Beginning
ਇਸਰਾਏਲ ਚੋ ਚੰਗਾ ਸਮਾਂ ਲੈ ਲਿਆ ਜਾਵੇਗਾ
6 ਹਾਇ! ਉਨ੍ਹਾਂ ਲਈ ਇਹ ਬੜੇ ਦੁੱਖ ਦੀ ਗੱਲ ਹੈ ਜੋ ਸੀਯੋਨ ਵਿੱਚ ਅਰਾਮ ਕਰ ਰਹੇ ਹਨ।
ਅਤੇ ਉਹ ਲੋਕ ਜੋ ਸਾਮਰਿਯਾ ਦੇ ਪਰਬਤ ਤੇ ਆਪਣੇ-ਆਪ ਨੂੰ ਮਹਿਫ਼ੂਜ਼ ਸਮਝ ਰਹੇ ਹਨ।
ਤੁਸੀਂ ਸਭ ਤੋਂ ਖਾਸ ਕੌਮ ਦੇ “ਮਹੱਤਵਪੂਰਣ” ਆਗੂ ਹੋ ਜਿਨ੍ਹਾਂ ਕੋਲ
“ਇਸਰਾਏਲ ਦਾ ਘਰਾਣਾ” ਮੱਤ ਲੈਣ ਆਉਂਦਾ ਹੈ।
2 ਕਲਨਹ ਨੂੰ ਜਾਵੋ
ਅਤੇ ਉੱਥੋਂ ਮਹਾਨ ਹਮਾਬ ਵੱਲ ਜਾਵੋ ਫ਼ਿਰ ਫ਼ਲਿਸਤੀਆਂ ਦੇ ਗਬ ਨੂੰ
ਜਾਓ ਕੀ ਤੁਸੀਂ ਇਨ੍ਹਾਂ ਰਾਜਾਂ ਤੋਂ ਚੰਗੇ ਹੋ?
ਨਹੀਂ! ਉਨ੍ਹਾਂ ਦੇ ਦੇਸ ਤੁਹਾਡੇ ਨਾਲੋਂ ਵੱਧੇਰੇ ਵੱਡੇ ਤੇ ਵਿਸ਼ਾਲ ਹਨ।
3 ਤੁਸੀਂ ਲੋਕ ਸੋਚਦੇ ਹੋਂ ਕਿ ਸਜ਼ਾ ਦੂਰ ਹੈ,
ਅਤੇ ਇਸੇ ਲਈ ਤੁਸੀਂ ਹਿੰਸਾ ਨਾਲ ਰਾਜ ਕਰਦੇ ਹੋ।
4 ਤੁਸੀਂ ਹਾਬੀ ਦੰਦ ਦੇ ਪਲੰਘਾਂ ਤੇ ਸੌਁਦੇ ਹੋ
ਅਤੇ ਆਪਣੇ ਸੋਫ਼ਿਆਂ ਤੇ ਲੇਟਦੇ ਹੋ
ਅਤੇ ਇੱਜੜ ਚੋ ਲੇਲੇ ਅਤੇ
ਆਪਣੇ ਤਬੇਲਿਆਂ ਚੋ ਵੱਛੇ ਖਾਂਦੇ ਹੋ।
5 ਆਪਣੇ ਰਬਾਬ ਵਜਾਉਂਦੇ,
ਅਤੇ ਦਾਊਦ ਵਾਂਗਰਾਂ, ਆਪਣੇ ਸੰਗੀਤਕ ਸਾਜ਼ਾਂ ਤੇ ਰਿਆਜ਼ ਕਰਦੇ ਹੋ।
6 ਖਾਸ ਕਟੋਰਿਆਂ ਵਿੱਚ ਸ਼ਰਾਬ ਪੀਂਦੇ ਹੋ
ਵੱਧੀਆਂ ਤੋਂ ਵੱਧੀਆ ਅਤਰ ਲਗਾਉਂਦੇ ਹੋ
ਅਤੇ ਤੁਸੀਂ ਯੂਸਫ਼ ਦੇ ਘਰਾਣੇ ਦੀ ਤਬਾਹੀ
ਤੇ ਜ਼ਰਾ ਵੀ ਫ਼ਿਕਰਮੰਦ ਨਹੀਂ ਹੋ।
7 ਉਹ ਲੋਕ ਆਪਣੇ-ਆਪ ਆਨੰਦ ਮਾਨਣੋ ਹਟ ਜਾਣਗੇ। ਉਹ ਫੜੇ ਜਾਣ ਵਾਲੇ ਅਤੇ ਦੇਸ਼-ਨਿਕਾਲਾ ਦਿੱਤੇ ਜਾਣ ਲਈ ਪਹਿਲੇ ਹੋਣਗੇ। 8 ਯਹੋਵਾਹ ਮੇਰੇ ਪ੍ਰਭੂ ਨੇ ਆਪਣਾਂ ਨਾਉਂ ਵਰਤ ਕੇ ਸੌਂਹ ਖਾਧੀ। ਅਤੇ ਯਹੋਵਾਹ ਪਰਮੇਸ਼ੁਰ ਸਰਬ ਸ਼ਕਤੀਮਾਨ ਨੇ ਇਹ ਇਕਰਾਰ ਕੀਤਾ:
“ਯਾਕੂਬ ਨੂੰ ਜਿਨ੍ਹਾਂ ਗੱਲਾਂ ਦਾ ਹਂਕਾਰ ਹੈ
ਮੈਂ ਉਨ੍ਹਾਂ ਤੋਂ ਨਫ਼ਰਤ ਕਰਦਾ ਹਾਂ।
ਮੈਨੂੰ ਉਸ ਦੇ ਮਜ਼ਬੂਤ ਕਿਲਿਆਂ ਤੋਂ ਵੀ ਨਫਰਤ ਹੈ
ਅਤੇ ਮੈਂ ਉਸ ਸ਼ਹਿਰ ਵਿੱਚਲਾ ਸਭ ਕੁਝ ਉਨ੍ਹਾਂ ਦੇ ਦੁਸ਼ਮਣਾਂ ਨੂੰ ਸੌਂਪ ਦਿਆਂਗਾ।”
ਬੋੜੇ ਜਿਹੇ ਇਸਰਾਏਲੀ ਹੀ ਜਿਉਂਦੇ ਛੱਡੇ ਜਾਣਗੇ
9 ਉਸ ਵੇਲੇ ਇੱਕ ਘਰ ਵਿੱਚ ਦਸ ਮਨੁੱਖ ਬਚਣਗੇ, ਪਰ ਉਹ ਵੀ ਮਰ ਜਾਣਗੇ। 10 ਅਤੇ ਜਦੋਂ ਕੋਈ ਮਨੁੱਖ ਮਰੇਗਾ ਤਾਂ ਉਸਦਾ ਕੋਈ ਰਿਸ਼ਤੇਦਾਰ ਉਸ ਨੂੰ ਲੈ ਕੇ ਜਲਾਉਣ ਲਈ ਆਵੇਗਾ ਅਤੇ ਉਸ ਨੂੰ ਜਲਾਕੇ ਉਸਦੀਆਂ ਹੱਡੀਆਂ ਨਾਲ ਲੈ ਜਾਵੇਗਾ। “ਅਤੇ ਉਸ ਨੂੰ ਜੋ ਕੋਈ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਆਕੇ ਆਖੇਗਾ ਕਿ ਕੀ ਤੇਰੇ ਨਾਲ ਕੋਈ ਹੋਰ ਵੀ ਲੋਬ ਹੈ?”
ਉਹ ਮਨੁੱਖ ਬੋਲੇਗਾ, “ਨਹੀਂ …।”
ਪਰ ਉਸ ਦਾ ਰਿਸ਼ਤੇਦਾਰ ਉਸ ਨੂੰ ਵਿੱਚਾਲੇ ਹੀ ਟੋਕੇਗਾ ਤੇ ਕਹੇਗਾ, “ਚੁੱਪ ਰਹਿ! ਅਸੀਂ ਯਹੋਵਾਹ ਦੇ ਨਾਉਂ ਦਾ ਜ਼ਿਕਰ ਨਹੀਂ ਕਰਨਾ।”
11 ਵੇਖੋ, ਯਹੋਵਾਹ ਪਰਮੇਸ਼ੁਰ ਹੁਕਮ ਦੇਵੇਗਾ
ਅਤੇ ਵੱਡੇ-ਵੱਡੇ ਘਰ ਟੁਕੜੇ-ਟੁਕੜੇ ਹੋ ਜਾਣਗੇ
ਅਤੇ ਛੋਟੇ ਘਰ ਛੋਟੇ ਟੁਕੜਿਆਂ ਵਿੱਚ ਬਦਲ ਜਾਣਗੇ।
12 ਕੀ ਘੋੜੇ ਭਲਾ ਖੁਲ੍ਹੀਆਂ ਚਟਾਨਾਂ ਉੱਪਰ ਦੌੜਦੇ ਹਨ?
ਨਹੀਂ! ਤੇ ਨਾ ਹੀ ਲੋਕ ਗਊਆਂ ਨਾਲ ਸਮੁੰਦਰ ਵਾਹੁਂਦੇ ਹਨ!
ਪਰ ਤੁਸੀਂ ਸਭ ਕੁਝ ਉਲਟਾਅ-ਪੁਲਟਾਅ ਦਿੱਤਾ ਤੁਸੀਂ ਨੇਕੀ ਨੂੰ ਜ਼ਹਰ ਵਿੱਚ
ਅਤੇ ਨਿਪ ਖੱਤਾ ਨੂੰ ਕੌੜੀ ਜ਼ਹਰ ਵਿੱਚ ਬਦਲ ਦਿੱਤਾ।
13 ਤੁਸੀਂ ਲੇ-ਡੇਬਾਰ ਉੱਤੇ ਖੁਸ਼ ਹੁੰਦੇ ਹੋ
ਅਤੇ ਤੁਸੀਂ ਆਖਦੇ ਹੋ “ਅਸੀਂ ਕਾਰਨੀਅਮ ਤੇ ਆਪਣੀ ਖੁਦ ਦੀ ਤਾਕਤ ਨਾਲ ਕਬਜ਼ਾ ਕੀਤਾ।”
14 “ਪਰ ਹੇ ਇਸਰਾਏਲ! ਮੈਂ ਤੁਹਾਡੇ ਵਿਰੁੱਧ ਕੌਮ ਠਹਿਰਾਵਾਂਗਾ ਜਿਹੜੀ ਤੁਹਾਡੇ ਪੂਰੇ ਦੇਸ ਤੇ ਸੰਕਟ ਲਿਆਵੇਗੀ। ਉਹ ਤੁਹਾਨੂੰ ਹਮਾਬ ਦੇ ਰਸਤੇ ਤੋਂ ਲੈ ਕੇ ਅਰਬਾਹ ਤੀਕ ਸਤਾਵੇਗੀ।” ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਨੇ ਇਉਂ ਆਖਿਆ।
ਟਿੱਡੀਦਲ ਦੇ ਦਰਸ਼ਨ
7 ਯਹੋਵਾਹ ਨੇ ਮੈਨੂੰ ਇਉਂ ਵਿਖਾਇਆ। ਜਦੋਂ ਦੂਜੀ ਫ਼ਸਲ ਤਿਆਰ ਹੋ ਰਹੀ ਸੀ, ਉਸ ਵਕਤ ਉਸ ਨੇ ਇੱਕ ਟਿੱਡੀਦਲ ਬਣਾਇਆ ਅਤੇ ਉਹ ਹਾੜੀ ਸ਼ਾਹੀ ਵਾਢੀ ਦੇ ਮਗਰੋਂ ਸੀ। 2 ਟਿੱਡੀਦਲ ਸਾਰੇ ਦੇਸ ਦਾ ਘਾਹ ਖਾ ਗਿਆ। ਉਸ ਉਪਰੰਤ ਮੈਂ ਕਿਹਾ, “ਯਹੋਵਾਹ, ਮੇਰੇ ਪ੍ਰਭੂ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਸਾਨੂੰ ਮੁਆਫ਼ ਕਰਦੇ! ਯਾਕੂਬ ਕਿਵੇਂ ਬਚੇਗਾ! ਉਹ ਅਜੇ ਬਹੁਤ ਛੋਟਾ ਹੈ!”
3 ਤਦ ਯਹੋਵਾਹ ਨੇ ਇਸ ਬਾਬਤ ਆਪਣਾ ਮਨ ਬਦਲ ਲਿਆ ਅਤੇ ਉਸ ਨੇ ਆਖਿਆ, “ਅਜਿਹਾ ਨਹੀਂ ਹੋਵੇਗਾ।”
ਅੱਗ ਦੇ ਦਰਸ਼ਨ
4 ਯਹੋਵਾਹ, ਮੇਰੇ ਪ੍ਰਭੂ ਨੇ ਮੈਨੂੰ ਇਹ ਵਸਤਾਂ ਵਿਖਾਈਆਂ। ਮੈਂ ਯਹੋਵਾਹ ਪਰਮੇਸ਼ੁਰ ਨੂੰ ਅੱਗ ਦੁਆਰਾ ਨਿਆਂ ਲਈ ਪੁਕਾਰਦਿਆਂ ਵੇਖਿਆ ਅਤੇ ਉਸ ਅੱਗ ਨੇ ਵੱਡੀ ਡੂੰਘਾਈ ਨੂੰ ਵੀ ਤਬਾਹ ਕਰ ਦਿੱਤਾ। ਇਸਦੇ ਜ਼ਮੀਨ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ। 5 ਪਰ ਮੈਂ ਆਖਿਆ, “ਹੇ ਯਹੋਵਾਹ ਪਰਮੇਸ਼ੁਰ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਇਹ ਸਭ ਰੋਕਦੇ! ਯਾਕੂਬ ਅਜੇ ਬਹੁਤ ਛੋਟਾ ਹੈ, ਉਹ ਇਉਂ ਬਚ ਨਹੀਂ ਪਾਵੇਗਾ।”
6 ਤਦ ਯਹੋਵਾਹ ਪਰਮੇਸ਼ੁਰ ਨੇ ਆਪਣਾ ਇਰਾਦਾ ਬਦਲਿਆ ਅਤੇ ਯਹੋਵਾਹ ਨੇ ਆਖਿਆ, “ਇਉਂ ਵੀ ਨਹੀਂ ਹੋਵੇਗਾ।”
ਸਾਹਲ ਦੇ ਦਰਸ਼ਨ
7 ਯਹੋਵਾਹ ਨੇ ਮੈਨੂੰ ਇਹ ਦਰਸਾਇਆ: ਯੋਹਵਾਹ (ਲਾਟੂ) ਸਾਹਲ ਨੂੰ ਹੱਥ ਵਿੱਚ ਲੈ ਕੇ ਇੱਕ ਦੀਵਾਰ ਦੇ ਨਾਲ ਖੜ੍ਹਾ ਹੋ ਗਿਆ। ਕੰਧ ਸਾਹਲ ਦੀ ਸਹਾਇਤਾ ਨਾਲ ਉਸਾਰੀ ਗਈ ਸੀ। 8 ਯਹੋਵਾਹ ਨੇ ਮੈਨੂੰ ਇਹ ਵਿਖਾਇਆ, “ਆਮੋਸ! ਤੂੰ ਕੀ ਵੇਖਦਾ ਹੈਂ?”
ਮੈਂ ਕਿਹਾ, “ਸਾਹਲ!” ਫ਼ਿਰ ਮੇਰੇ ਪ੍ਰਭੂ ਨੇ ਆਖਿਆ, “ਵੇਖ! ਮੈਂ ਆਪਣੇ ਲੋਕਾਂ, ਇਸਰਾਏਲੀਆਂ ਨੂੰ ਇੱਕ ਸਾਹਲ ਨਾਲ ਮਿਣ ਰਿਹਾ ਹਾਂ। ਮੈਂ ਫ਼ੇਰ ਕਦੀ ਵੀ ਉਨ੍ਹਾਂ ਦੇ ਪਾਪਾਂ ਨੂੰ ਨਹੀਂ ਨਕਾਰਾਂਗਾ। 9 ਇਸਹਾਕ ਦੇ ਉੱਚੇ ਥਾਂ ਵੀਰਾਨ ਕੀਤੇ ਜਾਣਗੇ। ਇਸਰਾਏਲ ਦੇ ਪਵਿੱਤਰ ਅਸਥਾਨ ਕੂੜੇ ਦੇ ਢੇਰ ’ਚ ਬਦਲ ਦਿੱਤੇ ਜਾਣਗੇ। ਮੈਂ ਯਾਰਾਬੁਆਮ ਦੇ ਘਰਾਣੇ ਦੇ ਵਿਰੁੱਧ ਹਮਲਾ ਕਰਾਂਗਾ ਅਤੇ ਉਸ ਦੇ ਘਰਾਣੇ ਨੂੰ ਤਲਵਾਰਾਂ ਨਾਲ ਵੱਢ ਸੁੱਟਾਂਗਾ।”
ਅਮਸਯਾਹ ਵੱਲੋਂ ਆਮੋਸ ਨੂੰ ਰੋਕਣ ਦੀ ਕੋਸ਼ਿਸ਼
10 ਤਦ ਬੈਤ-ੇਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਇਹ ਸੁਨੇਹਾ ਭੇਜਿਆ, “ਆਮੋਸ ਤੇਰੇ ਵਿਰੁੱਧ ਮਤਾ ਪਕਾ ਰਿਹਾ ਹੈ ਅਤੇ ਉਹ ਇਸਰਾਏਲ ਦੀ ਪਰਜਾ ਨੂੰ ਤੇਰੇ ਵਿਰੁੱਧ ਭੜਕਾਅ ਰਿਹਾ ਹੈ। ਦੇਸ ਉਸ ਦੀਆਂ ਸਾਰੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰ ਸੱਕਦਾ। 11 ਆਮੋਸ ਕਹਿੰਦਾ ਹੈ, ‘ਯਰਾਬੁਆਮ ਤਲਵਾਰ ਨਾਲ ਵੱਢਿਆ ਜਾਵੇਗਾ ਅਤੇ ਇਸਰਾਏਲ ਦੀ ਪਰਜਾ ਆਪਣੇ ਦੇਸ ਵਿੱਚੋਂ ਅਸੀਰ ਕਰਕੇ ਬਾਹਰ ਜਾਵੇਗੀ।’”
12 ਅਮਸਯਾਹ ਨੇ ਆਮੋਸ ਨੂੰ ਇਹ ਵੀ ਆਖਿਆ, “ਹੇ ਪੈਗੰਬਰ, ਬੱਲੇ ਯਹੂਦਾਹ ਵੱਲ ਚੱਲਾ ਜਾ ਅਤੇ ਉੱਥੇ ਜਾਕੇ ਖਾ ਓੱਥੇ ਆਪਣੀ ਪ੍ਰਚਾਰ ਕਰ। 13 ਪਰ ਇੱਥੇ ਬੈਤ-ਏਲ ਵਿੱਚ ਹੋਰ ਵੱਧੇਰੇ ਭਵਿੱਖਬਾਣੀ ਨਾ ਕਰ। ਇਹ ਰਾਜੇ ਦਾ ਪਵਿੱਤਰ ਅਸਥਾਨ ਅਤੇ ਇਸਰਾਏਲ ਦਾ ਮੰਦਰ ਹੈ।”
14 ਤਦ ਆਮੋਸ ਨੇ ਅਮਸਯਾਹ ਨੂੰ ਆਖਿਆ, “ਮੈਂ ਕੋਈ ਪੇਸ਼ਾਵਰ ਨਬੀ ਨਹੀਂ ਤੇ ਨਾ ਹੀ ਮੈਂ ਨਬੀਆਂ ਦੇ ਘਰਾਣੇ ਵਿੱਚੋਂ ਹਾਂ ਸਗੋਂ ਮੈਂ ਤਾਂ ਇੱਕ ਆਜੜੀ ਹਾਂ ਅਤੇ ਅੰਜੀਰ ਦੇ ਦ੍ਰੱਖਤਾਂ ਦੀ ਰਾਖੀ ਕਰਦਾ ਹਾਂ। 15 ਮੈਂ ਤਾਂ ਆਜੜੀ ਸਾਂ ਅਤੇ ਯਹੋਵਾਹ ਨੇ ਮੈਨੂੰ ਇੱਜੜ ਦੇ ਪਿੱਛੇ ਜਾਂਦੇ ਨੂੰ ਲਿਆ ਅਤੇ ਮੈਨੂੰ ਆਖਿਆ, ‘ਜਾ, ਅਤੇ ਜਾਕੇ ਇਸਰਾਏਲ ਵਿੱਚ ਮੇਰੇ ਲੋਕਾਂ ਨੂੰ ਅਗੰਮੀ ਵਾਕ ਆਖ।’ 16 ਇਸ ਲਈ ਯਹੋਵਾਹ ਦੇ ਸੰਦੇਸ਼ ਨੂੰ ਸੁਣੋ! ਤੂੰ ਆਖਦਾ ਹੈਂ ਕਿ ‘ਇਸਰਾਏਲ ਦੇ ਵਿਰੁੱਧ ਅਗੰਮ ਵਾਕ ਨਾ ਵਾਚ। ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪ੍ਰਚਾਰ ਨਾ ਕਰ।’ 17 ਪਰ ਯਹੋਵਾਹ ਆਖਦਾ ਹੈ: ‘ਤੇਰੀ ਪਤਨੀ ਸ਼ਹਿਰ ਵਿੱਚ ਵੇਸਵਾ ਬਣੇਗੀ ਅਤੇ ਤੇਰੇ ਪੁੱਤਰ ਅਤੇ ਧੀਆਂ ਤਲਵਾਰ ਨਾਲ ਵੱਢੇ ਜਾਣਗੇ ਅਤੇ ਦੂਜੇ ਲੋਕ ਤੇਰੀ ਧਰਤੀ ਖੋਹ ਕੇ ਆਪਸ ਵਿੱਚ ਵੰਡ ਲੈਣਗੇ ਅਤੇ ਤੂੰ ਓਪਰੀ ਧਰਤੀ ਉੱਤੇ ਜਾਕੇ ਮਰੇਂਗਾ ਅਤੇ ਇਸਰਾਏਲ ਦੀ ਪਰਜਾ ਅਵੱਸ਼ ਹੀ ਬੰਦੀ ਬਣਾ ਕੇ ਦੂਜੀ ਧਰਤੀ ਤੇ ਅਸੀਰ ਕੀਤੇ ਜਾਣਗੇ।’”
ਪੱਕੇ ਫ਼ਲ ਦੇ ਦਰਸ਼ਨ
8 ਯਹੋਵਾਹ ਮੇਰੇ ਸੁਆਮੀ ਨੇ ਮੈਨੂੰ ਗਰਮੀਆਂ ਦੇ ਫ਼ਲਾਂ ਦੀ ਇੱਕ ਟੋਕਰੀ ਵਿਖਾਈ। 2 ਯਹੋਵਾਹ ਨੇ ਮੈਨੂੰ ਆਖਿਆ, “ਆਮੋਸ, ਤੂੰ ਕੀ ਵੇਖਦਾ ਹੈਂ?”
ਮੈਂ ਕਿਹਾ, “ਗਰਮੀ ਦੀ ਰੁੱਤ ਦੇ ਫਲਾਂ ਦੀ ਇੱਕ ਟੋਕਰੀ।”
ਫ਼ਿਰ ਯਹੋਵਾਹ ਨੇ ਮੈਨੂੰ ਆਖਿਆ, “ਮੇਰੇ ਲੋਕਾਂ (ਇਸਰਾਏਲੀਆਂ) ਦਾ ਅੰਤ ਆ ਗਿਆ ਹੈ। ਮੈਂ ਹੋਰ ਉਨ੍ਹਾਂ ਦੇ ਪਾਪਾਂ ਨੂੰ ਨਹੀਂ ਨਕਾਰਾਂਗਾ। 3 ਮੰਦਰ ਦੇ ਭਜਨ ਵੈਣਾਂ ਵਿੱਚ ਬਦਲ ਜਾਣਗੇ। ਯਹੋਵਾਹ ਮੇਰੇ ਸੁਆਮੀ ਪ੍ਰਭੂ ਨੇ ਇਹ ਕੁਝ ਆਖਿਆ। ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਹੋਣਗੀਆਂ। ਚੁੱਪ ਕਰਕੇ ਲੋਕ ਉਨ੍ਹਾਂ ਲਾਸ਼ਾਂ ਨੂੰ ਚੁੱਕਣਗੇ ਅਤੇ ਕੂੜੇ ਦੇ ਢੇਰ ਉੱਪਰ ਸੁੱਟ ਆਉਣਗੇ।”
ਇਸਰਾਏਲ ਦੇ ਵਪਾਰੀਆਂ ਨੂੰ ਸਿਰਫ਼ ਧੰਨ ਇਕੱਠਾ ਕਰਨ ਦਾ ਲਾਲਚ
4 ਮੇਰੀ ਗੱਲ ਸੁਣੋ! ਤੁਸੀਂ ਜੋ ਇਸ ਦੇਸ ਦੇ ਗਰੀਬਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਹੋ
ਅਤੇ ਉਨ੍ਹਾਂ ਨੂੰ ਕੁਚਲਦੇ ਹੋ।
5 ਤੁਸੀਂ ਵਪਾਰੀ ਆਖਦੇ ਹੋ,
“ਅਮਸਿਆ ਕੱਦੋਂ ਲੰਘੇਗੀ ਤਾਂ ਜੋ ਅਸੀਂ ਅਨਾਜ ਖਰੀਦ ਸੱਕੀਏ।
ਸਬਤ ਕਦੋਂ ਖਤਮ ਹੋਵੇਗਾ,
ਤਾਂ ਜੋ ਅਸੀਂ ਕਣਕ ਵੇਚ ਸੱਕੀਏ।
ਇੰਝ ਅਸੀਂ ਗ਼ਲਤ ਤੋਂਲਾਂ
ਅਤੇ ਮਾਪਾਂ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਧੋਖਾ ਦੇ ਸੱਕਦੇ ਹਾਂ।
6 ਗਰੀਬ ਕਰਜਾ ਲਾਉਣ ਤੋਂ ਅਸਮਰੱਬ ਹਨ
ਇਸ ਲਈ ਉਨ੍ਹਾਂ ਨੂੰ ਅਸੀਂ ਗੁਲਾਮ ਬਣਾਕੇ ਖਰੀਦੀਏ
ਅਸੀਂ ਉਨ੍ਹਾਂ ਗਰੀਬਾਂ ਨੂੰ ਇੱਕ ਜੁਤ੍ਤੇ ਦੇ ਜੋੜੇ ਦੇ ਮੁੱਲ ਵੱਟ ਲਵਾਂਗੇ।
ਅਤੇ ਆਪਣੀ ਰਹਿੰਦ-ਖੁੰਹਦ ਕਣਕ ਨੂੰ ਵੀ ਵੇਚੀਏ।”
7 ਯਹੋਵਾਹ ਨੇ ਯਾਕੂਬ ਦੇ ਹੰਕਾਰ ਦੀ ਸੌਂਹ ਖਾਧੀ ਹੈ:
“ਮੈਂ ਉਨ੍ਹਾਂ ਦੀਆਂ ਕਰਤੂਤਾਂ ਨੂੰ ਕਦੇ ਵੀ ਨਾ ਭੁੱਲਾਂਗਾ।
8 ਉਨ੍ਹਾਂ ਕਰਤੂਤਾਂ ਕਾਰਣ ਸਾਰਾ ਦੇਸ਼ ਕੰਬੇਗਾ।
ਇਸ ਧਰਤੀ ਤੇ ਰਹਿੰਦਾ ਹਰ ਮੁਨੱਖ ਉਨ੍ਹਾਂ ਮਰਿਆਂ ਹੋਇਆਂ ਲਈ ਰੋਵੇਗਾ।
ਅਤੇ ਸਾਰਾ ਦੇਸ ਮਿਸਰ ਵਿੱਚਲੇ ਨੀਲ ਦਰਿਆ ਵਾਂਗ ਚਢ਼ਕੇ ਡਿੱਗੇਗਾ।
ਇਹ ਧਰਤੀ ਹੇਠਾਂ ਡੁੱਬ ਜਾਵੇਗੀ।”
9 ਯਹੋਵਾਹ ਮੇਰੇ ਸੁਆਮੀ ਨੇ ਇਹ ਸ਼ਬਦ ਆਖੇ,
“ਉਸ ਵਕਤ, ਮੈਂ ਸੂਰਜ ਨੂੰ ਦੁਪਿਹਰ ਵੇਲੇ ਹੀ ਲਾਅ ਦੇਵਾਂਗਾ
ਅਤੇ ਸਾਫ਼ ਦਿਨੇ ਹੀ ਧਰਤੀ ਨੂੰ ਹਨੇਰੇ ਨਾਲ ਢੱਕੱ ਦੇਵਾਂਗਾ।
10 ਮੈਂ ਤੁਹਾਡੀਆਂ ਛੁੱਟੀਆਂ ਪਰਬਾਂ ਨੂੰ ਮਰਿਆਂ ਦੇ ਵੈਣਾਂ ਵਿੱਚ ਬਦਲ ਦੇਵਾਂਗਾ।
ਤੁਹਾਡੇ ਸਾਰੇ ਭਜਨ ਗੀਤ ਸੋਗੀ ਗੀਤਾਂ ’ਚ ਬਦਲ ਜਾਣਗੇ
ਤੇ ਹਰ ਇੱਕ ਦੇ ਜਿਸਮ ਤੇ ਸੋਗ ਦੇ ਵਸਤਰ ਹੋਣਗੇ
ਤੇ ਹਰ ਇੱਕ ਦਾ ਸਿਰ ਗੰਜਾ ਕਰਾਂਗਾ
ਮੈਂ ਉਸ ਨੂੰ ਇੱਕਲੌਤੇ ਪੁੱਤਰ ਦੇ ਸੋਗ ਵਾਂਗ
ਅਤੇ ਉਸਦਾ ਅੰਤ ਭੈੜੇ ਦਿਨ ਜਿਹਾ ਕਰਾਂਗਾ।”
ਪਰਮੇਸ਼ੁਰ ਦੇ ਵਾਕ ਦੇ ਆਉਣ ਦੇ ਨਾਲ ਹੀ ਭੁੱਖ ਦਾ ਭਿਆਨਕ ਸਮਾਂ
11 ਯਹੋਵਾਹ ਮੇਰਾ ਸੁਆਮੀ ਆਖਦਾ ਹੈ:
“ਉਹ ਦਿਨ ਆ ਰਹੇ ਹਨ
ਜਦੋਂ ਮੈਂ ਇਸ ਧਰਤੀ ਉੱਪਰ ਭੁੱਖ ਦਾ ਸਮਾਂ ਅਤੇ ਕਾਲ ਲੈ ਆਵਾਂਗਾ।
ਲੋਕ ਰੋਟੀ ਲਈ ਭੁੱਖੇ ਨਾ ਹੋਣਗੇ ਉਹ ਪਾਣੀ ਲਈ ਪਿਆਸੇ ਨਾ ਹੋਣਗੇ।
ਨਹੀਂ, ਉਹ ਯਹੋਵਾਹ ਦੀ ਆਵਾਜ਼ ਸੁਣਨ ਦੇ ਭੁੱਖੇ ਹੋਣਗੇ।
12 ਲੋਕ ਆਪਣੇ ਦੇਸ ਵਿੱਚ, ਸਮੁੰਦਰ ਤੋਂ ਸਮੁੰਦਰ,
ਉੱਤਰ ਤੋਂ ਪੂਰਬ ਤੀਕ ਘੁੰਮਦੇ ਫ਼ਿਰਣਗੇ।
ਉਹ ਯਹੋਵਾਹ ਦੇ ਸੰਦੇਸ਼ ਨੂੰ ਭਾਲਦੇ ਇੱਧਰੋ
ਉੱਧਰ ਘਂਮਦੇ ਫ਼ਿਰਣਗੇ ਪਰ ਉਹ ਇਸ ਨੂੰ ਖੋਜ ਨਾ ਸੱਕਣਗੇ।
13 ਉਸ ਵਕਤ, ਖੂਬਸੂਰਤ ਨੌਜੁਆਨ
ਅਤੇ ਮੁਟਿਆਰਾਂ ਸਭ ਪਿਆਸ ਨਾਲ ਨਢਾਲ ਹੋ ਜਾਣਗੇ।
14 ਲੋਕ ਸਾਮਰਿਯਾ ਦੇ ਵੱਛੇ ਦੇਵਤੇ ਦੀ ਸੌਂਹ ਖਾਕੇ ਕਹਿੰਦੇ ਹਨ:
‘ਹੇ ਦਾਨ, ਅਸੀਂ ਤੇਰੇ ਪਰਮੇਸ਼ੁਰ ਦੇ ਜੀਵਨ ਦੀ,
ਅਤੇ ਬਏਰਸ਼ਬਾ ਦੇ ਪਰਮੇਸ਼ੁਰ ਦੇ ਜੀਵਨ ਦੀ ਸੌਂਹ ਖਾਂਦੇ ਹਾਂ …।’
ਪਰ ਉਹ ਅਜਿਹੇ ਡਿੱਗਣਗੇ
ਕਿ ਮੁੜ ਉੱਠਣ ਦੇ ਕਾਬਿ।”
ਜਗਵੇਦੀ ਕੋਲ ਖੜ੍ਹੇ ਯਹੋਵਾਹ ਦੇ ਦਰਸ਼ਨ
9 ਮੈਂ ਆਪਣੇ ਪ੍ਰਭੂ ਨੂੰ ਜਗਵੇਦੀ ਕੋਲ ਖੜਿਆਂ ਵੇਖਿਆ। ਉਸ ਨੇ ਕਿਹਾ,
“ਥੰਮਾਂ ਦੀਆਂ ਟੀਸੀਆਂ ਤੇ ਸੱਟ ਮਾਰੋ ਤਾਂ
ਜੋ ਸਾਰੀ ਇਮਾਰਤ ਦਹਲੀਜ਼ ਤਾਈਂ ਹਿੱਲ ਜਾਵੇ।
ਥੰਮਾਂ ਨੂੰ ਲੋਕਾਂ ਦੇ ਸਿਰਾਂ ਉੱਪਰ ਡੇਗ ਦਿਓ।
ਜੇਕਰ ਕੋਈ ਮਨੁੱਖ ਜਿਉਂਦਾ ਬਚ ਜਾਵੇ ਤਾਂ ਉਸ ਨੂੰ ਮੈਂ ਤਲਵਾਰ ਨਾਲ ਮਾਰ ਦਿਆਂਗਾ।
ਭਾਵੇਂ ਕੋਈ ਮਨੁੱਖ ਬਚਣ ਦੀ ਕੋਸ਼ਿਸ਼ ਕਰੇ, ਉਹ ਬਚ ਨਹੀਂ ਪਾਵੇਗਾ।
2 ਭਾਵੇਂ ਉਹ ਹੇਠਾਂ ਸ਼ਿਓਲ ਤੀਕ ਵੀ ਪੁੱਟ ਲੈਣ,
ਮੈਂ ਉਨ੍ਹਾਂ ਨੂੰ ਉੱਥੋਂ ਵੀ ਕੱਢ ਲਿਆਵਾਂਗਾ
ਤੇ ਜੇਕਰ ਉਹ ਅਕਾਸ਼ ਤੀਕ ਚੜ੍ਹ ਜਾਣ,
ਮੈਂ ਉਨ੍ਹਾਂ ਨੂੰ ਉੱਥੋਂ ਹੇਠਾ ਲੈ ਆਵਾਂਗਾ।
3 ਜੇਕਰ ਉਹ ਕਰਮਲ ਦੀ ਪਹਾੜੀ ਉੱਪਰ ਲੁਕ ਜਾਣ,
ਮੈਂ ਉੱਥੋਂ ਵੀ ਉਨ੍ਹਾਂ ਨੂੰ ਭਾਲ ਕੇ ਲੈ ਜਾਵਾਂਗਾ।
ਜੇਕਰ ਉਹ ਮੇਰੇ ਤੋਂ ਬਚਣ ਲਈ ਸਮੁੰਦਰ ਦੇ ਤਲ ਤੀਕ ਵੀ ਲਹਿ ਜਾਣ ਤਾਂ
ਮੈਂ ਸੱਪ ਨੂੰ ਹੁਕਮ ਦੇਵਾਂਗਾ ਕਿ ਉਹ ਉਨ੍ਹਾਂ ਨੂੰ ਡੱਸ ਲਵੇਗਾ।
4 ਜੇਕਰ ਉਹ ਆਪਣੇ ਵੈਰੀਆਂ ਦੇ ਹੱਥ ਅਸੀਰ ਹੋ ਜਾਣ ਤਾਂ
ਉਹ ਮੇਰੇ ਹੁਕਮ ਨਾਲ ਤਲਵਾਰ ਨਾਲ ਵੱਢੇ ਜਾਣਗੇ।
ਹਾਂ, ਮੈਂ ਉਨ੍ਹਾਂ ਉੱਪਰ ਨਜ਼ਰ ਰੱਖਾਂਗਾ
ਪਰ ਉਨ੍ਹਾਂ ਦੀ ਭਲਾਈ ਲਈ ਨਹੀਂ ਸਗੋਂ ਉਨ੍ਹਾਂ
ਤੇ ਮੁਸੀਬਤ ਲਿਆਉਣ ਲਈ ਕਰਾਂਗਾ।”
ਸਜ਼ਾ ਲੋਕਾਂ ਨੂੰ ਤਬਾਹ ਕਰ ਦੇਵੇਗੀ
5 ਮੇਰਾ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਧਰਤੀ ਨੂੰ ਛੂਹੇਗਾ
ਅਤੇ ਧਰਤੀ ਪਿਘਲ ਜਾਵੇਗੀ।
ਤਾਂ ਉਸ ਵਕਤ ਧਰਤੀ ਤੇ ਵੱਸਦੇ ਜੀਵ ਮੋਇਆਂ ਲਈ ਪਿੱਟਣਗੇ।
ਧਰਤੀ ਮਿਸਰ ਦੇ ਵਗਦੇ ਨੀਲ ਦਰਿਆ ਵਾਂਗ ਚਢ਼ੇਗੀ ਫ਼ਿਰ ਉਤਰੇਗੀ।
6 ਯਹੋਵਾਹ ਜੋ ਅਕਾਸ ਵਿੱਚ ਆਪਣੇ ਘਰ ਉਸਾਰਦਾ ਹੈ,
ਉਹ ਧਰਤੀ ਉੱਪਰ ਆਪਣਾ ਤਹਿਖਾਨਾ ਸਥਾਪਿਤ ਕਰਦਾ ਹੈ,
ਉਹ ਸਾਗਰਾਂ ਦੇ ਪਾਣੀਆਂ ਨੂੰ ਬੁਲਾਉਂਦਾ ਹੈ
ਅਤੇ ਧਰਤੀ ਤੇ ਉਨ੍ਹਾਂ ਨੂੰ ਮੀਂਹ ਦੇ ਰੂਪ ’ਚ ਵਰ੍ਹਾਉਂਦਾ ਹੈਂ,
ਯਾਹਵੇਹ ਉਸਦਾ ਨਾਉਂ ਹੈ।
ਯਹੋਵਾਹ ਦੀ ਇਸਰਾਏਲ ਦੀ ਤਬਾਹੀ ਦਾ ਇਕਰਾਰ
7 ਯਹੋਵਾਹ ਇਉਂ ਆਖਦਾ ਹੈ:
“ਹੇ ਇਸਰਾਏਲੀਓ ਤੁਸੀਂ ਮੇਰੇ ਲਈ ਕੂਸ਼ੀਆਂ ਵਰਗੇ ਹੋ,
ਮੈਂ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢਿਆ ਫ਼ਲਿਸਤੀਆਂ ਨੂੰ ਕਫ਼ਤੋਂਰ ਵਿੱਚੋਂ
ਅਤੇ ਅਰਾਮੀਆਂ ਨੂੰ ਕੀਰ ਵਿੱਚੋਂ ਕੱਢਿਆ।”
8 ਯਹੋਵਾਹ ਮੇਰਾ ਪ੍ਰਭੂ ਇਸ ਪਾਪੀ ਰਾਜ ਨੂੰ ਵੇਖ ਰਿਹਾ ਹੈ।
ਉਹ ਆਖਦਾ ਹੈ,
“ਮੈਂ ਇਸਰਾਏਲ ਨੂੰ ਇਸ ਧਰਤੀ ਤੋਂ ਹਟਾ ਦੇਵਾਂਗਾ,
ਪਰ ਮੈਂ ਯਾਕੂਬ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।
9 ਮੈਂ ਹੁਕਮ ਦੇਵਾਂਗਾ ਅਤੇ ਇਸਰਾਏਲ ਦੇ ਲੋਕਾਂ ਨੂੰ
ਸਾਰੀਆਂ ਕੌਮਾਂ ਦਰਮਿਆਨ ਬਿਖੇਰ ਦੇਵਾਂਗਾ।
ਇਹ ਇੰਝ ਹੋਵਾਂਗਾ ਜਿਵੇਂ ਕੋਈ ਛਾਨਣੀ ਵਿੱਚ
ਆਟੇ ਨੂੰ ਛਾਣਦਾ ਅਤੇ ਬੁਰੇ ਢੇਲੇ ਫ਼ੜੇ ਜਾਂਦੇ ਹਨ।
10 “ਮੇਰੇ ਲੋਕਾਂ ਵਿੱਚੋਂ ਪਾਪੀ ਕਹਿੰਦੇ ਹਨ,
‘ਸਾਡੇ ਨਾਲ ਕੁਝ ਵੀ ਬੁਰਾ ਨਹੀਂ ਵਾਪਰੇਗਾ।’
ਪਰ ਉਹ ਸਾਰੇ ਲੋਕ ਤਲਵਾਰ ਨਾਲ ਵੱਢੇ ਜਾਣਗੇ।”
ਪਰਮੇਸ਼ੁਰ ਦਾ ਰਾਜ ਮੋੜਨ ਦਾ ਇਕਰਾਰ
11 “ਦਾਊਦ ਦਾ ਤੰਬੂ ਡਿੱਗੇਗਾ
ਪਰ ਉਸ ਵਕਤ,
ਮੈਂ ਇਸਦੀਆਂ ਟੁੱਟੀਆਂ ਕੰਧਾਂ ਦੀ ਮੁਰੰਮਤ ਕਰਾਂਗਾ ਅਤੇ ਇਸਦੇ ਖੰਡਰਾਂ ਦਾ ਪੁਨਰ-ਨਿਰਮਾਣ ਕਰਾਂਗਾ
ਅਤੇ ਇਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਬਣਾ ਦਿਆਂਗਾ।
12 ਫ਼ੇਰ ਮੇਰੇ ਲੋਕ ਉਹ ਸਭ ਕੁਝ ਜੋ ਅਦੋਮ ਦਾ ਬੱਚਿਆਂ ਹੈ
ਅਤੇ ਉਹ ਸਾਰੀਆਂ ਕੌਮਾਂ, ਜਿਹੜੀਆਂ ਮੇਰੇ ਨਾਮ ਦੁਆਰਾ ਸਦਵਾਉਂਦੀਆਂ ਹਨ, ਹਬਿਆ ਲੈਣਗੇ।”
ਯਹੋਵਾਹ ਨੇ ਆਖਿਆ
ਕਿ ਉਹ ਇਹ ਸਭ ਕੁਝ ਕਰੇਗਾ।
13 ਯਹੋਵਾਹ ਆਖਦਾ ਹੈ, “ਅਜਿਹਾ ਸਮਾਂ ਆ ਰਿਹਾ ਹੈ
ਜਦ ਹਾਲੀ ਵਾਢੇ ਨੂੰ ਜਾ ਲਵੇਗਾ
ਅਤੇ ਅੰਗੂਰਾਂ ਦਾ ਮਿੱਧਣ ਵਾਲਾ ਅੰਗੂਰਾਂ ਦੇ ਬੀਜ ਪਾਉਣ ਵਾਲੇ ਨੂੰ ਜਾ ਮਿਲੇਗਾ।
ਪਹਾੜਾਂ ਅਤੇ ਚੋਟੀਆਂ ਤੋਂ ਮਦਿਰਾ ਚੋਵੇਗੀ।
14 ਮੈਂ ਇਸਰਾਏਲੀ ਆਪਣੀ
ਪਰਜਾ ਨੂੰ ਅਸੀਰ ਤੋਂ ਛੁਡਾਵਾਂਗਾ।
ਉਹ ਮੁੜ ਉਜੜੇ ਸ਼ਹਿਰ ਵਸਾਉਣਗੇ
ਅਤੇ ਉਨ੍ਹਾਂ ’ਚ ਵਸਣਗੇ,
ਉਹ ਅੰਗੂਰਾਂ ਦੇ ਬਾਗ਼ ਲਗਾਉਣਗੇ
ਅਤੇ ਆਪਣੀ ਕੱਢੀ ਅੰਗੂਆਂ ਦੀ ਮੈਅ ਪੀਣਗੇ
ਅਤੇ ਉਹ ਆਪਣੇ ਬਾਗ਼ ਲਾਉਣਗੇ
ਤੇ ਉਨ੍ਹਾਂ ਦੀ ਫ਼ਸਲ ਖਾਣਗੇ।
15 ਮੈਂ ਆਪਣੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਤੇ ਲਾਵਾਂਗਾ
ਅਤੇ ਫ਼ਿਰ ਉਹ ਮੇਰੀ ਦਿੱਤੀ ਹੋਈ ਧਰਤੀ ਤੋਂ ਮੁੜ ਕਦੇ ਨਾ ਪੁੱਟੇ ਜਾਣਗੇ।”
ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਉਂ ਆਖਿਆ।
2010 by World Bible Translation Center