Print Page Options
Previous Prev Day Next DayNext

Revised Common Lectionary (Complementary)

Daily Bible readings that follow the church liturgical year, with thematically matched Old and New Testament readings.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 119:81-88

ਕਾਫ਼

81 ਤੁਹਾਡੇ ਇੰਤਜ਼ਾਰ ਵਿੱਚ ਮੈਂ ਮਰਨ ਕੰਢੇ ਹਾਂ ਕਿ ਤੁਸੀਂ ਮੈਨੂੰ ਬਚਾਉ।
    ਪਰ ਹੇ ਯਹੋਵਾਹ ਮੈਂ ਤੁਹਾਡੇ ਬਚਨਾਂ ਵਿੱਚ ਯਕੀਨ ਰੱਖਦਾ ਹਾਂ।
82 ਮੈ ਉਨ੍ਹਾਂ ਚੀਜ਼ਾਂ ਲਈ ਤੱਕਦਾ ਰਹਿੰਦਾ ਹਾਂ ਜਿਨ੍ਹਾਂ ਦਾ ਤੁਸੀਂ ਵਾਅਦਾ ਕੀਤਾ ਸੀ।
    ਪਰ ਮੇਰੀਆਂ ਅੱਖਾਂ ਥੱਕ ਜਾਂਦੀਆਂ ਹਨ।
    ਯਹੋਵਾਹ, ਤੁਸੀਂ ਮੈਨੂੰ ਕਦੋਂ ਸੁਕੂਨ ਪਹੁੰਚਾਉਂਗੇ।
83 ਭਾਵੇਂ ਮੈਂ ਕੂੜੇ ਵਿੱਚ ਸੁੱਟੀ ਹੋਈ ਮਸੱਕ ਹਾਂ।
84 ਮੈਂ ਹੋਰ ਕਿੰਨਾ ਕੁ ਚਿਰ ਜੀਵਾਂਗਾ?
    ਹੇ ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਨੂੰ ਕਦੋਂ ਸਜ਼ਾ ਦੇਵੋਂਗੇ ਜਿਹੜੇ ਮੈਨੂੰ ਦੰਡ ਦੇ ਰਹੇ ਹਨ।
85 ਕੁਝ ਗੁਮਾਨੀ ਬੰਦਿਆਂ ਨੇ ਆਪਣੀਆਂ ਝੂਠੀਆਂ ਤੋਂਹਮਤਾਂ ਨਾਲ ਮੈਨੂੰ ਕੋਹਿਆ।
    ਅਤੇ ਇਹ ਤੁਹਾਡੀਆਂ ਸਿੱਖਿਆਵਾਂ ਦੇ ਖਿਲਾਫ਼ ਹੈ।
86 ਯਹੋਵਾਹ, ਲੋਕ ਤੁਹਾਡੇ ਸਾਰੇ ਹੁਕਮਾਂ ਉੱਤੇ ਭਰੋਸਾ ਕਰ ਸੱਕਦੇ ਹਨ।
    ਉਹ ਲੋਕ ਮੈਨੂੰ ਦੰਡ ਦੇਣ ਵਿੱਚ ਗਲਤ ਹਨ
    ਮੇਰੀ ਮਦਦ ਕਰੋ।
87 ਉਨ੍ਹਾਂ ਲੋਕਾਂ ਨੇ ਮੈਨੂੰ ਤਬਾਹ ਹੀ ਕਰ ਦਿੱਤਾ ਸੀ।
    ਪਰ ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਤੋਂ ਨਹੀਂ ਰੁਕਿਆ।
88 ਯਹੋਵਾਹ, ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਉ ਅਤੇ ਮੈਨੂੰ ਜਿਉਣ ਦਿਉ।
    ਮੈਂ ਉਹੀ ਕਰਾਂਗਾ ਜੋ ਤੁਸੀਂ ਆਖੋਂਗੇ।

ਹਿਜ਼ਕੀਏਲ 2:8-3:11

“ਆਦਮੀ ਦੇ ਪੁੱਤਰ ਤੂੰ ਉਨ੍ਹਾਂ ਗੱਲਾਂ ਨੂੰ ਧਿਆਨ ਨਾਲ ਜ਼ਰੂਰ ਸੁਣ ਜੋ ਮੈਂ ਤੈਨੂੰ ਆਖਦਾ ਹਾਂ। ਉਨ੍ਹਾਂ ਵਿਦਰੋਹੀ ਬੰਦਿਆਂ ਵਾਂਗ ਮੇਰੇ ਵਿਰੁੱਧ ਨਾ ਹੋ ਜਾਵੀਂ। ਆਪਣਾ ਮੂੰਹ ਖੋਲ੍ਹ ਅਤੇ (ਉਨ੍ਹਾਂ ਸ਼ਬਦਾਂ ਨੂੰ ਪ੍ਰਵਾਨ ਕਰ ਜੋ ਮੈਂ ਤੈਨੂੰ ਦਿੰਦਾ ਹਾਂ ਅਤੇ ਫ਼ੇਰ ਉਹੀ ਸ਼ਬਦ ਉਨ੍ਹਾਂ ਲੋਕਾਂ ਨੂੰ ਸੁਣਾਈ) ਇਨ੍ਹਾਂ ਸ਼ਬਦਾਂ ਨੂੰ ਖਾ ਲੈ।”

ਫ਼ੇਰ ਮੈਂ (ਹਿਜ਼ਕੀਏਲ) ਆਪਣੇ ਵੱਲ ਵੱਧਦਾ ਹੋਇਆ ਇੱਕ ਬਾਜੂ ਦੇਖਿਆ। ਇਸਨੇ ਇੱਕ ਪੱਤਰੀ ਫ਼ੜੀ ਹੋਈ ਸੀ ਜਿਸ ਉੱਤੇ ਸ਼ਬਦ ਲਿਖੇ ਹੋਏ ਸਨ। 10 ਮੈਂ ਸੂਚੀ ਪੱਤਰ ਨੂੰ ਖੋਲ੍ਹਿਆ ਅਤੇ ਉੱਥੇ ਅੱਗੇ ਅਤੇ ਪਿੱਛੇ ਸ਼ਬਦ ਲਿਖੇ ਹੋਏ ਸਨ। ਓੱਥੇ ਹਰ ਤਰ੍ਹਾਂ ਦੇ ਸੋਗੀ ਗੀਤ, ਸੋਗੀ ਕਹਾਣੀਆਂ ਅਤੇ ਚੇਤਾਵਨੀਆਂ ਸਨ।

ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਜੋ ਤੂੰ ਦੇਖਦਾ ਹੈਂ ਉਸ ਨੂੰ ਖਾ ਜਾ। ਇਸ ਪੱਤਰੀ ਨੂੰ ਖਾ ਜਾ, ਅਤੇ ਫ਼ੇਰ ਜਾਕੇ ਇਹ ਗੱਲਾਂ ਇਸਰਾਏਲ ਦੇ ਪਰਿਵਾਰ ਨੂੰ ਦੱਸ।”

ਇਸ ਲਈ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਪੱਤਰੀ ਨੂੰ ਆਪਣੇ ਮੂੰਹ ਵਿੱਚ ਰੱਖ ਲਿਆ। ਫ਼ੇਰ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਮੈਂ ਤੈਨੂੰ ਇਹ ਪੱਤਰੀ ਦੇ ਰਿਹਾ ਹਾਂ। ਇਸ ਨੂੰ ਨਿਗਲ ਲੈ! ਇਸ ਪੱਤਰੀ ਨੂੰ ਆਪਣੇ ਸ਼ਰੀਰ ਵਿੱਚ ਭਰ ਜਾਣ ਦੇ।”

ਇਸ ਲਈ ਮੈਂ ਪੱਤਰੀ ਖਾ ਲਈ। ਇਹ ਮੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਲਗੀ ਸੀ।

ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਿਵਾਰ ਵੱਲ ਜਾ। ਉਨ੍ਹਾਂ ਨੂੰ ਮੇਰੇ ਸ਼ਬਦ ਸੁਣਾ। ਮੈਂ ਤੈਨੂੰ ਕਿਸੇ ਵਿਦੇਸ਼ੀਆਂ ਕੋਲ ਨਹੀਂ ਭੇਜ ਰਿਹਾ ਜਿਹੜੇ ਤੈਨੂੰ ਸਮਝ ਨਹੀਂ ਸੱਕਦੇ। ਤੈਨੂੰ ਕਿਸੇ ਹੋਰ ਭਾਸ਼ਾ ਨੂੰ ਸਿੱਖਣ ਦੀ ਲੋੜ ਨਹੀਂ! ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵੱਲ ਭੇਜ ਰਿਹਾ ਹਾਂ! ਮੈਂ ਤੈਨੂੰ ਉਨ੍ਹਾਂ ਭਿੰਨ-ਭਿੰਨ ਦੇਸਾਂ ਵੱਲ ਨਹੀਂ ਭੇਜ ਰਿਹਾ ਜਿੱਥੇ ਲੋਕ ਅਜਿਹੀ ਭਾਸ਼ਾ ਬੋਲਦੇ ਨੇ ਜਿਸ ਨੂੰ ਤੂੰ ਸਮਝ ਨਹੀਂ ਸੱਕਦਾ। ਜੇ ਤੂੰ ਉਨ੍ਹਾਂ ਲੋਕਾਂ ਕੋਲ ਜਾ ਕੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਹ ਤੇਰੀ ਆਖੀ ਹੋਈ ਗੱਲ ਨੂੰ ਨਹੀਂ ਸੁਣਨਗੇ। ਨਹੀਂ! ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵੱਲ ਭੇਜ ਰਿਹਾ ਹਾਂ। ਸਿਰਫ਼, ਉਨ੍ਹਾਂ ਲੋਕਾਂ ਦੇ ਦਿਲ ਹੀ ਸਖਤ ਹਨ-ਉਹ ਬਹੁਤ ਜ਼ਿੱਦੀ ਨੇ। ਅਤੇ ਇਸਰਾਏਲ ਦੇ ਲੋਕ ਤੈਨੂੰ ਸੁਣਨ ਤੋਂ ਇਨਕਾਰ ਕਰਨਗੇ। ਉਹ ਮੈਨੂੰ ਸੁਣਨਾ ਨਹੀਂ ਚਾਹੁੰਦੇ? ਪਰ ਮੈਂ ਤੈਨੂੰ ਉਨ੍ਹਾਂ ਜਿੰਨਾ ਹੀ ਜ਼ਿੱਦੀ ਬਣਾ ਦਿਆਂਗਾ। ਤੇਰਾ ਸਿਰ ਵੀ ਉਨ੍ਹਾਂ ਵਰਗਾ ਹੀ ਪੱਕਾ ਹੋਵੇਗਾ! ਹੀਰਾ ਪੱਥਰ ਨਾਲੋਂ ਸਖਤ ਹੁੰਦਾ ਹੈ। ਇਸੇ ਤਰ੍ਹਾਂ ਤੇਰਾ ਸਿਰ ਉਨ੍ਹਾਂ ਦੇ ਸਿਰ ਨਾਲੋਂ ਪਕੇਰਾ ਹੋਵੇਗਾ! ਤੂੰ ਹੋਰ ਵੱਧੇਰੇ ਜ਼ਿੱਦੀ ਹੋਵੇਂਗਾ, ਇਸ ਲਈ ਤੂੰ ਉਨ੍ਹਾਂ ਲੋਕਾਂ ਤੋਂ ਭੈਭੀਤ ਨਹੀਂ ਹੋਵੇਂਗਾ। ਤੂੰ ਉਨ੍ਹਾਂ ਲੋਕਾਂ ਤੋਂ ਭੈਭੀਤ ਨਹੀਂ ਹੋਵੇਂਗਾ ਜਿਹੜੇ ਹਮੇਸ਼ਾ ਮੇਰੇ ਖਿਲਾਫ਼ ਹੋ ਜਾਂਦੇ ਨੇ।”

10 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਤੈਨੂੰ ਉਨ੍ਹਾਂ ਸਾਰੇ ਸ਼ਬਦਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਜੋ ਮੈਂ ਤੈਨੂੰ ਆਖਦਾ ਹਾਂ। ਅਤੇ ਤੈਨੂੰ ਉਨ੍ਹਾਂ ਸ਼ਬਦਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। 11 ਫ਼ੇਰ ਆਪਣੇ ਉਨ੍ਹਾਂ ਸਾਰੇ ਲੋਕਾਂ ਕੋਲ ਜਾ ਜਿਨ੍ਹਾਂ ਨੂੰ ਦੇਸ ਨਿਕਾਲਾ ਮਿਲਿਆ ਹੋਇਆ ਹੈ। ਉਨ੍ਹਾਂ ਕੋਲ ਜਾ ਤੇ ਆਖ, ‘ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ।’ ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਤੈਨੂੰ ਇਹ ਗੱਲਾਂ ਜ਼ਰੂਰ ਆਖਣੀਆਂ ਚਾਹੀਦੀਆਂ ਹਨ।”

2 ਕੁਰਿੰਥੀਆਂ ਨੂੰ 11:16-33

ਪੌਲੁਸ ਆਪਣੇ ਦੁੱਖਾਂ ਬਾਰੇ ਦੱਸਦਾ ਹੈ

16 ਮੈਂ ਤੁਹਾਨੂੰ ਫ਼ੇਰ ਆਖਦਾ ਹਾਂ; ਕੋਈ ਵਿਅਕਤੀ ਵੀ ਇਹ ਨਾ ਸੋਚੇ ਕਿ ਮੈਂ ਮੂਰਖ ਹਾਂ। ਪਰ ਜੇ ਤੁਸੀਂ ਸੋਚਦੇ ਹੋ ਕਿ ਮੈਂ ਮੂਰਖ ਹਾਂ ਤਾਂ ਤੁਸੀਂ ਮੈਨੂੰ ਇੱਕ ਮੂਰਖ ਵਾਂਗ ਹੀ ਪ੍ਰਵਾਨ ਕਰੋ। ਫ਼ੇਰ ਮੈਂ ਵੀ ਥੋੜੀ ਜਿਹੀ ਸ਼ੇਖੀ ਮਾਰ ਸੱਕਾਂਗਾ। 17 ਮੈਂ ਇਸ ਲਈ ਸ਼ੇਖੀ ਮਾਰਦਾ ਹਾਂ ਕਿਉਂ ਜੋ ਮੈਂ ਆਪਣੇ ਬਾਰੇ ਭਰੋਸੇਮੰਦ ਹਾਂ। ਪਰ ਮੈਂ ਉਵੇਂ ਨਹੀਂ ਬੋਲ ਰਿਹਾ ਜਿਵੇਂ ਪ੍ਰਭੂ ਬੋਲ ਸੱਕਦਾ ਹੈ। ਮੈਂ ਇੱਕ ਮੂਰਖ ਵਾਂਗ ਸ਼ੇਖੀ ਮਾਰਦਾ ਹਾਂ। 18 ਬਹੁਤ ਸਾਰੇ ਲੋਕ ਦੁਨੀਆਂ ਵਿੱਚ ਆਪਣੇ ਜੀਵਨ ਬਾਰੇ ਸ਼ੇਖੀ ਮਾਰਦੇ ਹਨ। ਇਸ ਲਈ ਮੈਂ ਵੀ ਸ਼ੇਖੀ ਮਾਰਾਂਗਾ। 19 ਤੁਸੀਂ ਸੂਝਵਾਨ ਹੋ, ਇਸ ਲਈ ਤੁਸੀਂ ਖੁਸ਼ੀ ਨਾਲ ਮੂਰੱਖਾਂ ਬਾਰੇ ਤਹਮਾਲ ਤੋਂ ਕੰਮ ਲਵੋਂਗੇ। 20 ਮੈਂ ਜਾਣਦਾ ਹਾਂ ਕਿ ਤੁਸੀਂ ਤਹਮਾਲ ਤੋਂ ਕੰਮ ਲਵੋਂਗੇ ਕਿਉਂਕਿ ਤੁਸੀਂ ਉਸ ਵਿਅਕਤੀ ਨਾਲ ਵੀ ਨਿਮ੍ਰ ਹੋ ਜਿਹੜਾ ਤੁਹਾਥੋਂ ਗਲਤ ਗੱਲਾਂ ਕਰਾਉਂਦਾ ਹੈ ਅਤੇ ਤੁਹਾਨੂੰ ਵਰਤਦਾ ਹੈ। ਤੁਸੀਂ ਉਨ੍ਹਾਂ ਲੋਕਾਂ ਨਾਲ ਤਹਮਾਲ ਤੋਂ ਕੰਮ ਲੈਂਦੇ ਹੋ ਜਿਹੜੇ ਤੁਹਾਡੇ ਨਾਲ ਛਲ ਕਰਦੇ ਹਨ, ਜਾਂ ਜਿਹੜੇ ਸੋਚਦੇ ਹਨ ਕਿ ਉਹ ਤੁਹਾਡੇ ਨਾਲੋਂ ਬੇਹਤਰ ਹਨ, ਜਾਂ ਤੁਹਾਨੂੰ ਥੱਪੜ ਮਾਰਦੇ ਹਨ। 21 ਮੇਰੇ ਲਈ ਇਹ ਆਖਣਾ ਸ਼ਰਮਨਾਕ ਹੈ, ਪਰ ਅਸੀਂ ਤੁਹਾਡੇ ਨਾਲ ਅਜਿਹੀਆਂ ਗੱਲਾਂ ਕਰਨ ਲਈ ਬਹੁਤ “ਕਮਜ਼ੋਰ” ਸਾਂ।

ਪਰ ਜੇ ਕੋਈ ਸ਼ੇਖੀ ਮਾਰਨ ਦੀ ਦਲੇਰੀ ਕਰਦਾ ਹੈ, ਤਾਂ ਮੈਂ ਵੀ ਦਲੇਰ ਬਣਾਂਗਾ ਅਤੇ ਸ਼ੇਖੀ ਮਾਰਾਂਗਾ। ਮੈਂ ਇੱਕ ਮੂਰਖ ਵਾਂਗ ਗੱਲ ਕਰ ਰਿਹਾ ਹਾਂ। 22 ਕੀ ਉਹ ਲੋਕੀ ਇਬਰਾਨੀ ਹਨ? ਕੀ ਉਹ ਇਸਰਾਏਲੀ ਹਨ? ਮੈਂ ਵੀ ਇਸਰਾਏਲੀ ਹਾਂ, ਕੀ ਉਹ ਅਬਰਾਹਾਮ ਦੇ ਪਰਿਵਾਰ ਵਿੱਚੋਂ ਹਨ? ਮੈਂ ਵੀ ਹਾਂ। 23 ਕੀ ਉਹ ਲੋਕ ਮਸੀਹ ਦੀ ਸੇਵਾ ਕਰ ਰਹੇ ਹਨ? ਮੈਂ ਉਨ੍ਹਾਂ ਨਾਲੋਂ ਵੱਧਕੇ ਉਸਦੀ ਸੇਵਾ ਕਰ ਰਿਹਾ ਹਾਂ। (ਮੈਂ ਝੱਲਾ ਹਾਂ ਜੋ ਇਸ ਤਰ੍ਹਾਂ ਗੱਲਾਂ ਕਰ ਰਿਹਾ ਹਾਂ।) ਮੈਂ ਉਨ੍ਹਾਂ ਲੋਕਾਂ ਨਾਲੋਂ ਵੱਧੇਰੇ ਕਾਰਜ ਕੀਤਾ ਹੈ। ਬਹੁਤ ਵਾਰੀ ਮੈਂ ਕੈਦ ਵਿੱਚ ਸਾਂ। ਮੈਂ ਵੀ ਵੱਧੇਰੇ ਕੁੱਟਾਂ ਝੱਲੀਆਂ ਹਨ। ਬਹੁਤ ਵਾਰੀ ਮੈਂ ਮੌਤ ਦੇ ਬਹੁਤ ਨੇੜੇ ਸਾਂ।

24 ਯਹੂਦੀਆਂ ਨੇ ਮੈਨੂੰ ਪੰਜ ਵਾਰੀ 39 ਕੋੜਿਆਂ ਦੀ ਸਜ਼ਾ ਦਿੱਤੀ ਸੀ। 25 ਤਿੰਨ ਵੱਖ-ਵੱਖ ਸਮਿਆਂ ਤੇ ਮੈਨੂੰ ਸਲਾਖਾਂ ਨਾਲ ਕੁੱਟਿਆ ਗਿਆ ਸੀ। ਇੱਕ ਵਾਰੀ ਤਾਂ ਮੈਨੂੰ ਪੱਥਰਾਂ ਨਾਲ ਮਾਰ ਹੀ ਦਿੱਤਾ ਗਿਆ ਸੀ। ਤਿੰਨ ਵਾਰੀ ਮੈਂ ਉਨ੍ਹਾਂ ਜਹਾਜ਼ਾਂ ਵਿੱਚ ਸਾਂ ਜਿਹੜੇ ਤਬਾਹ ਹੋ ਗਏ, ਅਤੇ ਇਨ੍ਹਾਂ ਵਿੱਚੋਂ ਇੱਕ ਮੌਕੇ ਤੇ ਮੈਂ ਇੱਕ ਰਾਤ ਅਤੇ ਇੱਕ ਦਿਨ ਸਮੁੰਦਰ ਵਿੱਚ ਗੁਜਾਰੇ ਹਨ। 26 ਮੈਂ ਬਹੁਤ ਸਾਰੀਆਂ ਛੋਟੀਆਂ ਯਾਤਰਾਵਾਂ ਆਪਣੇ ਜਿੰਮੇ ਲਈਆਂ ਹਨ। ਮੈਂ ਦਰਿਆਵਾਂ, ਡਾਕੂਆਂ, ਆਪਣੇ ਸਹਿਯੋਗੀਆਂ ਅਤੇ ਗੈਰ ਯਹੂਦੀਆਂ ਵੱਲੋਂ ਖਤਰੇ ਦਾ ਸਾਹਮਣਾ ਕਰ ਰਿਹਾ ਸੀ। ਮੈਂ ਸ਼ਹਿਰਾਂ ਵਿੱਚ ਖਤਰਾ ਝੱਲਿਆ ਅਤੇ ਉਨ੍ਹਾਂ ਥਾਵਾਂ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ ਅਤੇ ਸਮੁੰਦਰ ਉੱਤੇ ਵੀ। ਅਤੇ ਮੈਂ ਉਨ੍ਹਾਂ ਲੋਕਾਂ ਦੇ ਸੰਗ ਵਿੱਚ ਵੀ ਖਤਰੇ ਵਿੱਚ ਪਿਆ ਹਾਂ ਜਿਹੜੇ ਆਖਦੇ ਹਨ ਕਿ ਉਹ ਭਰਾ ਹਨ ਪਰ ਉਹ ਸੱਚ ਮੁੱਚ ਭਰਾ ਨਹੀਂ ਹਨ।

27 ਮੈਂ ਸਖਤ ਅਤੇ ਥਕਾ ਦੇਣ ਵਾਲਾ ਕਾਰਜ ਵੀ ਕੀਤਾ ਹੈ। ਮੈਂ ਬਹੁਤ ਵਾਰ ਬਿਨ ਨੀਂਦੋਂ ਗਿਆ। ਮੈਂ ਭੁੱਖ ਅਤੇ ਪਿਆਸ ਮਹਿਸੂਸ ਕੀਤੀ। ਬਹੁਤ ਵਾਰੀ ਮੇਰੇ ਕੋਲ ਖਾਣ ਲਈ ਭੋਜਨ ਨਹੀਂ ਸੀ। ਮੈਂ ਕੱਪੜਿਆਂ ਤੋਂ ਬਿਨਾ ਸਰਦੀ ਸਹਾਰੀ ਹੈ। 28 ਅਤੇ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਵੀ ਹਨ। ਇਨ੍ਹਾਂ ਵਿੱਚੋਂ ਇੱਕ ਹੈ ਮੇਰੀ ਸਮੂਹ ਕਲੀਸਿਯਾਵਾਂ ਦੀ ਦੇਖ ਭਾਲ। ਇਨ੍ਹਾਂ ਬਾਰੇ ਮੈਂ ਹਰ ਰੋਜ਼ ਫ਼ਿਕਰਮੰਦ ਰਹਿੰਦਾ ਹਾਂ। 29 ਜਦੋਂ ਕੋਈ ਦੂਸਰਾ ਕਮਜ਼ੋਰ ਹੁੰਦਾ ਹੈ ਤਾਂ ਮੈਂ ਵੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦਾ ਹਾਂ ਜਦੋਂ ਕਿਸੇ ਵਿਅਕਤੀ ਨੂੰ ਪਾਪ ਲਈ ਪਰਤਾਇਆ ਜਾਂਦਾ ਹੈ, ਮੈਂ ਵੀ ਪਰੇਸ਼ਾਨ ਹੋ ਜਾਂਦਾ ਹਾਂ।

30 ਜੇ ਮੈਂ ਸ਼ੇਖੀ ਮਾਰਨਾ ਹੀ ਚਾਹੁੰਦਾ ਹਾਂ, ਤਾਂ ਮੈਂ ਉਨ੍ਹਾਂ ਗੱਲਾਂ ਵਿੱਚ ਸ਼ੇਖੀ ਮਾਰਾਂਗਾ ਜਿਹੜੀਆਂ ਮੇਰੀ ਕਮਜ਼ੋਰੀ ਨੂੰ ਦਰਸ਼ਾਉਂਦੀਆਂ ਹਨ। 31 ਪਰਮੇਸ਼ੁਰ ਜਾਣਦਾ ਹੈ ਕਿ ਮੈਂ ਝੂਠ ਨਹੀਂ ਆਖ ਰਿਹਾ। ਉਹ ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ੁਰ ਹੈ, ਅਤੇ ਉਸਦੀ ਸਦਾ ਉਸਤਤਿ ਹੋਣੀ ਚਾਹੀਦੀ ਹੈ। 32 ਜਦੋਂ ਮੈਂ ਦੰਮਿਸਕ ਵਿੱਚ ਸਾਂ ਤਾਂ ਰਾਜਾ ਅਰਿਤਾਸ ਦੇ ਗਵਰਨਰ ਨੇ ਮੈਨੂੰ ਗਿਰਫ਼ਤਾਰ ਕਰਨਾ ਚਾਹਿਆ। ਇਸ ਲਈ ਉਸ ਨੇ ਸਾਰੇ ਸ਼ਹਿਰ ਵਿੱਚ ਗਾਰਦ ਬਿਠਾ ਦਿੱਤੀ। 33 ਪਰ ਕੁਝ ਮਿੱਤਰਾਂ ਨੇ ਮੈਨੂੰ ਇੱਕ ਟੋਕਰੀ ਵਿੱਚ ਪਾ ਦਿੱਤਾ। ਫ਼ੇਰ ਉਨ੍ਹਾਂ ਨੇ ਉਸ ਟੋਕਰੀ ਨੂੰ ਕੰਧ ਵਿੱਚਾਲੇ ਖਿੜਕੀ ਰਾਹੀਂ ਲੰਘਾ ਕੇ ਮੈਨੂੰ ਹੇਠਾਂ ਉਤਾਰ ਦਿੱਤਾ। ਇਸ ਲਈ ਮੈਂ ਰਾਜਪਾਲ ਦੇ ਹੱਥੋਂ ਬਚ ਗਿਆ ਸਾਂ।

Punjabi Bible: Easy-to-Read Version (ERV-PA)

2010 by World Bible Translation Center