Revised Common Lectionary (Complementary)
ਮੰਦਰ ਜਾਣ ਵੇਲੇ ਦਾ ਇੱਕ ਗੀਤ।
126 ਜਦੋਂ ਇੱਕ ਵਾਰ ਫ਼ੇਰ ਯਹੋਵਾਹ ਸਾਨੂੰ ਮੁਕਤ ਕਰੇਗਾ
ਇਹ ਗੱਲ ਸੁਪਨੇ ਵਰਗੀ ਹੋਵੇਗੀ।
2 ਅਸੀਂ ਹੱਸ ਰਹੇ ਹੋਵਾਂਗੇ ਅਤੇ ਖੁਸ਼ੀ ਦੇ ਗੀਤ ਗਾ ਰਹੇ ਹੋਵਾਂਗੇ।
ਹੋਰਾਂ ਕੌਮਾਂ ਦੇ ਲੋਕ ਆਖਣਗੇ,
“ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਲਈ ਚਮਤਕਾਰ ਕੀਤਾ।”
3 ਹਾਂ, ਜੇ ਯਹੋਵਾਹ ਨੇ ਸਾਡੇ ਲਈ ਇਹੋ ਜਿਹਾ ਚਮਤਕਾਰ ਕੀਤਾ ਅਸੀਂ ਬਹੁਤ ਖੁਸ਼ ਹੋਵਾਂਗੇ।
4 ਯਹੋਵਾਹ, ਸਾਨੂੰ ਇੱਕ ਵਾਰ ਫ਼ੇਰ ਮੁਕਤ ਕਰੋ।
ਜਦੋਂ ਉਹ ਬੀਜ ਬੀਜਦਾ ਹੈ, ਪਰ ਉਹ ਖੁਸ਼ ਹੋਵੇਗਾ ਜਦੋਂ ਉਹ ਫ਼ਸਲਾਂ ਨੂੰ ਕੱਟੇਗਾ।
5 ਕੋਈ ਬੰਦਾ, ਜਦੋਂ ਉਹ ਬੀਜ ਬੀਜਦਾ ਹੈ ਉਦਾਸ ਹੋ ਸੱਕਦਾ ਹੈ।
ਪਰ ਉਹ ਉਦੋਂ ਖੁਸ਼ ਹੋਵੇਗਾ ਜਦੋਂ ਉਹ ਫ਼ਸਲਾ ਨੂੰ ਕੱਟੇਗਾ।
6 ਹੋ ਸੱਕਦਾ ਜਦੋਂ ਉਹ ਖੇਤਾ ਵੱਲ ਬੀਜ ਲੈ ਕੇ ਜਾਂਦਾ ਰੋਦਾ ਹੋਵੇ।
ਪਰ ਉਹ ਉਦੋਂ ਪ੍ਰਸੰਨ ਹੋਵੇਗਾ ਜਦੋਂ ਉਹ ਆਪਣੇ ਘਰ ਫ਼ਸਲ ਲੈ ਕੇ ਆਉਂਦਾ ਹੋਵੇ।
ਪਰਮੇਸ਼ੁਰ ਦਾ ਸ਼ਮਅਯਾਹ ਨੂੰ ਸੰਦੇਸ਼
24 ਸ਼ਮਅਯਾਹ ਨੂੰ ਵੀ ਸੰਦੇਸ਼ ਦੇਵੀਂ। ਸ਼ਮਅਯਾਹ ਨਹਲਾਮ ਪਰਿਵਾਰ ਵਿੱਚੋਂ ਹੈ। 25 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, “ਸ਼ਮਅਯਾਹ, ਤੂੰ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਚਿੱਠੀਆਂ ਭੇਜੀਆਂ। ਅਤੇ ਤੂੰ ਮਆਸੇਯਾਹ ਦੇ ਪੁੱਤਰ ਜਾਜਕ ਸਫ਼ਨਯਾਹ ਨੂੰ ਚਿੱਠੀਆਂ ਭੇਜੀਆਂ। ਤੂੰ ਸਾਰੇ ਜਾਜਕਾਂ ਨੂੰ ਵੀ ਚਿੱਠੀਆਂ ਪਾਈਆਂ। ਤੂੰ ਇਹ ਚਿੱਠੀਆਂ ਆਪਣੇ ਨਾਂ ਉੱਤੇ ਪਾਇਆਂ ਅਤੇ ਯਹੋਵਾਹ ਦੇ ਅਧਿਕਾਰ ਨਾਲ ਨਹੀਂ। 26 ਸ਼ਮਅਯਾਹ ਤੂੰ ਸਫ਼ਨਯਾਹ ਨੂੰ ਲਿਖੀ ਆਪਣੀ ਚਿੱਠੀ ਵਿੱਚ ਇਹ ਆਖਿਆ ਸੀ, ‘ਸਫ਼ਨਯਾਹ ਯਹੋਵਾਹ ਨੇ ਤੈਨੂੰ ਯਹੋਯਾਦਾ ਦੀ ਬਾਵੇਂ ਜਾਜਕ ਬਣਾਇਆ ਹੈ। ਤੂੰ ਯਹੋਵਾਹ ਦੇ ਮੰਦਰ ਦਾ ਸੰਚਾਲਕ ਹੋਣ ਵਾਲਾ ਹੈਂ। ਤੈਨੂੰ ਚਾਹੀਦਾ ਹੈ ਕਿ ਤੂੰ ਹਰ ਓਸ ਬੰਦੇ ਨੂੰ ਗ੍ਰਿਫ਼ਤਾਰ ਕਰ ਲਵੇਂ ਜਿਹੜਾ ਪਾਗਲਾਂ ਵਾਲੀਆਂ ਗੱਲਾਂ ਕਰਦਾ ਹੈ ਜਾਂ ਨਬੀ ਹੋਣ ਦਾ ਸਾਂਗ ਕਰਦਾ ਹੈ। ਤੈਨੂੰ ਚਾਹੀਦਾ ਹੈ ਕਿ ਉਸ ਦੇ ਪੈਰਾਂ ਵਿੱਚ ਲੱਕੜ ਦੀਆਂ ਬੇੜੀਆਂ ਅਤੇ ਗਲੇ ਵਿੱਚ ਲੋਹੇ ਦੇ ਸੰਗਲਲ ਪਾ ਦੇਵੇ। 27 ਹੁਣ ਯਿਰਮਿਯਾਹ ਨਬੀ ਹੋਣ ਦਾ ਦਾਵ੍ਹਾ ਕਰ ਰਿਹਾ ਹੈ। ਇਸ ਲਈ ਤੂੰ ਉਸ ਨੂੰ ਕਿਉਂ ਨਹੀਂ ਝਿੜਕਿਆ? 28 ਯਿਰਮਿਯਾਹ ਨੇ ਸਾਨੂੰ ਬਾਬਲ ਵਿੱਚ ਇਹ ਸੰਦੇਸ਼ ਭੇਜਿਆ ਹੈ: ਤੁਸੀਂ ਲੋਕ ਬਾਬਲ ਵਿੱਚ ਲੰਮਾਂ ਸਮਾਂ ਰਹੋਗੇ। ਇਸ ਲਈ ਘਰ ਬਣਾ ਕੇ ਟਿਕ ਜਾਵੋ। ਬਾਗ਼ ਲਗਾਓ ਅਤੇ ਉਨ੍ਹਾਂ ਦੇ ਫ਼ਲ ਖਾਓ।’”
29 ਜਾਜਕ ਸਫ਼ਨਯਾਹ ਨੇ ਨਬੀ ਯਿਰਮਿਯਾਹ ਨੂੰ ਚਿੱਠੀ ਪੜ੍ਹ ਕੇ ਸੁਣਾਈ। 30 ਤਾਂ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਆਇਆ: 31 “ਯਿਰਮਿਯਾਹ, ਇਹ ਸੰਦੇਸ਼ ਬਾਬਲ ਦੇ ਸਾਰੇ ਬੰਦੀਵਾਨਾਂ ਨੂੰ ਦੇਹ: ‘ਯਹੋਵਾਹ ਨਹਲਾਮ ਪਰਿਵਾਰ ਦੇ ਬੰਦੇ ਸ਼ਮਅਯਾਹ ਬਾਰੇ ਇਹ ਆਖਦਾ ਹੈ: ਸ਼ਮਅਯਾਹ ਨੇ ਤੁਹਾਨੂੰ ਪ੍ਰਚਾਰ ਕੀਤਾ ਹੈ, ਪਰ ਮੈਂ ਉਸ ਨੂੰ ਨਹੀਂ ਸੀ ਭੇਜਿਆ। ਸ਼ਮਅਯਾਹ ਨੇ ਤੁਹਾਨੂੰ ਇੱਕ ਝੂਠ ਉੱਤੇ ਵਿਸ਼ਵਾਸ ਦਿਵਾਇਆ ਹੈ। 32 ਕਿਉਂ ਸ਼ਮਅਯਾਹ ਨੇ ਅਜਿਹਾ ਕੀਤਾ ਹੈ, ਇਸ ਲਈ ਯਹੋਵਾਹ ਇਹ ਆਖਦਾ ਹੈ: ਮੈਂ ਨਹਲਾਮ ਪਰਿਵਾਰ ਦੇ ਬੰਦੇ ਸ਼ਮਅਯਾਹ ਨੂੰ ਛੇਤੀ ਸਜ਼ਾ ਦੇਵਾਂਗਾ ਅਤੇ ਉਸ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿਆਂਗਾ। ਉਸ ਦੇ ਪਰਿਵਾਰ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਬਚੇਗਾ। ਉਸ ਦਾ ਉਨ੍ਹਾਂ ਚੰਗੀਆਂ ਚੀਜ਼ਾਂ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ ਜਿਹੜੀਆਂ ਮੈਂ ਆਪਣੇ ਬੰਦਿਆਂ ਲਈ ਕਰਾਂਗਾ।’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “‘ਮੈਂ ਸ਼ਮਅਯਾਹ ਨੂੰ ਸਜ਼ਾ ਦੇਵਾਂਗਾ ਕਿਉਂ ਕਿ ਉਸ ਨੇ ਲੋਕਾਂ ਨੂੰ ਯਹੋਵਾਹ ਦੇ ਖਿਲਾਫ਼ ਭੜਕਾਇਆ ਹੈ।’”
ਯਿਸੂ ਦਾ ਬੈਤਸੈਦਾ ਵਿੱਚ ਇੱਕ ਅੰਨ੍ਹੇ ਨੂੰ ਠੀਕ ਕਰਨਾ
22 ਯਿਸੂ ਅਤੇ ਉਸ ਦੇ ਚੇਲੇ ਬੈਤਸੈਦਾ ਨੂੰ ਆਏ। ਉੱਥੇ ਕੁਝ ਲੋਕ ਉਸ ਕੋਲ ਇੱਕ ਅੰਨ੍ਹੇ ਆਦਮੀ ਨੂੰ ਲਿਆਏ। ਉਨ੍ਹਾਂ ਨੇ ਉਸ ਅੱਗੇ ਮਿੰਨਤ ਕੀਤੀ ਕਿ ਉਹ ਉਸ ਨੂੰ ਛੋਹੇ। 23 ਤਾਂ ਉਹ ਅੰਨ੍ਹੇ ਆਦਮੀ ਦਾ ਹੱਥ ਫ਼ੜਕੇ ਉਸ ਨੂੰ ਸ਼ਹਿਰੋਂ ਬਾਹਰ ਲੈ ਗਿਆ। ਫ਼ੇਰ ਯਿਸੂ ਨੇ ਉਸਦੀਆਂ ਅੱਖਾਂ ਤੇ ਥੁੱਕਿਆ ਅਤੇ ਆਪਣੇ ਹੱਥ ਉਸ ਉੱਤੇ ਰੱਖਕੇ ਪੁੱਛਿਆ, “ਕੀ ਹੁਣ ਤੂੰ ਕੁਝ ਵੇਖ ਸੱਕਦਾ ਹੈ?”
24 ਅੰਨ੍ਹੇ ਆਦਮੀ ਨੇ ਨਜ਼ਰ ਪੱਟਕੇ ਵੇਖਿਆ ਅਤੇ ਕਿਹਾ, “ਹਾਂ, ਮੈਂ ਲੋਕਾਂ ਨੂੰ ਵੇਖਦਾ ਹਾਂ ਅਤੇ ਉਹ ਤੁਰਦੇ ਫ਼ਿਰਦੇ ਮੈਨੂੰ ਰੁੱਖਾਂ ਵਾਂਗ ਦਿਸਦੇ ਹਨ।”
25 ਤਦ ਯਿਸੂ ਨੇ ਫ਼ੇਰ ਉਸਦੀਆਂ ਅੱਖਾਂ ਉੱਤੇ ਹੱਥ ਰੱਖੇ ਤਾਂ ਉਸ ਆਦਮੀ ਨੇ ਅੱਖਾਂ ਖੋਲ੍ਹਕੇ ਵੇਖਿਆ ਤਾਂ ਉਸਦੀਆਂ ਅੱਖਾਂ ਠੀਕ ਸਨ ਅਤੇ ਹੁਣ ਉਹ ਸਭ ਕੁਝ ਸਾਫ਼ ਵੇਖਣ ਦੇ ਸਮਰੱਥ ਸੀ। 26 ਯਿਸੂ ਨੇ ਉਸ ਆਦਮੀ ਨੂੰ ਘਰ ਵਾਪਸ ਜਾਣ ਲਈ ਆਖਿਆ ਅਤੇ ਚਿਤਾਵਨੀ ਦਿੱਤੀ, “ਸ਼ਹਿਰ ਵਿੱਚ ਨਾ ਜਾਵੀਂ।”
2010 by World Bible Translation Center