Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
13 ਕਿੰਨਾ ਕੁ ਚਿਰ ਤੁਸੀਂ ਮੈਥੋਂ ਆਪਣਾ ਮੂੰਹ ਲੁਕੋਵੋਂਗੇ?
ਕੀ ਤੁਸੀਂ ਮੈਨੂੰ ਸਦਾ ਲਈ ਭੁੱਲ ਜਾਵੋਂਗੇ?
ਤੁਸੀਂ ਕਿੰਨਾ ਕੁ ਚਿਰ ਮੈਨੂੰ ਪ੍ਰਵਾਨ ਨਹੀਂ ਕਰੋਂਗੇ?
2 ਕਿੰਨਾ ਕੁ ਚਿਰ ਮੈਂ ਉਦਾਸੀ ਵਿੱਚ ਸੋਚਾਂਗਾ ਕਿ ਸ਼ਾਇਦ ਤੁਸੀਂ ਮੈਨੂੰ ਭੁੱਲ ਗਏ ਹੋਂ?
ਕਿੰਨਾ ਕੁ ਚਿਰ ਮੈਂ ਇਹ ਉਦਾਸੀ ਆਪਣੇ ਦਿਲ ਅੰਦਰ ਜਰਾਂਗਾ?
ਕਿੰਨੇ ਕੁ ਚਿਰ ਤੱਕ ਮੇਰਾ ਦੁਸ਼ਮਣ ਮੇਰੇ ਉੱਤੋਂ ਜਿੱਤ ਪ੍ਰਾਪਤ ਕਰਦਾ ਰਹੇਗਾ?
3 ਯਹੋਵਾਹ, ਮੇਰੇ ਪਰਮੇਸ਼ੁਰ, ਮੇਰੇ ਵੱਲ ਤੱਕੋ। ਮੇਰੇ ਪ੍ਰਸ਼ਨ ਦਾ ਉੱਤਰ ਦੇਵੋ।
ਮੈਨੂੰ ਜਵਾਬ ਦੇਵੋ ਨਹੀਂ ਤਾਂ ਮੈਂ ਮਰ ਜਾਵਾਂਗਾ।
4 ਜੇਕਰ ਇਹ ਵਾਪਰੇ ਮੇਰਾ ਵੈਰੀ ਆਖੇਗਾ, “ਮੈਂ ਉਸ ਨੂੰ ਹਰਾ ਦਿੱਤਾ ਹੈ।”
ਜੇਕਰ ਮੇਰਾ ਦੁਸ਼ਮਣ ਮੈਨੂੰ ਹਰਾ ਦੇਵੇਗਾ।
ਉਹ ਖੁਸ਼ ਹੋਵੇਗਾ।
5 ਯਹੋਵਾਹ, ਮੈਂ ਸਹਾਇਤਾ ਲਈ ਤੁਹਾਡੇ ਪ੍ਰੇਮ ਵਿੱਚ ਆਸਥਾ ਰੱਖੀ,
ਤੁਸੀਂ ਮੈਨੂੰ ਬਚਾਇਆ ਅਤੇ ਖੁਸ਼ੀ ਬਖਸ਼ੀ।
6 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਿਆਂ ਇੱਕ ਖੁਸ਼ੀ ਦਾ ਗੀਤ ਗਾਵਾਂਗਾ,
ਕਿਉਂਕਿ ਉਸ ਨੇ ਮੇਰੇ ਲਈ ਚੰਗਾ ਕੀਤਾ ਹੈ।
ਦਾਨੀਏਲ ਨੂੰ ਦਰਸ਼ਨ ਦਾ ਵਰਣਨ
15 ਮੈਂ, ਦਾਨੀਏਲ ਨੇ, ਇਹ ਦਰਸ਼ਨ ਦੇਖਿਆ। ਅਤੇ ਮੈਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਇਸਦਾ ਕੀ ਅਰਬ ਹੈ। ਜਦੋਂ ਮੈਂ ਦਰਸ਼ਨ ਬਾਰੇ ਸੋਚ ਰਿਹਾ ਸੀ ਤਾਂ ਆਦਮੀ ਵਾਂਗ ਨਜ਼ਰ ਆਉਂਦੀ ਕੋਈ ਚੀਜ਼ ਅਚਾਨਕ ਮੇਰੇ ਸਾਹਮਣੇ ਆ ਖਲੋਤੀ। 16 ਫ਼ੇਰ ਮੈਂ ਇੱਕ ਆਦਮੀ ਦੀ ਆਵਾਜ਼ ਸੁਣੀ। ਇਹ ਆਵਾਜ਼ ਊਲਾਈ ਨਦੀ ਦੇ ਉੱਤੋਂ ਆ ਰਹੀ ਸੀ। ਆਵਾਜ਼ ਨੇ ਆਖਿਆ, “ਜਬਰਾੇਲ ਇਸ ਆਦਮੀ ਨੂੰ ਦਰਸ਼ਨ ਦਾ ਅਰਬ ਸਮਝਾ।”
17 ਇਸ ਲਈ ਜਬਰਾੇਲ, ਉਹ ਦੂਤ ਜਿਹੜਾ ਆਦਮੀ ਵਰਗਾ ਜਾਪਦਾ ਸੀ, ਮੇਰੇ ਕੋਲ ਆਇਆ। ਮੈਂ ਬਹੁਤ ਭੈਭੀਤ ਸਾਂ। ਮੈਂ ਧਰਤੀ ਉੱਤੇ ਡਿੱਗ ਪਿਆ। ਪਰ ਜਬਰਾੇਲ ਨੇ ਮੈਨੂੰ ਆਖਿਆ, “ਮਨੁੱਖ, ਇਹ ਸਮਝ ਲੈ ਕਿ ਇਹ ਦਰਸ਼ਨ ਅੰਤ ਕਾਲ ਬਾਰੇ ਹੈ।”
18 ਜਦੋਂ ਜਬਰਾੇਲ ਬੋਲ ਰਿਹਾ ਸੀ, ਮੈਂ ਧਰਤੀ ਉੱਤੇ ਡਿੱਗ ਪਿਆ ਅਤੇ ਸੌਂ ਗਿਆ। ਇਹ ਬਹੁਤ ਡੂੰਘੀ ਨੀਂਦ ਸੀ। ਫ਼ੇਰ ਜਬਰਾੇਲ ਨੇ ਮੈਨੂੰ ਛੋਹਿਆ ਅਤੇ ਚੁੱਕ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਕਰ ਦਿੱਤਾ। 19 ਜਬਰਾੇਲ ਨੇ ਆਖਿਆ, “ਹੁਣ ਮੈਂ ਤੈਨੂੰ ਦਰਸ਼ਨ ਬਾਰੇ ਸਮਝਾਵਾਂਗਾ। ਮੈਂ ਤੈਨੂੰ ਦੱਸਾਂਗਾ ਕਿ ਕਰੋਧ ਦੇ ਅੰਤ ਦੇ ਸਮੇਂ ਵਿੱਚ ਕੀ ਵਾਪਰੇਗਾ। ਤੇਰਾ ਦਰਸ਼ਨ ਅੰਤਕਾਲ ਬਾਰੇ ਸੀ।
20 “ਤੂੰ ਦੋ ਸਿੰਗਾਂ ਵਾਲਾ ਇੱਕ ਮੇਢਾ ਦੇਖਿਆ ਸੀ। ਉਹ ਸਿੰਗ ਮਾਦੀਆ ਅਤੇ ਫ਼ਾਰਸ ਦੇ ਦੇਸ ਹਨ। 21 ਬੱਕਰਾ ਯੂਨਾਨ ਦਾ ਰਾਜਾ ਹੈ। ਉਸਦੀ ਅੱਖਾਂ ਦੇ ਵਿੱਚਾਲੇ ਦਾ ਵੱਡਾ ਸਿੰਗ ਪਹਿਲਾ ਰਾਜਾ ਹੈ। 22 ਉਹ ਸਿੰਗ ਟੁੱਟ ਗਿਆ। ਅਤੇ ਉਸਦੀ ਬਾਵੇਂ ਚਾਰ ਸਿੰਗ ਉੱਗ ਆਏ। ਉਹ ਚਾਰ ਸਿੰਗ ਚਾਰ ਪਾਤਸ਼ਾਹੀਆਂ ਹਨ। ਉਹ ਚਾਰ ਪਾਤਸ਼ਾਹੀਆਂ ਪਹਿਲੇ ਰਾਜੇ ਦੀ ਕੌਮ ਵਿੱਚੋਂ ਆਉਣਗੀਆਂ। ਪਰ ਉਹ ਚਾਰ ਕੌਮਾਂ ਪਹਿਲੇ ਰਾਜੇ ਜਿੰਨੀਆਂ ਤਾਕਤਵਰ ਨਹੀਂ ਹੋਣਗੀਆਂ।
23 “ਜਦੋਂ ਉਨ੍ਹਾਂ ਪਾਤਸ਼ਾਹੀਆਂ ਦਾ ਅੰਤ ਨੇੜੇ ਆਵੇਗਾ ਓੱਥੇ ਇੱਕ ਬਹੁਤ ਬਹਾਦੁਰ ਅਤੇ ਜ਼ਾਲਮ ਰਾਜਾ ਆਵੇਗਾ। ਇਹ ਰਾਜਾ ਬਹੁਤ ਚਲਾਕ ਹੋਵੇਗਾ। ਇਹ ਉਦੋਂ ਵਾਪਰੇਗਾ ਜਦੋਂ ਓੱਥੇ ਬਹੁਤ ਪਾਪੀ ਲੋਕ ਹੋ ਜਾਣਗੇ। 24 ਇਹ ਰਾਜਾ ਬਹੁਤ ਤਾਕਤਵਰ ਹੋਵੇਗਾ-ਪਰ ਪਹਿਲੇ ਰਾਜੇ ਜਿੰਨਾ ਮਜਬੂਤ ਨਹੀਂ ਹੋਵੇਗਾ। ਇਹ ਰਾਜਾ ਭਿਆਨਕ ਤਬਾਹੀ ਲਿਆਵੇਗਾ। ਉਹ ਆਪਣੇ ਹਰ ਕੰਮ ਵਿੱਚ ਸਫ਼ਲ ਹੋਵੇਗਾ। ਉਹ ਤਾਕਤਵਰ ਲੋਕਾਂ ਨੂੰ ਤਬਾਹ ਕਰ ਦੇਵੇਗਾ-ਪਰਮੇਸ਼ੁਰ ਦੇ ਖਾਸ ਬੰਦਿਆਂ ਨੂੰ ਵੀ।
25 “ਇਹ ਰਾਜਾ ਬਹੁਤ ਚਤੁਰ ਅਤੇ ਚਾਲਾਕ ਹੋਵੇਗਾ। ਉਹ ਸਫ਼ਲ ਹੋਣ ਲਈ ਆਪਣੀ ਸਿਆਣਪ ਅਤੇ ਝੂਠ ਦੀ ਵਰਤੋਂ ਕਰੇਗਾ। ਉਹ ਆਪਣੇ-ਆਪ ਨੂੰ ਬਹੁਤ ਮਹੱਤਵਪੂਰਣ ਸਮਝੇਗਾ। ਉਹ ਬਹੁਤ ਸਾਰੇ ਲੋਕਾਂ ਨੂੰ ਤਬਾਹ ਕਰੇਗਾ, ਉਦੋਂ ਜਦੋਂ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਗੁਮਾਨ ਵੀ ਨਹੀਂ ਹੋਵੇਗਾ। ਉਹ ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ (ਪਰਮੇਸ਼ੁਰ) ਨਾਲ ਵੀ ਲੜਨ ਦੀ ਕੋਸ਼ਿਸ਼ ਕਰੇਗਾ। ਪਰ ਉਸ ਜ਼ਾਲਿਮ ਰਾਜੇ ਦੀ ਸ਼ਕਤੀ ਨਸ਼ਟ ਹੋ ਜਾਵੇਗੀ। ਅਤੇ ਉਸ ਨੂੰ ਤਬਾਹ ਕਰਨ ਵਾਲਾ ਹੱਥ ਕਿਸੇ ਆਦਮੀ ਦਾ ਨਹੀਂ ਹੋਵੇਗਾ।
26 “ਸ਼ਾਮਾਂ ਅਤੇ ਸਵੇਰਿਆਂ ਬਾਰੇ ਸੁਪਨਾ ਅਤੇ ਉਹ ਗੱਲਾਂ ਜੋ ਮੈਂ ਤੈਨੂੰ ਦੱਸੀਆਂ ਹਨ, ਸੱਚੀਆਂ ਹਨ। ਪਰ ਦਰਸ਼ਨ ਉੱਤੇ ਮੋਹਰ ਲਾ ਦੇ। ਉਹ ਗੱਲਾਂ ਲੰਮੇ ਸਮੇਂ ਤਕ ਨਹੀਂ ਵਾਪਰਨਗੀਆਂ।”
27 ਮੈਂ, ਦਾਨੀਏਲ, ਬਹੁਤ ਕਮਜ਼ੋਰ ਹੋ ਗਿਆ। ਉਸ ਦਰਸ਼ਨ ਤੋਂ ਬਾਦ ਕਈ ਦਿਨ ਮੈਂ ਬਿਮਾਰ ਰਿਹਾ। ਫ਼ੇਰ ਮੈਂ ਉੱਠ ਖਲੋਇਆ ਅਤੇ ਰਾਜੇ ਦੇ ਕੰਮ ਉੱਤੇ ਵਾਪਸ ਆ ਗਿਆ। ਪਰ ਮੈਂ ਸੁਪਨੇ ਬਾਰੇ ਹੈਰਾਨ ਸਾਂ। ਮੈਨੂੰ ਸਮਝ ਨਹੀਂ ਪੈਂਦੀ ਸੀ ਕਿ ਇਸ ਦਰਸ਼ਨ ਦਾ ਕੀ ਅਰਬ ਹੈ।
ਆਪਣੇ ਹੌਂਸਲੇ ਅਤੇ ਖੁਸ਼ੀ ਨੂੰ ਨਾ ਗਵਾਓ
32 ਉਨ੍ਹਾਂ ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਤੁਸੀਂ ਪਹਿਲਾਂ ਪਹਿਲ ਸੱਚ ਦਾ ਗ਼ਿਆਨ ਹਾਸਲ ਕੀਤਾ ਸੀ। ਤੁਹਾਨੂੰ ਬਹੁਤ ਸਾਰੇ ਕਸ਼ਟਾਂ ਨਾਲ ਜੱਦੋ-ਜਹਿਦ ਕਰਨੀ ਪਈ, ਪਰ ਤੁਸੀਂ ਮਜ਼ਬੂਤ ਬਣੇ ਰਹੇ। 33 ਕਈ ਵਾਰੀ ਲੋਕਾਂ ਨੇ ਤੁਹਾਨੂੰ ਨਫ਼ਰਤ ਭਰੀਆਂ ਗੱਲਾਂ ਆਖੀਆਂ ਅਤੇ ਬਹੁਤ ਸਾਰੇ ਲੋਕਾਂ ਸਾਹਮਣੇ ਤੁਹਾਨੂੰ ਸਤਾਇਆ। ਅਤੇ ਕਈ ਵਾਰੀ ਤੁਸੀਂ ਹੋਰਾਂ ਲੋਕਾਂ ਦੀ ਸਹਾਇਤਾ ਕੀਤੀ ਜਿਨ੍ਹਾਂ ਨਾਲ ਕਦੇ ਇਸੇ ਤਰ੍ਹਾਂ ਦਾ ਵਿਹਾਰ ਕੀਤਾ ਗਿਆ ਸੀ। 34 ਹਾਂ, ਤੁਸੀਂ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਹੈ ਜੋ ਕੈਦ ਕੀਤੇ ਗਏ ਸਨ ਅਤੇ ਤੁਸੀਂ ਉਨ੍ਹਾਂ ਦੇ ਦੁੱਖਾਂ ਨੂੰ ਸਾਂਝਾ ਕੀਤਾ ਹੈ। ਅਤੇ ਜਦੋਂ ਤੁਹਾਡੀਆਂ ਸਾਰੀਆਂ ਚੀਜ਼ਾਂ ਤੁਹਾਡੇ ਪਾਸੋਂ ਦੂਰ ਖੋਹ ਲਈਆਂ ਗਈਆਂ ਸਨ ਤਾਂ ਤੁਸੀਂ ਅਨੰਦ ਵਿੱਚ ਰਹੇ ਸੀ। ਤੁਸੀਂ ਇਸ ਲਈ ਅਨੰਦ ਵਿੱਚ ਰਹੇ ਕਿਉਂਕਿ ਤੁਸੀਂ ਜਾਣਦੇ ਸੀ ਕਿ ਤੁਹਾਡੇ ਕੋਲ ਕੁਝ ਬਿਹਤਰ ਸੀ ਜਿਹੜਾ ਸਦਾ ਰਹਿਣ ਵਾਲਾ ਸੀ।
35 ਇਸ ਲਈ ਹੌਂਸਲਾ ਨਾ ਹਾਰੋ ਜਿਹੜਾ ਤੁਸੀਂ ਅਤੀਤ ਵਿੱਚ ਰੱਖਿਆ ਸੀ। ਤੁਸੀਂ ਆਪਣੇ ਹੌਂਸਲੇ ਲਈ ਇੱਕ ਵੱਡਾ ਪੁਰਸੱਕਾਰ ਪ੍ਰਾਪਤ ਕਰੋਂਗੇ। 36 ਤੁਹਾਨੂੰ ਅਵੱਸ਼ ਹੀ ਸਬਰ ਰੱਖਣਾ ਚਾਹੀਦਾ ਹੈ। ਫ਼ੇਰ, ਤੁਹਾਡੇ ਉਹੀ ਕਰਨ ਤੋਂ ਬਾਦ, ਜੋ ਪਰਮੇਸ਼ੁਰ ਚਾਹੁੰਦਾ ਹੈ, ਤੁਸੀਂ ਉਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰੋਂਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਵਾਇਦਾ ਕੀਤਾ ਸੀ। 37 ਥੋੜੇ ਹੀ ਸਮੇਂ ਵਿੱਚ,
“ਉਹ ਜਿਹੜਾ ਆਉਣ ਵਾਲਾ ਹੈ, ਆਵੇਗਾ।
ਉਹ ਦੇਰ ਨਹੀਂ ਕਰੇਗਾ।
38 ਜਿਹੜਾ ਵਿਅਕਤੀ ਮੇਰੇ ਨਾਲ ਧਰਮੀ ਹੈ,
ਉਹ ਆਪਣੇ ਵਿਸ਼ਵਾਸ ਦੁਆਰਾ ਜੀਵਨ ਪ੍ਰਾਪਤ ਕਰੇਗਾ।
ਪਰ ਜੇ ਉਹ ਵਿਅਕਤੀ ਡਰ ਨਾਲ ਮੁੜ ਪੈਂਦਾ ਹੈ ਮੈਂ ਉਸ
ਨਾਲ ਪ੍ਰਸੰਨ ਨਹੀਂ ਹੋਵਾਂਗਾ।” (A)
39 ਪਰ ਅਸੀਂ ਅਜਿਹੇ ਲੋਕ ਨਹੀਂ ਹਾਂ ਜਿਹੜੇ ਪਿੱਛੇ ਮੁੜੇ ਅਤੇ ਗੁਆਚ ਗਏ ਹੋਣ। ਨਹੀਂ। ਅਸੀਂ ਉਹ ਲੋਕ ਹਾਂ ਜਿਹੜੇ ਨਿਹਚਾ ਰੱਖਦੇ ਹਾਂ ਅਤੇ ਬਚਾਏ ਗਏ ਹਾਂ।
2010 by World Bible Translation Center