Revised Common Lectionary (Complementary)
ਦਾਊਦ ਦਾ ਮਿਕਤਾਮ।
16 ਮੇਰੀ ਰੱਖਿਆ ਕਰੋ, ਪਰਮੇਸ਼ੁਰ, ਕਿਉਂਕਿ ਮੈਂ ਤੁਸਾਂ ਉੱਤੇ ਨਿਰਭਰ ਹਾਂ।
2 ਮੈਂ ਆਪਣੇ ਯਹੋਵਾਹ ਨੂੰ ਆਖਿਆ,
“ਹੇ ਪਰਮੇਸ਼ੁਰ, ਤੂੰ ਮੇਰਾ ਯਹੋਵਾਹ ਹੈਂ।
ਮੇਰੇ ਕੋਲ ਜੋ ਕੁਝ ਵੀ ਚੰਗਾ ਹੈ ਇਹ ਤੁਸਾਂ ਤੋਂ ਪ੍ਰਾਪਤ ਹੋਇਆ ਹੈ।”
3 ਯਹੋਵਾਹ, ਆਪਣੇ ਚੇਲਿਆਂ ਲਈ ਧਰਤੀ ਉੱਤੇ ਅਦਭੁਤ ਗੱਲਾਂ ਕਰਦਾ ਹੈ।
ਯਹੋਵਾਹ ਦਰਸਾਉਂਦਾ ਕਿ ਉਹ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦਾ ਹੈ।
4 ਪਰ ਉਹ ਜਿਹੜੇ ਹੋਰਾਂ ਦੇਵਤਿਆਂ ਦੀ ਪੂਜਾ ਕਰਨ ਲਈ ਭੱਜ ਜਾਂਦੇ ਹਨ, ਦਰਦ ਸਹਿਣਗੇ।
ਮੈਂ ਉਨ੍ਹਾਂ ਦੀਆਂ ਲਹੂ ਭੇਟਾਂ ਵਿੱਚ ਸਾਂਝ ਨਹੀਂ ਪਾਵਾਂਗਾ ਜਿਹੜੀਆਂ ਉਹ ਉਨ੍ਹਾਂ ਮੂਰਤੀਆਂ ਨੂੰ ਦਿੰਦੇ ਹਨ।
ਮੈਂ ਉਨ੍ਹਾਂ ਮੂਰਤੀਆਂ ਦੇ ਨਾਮ ਵੀ ਨਹੀਂ ਉੱਚਾਰਾਂਗਾ।
5 ਮੇਰਾ ਭੋਜਨ ਤੇ ਪਿਆਲਾ ਸਿਰਫ਼ ਪਰਮੇਸ਼ੁਰ ਪਾਸੋਂ ਆਉਂਦਾ ਹੈ।
ਜਿਸ ਤਰ੍ਹਾਂ ਕਿ ਯਹੋਵਾਹ ਨੇ ਮੈਨੂੰ ਮੇਰਾ ਵਿਰਸਾ [a] ਦਿੱਤਾ ਹੈ।
6 ਮੇਰੀ ਹਿੱਸੇ ਦੀ ਜ਼ਮੀਨ ਬਹੁਤ ਮਨਭਾਵਨੀ ਹੈ,
ਮੇਰਾ ਵਿਰਸਾ ਬਹੁਤ ਖੂਬਸੂਰਤ ਹੈ।
7 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਾ ਹਾਂ ਕਿਉਂਕਿ ਉਸ ਨੇ ਮੈਨੂੰ ਵੱਧੀਆ ਸਮਝਾਇਆ ਹੈ।
ਰਾਤ ਵੇਲੇ ਵੀ ਉਹ ਮੈਨੂੰ ਉਪਦੇਸ਼ ਦਿੰਦਾ ਹੈ ਅਤੇ ਮੇਰੇ ਮਨ ਦੇ ਧੁਰ ਅੰਦਰ ਚੰਗੀਆਂ ਸਾਲ੍ਹਾਵਾਂ ਰੱਖਦਾ ਹੈ।
8 ਮੈਂ ਹਮੇਸ਼ਾ ਮੇਰੇ ਯਹੋਵਾਹ ਨੂੰ ਸਾਹਮਣੇ ਰੱਖਦਾ ਹਾਂ,
ਅਤੇ ਕਦੀ ਵੀ ਮੈਂ ਉਸ ਦੇ ਸੱਜੇ ਤੋਂ ਮੇਰੀ ਥਾਂ ਨਹੀਂ ਛੱਡਾਂਗਾ।
9 ਇਸੇ ਲਈ ਮੇਰੀ ਰੂਹ ਤੇ ਮੇਰਾ ਮਨ ਆਨੰਦ ਮਈ ਹੋਵਣਗੇ।
ਅਤੇ ਮੇਰਾ ਸ਼ਰੀਰ ਵੀ ਸੁਰੱਖਿਅਤ ਰਹੇਗਾ।
10 ਕਿਉਂਕਿ ਹੇ ਯਹੋਵਾਹ, ਤੂੰ ਮੇਰੀ ਰੂਹ ਨੂੰ ਮ੍ਰਿਤ ਲੋਕ ਵਿੱਚ ਦਾਖਲ ਨਹੀਂ ਹੋਣ ਦੇਵੇਂਗਾ।
ਅਤੇ ਤੂੰ ਆਪਣੇ ਇੱਕ ਵਫ਼ਾਦਾਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਂਗਾ।
11 ਤੂੰ ਮੈਨੂੰ ਸਿਰਫ਼ ਤੇਰੇ ਨਜ਼ਦੀਕ ਆਕੇ ਜਿਉਣ ਦਾ ਸਹੀ ਤਰੀਕਾ ਸਿੱਖਾਵੇਂਗਾ।
ਯਹੋਵਾਹ, ਮੈਂ ਪੂਰਨ ਖੁਸ਼ੀ ਦਾ ਆਨੰਦ ਮਾਣਾਂਗਾ।
ਤੇਰੇ ਸੱਜੇ ਪਾਸੇ ਹੋਕੇ ਮੈਂ ਸਦੀਵੀ ਅਸੀਸ ਦਾ ਆਨੰਦ ਮਾਣਾਂਗਾ।
28 ਇਹ ਸਾਰੀਆਂ ਗੱਲਾਂ ਰਾਜੇ ਨਬੂਕਦਨੱਸਰ ਨਾਲ ਵਾਪਰੀਆਂ। 29-30 ਸੁਪਨੇ ਤੋਂ ਬਾਰ੍ਹਾਂ ਮਹੀਨੇ ਬਾਦ, ਰਾਜਾ ਨਬੂਕਦਨੱਸਰ ਬਾਬਲ ਅੰਦਰ ਆਪਣੇ ਮਹਿਲ ਦੀ ਛੱਤ ਉੱਤੇ ਟਹਿਲ ਰਿਹਾ ਸੀ। ਜਦੋਂ ਰਾਜਾ ਛੱਤ ਉੱਤੇ ਹੀ ਸੀ ਤਾਂ ਉਸ ਨੇ ਆਖਿਆ, “ਬਾਬਲ ਵੱਲ ਦੇਖੋ! ਮੈਂ ਇਸ ਮਹਾਨ ਸ਼ਹਿਰ ਨੂੰ ਬਣਾਇਆ ਸੀ। ਇਹ ਮੇਰਾ ਮਹਿਲ ਹੈ! ਮੈਂ ਇਸ ਮਹਾਨ ਮਹਿਲ ਨੂੰ ਆਪਣੀ ਸ਼ਕਤੀ ਨਾਲ ਬਣਾਇਆ ਸੀ। ਮੈਂ ਇਸ ਥਾਂ ਨੂੰ ਇਹ ਦਿਖਾਉਣ ਲਈ ਬਣਾਇਆ ਸੀ ਕਿ ਮੈਂ ਕਿੰਨਾ ਮਹਾਨ ਹਾਂ!”
31 ਹਾਲੇ ਇਹ ਸ਼ਬਦ ਉਸ ਦੇ ਬੁੱਲ੍ਹਾਂ ਉੱਤੇ ਹੀ ਸਨ ਜਦੋਂ ਅਕਾਸ਼ ਵਿੱਚੋਂ ਆਵਾਜ਼ ਆਈ। ਆਵਾਜ਼ ਨੇ ਆਖਿਆ, “ਰਾਜਾ ਨਬੂਕਦਨੱਸਰ, ਤੇਰੇ ਨਾਲ ਇਹ ਗੱਲਾਂ ਵਾਪਰਨਗੀਆਂ: ਤੇਰੀ ਰਾਜ-ਸ਼ਕਤੀ ਤੇਰੇ ਕੋਲੋਂ ਖੋਹ ਲਈ ਗਈ ਹੈ। 32 ਤੈਨੂੰ ਆਪਣੇ ਲੋਕਾਂ ਤੋਂ ਦੂਰ ਜਾਣਾ ਪਵੇਗਾ। ਤੈਨੂੰ ਜੰਗਲੀ ਜਾਨਵਰਾਂ ਦਰਮਿਆਨ ਰਹਿਣ ਲਈ ਮਜ਼ਬੂਰ ਹੋਣਾ ਪਵੇਗਾ। ਤੂੰ ਇੱਕ ਗਊ ਦੀ ਤਰ੍ਹਾਂ ਘਾਹ ਖਾਵੇਂਗਾ। ਸੱਤ ਰੁੱਤਾਂ (ਸਾਲ) ਲੰਘ ਜਾਣਗੀਆਂ ਜਦੋਂ ਤੂੰ ਆਪਣਾ ਸਬਕ ਸਿੱਖੇਁਗਾ। ਫ਼ੇਰ ਤੈਨੂੰ ਗਿਆਨ ਹੋਵੇਗਾ ਕਿ ਅੱਤ ਮਹਾਨ ਪਰਮੇਸ਼ੁਰ ਆਦਮੀਆਂ ਦੀਆਂ ਬਾਦਸ਼ਾਹੀਆਂ ਉੱਤੇ ਹਕੂਮਤ ਕਰਦਾ ਹੈ। ਅਤੇ ਉਹ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਬਾਦਸ਼ਾਹੀਆਂ ਦੇ ਦਿੰਦਾ ਹੈ।”
33 ਇਹ ਗੱਲਾਂ ਫ਼ੌਰਨ ਵਾਪਰ ਗਈਆਂ। ਨਬੂਕਦਨੱਸਰ ਨੂੰ ਆਪਣੇ ਲੋਕਾਂ ਤੋਂ ਦੂਰ ਜਾਣ ਲਈ ਮਜ਼ਬੂਰ ਹੋਣਾ ਪਿਆ। ਉਹ ਗਾਂ ਵਾਂਗ ਘਾਹ ਖਾਣ ਲੱਗਿਆ। ਉਹ ਤ੍ਰੇਲ ਨਾਲ ਭਿੱਜ ਗਿਆ। ਉਸ ਦੇ ਵਾਲ ਬਾਜ਼ ਦੇ ਖੰਭਾਂ ਵਾਂਗ ਲੰਮੇ ਹੋ ਗਏ। ਅਤੇ ਉਸ ਦੇ ਨਹੁਂ ਪੰਛੀ ਦੇ ਪੰਜਿਆਂ ਵਾਂਗ ਲੰਮੇ ਹੋ ਗਏ।
34 ਫ਼ੇਰ ਉਸ ਸਮੇਂ ਦੇ ਅੰਤ ਉੱਤੇ, ਮੈਂ, ਨਬੂਕਦਨੱਸਰ ਨੇ ਅਕਾਸ਼ ਵੱਲ ਦੇਖਿਆ। ਅਤੇ ਮੇਰੀ ਬੋਧ-ਸ਼ਕਤੀ ਮੇਰੇ ਕੋਲ ਵਾਪਸ ਪਰਤ ਆਈ। ਫ਼ੇਰ ਮੈਂ ਅੱਤ ਮਹਾਨ ਪਰਮੇਸ਼ੁਰ ਦੀ ਉਸਤਤ ਕੀਤੀ। ਮੈਂ ਉਸ, ਸਦਾ ਰਹਿਣ ਵਾਲੇ ਨੂੰ, ਆਦਰ ਅਤੇ ਪਰਤਾਪ ਦਿੱਤਾ।
ਹਕੂਮਤ ਕਰਦਾ ਹੈ ਪਰਮੇਸ਼ੁਰ ਸਦਾ ਲਈ!
ਬਣੀ ਰਹਿੰਦੀ ਹੈ ਬਾਦਸ਼ਾਹੀ ਉਸਦੀ ਪੀੜੀਆਂ ਤੀਕ।
35 ਮਹੱਤਵਪੂਰਣ ਨਹੀਂ ਹਨ,
ਸੱਚਮੁੱਚ ਲੋਕ ਧਰਤ ਦੇ।
ਕਰਦਾ ਹੈ ਪਰਮੇਸ਼ੁਰ ਓਹੀ ਜੋ ਉਸਦੀ ਰਜ਼ਾ ਹੈ
ਅਕਾਸ਼ ਦੀਆਂ ਸ਼ਕਤੀਆਂ ਅਤੇ ਧਰਤ ਦੇ ਲੋਕਾਂ ਨਾਲ।
ਰੋਕ ਸੱਕਦਾ ਨਹੀਂ ਕੋਈ ਉਸ ਦੇ ਸ਼ਕਤੀਸ਼ਾਲੀ ਹੱਥ ਨੂੰ।
ਕਿਂਤੂ ਕੋਈ ਨਹੀਂ ਆਖ ਸੱਕਦਾ, “ਤੂੰ ਕੀ ਕਰ ਰਿਹਾ ਹੈਂ?”
36 ਇਸ ਲਈ ਉਸ ਸਮੇਂ ਪਰਮੇਸ਼ੁਰ ਨੇ ਮੇਰੀ ਹੋਸ਼ ਪਰਤਾ ਦਿੱਤੀ। ਅਤੇ ਉਸ ਨੇ ਮੇਰੀ ਰਾਜ ਸ਼ਕਤੀ ਅਤੇ ਮਹਾਨ ਇੱਜ਼ਤ ਮੈਨੂੰ ਵਾਪਸ ਦੇ ਦਿੱਤੀ। ਮੇਰੇ ਸਲਾਹਕਾਰ ਅਤੇ ਸ਼ਾਹੀ ਲੋਕ ਫ਼ੇਰ ਮੇਰੀ ਸਲਾਹ ਲੈਣ ਲੱਗੇ। ਮੈਂ ਫ਼ੇਰ ਰਾਜਾ ਬਣ ਗਿਆ। ਅਤੇ ਮੈਂ ਪਹਿਲਾਂ ਨਾਲੋਂ ਵੀ ਮਹਾਨ ਅਤੇ ਵੱਧੇਰੇ ਸ਼ਕਤੀਸ਼ਾਲੀ ਬਣ ਗਿਆ। 37 ਹੁਣ ਮੈਂ, ਨਬੂਕਦਨੱਸਰ, ਅਕਾਸ਼ ਦੇ ਪਾਤਸ਼ਾਹ ਦੀ ਉਸਤਤ ਅਤੇ ਉਸਦੀ ਇੱਜ਼ਤ ਕਰਦਾ ਹਾਂ ਅਤੇ ਪਰਤਾਪ ਦਾ ਗੁਣਗਾਨ ਕਰਦਾ ਹਾਂ। ਹਰ ਗੱਲ ਜਿਹੜੀ ਉਹ ਕਰਦਾ ਹੈ, ਠੀਕ ਹੈ। ਉਹ ਸਦਾ ਬੇਲਾਗ ਹੈ। ਅਤੇ ਉਹ ਗੁਮਾਨੀ ਲੋਕਾਂ ਨੂੰ ਨਿਮਾਣੇ ਬਨਾਉਣ ਦੇ ਸਮਰਬ ਹੈ!
ਪਰਮੇਸ਼ੁਰ ਆਪਣਾ ਪੁੱਤਰ ਭੇਜਦਾ ਹੈ(A)
12 ਯਿਸੂ ਲੋਕਾਂ ਨੂੰ ਦ੍ਰਿਸ਼ਟਾਤਾਂ ਵਿੱਚ ਸਮਝਾਉਣ ਲੱਗਾ ਅਤੇ ਆਖਿਆ, “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ ਲਗਾਇਆ। ਉਸ ਨੇ ਬਾਗ ਦੇ ਆਲੇ-ਦੁਆਲੇ ਬਾੜ ਕੀਤੀ, ਅਤੇ ਰਸ ਪ੍ਰਾਪਤ ਕਰਨ ਲਈ ਇੱਕ ਚੁਬੱਚਾ ਕੱਢਿਆ ਅਤੇ ਇੱਕ ਬੁਰਜ ਉਸਾਰਿਆ। ਉਹ ਆਦਮੀ ਇਹ ਬਾਗ ਕਿਰਾਏ ਤੇ ਕਿਸਾਨਾਂ ਦੇ ਹੱਥ ਸੌਂਪਕੇ ਖੁਦ ਯਾਤਰਾ ਤੇ ਚੱਲਾ ਗਿਆ।
2 “ਉਸਨੇ ਫ਼ਲ ਦੀ ਰੁੱਤ ਵੇਲੇ, ਆਪਣੇ ਨੋਕਰ ਨੂੰ ਕਿਸਾਨਾਂ ਕੋਲੋਂ ਆਪਣਾ ਅੰਗੂਰਾਂ ਦਾ ਹਿੱਸਾ ਲੈਣ ਵਾਸਤੇ ਭੇਜਿਆ। 3 ਪਰ ਉਨ੍ਹਾਂ ਨੇ ਉਸ ਨੂੰ ਫ਼ੜਕੇ ਕੁਟਿਆ ਅਤੇ ਬਿਨਾ ਕੁਝ ਦਿੱਤੇ ਵਾਪਸ ਭੇਜ ਦਿੱਤਾ। 4 ਫ਼ਿਰ ਉਸ ਆਦਮੀ ਨੇ ਉਨ੍ਹਾਂ ਕੋਲ ਆਪਣੇ ਇੱਕ ਹੋਰ ਨੋਕਰ ਨੂੰ ਭੇਜਿਆ, ਪਰ ਉਨ੍ਹਾਂ ਨੇ ਉਸ ਦੇ ਸਿਰ ਉੱਤੇ ਸੱਟ ਮਾਰੀ ਅਤੇ ਉਸਦੀ ਵੀ ਬੇਇੱਜ਼ਤੀ ਕੀਤੀ। 5 ਤਾਂ ਫ਼ਿਰ ਉਸ ਆਦਮੀ ਨੇ ਇੱਕ ਹੋਰ ਨੋਕਰ ਨੂੰ ਭੇਜਿਆ। ਉਨ੍ਹਾਂ ਇਸ ਨੂੰ ਜਾਨੋ ਹੀ ਮਾਰ ਦਿੱਤਾ। ਉਹ ਆਦਮੀ ਹੋਰ ਵੀ ਬਹੁਤ ਸਾਰੇ ਨੋਕਰਾਂ ਨੂੰ ਭੇਜਦਾ ਰਿਹਾ ਪਰ ਉਨ੍ਹਾਂ ਨੇ ਕਈਆਂ ਨੂੰ ਕੁਟਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਜਾਨੋ ਮਾਰ ਦਿੱਤਾ।
6 “ਹੁਣ ਉਸ ਆਦਮੀ ਕੋਲ ਇੱਕ ਹੀ ਬੰਦਾ ਰਹਿ ਗਿਆ ਸੋ ਵੀ ਉਸ ਨੇ ਉਨ੍ਹਾਂ ਕੋਲ ਭੇਜਿਆ। ਇਹ ਬੰਦਾ ਉਸਦਾ ਆਪਣਾ ਪੁੱਤਰ ਸੀ ਅਤੇ ਉਸ ਨੂੰ ਉਹ ਬਹੁਤ ਪਿਆਰ ਕਰਦਾ ਸੀ, ਪਰ ਫ਼ਿਰ ਵੀ ਉਸ ਨੇ ਆਪਣੇ ਪੁੱਤਰ ਨੂੰ ਕਿਸਾਨਾਂ ਕੋਲ ਇਹ ਕਹਿੰਦਿਆਂ ਭੇਜਿਆ ਕਿ ‘ਕਿਸਾਨ ਮੇਰੇ ਪੁੱਤਰ ਦਾ ਸਤਿਕਾਰ ਕਰਣਗੇ।’
7 “ਪਰ ਕਿਸਾਨਾਂ ਨੇ ਆਪਸ ਚ ਵਿੱਚਾਰ ਕੀਤੀ ਅਤੇ ਆਖਿਆ, ‘ਇਹ ਮਾਲਕ ਦਾ ਪੁੱਤਰ ਹੈ। ਬਾਗ ਉਸਦਾ ਹੋਵੇਗਾ। ਅਸੀਂ ਇਸ ਨੂੰ ਮਾਰ ਦੇਈਏ ਅਤੇ ਇਹ ਬਾਗ ਸਾਡਾ ਹੋ ਜਾਵੇਗਾ।’ 8 ਤਾਂ ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਵੀ ਫੜਿਆ ਅਤੇ ਜਾਨੋ ਮਾਰਕੇ ਖੇਤੋਂ ਪਾਰ ਸੁੱਟ ਦਿੱਤਾ।
9 “ਸੋ ਹੁਣ ਬਾਗ ਦਾ ਮਾਲਕ ਕੀ ਕਰੇਗਾ? ਹੁਣ ਉਹ ਬਾਗ ਵਿੱਚ ਆਵੇਗਾ ਅਤੇ ਸਾਰੇ ਕਿਸਾਨਾਂ ਨੂੰ ਮਾਰ ਦੇਵੇਗਾ ਅਤੇ ਅੰਗੂਰਾਂ ਦਾ ਬਾਗ ਹੋਰਨਾਂ ਨੂੰ ਸੌਂਪੇਗਾ। 10 ਤੁਸੀਂ ਇਹ ਅਵਸ਼ ਪੋਥੀ ਵਿੱਚ ਪੜ੍ਹਿਆ ਹੋਵੇਗਾ:
‘ਜਿਸ ਪੱਥਰ ਨੂੰ ਰਾਜਾਂ ਨੇ ਰੱਦ ਕਿਤਾ
ਸੋ ਖੂੰਜੇ ਦਾ ਸਿਰਾ ਹੋ ਗਿਆ।
11 ਪ੍ਰਭੂ ਨੇ ਇਹ ਸਾਰਾ ਭਾਣਾ ਵਰਤਾਇਆ ਤੇ
ਸਾਡੀ ਨਜ਼ਰ ਵਿੱਚ ਇਹ ਅਚਰਜ ਹੈ।’” (B)
12 ਉਨ੍ਹਾਂ ਯਹੂਦੀ ਆਗੂਆਂ ਨੇ ਵੀ ਇਹ ਦ੍ਰਿਸ਼ਟਾਂਤ ਸੁਣੀ ਅਤੇ ਉਹ ਜਾਣਦੇ ਸਨ ਕਿ ਇਹ ਦ੍ਰਿਸ਼ਟਾਂਤ ਉਨ੍ਹਾਂ ਬਾਰੇ ਹੀ ਸੀ। ਇਸ ਲਈ ਉਹ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਅਵਸਰ ਲੱਭ ਰਹੇ ਸਨ ਪਰ ਉਹ ਲੋਕਾਂ ਤੋਂ ਡਰਦੇ ਸਨ, ਇਸ ਲਈ ਉਹ ਉਸ ਨੂੰ ਉੱਥੇ ਹੀ ਛੱਡ ਕੇ ਚੱਲੇ ਗਏ।
2010 by World Bible Translation Center