Revised Common Lectionary (Semicontinuous)
ਧੰਨਵਾਦ ਦਾ ਗੀਤ।
100 ਹੇ ਧਰਤੀ ਯਹੋਵਾਹ ਦੇ ਗੀਤ ਗਾ।
2 ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ ਹੋ।
ਪ੍ਰਸੰਨ ਗੀਤਾਂ ਦੇ ਨਾਲ ਯਹੋਵਾਹ ਦੇ ਸਨਮੁੱਖ ਆ।
3 ਜਾਣ ਲਵੋ ਕਿ ਯਹੋਵਾਹ ਪਰਮੇਸ਼ੁਰ ਹੈ।
ਉਸ ਨੇ ਅਸਾਂ ਨੂੰ ਸਾਜਿਆ। ਅਸੀਂ ਉਸ ਦੇ ਲੋਕ ਹਾਂ,
ਅਸੀਂ ਉਸ ਦੀਆਂ ਭੇਡਾਂ ਹਾਂ।
4 ਉਸ ਦੇ ਸ਼ਹਿਰ ਵਿੱਚ ਧੰਨਵਾਦ ਦੇ ਗੀਤ ਲੈ ਕੇ ਆਵੋ।
ਉਸ ਦੇ ਮੰਦਰ ਵੱਲ ਉਸਤਤਿ ਦੇ ਗੀਤ ਲੈ ਕੇ ਆਵੋ।
ਉਸਦੀ ਉਸਤਤਿ ਕਰੋ ਅਤੇ ਉਸ ਦੇ ਨਾਮ ਨੂੰ ਅਸੀਸ ਦੇਵੋ।
5 ਯਹੋਵਾਹ ਸ਼ੁਭ ਹੈ।
ਉਸਦਾ ਪਿਆਰ ਸਦੀਵੀ ਹੈ।
ਅਸੀਂ ਉਸ ਉੱਤੇ ਸਦਾ-ਸਦਾ ਲਈ ਉਸ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ।
ਪਵਿੱਤਰ ਵਰਤੋਂ ਲਈ ਜ਼ਮੀਨ ਦੀ ਵੰਡ
45 “ਤੁਸੀਂ ਗੁਣੇ ਪਾਕੇ ਇਸਰਾਏਲੀ ਪਰਿਵਾਰ-ਸਮੂਹਾਂ ਵਿੱਚਕਾਰ ਜ਼ਮੀਨ ਦੀ ਵੰਡ ਕਰੋਂਗੇ। ਉਸ ਸਮੇਂ ਤੁਸੀਂ ਜ਼ਮੀਨ ਦੇ ਇੱਕ ਹਿੱਸੇ ਨੂੰ ਵੱਖ ਕਰ ਲਵੌਗੇ। ਇਹ ਯਹੋਵਾਹ ਲਈ ਜ਼ਮੀਨ ਦਾ ਪਵਿੱਤਰ ਹਿੱਸਾ ਹੋਵੇਗਾ। ਜ਼ਮੀਨ 25,000 ਹੱਥ ਲੰਮੀ ਅਤੇ 20,000 ਹੱਥ ਚੌੜੀ ਹੋਵੇਗੀ। ਇਹ ਸਾਰੀ ਜ਼ਮੀਨ ਪਵਿੱਤਰ ਹੋਵੇਗੀ। 2 ਇੱਕ ਚੌਕੋਰ ਖੇਤਰ ਜਿਹੜਾ ਦੋਹਾਂ ਪਾਸਿਆਂ ਤੋਂ 500 ਹੱਥ ਲੰਮਾ ਹੋਵੇਗਾ ਉਹ ਮੰਦਰ ਲਈ ਹੋਵੇਗਾ। ਮੰਦਰ ਦੇ ਆਲੇ-ਦੁਆਲੇ ਇੱਕ ਖੁਲ੍ਹੀ ਥਾਂ ਹੋਵੇਗੀ ਜਿਹੜੀ 50 ਹੱਥ ਚੌੜੀ ਹੋਵੇਗੀ। 3 ਪਵਿੱਤਰ ਖੇਤਰ ਵਿੱਚ ਤੁਸੀਂ 25,000 ਹੱਥ ਲੰਮੀ ਅਤੇ 10,000 ਹੱਥ ਚੌੜੀ ਥਾਂ ਨਾਪੋਗੇ: ਮੰਦਰ ਇਸ ਖੇਤਰ ਵਿੱਚ ਹੋਵੇਗਾ। ਮੰਦਰ ਦਾ ਖੇਤਰ ਅੱਤ ਪਵਿੱਤਰ ਸਥਾਨ ਹੋਵੇਗਾ।
4 “ਜ਼ਮੀਨ ਦਾ ਇਹ ਪਵਿੱਤਰ ਹਿੱਸਾ, ਜਾਜਕਾਂ, ਮੰਦਰ ਦੇ ਸੇਵਾਦਾਰਾਂ ਲਈ ਹੋਵੇਗਾ, ਜਿੱਥੇ ਉਹ ਯਹੋਵਾਹ ਦੀ ਸੇਵਾ ਕਰਨ ਲਈ ਨੇੜੇ ਆਉਣਗੇ। ਇਹ ਜਾਜਕਾਂ ਦੇ ਮਕਾਨਾਂ ਦੀ ਥਾਂ ਅਤੇ ਮੰਦਰ ਦਾ ਸਥਾਨ ਹੋਵੇਗਾ। 5 ਇੱਕ ਹੋਰ 25,000 ਹੱਥ ਲੰਮਾ ਅਤੇ 10,000 ਹੱਥ ਚੌੜਾ ਸਥਾਨ ਲੇਵੀਆਂ ਲਈ ਹੋਵੇਗਾ ਜਿਹੜੇ ਮੰਦਰ ਵਿੱਚ ਆਪਣੇ ਅਧਿਕਾਰ ਕਾਰਣ ਸੇਵਾ ਕਰਦੇ ਹਨ। ਇਸ ਵਿੱਚ ਵੀਹ ਚੈਁਬਰ ਸ਼ਾਮਲ ਹੋਣੇ ਚਾਹੀਦੇ ਹਨ।
6 “ਅਤੇ ਤੁਸੀਂ ਸ਼ਹਿਰ ਨੂੰ ਇੱਕ 5,000 ਹੱਥ ਚੌੜਾ ਅਤੇ 25,000 ਹੱਥ ਲੰਮਾ ਖੇਤਰ ਦਿਓਗੇ। ਇਹ ਪਵਿੱਤਰ ਖੇਤਰ ਦੀ ਵੱਖੀ ਨਾਲ ਲਗਦਾ ਹੋਵੇਗਾ। ਇਹ ਇਸਰਾਏਲ ਦੇ ਸਾਰੇ ਪਰਿਵਾਰ ਲਈ ਹੋਵੇਗਾ। 7 “ਹਾਕਮ ਕੋਲ ਪਵਿੱਤਰ ਖੇਤਰ ਦੇ ਦੋਹੀਁ ਪਾਸੀਁ ਅਤੇ ਸ਼ਹਿਰ ਵਾਲੀ ਜ਼ਮੀਨ ਦੀ ਜਗ੍ਹਾ ਹੋਵੇਗੀ। ਇਹ ਜ਼ਮੀਨ ਪਵਿੱਤਰ ਖੇਤਰ ਅਤੇ ਸ਼ਹਿਰ ਦੇ ਖੇਤਰ ਦੇ ਵਿੱਚਕਾਰ ਹੋਵੇਗੀ। ਇਹ ਉਨੀ ਹੀ ਚੌੜਾਈ ਵਾਲੀ ਹੋਵੇਗੀ ਜਿਹੜੀ ਕਿ ਕਿਸੇ ਪਰਿਵਾਰ-ਸਮੂਹ ਦੀ ਮਲਕੀਅਤ ਹੇਠਲੀ ਜ਼ਮੀਨ ਦੇ ਬਰਾਬਰ ਹੋਵੇਗੀ। ਇਹ ਧੁਰ ਪੱਛਮੀ ਸਰਹੱਦ ਤੋਂ ਲੈ ਕੇ ਪੂਰਬੀ ਸਰਹੱਦ ਤੀਕ ਜਾਵੇਗੀ। 8 ਇਹ ਜ਼ਮੀਨ ਇਸਰਾਏਲ ਦੇ ਹਾਕਮ ਦੀ ਜੈਦਾਦ ਹੋਵੇਗੀ। ਇਸ ਲਈ ਹਾਕਮ ਨੂੰ ਮੇਰੇ ਬੰਦਿਆਂ ਦੀ ਜ਼ਿੰਦਗੀ ਨੂੰ ਹੋਰ ਵੱਧੇਰੇ ਕਠਿਨ ਨਹੀਂ ਬਣਾਵੇਗੀ। ਪਰ ਉਹ ਇਹ ਧਰਤੀ ਇਸਰਾਏਲੀਆਂ ਨੂੰ ਉਨ੍ਹਾਂ ਦੇ ਪਰਿਵਾਰ-ਸਮੂਹਾਂ ਲਈ ਦੇਣਗੇ।”
9 ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ, “ਬਸ ਬਹੁਤ ਹੋ ਚੁੱਕਿਆ, ਇਸਰਾਏਲ ਦੇ ਹਾਕਮੋ! ਜ਼ਾਲਮ ਬਨਣਾ ਅਤੇ ਲੋਕਾਂ ਤੋਂ ਚੀਜ਼ਾਂ ਚੁਰਾਉਣੀਆਂ ਛੱਡ ਦਿਓ! ਬੇਲਾਗ ਹੋਵੋ ਅਤੇ ਚੰਗੀਆਂ ਗੱਲਾਂ ਕਰੋ! ਮੇਰੇ ਬੰਦਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਬਾਹਰ ਕੱਢਣਾ ਛੱਡ ਦਿਓ!” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ:
ਪਤਰਸ ਲੁੱਦਾ ਅਤੇ ਯੱਪਾ ਵਿੱਚ
32 ਪਤਰਸ ਯਰੂਸ਼ਲਮ ਦੇ ਇਰਦ-ਗਿਰਦ ਸਾਰੇ ਸ਼ਹਿਰਾਂ ਵਿੱਚ ਘੁੰਮਿਆ। ਫ਼ੇਰ ਉਹ ਲੁੱਦਾ ਵਿੱਚ ਬਸੇ ਨਿਹਚਾਵਾਨਾਂ ਨੂੰ ਵੇਖਣ ਗਿਆ। 33 ਲੁੱਦਾ ਵਿੱਚ, ਉਹ ਇੱਕ ਅਧਰੰਗੀ ਆਦਮੀ ਨੂੰ ਮਿਲਿਆ। ਜਿਸਦਾ ਨਾਉਂ ਐਨਿਯਾਸ ਸੀ। ਉਹ ਪਿੱਛਲੇ ਅੱਠ ਸਾਲਾਂ ਤੋਂ ਮੰਜੇ ਤੋਂ ਉੱਠ ਨਹੀਂ ਸੀ ਸੱਕਿਆ। 34 ਪਤਰਸ ਨੇ ਉਸ ਨੂੰ ਕਿਹਾ, “ਐਨਿਯਾਸ, ਯਿਸੂ ਮਸੀਹ ਨੇ ਤੇਰੇ ਤੇ ਮਿਹਰ ਕੀਤੀ ਹੈ। ਖੜ੍ਹਾ ਹੋ ਅਤੇ ਆਪਣਾ ਬਿਸਤਰ ਵਿੱਛਾ!” ਉਹ ਤੁਰੰਤ ਖੜ੍ਹਾ ਹੋ ਗਿਆ। 35 ਸਾਰੇ ਲੁੱਦਾ ਵਿੱਚ ਰਹਿਣ ਵਾਲੇ ਅਤੇ ਸ਼ਰੋਨ ਦੇ ਸਾਰੇ ਨਿਵਾਸੀਆਂ ਨੇ ਉਸ ਨੂੰ ਵੇਖਿਆ ਅਤੇ ਇਹ ਲੋਕ ਵੀ ਪ੍ਰਭੂ ਵੱਲ ਪਰਤ ਗਏ।
2010 by World Bible Translation Center