Revised Common Lectionary (Semicontinuous)
ਮੰਦਰ ਜਾਣ ਵਾਲਿਆ ਲਈ ਇੱਕ ਗੀਤ।
120 ਮੈਂ ਮੁਸੀਬਤ ਵਿੱਚ ਸਾਂ।
ਮੈਂ ਮਦਦ ਲਈ ਯਹੋਵਾਹ ਨੂੰ ਪੁਕਾਰਿਆ।
ਅਤੇ ਉਸ ਨੇ ਮੈਨੂੰ ਬਚਾਇਆ!
2 ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ, ਜਿਨ੍ਹਾਂ ਨੇ ਮੇਰੇ ਬਾਰੇ ਕੂੜ ਬੋਲਿਆ ਹੈ।
ਉਨ੍ਹਾਂ ਨੇ ਉਹ ਆਖੀਆਂ ਜਿਹੜੀਆਂ ਸੱਚ ਨਹੀਂ ਹਨ।
3 ਝੂਠਿਉ, ਤੁਸੀਂ ਜਾਣਦੇ ਹੋ ਕਿ ਤੁਹਾਨੂੰ ਕੀ ਮਿਲੇਗਾ?
ਤੁਸੀਂ ਜਾਣਦੇ ਹੋ ਤੁਹਾਡਾ ਕੀ ਲਾਭ ਹੋਵੇਗਾ?
4 ਸਜ਼ਾ ਵਜੋਂ ਤੁਹਾਨੂੰ ਫ਼ੌਜੀ ਦਾ ਇੱਕ ਤਿੱਖਾ ਤੀਰ ਅਤੇ ਗਰਮ ਕੋਲੇ ਮਿਲਣਗੇ।
5 ਕਿੰਨਾ ਭਿਆਨਕ, ਤੁਹਾਡੇ ਨਜ਼ਦੀਕ ਰਹਿਣਾ ਮਸ਼ਕ ਵਿੱਚ ਰਹਿਣ ਵਰਗਾ ਹੈ।
ਇਹ ਕੇਦਾਰ ਦੇ ਤੰਬੂਆਂ ਵਿੱਚ ਰਹਿਣ ਵਰਗਾ ਹੈ।
6 ਮੈਂ ਬਹੁਤ ਚਿਰ ਉਨ੍ਹਾਂ ਲੋਕਾਂ ਨਾਲ ਰਹਿ ਚੁੱਕਿਆ ਹਾਂ, ਜਿਹੜੇ ਅਮਨ ਨੂੰ ਨਫ਼ਰਤ ਕਰਦੇ ਹਨ।
7 ਮੈਂ ਆਖਿਆ ਕਿ ਮੈਂ ਅਮਨ ਦੀ ਇੱਛਾ ਕਰਦਾ ਹਾਂ।
ਫ਼ੇਰ ਵੀ ਉਹ ਯੁੱਧ ਚਾਹੁੰਦੇ ਹਨ।
18 ਸਿਦਕੀਯਾਹ 21ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ 11ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਹਮੂਟਲ ਸੀ ਜੋ ਕਿ ਯਿਰਮਯਾਹ ਦੀ ਧੀ ਸੀ ਅਤੇ ਉਹ ਲਿਬਨਾਹ ਤੋਂ ਸੀ। 19 ਸਿਦਕੀਯਾਹ ਨੇ ਵੀ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ। ਸਿਦਕੀਯਾਹ ਨੇ ਵੀ ਯਹੋਯਾਕੀਨ ਵਾਂਗ ਸਭ ਮਾੜੇ ਕੰਮ ਕੀਤੇ। 20 ਤਦ ਯਹੋਵਾਹ ਯਰੂਸ਼ਲਮ ਤੇ ਯਹੂਦਾਹ ਤੇ ਇੰਨਾ ਕਰੋਧ ਵਿੱਚ ਆਇਆ ਕਿ ਉਸ ਨੇ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ।
ਨਬੂਕਦਨੱਸਰ ਨੇ ਸਿਦਕੀਯਾਹ ਦਾ ਰਾਜ ਖਤਮ ਕੀਤਾ
ਸਿਦਕੀਯਾਹ ਬੇਮੁਖ ਹੋ ਗਿਆ ਅਤੇ ਉਹ ਬਾਬਲ ਦੇ ਪਾਤਸ਼ਾਹ ਦਾ ਹੁਕਮ ਮੰਨਣ ਤੋਂ ਬਾਗ਼ੀ ਹੋ ਗਿਆ।
25 ਹੁਣ ਨਬੂਕਦਨੱਸਰ ਜੋ ਕਿ ਬਾਬਲ ਦਾ ਪਾਤਸ਼ਾਹ ਸੀ ਆਪਣੀ ਫ਼ੌਜ ਨਾਲ ਯਰੂਸ਼ਲਮ ਦੇ ਵਿਰੁੱਧ ਲੜਨ ਲਈ ਆਇਆ। ਇਹ ਘਟਨਾ ਸਿਦਕੀਯਾਹ ਦੇ ਰਾਜ ਦੇ ਨੌਵੇਂ ਵਰ੍ਹੇ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ ਵਾਪਰੀ। ਉਸ ਨੇ ਆਪਣੀ ਫ਼ੌਜ ਦਾ ਯਰੂਸ਼ਲਮ ਉੱਪਰ ਘੇਰਾ ਪਾ ਲਿਆ ਤਾਂ ਜੋ ਲੋਕ ਅੰਦਰ ਜਾ ਸ਼ਹਿਰ ਤੋਂ ਬਾਹਰ ਨਾ ਆ ਸੱਕਣ। ਫ਼ੇਰ ਉਸ ਨੇ ਸ਼ਹਿਰ ਦੇ ਆਲੇ-ਦੁਆਲੇ ਕਿਲ੍ਹਾਬੰਦੀ ਦੀ ਕੰਧ ਬਣਾਈ। 2 ਨਬੂਕਦਨੱਸਰ ਦੀ ਫ਼ੌਜ ਸਿਦਕੀਯਾਹ ਦੇ ਯਹੂਦਾਹ ਦੇ ਰਾਜ ਕਰਨ ਦੇ 11ਵਰ੍ਹੇ ਤੀਕ ਸ਼ਹਿਰ ਨੂੰ ਘੇਰੀ ਰਹੀ। 3 ਸ਼ਹਿਰ ਵਿੱਚ ਅਕਾਲ ਨੇ ਬੁਰੀ ਹਾਲਤ ਕਰ ਦਿੱਤੀ ਅਤੇ ਚੌਥੇ ਮਹੀਨੇ ਦੇ ਨੌਵੇਂ ਦਿਨ ਸ਼ਹਿਰ ਵਿੱਚ ਆਮ ਲੋਕਾਈ ਕੋਲ ਖਾਣ ਨੂੰ ਅੰਨ ਦਾ ਦਾਣਾ ਨਾ ਰਿਹਾ।
4 ਨਬੂਕਦਨੱਸਰ ਦੀ ਫ਼ੌਜ ਨੇ ਅਖੀਰ ਸ਼ਹਿਰ ਦੀ ਉਹ ਦੀਵਾਰ ਢਾਹ ਦਿੱਤੀ। ਉਸ ਰਾਤ ਸਿਦਕੀਯਾਹ ਪਾਤਸ਼ਾਹ ਅਤੇ ਉਸ ਦੇ ਸਰਦਾਰ ਉੱਥੋਂ ਭੱਜ ਨਿਕਲੇ। ਉਨ੍ਹਾਂ ਨੇ ਭੱਜਣ ਲਈ ਦੁਹਰੀਆਂ ਦੀਵਾਰਾਂ ਦੇ ਵਿੱਚੋਂ ਦੀ ਜੋ ਗੁਪਤ ਫ਼ਾਟਕ ਸੀ ਉਸਦੀ ਵਰਤੋਂ ਕੀਤੀ। ਇਹ ਰਾਹ ਪਾਤਸ਼ਾਹ ਦੇ ਬਾਗ਼ਾਂ ਵਿੱਚੋਂ ਦੀ ਸੀ। ਦੁਸ਼ਮਣ ਫ਼ੌਜ ਨੇ ਸਾਰੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ ਪਰ ਸਿਦਕੀਯਾਹ ਤੇ ਉਸ ਦੇ ਸਰਦਾਰ ਉਜਾੜ ਦੇ ਰਾਹ ਤੋਂ ਭੱਜ ਕੇ ਬਚ ਨਿਕਲੇ। 5 ਬਾਬਲ ਦੀ ਫ਼ੌਜ ਨੇ ਸਿਦਕੀਯਾਹ ਪਾਤਸ਼ਾਹ ਦਾ ਪਿੱਛਾ ਕੀਤਾ ਤੇ ਉਸ ਨੂੰ ਯਰੀਹੋ ਦੇ ਨੇੜੇ ਫ਼ੜ ਲਿਆ। ਸਿਦਕੀਯਾਹ ਦੇ ਸਾਰੇ ਸਿਪਾਹੀ ਉਸ ਨੂੰ ਛੱਡ ਕੇ ਭੱਜ ਗਏ।
6 ਤਦ ਬਾਬਲ ਦੇ ਸਿਪਾਹੀ ਸਿਦਕੀਯਾਹ ਪਾਤਸ਼ਾਹ ਨੂੰ ਫ਼ੜ ਕੇ ਬਾਬਲ ਦੇ ਪਾਤਸ਼ਾਹ ਕੋਲ ਰਿਬਲਾਹ ਵਿੱਚ ਲਿਆਏ ਤੇ ਉਨ੍ਹਾਂ ਲੋਕਾਂ ਨੇ ਉਸ ਨੂੰ ਦੰਡ ਦੇਣ ਦਾ ਵਿੱਚਾਰ ਕੀਤਾ। 7 ਉਨ੍ਹਾਂ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੇ ਸਾਹਮਣੇ ਵੱਢਿਆ। ਫ਼ਿਰ ਉਨ੍ਹਾਂ ਨੇ ਸਿਦਕੀਯਾਹ ਦੀਆਂ ਅੱਖਾਂ ਕੱਢੀਆਂ ਤੇ ਫ਼ਿਰ ਉਸ ਨੂੰ ਜੰਜੀਰਾਂ ਨਾਲ ਬੰਨ੍ਹਕੇ ਬਾਬਲ ਵਿੱਚ ਲੈ ਆਏ।
ਯਰੂਸ਼ਲਮ ਦਾ ਨਾਸ
8 ਨਬੂਕਦਨੱਸਰ 5 ਮਹੀਨੇ ਦੇ ਸੱਤਵੇਂ ਦਿਨ ਜੋ ਉਸਦੀ ਪਾਤਸ਼ਾਹੀ ਦਾ 19ਵਰ੍ਹਾ ਸੀ ਯਰੂਸ਼ਲਮ ਵਿੱਚ ਆਇਆ। ਨਬੂਜ਼ਰਦਾਨ ਨਬੂਕਦਨੱਸਰ ਦੀ ਵੱਧੀਆ ਫ਼ੌਜ ਦਾ ਕਪਤਾਨ ਸੀ। 9 ਨਬੂਕਦਨੱਸਰ ਨੇ ਯਹੋਵਾਹ ਦਾ ਮੰਦਰ ਅਤੇ ਪਾਤਸ਼ਾਹ ਦਾ ਮਹਿਲ ਸਾੜ ਸੁੱਟਿਆ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ! ਉਸ ਨੇ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਵੀ ਸਾੜ ਦਿੱਤਾ।
10 ਕਸਦੀਆਂ ਦੀ ਸਾਰੀ ਫ਼ੌਜ ਨੇ ਜੋ ਜਲਾਦਾਂ ਦੇ ਸਰਦਾਰ ਦੇ ਨਾਲ ਸੀ ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਸੁੱਟਿਆ। 11 ਨਬੂਕਦਨੱਸਰ ਨੇ ਸ਼ਹਿਰ ਵਿੱਚ ਬਾਕੀ ਦੇ ਲੁਕੇ ਹੋਏ ਲੋਕਾਂ ਨੂੰ ਵੀ ਫ਼ੜ ਲਿਆ ਅਤੇ ਉਨ੍ਹਾਂ ਨੂੰ ਕੈਦੀ ਬਣਾ ਲਿਆ। ਉਨ੍ਹਾਂ ਲੋਕਾਂ ਨੂੰ ਵੀ ਉਸ ਨੇ ਬੰਦੀ ਬਣਾ ਲਿਆ ਜਿਹੜੇ ਕਿ ਉਸ ਕੋਲ ਸਮਰਪਣ ਹੋਣ ਲਈ ਤਰਲੇ ਲੈਣ ਆਏ। 12 ਨਬੂਕਦਨੱਸਰ ਨੇ ਗਰੀਬਾਂ ਨੂੰ ਕੈਦੀ ਨਾ ਬਣਾਇਆ। ਉਸ ਨੇ ਉਨ੍ਹਾਂ ਨੂੰ ਉੱਥੇ ਹੀ ਛੱਡ ਦਿੱਤਾ ਤਾਂ ਜੋ ਉਹ ਅੰਗੂਰ ਅਤੇ ਬਾਕੀ ਫ਼ਸਲਾਂ ਦੀ ਦੇਖ-ਭਾਲ ਕਰ ਸੱਕਣ।
13 ਬਾਬਲ ਦੀ ਸੈਨਾ ਨੇ ਕਾਂਸੇ ਦੇ ਉਨ੍ਹਾਂ ਸਾਰੇ ਥੰਮਾਂ, ਕੁਰਸੀਆਂ, ਕਾਂਸੇ ਦੇ ਵੱਡੇ ਟੱਬਾਂ ਨੂੰ ਤੋੜ ਦਿੱਤਾ ਜੋ ਯਹੋਵਾਹ ਦੇ ਮੰਦਰ ਵਿੱਚ ਸਨ ਅਤੇ ਸਾਰਾ ਕਾਂਸਾ ਬਾਬਲ ਦੇਸ਼ ਨੂੰ ਲੈ ਗਏ। 14 ਤਸਲੇ, ਕੜਛੇ, ਗੁਲਤਰਾਸ਼, ਕਟੋਰੀਆਂ ਅਤੇ ਪਿੱਤਲ ਦੇ ਉਹ ਸਾਰੇ ਭਾਂਡੇ, ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਉਹ ਲੈ ਗਏ। 15 ਨਬੂਜ਼ਰਦਾਨ ਸਾਰੀਆਂ ਅੰਗੀਠੀਆਂ ਬਾਟੇ ਤੇ ਜੋ ਕੁਝ ਸੋਨੇ ਦਾ ਸੀ ਅਤੇ ਚਾਂਦੀ ਦਾ ਉਹ ਵੀ ਲੈ ਗਿਆ। 16-17 ਜੋ ਕੁਝ ਨਬੂਕਦਨੱਸਰ ਲੈ ਗਿਆ ਸੀ: ਦੋ ਥੰਮ (ਹਰ ਥੰਮ 27 ਫੁੱਟ ਉੱਚਾ ਸੀ ਇਸ ਉੱਤਲੇ ਤਾਜ ਸਾਢੇ ਚਾਰ ਫੁੱਟ ਦੇ ਸਨ। ਉਨ੍ਹਾਂ ਤਾਜਾਂ ਉੱਤੇ, ਇੱਕ ਜਾਲ ਅਤੇ ਅਨਾਰਾਂ ਦਾ ਡੀਜਾਈਨ ਸੀ। ਦੋਵੇਂ ਥੰਮ ਇੱਕੋ ਜਿਹੇ ਸਨ ਅਤੇ ਇੱਕ ਜਿਹੇ ਡੀਜਾਈਨ ਦੇ ਸਨ।) ਇੱਕ ਕਾਂਸੇਂ ਦਾ ਵੱਡਾ ਟੱਬ, ਅਤੇ ਗੱਡੇ ਜੋ ਸੁਲੇਮਾਨ ਨੇ ਯਹੋਵਾਹ ਲਈ ਬਣਵਾਏ ਸਨ। ਇਨ੍ਹਾਂ ਸਭ ਕਾਸੇ ਉੱਤੇ ਇੰਨਾ ਕਾਂਸਾ ਸੀ ਜਿਸ ਨੂੰ ਤੋਲਿਆ ਨਹੀਂ ਜਾ ਸੱਕਦਾ ਸੀ।
ਯਹੂਦਾਹ ਦੇ ਲੋਕ ਬੰਦੀਵਾਨ
18 ਮੰਦਰ ਵਿੱਚੋਂ ਨਬੂਜ਼ਰਦਾਨ ਲੈ ਗਿਆ ਜਲਾਦਾਂ ਦੇ ਸਰਦਾਰ ਪਰਧਾਨ ਜਾਜਕ ਸਰਾਯਾਹ, ਸਫ਼ਨਯਾਹ ਦੂਜਾ ਜਾਜਕ ਤੇ ਤਿੰਨ ਪ੍ਰਵੇਸ਼ ਦੁਆਰ ਦੇ ਦਰਬਾਰੀ।
19 ਅਤੇ ਨਬੂਜ਼ਰਦਾਨ ਸ਼ਹਿਰ ਵਿੱਚ ਲੈ ਗਿਆ: ਇੱਕ ਅਧਿਕਾਰੀ ਨੂੰ ਜੋ ਕਿ ਸੈਨਾ ਦਾ ਸਰਦਾਰ ਸੀ। ਪਾਤਸ਼ਾਹ ਦੇ 5 ਸਲਾਹਕਾਰਾਂ ਨੂੰ ਜੋ ਕਿ ਹਾਲੇ ਵੀ ਸ਼ਹਿਰ ਵਿੱਚ ਸਨ। ਸੈਨਾ ਦੇ ਕਪਤਾਨ ਦੇ ਇੱਕ ਸਕੱਤਰ ਨੂੰ ਜੋ ਕਿ ਲੋਕਾਂ ਦੀ ਗਿਣਤੀ ਕਰਣ ਦਾ ਇੰਚਾਰਜ ਸੀ ਅਤੇ ਕਈਆਂ ਨੂੰ ਫ਼ੌਜ ਲਈ ਭਰਤੀ ਕਰਦਾ ਹੰਦਾ ਸੀ ਅਤੇ ਬਾਕੀ ਹੋਰ ਲੋਕਾਂ ਨੂੰ ਜੋ ਕਿ ਉਸ ਨੂੰ ਸ਼ਹਿਰ ਅੰਦਰ ਲੱਭੇ।
20-21 ਫ਼ਿਰ ਇਨ੍ਹਾਂ ਸਾਰਿਆਂ ਨੂੰ ਜਲਾਦਾਂ ਦਾ ਸਰਦਾਰ ਨਬੂਜ਼ਰਦਾਨ ਫ਼ੜਕੇ ਬਾਬਲ ਦੇ ਪਾਤਸ਼ਾਹ ਕੋਲ ਰਿਬਲਾਹ ਵਿੱਚ ਲੈ ਗਿਆ। ਅਤੇ ਬਾਬਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਹਮਾਥ ਦੇਸ਼ ਦੇ ਰਿਬਲਾਹ ਵਿੱਚ ਮਾਰਕੇ ਉਨ੍ਹਾਂ ਦੀ ਹਤਿਆ ਕੀਤੀ ਇਉਂ ਯਹੂਦਾਹ ਆਪਣੀ ਹੀ ਧਰਤੀ ਤੋਂ ਅਸੀਰ ਹੋ ਗਏ।
20 ਪਰ ਇਹ ਸੱਚ ਹੈ ਕਿ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ; ਉਹ ਉਨ੍ਹਾਂ ਸਾਰੇ ਨਿਹਚਾਵਾਨਾਂ ਨਾਲੋਂ ਪਹਿਲਾਂ ਜਿਵਾਲਿਆ ਗਿਆ, ਜਿਹੜੇ ਮਰ ਚੁੱਕੇ ਹਨ। 21 ਉਵੇਂ ਹੀ ਜਿਵੇਂ ਲੋਕੀਂ ਇੱਕ ਆਦਮੀ ਦੇ ਪਾਪਾਂ ਕਾਰਣ ਮਰਦੇ ਹਨ, ਮੁਰਦੇ ਵੀ ਜ਼ਿੰਦਗੀ ਵੱਲ ਸਿਰਫ਼ ਇੱਕ ਆਦਮੀ ਦੇ ਕਾਰਣ ਜੀ ਉੱਠਦੇ ਹਨ। 22 ਆਦਮ ਦੇ ਕਾਰਣ ਅਸੀਂ ਸਾਰੇ ਮਰਦੇ ਹਾਂ। ਇਸੇ ਤਰ੍ਹਾਂ ਹੀ ਮਸੀਹ ਦੇ ਕਾਰਣ ਅਸੀਂ ਸਾਰੇ ਫ਼ੇਰ ਜਿਉਂਦੇ ਹੋਵਾਂਗੇ। 23 ਪਰ ਹਰੇਕ ਬੰਦਾ ਜੀਵਨ ਵੱਲ ਢੁਕਵੀਂ ਬਿਵਸਥਾ ਵਿੱਚ ਜੀ ਉੱਠੇਗਾ। ਸਭ ਤੋਂ ਪਹਿਲਾਂ ਜੀ ਉੱਠਣ ਵਾਲਾ ਮਸੀਹ ਸੀ। ਫ਼ੇਰ ਜਦੋਂ ਮਸੀਹ ਦੋਬਾਰਾ ਆਵੇਗਾ ਤਾਂ ਉਹ ਲੋਕ ਜਿਹੜੇ ਮਸੀਹ ਦੇ ਹਨ, ਪੁਨਰ ਜੀਵਨ ਪ੍ਰਾਪਤ ਕਰਨਗੇ। 24 ਫ਼ੇਰ ਅੰਤ ਆਵੇਗਾ। ਮਸੀਹ ਸਾਰੇ ਸ਼ਾਸਕਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨੂੰ ਤਬਾਹ ਕਰ ਦੇਵੇਗਾ। ਫ਼ੇਰ ਮਸੀਹ ਪਰਮੇਸ਼ੁਰ ਪਿਤਾ ਨੂੰ ਰਾਜ ਸੌਂਪ ਦੇਵੇਗਾ।
25 ਮਸੀਹ ਨੇ ਉਦੋਂ ਤੱਕ ਰਾਜੇ ਵਾਂਗ ਰਾਜ ਕਰਨਾ ਹੈ ਜਦੋਂ ਤੱਕ ਪਰਮੇਸ਼ੁਰ ਸਾਰੇ ਦੁਸ਼ਮਣਾ ਨੂੰ ਮਸੀਹ ਦੇ ਸ਼ਾਸਨ ਹੇਠ ਨਹੀਂ ਲੈ ਆਉਂਦਾ। 26 ਤਬਾਹ ਕੀਤੇ ਜਾਣ ਵਾਲਾ ਆਖਰੀ ਦੁਸ਼ਮਣ, ਮੌਤ ਹੋਵੇਗੀ। 27 ਇਹ ਪੋਥੀਆਂ ਵਿੱਚ ਲਿਖਿਆ ਹੈ: “ਪਰਮੇਸ਼ੁਰ ਸਾਰੀਆਂ ਚੀਜ਼ਾਂ ਆਪਣੇ ਨਿਯੰਤ੍ਰਣ ਹੇਠਾਂ ਕਰ ਲੈਂਦਾ ਹੈ।” [a] ਜਦੋਂ ਉਹ ਆਖਦਾ ਹੈ, “ਸਾਰੀਆਂ ਚੀਜ਼ਾਂ” ਉਸ ਦੇ ਨਿਯੰਤ੍ਰਣ ਹੇਠਾਂ ਲਿਆ ਦਿੱਤੀਆਂ ਗਈਆਂ ਹਨ, ਤਾਂ ਇਹ ਸਪੱਸ਼ਟ ਹੈ ਕਿ ਪਰਮੇਸ਼ੁਰ ਇਨ੍ਹਾਂ ਵਿੱਚ ਸ਼ਾਮਿਲ ਨਹੀਂ ਹੈ। ਪਰਮੇਸ਼ੁਰ ਹੀ ਹੈ ਜਿਹੜਾ ਸਾਰੀਆਂ ਚੀਜ਼ਾਂ ਨੂੰ ਮਸੀਹ ਦੇ ਨਿਯੰਤ੍ਰਣ ਹੇਠਾਂ ਪਾਉਂਦਾ ਹੈ। 28 ਜਦੋਂ ਹਰ ਚੀਜ਼ ਮਸੀਹ ਦੇ ਹੇਠਾਂ ਕੀਤੀ ਜਾ ਚੁੱਕੀ ਹੋਵੇਗੀ ਤਾਂ ਪੁੱਤਰ ਖੁਦ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧਿਕਾਰ ਹੇਠਾਂ ਕਰ ਦੇਵੇਗਾ। ਪਰਮੇਸ਼ੁਰ ਹੀ ਹੈ ਜਿਹੜਾ ਸਾਰੀਆਂ ਚੀਜ਼ਾਂ ਮਸੀਹ ਦੇ ਨਿਯੰਤ੍ਰਣ ਹੇਠਾਂ ਲਿਆਉਂਦਾ ਹੈ। ਮਸੀਹ ਨੂੰ ਵੀ ਪਰਮੇਸ਼ੁਰ ਦੇ ਅਧੀਨ ਕਰ ਦਿੱਤਾ ਜਾਵੇਗਾ ਤਾਂ ਜੋ ਪਰਮੇਸ਼ੁਰ ਹਰ ਚੀਜ਼ ਉੱਤੇ ਪੂਰੀ ਤਰ੍ਹਾਂ ਹਕੂਮਤ ਕਰੇਗਾ।
29 ਜੇਕਰ ਲੋਕ ਮੁਰਦਿਆਂ ਤੋਂ ਨਹੀਂ ਜੀ ਉੱਠਦੇ, ਤਾਂ ਫ਼ੇਰ ਉਹ ਲੋਕ ਕੀ ਕਰਨਗੇ ਜਿਨ੍ਹਾਂ ਨੂੰ ਮੁਰਦਿਆਂ ਲਈ ਬਪਤਿਸਮਾ ਦਿੱਤਾ ਗਿਆ ਹੈ? ਜੇ ਮਰੇ ਹੋਏ ਨਹੀ ਜੀ ਉੱਠਦੇ ਤਾਂ ਉਨ੍ਹਾਂ ਲਈ ਲੋਕ ਬਪਤਿਸਮਾ ਕਿਉਂ ਲੈਂਦੇ ਹਨ?
30 ਅਤੇ ਸਾਡੇ ਬਾਰੇ ਕੀ? ਤਾਂ ਸਾਨੂੰ ਹਮੇਸ਼ਾ ਆਪਣੇ ਆਪ ਨੂੰ ਖਤਰੇ ਵਿੱਚ ਕਿਉਂ ਪਾਉਣਾ ਚਾਹੀਦਾ ਹੈ? 31 ਮੈਂ ਹਰ ਰੋਜ਼ ਮਰਦਾ ਹਾਂ। ਭਰਾਵੋ ਅਤੇ ਭੈਣੋ, ਇਹ ਓਨਾ ਹੀ ਸੱਚ ਹੈ ਜਿੰਨਾ ਮੈਂ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਤੁਹਾਡੇ ਬਾਰੇ ਮਾਣ ਕਰਦਾ ਹਾਂ। 32 ਜੇ ਮੈਂ ਅਫ਼ਸੁਸ ਵਿੱਚ ਕੇਵਲ ਮਨੁੱਖੀ ਕਾਰਣਾ ਕਰਕੇ ਜਾਨਵਰਾਂ ਨਾਲ ਲੜਿਆ ਸਾਂ, ਕੇਵਲ ਆਪਣੇ ਅਭਿਮਾਨ ਨੂੰ ਸੰਤੁਸ਼ਟ ਕਰਨ ਖਾਤਰ ਤਾਂ ਮੈਨੂੰ ਕੋਈ ਲਾਭ ਨਹੀਂ ਹੋਇਆ। ਜੇਕਰ ਲੋਕ ਮੌਤ ਤੋਂ ਨਹੀਂ ਜੀ ਉੱਠਦੇ ਫ਼ੇਰ, “ਆਓ, ਅਸੀਂ ਖਾਈਏ ਅਤੇ ਪੀਈਏ, ਕਿਉਂ ਜੋ ਕਲ੍ਹ ਅਸੀਂ ਮਰ ਜਾਵਾਂਗੇ।” [b]
33 ਮੂਰਖ ਨਾ ਬਣੋ, “ਬੁਰੀ ਸੰਗਤ ਚੰਗੀਆਂ ਆਦਤਾਂ ਨੂੰ ਤਬਾਹ ਕਰ ਦਿੰਦੀ ਹੈ।” 34 ਸਹੀ ਰਾਹ ਬਾਰੇ ਸੋਚਣਾ ਸ਼ੁਰੂ ਕਰੋ ਅਤੇ ਪਾਪ ਕਰਨੇ ਬੰਦ ਕਰ ਦਿਉ। ਤੁਹਾਡੇ ਵਿੱਚ ਕੁਝ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ। ਇਹ ਮੈਂ ਤੁਹਾਨੂੰ ਸ਼ਰਮਸਾਰ ਕਰਨ ਲਈ ਆਖ ਰਿਹਾ ਹਾਂ।
2010 by World Bible Translation Center