Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
13 ਕਿੰਨਾ ਕੁ ਚਿਰ ਤੁਸੀਂ ਮੈਥੋਂ ਆਪਣਾ ਮੂੰਹ ਲੁਕੋਵੋਂਗੇ?
ਕੀ ਤੁਸੀਂ ਮੈਨੂੰ ਸਦਾ ਲਈ ਭੁੱਲ ਜਾਵੋਂਗੇ?
ਤੁਸੀਂ ਕਿੰਨਾ ਕੁ ਚਿਰ ਮੈਨੂੰ ਪ੍ਰਵਾਨ ਨਹੀਂ ਕਰੋਂਗੇ?
2 ਕਿੰਨਾ ਕੁ ਚਿਰ ਮੈਂ ਉਦਾਸੀ ਵਿੱਚ ਸੋਚਾਂਗਾ ਕਿ ਸ਼ਾਇਦ ਤੁਸੀਂ ਮੈਨੂੰ ਭੁੱਲ ਗਏ ਹੋਂ?
ਕਿੰਨਾ ਕੁ ਚਿਰ ਮੈਂ ਇਹ ਉਦਾਸੀ ਆਪਣੇ ਦਿਲ ਅੰਦਰ ਜਰਾਂਗਾ?
ਕਿੰਨੇ ਕੁ ਚਿਰ ਤੱਕ ਮੇਰਾ ਦੁਸ਼ਮਣ ਮੇਰੇ ਉੱਤੋਂ ਜਿੱਤ ਪ੍ਰਾਪਤ ਕਰਦਾ ਰਹੇਗਾ?
3 ਯਹੋਵਾਹ, ਮੇਰੇ ਪਰਮੇਸ਼ੁਰ, ਮੇਰੇ ਵੱਲ ਤੱਕੋ। ਮੇਰੇ ਪ੍ਰਸ਼ਨ ਦਾ ਉੱਤਰ ਦੇਵੋ।
ਮੈਨੂੰ ਜਵਾਬ ਦੇਵੋ ਨਹੀਂ ਤਾਂ ਮੈਂ ਮਰ ਜਾਵਾਂਗਾ।
4 ਜੇਕਰ ਇਹ ਵਾਪਰੇ ਮੇਰਾ ਵੈਰੀ ਆਖੇਗਾ, “ਮੈਂ ਉਸ ਨੂੰ ਹਰਾ ਦਿੱਤਾ ਹੈ।”
ਜੇਕਰ ਮੇਰਾ ਦੁਸ਼ਮਣ ਮੈਨੂੰ ਹਰਾ ਦੇਵੇਗਾ।
ਉਹ ਖੁਸ਼ ਹੋਵੇਗਾ।
5 ਯਹੋਵਾਹ, ਮੈਂ ਸਹਾਇਤਾ ਲਈ ਤੁਹਾਡੇ ਪ੍ਰੇਮ ਵਿੱਚ ਆਸਥਾ ਰੱਖੀ,
ਤੁਸੀਂ ਮੈਨੂੰ ਬਚਾਇਆ ਅਤੇ ਖੁਸ਼ੀ ਬਖਸ਼ੀ।
6 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਿਆਂ ਇੱਕ ਖੁਸ਼ੀ ਦਾ ਗੀਤ ਗਾਵਾਂਗਾ,
ਕਿਉਂਕਿ ਉਸ ਨੇ ਮੇਰੇ ਲਈ ਚੰਗਾ ਕੀਤਾ ਹੈ।
ਦਾਨੀਏਲ ਦਾ ਭੇਡ ਅਤੇ ਬੱਕਰੀ ਦਾ ਦਰਸ਼ਨ
8 ਬੇਲਸ਼ੱਸਰ ਦੇ ਰਾਜ ਦੇ ਤੀਜੇ ਵਰ੍ਹੇ ਦੌਰਾਨ, ਮੈਂ ਇਹ ਦਰਸ਼ਨ ਦੇਖਿਆ। ਇਹ ਉਸ ਸੁਪਨੇ ਤੋਂ ਮਗਰੋਂ ਸੀ ਜੋ ਮੈਨੂੰ ਸ਼ੁਰੂਆਤ ਵਿੱਚ ਪ੍ਰਗਟਿਆ ਸੀ। 2 ਸੁਪਨੇੇ ਵਿੱਚ, ਮੈਂ ਦੇਖਿਆ ਕਿ ਮੈਂ ਸ਼ੂਸ਼ਨ ਸ਼ਹਿਰ ਅੰਦਰ ਸਾਂ। ਸ਼ੂਸ਼ਨ ਰਾਜਧਾਨੀ ਏਲਾਮ ਦੇ ਸੂਬੇ ਵਿੱਚ ਸੀ। ਮੈਂ ਊਲਾਈ ਨਦੀ ਦੇ ਕੰਢੇ ਖਲੋਤਾ ਸਾਂ। 3 ਮੈਂ ਉੱਪਰ ਦੇਖਿਆ, ਅਤੇ ਮੈਂ ਊਲਾਈ ਨਦੀ ਦੇ ਕੰਢੇ ਖਲੋਤੇ ਹੋਏ ਇੱਕ ਮੇਢੇ ਨੂੰ ਦੇਖਿਆ। ਮੇਢੇ ਦੇ ਦੋ ਲੰਮੇ ਸਿੰਗ ਸਨ। ਦੋਵੇਂ ਸਿੰਗ ਲੰਮੇ ਸਨ ਪਰ ਇੱਕ ਸਿੰਗ ਦੂਸਰੇ ਨਾਲੋਂ ਲਂਮੇਰਾ ਸੀ। ਲੰਮਾ ਸਿੰਗ ਪਹਿਲੇ ਸਿੰਗ ਤੋਂ ਮਗਰੋਂ ਆਇਆ। 4 ਮੈਂ ਦੇਖਿਆ ਕਿ ਮੇਢਾ ਸਿੰਗ ਨਾਲ ਚੀਜ਼ਾਂ ਨਾਲ ਟਕਰਾ ਰਿਹਾ ਸੀ। ਮੈਂ ਮੇਢੇ ਨੂੰ ਪੱਛਮ ਵੱਲ ਭਜਦਿਆਂ ਦੇਖਿਆ ਅਤੇ ਉੱਤਰ ਵੱਲ ਅਤੇ ਦੱਖਣ ਵੱਲ ਨੂੰ ਵੀ। ਕੋਈ ਵੀ ਜਾਨਵਰ ਮੇਢੇ ਨੂੰ ਰੋਕ ਨਹੀਂ ਸੀ ਸੱਕਦਾ। ਅਤੇ ਕੋਈ ਵੀ ਹੋਰਨਾਂ ਜਾਨਵਰਾਂ ਨੂੰ ਬਚਾ ਨਹੀਂ ਸੀ ਸੱਕਦਾ। ਉਹ ਮੇਢਾ ਜੋ ਵੀ ਚਾਹੁੰਦਾ ਸੀ ਕਰ ਸੱਕਦਾ ਸੀ। ਇਸ ਲਈ ਮੇਢਾ ਬਹੁਤ ਤਾਕਤਵਰ ਹੋ ਗਿਆ।
5 ਮੈਂ ਮੇਢੇ ਬਾਰੇ ਸੋਚਿਆ। ਜਦੋਂ ਮੈਂ ਸੋਚ ਰਿਹਾ ਸਾਂ, ਤਾਂ ਮੈਂ ਪੱਛਮ ਵੱਲੋਂ ਆਉਂਦੇ ਇੱਕ ਬੱਕਰੇ ਨੂੰ ਦੇਖਿਆ। ਇਸ ਬੱਕਰੇ ਦੇ ਇੱਕ ਲੰਮਾ ਸਿੰਗ ਸੀ ਜਿਹੜਾ ਆਸਾਨੀ ਨਾਲ ਦੇਖਿਆ ਜਾ ਸੱਕਦਾ ਸੀ। ਇਹ ਬੱਕਰਾ ਇੰਨੀ ਤੇਜ਼ੀ ਨਾਲ ਦੌੜਦਾ ਸੀ ਕਿ ਉਸ ਦੇ ਪੈਰ ਮੁਸ਼ਕਿਲ ਨਾਲ ਧਰਤੀ ਨੂੰ ਛੂਹਂਦੇ ਸਨ।
6 ਬੱਕਰਾ ਦੋ ਸਿੰਗਾਂ ਵਾਲੇ ਮੇਢੇ ਕੋਲ ਆਇਆ। ਇਹ ਓਹੀ ਮੇਢਾ ਸੀ ਜਿਸ ਨੂੰ ਮੈਂ ਊਲਾਈ ਨਦੀ ਕੰਢੇ ਖਲੋਤਾ ਦੇਖਿਆ ਸੀ। ਬੱਕਰਾ ਬਹੁਤ ਕਰੋਧ ਵਿੱਚ ਸੀ ਅਤੇ ਇਹ ਮੇਢੇ ਵੱਲ ਦੌੜਿਆ। 7 ਮੈਂ ਬੱਕਰੇ ਨੂੰ ਮੇਢੇ ਵੱਲ ਭਜਦਿਆਂ ਦੇਖਿਆ। ਬੱਕਰਾ ਬਹੁਤ ਗੁੱਸੇ ਵਿੱਚ ਸੀ। ਇਸਨੇ ਮੇਢੇ ਦੇ ਦੋਵੇਂ ਸਿੰਗ ਤੋੜ ਦਿੱਤੇ। ਮੇਢਾ ਬੱਕਰੇ ਨੂੰ ਰੋਕ ਨਹੀਂ ਸੀ ਸੱਕਿਆ। ਬੱਕਰੇ ਨੇ ਮੇਢੇ ਨੂੰ ਧਰਤੀ ਉੱਤੇ ਡੇਗ ਦਿੱਤਾ।ਫੇਰ ਬੱਕਰੇ ਨੇ ਮੇਢੇ ਨੂੰ ਕੁਚਲ ਦਿੱਤਾ। ਮੇਢੇ ਨੂੰ ਬੱਕਰੇ ਤੋਂ ਬਚਾਉਣ ਵਾਲਾ ਕੋਈ ਨਹੀਂ ਸੀ।
8 ਇਸ ਲਈ ਬੱਕਰਾ ਬਹੁਤ ਤਾਕਤਵਰ ਹੋ ਗਿਆ। ਪਰ ਜਦੋਂ ਉਹ ਤਾਕਤਵਰ ਸੀ, ਉਸਦਾ ਵੱਡਾ ਸਿੰਗ ਟੁੱਟ ਗਿਆ। ਫ਼ੇਰ ਇੱਕ ਵੱਡੇ ਸਿੰਗ ਦੀ ਬਾਵੇਂ ਚਾਰ ਸਿੰਗ ਉੱਗ ਆਏ। ਉਹ ਚਾਰ ਸਿੰਗ ਆਸਾਨੀ ਨਾਲ ਦੇਖੇ ਜਾ ਸੱਕਦੇ ਸਨ। ਉਹ ਚਾਰ ਸਿੰਗ ਚਹੁਂਆਂ ਦਿਸ਼ਾਵਾਂ ਵੱਲ ਝੁਕੇ ਹੋਏ ਸਨ।
9 ਫ਼ੇਰ ਉਨ੍ਹਾਂ ਚਹੁਂਆਂ ਸਿੰਗਾਂ ਵਿੱਚਲੇ ਇੱਕ ਸਿੰਗ ਵਿੱਚੋਂ ਇੱਕ ਛੋਟਾ ਸਿੰਗ ਉੱਗ ਆਇਆ। ਉਹ ਛੋਟਾ ਸਿੰਗ ਵੱਧਕੇ ਬਹੁਤ ਵੱਡਾ ਹੋ ਗਿਆ। ਇਹ ਦੱਖਣ ਪੂਰਬ ਵੱਲ ਉੱਗ ਪਿਆ। ਇਹ ਖੂਬਸੂਰਤ ਧਰਤੀ ਵੱਲ ਉੱਗ ਪਿਆ। 10 ਉਹ ਛੋਟਾ ਸਿੰਗ ਬਹੁਤ ਵੱਡਾ ਹੋ ਗਿਆ। ਇਹ ਓਨਾ ਚਿਰ ਵੱਧਦਾ ਰਿਹਾ ਜਦੋਂ ਤੀਕ ਕਿ ਉਹ ਅਕਾਸ਼ ਤੱਕ ਨਹੀਂ ਪਹੁੰਚ ਗਿਆ। ਛੋਟੇ ਸਿੰਗ ਨੇ ਕੁਝ ਇੱਕ ਤਾਰਿਆਂ ਨੂੰ ਵੀ ਧਰਤੀ ਉੱਤੇ ਡੇਗ ਦਿੱਤਾ। ਅਤੇ ਇਸਨੇ ਇਨ੍ਹਾਂ ਸਾਰਿਆਂ ਤਾਰਿਆਂ ਨੂੰ ਕੁਚਲ ਦਿੱਤਾ। 11 ਇਹ ਛੋਟਾ ਸਿੰਗ ਬਹੁਤ ਤਾਕਤਵਰ ਹੋ ਗਿਆ ਅਤੇ ਫ਼ੇਰ ਇਹ ਸਤਾਰਿਆਂ ਦੇ ਹਾਕਮ (ਪਰਮੇਸ਼ੁਰ) ਦੇ ਵਿਰੁੱਧ ਹੋ ਗਿਆ। ਉਸ ਛੋਟੇ ਸਿੰਗ ਨੇ ਹਾਕਮ (ਪਰਮੇਸ਼ੁਰ) ਨੂੰ ਚੜ੍ਹਾਈਆਂ ਜਾਣ ਵਾਲੀਆਂ ਰੋਜ਼ਾਨਾ ਬਲੀਆਂ ਨੂੰ ਰੋਕ ਦਿੱਤਾ। ਜਿਸ ਥਾਂ ਲੋਕ ਪਰਮੇਸ਼ੁਰ ਦੀ ਉਪਾਸਨਾ ਕਰਦੇ ਸਨ, ਉਸ ਨੇ ਇਸ ਨੂੰ ਢਾਹ ਦਿੱਤਾ। 12 ਰੋਜ਼ਾਨਾ ਚੜ੍ਹਾਵਿਆਂ ਤੋਂ ਇਲਾਵਾ ਉਸ ਨੂੰ ਮੇਜ਼ਬਾਨ ਦਿੱਤਾ ਗਿਆ ਸੀ। ਅਤੇ ਛੋਟੇ ਸਿੰਗ ਨੇ ਪਾਪ ਕੀਤੇ ਅਤੇ ਰੋਜ਼ਾਨਾ ਬਲੀਆਂ ਨੂੰ ਰੋਕ ਦਿੱਤਾ। ਉਸ ਨੇ ਨੇਕੀ ਨੂੰ ਧਰਤੀ ਉੱਤੇ ਡੇਗ ਦਿੱਤਾ। ਛੋਟੇ ਸਿੰਗ ਨੇ ਇਹ ਗੱਲਾਂ ਕੀਤੀਆਂ ਅਤੇ ਇਹ ਬਹੁਤ ਕਾਮਯਾਬ ਸੀ।
13 ਫ਼ੇਰ ਮੈਂ ਪਵਿੱਤਰ ਹਸਤੀਆਂ ਵਿੱਚੋਂ ਇੱਕ ਨੂੰ ਬੋਲਦਿਆਂ ਸੁਣਿਆ। ਫ਼ੇਰ ਮੈਂ ਦੂਸਰੀ ਪਵਿੱਤਰ ਹਸਤੀ ਨੂੰ ਪਹਿਲੀ ਨੂੰ ਜਵਾਬ ਦਿੰਦਿਆਂ ਸੁਣਿਆ। ਪਹਿਲੀ ਪਵਿੱਤਰ ਹਸਤੀ ਨੇ ਆਖਿਆ, “ਇਹ ਦਰਸ਼ਨ ਇਹ ਦਰਸਾਉਂਦਾ ਹੈ ਕਿ ਰੋਜ਼ਾਨਾ ਦੀ ਬਲੀ ਨਾਲ ਕੀ ਵਾਪਰੇਗਾ। ਇਹ ਉਸ ਭਿਆਨਕ ਪਾਪ ਬਾਰੇ ਹੈ ਜੋ ਤਬਾਹ ਕਰਦਾ ਹੈ। ਇਹ ਦਰਸਾਉਂਦਾ ਹੈ ਕਿ ਜਦੋਂ ਲੋਕ ਉਸ ਥਾਂ ਨੂੰ ਤਬਾਹ ਕਰ ਦੇਣਗੇ ਜਿੱਥੇ ਹਾਕਮ ਦੀ ਉਪਾਸਨਾ ਹੁੰਦੀ ਹੈ, ਤਾਂ ਕੀ ਵਾਪਰੇਗਾ। ਇਹ ਦਰਸਾਉਂਦਾ ਹੈ ਕਿ ਜਦੋਂ ਉਹ ਲੋਕ ਉਸ ਥਾਂ ਨੂੰ ਕੁਚਲ ਦੇਣਗੇ ਤਾਂ ਕੀ ਵਾਪਰੇਗਾ। ਇਹ ਦਰਸਾਉਂਦਾ ਹੈ ਕਿ ਉਦੋਂ ਕੀ ਵਾਪਰੇਗਾ ਜਦੋਂ ਲੋਕ ਤਾਰਿਆਂ ਨੂੰ ਕੁਚਲ ਦੇਣਗੇ। ਪਰ ਕਿੰਨਾ ਕੁ ਚਿਰ ਇਹ ਗੱਲਾਂ ਵਾਪਰਨਗੀਆਂ?”
14 ਦੂਸਰੇ ਪਵਿੱਤਰ ਪੁਰੱਖ ਨੇ ਆਖਿਆ, “ਇਹ 2,300 ਦਿਨਾਂ ਅਤੇ ਸਵੇਰਿਆਂ ਲਈ ਵਾਪਰੇਗਾ। ਫ਼ੇਰ ਪਵਿੱਤਰ ਸਥਾਨ ਦਾ ਪੁਨਰ-ਨਿਰਮਾਣ ਕੀਤਾ ਜਾਵੇਗਾ।”
ਮਸੀਹ ਤੋਂ ਬੇਮੁੱਖ ਨਾ ਹੋਵੋ
26 ਜੇ ਤੁਸੀਂ ਸੱਚ ਬਾਰੇ ਗਿਆਨ ਪ੍ਰਾਪਤ ਕਰਨ ਤੋਂ ਬਾਦ ਵੀ ਪਾਪ ਕਰਨਾ ਜਾਰੀ ਰੱਖੋਂਗੇ, ਉੱਥੇ ਕੋਈ ਬਲੀ ਨਹੀਂ ਜੋ ਹੋਰਾਂ ਦੇ ਪਾਪਾਂ ਨੂੰ ਹਟਾ ਸੱਕਦੀ ਹੋਵੇ। 27 ਜੇ ਅਸੀਂ ਪਾਪ ਕਰਦੇ ਰਹਿੰਦੇ ਹਾਂ ਤਾਂ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਕਿ ਅਸੀਂ ਹਸ਼ਰ ਦੇ ਨਿਆਂ ਤੋਂ ਡਰੀਏ ਅਤੇ ਉਸ ਕਹਿਰੀ ਅੱਗ ਤੋਂ ਡਰੀਏ ਜਿਹੜੀ ਉਨ੍ਹਾਂ ਸਾਰੇ ਲੋਕਾਂ ਨੂੰ ਫ਼ਨਾਹ ਕਰ ਦੇਵੇਗੀ ਜਿਹੜੇ ਪਰਮੇਸ਼ੁਰ ਦੇ ਵਿਰੁੱਧ ਜਿਉਂਦੇ ਹਨ। 28 ਕੋਈ ਵੀ ਵਿਅਕਤੀ ਜਿਹੜਾ ਮੂਸਾ ਦੀ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹੁੰਦਾ ਸੀ ਉਸ ਨੂੰ ਦੋ ਜਾਂ ਤਿੰਨ ਗਵਾਹੀਆਂ ਦੇ ਅਧਾਰ ਤੇ ਕਸੂਰਵਾਰ ਠਹਿਰਾਇਆ ਜਾਂਦਾ ਸੀ। ਉਸ ਵਿਅਕਤੀ ਨੂੰ ਮੁਆਫ਼ ਨਹੀਂ ਸੀ ਕੀਤਾ ਜਾਂਦਾ। ਉਸ ਨੂੰ ਮਾਰਿਆ ਗਿਆ। 29 ਇਸ ਲਈ ਤੁਹਾਡੇ ਖਿਆਲ ਅਨੁਸਾਰ ਉਸ ਵਿਅਕਤੀ ਨਾਲ ਕੀ ਸਲੂਕ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਪਰਮੇਸ਼ੁਰ ਦੇ ਪੁੱਤਰ ਦੇ ਖਿਲਾਫ਼ ਨਫ਼ਰਤ ਪ੍ਰਗਟ ਕਰਦਾ ਹੈ? ਨਿਸ਼ਚਿਤ ਹੀ ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹਾਂ, ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਨੇ ਉਸ ਲਹੂ ਨਾਲ ਆਦਰ ਦਾ ਵਿਹਾਰ ਨਹੀਂ ਕੀਤਾ ਜਿਸ ਨਾਲ ਨਵਾਂ ਕਰਾਰ ਸ਼ੁਰੂ ਹੁੰਦਾ ਹੈ। ਉਸ ਲਹੂ ਨੇ ਉਸ ਨੂੰ ਪਵਿੱਤਰ ਬਣਾਇਆ ਹੈ। ਅਤੇ ਉਸ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਕਿਰਪਾ ਦੇ ਆਤਮਾ ਦੇ ਵਿਰੁੱਧ ਆਪਣੀ ਨਫ਼ਰਤ ਦਰਸ਼ਾਈ ਹੈ। 30 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਆਖਿਆ, “ਮੈਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿਆਂਗਾ। ਮੈਂ ਉਨ੍ਹਾਂ ਦੇ ਕੀਤੇ ਗਲਤ ਕੰਮਾਂ ਦਾ ਜਵਾਬ ਦਿਆਂਗਾ।” [a] ਅਤੇ ਪਰਮੇਸ਼ੁਰ ਨੇ ਇਹ ਵੀ ਆਖਿਆ ਸੀ, “ਪ੍ਰਭੂ ਆਪਣੇ ਲੋਕਾਂ ਦਾ ਨਿਆਂ ਕਰੇਗਾ।” [b] 31 ਇੱਕ ਪਾਪੀ ਲਈ ਜਿਉਂਦੇ ਪਰਮੇਸ਼ੁਰ ਦੇ ਵੱਸ ਪੈਣਾ ਬਹੁਤ ਭਿਆਨਕ ਹੋਵੇਗਾ।
2010 by World Bible Translation Center