Revised Common Lectionary (Complementary)
ਮੀਮ
97 ਆਹਾ, ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਪਿਆਰ ਕਰਦਾ ਹਾਂ, ਯਹੋਵਾਹ।
ਮੈਂ ਹਰ ਵੇਲੇ ਉਨ੍ਹਾਂ ਦੀਆਂ ਗੱਲਾਂ ਕਰਦਾ ਹਾਂ।
98 ਯਹੋਵਾਹ, ਤੁਹਾਡੇ ਹੁਕਮਾਂ ਨੇ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਵੱਧੇਰੇ ਸਿਆਣਾ ਬਣਾ ਦਿੱਤਾ ਹੈ।
ਤੁਹਾਡਾ ਨੇਮ ਸਦਾ ਮੇਰੇ ਨਾਲ ਹੈ।
99 ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਸਿਆਣਾ ਹਾਂ।
ਕਿਉਂਕਿ ਮੈਂ ਤੁਹਾਡੇ ਕਰਾਰ ਦਾ ਅਧਿਐਨ ਕਰਦਾ ਹਾਂ।
100 ਮੈਂ ਬਜ਼ੁਰਗ ਆਗੂਆਂ ਨਾਲੋਂ ਵੱਧੇਰੇ ਸਮਝਦਾ ਹਾਂ।
ਕਿਉਂਕਿ ਮੈਂ ਤੁਹਾਡੇ ਆਦੇਸ਼ ਨਿਭਾਉਂਦਾ ਹਾਂ।
101 ਤੁਸੀਂ ਮੇਰੇ ਚੁੱਕੇ ਹਰ ਕਦਮ ਵਿੱਚ ਮੈਨੂੰ ਗਲਤ ਰਾਹ ਤੋਂ ਦੂਰ ਰੱਖਦੇ ਹੋ।
ਹੇ ਪਰਮੇਸ਼ੁਰ, ਇਸੇ ਲਈ, ਮੈਂ ਉਹ ਕਰ ਸੱਕਦਾ ਜੋ ਤੁਸੀਂ ਆਖਦੇ ਹੋ।
102 ਹੇ ਯਹੋਵਾਹ, ਤੁਸੀਂ ਮੇਰੇ ਗੁਰੂ ਹੋ,
ਇਸ ਲਈ ਮੈਂ ਤੁਹਾਡੇ ਫ਼ੈਸਲਿਆ ਨੂੰ ਮੰਨਣਾ ਜਾਰੀ ਰੱਖਾਂਗਾ।
103 ਤੁਹਾਡੇ ਸ਼ਬਦ ਮੇਰੇ ਮੂੰਹ ਵਿੱਚਲੇ ਸ਼ਹਿਦ ਨਾਲੋਂ ਵੀ ਮਿੱਠੇ ਹਨ।
104 ਤੁਹਾਡੀਆਂ ਸਿੱਖਿਆਵਾਂ ਮੈਨੂੰ ਸਿਆਣਾ ਬਣਾਉਂਦੀਆਂ ਹਨ।
ਇਸ ਲਈ ਮੈਂ ਝੂਠੀਆਂ ਸਿੱਖਿਆਵਾ ਨੂੰ ਨਫ਼ਰਤ ਕਰਦਾ ਹਾਂ।
16 ਪਰ ਉਹ ਲੋਕ, ਸਾਡੇ ਪੁਰਖੇ ਹਂਕਾਰੇ ਗਏ ਸਨ।
ਉਹ ਜ਼ਿੱਦੀ ਬਣ ਗਏ ਅਤੇ ਤੇਰੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
17 ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਤੇਰੇ ਹੈਰਾਨਕੁਨ ਕਾਰਜ ਚੇਤੇ ਨਹੀਂ ਰੱਖੇ ਜੋ ਤੂੰ ਉਨ੍ਹਾਂ ਲਈ ਕੀਤੇ ਸਨ।
ਉਹ ਜ਼ਿੱਦੀ ਬਣ ਗਏ
ਅਤੇ ਮਿਸਰ ਨੂੰ ਵਾਪਸ ਜਾਣ ਦੀ ਠਾਨ ਲਈ।
“ਪਰ ਤੂੰ ਪਰਮੇਸ਼ੁਰ ਹੈਂ ਜੋ ਮੁਆਫ਼ ਕਰਦਾ,
ਜੋ ਮਿਹਰਬਾਨ ਅਤੇ ਦਯਾਲੂ ਹੈ,
ਜੋ ਗੁੱਸੇ ਹੋਣ ਵਿੱਚ ਢਿੱਲਾ ਅਤੇ ਵਫ਼ਾਦਾਰੀ ਵਿੱਚ ਭਰਪੂਰ ਹੈਂ,
ਇਸ ਲਈ ਤੂੰ ਉਨ੍ਹਾਂ ਵੱਲੋਂ ਨਹੀਂ ਪਰਤਿਆ।
18 ਜਦੋਂ ਉਨ੍ਹਾਂ ਨੇ ਪਿਘਲੀ ਹੋਈ ਧਾਤ ਤੋਂ ਵੱਛਾ ਬਣਾਇਆ ਅਤੇ ਆਖਿਆ,
‘ਇਹ ਤੁਹਾਡਾ ਪਰਮੇਸ਼ੁਰ ਹੈ ਜਿਸ ਨੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ
ਅਤੇ ਉਨ੍ਹਾਂ ਨੇ ਵੱਡੀ ਬੇਅਦਬੀ ਕੀਤੀ।’
19 ਤੂੰ ਤਾਂ ਵੀ ਉਨ੍ਹਾਂ
ਨੂੰ ਨਾਮਂਜ਼ੂਰ ਨਾ ਕੀਤਾ ਕਿਉਂ ਜੋ ਤੂੰ ਬਹੁਤ ਦਯਾਲੂ ਹੈਂ।
ਇਹੀ ਕਾਰਣ ਹੈ ਕਿ ਤੂੰ ਉਨ੍ਹਾਂ ਨੂੰ ਮਾਰੂਬਲ ਵਿੱਚ ਵੀ ਨਹੀਂ ਛੱਡਿਆ।
ੱਬਦ੍ਦਲ ਦਾ ਥੰਮ ਦਿਨ ਵੇਲੇ ਉਨ੍ਹਾਂ ਦੀ
ਅਗਵਾਈ ਕਰਨ ਤੋਂ ਉਨ੍ਹਾਂ ਨਾਲੋਂ ਅੱਡ ਨਹੀਂ ਹੋਇਆ।
ਅੱਗ ਦਾ ਥੰਮ ਰਾਤ ਵੇਲੇ ਉਸ ਰਾਹ
ਤੇ ਰੋਸ਼ਨੀ ਕਰਨੋ ਨਾ ਹਟਿਆ ਜਿੱਥੇ ਉਹ ਜਾ ਰਹੇ ਸਨ।
20 ਤੂੰ ਉਨ੍ਹਾਂ ਨੂੰ ਸਿਆਣੇ ਹੋਣ ਲਈ ਆਪਣਾ ਨੇਕ ਆਤਮਾ ਦਿੱਤਾ।
ਤੂੰ ਉਨ੍ਹਾਂ ਦੇ ਮੂੰਹਾਂ ਤੋਂ ਮੰਨ ਨਹੀਂ ਰੱਖਿਆ,
ਅਤੇ ਤੂੰ ਉਨ੍ਹਾਂ ਨੂੰ ਉਨ੍ਹਾਂ ਦੀ ਪਿਆਸ ਲਈ ਪਾਣੀ ਦਿੱਤਾ ਸੀ।
21 ਚਾਲੀ ਵਰ੍ਹੇ ਤੂੰ ਉਜਾੜ ਵਿੱਚ ਉਨ੍ਹਾਂ ਦੀ ਦੇਖ-ਰੇਖ ਕੀਤੀ।
ਜੋ ਲੋੜੀਂਦਾ ਸੋ ਉਨ੍ਹਾਂ ਪਾਇਆ।
ਉਨ੍ਹਾਂ ਦੇ ਕੱਪੜੇ ਨਾ ਘਸੇ ਅਤੇ
ਨਾ ਹੀ ਉਨ੍ਹਾਂ ਦੇ ਪੈਰ ਸੁੱਜੇ।
22 ਤੂੰ ਉਨ੍ਹਾਂ ਨੂੰ ਰਾਜ ਅਤੇ ਲੋਕ ਦਿੱਤੇ,
ਅਤੇ ਉਨ੍ਹਾਂ ਨੂੰ ਦੂਰ ਦੁਰਾਡੀਆਂ ਥਾਵਾਂ ਦਿੱਤੀਆਂ ਜਿੱਥੇ ਬੋੜੇ ਜਿਹੇ ਲੋਕ ਰਹਿਂਂਦੇ ਸਨ।
ਉਨ੍ਹਾਂ ਨੇ ਹਸ਼ਬੋਨ ਦੇ ਪਾਤਸ਼ਾਹ ਸੀਹੋਨ ਦੀ ਜ਼ਮੀਨ ਉੱਤੇ ਅਤੇ
ਬਾਸ਼ਾਨ ਦੇ ਪਾਤਸ਼ਾਹ ਓਗ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ।
23 ਤੂੰ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ
ਅਕਾਸ਼ ਵਿੱਚਲੇ ਤਾਰਿਆਂ ਵਾਂਗ ਵੱਧਾਇਆ
ਅਤੇ ਉਨ੍ਹਾਂ ਨੂੰ ਉਸ ਜ਼ਮੀਨ ਤੇ ਲਿਆਇਆ ਜਿਸ ਵਿੱਚ ਦਾਖਲ ਹੋਣ ਅਤੇ
ਕਬਜਾ ਕਰਨ ਲਈ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਕਿਹਾ ਸੀ।
24 ਇਉਂ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਆਕੇ ਉਸ ਦੇਸ਼ ਉੱਪਰ ਕਬਜ਼ਾ ਕਰ ਲਿਆ।
ਤੂੰ ਕਨਾਨੀਆਂ ਨੂੰ ਹਰਾਇਆ,
ਅਤੇ ਉਨ੍ਹਾਂ ਦੇ ਰਾਜਿਆਂ ਅਤੇ
ਉਨ੍ਹਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ ਤਾਂ
ਜੋ ਉਹ ਜੋ ਚਾਹੁਣ ਉਨ੍ਹਾਂ ਨਾਲ ਕਰ ਸੱਕਣ।
25 ਉਨ੍ਹਾਂ ਨੇ ਕੰਧਾਂ ਵਾਲੇ ਸ਼ਹਿਰਾਂ ਅਤੇ
ਉਪਜਾਊ ਧਰਤੀ ਤੇ ਕਬਜ਼ਾ ਕੀਤਾ ਉਨ੍ਹਾਂ ਨੂੰ ਭਰੇ-ਭਰਾਏ
ਅਤੇ ਸਜੇ-ਸਜਾਏ ਘਰ ਮਿਲ ਗਏ।
ਉਨ੍ਹਾਂ ਨੂੰ ਪੁੱਟੇ ਹੋਏ ਤਿਆਰ ਕੁਂਡ ਮਿਲ ਗਏ।
ਉਨ੍ਹਾਂ ਨੂੰ ਅੰਗੂਰਾਂ ਦੇ ਬਾਗ਼,
ਜ਼ੈਤੂਨ ਦੇ ਫ਼ਲਾਂ ਨਾਲ ਲਦ੍ਦੇ ਹੋਏ ਰੁੱਖ ਤੇ ਬਹੁਤ ਸਾਰੇ ਫ਼ਲਦਾਰ ਰੁੱਖ ਮਿਲ ਗਏ।
ਬਹੁਤਾ ਖਾਣ ਕਾਰਣ ਉਨ੍ਹਾਂ ਦੇ ਢਿੱਡ ਆਫ਼ਰ ਗਏ
ਅਤੇ ਉਹ ਮੋਟੇ ਹੋਦੇ ਗਏ ਸਨ।
ਉਨ੍ਹਾਂ ਨੇ ਤੇਰੀ ਚੰਗਿਆਈ ਵਿੱਚ ਆਪਣੇ-ਆਪ ਨੂੰ ਆਨੰਦਿਤ ਕੀਤਾ।
26 ਅਤੇ ਫ਼ੇਰ ਉਨ੍ਹਾਂ ਨੇ ਅਵਗਿਆ ਕੀਤੀ
ਅਤੇ ਤੇਰੇ ਖਿਲਾਫ਼ ਵਿਦ੍ਰੋਹ ਕੀਤਾ।
ਉਨ੍ਹਾਂ ਨੇ ਆਪਣੀਆਂ ਪਿੱਠਾ ਪਿੱਛੇ ਤੇਰੀ ਬਿਵਸਬਾ ਨੂੰ ਸੁੱਟ ਦਿੱਤਾ।
ਉਨ੍ਹਾਂ ਨੇ ਤੇਰੀਆਂ ਸਿੱਖੀਆਂ ਨੂੰ ਅਣਦੇਖਿਆਂ ਕੀਤਾ ਅਤੇ
ਤੇਰੇ ਨਬੀਆਂ ਨੂੰ ਵੱਢਿਆ ਉੱਨ੍ਹਾਂ ਨਬੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਤੇ ਤੇਰੇ ਵੱਲ ਮੋੜਨ ਦਾ ਯਤਨ ਕੀਤਾ
ਪਰ ਸਾਡੇ ਪੁਰਖਿਆਂ ਨੇ ਤੇਰੇ ਵਿਰੁੱਧ ਬੜੇ ਭਿਆਨਕ ਕਾਰਜ਼ ਕੀਤੇ।
27 ਸੋ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾ ਦੇ ਹੱਖੀ ਪਾ ਦਿੱਤਾ।
ਵੈਰੀਆਂ ਨੇ ਉਨ੍ਹਾਂ ਨੂੰ ਬਹੁਤ ਸਤਾਇਆ
ਜਦੋਂ ਬਿਪਤਾ ਪਈ ਤਾਂ ਸਾਡੇ ਪੁਰਖਿਆਂ ਨੇ ਤੈਨੂੰ ਪੁਕਾਰਿਆ
ਤੇ ਤੂੰ ਅਕਾਸ਼ ’ਚ ਉਨ੍ਹਾਂ ਦੀ ਪੁਕਾਰ ਸੁਣੀ।
ਤੂੰ ਬਹੁਤ ਦਿਆਲੂ ਹੈਂ
ਆਪਣੀ ਦਿਆਲਤਾ ਕਾਰਣ ਤੂੰ ਲੋਕਾਂ ਨੂੰ ਉਨ੍ਹਾਂ ਦੀ ਮਦਦ ਲਈ ਭੇਜਿਆ।
ਫੇਰ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੀ ਸ਼ਕਤੀ ਤੋਂ ਬਚਾਇਆ।
28 ਫ਼ਿਰ ਜਦ ਵੀ ਸਾਡੇ ਪੁਰਖਿਆਂ ਨੂੰ ਚੈਨ ਮਿਲਿਆ ਤਾਂ
ਉਹ ਬਦਲ ਗਏ ਅਤੇ ਤੇਰੇ ਅੱਗੇ ਬਦੀ ਕੀਤੀ।
ਤਾਂ ਫ਼ਿਰ ਤੂੰ ਉਨ੍ਹਾਂ ਨੂੰ ਮੁੜ ਉਨ੍ਹਾਂ ਦੇ ਵੈਰੀਆਂ ਦੇ ਹੱਬੀ ਫਢ਼ ਦਿੱਤਾ,
ਤਾਂ ਜੋ ਉਹ ਉਨ੍ਹਾਂ ਨੂੰ ਸਜ਼ਾ ਦੇਣ ਤੇ ਹਰਾਉਣ
ਪਰ ਉਨ੍ਹਾਂ ਫ਼ਿਰ ਤੈਨੂੰ ਪੁਕਾਰਿਆ ਤੇ ਤੂੰ ਉਨ੍ਹਾਂ ਦੀ ਪੁਕਾਰ ਅਕਾਸ਼
ਤੋਂ ਸੁਣੀ ਤੇ ਉਨ੍ਹਾਂ ਨੂੰ ਆਜ਼ਾਦ ਕੀਤਾ।
ਤੇ ਇਉਂ ਤੂੰ ਆਪਣੀ ਦਿਆਲਤਾ
ਕਈ ਵਾਰ ਉਨ੍ਹਾਂ ਤੇ ਕੀਤੀ।
29 ਤੂੰ ਉਨ੍ਹਾਂ ਨੂੰ ਖਬਰਦਾਰ ਕੀਤਾ
ਅਤੇ ਉਨ੍ਹਾਂ ਨੂੰ ਆਪਣੀ ਬਿਵਸਬਾ ਵੱਲ ਵਾਪਸ ਮੁੜਨ ਲਈ ਆਖਿਆ,
ਪਰ ਇਨ੍ਹਾਂ ਹਂਕਾਰੀ ਲੋਕਾਂ ਨੇ ਤੇਰੇ ਹੁਕਮਾਂ ਨੂੰ ਨਾ ਮੰਨਿਆ।
ਜਿਹੜਾ ਵਿਅਕਤੀ ਤੇਰੀ ਬਿਵਸਬਾ ਨੂੰ ਮੰਨਦਾ ਅਤੇ ਉਨ੍ਹਾਂ ਨੂੰ ਨਿਭਾਉਂਦਾ, ਉਹ ਜਿਉਂਦਾ ਰਹੇਗਾ।
ਪਰ ਸਾਡੇ ਪੁਰਖਿਆਂ ਨੇ ਤੇਰੀ ਬਿਵਸਬਾ ਦੇ ਖਿਲਾਫ਼ ਪਾਪ ਕੀਤਾ।
ਉਹ ਜ਼ਿੱਦੀ ਅੜੀਅਲ ਸਨ
ਅਤੇ ਤੇਰੇ ਵੱਲ ਪਿੱਠ ਕਰ ਲਈ।
ਉਨ੍ਹਾਂ ਨੇ ਤੇਰੀ ਆਵਾਜ਼ ਨਾ ਸੁਣੀ।
30 “ਪਰ ਤੂੰ ਕਈ ਸਾਲਾਂ ਤੀਕ ਉਨ੍ਹਾਂ ਨਾਲ ਧੀਰਜਵਾਨ ਰਿਹਾ।
ਤੂੰ ਉਨ੍ਹਾਂ ਨੂੰ ਆਪਣੇ ਆਤਮੇ ਦੁਆਰਾ ਨਬੀਆਂ ਰਾਹੀਂ ਚੇਤਾਵਨੀ ਦਿੱਤੀ।
ਪਰ ਸਾਡੇ ਪੁਰਖਿਆਂ ਨੇ ਇੱਕ ਨਾ ਸੁਣੀ।
ਤਾਂ ਫ਼ਿਰ ਤੂੰ ਉਨ੍ਹਾਂ ਨੂੰ ਦੂਜੀਆਂ ਧਰਤੀਆਂ ਦੇ ਲੋਕਾਂ ਹੱਥੀਂ ਸੌਂਪ ਦਿੱਤਾ।
31 “ਪਰ ਫ਼ਿਰ ਵੀ ਤੂੰ ਇੰਨਾ ਕਿਰਪਾਲੂ ਹੈਂ
ਕਿ ਤੂੰ ਉਨ੍ਹਾਂ ਨੂੰ ਜੜੋਂ ਖਤਮ ਨਾ ਕੀਤਾ
ਤੂੰ ਉਨ੍ਹਾਂ ਨੂੰ ਛੱਡਿਆ ਨਾ ਕਿਉਂ ਕਿ ਹੈਂ
ਪਰਮੇਸ਼ੁਰ ਤੂੰ ਬਹੁਤ ਕਿਰਪਲੂ ਅਤੇ ਦਿਆਲੂ ਹੈ।
ਅੰਤਿਮ ਸ਼ੁਭਕਾਮਨਾਵਾਂ
21 ਮੈਂ ਤੁਹਾਡੇ ਕੋਲ ਤੁਖਿਕੁਸ ਸਾਡੇ ਭਰਾ ਨੂੰ ਭੇਜ ਰਿਹਾ ਹਾਂ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ। ਉਹ ਪ੍ਰਭੂ ਦੇ ਕਾਰਜ ਦਾ ਵਫ਼ਾਦਾਰ ਨੌਕਰ ਹੈ। ਉਹ ਤੁਹਾਨੂੰ ਉਸ ਹਰ ਗੱਲ ਦੀ ਜਾਣਕਾਰੀ ਦੇਵੇਗਾ ਜਿਹੜੀ ਮੇਰੇ ਨਾਲ ਇੱਥੇ ਵਾਪਰ ਰਹੀ ਹੈ। ਫ਼ੇਰ ਤੁਹਾਨੂੰ ਮੇਰੀ ਸੁੱਖ ਸਾਂਦ ਬਾਰੇ ਪਤਾ ਲੱਗੇਗਾ ਅਤੇ ਮੈਂ ਕੀ ਕਰ ਰਿਹਾ। 22 ਇਹੀ ਕਾਰਣ ਹੈ ਕਿ ਮੈਂ ਉਸ ਨੂੰ ਘੱਲ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੀ ਸੁੱਖਸਾਂਦ ਬਾਰੇ ਜਾਣ ਲਵੋ। ਮੈਂ ਉਸ ਨੂੰ ਤੁਹਾਨੂੰ ਹੌਂਸਲਾ ਦੇਣ ਲਈ ਘੱਲ ਰਿਹਾ ਹਾਂ।
23 ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਸ਼ਾਂਤੀ ਅਤੇ ਪਿਆਰ ਵਿਸ਼ਵਾਸ ਸਮੇਤ ਤੁਹਾਡੇ ਨਾਲ ਹੋਵੇ। 24 ਪਰਮੇਸ਼ੁਰ ਦੀ ਕਿਰਪਾ ਉਨ੍ਹਾਂ ਸਾਰਿਆਂ ਨਾਲ ਹੋਵੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਦੇ ਹਨ, ਉਹ ਪਿਆਰ ਜੋ ਕਦੀ ਨਹੀਂ ਮੁੱਕਦਾ।
2010 by World Bible Translation Center