Revised Common Lectionary (Complementary)
ਮੰਦਰ ਜਾਣ ਵੇਲੇ ਦਾ ਇੱਕ ਗੀਤ।
123 ਹੇ ਪਰਮੇਸ਼ੁਰ, ਮੈਂ ਉੱਪਰ ਤੱਕਦਾ ਹਾਂ ਅਤੇ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਹਾਂ।
ਤੁਸੀਂ ਸਵਰਗ ਵਿੱਚ ਵੱਡੇ ਰਾਜੇ ਵਾਂਗ ਬੈਠੋ।
2 ਗੁਲਾਮ ਆਪਣੀਆਂ ਲੋੜਾਂ ਲਈ ਆਪਣੇ ਮਾਲਕ ਉੱਤੇ ਨਿਰਭਰ ਕਰਦੇ ਹਨ।
ਇਸੇ ਤਰ੍ਹਾਂ, ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਾਂ,
ਅਸੀਂ ਪਰਮੇਸ਼ੁਰ ਦਾ ਸਾਡੇ ਉੱਤੇ
ਮਿਹਰ ਕਰਨ ਲਈ ਇੰਤਜ਼ਾਰ ਕਰਦੇ ਹਾਂ।
3 ਯਹੋਵਾਹ, ਸਾਡੇ ਉੱਪਰ ਮਿਹਰ ਕਰੋ;
ਕਿਉਂਕਿ ਅਸੀਂ ਬਹੁਤ ਚਿਰ ਤੱਕ ਬੇਇੱਜ਼ਤ ਹੋਏ ਹਾਂ।
4 ਅਸੀਂ ਉਨ੍ਹਾਂ ਸੁਸਤ ਗੁਮਾਨੀ ਲੋਕਾਂ ਵੱਲੋਂ ਬਹੁਤ ਬੇਇੱਜ਼ਤੀਆ
ਅਤੇ ਤੁਹਮਤਾਂ ਸਹਾਰੀਆਂ ਹਨ।
ਸੋਫਰ ਦਾ ਜਵਾਬ
20 ਫ਼ੇਰ ਨਅਮਾਤੀ ਦੇ ਸੋਫਰ ਨੇ ਜਵਾਬ ਦਿੱਤਾ:
2 “ਅੱਯੂਬ, ਤੇਰੇ ਵਿੱਚਾਰ ਉਲਝੇ ਹੋਏ ਨੇ।
ਇਸ ਲਈ ਮੈਂ ਤੈਨੂੰ ਅਵੱਸ਼ ਜਵਾਬ ਦੇਵਾਂਗਾ।
ਮੈਨੂੰ ਤੇਜੀ ਨਾਲ ਤੈਨੂੰ ਦੱਸ ਦੇਣਾ ਚਾਹੀਦਾ ਹੈ
ਕਿ ਮੈਂ ਕੀ ਸੋਚ ਰਿਹਾਂ ਹਾਂ।
3 ਤੂੰ ਸਾਨੂੰ ਆਪਣੇ ਜਵਾਬਾਂ ਨਾਲ ਬੇਇੱਜ਼ਤ ਕੀਤਾ ਹੈ।
ਪਰ ਮੈਂ ਸਿਆਣਾ ਹਾਂ ਮੈਂ ਜਾਣਦਾ ਹਾਂ ਕਿ ਤੈਨੂੰ ਕਿਵੇਂ ਜਵਾਬ ਦੇਣਾ ਹੈ।
4-5 “ਤੂੰ ਜਾਣਦਾ ਹੈ ਕਿ ਬੁਰੇ ਆਦਮੀ ਦੀ ਖੁਸ਼ੀ ਬਹੁਤਾ ਚਿਰ ਨਹੀਂ ਰਹਿੰਦੀ।
ਲੰਮੇ ਸਮੇਂ ਤੋਂ ਇਹ ਗੱਲ ਸੱਚ ਹੈ, ਉਸ ਸਮੇਂ ਤੋਂ ਜਦੋਂ ਆਦਮ ਨੂੰ ਧਰਤੀ ਤੇ ਪਾਇਆ ਗਿਆ ਸੀ।
ਜਿਹੜਾ ਬੰਦਾ ਪਰਮੇਸ਼ੁਰ ਦੀ ਪ੍ਰਵਾਹ ਨਹੀਂ ਕਰਦਾ ਸਿਰਫ ਬੋੜੇ ਸਮੇਂ ਲਈ ਹੀ ਖੁਸ਼ ਰਹਿੰਦਾ ਹੈ।
6 ਹੋ ਸੱਕਦਾ, ਬਦ ਆਦਮੀ ਦਾ ਹਂਕਾਰ ਅਕਾਸ਼ ਤੱਕ ਜਾ ਪਹੁੰਚੇ,
ਤੇ ਉਸਦਾ ਸਿਰ ਬਦਲਾਂ ਨੂੰ ਛੂੰਹਦਾ ਹੋਵੇ।
7 ਪਰ ਉਹ, ਆਪਣੇ ਹੀ ਗੋਬਰ ਵਾਂਗ, ਸਦਾ ਲਈ ਚੱਲਾ ਜਾਵੇਗਾ।
ਉਹ ਲੋਕ ਜਿਨ੍ਹਾਂ ਨੇ ਉਸ ਨੂੰ ਵੇਖਿਆ, ‘ਆਖਣਗੇ ਉਹ ਕਿੱਥੋ ਹੈ?’
8 ਸੁਪਨੇ ਵਾਂਗ ਉਹ ਦੂਰ ਉੱਡ ਜਾਵੇਗਾ ਤੇ ਕੋਈ ਵੀ ਉਸ ਨੂੰ ਲੱਭ ਨਹੀਂ ਸੱਕੇਗਾ।
ਉਸ ਨੂੰ ਦੂਰ ਭਜਾ ਦਿੱਤਾ ਜਾਵੇਗਾ ਤੇ ਬੁਰੇ ਸੁਪਨੇ ਵਾਂਗ ਭੁਲਾ ਦਿੱਤਾ ਜਾਵੇਗਾ।
9 ਜਿਹੜੇ ਲੋਕਾਂ ਨੇ ਉਸ ਨੂੰ ਦੇਖਿਆ ਸੀ ਉਸ ਨੂੰ ਦੋਬਾਰਾ ਨਹੀਂ ਦੇਖਣਗੇ।
ਉਸਦਾ ਪਰਿਵਾਰ ਕਦੇ ਉਸ ਨੂੰ ਦੋਬਾਰਾ ਨਹੀਂ ਦੇਖੇਗਾ।
10 ਬਦ ਆਦਮੀ ਦੇ ਬੱਚੇ ਉਸ ਨੂੰ ਉਹੀ ਵਾਪਸ ਦੇਣਗੇ ਜੋ ਉਸ ਨੇ ਗਰੀਬਾਂ ਪਾਸੋਂ ਲਿਆ ਸੀ।
ਬਦ ਆਦਮੀ ਦੇ ਆਪਣੇ ਹੀ ਹੱਥ ਖੁਦ ਉਸਦੀ ਦੌਲਤ ਵਾਪਸ ਕਰਨਗੇ।
11 ਜਦੋਂ ਉਹ ਜਵਾਨ ਸੀ ਉਸ ਦੀਆਂ ਹੱਡੀਆਂ ਬਹੁਤ ਮਜਬੂਤ ਸਨ,
ਪਰ ਉਸ ਦੇ ਬਾਕੀ ਦੇ ਸਰੀਰ ਵਾਂਗ, ਉਹ ਧੂੜ ਅੰਦਰ ਜਾਣਗੀਆਂ।
ਅਸੀਂ ਮਸੀਹ ਦੀ ਮਹਿਮਾ ਦੇਖੀ
16 ਜਦੋਂ ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਅਤੇ ਉਸ ਦੇ ਆਉਣ ਬਾਰੇ ਦੱਸਿਆ, ਅਸੀਂ ਤੁਹਾਨੂੰ ਚਲਾਕੀ ਨਾਲ ਬਣਾਈਆਂ ਕਹਾਣੀਆਂ ਨਹੀਂ ਦੱਸੀਆਂ। ਕਿਉਂਕਿ ਅਸੀਂ ਅਸਲ ਵਿੱਚ ਉਸਦਾ ਤੇਜ ਆਪਣੀਆਂ ਖੁਦ ਦੀਆਂ ਅੱਖਾਂ ਨਾਲ ਵੇਖਿਆ ਸੀ। 17 ਜਦੋਂ ਯਿਸੂ ਨੇ ਪਰਮੇਸ਼ੁਰ ਪਿਤਾ ਵੱਲੋਂ ਮਹਿਮਾ ਅਤੇ ਸ਼ਕਤੀ ਪ੍ਰਾਪਤ ਕੀਤੀ, ਉਸ ਨੇ ਤੇਜਸਵੀ ਮਹਿਮਾ ਵੱਲੋਂ ਇੱਕ ਅਵਾਜ਼ ਸੁਣੀ। ਇਸ ਅਵਾਜ਼ ਨੇ ਆਖਿਆ, “ਇਹ ਮੇਰਾ ਪੁੱਤਰ ਹੈ, ਮੈਂ ਉਸ ਨੂੰ ਪਿਆਰ ਕਰਦਾ ਹਾਂ, ਅਤੇ ਮੈਂ ਇਸ ਨਾਲ ਬਹੁਤ ਪ੍ਰਸੰਨ ਹਾਂ।” 18 ਅਤੇ ਅਸੀਂ ਅਵਾਜ਼ ਸੁਣੀ, ਜਦੋਂ ਸਵਰਗ ਵਿੱਚੋਂ ਅਵਾਜ਼ ਆ ਰਹੀ ਸੀ ਅਸੀਂ ਯਿਸੂ ਨਾਲ ਪਵਿੱਤਰ ਪਰਬਤ ਉੱਪਰ ਖਲੋਤੇ ਸਾਂ।
19 ਇਹ ਗੱਲਾਂ ਸਾਨੂੰ ਹੋਰ ਵੱਧੇਰੇ ਪ੍ਰਪੱਕ ਕਰਦੀਆਂ ਹਨ ਕਿ ਜੋ ਗੱਲਾਂ ਨਬੀਆਂ ਨੇ ਆਖੀਆਂ ਉਹ ਸੱਚ ਹਨ। ਤੁਸੀਂ, ਜੋ ਨਬੀਆਂ ਨੇ ਆਖਿਆ ਉਸਦਾ ਸਖਤੀ ਨਾਲ ਅਨੁਸਰਣ ਕਰਨ ਕਾਰਣ, ਸਹੀ ਹੋਂ। ਉਨ੍ਹਾਂ ਦਾ ਸੰਦੇਸ਼ ਉਸ ਚਾਨਣ ਵਰਗਾ ਹੈ ਜੋ ਹਨੇਰੇ ਵਿੱਚ ਚਮਕਦਾ ਹੈ। ਇਹ ਚਾਨਣ ਸੂਰਜ ਚੜ੍ਹ੍ਹਨ ਤੱਕ ਅਤੇ ਸਵੇਰ ਦੇ ਤਾਰੇ ਦੇ ਤੁਹਾਡੇ ਦਿਲ ਵਿੱਚ ਚੜ੍ਹ੍ਹਨ ਤੱਕ ਰਹਿੰਦਾ ਹੈ। 20 ਉਹ ਸਭ ਤੋਂ ਮਹੱਤਵਪੂਰਣ ਗੱਲ ਜੋ ਤੁਹਾਨੂੰ ਜਾਣ ਲੈਣੀ ਚਾਹੀਦੀ ਹੈ ਕਿ; ਕਿਸੇ ਵੀ ਵਿਅਕਤੀ ਨੂੰ ਪੋਥੀਆਂ ਵਿੱਚਲੀ ਕਿਸੇ ਵੀ ਦੈਵੀ ਬਾਣੀ ਦੀ ਆਪਣੇ ਤੌਰ ਤੇ ਵਿਆਖਿਆ ਨਹੀਂ ਕਰਨੀ ਚਾਹੀਦੀ। 21 ਕੋਈ ਵੀ ਅਗੰਮ ਵਾਕ ਉਵੇਂ ਨਹੀਂ ਹੋਏ ਜਿਵੇਂ ਕੋਈ ਵਿਅਕਤੀ ਚਾਹੁੰਦਾ ਸੀ। ਕਿਉਂਕਿ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਸਾਉਣ ਨਾਲ ਪਰਮੇਸ਼ੁਰ ਵੱਲੋਂ ਬੋਲਦੇ ਹਨ।
2010 by World Bible Translation Center