Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ ਜਦੋਂ ਦੋਏਗ ਅਦੋਮੀ ਸ਼ਾਊਲ ਕੋਲ ਗਿਆ ਅਤੇ ਉਸ ਨੂੰ ਦੱਸਿਆ, “ਦਾਊਦ ਅਹੀਮਲਕ ਦੇ ਘਰ ਵਿੱਚ ਹੈ।”
52 ਹੇ ਵੱਡੇ ਆਦਮੀ, ਤੂੰ ਆਪਣੀਆਂ ਕੀਤੀਆਂ ਦੁਸ਼ਟ ਗੱਲਾਂ ਬਾਰੇ ਸ਼ੇਖੀ ਕਿਉਂ ਮਾਰਦਾ ਹੈਂ?
ਤੂੰ ਪਰਮੇਸ਼ੁਰ ਲਈ ਇੱਕ ਨਿਰਾਦਰ ਹੈਂ।
ਤੂੰ ਸਾਰਾ ਦਿਨ ਦੁਸ਼ਟ ਗੱਲਾਂ ਕਰਨ ਦੀ ਯੋਜਨਾ ਬਣਾਉਂਦਾ ਹੈਂ।
2 ਤਸੀਂ ਮੂਰੱਖਤਾ ਭਰੀਆਂ ਵਿਉਂਤਾ ਬਣਾਉਂਦੇ ਹੋ ਅਤੇ ਤੁਹਾਡੀ ਜ਼ੁਬਾਨ ਤੇਜ ਤਰਾਰ ਉਸਤਰੇ ਵਰਗੀ ਹੈ।
ਤੁਸੀਂ ਹਰ ਵੇਲੇ ਝੂਠ ਬੋਲਦੇ ਹੋਂ।
ਤੁਸੀਂ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹੋ।
3 ਤੁਸੀਂ ਨੇਕੀ ਨਾਲੋਂ ਬਦੀ ਨੂੰ ਵੱਧੇਰੇ ਪਿਆਰ ਕਰਦੇ ਹੋ।
ਤੁਸੀਂ ਝੂਠ ਨੂੰ ਸੱਚ ਬੋਲਣ ਨਾਲੋਂ ਵੱਧੇਰੇ ਪਿਆਰ ਕਰਦੇ ਹੋ।
4 ਤੁਸੀਂ ਅਤੇ ਤੁਹਾਡੀ ਝੂਠੀ ਜ਼ੁਬਾਨ ਲੋਕਾਂ ਨੂੰ ਦੁੱਖ ਦੇਣਾ ਪਸੰਦ ਕਰਦੀ ਹੈ।
5 ਇਸ ਲਈ ਪਰਮੇਸ਼ੁਰ ਤੁਹਾਨੂੰ ਸਦਾ ਲਈ ਬਰਬਾਦ ਕਰ ਦੇਵੇਗਾ।
ਉਹ ਤੁਹਾਨੂੰ ਫ਼ੜ ਲਵੇਗਾ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚੋਂ ਖਿੱਚ ਲਵੇਗਾ, ਜਿਵੇਂ ਕੋਈ ਬੰਦਾ ਪੌਦੇ ਨੂੰ ਜੜਾਂ ਸਮੇਤ ਜ਼ਮੀਨ ਵਿੱਚੋਂ ਪੁੱਟਦਾ ਹੈ।
6 ਨੇਕ ਲੋਕ ਇਸ ਨੂੰ ਦੇਖਣਗੇ ਅਤੇ ਪਰਮੇਸ਼ੁਰ ਤੋਂ ਡਰਨਾ
ਅਤੇ ਉਸਦਾ ਆਦਰ ਕਰਨਾ ਸਿੱਖਣਗੇ।
ਉਹ ਤੁਹਾਡੇ ਉੱਤੇ ਹੱਸਣਗੇ ਅਤੇ ਆਖਣਗੇ,
7 “ਦੇਖੋ ਉਸ ਬੰਦੇ ਨਾਲ ਕੀ ਵਾਪਰਿਆ ਹੈ, ਜੋ ਪਰਮੇਸ਼ੁਰ ਉੱਤੇ ਟੇਕ ਨਹੀਂ ਰੱਖਦਾ ਸੀ।
ਉਸ ਬੰਦੇ ਨੇ ਸੋਚਿਆ ਸੀ ਕਿ ਉਸਦੀ ਦੌਲਤ ਅਤੇ ਉਸ ਦੇ ਝੂਠ ਉਸਦੀ ਰੱਖਿਆ ਕਰਨਗੇ।”
8 ਪਰ ਮੈਂ ਜੈਤੂਨ ਦੇ ਇੱਕ ਹਰੇ ਰੁੱਖ ਵਾਂਗ ਹਾਂ ਜਿਹੜਾ ਪਰਮੇਸ਼ੁਰ ਦੇ ਮੰਦਰ ਵਿੱਚ ਉੱਗਿਆ ਹੈ।
9 ਹੇ ਪਰਮੇਸ਼ੁਰ, ਮੈਂ ਉਨ੍ਹਾਂ ਗੱਲਾਂ ਲਈ ਤੁਹਾਡੀ ਉਸਤਤਿ ਕਰਦਾ ਹਾਂ ਜੋ ਤੁਸਾਂ ਹਮੇਸ਼ਾ ਕੀਤੀਆਂ ਹਨ।
ਮੈਂ ਤੁਹਾਡਾ ਨਾਮ ਤੁਹਾਡੇ ਪੈਰੋਕਾਰਾਂ ਸਾਹਮਣੇ ਉਚਾਰਾਂਗਾ ਕਿਉਂਕਿ ਇਹ ਇੰਨਾ ਚੰਗਾ ਹੈ।
12 “ਪਰ ਬੰਦਾ ਸਿਆਣਪ ਕਿੱਥੋ ਲੱਭ ਸੱਕਦਾ ਹੈ?
ਅਸੀਂ ਕਿੱਥੋ ਜਾਕੇ ਸਮਝ ਨੂੰ ਲੱਭ ਸੱਕਦੇ ਹਾਂ।
13 ਆਦਮੀ ਨਹੀਂ ਜਾਣਦਾ ਸਿਆਣਪ ਕਿੱਥੋ ਹੈ?
ਇਹ ਓੱਥੇ ਨਹੀਂ ਲੱਭਦੀ ਜਿੱਥੇ ਲੋਕ ਰਹਿੰਦੇ ਹਨ।
14 ਗਹਿਰਾ ਸਮੁੰਦਰ ਆਖਦਾ ਹੈ, ‘ਮੇਰੇ ਕੋਲ ਇੱਥੇ ਸਿਆਣਪ ਨਹੀਂ ਹੈ।’
ਸਾਗਰ ਆਖਦਾ ਹੈ, ‘ਮੇਰੇ ਕੋਲ ਇੱਥੇ ਸਿਆਣਪ ਨਹੀਂ ਹੈ।’
15 ਤੁਸੀਂ ਸਿਆਣਪ ਨੂੰ ਸਭ ਤੋਂ ਚੰਗੇ ਸੋਨੇ ਨਾਲ ਵੀ ਨਹੀਂ ਖਰੀਦ ਸੱਕਦੇ।
ਸਿਆਣਪ ਖਰੀਦਣ ਵਾਸਤੇ ਦੁਨੀਆਂ ਅੰਦਰ ਕਾਫ਼ੀ ਚਾਂਦੀ ਨਹੀਂ ਹੈ।
16 ਤੁਸੀਂ ਸਿਆਣਪ ਨੂੰ ਉਫੀਰ ਦੇ ਸੋਨੇ ਨਾਲ ਜਾਂ
ਕੀਮਤੀ ਸੁਲੇਮਾਨੀ [a] ਜਾਂ ਨੀਲਮ [b] ਨਾਲ ਨਹੀਂ ਖਰੀਦ ਸੱਕਦੇ ।
17 ਸਿਆਣਪ ਸੋਨੇ ਜਾਂ ਬਿਲੌਰ ਤੋਂ ਵੱਧੇਰੇ ਮੁੱਲਵਾਨ ਹੈ।
ਸੋਨੇ ਵਿੱਚ ਜੜੇ ਕੀਮਤੀ ਹੀਰੇ ਸਿਆਣਪ ਨੂੰ ਨਹੀਂ ਖਰੀਦ ਸੱਕਦੇ।
18 ਸਿਆਣਪ ਮੂਂਗੇ ਜਾਂ ਜੈਸਪਰ ਤੋਂ ਵੱਧੇਰੇ ਕੀਮਤੀ ਹੈ।
ਸਿਆਣਪ ਮਨਕਿਆਂ ਨਾਲੋਂ ਵੱਧੇਰੇ ਕੀਮਤੀ ਹੈ।
19 ਇਬੋਪੀਆ ਦੇਸ ਦਾ ਪੁਖਰਾਜ ਵੀ ਇੰਨਾ ਕੀਮਤੀ ਨਹੀਂ ਜਿੰਨੀ ਸਿਆਣਪ ਹੈ।
ਤੁਸੀਂ ਸਿਆਣਪ ਸ਼ੁੱਧ ਸੋਨੇ ਨਾਲ ਵੀ ਨਹੀਂ ਖਰੀਦ ਸੱਕਦੇ।
20 “ਇਸ ਲਈ ਸਿਆਣਪ ਕਿਬੋਁ ਆਉਂਦੀ ਹੈ?
ਅਸੀਂ ਸਮਝ ਨੂੰ ਕਿੱਥੋ ਲੱਭ ਸੱਕਦੇ ਹਾਂ?
21 ਸਿਆਣਪ ਧਰਤੀ ਦੀ ਹਰ ਜਿਉਂਦੀ ਸ਼ੈਅ ਪਾਸੋਂ ਛੁਪੀ ਹੋਈ ਹੈ।
ਅਕਾਸ਼ ਦੇ ਪੰਛੀ ਵੀ ਸਿਆਣਪ ਨੂੰ ਨਹੀਂ ਦੇਖ ਸੱਕਦੇ।
22 ਮੌਤ ਅਤੇ ਤਬਾਹੀ ਆਖਦੀ ਹੈ।
‘ਅਸੀਂ ਸਿਆਣਪ ਨਹੀਂ ਲੱਭੀ,
ਅਜੇ ਅਸੀਂ ਇਸ ਬਾਰੇ ਸਿਰਫ਼ ਅਫ਼ਵਾਹਾਂ ਹੀ ਸੁਣੀਆਂ ਨੇ।’
23 “ਸਿਰਫ਼ ਪਰਮੇਸ਼ੁਰ ਸਿਆਣਪ ਦਾ ਰਾਹ ਜਾਣਦਾ ਹੈ।
ਸਿਰਫ਼ ਪਰਮੇਸ਼ੁਰ ਜਾਣਦਾ ਹੈ ਕਿ ਸਿਆਣਪ ਕਿੱਥੋ ਹੈ।
24 ਪਰਮੇਸ਼ੁਰ ਧਰਤੀ ਦੇ ਅੰਤਾਂ ਨੂੰ ਦੇਖ ਸੱਕਦਾ ਹੈ।
ਪਰਮੇਸ਼ੁਰ ਅਕਾਸ਼ ਹੇਠਲੀ ਹਰ ਸ਼ੈਅ ਨੂੰ ਦੇਖਦਾ ਹੈ।
25 ਪਰਮੇਸ਼ੁਰ ਨੇ ਹਵਾ ਨੂੰ ਇਸ ਦੀ ਸ਼ਕਤੀ ਦਿੱਤੀ।
ਪਰਮੇਸ਼ੁਰ ਨੇ ਨਿਆਂ ਕੀਤਾ ਕਿ ਸਮੁੰਦਰ ਕਿੰਨੇ ਵੱਡੇ ਬਣਾਏ ਜਾਣ।
26 ਪਰਮੇਸ਼ੁਰ ਨੇ ਨਿਆਂ ਕੀਤਾ ਕਿ ਬਾਰਿਸ਼ ਕਿੱਥੋ ਭੇਜੀ ਜਾਵੇ,
ਤੇ ਕੜਕਦੇ ਤੂਫ਼ਾਨਾਂ ਨੂੰ ਕਿੱਥੋ ਜਾਣਾ ਚਾਹੀਦਾ ਹੈ।
27 ਉਸ ਵੇਲੇ ਪਰਮੇਸ਼ੁਰ ਨੇ ਸਿਆਣਪ ਦੇਖੀ ਤੇ ਇਸ ਬਾਰੇ ਸੋਚਿਆ।
ਪਰਮੇਸ਼ੁਰ ਨੇ ਵੇਖਿਆ ਕਿ ਸਿਆਣਪ ਕਿੰਨੀ ਮੁੱਲਵਾਨ ਸੀ ਅਤੇ ਸਿਆਣਪ ਨੂੰ ਮਨਜ਼ੂਰੀ ਦਿੱਤੀ।”
28 ਤੇ ਪਰਮੇਸ਼ੁਰ ਨੇ ਲੋਕਾਂ ਨੂੰ ਆਖਿਆ,
“ਡਰੋ ਤੇ ਯਹੋਵਾਹ ਦਾ ਆਦਰ ਕਰੋ ਇਹੀ ਸਿਆਣਪ ਹੈ।
ਬੁਰੀਆਂ ਗੱਲਾਂ ਨਾ ਕਰੋ ਇਹੀ ਸਮਝ ਹੈ।”
ਸੁਰਗ ਦਾ ਮਾਰਗ ਅਤੇ ਨਰਕ ਦਾ ਮਾਰਗ(A)
13 “ਤੁਸੀਂ ਭੀੜੇ ਫਾਟਕ ਰਾਹੀਂ ਵੜੋ ਕਿਉਂ ਜੋ ਇਹ ਰਾਹ ਸਵਰਗ ਨੂੰ ਖੁਲ੍ਹਦਾ ਹੈ। ਨਰਕ ਦਾ ਰਾਹ ਬਹੁਤ ਖੁਲ੍ਹਾ ਹੈ ਅਤੇ ਬਹੁਤ ਸੁਖਾਲਾ ਹੈ, ਅਤੇ ਤਬਾਹੀ ਵੱਲ ਲਿਜਾਂਦਾ ਹੈ। ਉਸ ਥਾਣੀਂ ਬਹੁਤ ਲੋਕ ਅੰਦਰ ਜਾਂਦੇ ਹਨ। 14 ਪਰ ਉਹ ਫਾਟਕ ਬੜਾ ਭੀੜਾ ਹੈ ਅਤੇ ਔਖਾ ਹੈ ਜਿਹੜਾ ਸੱਚੇ ਜੀਵਨ ਵੱਲ ਨੂੰ ਜਾਂਦਾ ਹੈ। ਅਤੇ ਜਿਹੜੇ ਉਸ ਨੂੰ ਲੱਭਦੇ ਹਨ ਉਹ ਵਿਰਲੇ ਹਨ।
ਲੋਕਾਂ ਦੇ ਕੰਮਾਂ ਤੋਂ ਹੁਸ਼ਿਆਰ ਰਹੋ(B)
15 “ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ, ਉਹ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ, ਪਰ ਅਸਲ ਵਿੱਚ ਉਹ ਬਹੁਤ ਖਤਰਨਾਕ ਬਘਿਆੜਾਂ ਵਰਗੇ ਹਨ। 16 ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਫ਼ਲਾਂ ਤੋਂ ਪਛਾਣੋਂਗੇ। ਚੰਗੇ ਕੰਮ ਭੈੜੇ ਲੋਕਾਂ ਦੁਆਰਾ ਨਹੀਂ ਹੁੰਦੇ ਜਿਵੇਂ ਕੰਡਿਆਲੀਆਂ ਝਾੜੀਆਂ ਤੋਂ ਅੰਗੂਰ ਨਹੀਂ ਹੁੰਦੇ ਅਤੇ ਨਾ ਹੀ ਭਖੜ੍ਹੇ ਤੇ ਅੰਜੀਰ ਉਗਦੇ ਹਨ। 17 ਉਸੇ ਤਰ੍ਹਾਂ ਹਰੇਕ ਚੰਗਾ ਬਿਰਛ ਚੰਗਾ ਫ਼ਲ ਦਿੰਦਾ ਹੈ ਪਰ ਮਾੜਾ ਬਿਰਛ ਮਾੜਾ ਫ਼ਲ ਦਿੰਦਾ ਹੈ। 18 ਚੰਗਾ ਬਿਰਛ ਬੁਰਾ ਫ਼ਲ ਨਹੀਂ ਦੇ ਸੱਕਦਾ ਅਤੇ ਨਾ ਹੀ ਮਾੜਾ ਬਿਰਛ ਚੰਗਾ ਫ਼ਲ ਦੇ ਸੱਕਦਾ ਹੈ। 19 ਹਰੇਕ ਬਿਰਛ ਜਿਹੜਾ ਚੰਗਾ ਫ਼ਲ ਨਹੀਂ ਦਿੰਦਾ ਵੱਢਿਆ ਜਾਂਦਾ ਹੈ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। 20 ਇਸ ਲਈ ਤੁਸੀਂ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦੇ ਫ਼ਲਾਂ ਤੋਂ ਪਛਾਨਣ ਯੋਗ ਹੋਵੋਂਗੇ।
2010 by World Bible Translation Center