Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
31 ਯਹੋਵਾਹ, ਮੈਂ ਤੁਸਾਂ ਉੱਤੇ ਨਿਰਭਰ ਹਾਂ।
ਮੈਨੂੰ ਨਿਰਾਸ਼ ਨਾ ਕਰੋ।
ਮੇਰੇ ਉੱਪਰ ਮਿਹਰਬਾਨ ਹੋਵੋ ਅਤੇ ਮੈਨੂੰ ਬਚਾ ਲਵੋ।
2 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਨੂੰ ਸੁਣੋ।
ਛੇਤੀ ਆਉ ਅਤੇ ਮੈਨੂੰ ਬਚਾਉ।
ਮੇਰੀ ਚੱਟਾਨ ਹੋਵੋ, ਮੇਰਾ ਸੁਰੱਖਿਅਤ ਸਥਾਨ ਹੋਵੋ।
ਮੇਰਾ ਕਿਲ੍ਹਾ ਹੋਵੋ ਮੇਰੀ ਰੱਖਿਆ ਕਰੋ।
3 ਹੇ ਪਰਮੇਸ਼ੁਰ, ਤੁਸੀਂ ਮੇਰੀ ਚੱਟਾਨ ਹੋ,
ਇਸੇ ਲਈ ਆਪਣੇ ਨਾਂ ਦੇ ਚੰਗੇ ਵਾਸਤੇ, ਮੇਰੇ ਆਗੂ ਬਣੋ ਅਤੇ ਮੇਰੀ ਅਗਵਾਈ ਕਰੋ।
4 ਮੇਰੇ ਦੁਸ਼ਮਣਾਂ ਮੇਰੇ ਲਈ ਜਾਲ ਵਿਛਾਇਆ ਹੈ।
ਮੈਨੂੰ ਉਨ੍ਹਾਂ ਦੇ ਜਾਲ ਤੋਂ ਬਚਾਉ।
ਤੁਸੀਂ ਹੀ ਮੇਰਾ ਸੁਰੱਖਿਅਤ ਸਥਾਨ ਹੋ।
5 ਯਹੋਵਾਹ, ਤੁਸੀਂ ਹੀ ਪਰਮੇਸ਼ੁਰ ਹੋ ਜਿਸਤੇ ਸਾਨੂੰ ਭਰੋਸਾ ਹੈ।
ਮੈਂ ਤੁਹਾਡੇ ਹੱਥਾਂ ਵਿੱਚ ਆਪਣੀ ਜਿੰਦ ਸੌਂਪਦਾ ਹਾਂ।
ਮੈਨੂੰ ਬਚਾਉ।
19 ਹੇ ਪਰਮੇਸ਼ੁਰ, ਤੁਸੀਂ ਆਪਣੇ ਚੇਲਿਆਂ ਲਈ ਅਨੇਕ ਅਦਭੁਤ ਚੀਜ਼ਾਂ ਛੁਪਾਕੇ ਰੱਖੀਆਂ ਹਨ।
ਉਨ੍ਹਾਂ ਸਮੂਹ ਲੋਕਾਂ ਦੇ ਸਾਹਮਣੇ ਚੰਗੀਆਂ ਗੱਲਾਂ ਕਰੋ ਜਿਹੜੇ ਤੁਹਾਡੇ ਵਿੱਚ ਯਕੀਨ ਰੱਖਦੇ ਹਨ।
20 ਮੰਦੇ ਲੋਕੀਂ ਚੰਗੇ ਲੋਕਾਂ ਨੂੰ ਦੁੱਖ ਦੇਣ ਲਈ ਇਕੱਠੇ ਹੋ ਗਏ ਹਨ।
ਉਹ ਮੰਦੇ ਲੋਕੀਂ ਲੜਾਈ ਛੇੜਨ ਦੀ ਕੋਸ਼ਿਸ਼ ਕਰਦੇ ਹਨ।
ਪਰ ਤੁਸੀਂ ਉਨ੍ਹਾਂ ਚੰਗੇ ਲੋਕਾਂ ਨੂੰ ਲੁੱਟ ਲੈਂਦੇ ਹੋ ਅਤੇ ਉਨ੍ਹਾਂ ਦੀ ਰੱਖਿਆ ਕਰਦੇ ਹੋ।
ਤੁਸੀਂ ਆਪਣੀ ਸ਼ਰਣ ਹੇਠਾਂ ਉਨ੍ਹਾਂ ਦੀ ਰੱਖਿਆ ਕਰੋ।
21 ਯਹੋਵਾਹ ਨੂੰ ਅਸੀਸ ਦਿਉ।
ਉਸ ਨੇ ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਇਆ ਸੀ।
ਜਦੋਂ ਦੁਸ਼ਮਣਾਂ ਨੇ ਨਿਰਾਲੇ ਢੰਗ ਨਾਲ ਸ਼ਹਿਰ ਨੂੰ ਘੇਰਾ ਘਤਿਆ ਸੀ।
22 ਮੈਂ ਡਰਦਾ ਸਾਂ ਅਤੇ ਮੈਂ ਆਖਿਆ, “ਮੈਂ ਉਸ ਥਾਵੇਂ ਹਾਂ ਜਿੱਥੇ ਪਰਮੇਸ਼ੁਰ ਮੈਨੂੰ ਨਹੀਂ ਦੇਖ ਸੱਕਦਾ।”
ਪਰ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕੀਤੀ, ਹੇ ਪਰਮੇਸ਼ੁਰ, ਅਤੇ ਤੁਸੀਂ ਮਦਦ ਲਈ ਮੇਰੀ ਉੱਚੀ ਪੁਕਾਰ ਸੁਣ ਲਈ।
23 ਪਰਮੇਸ਼ੁਰ ਦੇ ਚੇਲਿਉ, ਤੁਹਾਨੂੰ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ।
ਯਹੋਵਾਹ ਉਨ੍ਹਾਂ ਦੀ ਰੱਖਿਆ ਕਰਦਾ ਹੈ ਜੋ ਉਸ ਦੇ ਵਫ਼ਾਦਾਰ ਹਨ।
ਪਰ ਉਹ ਉਨ੍ਹਾਂ ਲੋਕਾਂ ਨੂੰ ਦੰਡ ਦਿੰਦਾ ਹੈ ਜੋ ਆਪਣੀ ਹੀ ਤਾਕਤ ਬਾਰੇ ਸ਼ੇਖੀ ਮਾਰਦੇ ਹਨ।
ਉਹ ਉਨ੍ਹਾਂ ਨੂੰ ਢੁਕਵਾਂ ਦੰਡ ਦਿੰਦਾ ਹੈ।
24 ਤੁਸੀਂ ਸਾਰੇ ਜਿਹੜੇ ਪਰਮੇਸ਼ੁਰ ਦੀ ਮਦਦ ਲਈ ਇੰਤਜ਼ਾਰ ਕਰ ਰਹੇ ਹੋਂ, ਤਕੜੇ ਅਤੇ ਬਹਾਦੁਰ ਬਣੋ।
ਇਸਰਾਏਲ ਲਈ ਸਜ਼ਾ
6 ਯਹੋਵਾਹ ਇਉਂ ਆਖਦਾ ਹੈ: “ਮੈਂ ਇਸਰਾਏਲ ਨੂੰ ਵੀ ਉਨ੍ਹਾਂ ਦੇ ਕੀਤੇ ਅਨੇਕਾਂ ਪਾਪਾਂ ਕਾਰਣ ਸਜ਼ਾ ਅਵੱਸ਼ ਦੇਵਾਂਗਾ ਕਿਉਂ ਕਿ ਉਨ੍ਹਾਂ ਨੇ ਬੋੜੇ ਜਿਹੇ ਚਾਂਦੀ ਦੇ ਸਿੱਕਿਆਂ ਬਦਲੇ ਮਾਸੂਮ ਤੇ ਚੰਗੇ ਲੋਕਾਂ ਨੂੰ ਵੇਚਿਆ। ਇੱਕ ਜੋੜੇ ਬੂਟਾਂ ਬਦਲੇ ਉਨ੍ਹਾਂ ਗਰੀਬ ਲੋਕਾਂ ਨੂੰ ਵੇਚਿਆ। 7 ਉਨ੍ਹਾਂ ਨੇ ਗਰੀਬ ਲੋਕਾਂ ਦੇ ਸਿਰਾਂ ਨੂੰ ਧਰਤੀ ਦੀ ਧੂੜ ’ਚ ਧੱਕ ਦਿੱਤਾ ਅਤੇ ਉਹ ਸਤਾਏ ਹੋਇਆਂ ਲਈ ਨਿਆਂ ਤੋਂ ਮੁਨਕਰ ਹਨ। ਪਿਉ ਅਤੇ ਪੁੱਤਰ ਨੇ ਇੱਕ ਹੀ ਔਰਤ ਨਾਲ ਜ਼ਨਾਹ ਕਰਦੇ ਹਨ। ਉਨ੍ਹਾਂ ਨੇ ਅਜਿਹਾ ਮੇਰੇ ਪਵਿੱਤਰ ਨਾਂ ਦੀ ਨਖੇਦੀ ਕਰਨ ਦੇ ਉਦੇਸ਼ ਨਾਲ ਕੀਤਾ। 8 ਉਹ ਗਰੀਬ ਲੋਕਾਂ ਦੇ ਕੱਪੜੇ ਲੈ ਕੇ, ਆਪਣੀਆਂ ਜਗਵੇਦੀਆਂ ਤੇ ਉਪਾਸਨਾ ਕਰਦੇ ਸਮੇਂ ਉਨ੍ਹਾਂ ਕੱਪੜਿਆਂ ਤੇ ਬੈਠ ਜਾਂਦੇ ਹਨ। ਉਹ ਉਧਾਰ ਦਿੱਤੇ ਹੋਏ ਪੈਸਿਆਂ ਲਈ ਗਰੀਬ ਲੋਕਾਂ ਦੇ ਕੱਪੜੇ ਜਮਾਨਤ ਵਜੋਂ ਲੈਂਦੇ ਹਨ। ਉਹ ਲੋਕਾਂ ਪਾਸੋਂ ਜੁਰਮਾਨੇ ਵਜੋਂ ਪੈਸੇ ਲੈ ਕੇ, ਆਪਣੇ ਲਈ ਮੈਅ ਖਰੀਦ ਕੇ, ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਪੀਣ ਲਈ ਵਰਤਦੇ ਹਨ।
9 “ਪਰ ਇਹ ਮੈਂ ਹੀ ਸੀ ਜਿਸਨੇ ਅਮੋਰੀਆਂ ਨੂੰ ਉਨ੍ਹਾਂ ਦੇ ਅਗਿਓ ਬਰਬਾਦ ਕੀਤਾ ਜਿਹੜੇ ਕਿ ਦਿਆਰ ਦੇ ਦ੍ਰੱਖਤਾਂ ਵਾਂਗ ਲੰਬੇ ਸਨ ਅਤੇ ਬਲੂਤ ਦੇ ਰੁੱਖਾਂ ਵਰਗੇ ਤਕੜੇ। ਪਰ ਮੈਂ ਉਨ੍ਹਾਂ ਦੇ ਉੱਪਰ ਫ਼ਲਾਂ ਅਤੇ ਹੇਠਲੀਆਂ ਜੜਾਂ ਨੂੰ ਨਾਸ ਕੀਤਾ।
10 “ਇਹ ਮੈਂ ਹੀ ਸੀ ਜਿਸਨੇ ਤੁਹਾਨੂੰ ਮਿਸਰ ਦੇਸ ਵਿੱਚੋਂ ਕੱਢਿਆ ਅਤੇ ਚਾਲੀ ਸਾਲ ਤੀਕ ਮੈਂ ਤੁਹਾਨੂੰ ਉਜਾੜ ਵਿੱਚ ਲਈ ਫ਼ਿਰਿਆ। ਮੈਂ ਅਮੋਰੀਆਂ ਦੀ ਧਰਤੀ ਉੱਪਰ ਤੁਹਾਡਾ ਕਬਜ਼ਾ ਕਰਵਾਇਆ। 11 ਮੈਂ ਤੁਹਾਡੇ ਕੁਝ ਪੁੱਤਰਾਂ ਨੂੰ ਨਬੀ ਬਣਾਇਆ ਅਤੇ ਤੁਹਾਡੇ ਕੁਝ ਚੁਣਵੇਂ ਜਵਾਨਾਂ ਨੂੰ ਨਜ਼ੀਰ ਠਹਿਰਾਇਆ। ਹੇ ਇਸਰਾਏਲੀਓ ਕੀ ਇਹ ਇਵੇਂ ਨਹੀਂ ਹੋਇਆ?” ਯਹੋਵਾਹ ਨੇ ਇਹ ਵਚਨ ਆਖੇ।
ਯਿਸੂ ਦਾ ਅਧਿਕਾਰ ਵਾਲਾ ਉਪਦੇਸ਼(A)
7 “ਦੂਜੇ ਲੋਕਾਂ ਦਾ ਨਿਰਨਾ ਨਾ ਕਰੋ ਤਾਂ ਤੁਹਾਡਾ ਨਿਰਨਾ ਵੀ ਨਹੀਂ ਕੀਤਾ ਜਾਵੇਗਾ। 2 ਜੇਕਰ ਤੁਸੀਂ ਦੂਸਰਿਆਂ ਦਾ ਨਿਰਨਾ ਕਰਦੇ ਹੋ ਤਾਂ ਉਸੇ ਤਰ੍ਹਾਂ ਹੀ ਤੁਹਾਡਾ ਵੀ ਨਿਰਨਾ ਕੀਤਾ ਜਾਵੇਗਾ। ਅਤੇ ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਿਣਦੇ ਹੋ, ਉਸੇ ਨਾਲ ਤੁਹਾਨੂੰ ਵੀ ਮਿਣਿਆ ਜਾਵੇਗਾ।
3 “ਤੁਸੀਂ ਆਪਣੇ ਭਰਾ ਦੀ ਅੱਖ ਵਿੱਚ ਉਸ ਧੂੜ ਦੇ ਕਣ ਨੂੰ ਕਿਵੇਂ ਵੇਖ ਸੱਕਦੇ ਹੋਂ ਜਦੋਂ ਕਿ ਤੁਸੀਂ ਆਪਣੀ ਅੱਖ ਵਿੱਚਲੇ ਸ਼ਤੀਰ ਨੂੰ ਨਹੀਂ ਵੇਖਦੇ। 4 ਜਾਂ ਤੁਸੀਂ ਆਪਣੇ ਭਰਾ ਨੂੰ ਕਿਵੇਂ ਆਖ ਸੱਕਦੇ ਹੋਂ, ‘ਲਿਆ ਮੈਂ ਤੇਰੀ ਅੱਖ ਵਿੱਚੋਂ ਧੂੜ ਦੇ ਕਣ ਨੂੰ ਕੱਢਾਂ’ ਜਦ ਕਿ ਹਾਲੇ ਵੀ ਤੁਹਾਡੀ ਆਪਣੀ ਅੱਖ ਵਿੱਚ ਸ਼ਤੀਰ ਹੈ? 5 ਤੁਸੀਂ ਕਪਟੀ ਹੋ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢੋ ਤਾਂ ਹੀ ਤੁਸੀਂ ਉਸ ਕਣ ਨੂੰ ਕੱਢਣ ਵਾਸਤੇ ਸਪੱਸ਼ਟ ਤੌਰ ਤੇ ਵੇਖ ਸੱਕਦੇ ਹੋਂ।
6 “ਪਵਿੱਤਰ ਵਸਤਾਂ ਕੁੱਤਿਆਂ ਨੂੰ ਨਾ ਪਾਓ ਕਿਉਂਕਿ ਉਹ ਮੁੜ ਤੁਹਾਨੂੰ ਵੱਢਣਗੇ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ ਕਿਉਂਕਿ ਉਹ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਮਿਧ ਦੇਣਗੇ।
2010 by World Bible Translation Center