Revised Common Lectionary (Semicontinuous)
ਲਾਮਦ
89 ਯਹੋਵਾਹ, ਤੁਹਾਡਾ ਸ਼ਬਦ ਸਦਾ ਰਹਿੰਦਾ ਹੈ।
ਤੁਹਾਡਾ ਸ਼ਬਦ ਹਮੇਸ਼ਾ ਸਵਰਗ ਵਿੱਚ ਰਹਿੰਦਾ ਹੈ।
90 ਤੁਸੀਂ ਸਦਾ-ਸਦਾ ਲਈ ਵਫ਼ਾਦਾਰ ਹੋ।
ਯਹੋਵਾਹ, ਤੁਸੀਂ ਧਰਤੀ ਨੂੰ ਸਾਜਿਆ ਅਤੇ ਇਹ ਹਾਲੇ ਵੀ ਖਲੋਤੀ ਹੈ।
91 ਇਹ ਹਾਲੇ ਵੀ ਤੁਹਾਡੇ ਨੇਮਾਂ ਕਾਰਣ ਖਲੋਤੀ ਹੈ।
ਕਿਉਂਕਿ ਇਹ ਉਨ੍ਹਾਂ ਨੂੰ ਇੱਕ ਗੁਲਾਮ ਵਾਂਗ ਮੰਨਦੀ ਹੈ।
92 ਜੇ ਤੁਹਾਡੀਆਂ ਸਿੱਖਿਆਵਾਂ ਮੇਰੇ ਲਈ ਦੋਸਤਾਂ ਵਾਂਗ ਨਾ ਹੁੰਦੀਆਂ।
ਤਾਂ ਮੇਰੇ ਦੁੱਖਾਂ ਨੇ ਮੈਨੂੰ ਤਬਾਹ ਕਰ ਦਿੱਤਾ ਹੁੰਦਾ।
93 ਯਹੋਵਾਹ, ਮੈਂ ਕਦੇ ਵੀ ਤੁਹਾਡੇ ਆਦੇਸ਼ਾਂ ਨੂੰ ਨਹੀਂ ਭੁੱਲਾਂਗਾ
ਕਿਉਂਕਿ ਇਹ ਮੈਨੂੰ ਜਿਉਣ ਦਿੰਦੇ ਹਨ।
94 ਯਹੋਵਾਹ, ਮੈਂ ਤੁਹਾਡਾ ਹਾਂ, ਇਸ ਲਈ ਮੈਨੂੰ ਬਚਾਉ!
ਕਿਉਂਕਿ ਮੈਂ ਤੁਹਾਡੇ ਆਦੇਸ਼ ਮੰਨਣ ਦੀਆਂ ਸਖਤ ਕੋਸ਼ਿਸ਼ਾਂ ਕਰਦਾ ਹਾਂ।
95 ਬੁਰੇ ਲੋਕਾਂ ਨੇ ਮੈਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾ ਕੀਤੀਆਂ।
ਪਰ ਤੁਹਾਡੇ ਕਰਾਰ ਨੇ ਮੈਨੂੰ ਸਿਆਣਾ ਬਣਾ ਦਿੱਤਾ।
96 ਹਰ ਚੀਜ਼ ਦੀ ਹਦ ਹੁੰਦੀ ਹੈ,
ਪਰ ਤੁਹਾਡੇ ਨੇਮ ਦੀ ਨਹੀਂ।
27 ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਇਹ ਗੱਲ ਓਦੋਁ ਵਾਪਰੀ ਜਦੋਂ ਰਾਜੇ ਯਹੋਯਾਕੀਮ ਨੇ ਉਸ ਪੱਤਰੀ ਨੂੰ ਸਾੜ ਦਿੱਤਾ ਸੀ ਜਿਸ ਵਿੱਚ ਯਹੋਵਾਹ ਦੇ ਸਾਰੇ ਸੰਦੇਸ਼ ਸਨ। ਯਿਰਮਿਯਾਹ ਨੇ ਬਾਰੂਕ ਨੂੰ ਲਿਖਵਾਇਆ ਸੀ ਅਤੇ ਬਾਰੂਕ ਨੇ ਉਹ ਸੰਦੇਸ਼ ਪੱਤਰੀ ਉੱਤੇ ਲਿਖੇ ਸਨ। ਯਹੋਵਾਹ ਵੱਲੋਂ ਜੋ ਸੰਦੇਸ਼ ਯਿਰਮਿਯਾਹ ਨੂੰ ਮਿਲਿਆ ਉਹ ਇਹ ਸੀ:
28 “ਯਿਰਮਿਯਾਹ, ਇੱਕ ਹੋਰ ਪੱਤਰੀ ਲਈ। ਇਸ ਉੱਤੇ ਉਹ ਸਾਰੇ ਸੰਦੇਸ਼ ਲਿਖ ਲੈ ਜਿਹੜੇ ਪਹਿਲੀ ਪੱਤਰੀ ਉੱਤੇ ਲਿਖੇ ਸਨ। ਇਹ ਓਹੀ ਪੱਤਰੀ ਸੀ ਜਿਸ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੇ ਸਾੜ ਦਿੱਤਾ ਸੀ। 29 ਯਿਰਮਿਯਾਹ, ਯਹੂਦਾਹ ਦੇ ਰਾਜੇ ਯਹੋਯਾਕੀਮ ਨੂੰ ਇਹ ਵੀ ਆਖੀਂ, ‘ਇਹੀ ਹੈ ਜੋ ਯਹੋਵਾਹ ਆਖਦਾ ਹੈ। ਯਹੋਯਾਕੀਮ, ਤੂੰ ਉਸ ਪੱਤਰੀ ਨੂੰ ਸਾੜ ਦਿੱਤਾ ਸੀ। ਤੂੰ ਆਖਿਆ ਸੀ, “ਯਿਰਮਿਯਾਹ ਨੇ ਇਹ ਕਿਉਂ ਲਿਖਿਆ ਕਿ ਬਾਬਲ ਦਾ ਰਾਜਾ ਅਵੱਸ਼ ਆਵੇਗਾ ਅਤੇ ਇਸ ਧਰਤੀ ਨੂੰ ਤਬਾਹ ਕਰ ਦੇਵਾਂਗਾ? ਉਸ ਨੇ ਇਹ ਕਿਉਂ ਆਖਿਆ ਕਿ ਬਾਬਲ ਦਾ ਰਾਜਾ ਇਸ ਧਰਤੀ ਦੇ ਆਦਮੀਆਂ ਅਤੇ ਪਸ਼ੂਆਂ ਦੋਹਾਂ ਨੂੰ ਤਬਾਹ ਕਰ ਦੇਵੇਗਾ?” 30 ਇਸ ਲਈ, ਯਹੋਵਾਹ ਯਹੂਦਾਹ ਦੇ ਰਾਜੇ ਯਹੋਯਾਕੀਮ ਬਾਰੇ ਜੋ ਆਖਦਾ ਹੈ ਉਹ ਇਹ ਹੈ: ਯਹੋਯਾਕੀਮ ਦੇ ਉਤਰਾਧਿਕਾਰੀ ਦਾਊਦ ਦੇ ਤਖਤ ਉੱਤੇ ਨਹੀਂ ਬੈਠਣਗੇ। ਜਦੋਂ ਯਹੋਯਾਕੀਮ ਮਰੇਗਾ ਤਾਂ ਉਸਦਾ ਸ਼ਾਹੀ ਸਸੱਕਾਰ ਨਹੀਂ ਹੋਵੇਗਾ, ਸਗੋਂ ਉਸਦੀ ਲਾਸ਼ ਨੂੰ ਬਾਹਰ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ। ਉਸਦੀ ਲਾਸ਼ ਨੂੰ ਦਿਨ ਦੀ ਗਰਮੀ ਅਤੇ ਰਾਤ ਦੀ ਕੋਹਰੇ ਭਰੀ ਸਰਦੀ ਵਿੱਚ ਪਿਆ ਰਹਿਣ ਦਿੱਤਾ ਜਾਵੇਗਾ। 31 ਮੈਂ ਯਹੋਵਾਹ, ਯਹੋਯਾਕੀਮ ਅਤੇ ਉਸ ਦੇ ਬੱਚਿਆਂ ਨੂੰ ਸਜ਼ਾ ਦਿਆਂਗਾ। ਅਤੇ ਮੈਂ ਉਸ ਦੇ ਅਧਿਕਾਰੀਆਂ ਨੂੰ ਸਜ਼ਾ ਦਿਆਂਗਾ। ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂ ਕਿ ਉਹ ਮੰਦੇ ਹਨ। ਮੈਂ ਇਕਰਾਰ ਕੀਤਾ ਹੈ ਕਿ ਉਨ੍ਹਾਂ ਸਾਰਿਆਂ ਉੱਤੇ ਅਤੇ ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਅਤੇ ਯਹੂਦਾਹ ਦੇ ਲੋਕਾਂ ਉੱਤੇ ਭਿਆਨਕ ਬਿਪਤਾਵਾਂ ਲਿਆਵਾਂਗਾ। ਮੈਂ ਉਨ੍ਹਾਂ ਲਈ ਆਪਣੇ ਇਕਰਾਰ ਅਨੁਸਾਰ ਉਹ ਸਾਰੀਆਂ ਮੰਦੀਆਂ ਗੱਲਾਂ ਵਾਪਰਨ ਦਿਆਂਗਾ ਕਿਉਂ ਕਿ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ।’”
32 ਫ਼ੇਰ ਯਿਰਮਿਯਾਹ ਨੇ ਇੱਕ ਹੋਰ ਪੱਤਰੀ ਲਿਆਂਦੀ ਅਤੇ ਨੇਰੀਆਹ ਦੇ ਪੁੱਤਰ ਬਾਰੂਕ ਨੂੰ ਫ਼ੜਾ ਦਿੱਤੀ। ਜਿਵੇਂ-ਜਿਵੇਂ ਯਿਰਮਿਯਾਹ ਬੋਲਦਾ ਗਿਆ ਬਾਰੂਕ ਪੱਤਰੀ ਉੱਤੇ ਉਹ ਸਾਰੇ ਸੰਦੇਸ਼ ਲਿਖਦਾ ਗਿਆ ਜਿਹੜੇ ਉਸ ਪੱਤਰੀ ਉੱਤੇ ਸਨ ਜਿਸ ਨੂੰ ਰਾਜੇ ਯਹੋਯਾਕੀਮ ਨੇ ਅੱਗ ਵਿੱਚ ਸਾੜ ਦਿੱਤਾ ਸੀ। ਅਤੇ ਬਹੁਤ ਸਾਰੇ ਹੋਰ ਸ਼ਬਦ ਵੀ ਉਨ੍ਹਾਂ ਸੰਦੇਸ਼ਾਂ ਵਾਂਗ ਉਸ ਦੂਸਰੀ ਪੱਤਰੀ ਵਿੱਚ ਸ਼ਾਮਿਲ ਕਰ ਦਿੱਤੇ ਗਏ।
ਯਿਸੂ ਦਾ ਪਤਰਸ ਦੀ ਮਾਤਾ ਨੂੰ ਰਾਜੀ ਕਰਨਾ(A)
38 ਫ਼ਿਰ ਉਹ ਪ੍ਰਾਰਥਨਾ ਸਥਾਨ ਤੋਂ ਉੱਠ ਕੇ ਸ਼ਮਊਨ [a] ਦੇ ਘਰ ਗਿਆ। ਸ਼ਮਊਨ ਦੀ ਸੱਸ ਬੜੀ ਬਿਮਾਰ ਸੀ, ਉਸ ਨੂੰ ਬੜਾ ਤੇਜ ਬੁਖਾਰ ਸੀ। ਉਨ੍ਹਾਂ ਨੇ ਯਿਸੂ ਨੂੰ ਉਸਦੀ ਮਦਦ ਕਰਨ ਲਈ ਕਿਹਾ। 39 ਯਿਸੂ ਨੇ ਉਸ ਦੇ ਬਿਸਤਰੇ ਦੇ ਨਜ਼ਦੀਕ ਖੜ੍ਹਾ ਹੋਕੇ ਬੁਖਾਰ ਨੂੰ ਝਿੜਕਿਆ। ਬੁਖਾਰ ਨੇ ਉਸ ਨੂੰ ਛੱਡ ਦਿੱਤਾ। ਉਹ ਤੁਰੰਤ ਹੀ ਖੜ੍ਹੀ ਹੋ ਗਈ ਅਤੇ ਉਨ੍ਹਾਂ ਦੀ ਸੇਵਾ ਕਰਨ ਲੱਗ ਪਈ।
ਯਿਸੂ ਦਾ ਹੋਰ ਬਹੁਤ ਸਾਰੇ ਲੋਕਾਂ ਨੂੰ ਰਾਜੀ ਕਰਨਾ
40 ਸੂਰਜ ਡੁੱਬਣ ਦੇ ਸਮੇਂ ਜਿਨ੍ਹਾਂ ਦੇ ਘਰ ਬਿਮਾਰ ਲੋਕ, ਭਿੰਨ-ਭਿੰਨ ਬਿਮਾਰੀਆਂ ਤੋਂ ਪੀੜਿਤ ਸਨ, ਉਨ੍ਹਾਂ ਨੂੰ ਉਹ ਯਿਸੂ ਕੋਲ ਲਿਆਏ। ਯਿਸੂ ਨੇ ਹਰ ਇੱਕ ਉੱਪਰ ਆਪਣਾ ਹੱਥ ਰੱਖਕੇ ਉਨ੍ਹਾਂ ਨੂੰ ਨਿਰੋਗ ਕਰ ਦਿੱਤਾ। 41 ਕਈ ਲੋਕਾਂ ਵਿੱਚੋਂ ਭੂਤ ਰੌਲਾ ਪਾਉਂਦੇ ਹੋਏ ਬਾਹਰ ਨਿਕਲੇ, “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ” ਪਰ ਯਿਸੂ ਨੇ ਉਨ੍ਹਾਂ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਬੋਲਣ ਨਾ ਦਿੱਤਾ ਕਿਉਂਕਿ ਉਹ ਜਾਣਦੇ ਸਨ ਕਿ ਉਹ ਹੀ ਮਸੀਹ ਸੀ।
ਯਿਸੂ ਦਾ ਹੋਰ ਸ਼ਹਿਰਾਂ ਵਿੱਚ ਜਾਣਾ(B)
42 ਜਿਵੇਂ ਦਿਨ ਸ਼ੁਰੂ ਹੋਇਆ, ਯਿਸੂ ਉਹ ਥਾਂ ਛੱਡ ਕੇ ਇੱਕ ਇੱਕਾਂਤ ਥਾਂ ਤੇ ਚੱਲਾ ਗਿਆ ਪਰ ਭੀੜ ਉਸਦੀ ਭਾਲ ਵਿੱਚ ਗਈ ਅਤੇ ਆਖਿਰ ਰਾਤ ਵੇਲੇ ਉਸ ਜਗ੍ਹਾ ਪਹੁੰਚ ਗਈ, ਜਿੱਥੇ ਉਹ ਸੀ। ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹ ਉੱਥੋਂ ਨਾ ਜਾਵੇ। 43 ਪਰ ਉਸ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਹੋਰ ਨਗਰਾਂ ਵਿੱਚ ਵੀ ਜਾਣਾ ਹੈ। ਕਿਉਂਕਿ ਮੈਂ ਇਸੇ ਉਦੇਸ਼ ਲਈ ਭੇਜਿਆ ਗਿਆ ਹਾਂ।”
44 ਇਸ ਤਰ੍ਹਾਂ ਯਿਸੂ ਨੇ ਯਹੂਦਿਯਾ ਦੇ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਨਾ ਜਾਰੀ ਰੱਖਿਆ।
2010 by World Bible Translation Center