Revised Common Lectionary (Semicontinuous)
ਬੇਥ
9 ਇੱਕ ਨੌਜਵਾਨ ਬੰਦਾ, ਤੁਹਾਡੀਆਂ ਸਿੱਖਿਆਵਾਂ ਉੱਤੇ ਚੱਲਦਿਆਂ,
ਸ਼ੁੱਧ ਜੀਵਨ ਕਿਵੇਂ ਜਿਉਂ ਸੱਕਦਾ ਹੈ?
10 ਮੈਂ ਪਰਮੇਸ਼ੁਰ ਦੀ ਸੱਚੇ ਦਿਲੋ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹਾਂ।
ਹੇ ਪਰਮੇਸ਼ੁਰ, ਤੁਹਾਡੇ ਆਦੇਸ਼ਾ ਨੂੰ ਮੰਨਣ ਵਿੱਚ ਮੇਰੀ ਮਦਦ ਕਰੋ।
11 ਮੈਂ ਤੁਹਾਡੀਆਂ ਸਿੱਖਿਆਵਾਂ ਦਾ ਅਧਿਐਨ ਬੜੇ ਧਿਆਨ ਨਾਲ ਕਰਦਾ ਹਾਂ।
ਕਿਉ? ਤਾਂ ਜੋ ਮੈਂ ਤੁਹਾਡੇ ਵਿਰੁੱਧ ਗੁਨਾਹ ਨਾ ਕਰ ਸੱਕਾਂ।
12 ਹੇ ਯਹੋਵਾਹ, ਤੂੰ ਧੰਨ ਹੈਂ,
ਮੈਨੂੰ ਆਪਣੇ ਨੇਮ ਸਿੱਖਾ।
13 ਮੈਂ ਤੁਹਾਡੇ ਸਿਆਣੇ ਨਿਆਂਿਆ ਬਾਰੇ ਗੱਲਾਂ ਕਰਾਂਗਾ।
14 ਮੈਨੂੰ ਤੁਹਾਡੇ ਕਰਾਰ ਦਾ ਅਧਿਐਨ ਕਰਨਾ
ਸਭ ਕਾਸੇ ਨਾਲੋਂ ਵੱਧੇਰੇ ਚੰਗਾ ਲੱਗਦਾ ਹੈ।
15 ਮੈਂ ਤੁਹਾਡੇ ਅਸੂਲਾਂ ਬਾਰੇ ਚਰਚਾ ਕਰਦਾ ਹਾਂ।
ਮੈਂ ਤੁਹਾਡੀ ਜੀਵਨ ਜਾਂਚ ਉੱਤੇ ਚੱਲਦਾ ਹਾਂ।
16 ਮੈਨੂੰ ਤੁਹਾਡੇ ਨੇਮ ਪਸੰਦ ਹਨ।
ਮੈਂ ਤੁਹਾਡੇ ਸ਼ਬਦ ਨਹੀਂ ਭੁੱਲਾਂਗਾ।
8 ਪਰਮੇਸ਼ੁਰ ਆਖਦਾ ਹੈ, “ਉਨ੍ਹਾਂ ਲੋਕਾਂ ਨੂੰ ਬਾਹਰ ਲਿਆਵੋ ਜਿਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਅੰਨ੍ਹੇ ਹਨ। ਉਨ੍ਹਾਂ ਲੋਕਾਂ ਨੂੰ ਬਾਹਰ ਲਿਆਵੋ ਜਿਨ੍ਹਾਂ ਦੇ ਕੰਨ ਹਨ ਪਰ ਉਹ ਬੋਲੇ ਹਨ। 9 ਸਮੂਹ ਲੋਕਾਂ ਨੂੰ ਅਤੇ ਸਮੂਹ ਕੌਮਾਂ ਨੂੰ ਵੀ ਇਕੱਠਿਆਂ ਕਰਨਾ ਚਾਹੀਦਾ ਹੈ। ਸ਼ਾਇਦ ਉਨ੍ਹਾਂ ਦੇ ਝੂਠੇ ਦੇਵਤਿਆਂ ਵਿੱਚੋਂ ਕੋਈ ਆਦਿ ਵਿੱਚ ਵਾਪਰੀਆਂ ਗੱਲਾਂ ਬਾਰੇ ਦੱਸਣਾ ਚਾਹੇ। ਉਨ੍ਹਾਂ ਨੂੰ ਆਪਣੇ ਗਵਾਹ ਵੀ ਲਿਆਉਣੇ ਚਾਹੀਦੇ ਹਨ। ਗਵਾਹਾਂ ਨੂੰ ਸੱਚ ਬੋਲਣਾ ਚਾਹੀਦਾ ਹੈ। ਇਸਤੋਂ ਪਤਾ ਚੱਲੇਗਾ ਕਿ ਉਹ ਸਹੀ ਹਨ।”
10 ਯਹੋਵਾਹ ਆਖਦਾ ਹੈ, “ਤੁਸੀਂ ਲੋਕ ਮੇਰੇ ਗਵਾਹ ਹੋ। ਤੁਸੀਂ ਹੀ ਉਹ ਸੇਵਕ ਹੋ ਜਿਨ੍ਹਾਂ ਦੀ ਮੈਂ ਚੋਣ ਕੀਤੀ ਸੀ। ਮੈਂ ਤੁਹਾਨੂੰ ਇਸ ਲਈ ਚੁਣਿਆ ਸੀ ਤਾਂ ਜੋ ਤੁਸੀਂ ਲੋਕਾਂ ਦੀ ਮੇਰੇ ਉੱਪਰ ਵਿਸ਼ਵਾਸ ਕਰਨ ਵਿੱਚ ਸਹਾਇਤਾ ਕਰ ਸੱਕੋ। ਮੈਂ ਤੁਹਾਨੂੰ ਇਸ ਲਈ ਚੁਣਿਆ ਸੀ ਤਾਂ ਜੋ ਤੁਸੀਂ ਸਮਝ ਸੱਕੋਁ ਕਿ ਮੈਂ ਉਹ ਹਾਂ ਮੈਂ ਹੀ ਸੱਚਾ ਪਰਮੇਸ਼ੁਰ ਹਾਂ। ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸੀ। ਅਤੇ ਮੇਰੇ ਤੋਂ ਮਗਰੋਂ ਕੋਈ ਪਰਮੇਸ਼ੁਰ ਨਹੀਂ ਹੋਵੇਗਾ। 11 ਮੈਂ ਖੁਦ ਹੀ ਯਹੋਵਾਹ ਹਾਂ। ਅਤੇ ਇੱਥੇ ਕੋਈ ਹੋਰ ਰੱਖਿਅਕੱ ਨਹੀਂ ਹੈ ਇੱਕੋ ਇੱਕ ਮੈਂ ਹੀ ਹਾਂ। 12 ਮੈਂ ਹੀ ਹਾਂ ਉਹ ਜਿਸਨੇ ਤੁਹਾਡੇ ਨਾਲ ਗੱਲ ਕੀਤੀ ਸੀ। ਮੈਂ ਤੁਹਾਨੂੰ ਬਚਾਇਆ ਸੀ। ਮੈਂ ਤੁਹਾਨੂੰ ਉਹ ਗੱਲਾਂ ਦੱਸੀਆਂ ਸਨ। ਇਹ ਕੋਈ ਅਜਨਬੀ ਨਹੀਂ ਸੀ ਜਿਹੜਾ ਤੁਹਾਡੇ ਨਾਲ ਸੀ। ਤੁਸੀਂ ਮੇਰੇ ਗਵਾਹ ਹੋ, ਅਤੇ ਮੈਂ ਪਰਮੇਸ਼ੁਰ ਹਾਂ।” (ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।) 13 “ਮੈਂ ਹਮੇਸ਼ਾ ਹੀ ਪਰਮੇਸ਼ੁਰ ਰਿਹਾ ਹਾਂ। ਜਦੋਂ ਮੈਂ ਕੁਝ ਕਰਦਾ ਹਾਂ ਤਾਂ ਕੋਈ ਵੀ ਬੰਦਾ ਉਸ ਨੂੰ ਤਬਦੀਲ ਨਹੀਂ ਕਰ ਸੱਕਦਾ। ਅਤੇ ਕੋਈ ਬੰਦਾ ਵੀ ਲੋਕਾਂ ਨੂੰ ਮੇਰੀ ਤਾਕਤ ਤੋਂ ਬਚਾ ਨਹੀਂ ਸੱਕਦਾ।”
4 ਅਸੀਂ ਇਹ ਗੱਲਾਂ ਇਸ ਲਈ ਆਖ ਸੱਕਦੇ ਹਾਂ ਕਿਉਂ ਜੋ ਅਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਅੱਗੇ ਪੂਰਾ ਯਕੀਨ ਰੱਖਦੇ ਹਾਂ। 5 ਮੇਰਾ ਇਹ ਮਤਲਬ ਨਹੀਂ ਕਿ ਅਸੀਂ ਇਹ ਕਹਿ ਸੱਕਦੇ ਹਾਂ ਕਿ ਅਸੀਂ ਕੋਈ ਵੀ ਨੇਕ ਕਾਰਜ ਖੁਦ ਕਰ ਸੱਕਦੇ ਹਾਂ। ਇਹ ਤਾਂ ਪਰਮੇਸ਼ੁਰ ਹੀ ਹੈ ਜਿਹੜਾ ਸਾਨੂੰ ਇਹ ਕਰਨ ਯੋਗ ਬਣਾਉਂਦਾ ਹੈ। 6 ਪਰਮੇਸ਼ੁਰ ਨੇ ਸਾਨੂੰ ਨਵੇਂ ਇਕਰਾਰ ਦੇ ਸੇਵਾਦਾਰ ਬਣਨ ਦੇ ਯੋਗ ਬਣਾਇਆ। ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਇਹ ਨਵਾਂ ਇਕਰਾਰਨਾਮਾ ਲਿਖਿਆ ਹੋਇਆ ਨੇਮ ਨਹੀਂ ਹੈ। ਇਹ ਆਤਮਾ ਦਾ ਹੈ। ਲਿਖਿਆ ਹੋਇਆ ਨੇਮ ਮੌਤ ਲਿਆਉਂਦਾ ਹੈ ਜਦ ਕਿ ਆਤਮਾ ਜੀਵਨ ਦਿੰਦਾ ਹੈ।
ਨਵਾਂ ਕਰਾਰ ਮਹਾਨ ਮਹਿਮਾ ਲਿਆਉਂਦਾ ਹੈ
7 ਉਹ ਪੁਰਾਣਾ ਕਰਾਰ ਜਿਸਨੇ ਮੌਤ ਲਿਆਂਦੀ ਪੱਥਰ ਉੱਤੇ ਸ਼ਬਦਾ ਨਾਲ ਲਿਖਿਆ ਹੋਇਆ ਸੀ। ਇਹ ਪਰਮੇਸ਼ੁਰ ਦੇ ਗੌਰਵ ਨਾਲ ਆਇਆ। ਮੂਸਾ ਦਾ ਮੁਖ ਮਹਿਮਾ ਨਾਲ ਇੰਨਾ ਚਮਕ ਰਿਹਾ ਸੀ ਕਿ ਇਸਰਾਏਲੀ ਉਸ ਵੱਲ ਇੱਕ ਟੱਕ ਨਹੀਂ ਵੇਖ ਸੱਕੇ ਪਰ ਮਗਰੋਂ, ਇਹ ਮਹਿਮਾ ਫ਼ਿੱਕੀ ਪੈ ਗਈ। 8 ਇਸ ਲਈ, ਉਹ ਕਰਾਰ ਜਿਹੜਾ ਆਤਮਾ ਲਿਆਇਆ ਸੱਚ ਮੁੱਚ ਹੀ ਮਹਾਨ ਮਹਿਮਾ ਰੱਖਦਾ ਹੈ। 9 ਭਾਵ ਇਹ ਹੈ; ਕਿ ਉਹ ਪੁਰਾਣਾ ਕਰਾਰ ਜੋ ਲੋਕਾਂ ਦੇ ਪਾਪਾਂ ਦੇ ਦੋਸ਼ੀ ਹੋਣ ਦਾ ਨਿਆਂ ਕਰਦਾ ਹੈ, ਹਾਲੇ ਵੀ ਉਸਦੀ ਮਹਿਮਾ ਸੀ। ਤਾਂ ਅਜਿਹਾ ਨਵਾਂ ਕਰਾਰ, ਜਿਹੜਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ, ਨਿਸ਼ਚਿਤ ਹੀ ਮਹਾਨ ਮਹਿਮਾ ਰੱਖਦਾ ਹੈ। 10 ਉਸ ਪੁਰਾਣੇ ਕਰਾਰ ਦੀ ਮਹਿਮਾ ਸੀ। ਪਰ ਜਦੋਂ ਪੁਰਾਣੀ ਮਹਿਮਾ ਦੀ ਸਮਾਨਤਾ ਨਵੇਂ ਕਰਾਰ ਦੀ ਵਡੇਰੀ ਮਹਿਮਾ ਨਾਲ ਕੀਤੀ ਜਾਂਦੀ ਹੈ ਤਾਂ ਇਹ ਆਪਣੀ ਮਹਿਮਾ ਗੁਆ ਲੈਂਦਾ ਹੈ। 11 ਜੇ ਉਹ ਨਵਾਂ ਕਰਾਰ ਜਿਹੜਾ ਮਹਿਮਾ ਨਾਲ ਆਇਆ, ਫ਼ਿੱਕਾ ਹੋ ਸੱਕਦਾ ਹੈ, ਤਾਂ ਨਵਾਂ ਕਰਾਰ, ਜਿਹੜਾ ਸਦੀਵੀ ਜਾਰੀ ਰਹੇਗਾ, ਮਹਾਨ ਮਹਿਮਾ ਰੱਖਦਾ ਹੈ।
2010 by World Bible Translation Center