Revised Common Lectionary (Complementary)
ਦਾਊਦ ਦਾ ਇੱਕ ਭੱਗਤੀ ਗੀਤ। ਇਹ ਉਸ ਵੇਲੇ ਦੀ ਪ੍ਰਾਰਥਨਾ ਹੈ ਜਦੋਂ ਉਹ ਗੁਫ਼ਾ ਵਿੱਚ ਸੀ।
142 ਮੈਂ ਮਦਦ ਵਾਸਤੇ ਯਹੋਵਾਹ ਨੂੰ ਪੁਕਾਰਾਂਗਾ।
ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ।
2 ਮੈਂ ਯਹੋਵਾਹ ਨੂੰ ਆਪਣੀਆਂ ਸੰਮਸਿਆਵਾਂ ਬਾਰੇ ਦੱਸਾਂਗਾ।
ਮੈਂ ਯਹੋਵਾਹ ਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸਾਂਗਾ।
3 ਮੇਰੇ ਦੁਸ਼ਮਣਾ ਨੇ ਮੇਰੇ ਲਈ ਫ਼ੰਦਾ ਲਾਇਆ ਹੈ।
ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
ਪਰ ਯਹੋਵਾਹ ਜਾਣਦਾ ਹੈ ਕਿ ਮੇਰੇ ਨਾਲ ਕੀ ਵਾਪਰ ਰਿਹਾ ਹੈ।
4 ਮੈਂ ਚਾਰ-ਚੁਫ਼ੇਰੇ ਵੇਖਦਾ ਹਾਂ
ਅਤੇ ਮੈਨੂੰ ਕੋਈ ਵੀ ਦੋਸਤ ਨਜ਼ਰ ਨਹੀਂ ਆਉਂਦਾ।
ਮੇਰੇ ਲਈ ਭੱਜਣ ਲਈ ਕੋਈ ਵੀ ਥਾਂ ਨਹੀਂ ਹੈ।
ਕੋਈ ਵੀ ਬੰਦਾ ਮੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ।
5 ਇਸ ਲਈ ਮੈਂ ਰੋ-ਰੋ ਕੇ ਯਹੋਵਾਹ ਅੱਗੇ ਮਦਦ ਲਈ ਪ੍ਰਾਰਥਨਾ ਕਰਦਾ ਹਾਂ।
“ਯਹੋਵਾਹ ਤੁਸੀਂ ਮੇਰਾ ਸੁਰੱਖਿਅਤ ਟਿਕਾਣਾ ਹੋ।
ਯਹੋਵਾਹ, ਤੁਸੀਂ ਮੈਨੂੰ ਜਿਉਂਦਾ ਰਹਿਣ ਦੇ ਸੱਕਦੇ ਹੋ।”
6 ਯਹੋਵਾਹ, ਮੇਰੀ ਪ੍ਰਾਰਥਨਾ ਕਰੋ।
ਮੈਨੂੰ ਤੁਹਾਡੀ ਬਹੁਤ ਲੋੜ ਹੈ।
ਮੈਨੂੰ ਲੋਕਾਂ ਕੋਲੋ ਬਚਾਉ ਜਿਹੜੇ ਮੇਰਾ ਪਿੱਛਾ ਕਰ ਰਹੇ ਹਨ।
ਉਹ ਲੋਕ ਮੇਰੇ ਕੋਲੋਂ ਤਾਕਤਵਰ ਹਨ।
7 ਇਸ ਫ਼ੰਦੇ ਵਿੱਚੋਂ ਨਿਕਲਣ ਲਈ ਮੇਰੀ ਮਦਦ ਕਰੋ।
ਤਾਂ ਜੋ ਮੈਂ ਤੁਹਾਡੇ ਨਾਮ ਦੀ ਉਸਤਤਿ ਕਰਾਂ।
ਅਤੇ ਚੰਗੇ ਲੋਕ ਮੇਰੇ ਨਾਲ ਜਸ਼ਨ ਮਨਾਉਣਗੇ,
ਕਿਉਂ ਕਿ ਤੁਸੀਂ ਮੇਰਾ ਧਿਆਨ ਰੱਖਿਆ।
ਪਰਮੇਸ਼ੁਰ ਦਾ ਰਾਜ ਮੋੜਨ ਦਾ ਇਕਰਾਰ
11 “ਦਾਊਦ ਦਾ ਤੰਬੂ ਡਿੱਗੇਗਾ
ਪਰ ਉਸ ਵਕਤ,
ਮੈਂ ਇਸਦੀਆਂ ਟੁੱਟੀਆਂ ਕੰਧਾਂ ਦੀ ਮੁਰੰਮਤ ਕਰਾਂਗਾ ਅਤੇ ਇਸਦੇ ਖੰਡਰਾਂ ਦਾ ਪੁਨਰ-ਨਿਰਮਾਣ ਕਰਾਂਗਾ
ਅਤੇ ਇਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਬਣਾ ਦਿਆਂਗਾ।
12 ਫ਼ੇਰ ਮੇਰੇ ਲੋਕ ਉਹ ਸਭ ਕੁਝ ਜੋ ਅਦੋਮ ਦਾ ਬੱਚਿਆਂ ਹੈ
ਅਤੇ ਉਹ ਸਾਰੀਆਂ ਕੌਮਾਂ, ਜਿਹੜੀਆਂ ਮੇਰੇ ਨਾਮ ਦੁਆਰਾ ਸਦਵਾਉਂਦੀਆਂ ਹਨ, ਹਬਿਆ ਲੈਣਗੇ।”
ਯਹੋਵਾਹ ਨੇ ਆਖਿਆ
ਕਿ ਉਹ ਇਹ ਸਭ ਕੁਝ ਕਰੇਗਾ।
13 ਯਹੋਵਾਹ ਆਖਦਾ ਹੈ, “ਅਜਿਹਾ ਸਮਾਂ ਆ ਰਿਹਾ ਹੈ
ਜਦ ਹਾਲੀ ਵਾਢੇ ਨੂੰ ਜਾ ਲਵੇਗਾ
ਅਤੇ ਅੰਗੂਰਾਂ ਦਾ ਮਿੱਧਣ ਵਾਲਾ ਅੰਗੂਰਾਂ ਦੇ ਬੀਜ ਪਾਉਣ ਵਾਲੇ ਨੂੰ ਜਾ ਮਿਲੇਗਾ।
ਪਹਾੜਾਂ ਅਤੇ ਚੋਟੀਆਂ ਤੋਂ ਮਦਿਰਾ ਚੋਵੇਗੀ।
14 ਮੈਂ ਇਸਰਾਏਲੀ ਆਪਣੀ
ਪਰਜਾ ਨੂੰ ਅਸੀਰ ਤੋਂ ਛੁਡਾਵਾਂਗਾ।
ਉਹ ਮੁੜ ਉਜੜੇ ਸ਼ਹਿਰ ਵਸਾਉਣਗੇ
ਅਤੇ ਉਨ੍ਹਾਂ ’ਚ ਵਸਣਗੇ,
ਉਹ ਅੰਗੂਰਾਂ ਦੇ ਬਾਗ਼ ਲਗਾਉਣਗੇ
ਅਤੇ ਆਪਣੀ ਕੱਢੀ ਅੰਗੂਆਂ ਦੀ ਮੈਅ ਪੀਣਗੇ
ਅਤੇ ਉਹ ਆਪਣੇ ਬਾਗ਼ ਲਾਉਣਗੇ
ਤੇ ਉਨ੍ਹਾਂ ਦੀ ਫ਼ਸਲ ਖਾਣਗੇ।
15 ਮੈਂ ਆਪਣੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਤੇ ਲਾਵਾਂਗਾ
ਅਤੇ ਫ਼ਿਰ ਉਹ ਮੇਰੀ ਦਿੱਤੀ ਹੋਈ ਧਰਤੀ ਤੋਂ ਮੁੜ ਕਦੇ ਨਾ ਪੁੱਟੇ ਜਾਣਗੇ।”
ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਉਂ ਆਖਿਆ।
31 “ਫ਼ਿਰ ਮੈਂ ਇਸ ਪੀੜ੍ਹੀ ਦੇ ਲੋਕਾਂ ਨੂੰ ਕਿਸ ਵਰਗਾ ਦੱਸਾਂ? ਉਨ੍ਹਾਂ ਦੀ ਤੁਲਨਾ ਕਿਸ ਨਾਲ ਹੈ? 32 ਉਹ ਉਨ੍ਹਾਂ ਬੱਚਿਆਂ ਵਰਗੇ ਹਨ ਜਿਹੜੇ ਰਾਹਾਂ ਤੇ ਬੈਠਦੇ ਹਨ ਅਤੇ ਉਨ੍ਹਾਂ ਦਾ ਇੱਕ ਸਮੂਹ ਦੂਜੇ ਸਮੂਹ ਨੂੰ ਆਖਦਾ ਹੈ,
‘ਅਸੀਂ ਤੁਹਾਡੇ ਲਈ ਬੰਸਰੀ ਵਜਾਈ
ਪਰ ਤੁਸੀਂ ਨਾ ਨੱਚੇ,
ਅਸੀਂ ਤੁਹਾਡੇ ਲਈ ਸ਼ੋਕ ਗੀਤ ਗਾਇਆ
ਪਰ ਤੁਸੀਂ ਨਹੀਂ ਰੋਏ।’
33 ਯੂਹੰਨਾ ਬਪਤਿਸਮਾ ਦੇਣ ਵਾਲਾ ਆਇਆ, ਨਾ ਤਾਂ ਉਹ ਰੋਟੀ ਖਾਂਦਾ ਹੈ ਨਾ ਹੀ ਮੈਅ ਪੀਂਦਾ ਹੈ ਪਰ ਤੁਸੀਂ ਕਹਿੰਦੇ ਹੋ, ‘ਉਸ ਨੂੰ ਭੂਤ ਚਿੰਬੜਿਆ ਹੋਇਆ ਹੈ।’ 34 ਫ਼ਿਰ ਮਨੁੱਖ ਦਾ ਪੁੱਤਰ ਖਾਂਦੇ ਅਤੇ ਪੀਂਦੇ ਆਇਆ ਹੈ ਅਤੇ ਤੁਸੀਂ ਕਹਿੰਦੇ ਹੋ ਕਿ ‘ਵੇਖੋ ਉਹ ਖਾਊ ਅਤੇ ਪਿਆਊ ਹੈ ਅਤੇ ਉਹ ਮਸੂਲੀਆਂ ਅਤੇ ਪਾਪੀਆਂ ਦਾ ਮਿੱਤਰ ਹੈ।’ 35 ਪਰ ਸਿਆਣਪ ਆਪਣੇ ਕਾਰਨਾਮਿਆਂ ਦੁਆਰਾ ਹੀ ਧਰਮੀ ਦਿਖਾਈ ਦਿੰਦੀ ਹੈ।”
2010 by World Bible Translation Center