Revised Common Lectionary (Semicontinuous)
ਦਾਊਦ ਦਾ ਇੱਕ ਗੀਤ।
29 ਪਰਮੇਸ਼ੁਰ ਦੇ ਪੁੱਤਰੋ, ਯਹੋਵਾਹ ਦੀ ਉਸਤਤਿ ਕਰੋ।
ਉਸਦੀ ਮਹਿਮਾ ਦੀ, ਉਸਦੀ ਸ਼ਕਤੀ ਦੀ ਉਸਤਤਿ ਕਰੋ।
2 ਯਹੋਵਾਹ ਦੀ ਉਸਤਤਿ ਕਰੋ ਅਤੇ ਉਸ ਦੇ ਨਾਂ ਦੀ ਇੱਜ਼ਤ ਕਰੋ।
ਆਪਣੀ ਖਾਸ ਪੁਸ਼ਾਕ ਵਿੱਚ ਉਸਦੀ ਉਪਾਸਨਾ ਕਰੋ।
3 ਯਹੋਵਾਹ ਸਮੁੰਦਰ ਉੱਤੇ ਆਪਣੀ ਅਵਾਜ਼ ਬੁਲਦ ਕਰਦਾ ਹੈ,
ਇਹ ਅਵਾਜ਼ ਮਹਾਨ ਪਰਮੇਸ਼ੁਰ ਦੀ ਹੈ ਜਿਹੜੀ ਮਹਾਂ ਸਾਗਰ ਉੱਤੇ ਗਰਜ ਵਾਂਗ ਫ਼ੈਲਦੀ ਹੈ।
4 ਯਹੋਵਾਹ ਦੀ ਕੜਕਦਾਰ ਅਵਾਜ਼ ਉਸਦੀ ਸ਼ਕਤੀ
ਅਤੇ ਤੇਜ ਨੂੰ ਦਰਸ਼ਾਉਂਦਾ ਹੈ।
5 ਯਹੋਵਾਹ ਦੀ ਅਵਾਜ਼ ਦਿਉਦਾਰਾਂ ਦੇ ਰੁੱਖਾਂ ਨੂੰ ਟੁਕੜੇ-ਟੁਕੜੇ ਕਰ ਦਿੰਦੀ ਹੈ।
ਯਹੋਵਾਹ ਦੀ ਅਵਾਜ਼ ਲਬਾਨੋਨ ਦੇ ਦਿਉਦਾਰਾਂ ਦੇ ਰੁੱਖਾਂ ਨੂੰ ਵੱਢਦੀ ਹੈ।
6 ਯਹੋਵਾਹ ਲਬਾਨੋਨ ਨੂੰ ਹਿਲਾ ਦਿੰਦਾ ਹੈ।
ਇਹ ਛੋਟੇ ਵੱਛੇ ਦੇ ਨੱਚਣ ਵਰਗਾ ਲੱਗਦਾ ਹੈ।
ਸਿਰਯੋਨ ਹਿਲਦਾ ਹੈ।
ਇਹ ਬੱਕਰੀ ਦੇ ਬੱਚੇ ਦੇ ਕੁੱਦਣ ਵਾਂਗ ਲੱਗਦਾ ਹੈ।
7 ਯਹੋਵਾਹ ਦੀ ਅਵਾਜ਼ ਬਿਜਲੀ ਦੀ ਲਸ਼ਕੋਰ ਨਾਲ ਹਵਾ ਨੂੰ ਚੀਰਦੀ ਹੈ।
8 ਯਹੋਵਾਹ ਦੀ ਅਵਾਜ਼ ਮਾਰੂਥਲ ਨੂੰ ਹਿਲਾ ਦਿੰਦੀ ਹੈ।
ਯਹੋਵਾਹ ਦੀ ਅਵਾਜ਼ ਨਾਲ ਕਾਦੇਸ਼ ਮਾਰੂਥਲ ਕੰਬਦਾ ਹੈ।
9 ਯਹੋਵਾਹ ਦੀ ਆਵਾਜ਼ ਹਿਰਨ ਨੂੰ ਹਿਲਾ ਦਿੰਦੀ ਹੈ।
ਯਹੋਵਾਹ ਜੰਗਲਾਂ ਨੂੰ ਤਬਾਹ ਕਰਦਾ ਹੈ।
ਪਰ ਉਸ ਦੇ ਮਹਿਲ ਅੰਦਰ ਲੋਕੀਂ ਉਸਦੀ ਮਹਿਮਾ ਦੇ ਗੀਤ ਗਾਉਂਦੇ ਹਨ।
10 ਹੜ੍ਹ ਵੇਲੇ ਯਹੋਵਾਹ ਰਾਜਾ ਸੀ।
ਅਤੇ ਪਰਮੇਸ਼ੁਰ ਸਦਾ ਲਈ ਰਾਜੇ ਵਾਂਗ ਰਹੇਗਾ।
11 ਯਹੋਵਾਹ ਨੂੰ ਆਪਣੇ ਲੋਕਾਂ ਦੀ ਰੱਖਿਆ ਕਰਨ ਦਿਉ।
ਯਹੋਵਾਹ ਨੂੰ ਆਪਣੇ ਲੋਕਾਂ ਨੂੰ ਸ਼ਾਂਤੀ ਦੀ ਅਸੀਸ ਦੇਣ ਦੇਵੋ।
ਸਮਾਂ ਹੈ …
3 ਇੱਥੇ ਹਰ ਚੀਜ਼ ਲਈ ਵਕਤ ਹੈ। ਅਤੇ ਹਰ ਗੱਲ ਧਰਤੀ ਉੱਤੇ ਇਸ ਦੀ ਰੁੱਤ ਵਿੱਚ ਵਾਪਰੇਗੀ।
2 ਇੱਥੇ ਜਨਮ ਦੇਣ ਦਾ ਸਮਾਂ ਹੈ,
ਅਤੇ ਮਰਨ ਦਾ ਸਮਾਂ ਹੈ।
ਇੱਥੇ ਪੌਦਾ ਬੀਜਣ ਦਾ ਸਮਾਂ ਹੈ,
ਅਤੇ ਇਸ ਨੂੰ ਪੁੱਟਣ ਦਾ ਸਮਾਂ ਹੈ।
3 ਇੱਥੇ ਮਾਰਨ ਦਾ ਸਮਾਂ ਹੈ,
ਅਤੇ ਇਲਾਜ ਕਰਨ ਦਾ ਸਮਾਂ ਹੈ।
ਇੱਥੇ ਉਧੇੜ ਦੇਣ ਦਾ ਸਮਾਂ ਹੈ,
ਅਤੇ ਉਸਾਰਨ ਦਾ ਸਮਾਂ ਹੈ।
4 ਇੱਥੇ ਰੋਣ ਦਾ ਸਮਾਂ ਹੈ,
ਅਤੇ ਹੱਸਣ ਦਾ ਸਮਾਂ ਹੈ।
ਇੱਥੇ ਸੋਗ ਕਰਨ ਦਾ ਸਮਾਂ ਹੈ,
ਅਤੇ ਖੁਸ਼ੀ ਨਾਲ ਨੱਚਣ ਦਾ ਸਮਾਂ ਹੈ।
5 ਇੱਥੇ ਪੱਥਰ ਸੁੱਟਣ ਦਾ ਸਮਾਂ ਹੈ,
ਅਤੇ ਪੱਥਰ ਇੱਕਤ੍ਰ ਕਰਨ ਦਾ ਸਮਾਂ ਹੈ।
ਇੱਥੇ ਗਲਵਕੜੀ ਪਾਉਣ ਦਾ ਸਮਾਂ ਹੈ,
ਅਤੇ ਜਫ੍ਫੀ ਨੂੰ ਛੱਡਣ ਦਾ ਸਮਾਂ ਹੈ। [a]
6 ਇੱਥੇ ਭਾਲ ਕਰਨ ਦਾ ਸਮਾਂ ਹੈ,
ਅਤੇ ਨੁਕਸਾਨ ਨੂੰ ਕਬੂਲਣ ਦਾ ਸਮਾਂ ਹੈ।
ਇੱਥੇ ਰੱਖਣ ਦਾ ਸਮਾਂ ਹੈ,
ਅਤੇ ਸੁੱਟ ਦੇਣ ਦਾ ਸਮਾਂ ਹੈ।
7 ਇੱਥੇ ਕੱਪੜੇ ਨੂੰ ਪਾੜਨ ਦਾ ਸਮਾਂ ਹੈ,
ਅਤੇ ਉਸ ਨੂੰ ਸਿਉਣ ਦਾ ਸਮਾਂ ਹੈ।
ਇੱਥੇ ਖਾਮੋਸ਼ ਰਹਿਣ ਦਾ ਸਮਾਂ ਹੈ,
ਅਤੇ ਬੋਲਣ ਦਾ ਸਮਾਂ ਹੈ।
8 ਇੱਥੇ ਪਿਆਰ ਕਰਨ ਦਾ ਸਮਾਂ ਹੈ,
ਅਤੇ ਨਫਰਤ ਕਰਨ ਦਾ ਸਮਾਂ ਹੈ।
ਇੱਥੇ ਯੁੱਧ ਦਾ ਸਮਾਂ ਹੈ,
ਅਤੇ ਸ਼ਾਂਤੀ ਦਾ ਸਮਾਂ ਹੈ।
ਪਰਮੇਸ਼ੁਰ ਆਪਣੀ ਦੁਨੀਆਂ ਤੇ ਨਿਯੰਤ੍ਰਣ ਰੱਖਦਾ ਹੈ
9 ਕਾਮੇ ਨੂੰ ਭਲਾ ਆਪਣੀ ਮਜ਼ਦੂਰੀ ਤੋਂ ਕੀ ਲਾਭ ਮਿਲਦਾ ਹੈ? 10 ਮੈਂ ਉਸ ਸਾਰੀ ਸਖਤ ਮਿਹਨਤ ਵੱਲ ਵੇਖਿਆ ਜਿਹੜੀ ਪਰਮੇਸ਼ੁਰ ਨੇ ਇਨਸਾਨਾਂ ਨੂੰ ਕਰਨ ਲਈ ਦਿੱਤੀ ਹੈ। 11 ਉਹ ਆਪਣੇ ਸਮੇਂ ਵਿੱਚ ਸਭ ਕੁਝ ਖੂਬਸੂਰਤੀ ਨਾਲ ਕਰਦਾ, ਅਤੇ ਉਸ ਨੇ ਸੰਸਾਰ ਦਾ ਗਿਆਨ ਵੀ ਇਨਸਾਨਾਂ ਦੇ ਦਿਮਾਗ਼ ਵਿੱਚ ਪਾਇਆ। ਪਰ ਫ਼ੇਰ ਵੀ ਇਨਸਾਨਾਂ ਨੂੰ ਪਤਾ ਨਹੀਂ ਲੱਗ ਸੱਕਦਾ ਕਿ ਪਰਮੇਸ਼ੁਰ, ਸ਼ੁਰੂਆਤ ਤੋਂ ਅੰਤ ਤੀਕ ਕੀ ਕਰ ਰਿਹਾ ਹੈ।
12 ਮੈਂ ਜਾਣਿਆਂ ਕਿ ਲੋਕਾਂ ਲਈ ਕਰਨ ਵਾਲੀ ਸਭ ਤੋਂ ਵੱਧੀਆ ਗੱਲ ਇਹੀ ਹੈ ਕਿ ਉਹ ਜਿੰਨਾ ਚਿਰ ਜਿਉਂਦੇ ਹਨ ਆਨੰਦ ਮਾਨਣ। 13 ਅਤੇ ਜੇਕਰ ਕੋਈ ਵਿਅਕਤੀ ਆਪਣੀ ਮਜਦੂਰੀ ਦਾ ਫ਼ਲ ਖਾਣ ਅਤੇ ਪੀਣ ਅਤੇ ਮਾਨਣ ਦੇ ਯੋਗ ਹੈ, ਇਹ ਪਰਮੇਸ਼ੁਰ ਵੱਲੋਂ ਸੁਗਾਤ ਹੈ।
14 ਮੈਂ ਸਮਝ ਲਿਆ ਕਿ ਜੋ ਕੁਝ ਵੀ ਪਰਮੇਸ਼ੁਰ ਕਰਦਾ ਹੈ ਉਹ ਸਦਾ ਰਹੇਗਾ। ਲੋਕ ਪਰਮੇਸ਼ੁਰ ਦੇ ਕੰਮ ਵਿੱਚ ਕਿਸੇ ਚੀਜ਼ ਦਾ ਵਾਧਾ ਨਹੀਂ ਕਰ ਸੱਕਦੇ ਅਤੇ ਲੋਕ ਪਰਮੇਸ਼ੁਰ ਦੇ ਕੰਮ ਵਿੱਚੋਂ ਕੋਈ ਚੀਜ਼ ਘਟਾ ਨਹੀਂ ਸੱਕਦੇ। ਪਰਮੇਸ਼ੁਰ ਅਜਿਹਾ ਲੋਕਾਂ ਤੋਂ ਇੱਜ਼ਤ ਪ੍ਰਾਪਤ ਕਰਨ ਲਈ ਕਰਦਾ ਹੈ। 15 ਜੋ ਕੁਝ ਵੀ ਅਤੀਤ ਵਿੱਚ ਵਾਪਰਿਆ ਹੁਣ ਵਾਪਰ ਰਿਹਾ ਹੈ। ਅਤੇ ਜੋ ਕੁਝ ਵੀ ਭਵਿੱਖ ਵਿੱਚ ਵਾਪਰੇਗਾ ਪਹਿਲਾਂ ਹੀ ਅਤੀਤ ਵਿੱਚ ਵਾਪਰ ਚੁੱਕਿਆ ਹੈ। ਪਰਮੇਸ਼ੁਰ ਗੱਲਾਂ ਨੂੰ ਕ੍ਰਮਵਾਰ ਚਲਾਉਂਦਾ ਹੈ। [b]
11 ਇਹ ਇਸ ਤਰ੍ਹਾਂ ਹੈ। ਕੋਈ ਵਿਅਕਤੀ ਵੀ ਕਿਸੇ ਹੋਰ ਦੇ ਵਿੱਚਾਰਾਂ ਨੂੰ ਨਹੀਂ ਜਾਣਦਾ ਇੱਕ ਆਦਮੀ ਅੰਦਰ ਸਿਰਫ਼ ਆਤਮਾ ਹੀ ਉਸ ਦੀਆਂ ਸੋਚਾਂ ਬਾਰੇ ਜਾਣਦਾ ਹੈ। ਪਰਮੇਸ਼ੁਰ ਬਾਰੇ ਵੀ ਇਵੇਂ ਹੀ ਹੈ। ਕੋਈ ਵੀ ਪਰਮੇਸ਼ੁਰ ਦੇ ਵਿੱਚਾਰਾਂ ਦੀ ਜਾਣਕਾਰੀ ਨਹੀਂ ਰੱਖਦਾ। ਕੇਵਲ ਪਰਮੇਸ਼ੁਰ ਦੀ ਆਤਮਾ ਹੀ ਉਨ੍ਹਾਂ ਵਿੱਚਾਰਾਂ ਨੂੰ ਜਾਣਦਾ ਹੈ। 12 ਸਾਨੂੰ ਦੁਨੀਆਂ ਦਾ ਆਤਮਾ ਨਹੀਂ ਮਿਲਿਆ ਹੋਇਆ। ਪਰੰਤੂ ਸਾਨੂੰ ਉਹ ਆਤਮਾ ਮਿਲਿਆ ਹੈ ਜੋ ਪਰਮੇਸ਼ੁਰ ਵੱਲੋਂ ਹੈ। ਅਸੀਂ ਇਹ ਆਤਮਾ ਇਸ ਲਈ ਪ੍ਰਾਪਤ ਕੀਤਾ ਹੈ ਤਾਂ ਜੋ ਅਸੀਂ ਉਨ੍ਹਾਂ ਅਸੀਸਾਂ ਬਾਰੇ ਜਾਣ ਸੱਕੀਏ ਜੋ ਪਰਮੇਸ਼ੁਰ ਨੇ ਸਾਨੂੰ ਬਿਨ ਕੀਮਤ ਦਿੱਤੀਆਂ ਹਨ।
13 ਜਦੋਂ ਅਸੀਂ ਇਨ੍ਹਾਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਜੋ ਸਾਨੂੰ ਮਨੁੱਖਾਂ ਦੀ ਸਿਆਣਪ ਵੱਲੋਂ ਸਿੱਖਾਏ ਗਏ ਹਨ। ਆਤਮਕ ਚੀਜ਼ਾਂ ਦੀ ਵਿਆਖਿਆ ਲਈ ਆਤਮਕ ਸ਼ਬਦਾਂ ਦੀ ਵਰਤੋਂ ਕਰਦੇ ਹਾਂ। 14 ਉਹ ਵਿਅਕਤੀ ਜਿਹੜਾ ਆਤਮਕ ਨਹੀਂ ਹੈ, ਉਹ ਗੱਲਾਂ ਨਹੀਂ ਸਮਝ ਸੱਕਦਾ ਜਿਹੜੀਆਂ ਪਰਮੇਸ਼ੁਰ ਦੇ ਆਤਮਾ ਵੱਲੋਂ ਆਉਂਦੀਆਂ ਹਨ। ਉਹ ਸੋਚਦਾ ਹੈ ਕਿ ਉਹ ਗੱਲਾਂ ਮੂਰੱਖਮਈ ਹਨ। ਅਜਿਹਾ ਵਿਅਕਤੀ ਆਤਮਾ ਦੀਆਂ ਗੱਲਾਂ ਨਹੀਂ ਸਮਝ ਸੱਕਦਾ ਕਿਉਂਕਿ ਅਜਿਹੀਆਂ ਗੱਲਾਂ ਸਿਰਫ਼ ਆਤਮਕ ਤੌਰ ਤੇ ਹੀ ਸਮਝੀਆਂ ਜਾ ਸੱਕਦੀਆਂ ਹਨ। 15 ਪਰੰਤੂ ਆਤਮਕ ਵਿਅਕਤੀ ਹਰ ਤਰ੍ਹਾਂ ਦੀਆਂ ਗੱਲਾਂ ਬਾਰੇ ਨਿਆਂੇ ਕਰਨ ਦੇ ਸਮਰਥ ਹੁੰਦਾ ਹੈ। ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ, ਦੂਸਰੇ ਵਿਅਕਤੀ ਅਜਿਹੇ ਵਿਅਕਤੀ ਨੂੰ ਨਹੀਂ ਪਰੱਖ ਸੱਕਦੇ।
16 “ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ?
ਕੌਣ ਪ੍ਰਭੂ ਨੂੰ ਦੱਸ ਸੱਕਦਾ ਹੈ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ?” (A)
ਪਰ ਤੁਹਾਡੇ ਲਈ, ਤੁਹਾਡੇ ਕੋਲ ਮਸੀਹ ਦਾ ਮਨ ਹੈ।
2010 by World Bible Translation Center