਤੇ ਸਪੰਜ ਨੂੰ ਇੱਕ ਸੋਟੀ ਨਾਲ ਬੰਨ੍ਹਿਆ ਅਤੇ ਇਸ ਵਿੱਚੋਂ ਪੀਣ ਲਈ ਯਿਸੂ ਨੂੰ ਦਿੱਤਾ। ਉਸ ਆਦਮੀ ਨੇ ਕਿਹਾ, “ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਵੇਖਣਾ ਚਾਹੀਦਾ ਹੈ ਕਿ ਭਲਾ ਏਲੀਯਾਹ ਇਸ ਨੂੰ ਸਲੀਬ ਤੋਂ ਉਤਾਰਨ ਆਉਂਦਾ ਹੈ ਕਿ ਨਹੀਂ।”
37 ਫ਼ੇਰ ਯਿਸੂ ਉੱਚੀ ਅਵਾਜ਼ ਵਿੱਚ ਪੁਕਾਰ ਕੇ ਅਤੇ ਪ੍ਰਾਣ-ਹੀਣ ਹੋ ਗਿਆ।
38 ਜਦੋਂ ਯਿਸੂ ਨੇ ਪ੍ਰਾਣ ਛੱਡੇ ਤਾਂ ਮੰਦਰ ਦਾ ਪਰਦਾ ਉੱਪਰ ਤੋਂ ਲੈ ਕੇ ਥੱਲੇ ਤੱਕ ਦੋਫ਼ਾੜ ਹੋ ਗਿਆ। 39 ਤਾਂ ਉਹ ਸੂਬੇਦਾਰ ਜਿਹੜਾ ਸਾਹਮਣੇ ਖੜ੍ਹਾ ਸਭ ਵੇਖ ਰਿਹਾ ਸੀ, ਜਦ ਉਸ ਨੇ ਵੇਖਿਆ ਕਿ ਯਿਸੂ ਕਿਵੇਂ ਮਰਿਆ ਹੈ ਤਾਂ ਕਹਿਣ ਲੱਗਾ, “ਇਹ ਮਨੁੱਖ ਸਚਮੁੱਚ ਹੀ ਪਰਮੇਸ਼ੁਰ ਦਾ ਪੁੱਤਰ ਸੀ।”
40 ਕੁਝ ਔਰਤਾਂ ਥੋੜੀ ਦੂਰੀ ਤੇ ਖੜ੍ਹੀਆਂ ਇਹ ਵੇਖ ਰਹੀਆਂ ਸਨ। ਉਨ੍ਹਾਂ ਵਿੱਚ ਮਰਿਯਮ ਮਗਦਲੀਨੀ, ਸਲੋਮੀ ਅਤੇ ਯਾਕੂਬ ਅਤੇ ਯੋਸੇਸ ਦੀ ਮਾਂ ਮਰਿਯਮ ਸਨ ਯਾਕੂਬ ਛੋਟਾ ਪੁੱਤਰ ਸੀ। 41 ਜਿਸ ਵਕਤ ਯਿਸੂ ਗਲੀਲ ਵਿੱਚ ਸੀ, ਉਸ ਵਕਤ ਇਹ ਔਰਤਾਂ ਉਸ ਦੇ ਨਾਲ ਰਹਿੰਦੀਆਂ ਅਤੇ ਉਸਦੀ ਦੇਖ-ਭਾਲ ਕਰਦੀਆਂ ਸਨ। ਹੋਰ ਵੀ ਬਹੁਤ ਸਾਰੀਆਂ ਔਰਤਾਂ ਉੱਥੇ ਮੌਜੂਦ ਸਨ। ਇਹ ਔਰਤਾਂ ਉਸ ਨਾਲ ਯਰੂਸ਼ਲਮ ਤੋਂ ਆਈਆਂ ਸਨ।
ਯਿਸੂ ਦਾ ਦਫ਼ਨਾਇਆ ਜਾਣਾ(B)
42 ਇਸ ਦਿਨ ਨੂੰ ਤਿਆਰੀ ਦਾ ਦਿਨ ਕਿਹਾ ਜਾਂਦਾ ਸੀ (ਜਿਸਦਾ ਅਰਥ ਸਬਤ ਤੋਂ ਇੱਕ ਦਿਨ ਪਹਿਲਾਂ) ਅਤੇ ਹਨੇਰਾ ਹੋ ਰਿਹਾ ਸੀ। 43 ਅਰਿਮਥੈਆ ਦਾ ਯੂਸੁਫ਼ ਇੱਕ ਯਹੂਦੀ ਸਭਾ ਦਾ ਮੰਨਿਆ ਹੋਇਆ ਪ੍ਰਸ਼ਿਧ ਸਦੱਸ ਸੀ ਅਤੇ ਉਹ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ। ਉਹ ਬੜੀ ਬਹਾਦੁਰੀ ਨਾਲ ਪਿਲਾਤੁਸ ਕੋਲ ਆਇਆ ਤੇ ਯਿਸੂ ਦੇ ਸਰੀਰ ਦੀ ਮੰਗ ਕੀਤੀ।
44 ਪਿਲਾਤੁਸ ਇਹ ਸੁਣਕੇ ਹੈਰਾਨ ਹੋਇਆ ਕਿ ਯਿਸੂ ਪਹਿਲਾਂ ਹੀ ਮਰ ਚੁੱਕਾ ਸੀ। ਉਸ ਨੇ ਫ਼ੌਜ ਦੇ ਇੱਕ ਸੂਬੇਦਾਰ ਨੂੰ ਸੱਦਿਆ ਅਤੇ ਉਸ ਨੂੰ ਪੁੱਛਿਆ ਕਿ ਕੀ ਵਾਕਈ ਉਹ ਮਰ ਚੁੱਕਿਆ ਸੀ। 45 ਸੂਬੇਦਾਰ ਨੇ ਪਿਲਾਤੁਸ ਨੂੰ ਦੱਸਿਆ ਕਿ ਯਿਸੂ ਮਰ ਗਿਆ ਹੈ। ਜਦੋਂ ਉਸ ਨੇ ਇਹ ਸੁਣਿਆ ਤਾਂ ਪਿਲਾਤੁਸ ਨੇ ਲੋਥ ਯੂਸੁਫ਼ ਨੂੰ ਦੇ ਦਿੱਤੀ।
46 ਤਾਂ ਯੂਸੁਫ਼ ਨੇ ਇੱਕ ਮਹੀਨ ਕੱਪੜਾ ਖਰੀਦਿਆ ਅਤੇ ਲੋਥ ਨੂੰ ਸਲੀਬ ਤੋਂ ਉਤਾਰ ਕੇ ਉਸ ਕੱਪੜੇ ਵਿੱਚ ਲਪੇਟਿਆ। ਫ਼ਿਰ ਯੂਸੁਫ਼ ਨੇ ਲੋਥ ਨੂੰ ਉਸ ਕਬਰ ਵਿੱਚ ਪਾਇਆ ਜਿਹੜੀ ਚੱਟਾਨ ਵਿੱਚ ਖੋਦੀ ਹੋਈ ਸੀ ਅਤੇ ਕਬਰ ਦੇ ਪ੍ਰਵੇਸ਼ ਦੁਆਰ ਨੂੰ ਢੱਕਣ ਲਈ ਇੱਕ ਵੱਡਾ ਪੱਥਰ ਰੇੜ ਦਿੱਤਾ। 47 ਮਰਿਯਮ ਮਗਦਲੀਨੀ ਅਤੇ ਯੋਸੇਸ ਦੀ ਮਾਤਾ ਮਰਿਯਮ ਉਸ ਜਗ੍ਹਾ ਨੂੰ ਵੇਖ ਰਹੀਆਂ ਸਨ ਜਿੱਥੇ ਕਿ ਯਿਸੂ ਨੂੰ ਰੱਖਿਆ ਗਿਆ ਸੀ।
2010 by World Bible Translation Center