Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 137

137 ਅਸੀਂ ਬੇਬੀਲੋਨ ਦੇ ਦਰਵਾਜਿਆਂ ਦੇ ਕੰਢੇ ਬੈਠੇ ਸਾਂ
    ਅਤੇ ਅਸੀਂ ਸੀਯੋਨ ਨੂੰ ਯਾਦ ਕਰਕੇ ਰੋਂਦੇ ਸਾਂ।
ਅਸੀਂ ਆਪਣੇ ਰਬਾਬ ਨੇੜੇ ਦੇ ਚਿਨਾਰ ਦੇ ਰੁੱਖਾਂ ਉੱਤੇ ਟੰਗ ਦਿੱਤੇ।
ਬੇਬੀਲੋਨ ਵਿੱਚ ਜਿਨ੍ਹਾਂ ਲੋਕਾਂ ਨੇ ਸਾਨੂੰ ਫ਼ੜਿਆ ਸੀ, ਸਾਨੂੰ ਗਾਉਣ ਲਈ ਆਖਿਆ।
    ਉਨ੍ਹਾਂ ਨੇ ਸਾਨੂੰ ਖੁਸ਼ੀ ਭਰੇ ਗੀਤ ਗਾਉਣ ਲਈ ਆਖਿਆ।
    ਉਨ੍ਹਾਂ ਨੇ ਸਾਨੂੰ ਸੀਯੋਨ ਬਾਰੇ ਗੀਤ ਗਾਉਣ ਲਈ ਆਖਿਆ।
ਪਰ ਅਸੀਂ ਬੇਗਾਨੇ ਦੇਸ਼ ਵਿੱਚ ਯਹੋਵਾਹ
    ਦੇ ਗੀਤ ਨਹੀਂ ਗਾ ਸੱਕਦੇ।
ਹੇ ਯਰੂਸ਼ਲਮ, ਜੇ ਮੈਂ ਕਦੇ ਤੈਨੂੰ ਭੁੱਲ ਜਾਵਾਂ।
    ਮੈਨੂੰ ਆਸ ਹੈ ਕਿ ਫ਼ਿਰ ਮੈਂ ਕਦੇ ਵੀ ਨਹੀਂ ਗੁਆਚਾਂਗਾ।
ਹੇ ਯਰੂਸ਼ਲਮ, ਜੇ ਮੈਂ ਕਦੀ ਤੈਨੂੰ ਭੁੱਲ ਜਾਵਾਂ,
    ਮੈਨੂੰ ਫ਼ੇਰ ਕਦੀ ਵੀ ਗੀਤ ਨਾ ਗਾਉਣ ਦੇਵੀ।

ਮੈਂ ਇਕਰਾਰ ਕਰਦਾ ਹਾਂ ਯਰੂਸ਼ਲਮ ਹੀ ਸਦਾ
    ਮੇਰੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ।
ਬੇਬੀਲੋਨ, ਤੂੰ ਤਬਾਹ ਹੋ ਜਾਵੇਗਾ,
    ਉਸ ਬੰਦੇ ਨੂੰ ਅਸੀਸ ਦੇ, ਜਿਹੜਾ ਤੈਨੂੰ ਦੰਡ ਦਿੰਦਾ ਹੈ, ਜਿਸ ਦਾ ਤੂੰ ਅਧਿਕਾਰੀ ਹੈਂ।
ਉਸ ਬੰਦੇ ਨੂੰ ਅਸੀਸ ਦੇ ਜਿਹੜਾ ਤੈਨੂੰ ਦੁੱਖ ਦਿੰਦਾ ਹੈ।
    ਜਿਵੇਂ ਤੂੰ ਸਾਨੂੰ ਦੁੱਖ ਦਿੰਦਾ ਹੈ।
    ਉਸ ਬੰਦੇ ਨੂੰ ਅਸੀਸ ਦੇ ਜਿਹੜਾ ਤੇਰੇ ਬੱਚਿਆਂ ਨੂੰ ਫ਼ੜ ਲੈਂਦਾ ਹੈ।
    ਅਤੇ ਉਨ੍ਹਾਂ ਨੂੰ ਚੱਟਾਨ ਉੱਤੇ ਪਟਕਾ ਮਾਰਦਾ ਹੈ।

ਵਿਰਲਾਪ 5

ਯਹੋਵਾਹ ਅੱਗੇ ਇੱਕ ਪ੍ਰਾਰਥਨਾ

ਯਹੋਵਾਹ ਜੀ, ਜੋ ਸਾਡੇ ਨਾਲ ਵਾਪਰਿਆ, ਚੇਤੇ ਕਰੋ।
    ਤੱਕੋ ਅਤੇ ਸਾਡੇ ਨਿਰਾਦਰ ਨੂੰ ਵੇਖੋ।
ਸਾਡੀ ਧਰਤੀ ਅਜਨਬੀਆਂ ਨੂੰ ਸੌਂਪ ਦਿੱਤੀ ਗਈ ਹੈ।
    ਸਾਡੇ ਘਰ ਵਿਦੇਸ਼ੀਆਂ ਦੇ ਹਵਾਲੇ ਕਰ ਦਿੱਤੇ ਗਏ ਨੇ।
ਅਸੀਂ ਯਤੀਮ ਬਣ ਗਏ ਹਾਂ, ਸਾਡਾ ਪਿਤਾ ਨਹੀਂ ਰਿਹਾ!
    ਸਾਡੀਆਂ ਮਾਵਾਂ ਵਿਧਵਾ ਵਰਗੀਆਂ ਬਣ ਗਈਆਂ ਨੇ।
ਪੀਣ ਲਈ ਪਾਣੀ ਵੀ ਸਾਨੂੰ ਮੁੱਲ ਲੈਣਾ ਪੈ ਰਿਹਾ।
    ਬਾਲਣ ਲਈ ਲੱਕੜ ਵੀ ਸਾਨੂੰ ਖਰੀਦਣੀ ਪੈ ਰਹੀ।
ਅਸੀਂ ਆਪਣੀਆਂ ਗਰਦਨਾਂ ਤੇ ਜੂਲਾ ਪਾਉਣ ਲਈ ਮਜਬੂਰ ਹਾਂ।
    ਬਕੱ ਗਏ ਹਾਂ ਅਸੀਂ, ਅਤੇ ਆਰਾਮ ਨਹੀਂ ਮਿਲਦਾ ਅਸਾਂ ਨੂੰ।
ਅਸੀਂ ਮਿਸਰ ਨਾਲ ਇੱਕ ਇਕਰਾਰਨਾਮਾ ਕੀਤਾ ਸੀ।
    ਅਸੀਂ ਕਾਫੀ ਰੋਟੀ ਪ੍ਰਾਪਤ ਕਰਨ ਲਈ, ਅਸੀਂਰੀਆਂ ਨਾਲ ਵੀ ਇੱਕ ਇਕਰਾਰਨਾਮਾ ਕੀਤਾ ਸੀ।
ਸਾਡੇ ਪੁਰਖਿਆਂ ਨੇ ਤੁਹਾਡੇ ਖਿਲਾਫ਼ ਪਾਪ ਕੀਤਾ ਸੀ।
    ਹੁਣ ਉਹ ਮਰ ਚੁੱਕੇ ਨੇ।
    ਹੁਣ ਅਸੀਂ ਉਨ੍ਹਾਂ ਦੇ ਪਾਪਾਂ ਬਦਲੇ ਦੁੱਖ ਭੋਗ ਰਹੇ ਹਾਂ।
ਗੁਲਾਮ ਸਾਡੇ ਸ਼ਾਸ਼ਕ ਬਣ ਗਏ ਹਨ।
    ਸਾਨੂੰ ਉਨ੍ਹਾਂ ਕੋਲੋਂ ਕੋਈ ਨਹੀਂ ਬਚਾ ਸੱਕਦਾ।
ਭੋਜਨ ਲਈ ਅਸੀਂ ਆਪਣੇ ਜੀਵਨ ਖਤਰੇ ਵਿੱਚ ਪਾਉਂਦੇ ਹਾਂ।
    ਇੱਥੇ, ਮਾਰੂਬਲ ਅੰਦਰ ਤਲਵਾਰਧਾਰੀ ਲੋਕ ਨੇ।
10 ਸਾਡੀ ਚਮੜੀ ਭਠ੍ਠੀ ਵਾਂਗ ਭਖਦੀ ਹੈ।
    ਭੁੱਖ ਕਾਰਣ, ਸਾਨੂੰ ਤੇਜ਼ ਬੁਖਾਰ ਹੈ।
11 ਦੁਸ਼ਮਣ ਨੇ ਸੀਯੋਨ ਦੀਆਂ ਔਰਤਾਂ ਦਾ ਬਲਾਤਕਾਰ ਕੀਤਾ।
    ਉਨ੍ਹਾਂ ਨੇ ਯਹੂਦਾਹ ਦੇ ਸ਼ਹਿਰਾਂ ਅੰਦਰ ਔਰਤਾਂ ਦਾ ਬਲਾਤਕਾਰ ਕੀਤਾ ਹੈ।
12 ਦੁਸ਼ਮਣ ਨੇ ਸਾਡੇ ਰਾਜਕੁਮਾਰਾਂ ਨੂੰ ਫ਼ਾਂਸੀ ਚੜ੍ਹਾਇਆ
    ਉਨ੍ਹਾਂ ਸਾਡੇ ਬਜ਼ੁਰਗਾਂ ਨੂੰ ਇੱਜ਼ਤ ਨਹੀਂ ਦਿੱਤੀ।
13 ਦੁਸ਼ਮਣ ਨੇ ਸਾਡੇ ਜਵਾਨਾਂ ਤੋਂ ਚੱਕੀ ਤੇ ਆਟਾ ਪਿਸਵਾਇਆ।
    ਸਾਡੇ ਜਵਾਨ ਲੱਕੜਾਂ ਦੇ ਭਾਰ ਹੇਠਾਂ ਡਗਮਗਾਂ ਗਏ।
14 ਸਾਡੇ ਜ਼ਾਜਕਾਂ ਹੋਰ ਵੱਧੇਰੇ ਸ਼ਹਿਰ ਦੇ ਦਰਵਾਜ਼ਿਆਂ ਤੇ ਨਹੀਂ ਬੈਠਦੇ।
    ਨੌਜਵਾਨ ਹੋਰ ਵੱਧੇਰੇ ਸੰਗੀਤ ਨਹੀਂ ਬਣਾਉਂਦੇ।
15 ਸਾਡੇ ਦਿਲਾਂ ਵਿੱਚ ਹੁਣ ਖੁਸ਼ੀ ਨਹੀਂ ਹੈ
    ਸਾਡਾ ਨਾਚ ਮਰਿਆ ਓਧਰ ਰੋਣ ਵਿੱਚ ਬਦਲ ਗਿਆ।
16 ਸਾਡੇ ਸਿਰ ਤੋਂ ਤਾਜ ਉਤਰ ਗਿਆ ਹੈ
    ਸਾਡੇ ਵਾਸਤੇ ਬੁਰੀ ਗੱਲਾਂ ਹੋਇਆਂ ਹੈ ਕਿਉਂ ਕਿ ਅਸੀਂ ਪਾਪ ਕੀਤੇ ਸੀ।
17 ਇਨ੍ਹਾਂ ਗੱਲਾਂ ਕਰਕੇ ਸਾਡੇ ਦਿਲ ਬਿਮਾਰ ਹੋ ਗਏ ਹਨ
    ਸਾਡੀ ਅੱਖੀਆਂ ਨੂੰ ਠੀਕ ਤਰ੍ਹਾਂ ਨਾਲ ਦਿਖਦਾ ਨਹੀਂ।
18 ਸੀਯੋਨ ਦਾ ਪਹਾੜ ਇੱਕ ਉਜਾੜ ਬਣ ਗਿਆ ਹੈ
    ਲੂੰਬੜੀਆਂ ਸੀਯੋਨ ਦੇ ਪਹਾੜ ਉੱਤੇ ਨੱਸਦੀਆਂ ਹਨ।
19 ਪਰ ਤੁਸੀਂ, ਯਹੋਵਾਹ ਜੀ ਹਮੇਸ਼ਾ ਲਈ ਰਾਜ ਕਰੋ
    ਤੁਹਾਡੀ ਰਾਜਿਆਂ ਵਾਲੀ ਕੁਰਸੀ ਹਮੇਸ਼ਾ ਲਈ ਰਹੇਗੀ।
20 ਯਹੋਵਾਹ ਜੀ, ਤੁਸੀਂ ਸਾਨੂੰ ਹਮੇਸ਼ਾ ਲਈ ਭੁੱਲ ਗਏ ਹੋ
    ਤੁਸੀਂ ਸਾਨੂੰ ਬਹੁਤ ਦੇਰ ਤੋਂ ਇੱਕਲਿਆਂ ਛੱਡ ਦਿੱਤਾ ਹੈ।
21 ਯਹੋਵਾਹ ਜੀ, ਸਾਨੂੰ ਆਪਣੇ ਪਾਸ ਵਾਪਸ ਲੈ ਕੇ ਆਵੋ
    ਅਸੀਂ ਖੁਸ਼ੀ ਨਾਲ ਤੁਹਾਡੇ ਕੋਲ ਵਾਪਸ ਆ
    ਜਾਵਾਂਗੇ ਸਾਡੀ ਜ਼ਿੰਦਗੀ ਪਹਿਲਾਂ ਵਰਗੀ ਹੀ ਬਣਾ ਦਿਓ।
22 ਤੂੰ ਸਾਡੇ ਉੱਤੇ ਬਹੁਤ ਗੁੱਸੇ ਸੀ।
    ਕੀ ਤੂੰ ਸਾਨੂੰ ਪੂਰੀ ਤਰ੍ਹਾਂ ਨਾਮੰਜ਼ੂਰ ਕਰ ਦਿੱਤਾ ਹੈ।

ਮਰਕੁਸ 11:12-14

ਯਿਸੂ ਆਖਦਾ ਹੈ ਅੰਜੀਰ ਦਾ ਰੁੱਖ ਮਰ ਜਾਵੇਗਾ(A)

12 ਅਗਲੇ ਦਿਨ, ਜਦੋਂ ਉਹ ਬੈਤਅਨੀਆ ਨੂੰ ਛੱਡ ਰਹੇ ਸਨ, ਯਿਸੂ ਨੂੰ ਭੁੱਖ ਲੱਗੀ ਸੀ। 13 ਉਸ ਨੇ ਥੋੜੀ ਵਿਥ ਤੇ ਇੱਕ ਪੱਤਿਆਂ ਵਾਲਾ ਅੰਜੀਰ ਦਾ ਦ੍ਰੱਖਤ ਵੇਖਿਆ। ਉਹ ਦ੍ਰੱਖਤ ਦੇ ਕੋਲ ਗਿਆ, ਇਹ ਵੇਖਣ ਲਈ ਕਿ ਕੀ ਇਸ ਤੇ ਕੋਈ ਫ਼ਲ ਲੱਗਾ ਹੋਇਆ ਹੈ। ਪਰ ਉਸ ਨੇ ਵੇਖਿਆ ਉਸਤੇ ਕੋਈ ਅੰਜੀਰ ਨਹੀਂ ਸੀ, ਸਿਰਫ਼ ਪੱਤੇ ਹੀ ਸਨ। ਕਿਉਂਕਿ ਅਜੇ ਅੰਜੀਰ ਲੱਗਣ ਦਾ ਮੌਸਮ ਨਹੀਂ ਸੀ। 14 ਤਾਂ ਉਸ ਨੇ ਦ੍ਰੱਖਤ ਨੂੰ ਕਿਹਾ “ਫ਼ਿਰ ਤੋਂ ਕੋਈ ਤੇਰਾ ਫ਼ਲ ਨਾ ਖਾਵੇ।” ਉਸ ਦੇ ਚੇਲਿਆਂ ਨੇ ਉਸ ਨੂੰ ਇਹ ਕਹਿੰਦੇ ਸੁਣਿਆ।

ਮਰਕੁਸ 11:20-24

ਯਿਸੂ ਨੇ ਵਿਸ਼ਵਾਸ ਦੀ ਤਾਕਤ ਵਿਖਾਈ(A)

20 ਅਗਲੀ ਸਵੇਰ, ਜਦ ਯਿਸੂ ਆਪਣੇ ਚੇਲਿਆਂ ਨਾਲ ਜਾ ਰਿਹਾ ਸੀ, ਉਨ੍ਹਾਂ ਨੇ ਉਹ ਰੁੱਖ ਵੇਖਿਆ ਜਿਸ ਨੂੰ ਯਿਸੂ ਨੇ ਪਿੱਛਲੇ ਦਿਨ ਸਰਾਪ ਦਿੱਤਾ ਸੀ। ਉਹ ਸੁੱਕ ਗਿਆ ਸੀ ਅਤੇ ਉਸ ਦੀਆਂ ਜੜ੍ਹਾਂ ਵੀ ਸੜ ਗਈਆਂ ਸਨ। 21 ਤਦ ਪਤਰਸ ਨੇ ਚੇਤੇ ਕਰਕੇ ਉਸ ਨੂੰ ਕਿਹਾ, “ਗੁਰੂ ਜੀ ਵੇਖੋ, ਕੱਲ ਤੁਸੀਂ ਇਸ ਰੁੱਖ ਨੂੰ ਸਰਾਪ ਦਿੱਤਾ ਸੀ ਤੇ ਉਹ ਸੁੱਕ ਗਿਆ ਹੈ।”

22 ਯਿਸੂ ਨੇ ਆਖਿਆ, “ਪਰਮੇਸ਼ੁਰ ਤੇ ਵਿਸ਼ਵਾਸ ਰੱਖੋ। 23 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਜੇਕਰ ਤੁਸੀਂ ਇਸ ਪਹਾੜ ਨੂੰ ਕਹੋ, ‘ਖੜ੍ਹਾ ਹੋ ਅਤੇ ਆਪਣੇ-ਆਪ ਨੂੰ ਸਮੁੰਦਰ ਵਿੱਚ ਸੁੱਟ ਲੈ।’ ਅਤੇ ਜੇਕਰ ਤੁਸੀਂ ਮਨ ਵਿੱਚ ਬਿਨਾ ਕਿਸੇ ਸ਼ੰਕਾ ਵਿਸ਼ਵਾਸ ਰੱਖੋ ਕਿ ਤੁਸੀਂ ਜੋ ਆਖਿਆ ਉਹ ਵਾਪਰੇਗਾ, ਤਾਂ ਤੁਹਾਡੇ ਲਈ ਉਹ ਜ਼ਰੂਰ ਹੀ ਵਾਪਰੇਗਾ। 24 ਇਸੇ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋ ਤਾਂ ਪਰਮੇਸ਼ੁਰ ਤੇ ਭਰੋਸਾ ਰੱਖੋ ਕਿ ਜੋ ਤੁਸੀਂ ਮੰਗਿਆ ਹੈ, ਉਹ ਤੁਹਾਨੂੰ ਮਿਲ ਗਿਆ ਹੈ, ਤਾਂ ਤੁਹਾਨੂੰ ਜ਼ਰੂਰ ਮਿਲੇਗਾ।

Punjabi Bible: Easy-to-Read Version (ERV-PA)

2010 by World Bible Translation Center