Revised Common Lectionary (Semicontinuous)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
68 ਹੇ ਪਰਮੇਸ਼ੁਰ, ਜਾਗੋ ਅਤੇ ਆਪਣੇ ਵੈਰੀਆਂ ਨੂੰ ਖਿੰਡਾ ਦਿਉ,
ਉਸ ਦੇ ਸਾਰੇ ਵੈਰੀ ਉਸ ਕੋਲੋਂ ਫ਼ਰਾਰ ਹੋ ਜਾਣ।
2 ਆਪਣੇ ਵੈਰੀਆਂ ਨੂੰ ਇੰਝ ਖਿੰਡਿਆ ਦਿਉ,
ਜਿਵੇਂ ਧੂੰਆ ਹਵਾ ਦੁਆਰਾ ਉੱਡ ਜਾਂਦਾ ਹੈ।
ਤੇਰੇ ਵੈਰੀ ਅੱਗ ਉੱਤੇ ਪਿਘਲਦੀ
ਇੱਕ ਮੋਮ ਵਾਂਗ ਤਬਾਹ ਹੋ ਜਾਣ।
3 ਪਰ ਨੇਕ ਬੰਦੇ ਖੁਸ਼ ਹਨ, ਨੇਕ ਬੰਦੇ ਪਰਮੇਸ਼ੁਰ ਦੇ ਸੰਗ ਇਕੱਠੇ ਖੁਸ਼ੀ ਭਰੇ ਪਲ ਮਾਣਦੇ ਹਨ।
ਨੇਕ ਬੰਦੇ ਖੁਸ਼ੀਆਂ ਮਾਣਦੇ ਹਨ ਅਤੇ ਬਹੁਤ ਖੁਸ਼ ਹਨ।
4 ਪਰਮੇਸ਼ੁਰ ਲਈ ਗਾਵੋ, ਉਸ ਦੇ ਨਾਮ ਦੀ ਉਸਤਤਿ ਗਾਵੋ।
ਪਰਮੇਸ਼ੁਰ ਲਈ ਰਾਹ ਬਣਾਵੋ, ਉਹ ਮਾਰੂਥਲ ਵਿੱਚ ਆਪਣੇ ਰੱਥ ਉੱਤੇ ਸਵਾਰੀ ਕਰਦਾ ਹੈ।
ਉਸਦਾ ਨਾਮ ਯਾਹ [a] ਹੈ,
ਉਸ ਦੇ ਨਾਮ ਦੀ ਉਸਤਤਿ ਕਰੋ।
5 ਆਪਣੇ ਪਵਿੱਤਰ ਮੰਦਰ ਵਿੱਚ ਯਤੀਮਾਂ ਲਈ ਪਰਮੇਸ਼ੁਰ ਇੱਕ ਪਿਤਾ ਵਾਂਗ ਹੈ।
ਪਰਮੇਸ਼ੁਰ ਵਿਧਵਾਵਾਂ ਨੂੰ ਪਾਲਦਾ ਹੈ।
6 ਪਰਮੇਸ਼ੁਰ ਇੱਕਲੇ ਬੰਦਿਆਂ ਨੂੰ ਘਰ ਦਿੰਦਾ ਹੈ,
ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕੈਦ ਤੋਂ ਆਜ਼ਾਦ ਕਰਦਾ ਹੈ।
ਉਹ ਬਹੁਤ ਖੁਸ਼ ਹਨ।
ਪਰ ਉਹ ਲੋਕ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹੋ ਜਾਂਦੇ ਹਨ, ਗਰਮ ਜੇਲ੍ਹ ਵਿੱਚ ਡੱਕੇ ਰਹਿਣਗੇ।
7 ਹੇ ਪਰਮੇਸ਼ੁਰ, ਤੂੰ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਆਉਣ ਵਿੱਚ ਅਗਵਾਈ ਕੀਤੀ।
ਤੁਸੀਂ ਮਾਰੂਥਲ ਦੇ ਪਾਰ ਵੱਲ ਕੂਚ ਕੀਤਾ, ਅਤੇ ਧਰਤੀ ਕੰਬ ਉੱਠੀ।
8 ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਸੀਨਈ
ਪਰਬਤ ਉੱਤੇ ਆਇਆ ਅਤੇ ਅਕਾਸ਼ ਪਿਘਲ ਗਿਆ।
9 ਹੇ ਪਰਮੇਸ਼ੁਰ, ਤੁਸੀਂ ਬੁੱਢੀ ਥੱਕੀ ਧਰਤੀ ਨੂੰ ਫ਼ੇਰ ਮਜ਼ਬੂਤ ਬਨਾਉਣ ਲਈ ਵਰੱਖਾ ਘਲੀ।
10 ਤੁਹਾਡੇ ਜਾਨਵਰ ਫ਼ੇਰ ਉਸ ਧਰਤੀ ਉੱਤੇ ਆ ਗਏ।
ਹੇ ਪਰਮੇਸ਼ੁਰ, ਉੱਥੇ ਤੁਸੀਂ ਗਰੀਬ ਲੋਕਾਂ ਨੂੰ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ।
19 ਯਹੋਵਾਹ ਦੀ ਉਸਤਤਿ ਕਰੋ।
ਹਰ ਰੋਜ਼ ਉਹ ਉਨ੍ਹਾਂ ਭਾਰਾਂ ਨੂੰ ਚੁੱਕਣ ਵਿੱਚ ਸਾਡੀ ਸਹਾਇਤਾ ਕਰਦਾ ਹੈ,
ਜਿਹੜੇ ਸਾਨੂੰ ਚੁੱਕਣੇ ਪੈਂਦੇ ਹਨ। ਪਰਮੇਸ਼ੁਰ ਸਾਨੂੰ ਬਚਾਉਂਦਾ ਹੈ।
20 ਉਹ ਸਾਡਾ ਪਰਮੇਸ਼ੁਰ ਹੈ, ਉਹੀ ਪਰਮੇਸ਼ੁਰ ਹੈ ਜਿਹੜਾ ਸਾਨੂੰ ਬਚਾਉਂਦਾ ਹੈ।
ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮੌਤ ਕੋਲੋਂ ਬਚਾਉਂਦਾ ਹੈ।
9 ਬਦ ਲੋਕ ਦੁੱਧ ਚੁਂਘਦੇ ਅਨਾਬਾਂ ਨੂੰ ਉਨ੍ਹਾਂ ਦੀਆਂ ਮਾਵਾਂ ਕੋਲੋਂ ਖੋਹ ਲੈਂਦੇ ਨੇ।
ਉਹ ਗਰੀਬ ਬੰਦੇ ਦੇ ਬੱਚੇ ਨੂੰ ਕਰਜ਼ੇ ਦੀ ਜ਼ਮਾਨਤ ਵਜੋਂ ਲੈ ਲੈਂਦੇ ਨੇ।
10 ਗਰੀਬ ਲੋਕਾਂ ਕੋਲ ਕੋਈ ਕੱਪੜੇ ਨਹੀਂ ਹਨ, ਇਸ ਲਈ ਉਹ ਨਂਗ ਧੜਂਗ ਕੰਮ ਕਰਦੇ ਨੇ।
ਉਹ ਬੁਰੇ ਲੋਕਾਂ ਦੇ ਅੰਨ ਦੇ ਢੇਰ ਚੁੱਕ ਕੇ ਲੈ ਜਾਂਦੇ ਨੇ, ਪਰ ਫ਼ੇਰ ਵੀ ਉਹ ਭੁੱਖੇ ਹੀ ਰਹਿ ਜਾਂਦੇ ਨੇ।
11 ਗਰੀਬ ਲੋਕ ਜੈਤੂਨ ਦਾ ਤੇਲ ਨਪੀੜਦੇ ਨੇ।
ਉਹ ਨਪੀੜਨ ਵਾਲੇ ਅੰਗੂਰਾਂ ਉੱਤੇ ਤੁਰਦੇ ਨੇ ਪਰ ਉਨ੍ਹਾਂ ਨੂੰ ਪੀਣ ਲਈ ਕੁਝ ਵੀ ਨਹੀਂ ਮਿਲਦਾ।
12 ਸ਼ਰਿਹ ਵਿੱਚ ਤੁਸੀਂ ਮਰਦੇ ਲੋਕਾਂ ਦੀਆਂ ਉਦਾਸ ਆਵਾਜ਼ਾਂ ਸੁਣ ਸੱਕਦੇ ਹੋ।
ਸੱਟ ਖਾਏ ਹੋਏ ਲੋਕ ਸਹਾਇਤਾ ਵਾਸਤੇ ਚੀਖਦੇ ਨੇ, ਪਰ ਪਰਮੇਸ਼ੁਰ ਉਨ੍ਹਾਂ ਦੀ ਪ੍ਰਾਰਥਨਾ ਨਹੀਂ ਸੁਣਦਾ।
13 “ਕੁਝ ਲੋਕ ਰੌਸ਼ਨੀ ਦੇ ਖਿਲਾਫ਼ ਵਿਦਰੋਹ ਕਰਦੇ ਨੇ।
ਉਹ ਪਰਮੇਸ਼ੁਰ ਦੀ ਰਜ਼ਾ ਨੂੰ ਨਹੀਂ ਜਾਣਦੇ।
ਉਹ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਨਹੀਂ ਜਿਉਂਦੇ।
14 ਕਾਤਲ ਸੁਬਹ-ਸਵੇਰੇ ਉੱਠ ਪੈਂਦਾ ਹੈ, ਤੇ ਨਿਆਸਰੇ ਲੋਕਾਂ ਦਾ ਕਤਲ ਕਰਦਾ ਹੈ।
ਰਾਤ ਵੇਲੇ, ਉਹ ਚੋਰ ਬਣ ਜਾਂਦਾ ਹੈ।
15 ਜਿਹੜਾ ਬੰਦਾ ਵਿਭਚਾਰ ਕਰਦਾ ਉਹ ਰਾਤ ਪੈਣ ਦਾ ਇੰਤਜ਼ਾਰ ਕਰਦਾ।
ਉਹ ਸੋਚਦਾ ਹੈ, ‘ਮੈਨੂੰ ਕੋਈ ਨਹੀਂ ਦੇਖੇਗਾ।’
ਪਰ ਫ਼ੇਰ ਵੀ ਉਹ ਆਪਣਾ ਚਿਹਰਾ ਢੱਕ ਲੈਂਦਾ ਹੈ।
16 ਰਾਤ ਵੇਲੇ, ਜਦੋਂ ਹਨੇਰਾ ਹੁੰਦਾ ਹੈ, ਬਦ ਲੋਕ ਬਾਹਰ ਆ ਜਾਂਦੇ ਨੇ ਤੇ ਹੋਰਨਾਂ ਲੋਕਾਂ ਦੇ ਘਰੀਁ ਵੜ ਜਾਂਦੇ ਨੇ
ਪਰ ਦਿਨ ਵੇਲੇ ਉਹ ਆਪਣੇ ਘਰਾਂ ਅੰਦਰ ਬੰਦ ਹੋ ਜਾਂਦੇ ਨੇ ਤੇ ਰੋਸ਼ਨੀ ਤੋਂ ਪਰਹੇਜ਼ ਕਰਦੇ ਨੇ।
17 ਉਨ੍ਹਾਂ ਬੁਰੇ ਬੰਦਿਆਂ ਲਈ ਸਭ ਤੋਂ ਹਨੇਰੀ ਰਾਤ ਸਵੇਰ ਵਰਗੀ ਹੁੰਦੀ ਹੈ।
ਹਾਂ, ਉਹ ਉਸ ਮਾਰੂ ਹਨੇਰੇ ਦੀ ਭਿਆਨਕਤਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ।
18 “ਪਰ ਬੁਰੇ ਬੰਦੇ ਰੁਢ਼ ਜਾਂਦੇ ਨੇ ਜਿਵੇਂ ਹੜ੍ਹ ਅੰਦਰ ਚੀਜ਼ਾਂ ਰੁਢ਼ ਜਾਂਦੀਆਂ ਨੇ।
ਉਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ ਸਰਾਪੀ ਹੁੰਦੀ ਹੈ ਉਹ ਆਪਣੇ ਖੇਤਾਂ ਵਿੱਚੋਂ ਅੰਗੂਰ ਇਕੱਠੇ ਨਹੀਂ ਕਰ ਸੱਕਦੇ।
19 ਗਰਮ ਖੁਸ਼ਕ ਮੌਸਮ ਉਨ੍ਹਾਂ ਦਾ ਪਾਣੀ ਖੋਹ ਲੈਂਦਾ ਹੈ ਜਿਹੜਾ ਬਰਫ਼ ਵਿੱਚੋਂ ਨਿਕਲਦਾ ਹੈ।
ਇਸੇ ਤਰ੍ਹਾਂ ਹੀ, ਕਬਰ ਉਨ੍ਹਾਂ ਨੂੰ ਖਾ ਜਾਂਦੀ ਹੈ ਜਿਹੜੇ ਪਾਪ ਕਰਦੇ ਹਨ।
20 ਬੁਰਾ ਬੰਦਾ ਮਰ ਜਾਵੇਗਾ ਤੇ ਉਸਦੀ ਮਾਂ ਵੀ ਉਸ ਨੂੰ ਭੁੱਲ ਜਾਵੇਗੀ।
ਉਸ ਦੇ ਸ਼ਰੀਰ ਨੂੰ ਖਾਣ ਵਾਲਾ ਕੀੜਾ ਉਸਦਾ ਪ੍ਰੇਮੀ ਹੋਵੇਗਾ।
ਲੋਕ ਉਸ ਨੂੰ ਯਾਦ ਨਹੀਂ ਕਰਨਗੇ।
ਉਹ ਬੰਦਾ ਗਲੀ ਹੋਈ ਲਠ੍ਠ ਵਾਂਗ ਟੁੱਟ ਜਾਵੇਗਾ।
21 ਬੁਰੇ ਬੰਦੇ ਉਨ੍ਹਾਂ ਔਰਤਾਂ ਨੂੰ ਦੁੱਖ ਦਿੰਦੇ ਨੇ ਜਿਹੜੀਆਂ ਬਾਂਝ ਹੁੰਦੀਆਂ ਨੇ।
ਤੇ ਉਹ ਉਨ੍ਹਾਂ ਔਰਤਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦੇ ਨੇ ਜਿਨ੍ਹਾਂ ਦੇ ਪਤੀ ਹੋਏ ਹੁੰਦੇ ਨੇ।
22 ਬਦ ਲੋਕ ਸ਼ਕਤੀਸ਼ਾਲੀ ਲੋਕਾਂ ਨੂੰ ਬਰਬਾਦ ਕਰਨ ਲਈ ਆਪਣੀ ਸ਼ਕਤੀ ਇਸਤੇਮਾਲ ਕਰਦੇ ਨੇ।
ਭਾਵੇਂ ਬਦ ਲੋਕ ਸ਼ਕਤੀਸ਼ਾਲੀ ਬਣ ਜਾਣ ਪਰ ਉਹ ਆਪਣੇ ਖੁਦ ਦੇ ਜੀਵਨ ਲਈ ਵੀ ਪ੍ਰਪੱਕ ਨਹੀਂ ਹੋ ਸੱਕਦੇ।
23 ਹੋ ਸੱਕਦਾ ਉਹ ਉਨ੍ਹਾਂ ਨੂੰ ਸੁਰੱਖਿਅਤ ਅਤੇ ਬਚਾਉ ਦੇ ਦੇਵੇ।
ਹੋ ਸੱਕਦਾ ਉਹ ਉਨ੍ਹਾਂ ਦੀ ਨਿਗਰਾਨੀ ਕਰੇ।
24 ਭਾਵੇਂ ਬੁਰੇ ਬੰਦੇ ਕੁਝ ਸਮੇਂ ਲਈ ਕਾਮਯਾਬ ਹੋ ਜਾਣ।
ਪਰ ਫ਼ੇਰ ਉਹ ਤੁਰ ਜਾਣਗੇ।
ਉਹ ਬਿਲਕੁਲ ਦੂਸਰਿਆਂ ਵਾਂਗ, ਫ਼ਸਲ ਵਾਂਗ ਕੱਟੇ ਜਾਣਗੇ।
25 “ਮੈਂ ਕਸਮ ਖਾਕੇ ਆਖਦਾ ਹਾਂ ਕਿ ਇਹ ਗੱਲਾਂ ਠੀਕ ਨੇ।
ਕੌਣ ਸਾਬਤ ਕਰ ਸੱਕਦਾ ਹੈ ਕਿ ਮੈਂ ਝੂਠ ਬੋਲਿਆ ਹੈ?
ਕੌਣ ਦਰਸਾ ਸੱਕਦਾ ਹੈ ਕਿ ਮੈਂ ਗ਼ਲਤ ਹਾਂ?”
ਪੌਲੁਸ ਦਰਸ਼ਾਉਂਦਾ ਹੈ ਕਿ ਪਤਰਸ ਗ਼ਲਤ ਸੀ
11 ਪਤਰਸ ਅੰਤਾਕਿਯਾ ਵਿੱਚ ਆਇਆ। ਉਸ ਨੇ ਕੁਝ ਅਜਿਹਾ ਕੀਤਾ ਜੋ ਠੀਕ ਨਹੀਂ ਸੀ। ਮੈਂ ਆਮ੍ਹੋ-ਸਾਹਮਣੇ ਪਤਰਸ ਦੇ ਵਿਰੁੱਧ ਬੋਲਿਆ ਕਿਉਂ ਕਿ ਉਹ ਗਲਤ ਸੀ। 12 ਇਹ ਉਦੋਂ ਹੋਇਆ ਜਦੋਂ ਪਤਰਸ ਪਹਿਲਾਂ ਪਹਿਲਾਂ ਅੰਤਾਕਿਯਾ ਵਿੱਚ ਆਇਆ। ਉਸ ਨੇ ਗੈਰ ਯਹੂਦੀ ਲੋਕਾਂ ਨਾਲ ਦੋਸਤੀ ਕੀਤੀ ਅਤੇ ਭੋਜਨ ਸਾਂਝਾ ਕੀਤਾ। ਪਰ ਫ਼ੇਰ ਕੁਝ ਯਹੂਦੀ ਲੋਕ ਯਾਕੂਬ ਵੱਲੋਂ ਆਏ। ਜਦੋਂ ਇਹ ਯਹੂਦੀ ਆਏ ਤਾਂ ਪਤਰਸ ਨੇ ਗੈਰ ਯਹੂਦੀਆਂ ਨਾਲ ਖਾਣਾ ਛੱਡ ਦਿੱਤਾ। ਪਤਰਸ ਨੇ ਆਪਣੇ ਆਪ ਨੂੰ ਗੈਰ ਯਹੂਦੀਆਂ ਤੋਂ ਵੱਖ ਕਰ ਲਿਆ। ਉਹ ਉਨ੍ਹਾਂ ਯਹੂਦੀਆਂ ਤੋਂ ਡਰਦਾ ਸੀ ਜਿਹੜੇ ਇਸ ਗੱਲ ਵਿੱਚ ਵਿਸ਼ਵਾਸ ਕਰਦੇ ਸਨ ਕਿ ਸਾਰੇ ਗੈਰ ਯਹੂਦੀ ਲੋਕਾਂ ਦੀ ਸੁੰਨਤ ਹੋਣੀ ਚਾਹੀਦੀ ਹੈ। 13 ਇਸ ਲਈ ਪਤਰਸ ਪੱਖੰਡੀ ਸੀ। ਹੋਰ ਯਹੂਦੀ ਵਿਸ਼ਵਾਸੀ ਵੀ ਪਤਰਸ ਨਾਲ ਰਲ ਗਏ। ਇਸ ਲਈ ਉਹ ਵੀ ਪਾਖੰਡੀ ਸਨ। ਬਰਨਬਾਸ ਵੀ ਉਨ੍ਹਾਂ ਯਹੂਦੀਆਂ ਤੋਂ ਪ੍ਰਭਾਵਿਤ ਸੀ ਅਤੇ ਉਹ ਵੀ ਇੱਕ ਕਪਟੀ ਸੀ। 14 ਮੈਂ ਦੇਖ ਲਿਆ ਕਿ ਯਹੂਦੀ ਕੀ ਕਰਦੇ ਸਨ। ਉਹ ਖੁਸ਼ਖਬਰੀ ਦੇ ਸੱਚ ਉੱਪਰ ਨਹੀਂ ਤੁਰ ਰਹੇ ਸਨ। ਇਸੇ ਲਈ ਮੈਂ ਪਤਰਸ ਨਾਲ ਇੰਝ ਗੱਲ ਕੀਤੀ ਤਾਂ ਕਿ ਹੋਰ ਸਾਰੇ ਯਹੂਦੀ ਵੀ ਮੇਰੀ ਗੱਲ ਸੁਣ ਲੈਣ। ਮੈਂ ਇਹ ਆਖਿਆ, “ਪਤਰਸ ਤੂੰ ਯਹੂਦੀ ਹੈਂ। ਪਰ ਤੂੰ ਇੱਕ ਯਹੂਦੀ ਵਾਂਗ ਨਹੀਂ ਰਹਿੰਦਾ। ਤੂੰ ਤਾਂ ਗੈਰ ਯਹੂਦੀ ਵਾਂਗ ਰਹਿੰਦਾ ਹੈਂ। ਇਸ ਲਈ ਤੂੰ ਹੁਣ ਗੈਰ ਯਹੂਦੀਆਂ ਨੂੰ ਯਹੂਦੀਆਂ ਵਾਂਗ ਰਹਿਣ ਲਈ ਕਿਉਂ ਮਜਬੂਰ ਕਰ ਰਿਹਾ ਹੈਂ?”
2010 by World Bible Translation Center