Revised Common Lectionary (Semicontinuous)
ਨਿਰਦੇਸ਼ਕ ਲਈ, ਯਦੂਥੂਨ ਨੂੰ। ਦਾਊਦ ਦਾ ਇੱਕ ਗੀਤ।
39 ਮੈਂ ਆਖਿਆ, “ਮੈਂ ਉਨ੍ਹਾਂ ਗੱਲਾਂ ਦਾ ਧਿਆਨ ਰੱਖਾਂਗਾ ਜੋ ਮੈਂ ਆਖਾਂਗਾ।
ਮੈਂ ਆਪਣੀ ਜ਼ੁਬਾਨ ਨੂੰ, ਮੈਥੋਂ ਪਾਪ ਕਰਾਉਣ ਦਾ ਕਾਰਣ ਨਹੀਂ ਬਣਨ ਦੇਵਾਂਗਾ।
ਮੈਂ ਆਪਣਾ ਮੂੰਹ ਬੰਦ ਰੱਖਾਂਗਾ ਜਦੋਂ ਮੈਂ ਦੁਸ਼ਟ ਲੋਕਾਂ ਦੁਆਰਾ ਘਿਰਿਆ ਹੋਵਾਂਗਾ।”
2 ਇਸ ਲਈ ਮੈਂ ਕੁਝ ਵੀ ਨਹੀਂ ਆਖਿਆ।
ਮੈਂ ਤਾਂ ਕੋ ਚੰਗੀ ਗੱਲ ਵੀ ਨਹੀਂ ਆਖੀ।
ਪਰ ਮੈਂ ਹੋਰ ਵੀ ਪਰੇਸ਼ਾਨ ਹੋ ਗਿਆ।
3 ਮੈਂ ਬਹੁਤ ਕ੍ਰੋਧ ਵਿੱਚ ਸਾਂ।
ਅਤੇ ਮੈਂ ਜਿੰਨਾ ਵੀ ਇਸ ਬਾਰੇ ਸੋਚਿਆ,
ਮੈਂ ਹੋਰ ਕ੍ਰੋਧਵਾਨ ਹੋ ਗਿਆ। ਇਸ ਲਈ ਮੈਂ ਕੁਝ ਆਖਿਆ।
4 ਯਹੋਵਾਹ, ਮੈਨੂੰ ਦੱਸੋ, ਹੁਣ ਮੇਰੇ ਨਾਲ ਕੀ ਹੋਵੇਗਾ?
ਮੈਨੂੰ ਦੱਸੋ, ਮੈਂ ਕਿੰਨਾ ਕੁ ਚਿਰ ਜੀਵਾਂਗਾ?
ਮੈਨੂੰ ਜਾਣ ਲੈਣ ਦਿਉ, ਅਸਲ ਵਿੱਚ ਮੇਰੀ ਉਮਰ ਕਿੰਨੀ ਛੋਟੀ ਹੈ।
5 ਹੇ ਯਹੋਵਾਹ, ਤੁਸੀਂ ਮੈਨੂੰ ਜ਼ਿੰਦਗੀ ਦਾ ਸਿਰਫ਼ ਇੱਕ ਛੋਟਾ ਜਿਹਾ ਪਲ ਪ੍ਰਦਾਨ ਕੀਤਾ ਹੈ।
ਤੁਹਾਡੇ ਮੁਕਾਬਲੇ, ਮੇਰੀ ਥੋੜੀ ਜਿਹੀ ਉਮਰ ਕੁਝ ਵੀ ਨਹੀਂ।
ਹਰ ਬੰਦੇ ਦਾ ਜੀਵਨ ਸਿਰਫ਼ ਬੱਦਲ ਵਰਗਾ ਹੈ।
ਜਿਹੜਾ ਛੇਤੀ ਹੀ ਉੱਡ ਜਾਂਦਾ ਹੈ, ਕੋਈ ਵੀ ਬੰਦਾ ਸਦਾ ਲਈ ਨਹੀਂ ਰਹਿੰਦਾ।
6 ਸਾਡਾ ਜੀਵਨ, ਸ਼ੀਸ਼ੇ ਵਿੱਚਲੇ ਇੱਕ ਅਕਸ ਵਰਗਾ ਹੈ।
ਅਸੀਂ ਜੀਵਨ ਵਿੱਚ ਚੀਜ਼ਾਂ ਪਿੱਛੇ ਭੱਜਦੇ ਹਾਂ
ਪਰ ਜਾਣਦੇ ਨਹੀਂ ਕਿ ਸਾਡੇ ਮਰਨ ਪਿੱਛੋਂ ਉਨ੍ਹਾਂ ਨੂੰ ਕੌਣ ਹਾਸਿਲ ਕਰੇਗਾ।
7 ਇਸੇ ਲਈ, ਮੇਰੇ ਮਾਲਕ, ਮੇਰੇ ਕੋਲ ਕੀ ਆਸ ਹੈ?
ਤੁਸੀਂ ਹੀ ਮੇਰੀ ਆਸ ਹੋ।
8 ਯਹੋਵਾਹ, ਮੈਨੂੰ ਉਨ੍ਹਾਂ ਮੰਦੇ ਕੰਮਾਂ ਤੋਂ ਬਚਾਉ ਜਿਹੜੇ ਮੈਂ ਕੀਤੇ ਸਨ।
ਮੇਰੇ ਨਾਲ ਦੁਸ਼ਟ ਆਦਮੀ ਵਰਗਾ ਸਲੂਕ ਨਾ ਹੋਣ ਦਿਉ।
9 ਮੈਂ ਆਪਣਾ ਮੂੰਹ ਨਹੀਂ ਖੋਲ੍ਹਾਂਗਾ।
ਮੈਂ ਕੁਝ ਵੀ ਨਹੀਂ ਆਖਾਂਗਾ। ਯਹੋਵਾਹ,
ਤੁਸੀਂ ਉਹੀ ਕੀਤਾ ਜੋ ਕਰਨ ਵਾਲਾ ਸੀ।
10 ਪਰ ਹੇ ਪਰਮੇਸ਼ੁਰ ਮੈਨੂੰ ਦੰਡ ਦੇਣ ਤੋਂ ਰੁਕ ਜਾਵੋ।
ਤੁਸੀਂ ਨਹੀਂ ਰੁਕੇ ਤਾਂ ਮੈਨੂੰ ਤਬਾਹ ਕਰ ਦਿਉਂਗੇ।
11 ਯਹੋਵਾਹ, ਤੁਸੀਂ ਲੋਕਾਂ ਨੂੰ ਜਿਉਣ ਦਾ ਸਹੀ ਰਸਤਾ ਸਿੱਖਾਉਣ ਲਈ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਦੰਡ ਦਿੰਦੇ ਹੋ।
ਜਿਵੇਂ ਇੱਕ ਪਤੰਗਾ ਕੱਪੜੇ ਨੂੰ ਬਰਬਾਦ ਕਰਦਾ ਹੈ, ਤਸੀਂ ਪੂਰੀ ਤਰ੍ਹਾਂ ਉਨ੍ਹਾਂ ਚੀਜ਼ਾਂ ਨੂੰ ਤਬਾਹ ਕਰ ਦਿਉ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਹਨ।
ਹਾਂ, ਸਾਡਾ ਜੀਵਨ ਇੱਕ ਨਿੱਕੇ ਬੱਦਲ ਵਰਗਾ ਹੈ ਜਿਹੜਾ ਛੇਤੀ ਹੀ ਉੱਡ ਜਾਂਦਾ ਹੈ।
12 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
ਮੇਰੇ ਵਿਰਲਾਪ ਵੱਲ ਧਿਆਨ ਦਿਉ।
ਮੇਰੇ ਹੰਝੂਆਂ ਵੱਲ ਵੇਖੋ।
ਮੈਂ ਤੁਹਾਡੇ ਸੰਗ ਵਿੱਚ ਸਿਰਫ਼ ਇੱਕ ਮੁਸਾਫ਼ਿਰ ਹਾਂ ਜਿਹੜਾ ਜੀਵਨ ਗੁਜਾਰ ਰਿਹਾ ਹੈ।
ਆਪਣੇ ਸਾਰੇ ਪੁਰਖਿਆਂ ਦੀ ਤਰ੍ਹਾਂ, ਮੈਂ ਇੱਥੇ ਥੋੜੇ ਸਮੇਂ ਲਈ ਰਹਿੰਦਾ ਹਾਂ।
13 ਯਹੋਵਾਹ, ਮੈਨੂੰ ਇੱਕਲਾ ਛੱਡ ਦਿਉ। ਅਤੇ ਮੈਨੂੰ ਖੁਸ਼ ਹੋਣ ਦਿਉ,
ਇਸ ਤੋਂ ਪਹਿਲਾਂ ਕਿ ਮੈਂ ਮਰ ਜਾਵਾਂ ਅਤੇ ਮੁੱਕ ਜਾਵਾਂ।
17 ਜਦੋਂ ਮੂਸਾ ਇਨ੍ਹਾਂ ਆਦਮੀਆਂ ਨੂੰ ਕਨਾਨ ਦੀ ਪਰੱਖ ਪੜਤਾਨ ਲਈ ਭੇਜ ਰਿਹਾ ਸੀ ਤਾਂ ਉਸ ਨੇ ਆਖਿਆ, “ਨੇਗੇਵ ਵਿੱਚੋਂ ਲੰਘਕੇ ਪਹਾੜੀ ਪ੍ਰਦੇਸ਼ ਵਿੱਚ ਜਾਉ। 18 ਇਹ ਦੇਖੋ ਕਿ ਧਰਤੀ ਕਿਹੋ ਜਿਹੀ ਲੱਗਦੀ ਹੈ। ਉੱਥੇ ਰਹਿਣ ਵਾਲੇ ਲੋਕਾਂ ਦੀ ਜਾਣਕਾਰੀ ਹਾਸਿਲ ਕਰੋ। ਕੀ ਉਹ ਤਾਕਤਵਰ ਹਨ ਜਾਂ ਕਮਜ਼ੋਰ ਹਨ? ਕੀ ਉਹ ਬਹੁਤ ਸਾਰੇ ਹਨ। ਜਾਂ ਥੋੜੀ ਗਿਣਤੀ ਵਿੱਚ ਹਨ? 19 ਉਸ ਧਰਤੀ ਬਾਰੇ ਜਾਣਕਾਰੀ ਹਾਸਿਲ ਕਰੋ ਜਿੱਥੇ ਉਹ ਰਹਿੰਦੇ ਹਨ। ਕੀ ਉਹ ਚੰਗੀ ਧਰਤੀ ਉੱਤੇ ਰਹਿੰਦੇ ਹਨ ਜਾਂ ਬੁਰੀ ਉੱਤੇ? ਉਹ ਕਿਹੋ ਜਿਹੇ ਨਗਰਾਂ ਵਿੱਚ ਰਹਿੰਦੇ ਹਨ? ਕੀ ਉਨ੍ਹਾਂ ਨਗਰਾਂ ਦੀ ਰਾਖੀ ਕਰਨ ਲਈ ਕੰਧਾਂ ਹਨ? ਕੀ ਉਹ ਨਗਰ ਮਜ਼ਬੂਤੀ ਨਾਲ ਸੁਰੱਖਿਅਤ ਕੀਤੇ ਗਏ ਹਨ? 20 ਅਤੇ ਉਸ ਧਰਤੀ ਦੀਆਂ ਹੋਰਨਾਂ ਗੱਲਾਂ ਬਾਰੇ ਵੀ ਜਾਣਕਾਰੀ ਹਾਸਿਲ ਕਰੋ। ਕੀ ਇਹ ਮਿੱਟੀ, ਪੌਦੇ ਉਗਾਉਣ ਵਾਸਤੇ ਚੰਗੀ ਉਪਜਾਊ ਹੈ। ਜਾਂ ਕੀ ਇਹ ਘੱਟ ਉਪਜਾਊ ਹੈ। ਕੀ ਇਸ ਧਰਤੀ ਉੱਤੇ ਰੁੱਖ ਹਨ? ਅਤੇ, ਉਸ ਧਰਤੀ ਤੋਂ ਕੁਝ ਫ਼ਲ ਵੀ ਲੈ ਕੇ ਆਉ।” (ਇਹ ਉਹ ਸਮਾਂ ਸੀ ਜਦੋਂ ਅੰਗੂਰਾਂ ਦੀ ਅਗੇਤੀ ਫ਼ਸਲ ਪੱਕ ਗਈ ਹੋਵੇਗੀ।)
21 ਇਸ ਲਈ ਉਹ ਉਸ ਪ੍ਰਦੇਸ਼ ਦੀ ਪਰੱਖ ਪੜਤਾਲ ਕਰਨ ਲਈ ਚੱਲੇ ਗਏ। ਉਨ੍ਹਾਂ ਨੇ ਸੀਨ ਦੇ ਮਾਰੂਥਲ ਤੋਂ ਰੇਹੋਬ ਅਤੇ ਲੇਬੋ ਹਾਮਾਥ ਤੱਕ ਦੇ ਇਲਾਕੇ ਦੀ ਪਰੱਖ ਪੜਤਾਲ ਕੀਤੀ। 22 ਉਹ ਨੇਗੇਵ ਰਾਹੀਂ ਉਸ ਇਲਾਕੇ ਵਿੱਚ ਦਾਖਲ ਹੋਏ ਅਤੇ ਹਬਰੋਨ ਵੱਲ ਚੱਲੇ ਗਏ। (ਹਬਰੋਨ ਦਾ ਨਗਰ ਮਿਸਰ ਦੇ ਸੋਆਨ ਨਗਰ ਤੋਂ ਸੱਤ ਸਾਲ ਪਹਿਲਾਂ ਉਸਾਰਿਆ ਗਿਆ ਸੀ।) ਅਹਿਮਾਨ ਸ਼ੇਸ਼ਈ ਅਤੇ ਤਲਮਈ ਉੱਥੇ ਰਹਿੰਦੇ ਸਨ। ਇਹ ਆਦਮੀ ਅਨਾਕ ਦੇ ਉੱਤਰਾਧਿਕਾਰੀ ਸਨ। 23 ਫ਼ੇਰ ਉਹ ਆਦਮੀ ਅਸ਼ਕੋਲ ਵਾਦੀ ਵੱਲ ਚੱਲੇ ਗਏ। ਉੱਥੇ ਇਨ੍ਹਾਂ ਆਦਮੀਆਂ ਨੇ ਅੰਗੂਰਾਂ ਦੀ ਵੇਲ ਤੋਂ ਇੱਕ ਟਹਿਣੀ ਤੋੜ ਲਈ। ਟਹਿਣੀ ਉੱਤੇ ਅੰਗੂਰਾਂ ਦੇ ਗੁਛੇ ਲੱਗੇ ਹੋਏ ਸਨ। ਉਨ੍ਹਾਂ ਨੇ ਟਹਿਣੀ ਨੂੰ ਇੱਕ ਡੰਡੇ ਉੱਤੇ ਟੰਗ ਲਿਆ। ਅਤੇ ਦੋ ਆਦਮੀ ਇਸ ਨੂੰ ਚੁੱਕੇ ਤੁਰਨ ਲੱਗੇ ਉਨ੍ਹਾਂ ਨੇ ਕੁਝ ਅਨਾਰ ਅਤੇ ਅੰਜੀਰ ਵੀ ਚੁੱਕ ਲਈ। 24 ਇਸ ਥਾਂ ਨੂੰ ਅਸ਼ਕੋਲ ਵਾਦੀ ਸੱਦਿਆ ਜਾਂਦਾ ਸੀ। ਕਿਉਂਕਿ ਇਹੀ ਉਹ ਥਾਂ ਸੀ ਜਿੱਥੇ ਇਸਰਾਏਲ ਦੇ ਆਦਮੀਆਂ ਨੇ ਅੰਗੂਰਾ ਦਾ ਗੁਛਾ ਤੋੜਿਆ ਸੀ।
25 ਉਨ੍ਹਾਂ ਆਦਮੀਆਂ ਨੇ ਉਸ ਪ੍ਰਦੇਸ਼ ਦੀ 40 ਦਿਨ ਤੱਕ ਪੜਤਾਲ ਕੀਤੀ। ਫ਼ੇਰ ਉਹ ਡੇਰੇ ਨੂੰ ਵਾਪਸ ਚੱਲੇ ਗਏ। 26 ਇਸਰਾਏਲ ਦੇ ਲੋਕਾਂ ਨੇ ਪਾਰਾਨ ਦੇ ਮਾਰੂਥਲ ਅੰਦਰ ਕਾਦੇਸ਼ ਦੇ ਨੇੜੇ ਡੇਰਾ ਲਾਇਆ ਹੋਇਆ ਸੀ। ਆਦਮੀ ਮੂਸਾ ਅਤੇ ਹਾਰੂਨ ਅਤੇ ਹੋਰ ਸਾਰੇ ਇਸਰਾਏਲੀ ਲੋਕਾਂ ਕੋਲ ਗਏ। ਆਦਮੀਆਂ ਨੇ ਮੂਸਾ ਨੂੰ, ਹਾਰੂਨ ਨੂੰ, ਅਤੇ ਸਾਰੇ ਲੋਕਾਂ ਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਜਿਹੜੀਆਂ ਉਨ੍ਹਾਂ ਨੇ ਦੇਖੀਆਂ ਸਨ। ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਉਸ ਧਰਤੀ ਦੇ ਫ਼ਲ ਵੀ ਦਿਖਾਏ। 27 ਆਦਮੀਆਂ ਨੇ ਮੂਸਾ ਨੂੰ ਦੱਸਿਆ, “ਅਸੀਂ ਉਸ ਧਰਤੀ ਵੱਲ ਗਏ ਸਾਂ ਜਿੱਥੇ ਤੁਸੀਂ ਸਾਨੂੰ ਭੇਜਿਆ ਸੀ। ਉਹ ਧਰਤੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਹੈ। ਇਹ ਕੁਝ ਫ਼ਲ ਹਨ ਜਿਹੜੇ ਉੱਥੇ ਉੱਗਦੇ ਹਨ।
ਪਰਮੇਸ਼ੁਰ ਦਾ ਰਾਜ ਕਿਵੇਂ ਦਾ ਹੈ?(A)
18 ਤਾਂ ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਕਿਵੇਂ ਦਾ ਹੈ? ਮੈਂ ਇਸ ਦੀ ਤੁਲਨਾ ਕਿਸ ਨਾਲ ਕਰਾਂ? 19 ਪਰਮੇਸ਼ੁਰ ਦਾ ਰਾਜ ਸਰ੍ਹੋਂ ਦੇ ਉਸ ਬੀਜ ਵਰਗਾ ਹੈ ਜਿਸ ਨੂੰ ਕੋਈ ਮਨੁੱਖ ਆਪਣੇ ਬਾਗ ਵਿੱਚ ਬੀਜਦਾ ਅਤੇ ਜਦੋਂ ਉਹ ਬੀਜ ਫੁੱਟਦਾ ਹੈ ਤਾਂ ਰੁੱਖ ਬਣ ਜਾਂਦਾ ਹੈ ਅਤੇ ਉਸਦੀਆਂ ਟਾਹਣੀਆਂ ਤੇ ਪੰਛੀ ਆਪਣੇ ਆਲ੍ਹਣੇ ਬਣਾਉਂਦੇ ਹਨ।”
20 ਯਿਸੂ ਨੇ ਫ਼ਿਰ ਕਿਹਾ, “ਮੈਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ? 21 ਇਹ ਉਸ ਖਮੀਰ ਵਾਂਗ ਹੈ ਜਿਸ ਨੂੰ ਇੱਕ ਔਰਤ ਆਟੇ ਦੇ ਵੱਡੇ ਭਾਂਡੇ ਵਿੱਚ ਮਿਲਾਉਂਦੀ ਹੈ। ਤਾਂ ਉਹ ਖਮੀਰ ਸਾਰੇ ਆਟੇ ਨੂੰ ਰੋਟੀ ਵਾਸਤੇ ਮਾਫ਼ਕ ਕਰ ਦਿੰਦਾ ਹੈ। ਭਾਵ ਖਮੀਰਾ ਕਰ ਦਿੰਦਾ ਹੈ।”
2010 by World Bible Translation Center