Book of Common Prayer
ਜ਼ਾਇਨ
49 ਯਹੋਵਾਹ, ਆਪਣਾ ਵਾਅਦਾ ਯਾਦ ਕਰੋ ਜੋ ਤੁਸਾਂ ਮੇਰੇ ਨਾਲ ਕੀਤਾ ਸੀ।
ਉਹ ਵਾਅਦਾ ਮੈਨੂੰ ਆਸ ਬੁਨ੍ਹਾਉਂਦਾ ਹੈ।
50 ਮੈਂ ਦੁੱਖੀ ਸਾਂ, ਅਤੇ ਤੁਸੀਂ ਮੈਨੂੰ ਸੁਕੂਨ ਪਹੁੰਚਾਇਆ।
ਤੁਹਾਡੇ ਸ਼ਬਦਾ ਨੇ ਮੈਨੂੰ ਫ਼ੇਰ ਜਿਉਣ ਦਿੱਤਾ।
51 ਉਹ ਲੋਕ ਜੋ ਆਪਣੇ-ਆਪ ਨੂੰ ਮੇਰੇ ਨਾਲੋਂ ਬਿਹਤਰ ਸਮਝਦੇ ਹਨ ਉਨ੍ਹਾਂ ਨੇ ਮੈਨੂੰ ਨਿਰੰਤਰ ਬੇਇੱਜ਼ਤ ਕੀਤਾ।
ਪਰ ਮੈਂ ਤੁਹਾਡੀਆਂ ਸਿੱਖਿਆਵਾ ਉੱਤੇ ਅਮਲ ਕਰਨ ਤੋਂ ਨਹੀਂ ਰੁਕਿਆ।
52 ਮੈਂ ਸਦਾ ਤੁਹਾਡੇ ਸਿਆਣੇ ਨਿਆਂ ਯਾਦ ਕਰਦਾ ਹਾਂ।
ਯਹੋਵਾਹ, ਤੁਹਾਡੇ ਸਿਆਣੇ ਨਿਆਂ ਮੈਨੂੰ ਸੁਕੂਨ ਦਿੰਦੇ ਹਨ।
53 ਮੈਂ ਕ੍ਰੋਧਵਾਨ ਹੋਇਆ ਜਦੋਂ ਮੈਂ ਬੁਰਿਆਂ ਬੰਦਿਆਂ ਨੂੰ
ਤੁਹਾਡੀਆਂ ਸਿੱਖਿਆਵਾਂ ਤੋਂ ਅਮਲ ਕਰਨੋਂ ਹਟਦਿਆ ਵੇਖਿਆ।
54 ਤੁਹਾਡੇ ਨੇਮ ਮੇਰੇ ਘਰ ਵਿੱਚ ਗੀਤ ਹਨ।
55 ਯਹੋਵਾਹ, ਮੈਂ ਰਾਤ ਵੇਲੇ ਤੁਹਾਡਾ ਨਾਮ ਯਾਦ ਕਰਦਾ ਹਾਂ।
ਅਤੇ ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਯਾਦ ਕਰਦਾ ਹਾਂ।
56 ਇਹ ਇਸ ਤਰ੍ਹਾਂ ਵਾਪਰਦਾ ਕਿਉਂਕਿ ਮੈਂ ਤੁਹਾਡੇ ਆਦੇਸ਼ਾ ਨੂੰ ਧਿਆਨ ਨਾਲ ਮੰਨਦਾ ਹਾਂ।
ਹੇਥ
57 ਯਹੋਵਾਹ, ਮੈਂ ਫ਼ੈਸਲਾ ਕੀਤਾ ਸੀ ਕਿ ਤੁਹਾਡੇ ਆਦੇਸ਼ਾ ਨੂੰ ਮੰਨਣਾ ਮੇਰਾ ਫ਼ਰਜ਼ ਹੈ।
58 ਯਹੋਵਾਹ, ਮੈਂ ਪੂਰੀ ਤਰ੍ਹਾਂ ਤੁਹਾਡੇ ਉੱਤੇ ਨਿਰਭਰ ਹਾਂ।
ਮੇਰੇ ਉੱਤੇ ਮਿਹਰਬਾਨ ਹੋਵੋ ਜਿਵੇਂ ਤੁਸਾਂ ਵਾਅਦਾ ਕੀਤਾ ਸੀ।
59 ਮੈਂ ਆਪਣੇ ਜੀਵਨ ਬਾਰੇ ਧਿਆਨ ਨਾਲ ਸੋਚਿਆ
ਅਤੇ ਮੈਂ ਤੁਹਾਡੇ ਕਰਾਰ ਵੱਲ ਵਾਪਸ ਮੁੜ ਪਿਆ।
60 ਮੈਂ ਕਾਹਲੀ ਨਾਲ ਮੁੜਿਆ, ਬਿਨ ਦੇਰ ਕੀਤਿਆਂ ਤੁਹਾਡੇ ਆਦੇਸ਼ ਵੱਲ ਮੁੜਿਆ।
61 ਮੰਦੇ ਲੋਕਾਂ ਦੇ ਇੱਕ ਸਮੂਹ ਨੇ ਮੇਰੇ ਬਾਰੇ ਮੰਦੀਆਂ ਗੱਲਾਂ ਆਖੀਆਂ।
ਪਰ ਮੈਂ ਤੁਹਾਡੀਆਂ ਸਿੱਖਿਆਵਾਂ ਨਹੀਂ ਭੁੱਲਿਆ, ਯਹੋਵਾਹ।
62 ਅੱਧੀ ਰਾਤ ਵੇਲੇ, ਮੈਂ ਤੁਹਾਡੇ ਸ਼ੁਭ ਨਿਆਂਵਾਂ
ਦਾ ਧੰਨਵਾਦ ਕਰਨ ਲਈ ਉੱਠਦਾ ਹਾਂ।
63 ਮੈਂ ਹਰ ਉਸ ਬੰਦੇ ਦਾ ਮੀਤ ਹਾਂ, ਜਿਹੜਾ ਤੁਹਾਡੀ ਉਪਾਸਨਾ ਕਰਦਾ ਹੈ।
ਮੈਂ ਹਰ ਉਸ ਬੰਦੇ ਦਾ ਮੀਤ ਹਾਂ ਜਿਹੜਾ ਤੁਹਾਡੇ ਆਦੇਸ਼ ਮੰਨਦਾ ਹੈ।
64 ਯਹੋਵਾਹ, ਧਰਤੀ ਨੂੰ ਤੁਹਾਡਾ ਸੱਚਾ ਪਿਆਰ ਭਰਦਾ ਹੈ।
ਮੈਨੂੰ ਆਪਣੇ ਨੇਮ ਸਿੱਖਾਉ।
ਟੇਥ
65 ਯਹੋਵਾਹ, ਤੁਸੀਂ ਮੇਰੇ ਲਈ, ਤੁਹਾਡੇ ਸੇਵਕ ਲਈ ਸ਼ੁਭ ਗੱਲਾਂ ਕੀਤੀਆਂ।
ਤੁਸੀਂ ਬਿਲਕੁਲ ਉਵੇਂ ਹੀ ਕੀਤਾ ਜਿਸਦਾ ਤੁਸਾਂ ਵਾਅਦਾ ਕੀਤਾ ਸੀ।
66 ਯਹੋਵਾਹ, ਮੈਨੂੰ ਸਿਆਣੇ ਨਿਆਂ ਕਰਨ ਲਈ ਗਿਆਨ ਪ੍ਰਦਾਨ ਕਰੋ।
ਮੈਨੂੰ ਤੁਹਾਡੇ ਆਦੇਸ਼ਾ ਵਿੱਚ ਭਰੋਸਾ ਹੈ।
67 ਦੁੱਖ ਭੋਗਣ ਤੋਂ ਪਹਿਲਾਂ ਮੈਂ ਬਹੁਤ ਗਲਤ ਗੱਲਾਂ ਕੀਤੀਆਂ ਸਨ।
ਪਰ ਹੁਣ, ਮੈਂ ਧਿਆਨ ਨਾਲ ਤੁਹਾਡੇ ਆਦੇਸ਼ ਮੰਨਦਾ ਹਾਂ।
68 ਹੇ ਪਰਮੇਸ਼ੁਰ, ਤੁਸੀਂ ਸ਼ੁਭ ਹੋ ਅਤੇ ਤੁਸੀਂ ਨੇਕੀ ਕਰਦੇ ਹੋ।
ਮੈਨੂੰ ਆਪਣੇ ਨੇਮ ਸਿੱਖਾਉ।
69 ਉਹ ਲੋਕ ਜੋ ਆਪਣੇ-ਆਪ ਨੂੰ ਮੇਰੇ ਨਾਲੋਂ ਬਿਹਤਰ ਸਮਝਦੇ ਹਨ ਮੇਰੇ ਬਾਰੇ ਝੂਠ ਬੋਲਿਆ।
ਪਰ ਮੈਂ ਸੱਚੇ ਦਿਲੋਂ ਤੁਹਾਡੇ ਆਦੇਸ਼ ਮੰਨਦਾ ਰਿਹਾ, ਯਹੋਵਾਹ।
70 ਬਹੁਤ ਲੋਕ ਮੂਰਖ ਹਨ।
ਪਰ ਮੈਨੂੰ ਤੁਹਾਡੀਆਂ ਸਿੱਖਿਆਵਾ ਦਾ ਅਧਿਐਨ ਕਰਨ ਵਿੱਚ ਖੁਸ਼ੀ ਮਿਲਦੀ ਹੈ।
71 ਮੇਰੇ ਲਈ ਦੁੱਖ ਭੋਗਣਾ ਚੰਗਾ ਸੀ।
ਮੈਂ ਤੁਹਾਡੇ ਨੇਮ ਸਿੱਖੋ।
72 ਯਹੋਵਾਹ, ਤੁਹਾਡੀਆਂ ਸਿੱਖਿਆਵਾ ਮੇਰੇ ਲਈ ਸ਼ੁਭ ਹਨ।
ਉਹ ਸੋਨੇ ਚਾਂਦੀ ਦੇ ਹਜ਼ਾਰ ਸਿੱਕਿਆਂ ਨਾਲੋਂ ਬਿਹਤਰ ਹਨ।
ਨਿਰਦੇਸ਼ਕ ਲਈ: ਕੋਰਹ ਪਰਿਵਾਰ ਦਾ ਇੱਕ ਗੀਤ।
49 ਤੁਸੀਂ ਸਮੂਹ ਕੌਮੋ ਇਸ ਨੂੰ ਸੁਣੋ।
ਧਰਤੀ ਦੇ ਸਮੂਹ ਲੋਕੋ ਇਸ ਸਭ ਕਾਸੇ ਨੂੰ ਧਿਆਨ ਨਾਲ ਸੁਣੋ।
2 ਅਮੀਰ ਹੋਵੇ ਜਾਂ ਗਰੀਬ ਹਰ ਬੰਦੇ ਨੂੰ ਸੁਣਨਾ ਚਾਹੀਦਾ ਹੈ।
3 ਮੈਂ ਤੁਹਾਨੂੰ ਕੁਝ ਸਿਆਣੀਆਂ
ਅਤੇ ਸੂਝਵਾਨ ਗੱਲਾਂ ਦੱਸਾਂਗਾ।
4 ਮੈਂ ਵੀ ਇਹ ਕਹਾਣੀਆਂ ਸੁਣੀਆਂ ਸਨ।
ਅਤੇ ਹੁਣ ਮੈਂ ਆਪਣੇ ਰਬਾਬ ਨਾਲ ਗਾਵਾਂਗਾ ਅਤੇ ਉਹ ਸੰਦੇਸ਼ ਤੁਹਾਡੇ ਲਈ ਉਜਾਗਰ ਕਰਾਂਗਾ।
5 ਜੇ ਮੁਸੀਬਤ ਆਵੇ ਮੈਂ ਕਿਉਂ ਡਰਾਂ। ਡਰਨ ਦੀ ਕੋਈ ਲੋੜ ਨਹੀਂ ਜੇ ਮੰਦੇ ਲੋਕੀ ਮੇਰੇ ਦੁਆਲੇ ਹਨ
ਅਤੇ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਵਿੱਚ ਹਨ।
6 ਉਹ ਜਿਹੜੇ ਸੋਚਦੇ ਹਨ ਕਿ ਉਨ੍ਹਾਂ ਦੀ ਤਾਕਤ
ਅਤੇ ਧਨ ਉਨ੍ਹਾਂ ਦੀ ਰੱਖਿਆ ਕਰੇਗੀ ਮੂਰਖ ਹਨ।
7 ਕੋਈ ਐਸਾ ਇਨਸਾਨੀ ਦੋਸਤ ਨਹੀਂ ਜਿਹੜਾ ਤੁਹਾਨੂੰ ਬਚਾ ਸੱਕੇ।
ਅਤੇ ਤੁਸੀਂ ਪਰਮੇਸ਼ੁਰ ਨੂੰ ਰਿਸ਼ਵਤ ਨਹੀਂ ਦੇ ਸੱਕਦੇ।
8 ਕੋਈ ਬੰਦਾ ਇੰਨਾ ਧਨ ਪ੍ਰਾਪਤ ਨਹੀਂ ਕਰ ਸੱਕਦਾ
ਜਿਸ ਦੁਆਰਾ ਉਹ ਆਪਣੀ ਜ਼ਿੰਦਗੀ ਖਰੀਦ ਸੱਕੇ।
9 ਕੋਈ ਵੀ ਇੰਨਾ ਧਨ ਪ੍ਰਾਪਤ ਨਹੀਂ ਕਰ ਸੱਕਦਾ
ਜਿਸ ਦੁਆਰਾ ਉਹ ਸਦੀਵੀ ਜਿਉਣ ਦਾ ਹੱਕ ਖਰੀਦ ਸੱਕੇ।
ਅਤੇ ਆਪਣੇ ਸ਼ਰੀਰ ਨੂੰ ਕਬਰ ਵਿੱਚ ਸੜਨ ਤੋਂ ਬਚਾ ਲਵੇ।
10 ਦੇਖੋ, ਸਿਆਣੇ ਲੋਕ ਵੀ ਉਵੇਂ ਮਰਦੇ ਹਨ ਜਿਵੇਂ ਮੂਰਖ ਅਤੇ ਉੱਜੜ ਲੋਕ ਮਰਦੇ ਹਨ।
ਉਹ ਮਰ ਜਾਂਦੇ ਹਨ ਅਤੇ ਆਪਣੀ ਦੌਲਤ ਹੋਰਾਂ ਲਈ ਛੱਡ ਜਾਂਦੇ ਹਨ।
11 ਉਨ੍ਹਾਂ ਦੀਆਂ ਕਬਰਾਂ ਹੀ ਸਦਾ-ਸਦਾ ਲਈ ਉਨਾਂ ਦਾ ਨਵਾਂ ਘਰ ਹੋਣਗੀਆਂ।
ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਹ ਕਿੰਨੀ ਵੀ ਜ਼ਮੀਨ ਦੇ ਮਾਲਕ ਹੋਣ।
12 ਲੋਕ ਅਮੀਰ ਹੋ ਸੱਕਦੇ ਹਨ, ਪਰ ਸਦਾ ਲਈ ਉਹ ਇੱਥੇ ਟਿਕ ਨਹੀਂ ਸੱਕਦੇ।
13 ਸੱਚਮੁੱਚ ਉਹੀ ਉਨ੍ਹਾਂ ਦਾ ਅੰਤ ਹੈ
ਜਿਹੜੇ ਆਪਣੀ ਦੌਲਤ ਤੋਂ ਪ੍ਰਸੰਨ ਹੁੰਦੇ ਹਨ।
14 ਉਹ ਲੋਕ ਬਸ ਭੇਡਾਂ ਵਰਗੇ ਹਨ।
ਕਬਰਿਸਤਾਨ ਹੀ ਉਨ੍ਹਾਂ ਦਾ ਬਾੜਾ ਹੋਵੇਗੀ ਮੌਤ ਉਨ੍ਹਾਂ ਦੀ ਆਜੜੀ ਹੋਵੇਗੀ,
ਫ਼ੇਰ ਉਸ ਸਵੇਰ ਨੂੰ ਚੰਗੇ ਲੋਕ ਹੀ ਜੇਤੂ ਹੋਣਗੇ।
ਕਿਉਂਕਿ ਉਨ੍ਹਾਂ ਗੁਮਾਨੀ ਲੋਕਾਂ ਦੇ ਸ਼ਰੀਰ ਆਪਣੇ ਮਹਿਲਾਂ ਤੋਂ ਦੂਰ ਹੌਲੀ-ਹੌਲੀ ਕਬਰ ਵਿੱਚ ਸੜ ਜਾਣਗੇ।
15 ਪਰ ਪਰਮੇਸ਼ੁਰ ਮੁੱਲ ਤਾਰੇਗਾ ਅਤੇ ਮੇਰੀ ਜ਼ਿੰਦਗੀ ਦੀ ਰੱਖਿਆ ਕਰੇਗਾ।
ਉਹ ਮੈਨੂੰ ਕਬਰ ਦੇ ਜ਼ੋਰ ਤੋਂ ਬਚਾ ਲਵੇਗਾ ਜਦੋਂ ਉਹ ਮੈਨੂੰ ਆਪਣੇ ਨਾਲ ਲੈ ਜਾਵੇਗਾ।
16 ਲੋਕਾਂ ਤੋਂ ਇਸ ਲਈ ਨਾ ਡਰੋ ਕਿ ਉਹ ਅਮੀਰ ਹਨ।
ਲੋਕਾਂ ਤੋਂ ਇਸ ਲਈ ਨਾ ਡਰੋ ਕਿ ਉਹ ਆਲੀਸ਼ਾਨ ਮਕਾਨਾਂ ਵਿੱਚ ਰਹਿੰਦੇ ਹਨ।
17 ਉਹ ਕੋਈ ਵੀ ਚੀਜ਼ ਆਪਣੇ ਨਾਲ ਲੈ ਕੇ ਨਹੀਂ ਜਾ ਸੱਕਦੇ।
ਜਦੋਂ ਉਹ ਮਰਨਗੇ ਉਹ ਆਪਣੇ ਨਾਲ ਉਨ੍ਹਾਂ ਸਾਰੀਆਂ ਖੂਬਸੂਰਤ ਚੀਜ਼ਾਂ ਵਿੱਚੋਂ ਇੱਕ ਵੀ ਲੈ ਕੇ ਨਹੀਂ ਜਾਣਗੇ।
18 ਇੱਕ ਅਮੀਰ ਆਦਮੀ ਆਪਣੇ ਜੀਵਨ ਵਿੱਚ ਪ੍ਰਾਪਤ ਕੀਤੀ ਸਾਰੀ ਸਫ਼ਲਤਾ ਲਈ ਆਪਣੇ-ਆਪ ਦੀ ਪ੍ਰਸੰਸਾ ਕਰ ਸੱਕਦਾ ਹੈ।
ਅਤੇ ਹਾਂ, ਹੋਰ ਲੋਕੀਂ ਵੀ ਉਸ ਦੀ ਉਸਤਤਿ ਕਰ ਸੱਕਦੇ ਹਨ ਕਿ ਉਸ ਨੇ ਕਿੰਨੀ ਸਫ਼ਲਤਾ ਪ੍ਰਾਪਤ ਕੀਤੀ ਹੈ।
19 ਪਰ ਉਸ ਦੇ ਮਰਨ ਦਾ
ਅਤੇ ਆਪਣੇ ਪੁਰਖਿਆਂ ਕੋਲ ਜਾਣ ਦਾ ਸਮਾਂ ਆਵੇਗਾ।
ਅਤੇ ਉਹ ਫ਼ੇਰ ਕਦੇ ਵੀ ਦਿਨ ਦੀ ਰੌਸ਼ਨੀ ਨਹੀਂ ਦੇਖੇਗਾ।
20 ਲੋਕੀ ਅਮੀਰ ਹੋ ਸੱਕਦੇ ਹਨ, ਪਰ ਜੇਕਰ ਫ਼ੇਰ ਵੀ ਉਹ ਨਾ ਸਮਝਣ ਉਹ ਬਿਲਕੁਲ ਜਾਨਵਰਾਂ ਵਾਂਗ ਮਰਨਗੇ।
ਨਿਰਦੇਸ਼ਕ ਲਈ: ਮਹਾਲਥ ਦੀ ਧੁਨੀ। ਦਾਊਦ ਦਾ ਇੱਕ ਭੱਗਤੀ ਗੀਤ।
53 ਇਹ ਸਿਰਫ਼ ਇੱਕ ਦੁਸ਼ਟ ਵਿਅਕਤੀ ਹੀ ਹੈ ਜਿਹੜਾ ਸੋਚਦਾ ਹੈ ਕਿ ਪਰਮੇਸ਼ੁਰ ਮੌਜੁਦ ਨਹੀਂ ਹੈ।
ਇਸ ਤਰ੍ਹਾਂ ਦੇ ਲੋਕੀਂ ਭ੍ਰਸ਼ਟ, ਦੁਸ਼ਟ ਅਤੇ ਦੋਖੀ ਹੁੰਦੇ ਹਨ
ਅਤੇ ਉਹ ਚੰਗੀਆਂ ਗੱਲਾਂ ਨਹੀਂ ਕਰਦੇ।
2 ਸੱਚਮੁੱਚ ਪਰਮੇਸ਼ੁਰ ਸਵਰਗ ਵਿੱਚੋਂ ਸਾਡੇ ਉੱਤੇ ਨਜ਼ਰ ਰੱਖ ਰਿਹਾ ਹੈ।
ਪਰਮੇਸ਼ੁਰ ਸਿਆਣੇ ਲੋਕਾਂ ਦੀ ਭਾਲ ਵਿੱਚ ਹੈ
ਜਿਹੜੇ ਪਰਮੇਸ਼ੁਰ ਨੂੰ ਭਾਲ ਰਹੇ ਹਨ।
3 ਪਰ ਹਰ ਕੋਈ ਪਰਮੇਸ਼ੁਰ ਤੋਂ ਦੂਰ ਹੋਇਆ ਹੈ।
ਹਰ ਬੰਦਾ ਬੁਰਾ ਹੈ ਕੋਈ ਵੀ ਬੰਦਾ ਨੇਕੀ ਨਹੀਂ ਕਰਦਾ।
ਕੋਈ ਨਹੀਂ, ਇੱਕ ਬੰਦਾ ਵੀ ਨਹੀਂ।
4 ਪਰਮੇਸ਼ੁਰ ਆਖਦਾ ਹੈ, “ਅਵੱਸ਼ ਹੀ ਉਹ ਮੰਦੇ ਲੋਕ ਸੱਚ ਜਾਣਦੇ ਹਨ।
ਪਰ ਉਹ ਮੇਰੇ ਅੱਗੇ ਪ੍ਰਾਰਥਨਾ ਨਹੀਂ ਕਰਦੇ।
ਮੰਦੇ ਲੋਕ ਮੇਰੇ ਲੋਕਾਂ ਨੂੰ ਬਰਬਾਦ ਕਰਨ ਲਈ ਇਸ ਤਰ੍ਹਾਂ ਤਿਆਰ ਹਨ ਜਿਵੇਂ ਉਹ ਭੋਜਨ ਕਰਨ ਲੱਗੇ ਹੋਣ।”
5 ਪਰ ਉਹ ਮੰਦੇ ਲੋਕੀਂ ਇੰਨੇ ਭੈਭੀਤ ਹੋਣਗੇ ਜਿੰਨਾ ਉਹ ਪਹਿਲਾਂ ਕਦੀ ਨਹੀਂ ਹੋਏ।
ਉਹ ਮੰਦੇ ਲੋਕ ਇਸਰਾਏਲ ਦੇ ਦੁਸ਼ਮਣ ਹਨ।
ਪਰਮੇਸ਼ੁਰ ਨੇ ਉਨ੍ਹਾਂ ਮੰਦੇ ਲੋਕਾਂ ਨੂੰ ਤਿਆਗ ਦਿੱਤਾ ਹੈ।
ਇਸ ਲਈ ਪਰਮੇਸ਼ੁਰ ਦੇ ਲੋਕ ਉਨ੍ਹਾਂ ਨੂੰ ਹਰਾ ਦੇਣਗੇ,
ਅਤੇ ਪਰਮੇਸ਼ੁਰ ਉਨ੍ਹਾਂ ਮੰਦੇ ਲੋਕਾਂ ਦੀਆਂ ਹੱਡੀਆਂ ਖਿਲਾਰ ਦੇਵੇਗਾ।
6 ਮੈਂ ਚਾਹੁੰਦਾ ਹਾਂ ਕਿ ਕੋਈ ਇਸਰਾਏਲ ਲਈ ਸੀਯੋਨ ਪਰਬਤ ਤੋਂ ਜਿੱਤ ਲੈ ਕੇ ਆਵੇ।
ਉਸ ਸਮੇਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਵਾਪਸ ਲਿਆਵੇਗਾ।
ਯਾਕੂਬ ਖੁਸ਼ੀ ਮਨਾਵੇਗਾ।
ਇਸਰਾਏਲ ਬਹੁਤ ਆਨੰਦਿਤ ਹੋਵੇਗਾ।
ਅੱਯੂਬ ਆਪਣੀ ਗੱਲ ਜਾਰੀ ਰੱਖਦਾ
29 ਅੱਯੂਬ ਨੇ ਆਪਣੀ ਕਹਾਣੀ ਜਾਰੀ ਰੱਖੀ ਅਤੇ ਆਖਿਆ,
30 “ਪਰ ਹੁਣ, ਉਹ ਲੋਕ ਵੀ ਜਿਹੜੇ ਮੇਰੇ ਨਾਲੋਂ ਉਮਰ ਵਿੱਚ ਛੋਟੇ ਹਨ ਮੇਰਾ ਮਜ਼ਾਕ ਉਡਾ ਰਹੇ ਨੇ।
ਤੇ ਉਨ੍ਹਾਂ ਦੇ ਪਿਤਾ ਇੰਨੇ ਨਿਕੰਮੇ ਸਨ ਕਿ ਮੈਂ ਉਨ੍ਹਾਂ ਨੂੰ ਆਪਣੀਆਂ ਭੇਡਾਂ ਦੀ ਨਿਗਰਾਨੀ ਕਰਨ ਵਾਲੇ ਕੁਤਿਆਂ ਦੇ ਨਾਲ ਵੀ ਨਹੀਂ ਰੱਖ ਸੱਕਦਾ।
2 ਹੁਣ ਉਨ੍ਹਾਂ ਦੀ ਸਾਰੀ ਤਾਕਤ ਚਲੀ ਗਈ ਹੈ।
ਉਨ੍ਹਾਂ ਦੇ ਮਜ਼ਬੂਤ ਹੱਥ ਮੇਰੇ ਕਿਸੇ ਕੰਮ ਦੇ ਨਹੀਂ ਹਨ।
16 “ਹੁਣ ਮੇਰੀ ਜ਼ਿੰਦਗੀ ਖਤਮ ਹੋਣ ਵਾਲੀ ਹੈ ਤੇ ਮੈਂ ਛੇਤੀ ਹੀ ਮਰ ਜਾਵਾਂਗਾ।
ਦੁੱਖਾਂ ਦੇ ਦਿਨਾਂ ਨੇ ਮੈਨੂੰ ਜਕੜ ਲਿਆ ਹੈ।
17 ਰਾਤ ਨੂੰ ਮੇਰੀਆਂ ਸਾਰੀਆਂ ਹੱਡੀਆਂ ਦੁੱਖਦੀਆਂ ਨੇ।
ਦਰਦ ਕਦੇ ਵੀ ਮੇਰਾ ਖਹਿੜਾ ਨਹੀਂ ਛੱਡਦਾ।
18 ਅਪਾਰ ਤਾਕਤ ਨਾਲ, ਪਰਮੇਸ਼ੁਰ ਮੇਰੇ ਕੱਪੜੇ ਖੋਹ ਲੈਂਦਾ।
ਉਹ ਮੈਨੂੰ ਮੇਰੇ ਚੋਲੇ ਦਾ ਕਾਲਰ ਫ਼ੜ ਕੇ ਜਕੜ ਦਿੰਦਾ।
19 ਪਰਮੇਸ਼ੁਰ ਨੇ ਮੈਨੂੰ ਗਾਰੇ ਅੰਦਰ ਸੁੱਟ ਦਿੱਤਾ ਸੀ
ਤੇ ਮੈਂ ਧੂੜ ਅਤੇ ਰਾਖ ਵਰਗਾ ਬਣ ਗਿਆ।
20 “ਹੇ ਪਰਮੇਸ਼ੁਰ, ਸਹਾਇਤਾ ਲਈ ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ, ਪਰ ਤੂੰ ਨਹੀਂ ਸੁਣਦਾ।
ਮੈਂ ਖਲੋ ਕੇ ਪ੍ਰਾਰਥਨਾ ਕਰਦਾ ਹਾਂ, ਪਰ ਤੂੰ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ।
21 ਹੇ ਪਰਮੇਸ਼ੁਰ, ਤੂੰ ਮੇਰੇ ਨਾਲ ਕਮੀਨੀਆਂ ਗੱਲਾਂ ਕਰਦਾ ਹੈਂ।
ਤੂੰ ਮੈਨੂੰ ਸੱਟ ਮਾਰਨ ਲਈ ਆਪਣੀ ਤਾਕਤ ਵਰਤਦਾ ਹੈਂ।
22 ਹੇ ਪਰਮੇਸ਼ੁਰ, ਤੂੰ ਮੈਨੂੰ ਉਡਾਉਣ ਲਈ ਤੇਜ਼ ਹਵਾ ਵਗਾਉਂਦਾ ਹੈਂ।
ਤੂੰ ਮੈਨੂੰ ਤੂਫ਼ਾਨ ਅੰਦਰ ਸੁੱਟ ਦਿੰਦਾ ਹੈਂ।
23 ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਮੇਰੀ ਮੌਤ ਵੱਲ ਭੇਜੋਂਗੇ,
ਹਰ ਜਿਉਂਦਾ ਬੰਦਾ ਜ਼ਰੂਰ ਮਰਦਾ ਹੈ।
24 “ਪਰ ਸੱਚਮੁੱਚ ਉਸ ਆਦਮੀ ਨੂੰ ਕੋਈ ਵੀ ਸੱਟ ਨਹੀਂ ਮਾਰਦਾ ਜਿਹੜਾ ਪਹਿਲਾਂ ਹੀ ਬਰਬਾਦ ਹੈ
ਤੇ ਸਹਾਇਤਾ ਲਈ ਚੀਕ ਰਿਹਾ ਹੈ।
25 ਹੇ ਪਰਮੇਸ਼ੁਰ, ਤੁਸੀਂ ਜਾਣਦੇ ਹੋ ਕਿ ਮੈਂ ਮੁਸੀਬਤ ਵਿੱਚ ਪਏ ਲੋਕਾਂ ਲਈ ਰੋਇਆ ਹਾਂ।
ਤੁਸੀਂ ਜਾਣਦੇ ਹੋ ਕਿ ਮੇਰਾ ਦਿਲ ਗਰੀਬਾਂ ਲਈ ਬਹੁਤ ਉਦਾਸ ਸੀ।
26 ਪਰ ਜਦੋਂ ਮੈਂ ਚੰਗੀਆਂ ਚੀਜ਼ਾਂ ਦੀ ਆਸ ਕਰਦਾ ਹਾਂ, ਬੁਰੀਆਂ ਚੀਜ਼ਾਂ ਆ ਜਾਂਦੀਆਂ ਹਨ।
ਜਦੋਂ ਮੈਂ ਰੌਸ਼ਨੀ ਲਈ ਤੱਕਿਆ, ਹਨੇਰਾ ਆ ਗਿਆ।
27 ਮੈਂ ਅੰਦਰੋਂ ਆਇਆ ਹਾਂ।
ਦੁੱਖ ਕਦੇ ਨਹੀਂ ਭੁੱਲਦਾ ਤੇ ਦੁੱਖ ਤਾ ਹਾਲੇ ਸ਼ੁਰੂ ਹੀ ਹੋਇਆ ਹੈ।
28 ਮੈਂ ਹਰ ਵੇਲੇ ਬਿਨਾ ਅਰਾਮ ਤੋਂ ਉਦਾਸ ਤੇ ਨਿਰਾਸਿਆ ਹੋਇਆ ਹਾਂ।
ਮੈਂ ਸਭਾ ਅੰਦਰ ਖਲੋਁਦਾ ਹਾਂ ਤੇ ਸਹਾਇਤਾ ਲਈ ਪੁਕਾਰਦਾ ਹਾਂ।
29 ਮੈਂ ਇੱਕਲਾ ਆਵਾਰਾ ਕੁਤਿਆਂ ਵਰਗਾ
ਤੇ ਮਾਰੂਬਲ ਦੇ ਸ਼ਤਰ ਮੁਰਗਾਂ ਵਾਂਗ ਹਾਂ।
30 ਮੇਰੀ ਚਮੜੀ ਸੜ ਗਈ ਹੈ ਤੇ ਲਹਿ ਗਈ ਹੈ।
ਮੇਰਾ ਸ਼ਰੀਰ ਬੁਖਾਰ ਨਾਲ ਜਲ ਰਿਹਾ ਹੈ।
31 ਮੇਰੀ ਬਰਬਤ ਨੂੰ ਸਿਰਫ਼ ਉਦਾਸ ਗੀਤਾਂ ਲਈ ਹੀ ਸੁਰ ਦਿੱਤਾ ਗਿਆ ਹੈ।
ਮੇਰੀ ਵੰਝਲੀ ਵੈਣਾਂ ਵਰਗੀਆਂ ਧੁਨਾਂ ਛੇੜਦੀ ਹੈ।
19 ਫ਼ਿਰ ਕੁਝ ਯਹੂਦੀ ਅੰਤਾਕਿਯਾ ਅਤੇ ਇੱਕੁਨਿਯੁਮ ਤੋਂ ਆਏ, ਅਤੇ ਉਨ੍ਹਾਂ ਨੇ ਲੋਕਾਂ ਨੂੰ ਪੌਲੁਸ ਦੇ ਵਿਰੁੱਧ ਹੋ ਜਾਣ ਲਈ ਉਕਸਾਇਆ। ਇਸ ਲਈ ਉਨ੍ਹਾਂ ਨੇ ਪੌਲੁਸ ਤੇ ਪੱਥਰਾਵ ਕੀਤਾ ਅਤੇ ਇਹ ਸੋਚ ਕੇ ਧੂਹ ਕੇ ਸ਼ਹਿਰ ਤੋਂ ਬਾਹਰ ਸੁੱਟ ਦਿੱਤਾ, ਕਿ ਉਹ ਮਰ ਗਿਆ ਸੀ। 20 ਯਿਸੂ ਦੇ ਚੇਲੇ ਪੌਲੁਸ ਦੇ ਆਸ-ਪਾਸ ਇੱਕਤਰ ਹੋਏ, ਉਹ ਉੱਠਿਆ ਅਤੇ ਨਗਰ ਵਿੱਚ ਵਾਪਸ ਚੱਲਿਆ ਗਿਆ। ਅਗਲੇ ਦਿਨ ਉਹ ਅਤੇ ਬਰਨਬਾਸ ਦਰਬੇ ਸ਼ਹਿਰ ਵਿੱਚ ਚੱਲੇ ਗਏ।
ਅੰਤਾਕਿਯਾ ਵਿੱਚ ਪਰਤਣਾ
21 ਪੌਲੁਸ ਅਤੇ ਬਰਨਬਾਸ ਨੇ ਦਰਬੇ ਸ਼ਹਿਰ ਵਿੱਚ ਵੀ ਖੁਸ਼ਖਬਰੀ ਦਾ ਪਰਚਾਰ ਕੀਤਾ। ਬਹੁਤ ਸਾਰੇ ਲੋਕ ਇੱਥੇ ਯਿਸੂ ਦੇ ਚੇਲੇ ਬਣ ਗਏ। ਉਹ ਦੋਨੋਂ ਲੁਸਤ੍ਰਾ, ਇੱਕੁਨਿਯੁਮ ਅਤੇ ਅੰਤਾਕਿਯਾ ਨੂੰ ਪਰਤੇ। 22 ਇਨ੍ਹਾਂ ਸ਼ਹਿਰਾਂ ਵਿੱਚ ਪੌਲੁਸ ਅਤੇ ਬਰਨਬਾਸ ਨੇ ਯਿਸੂ ਦੇ ਚੇਲਿਆਂ ਨੂੰ ਤਕੜੇ ਬਣਾਇਆ ਅਤੇ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਰਹਿਣ ਬਾਰੇ ਸਮਝਾਇਆ ਅਤੇ ਉਨ੍ਹਾਂ ਨੂੰ ਆਖਿਆ, “ਸਾਨੂੰ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।” 23 ਉਨ੍ਹਾਂ ਨੇ ਹਰੇਕ ਕਲੀਸਿਯਾ ਲਈ ਬਜ਼ੁਰਗਾਂ ਨੂੰ ਨਿਯੁਕਤ ਕੀਤਾ। ਵਰਤ ਅਤੇ ਪ੍ਰਾਰਥਨਾ ਨਾਲ, ਉਨ੍ਹਾਂ ਨੇ ਉਨ੍ਹਾਂ ਨੂੰ ਪ੍ਰਭੂ ਨੂੰ ਸੌਂਪ ਦਿੱਤਾ, ਜਿਸਤੇ ਉਨ੍ਹਾਂ ਨੇ ਭਰੋਸਾ ਕੀਤਾ।
24 ਤਦ ਉਹ ਦੋਨੋਂ ਪਿਸਿਦਿਯਾ ਦੇਸ਼ ਵਿੱਚੋਂ ਦੀ ਲੰਘੇ ਅਤੇ ਪੰਫ਼ਲਿਯਾ ਦੇਸ਼ ਵਿੱਚ ਪਹੁੰਚੇ। 25 ਫ਼ਿਰ ਉਨ੍ਹਾਂ ਨੇ ਪਰਮੇਸ਼ੁਰ ਦਾ ਸੰਦੇਸ਼ ਪਰਗਾ ਵਿੱਚ ਦਿੱਤਾ ਅਤੇ ਉਸਤੋਂ ਬਾਅਦ ਉਹ ਅੰਤਾਕਿਯਾ ਸ਼ਹਿਰ ਵੱਲ ਗਏ। 26 ਉੱਥੋਂ ਤੋਂ, ਜਹਾਜ਼ ਰਾਹੀਂ ਉਹ ਦੋਨੋਂ ਅੰਤਾਕਿਯਾ ਨੂੰ ਗਏ। ਇਹ ਉਹੀ ਸ਼ਹਿਰ ਸੀ ਜਿੱਥੇ ਨਿਹਚਾਵਾਨਾਂ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਕਿਰਪਾ ਨੂੰ ਸੌਂਪ ਦਿੱਤਾ ਅਤੇ ਉਨ੍ਹਾਂ ਨੂੰ ਇਹ ਕੰਮ ਕਰਨ ਲਈ ਭੇਜ ਦਿੱਤਾ। ਹੁਣ ਉਨ੍ਹਾਂ ਨੇ ਉਨ੍ਹਾਂ ਨੂੰ ਦਿੱਤਾ ਹੋਇਆ ਕੰਮ ਪੂਰਨ ਕਰ ਦਿੱਤਾ ਸੀ।
27 ਜਦੋਂ ਉੱਥੇ ਦੋਨੋਂ ਪਹੁੰਚੇ, ਉਨ੍ਹਾਂ ਨੇ ਕਲੀਸਿਯਾ ਨੂੰ ਇਕੱਠੇ ਕੀਤਾ ਅਤੇ ਉਨ੍ਹਾਂ ਨੂੰ ਉਹ ਗੱਲਾਂ ਦੱਸੀਆਂ ਜਿਹੜੀਆਂ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਕੀਤੀਆਂ ਸਨ। ਅਤੇ ਉਨ੍ਹਾਂ ਨੂੰ ਆਖਿਆ, “ਪਰਮੇਸ਼ੁਰ ਨੇ ਦਰਵਾਜ਼ਾ ਖੋਲ੍ਹਿਆ ਹੈ ਤਾਂ ਜੋ ਗੈਰ ਕੌਮਾਂ ਦੇ ਲੋਕ ਵੀ ਨਿਹਚਾ ਕਰ ਸੱਕਣ।” 28 ਉੱਥੇ ਪੌਲੁਸ ਅਤੇ ਬਰਨਬਾਸ ਮਸੀਹ ਦੇ ਚੇਲਿਆਂ ਨਾਲ ਬਹੁਤ ਦਿਨ ਰਹੇ।
ਲਾਜ਼ਰ ਦੀ ਮੌਤ
11 ਲਾਜ਼ਰ ਨਾਂ ਦਾ ਇੱਕ ਰੋਗ਼ੀ ਸੀ ਜੋ ਕਿ ਬੈਤਅਨਿਯਾ ਨਗਰ ਵਿੱਚ ਰਹਿੰਦਾ ਸੀ। ਇਹ ਉਹ ਨਗਰੀ ਸੀ ਜਿੱਥੇ ਮਰਿਯਮ ਅਤੇ ਉਸਦੀ ਭੈਣ ਮਾਰਥਾ ਰਹਿੰਦੀ ਸੀ। 2 ਇਹ ਔਰਤ ਮਰਿਯਮ ਸੀ, ਜਿਸਨੇ ਪ੍ਰਭੂ ਉੱਤੇ ਅਤਰ ਛਿੜਕਿਆ ਅਤੇ ਆਪਣੇ ਸਿਰ ਦੇ ਵਾਲਾਂ, ਨਾਲ ਉਸ ਦੇ ਚਰਨ ਪੂੰਝੇ। ਲਾਜ਼ਰ ਮਰਿਯਮ ਦਾ ਭਰਾ ਸੀ ਅਤੇ ਬਿਮਾਰ ਸੀ। 3 ਇਸ ਲਈ ਮਰਿਯਮ ਅਤੇ ਮਾਰਥਾ ਨੇ ਉਸ ਕੋਲ ਇੱਕ ਸੰਦੇਸ਼ਾ ਭੇਜਿਆ, “ਪ੍ਰਭੂ, ਤੁਹਾਡਾ ਪਿਆਰਾ ਮਿੱਤਰ ਲਾਜ਼ਰ ਬਿਮਾਰ ਹੈ।”
4 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸ ਨੇ ਆਖਿਆ, “ਇਸ ਬਿਮਾਰੀ ਦਾ ਨਤੀਜਾ ਮੌਤ ਨਹੀਂ ਹੋਵੇਗਾ, ਪਰ ਇਹ ਬਿਮਾਰੀ ਪਰਮੇਸ਼ੁਰ ਦੀ ਮਹਿਮਾ ਲਈ ਅਤੇ ਪਰਮੇਸ਼ੁਰ ਦੇ ਪੁੱਤਰ ਦੀ ਇਸ ਰਾਹੀਂ ਮਹਿਮਾਮਈ ਹੋਣ ਲਈ ਆਈ ਹੈ।” 5 ਯਿਸੂ, ਮਰਿਯਮ, ਮਾਰਥਾ ਅਤੇ ਲਾਜ਼ਰ ਨੂੰ ਪਿਆਰ ਕਰਦਾ ਸੀ। 6 ਜਦੋਂ ਉਸ ਨੇ ਸੁਣਿਆ ਕਿ ਲਾਜ਼ਰ ਬੜਾ ਬਿਮਾਰ ਹੈ ਤਾਂ ਜਿੱਥੇ ਉਹ ਸੀ, ਉੱਥੇ ਦੋ ਦਿਨ ਤੱਕ ਉਹ ਹੋਰ ਰੁਕ ਗਿਆ। 7 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਸਾਨੂੰ ਹੁਣ ਯਹੂਦਿਯਾ ਨੂੰ ਵਾਪਸ ਜਾਣਾ ਚਾਹੀਦਾ ਹੈ।”
8 ਚੇਲਿਆਂ ਨੇ ਆਖਿਆ, “ਪਰ ਗੁਰੂ! ਥੋੜਾ ਚਿਰ ਪਹਿਲਾਂ, ਯਹੂਦਿਯਾ ਵਿੱਚ ਯਹੂਦੀ ਤੇਰੇ ਉੱਤੇ ਪੱਥਰਾਵ ਕਰਨਾ ਚਾਹੁੰਦੇ ਸਨ, ਤਾਂ ਕੀ ਤੂੰ ਫਿਰ ਉੱਥੇ ਹੀ ਵਾਪਸ ਜਾਣਾ ਚਾਹੁੰਦਾ ਹੈਂ।”
9 ਯਿਸੂ ਨੇ ਜਵਾਬ ਦਿੱਤਾ, “ਕੀ ਦਿਨ ਭਰ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ? ਜੇਕਰ ਕੋਈ ਦਿਨ ਨੂੰ ਚੱਲੇ ਤਾਂ ਪੱਥਰ ਦੀ ਠੋਕਰ ਤੋਂ ਨਹੀਂ ਡਿੱਗਦਾ ਕਿਉਂ ਕਿ ਉਹ ਇਸ ਦੁਨੀਆਂ ਦੇ ਚਾਨਣ ਵਿੱਚ ਵੇਖ ਸੱਕਦਾ ਹੈ। 10 ਪਰ ਜੋ ਵਿਅਕਤੀ ਰਾਤ ਵਿੱਚ ਚੱਲਦਾ ਹੈ ਹਨੇਰੇ ਵਿੱਚ ਠੋਕਰ ਖਾਂਦਾ ਕਿਉਂ ਕਿ ਉਸ ਕੋਲ ਰੋਸ਼ਨੀ ਨਹੀਂ ਹੈ।”
11 ਯਿਸੂ ਨੇ ਇਹ ਗੱਲਾਂ ਆਖਣ ਤੋਂ ਬਾਅਦ ਕਿਹਾ, “ਸਾਡਾ ਮਿੱਤਰ ਲਾਜ਼ਰ ਇਸ ਵਕਤ ਸੌਂ ਰਿਹਾ ਹੈ, ਪਰ ਮੈਂ ਉਸ ਨੂੰ ਉੱਠਾਲਣ ਜਾ ਰਿਹਾ ਹਾਂ।”
12 ਚੇਲਿਆਂ ਨੇ ਆਖਿਆ, “ਪ੍ਰਭੂ, ਜੇਕਰ ਉਹ ਸੌਂ ਰਿਹਾ ਹੈ, ਤਾਂ ਉਹ ਠੀਕ ਹੋ ਜਾਵੇਗਾ।” 13 ਯਿਸੂ ਦੇ ਕਹਿਣ ਦਾ ਭਾਵ ਲਾਜ਼ਰ ਦੀ ਮੌਤ ਸੀ। ਪਰ ਚੇਲਿਆਂ ਨੇ ਸੋਚਿਆ ਕਿ ਉਹ ਅਸਲੀ ਨੀਂਦ ਬਾਰੇ ਬੋਲ ਰਿਹਾ ਸੀ।
14 ਤਾਂ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ, “ਲਾਜ਼ਰ ਮਰ ਚੁੱਕਿਆ ਹੈ। 15 ਅਤੇ ਤੁਹਾਡੀ ਖਾਤਿਰ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਉਸ ਵਕਤ ਮੈਂ ਉੱਥੇ ਨਹੀਂ ਸਾਂ। ਕਿਉਂ ਕਿ ਹੁਣ ਤੁਸੀਂ ਮੇਰੇ ਵਿੱਚ ਵਿਸ਼ਵਾਸ ਕਰੋਂਗੇ। ਇਸ ਲਈ ਚਲੋ ਅਸੀਂ ਉੱਥੇ ਚੱਲੀਏ।”
16 ਤਦ ਥੋਮਾ ਨੇ ਜਿਹੜਾ ਦਦਿਮੁਸ ਕਰਕੇ ਸੱਦੀਦਾ ਸੀ ਆਪਣੇ ਸਾਥੀ ਚੇਲੇ ਨੂੰ ਆਖਿਆ, “ਚਲੋ ਆਓ ਅਸੀਂ ਵੀ ਉਸ ਦੇ ਨਾਲ ਚੱਲੀਏ। ਅਤੇ ਉਸ ਨਾਲ ਮਾਰੇ ਜਾਈਏ।”
2010 by World Bible Translation Center