Revised Common Lectionary (Complementary)
ਉਸਤਤਿ ਦਾ ਇੱਕ ਗੀਤ।
98 ਯਹੋਵਾਹ ਲਈ ਕੋਈ ਨਵਾਂ ਗੀਤ ਗਾਵੋ
ਕਿਉਂ ਕਿ ਉਸ ਨੇ ਕਈ ਨਵੇਂ ਚਮਤਕਾਰ ਕੀਤੇ ਹਨ।
ਉਸਦੀ ਪਵਿੱਤਰ ਸੱਜੀ ਬਾਂਹ ਨੇ
ਇੱਕ ਵਾਰੇ ਫ਼ੇਰ ਜਿੱਤ ਉਸ ਨੂੰ ਜਿੱਤ ਪ੍ਰਦਾਨ ਕੀਤੀ ਹੈ।
2 ਪਰਮੇਸ਼ੁਰ ਨੇ ਕੌਮਾਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸ਼ਾਈ ਹੈ।
ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਚੰਗਿਆਈ ਦਰਸਾਈ।
3 ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੀ ਇਸਰਾਏਲ ਦੇ ਲੋਕਾਂ ਲਈ ਵਫ਼ਾਦਾਰੀ ਨੂੰ ਯਾਦ ਕੀਤਾ।
ਦੂਰ-ਦੁਰਾਡੇ ਦੇ ਦੇਸ਼ਾਂ ਨੇ ਸਾਡੇ ਪਰਮੇਸ਼ੁਰ ਦੀ ਰੱਖਿਆ ਕਰਨ ਦੀ ਸ਼ਕਤੀ ਦੇਖੀ।
4 ਹੇ ਧਰਤੀ ਉਤਲੇ ਹਰ ਵਿਅਕਤੀ ਯਹੋਵਾਹ ਲਈ ਖੁਸ਼ੀ ਦੇ ਬਰਬਤ ਗਜਾਉ।
ਛੇਤੀ ਉਸਤਤਿ ਦੇ ਗੀਤ ਗਾਉਣੇ ਸ਼ੁਰੂ ਕਰੋ।
5 ਹੇ ਰਬਾਬ, ਯਹੋਵਾਹ ਦੀ ਉਸਤਤਿ ਕਰ।
ਰਬਾਬ ਵਿੱਚੋਂ ਨਿਕਲਣ ਵਾਲੇ ਸੰਗੀਤ, ਉਸਦੀ ਉਸਤਤਿ ਕਰ।
6 ਨਰਸਿੰਘੇ ਅਤੇ ਵੰਝਲੀਆਂ ਵਜਾਉ,
ਅਤੇ ਸਾਡੇ ਯਹੋਵਾਹ ਲਈ ਖੁਸ਼ੀ ਦੇ ਨਾਹਰੇ ਮਾਰੋ।
7 ਧਰਤੀ ਅਤੇ ਸਮੁੰਦਰ, ਅਤੇ ਉਸ ਵਿੱਚਲੇ
ਸਭ ਕਾਸੇ ਨੂੰ ਉੱਚੀ ਆਵਾਜ਼ ਵਿੱਚ ਗਾਉਣ ਦਿਉ।
8 ਹੇ ਨਦੀਉ ਤਾਲੀਆਂ ਵਜਾਉ।
ਸਾਰੇ ਪਹਾੜੋ ਇਕੱਠੇ ਹੋਕੇ ਗੀਤ ਗਾਵੋ।
9 ਯਹੋਵਾਹ ਦੇ ਸਾਹਮਣੇ ਗਾਵੋ,
ਕਿਉਂਕਿ ਉਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਨਿਰਪੱਖ ਹੋਕੇ ਦੁਨੀਆਂ ਉੱਤੇ ਰਾਜ ਕਰੇਗਾ।
ਉਹ ਚੰਗਿਆਈ ਨਾਲ ਲੋਕਾਂ ਉੱਤੇ ਰਾਜ ਕਰੇਗਾ।
ਸ਼ਾਊਲ ਦੇ ਪਰਿਵਾਰ ਨੂੰ ਸਜ਼ਾ
21 ਜਦੋਂ ਦਾਊਦ ਪਾਤਸ਼ਾਹ ਸੀ ਉਸ ਸਮੇਂ ਵਿੱਚ ਤਿੰਨ ਸਾਲ ਭੁੱਖਮਰੀ ਪਈ ਰਹੀ ਕਿਉਂ ਕਿ ਕਾਲ ਤਿੰਨ ਵਰ੍ਹੇ ਚੱਲਦਾ ਰਿਹਾ। ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤਾਂ ਯਹੋਵਾਹ ਨੇ ਆਖਿਆ, “ਸ਼ਾਊਲ ਅਤੇ ਉਸ ਦੇ ਹਤਿਆਰੇ ਘਰਾਣੇ ਦੇ ਕਾਰਣ ਇਹ ਕਾਲ ਪਿਆ ਹੈ ਕਿਉਂ ਕਿ ਉਸ ਨੇ ਗਿਬਓਨੀਆਂ ਨੂੰ ਵੱਢ ਸੁੱਟਿਆ।” 2 ਇਹ ਗਿਬਓਨੀ ਇਸਰਾਏਲ ਦੀ ਸੰਤਾਨ ਵਿੱਚੋਂ ਨਹੀਂ ਸਨ ਸਗੋਂ ਇਹ ਅਮੋਰੀਆਂ ਦਾ ਟੋਲਾ ਸੀ ਅਤੇ ਇਸਰਾਏਲੀਆਂ ਨੇ ਉਨ੍ਹਾਂ ਨਾਲ ਵਚਨ ਕੀਤਾ ਸੀ ਕਿ ਉਹ ਗਿਬਓਨੀਆਂ ਨੂੰ ਚੋਟ ਨਹੀਂ ਪਹੁੰਚਾਣਗੇ। ਪਰ ਸ਼ਾਊਲ ਨੇ ਗਿਬਓਨੀਆਂ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ। ਸ਼ਾਊਲ ਨੇ ਇਉਂ ਇਸਰਾਏਲ ਅਤੇ ਯਹੂਦੀਆਂ ਲਈ ਆਪਣੀ ਗਹਿਰੀ ਭਾਵਨਾ ਕਰਕੇ ਕੀਤਾ।
ਤਾਂ ਦਾਊਦ ਪਾਤਸ਼ਾਹ ਨੇ ਸਾਰੇ ਗਿਬਓਨੀਆਂ ਨੂੰ ਇਕੱਠੇ ਬੁਲਾਕੇ ਉਨ੍ਹਾਂ ਨਾਲ ਗੱਲ ਬਾਤ ਕੀਤੀ। 3 ਅਤੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਡੇ ਲਈ ਕੀ ਕਰ ਸੱਕਦਾ ਹਾਂ? ਅਤੇ ਕਿਸ ਤਰ੍ਹਾਂ ਨਾਲ ਮੈਂ ਪਰਾਸ਼ਚਿਤ ਕਰਾਂ ਕਿ ਤੁਸੀਂ ਯਹੋਵਾਹ ਦੇ ਲੋਕਾਂ ਨੂੰ ਅਸੀਸ ਦੇਵੋਁ ਜੋ ਉਨ੍ਹਾਂ ਦੇ ਪਾਪ ਬਖਸ਼ੇ ਜਾਣ।”
4 ਗਿਬਓਨੀਆਂ ਨੇ ਦਾਊਦ ਨੂੰ ਕਿਹਾ, “ਸਾਨੂੰ ਸ਼ਾਊਲ ਅਤੇ ਉਸ ਦੇ ਘਰਾਣੇ ਤੋਂ ਬਦਲੇ ’ਚ ਚਾਂਦੀ ਸੋਨੇ ਦੀ ਤਾਂ ਕੋਈ ਗੱਲ ਨਹੀਂ, ਅਤੇ ਨਾ ਤੁਸੀਂ ਸਾਡੇ ਲਈ ਇਸਰਾਏਲ ਦੇ ਕਿਸੇ ਮਨੁੱਖ ਨੂੰ ਮਾਰੋ-ਇਸ ਦਾ ਸਾਨੂੰ ਕੋਈ ਹੱਕ ਨਹੀਂ ਹੈ।”
ਦਾਊਦ ਨੇ ਆਖਿਆ, “ਠੀਕ ਹੈ, ਦੱਸੋ ਮੈਂ ਤਹਾਡੀ ਕੀ ਸੇਵਾ ਕਰਾਂ?”
5 ਗਿਬਓਨੀਆਂ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਸ਼ਾਊਲ ਨੇ ਸਾਡੇ ਵਿਰੋਧ ਵਿੱਚ ਵਿਉਂਤ ਬਣਾਈ ਉਸ ਨੇ ਸਾਡੇ ਇਸਰਾਏਲ ਦੀ ਧਰਤੀ ਤੇ ਰਹਿੰਦੇ ਸਾਰੇ ਲੋਕਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ। 6 ਸ਼ਾਊਲ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਸੀ। ਇਸ ਲਈ ਘੱਟ ਤੋਂ ਘੱਟ ਸਾਨੂੰ ਉਸ ਦੇ ਪਰਿਵਾਰ ਵਿੱਚੋਂ ਸੱਤ ਆਦਮੀ ਦੇ ਦੇਵੋ। ਫੇਰ ਅਸੀਂ ਉਨ੍ਹਾਂ ਨੂੰ ਸ਼ਾਊਲ ਦੇ ਪਰਬਤ, ਗਿਬਆਹ ਤੇ ਫਾਂਸੀ ਦੇ ਦੇਵਾਂਗੇ।”
ਦਾਊਦ ਪਾਤਸ਼ਾਹ ਨੇ ਆਖਿਆ, “ਮੈਂ ਉਨ੍ਹਾਂ ਨੂੰ ਤੁਹਾਡੇ ਹਵਾਲੇ ਕਰ ਦੇਵਾਂਗਾ।” 7 ਪਰ ਪਾਤਸ਼ਾਹ ਨੇ ਯੋਨਾਥਾਨ ਦੇ ਪੁੱਤਰ ਨੂੰ ਬਚਾਅ ਲਿਆ ਜਿਸ ਦਾ ਨਾਂ ਮਫ਼ੀਬੋਸ਼ਥ ਸੀ। ਯੋਨਾਥਾਨ ਸਾਊਲ ਦਾ ਪੁੱਤਰ ਸੀ ਪਰ ਦਾਊਦ ਨੇ ਯੋਨਾਥਾਨ ਅੱਗੇ ਯਹੋਵਾਹ ਦਾ ਨਾਂ ਲੈ ਕੇ ਸੌਂਹ ਖਾਧੀ ਸੀ, ਇਸ ਲਈ ਪਾਤਸ਼ਾਹ ਉਸ ਨੂੰ ਚੋਟ ਪਹੁੰਚਾਣਾ ਨਹੀਂ ਚਾਹੁੰਦਾ ਸੀ। 8 ਪਾਤਸ਼ਾਹ ਨੇ ਅੱਯਾਹ ਦੀ ਧੀ ਰਿਸਫ਼ਾਹ ਦੇ ਦੋ ਪੁੱਤਰ ਜੋ ਕਿ ਰਿਸਫ਼ਾਹ ਅਤੇ ਸ਼ਾਊਲ ਤੋਂ ਸੀ, ਤੇ ਜਿਨ੍ਹਾਂ ਦਾ ਨਾਂ ਅਰਮੋਨੀ ਅਤੇ ਮਫ਼ੀਬੋਸ਼ਥ ਸੀ, ਉਨ੍ਹਾਂ ਨੂੰ ਦੇ ਦਿੱਤੇ। ਸ਼ਾਊਲ ਦੀ ਇੱਕ ਧੀ ਵੀ ਸੀ ਜਿਸ ਦਾ ਨਾਂ ਮੀਕਲ ਸੀ। ਉਹ ਬਰਜ਼ਿੱਲਈ ਮਹੋਲਾਬੀ ਦੇ ਪੁੱਤਰ ਅੰਦਰੀਏਲ ਨਾਲ ਵਿਆਹੀ ਹੋਈ ਸੀ, ਇਉਂ ਦਾਊਦ ਨੇ ਮੀਕਲ ਅਤੇ ਅੰਦਰੀਏਲ ਦੇ ਵੀ ਪੰਜ ਪੁੱਤਰ ਲੈ ਲਏ। 9 ਦਾਊਦ ਨੇ ਇਉਂ ਇਹ ਸੱਤ ਪੁੱਤਰ ਗਿਬਓਨੀਆਂ ਦੇ ਹੱਥ ਸੌਂਪ ਦਿੱਤੇ ਅਤੇ ਗਿਬਓਨੀਆਂ ਨੇ ਇਨ੍ਹਾਂ ਸੱਤਾਂ ਪੁੱਤਰਾਂ ਨੂੰ ਗਿਬਆਹ ਦੇ ਟਿੱਬੇ ਉੱਤੇ ਯਹੋਵਾਹ ਦੇ ਸਾਹਮਣੇ ਫ਼ਾਹਾ ਦੇ ਦਿੱਤਾ। ਉਹ ਸੱਤੋਂ ਪੁੱਤਰ ਇਕੱਠੇ ਹੀ ਦਮ ਤੋੜ ਗਏ। ਇਨ੍ਹਾਂ ਨੂੰ ਵਾਢੀ ਦੇ ਪਹਿਲੇ ਦਿਨਾਂ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ। ਇਹ ਮੌਸਮ ਜੌਂ ਦੀ ਵਾਢੀ ਦੇ ਦਿਨਾਂ, ਬਸੰਤ ਦੇ ਦਿਨਾਂ ਦੇ ਸ਼ੁਰੂ ਦਾ, ਸੀ ਵਿੱਚ ਉਨ੍ਹਾਂ ਸੱਤਾਂ ਪੁੱਤਰਾਂ ਦੀ ਮੌਤ ਹੋਈ।
ਦਾਊਦ ਅਤੇ ਰਿਸਫ਼ਾਹ
10 ਤਦ ਅੱਯਾਹ ਦੀ ਧੀ ਰਿਸਫ਼ਾਹ ਨੇ ਉਦਾਸੀ ਦਾ ਤੱਪੜ ਲੈ ਕੇ ਉਸ ਪੱਥਰ ਦੇ ਉੱਤੇ ਵਿਛਾ ਦਿੱਤਾ ਅਤੇ ਉਹ ਤੱਪੜ ਉਸ ਪੱਥਰ ਉੱਪਰ ਵਾਢੀਆਂ ਦੇ ਮੌਸਮ ਤੋਂ ਲੈ ਕੇ ਬਾਰਸ਼ਾਂ ਦੇ ਮੌਸਮ ਤੱਕ ਵਿਛਿਆ ਰਿਹਾ। ਰਿਸਫ਼ਾਹ ਦਿਨ ਰਾਤ ਉੱਥੇ ਉਨ੍ਹਾਂ ਲੋਥਾਂ ਨੂੰ ਵੇਖਦੀ ਰਹੀ ਅਤੇ ਉਨ੍ਹਾਂ ਦੀ ਰੱਖਵਾਲੀ ਕਰਦੀ ਰਹੀ ਤਾਂ ਜੋ ਕਿਤੇ ਦਿਨ ਦੇ ਵੇਲੇ ਕੋਈ ਜੰਗਲੀ ਪਰਿੰਦਾ ਉਨ੍ਹਾਂ ਦੀ ਲੋਥ ਨੂੰ ਨਾ ਪੈ ਜਾਵੇ ਅਤੇ ਨਾ ਹੀ ਕਿਤੇ ਰਾਤ ਵਕਤ ਕੋਈ ਦਰਿੰਦਾ ਉਨ੍ਹਾਂ ਦੀ ਲੋਥ ਨੂੰ ਚੁੱਕ ਲੈ ਜਾਵੇ।
11 ਲੋਕਾਂ ਨੇ ਜਾਕੇ ਦਾਊਦ ਨੂੰ ਦੱਸਿਆ ਕਿ ਸ਼ਾਊਲ ਦੀ ਦਾਸੀ ਅੱਯਾਹ ਦੀ ਧੀ ਰਿਸਫ਼ਾਹ ਉੱਥੇ ਕੀ ਕਰ ਰਹੀ ਹੈ। 12 ਤਦ ਦਾਊਦ ਨੇ ਸ਼ਾਊਲ ਅਤੇ ਯੋਨਾਥਾਨ ਦੀਆਂ ਹੱਡੀਆਂ ਯਾਬੇਸ਼ ਗਿਲਆਦ ਦੇ ਲੋਕਾਂ ਤੋਂ ਲਈਆਂ ਯਾਬੇਸ਼ ਗਿਲਆਦ ਦੇ ਲੋਕਾਂ ਨੇ ਇਹ ਹੱਡੀਆਂ ਬੈਤ-ਸਾਨ ਵਿਖੇ ਖੁਲ੍ਹੇ-ਆਮ ਚੁਰਾ ਲਈਆਂ ਸਨ। ਇਹ ਉਹੀ ਜਗ੍ਹਾ ਹੈ ਜਿੱਥੇ ਫ਼ਲਿਸਤੀਆਂ ਨੇ ਸ਼ਾਊਲ ਨੂੰ ਗਿਲਬੋਆ ਪਰਬਤ ਤੇ ਮਾਰਨ ਤੋਂ ਬਾਅਦ, ਇਹ ਮੁਰਦਾ ਸ਼ਰੀਰ ਟੰਗ ਦਿੱਤੇ ਸਨ। 13 ਸੋ ਦਾਊਦ ਨੇ ਸ਼ਾਊਲ ਦੀਆਂ ਹੱਡੀਆਂ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਉੱਥੋਂ ਲੈ ਆਂਦਾ ਅਤੇ ਇਨ੍ਹਾਂ ਸਭਨਾਂ ਦੀਆਂ ਹੱਡੀਆਂ ਨੂੰ ਜੋ ਟਂਗੇ ਗਏ ਸਨ ਇੱਕ ਬਾਵੇਂ ਇਕੱਠਾ ਕੀਤਾ। 14 ਤਾਂ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਬਿਨਯਾਮੀਨ ਦੇਸ ਦੇ ਸੇਲਾ ਵਿੱਚ ਉਸ ਦੇ ਪਿਤਾ ਕੀਸ਼ ਦੀ ਸਮਾਧ ਵਿੱਚ ਦੱਬ ਦਿੱਤਾ ਅਤੇ ਜੋ ਕੁਝ ਪਾਤਸ਼ਾਹ ਨੇ ਹੁਕਮ ਦਿੱਤਾ ਸੀ, ਉਹ ਸਭ ਕੁਝ ਉਨ੍ਹਾਂ ਨੇ ਮੰਨਿਆ ਅਤੇ ਉਸ ਤੋਂ ਬਾਅਦ ਉਸ ਦੇਸ਼ ਵਾਸਤੇ ਪਰਮੇਸ਼ੁਰ ਨੇ ਬੇਨਤੀਆਂ ਸੁਣ ਲਈਆਂ।
3 ਭਰਾਵੋ ਅਤੇ ਭੈਣੋ, ਅਸੀਂ ਤੁਹਾਡੇ ਲਈ ਹਮੇਸ਼ਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਅਤੇ ਸਾਨੂੰ ਇਹ ਕਰਨਾ ਚਾਹੀਦਾ ਹੈ ਕਿਉਂ ਕਿ ਸਾਡੇ ਲਈ ਇਹ ਠੀਕ ਹੈ ਕਿਉਂਕਿ ਤੁਹਾਡਾ ਵਿਸ਼ਵਾਸ ਵੱਧ-ਫ਼ੁੱਲ ਰਿਹਾ ਹੈ ਅਤੇ ਉਹ ਪਿਆਰ ਜਿਹੜਾ ਤੁਹਾਡੇ ਵਿੱਚੋਂ ਹਰ ਕੋਈ ਇੱਕ ਦੂਸਰੇ ਨੂੰ ਕਰਦਾ ਹੈ, ਉਹ ਵੀ ਵੱਧ-ਫ਼ੁੱਲ ਰਿਹਾ ਹੈ। 4 ਇਸ ਲਈ ਅਸੀਂ ਪਰਮੇਸ਼ੁਰ ਦੀਆਂ ਕਲੀਸਿਆਵਾਂ ਵਿੱਚ ਘਮੰਡ ਕਰਦੇ ਹਾਂ ਕਿ ਤੁਸੀਂ ਕਿਵੇਂ ਤਕੜੇ ਰਹਿੰਦੇ ਹੋ ਅਤੇ ਨਿਹਚਾ ਰੱਖਦੇ ਹੋ। ਤੁਸੀਂ ਸਤਾਏ ਜਾ ਰਹੋ ਹੋ। ਅਤੇ ਤੁਸੀਂ ਬਹੁਤ ਸਾਰੀਆਂ ਮੁਸ਼ਕਿਲਾਂ ਰਾਹੀਂ ਲੰਘ ਰਹੇ ਹੋ ਪਰ ਤੁਸੀਂ ਤਕੜੇ ਰਹੋ ਅਤੇ ਵਿਸ਼ਵਾਸ ਰੱਖੋ।
ਪੌਲੁਸ ਪਰਮੇਸ਼ੁਰ ਦੇ ਨਿਆਂ ਬਾਰੇ ਦੱਸਦਾ ਹੈ
5 ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਪਰਮੇਸ਼ੁਰ ਆਪਣੇ ਨਿਆਂ ਵਿੱਚ ਸਹੀ ਹੈ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਰਾਜ ਦੇ ਯੋਗ ਹੋਵੋ। ਤੁਹਾਡੀਆਂ ਤਕਲੀਫ਼ਾਂ ਉਸ ਰਾਜ ਲਈ ਹਨ। 6 ਪਰਮੇਸ਼ੁਰ ਉਹੀ ਕਰੇਗਾ ਜੋ ਸਹੀ ਹੈ ਉਹ ਉਨ੍ਹਾਂ ਲੋਕਾਂ ਨੂੰ ਤਕਲੀਫ਼ਾਂ ਦੇਵੇਗਾ ਜਿਹੜੇ ਤੁਹਾਨੂੰ ਤਕਲੀਫ਼ਾਂ ਦਿੰਦੇ ਹਨ। 7 ਅਤੇ ਪਰਮੇਸ਼ੁਰ ਤੁਸਾਂ ਲੋਕਾਂ ਨੂੰ ਜਿਹੜੇ ਕਸ਼ਟ ਵਿੱਚ ਹੋ, ਸ਼ਾਂਤੀ ਦੇਵੇਗਾ ਅਤੇ ਉਹ ਸਾਨੂੰ ਸ਼ਾਂਤੀ ਦੇਵੇਗਾ ਪਰਮੇਸ਼ੁਰ ਸਾਨੂੰ ਇਹ ਸਹਾਇਤਾ ਉਦੋਂ ਦੇਵੇਗਾ ਜਦੋਂ ਸਾਨੂੰ ਪ੍ਰਭੂ ਯਿਸੂ ਪ੍ਰਗਟ ਹੋਵੇਗਾ ਯਿਸੂ ਆਪਣੇ ਸ਼ਕਤੀਸ਼ਾਲੀ ਦੂਤਾਂ ਦੇ ਨਾਲ ਸਵਰਗ ਵਿੱਚੋਂ ਆਵੇਗਾ। 8 ਉਹ ਸਵਰਗ ਵਿੱਚੋਂ ਬਲਦੀ ਹੋਈ ਅੱਗ ਨਾਲ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਆਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ। ਉਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ। 9 ਉਨ੍ਹਾਂ ਲੋਕਾਂ ਨੂੰ ਅਜਿਹੀ ਤਬਾਹੀ ਵਾਲੀ ਸਜ਼ਾ ਦਿੱਤੀ ਜਾਵੇਗੀ ਜਿਹੜੀ ਹਮੇਸ਼ਾ ਜਾਰੀ ਰਹੇਗੀ ਉਨ੍ਹਾਂ ਨੂੰ ਪ੍ਰਭੂ ਦੇ ਨਾਲ ਰਹਿਣ ਦੀ ਇਜਾਜ਼ਤ ਨਹੀਂ ਮਿਲੇਗੀ ਉਨ੍ਹਾਂ ਲੋਕਾਂ ਨੂੰ ਉਸਦੀ ਮਹਾਨ ਸ਼ਕਤੀ ਤੋਂ ਦੂਰ ਰੱਖਿਆ ਜਾਵੇਗਾ। 10 ਇਹ ਉਸ ਦਿਨ ਵਾਪਰੇਗਾ ਜਦੋਂ ਸਾਡਾ ਪ੍ਰਭੂ ਯਿਸੂ ਆਵੇਗਾ। ਯਿਸੂ ਮਹਿਮਾਮਈ ਹੋਣ ਲਈ ਆਪਣੇ ਪਵਿੱਤਰ ਲੋਕਾਂ ਸਮੇਤ ਆਵੇਗਾ। ਉਹ ਸਾਰੇ ਲੋਕ, ਜਿਨ੍ਹਾਂ ਨੇ ਵਿਸ਼ਵਾਸ ਕੀਤਾ, ਹੈਰਾਨ ਹੋ ਜਾਣਗੇ ਜਦੋਂ ਉਹ ਯਿਸੂ ਨੂੰ ਵੇਖਣਗੇ। ਤੁਸੀਂ ਵਿਸ਼ਵਾਸੀਆਂ ਦੇ ਉਸ ਸਮੂਹ ਵਿੱਚ ਹੋਵੋਂਗੇ, ਕਿਉਂਕਿ ਤੁਸੀਂ ਉਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਕੀਤਾ ਜਿਹੜੀਆਂ ਅਸੀਂ ਤੁਹਾਨੂੰ ਦੱਸੀਆਂ ਸਨ।
11 ਇਸ ਲਈ ਅਸੀਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ। ਅਸੀਂ ਆਪਣੇ ਪਰਮੇਸ਼ੁਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਚੰਗੇ ਢੰਗ ਨਾਲ ਜਿਉਣ ਵਿੱਚ ਤੁਹਾਡੀ ਮਦਦ ਕਰੇ, ਜਿਸ ਨੂੰ ਜਿਉਣ ਵਾਸਤੇ ਉਸ ਨੇ ਤੁਹਾਨੂੰ ਸੱਦਿਆ ਹੈ। ਤੁਹਾਡੇ ਅੰਦਰ ਦੀ ਚੰਗਿਆਈ ਤੁਹਾਨੂੰ ਚੰਗਾ ਕਰਨ ਲਈ ਹੌਂਸਲਾ ਦਿੰਦੀ ਹੈ ਅਤੇ ਤੁਹਾਡਾ ਵਿਸ਼ਵਾਸ ਤੁਹਾਡੇ ਪਾਸੋਂ ਕੰਮ ਕਰਵਾਉਂਦਾ ਹੈ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਤੁਹਾਨੂੰ ਆਪਣੀ ਸ਼ਕਤੀ ਨਾਲ ਇਨ੍ਹਾਂ ਗੱਲਾਂ ਨੂੰ ਹੋਰ ਵੱਧੇਰੇ ਕਰਨ ਵਿੱਚ ਸਹਾਈ ਹੋਵੇਗਾ। 12 ਅਸੀਂ ਇਨ੍ਹਾਂ ਸਭ ਗੱਲਾਂ ਲਈ ਇਸ ਲਈ ਪ੍ਰਾਰਥਨਾ ਕਰ ਰਹੇ ਹਾਂ ਤਾਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਤੁਹਾਡੇ ਵਿੱਚ ਮਹਿਮਾ ਮਈ ਹੋ ਸੱਕੇ ਅਤੇ ਤੁਸੀਂ ਉਸ ਵਿੱਚ ਮਹਿਮਾ ਹਾਸਿਲ ਕਰ ਸੱਕਦੇ ਹੋ। ਇਹ ਮਹਿਮਾ ਸਾਡੇ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਵੱਲੋਂ ਆਉਂਦੀ ਹੈ।
2010 by World Bible Translation Center