Revised Common Lectionary (Complementary)
ਮੰਦਰ ਜਾਣ ਵੇਲੇ ਦਾ ਇੱਕ ਗੀਤ।
123 ਹੇ ਪਰਮੇਸ਼ੁਰ, ਮੈਂ ਉੱਪਰ ਤੱਕਦਾ ਹਾਂ ਅਤੇ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਹਾਂ।
ਤੁਸੀਂ ਸਵਰਗ ਵਿੱਚ ਵੱਡੇ ਰਾਜੇ ਵਾਂਗ ਬੈਠੋ।
2 ਗੁਲਾਮ ਆਪਣੀਆਂ ਲੋੜਾਂ ਲਈ ਆਪਣੇ ਮਾਲਕ ਉੱਤੇ ਨਿਰਭਰ ਕਰਦੇ ਹਨ।
ਇਸੇ ਤਰ੍ਹਾਂ, ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਾਂ,
ਅਸੀਂ ਪਰਮੇਸ਼ੁਰ ਦਾ ਸਾਡੇ ਉੱਤੇ
ਮਿਹਰ ਕਰਨ ਲਈ ਇੰਤਜ਼ਾਰ ਕਰਦੇ ਹਾਂ।
3 ਯਹੋਵਾਹ, ਸਾਡੇ ਉੱਪਰ ਮਿਹਰ ਕਰੋ;
ਕਿਉਂਕਿ ਅਸੀਂ ਬਹੁਤ ਚਿਰ ਤੱਕ ਬੇਇੱਜ਼ਤ ਹੋਏ ਹਾਂ।
4 ਅਸੀਂ ਉਨ੍ਹਾਂ ਸੁਸਤ ਗੁਮਾਨੀ ਲੋਕਾਂ ਵੱਲੋਂ ਬਹੁਤ ਬੇਇੱਜ਼ਤੀਆ
ਅਤੇ ਤੁਹਮਤਾਂ ਸਹਾਰੀਆਂ ਹਨ।
27 “ਯਿਰਮਿਯਾਹ, ਤੂੰ ਇਹ ਗੱਲਾਂ ਯਹੂਦਾਹ ਦੇ ਲੋਕਾਂ ਨੂੰ ਦੱਸੇਁਗਾ। ਪਰ ਉਹ ਤੇਰੀ ਗੱਲ ਨਹੀਂ ਸੁਣਨ ਲੱਗੇ। ਤੂੰ ਉਨ੍ਹਾਂ ਨੂੰ ਬੁਲਾਵੇਂਗਾ ਪਰ ਉਹ ਤੈਨੂੰ ਜਵਾਬ ਨਹੀਂ ਦੇਣਗੇ। 28 ਇਸ ਲਈ ਤੈਨੂੰ ਇਹ ਗੱਲਾਂ ਉਨ੍ਹਾਂ ਨੂੰ ਜ਼ਰੂਰ ਦੱਸਣੀਆਂ ਚਾਹੀਦੀਆਂ ਹਨ: ਇਹੀ ਉਹ ਕੌਮ ਹੈ ਜਿਸਨੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਬਿਵਸਬਾ ਨੂੰ ਨਹੀਂ ਸੁਣਿਆ। ਇਹ ਲੋਕ ਸੱਚੀ ਬਿਵਸਬਾ ਨੂੰ ਜਾਣਦੇ ਹੀ ਨਹੀਂ।
ਕਤਲ ਦੀ ਵਾਦੀ
29 “ਯਿਰਮਿਯਾਹ, ਆਪਣੇ ਵਾਲਾਂ ਨੂੰ ਕੱਟ ਕੇ ਪਰ੍ਹਾਂ ਸੁੱਟ ਦੇਹ। ਬੰਜਰ ਪਹਾੜੀ ਦੀ ਚੋਟੀ ਉੱਤੇ ਜਾਹ ਅਤੇ ਵਿਰਲਾਪ ਕਰ, ਕਿਉਂ ਕਿ ਯਹੋਵਾਹ ਨੇ ਇਸ ਪੀੜੀ ਦੇ ਲੋਕਾਂ ਨੂੰ ਨਾਮਂਜ਼ੂਰ ਕਰ ਦਿੱਤਾ ਹੈ ਅਤੇ ਉਨ੍ਹਾਂ ਵੱਲ ਆਪਣੀ ਪਿੱਠ ਭੁਆ ਲਈ ਹੈ। ਉਹ ਆਪਣੇ ਗੁੱਸੇ ਵਿੱਚ ਉਨ੍ਹਾਂ ਨੂੰ ਸਜ਼ਾ ਦੇਵੇਗਾ। 30 ਅਜਿਹਾ ਹੀ ਕਰ ਕਿਉਂ ਕਿ ਮੈਂ ਯਹੂਦਾਹ ਦੇ ਲੋਕਾਂ ਨੂੰ ਇਹ ਮੰਦੇ ਕੰਮ ਕਰਦਿਆਂ ਦੇਖ ਲਿਆ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ. “ਉਨ੍ਹਾਂ ਨੇ ਆਪਣੇ ਬੁੱਤ ਸਥਾਪਿਤ ਕਰ ਲੇ ਹਨ! ਅਤੇ ਮੈਂ ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹਾਂ। ਉਨ੍ਹਾਂ ਨੇ ਮੇਰੇ ਨਾਮ ਨਾਲ ਸੱਦੇ ਜਾਂਦੇ ਮੰਦਰ ਵਿੱਚ ਬੁੱਤ ਸਥਾਪਿਤ ਕਰ ਲੇ ਹਨ। ਉਨ੍ਹਾਂ ਨੇ ਮੇਰੇ ਘਰ ਨੂੰ ‘ਨਾਪਾਕ’ ਕਰ ਦਿੱਤਾ ਹੈ! 31 ਯਹੂਦਾਹ ਦੇ ਲੋਕਾਂ ਨੇ ਬਨ-ਹਿੰਨੋਮ ਦੀ ਵਾਦੀ ਅੰਦਰ ਤੋਂਫਬ ਦੀਆਂ ਉੱਚੀਆਂ ਥਾਵਾਂ ਉਸਾਰ ਲਈਆਂ ਹਨ। ਉਨ੍ਹਾਂ ਥਾਵਾਂ ਉੱਤੇ ਲੋਕਾਂ ਨੇ ਆਪਣੇ ਹੀ ਧੀਆਂ ਪੁੱਤਰਾਂ ਨੂੰ ਕਤਲ ਕਰ ਦਿੱਤਾ ਹੈ-ਉਨ੍ਹਾਂ ਨੇ ਉਨ੍ਹਾਂ ਨੂੰ ਬਲੀਆਂ ਵਜੋਂ ਚੜ੍ਹਾ ਦਿੱਤਾ ਹੈ। ਇਹ ਉਹ ਗੱਲ ਹੈ ਜਿਸਦਾ ਮੈਂ ਕਦੇ ਆਦੇਸ਼ ਨਹੀਂ ਦਿੱਤਾ ਸੀ। ਇਹੋ ਜਿਹੀ ਗੱਲ ਤਾਂ ਮੇਰੇ ਮਨ ਵਿੱਚ ਵੀ ਕਦੇ ਨਹੀਂ ਸੀ ਆਈ! 32 ਇਸ ਲਈ ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹਾਂ। ਉਹ ਦਿਨ ਆ ਰਹੇ ਹਨ,” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਜਦੋਂ ਲੋਕ ਇਸ ਥਾਂ ਨੂੰ ਫ਼ੇਰ ਕਦੇ ਵੀ ਤੋਂਫਬ ਜਾਂ ਬਨ-ਹਿੰਨੋਮ ਦੀ ਵਾਦੀ ਨਹੀਂ ਸਦ੍ਦਣਗੇ। ਨਹੀਂ, ਉਹ ਇਸ ਨੂੰ ਕਤਲ ਦੀ ਵਾਦੀ ਸਦ੍ਦਣਗੇ। ਉਹ ਇਸ ਨੂੰ ਅਜਿਹਾ ਨਾਮ ਇਸ ਲਈ ਦੇਣਗੇ ਕਿਉਂ ਕਿ ਉਹ ਤੋਂਫਬ ਵਿੱਚ ਉਦੋਂ ਤੱਕ ਮੁਰਦਿਆਂ ਨੂੰ ਦਫ਼ਨ ਕਰਦੇ ਰਹਿਣਗੇ ਜਦੋਂ ਹੋਰ ਕਿਸੇ ਨੂੰ ਦਫ਼ਨ ਕਰਨ ਦੀ ਥਾਂ ਹੀ ਨਹੀਂ ਬਚੇਗੀ। 33 ਫ਼ੇਰ ਮੁਰਦਿਆਂ ਦੀਆਂ ਲਾਸ਼ਾਂ ਧਰਤੀ ਉੱਤੇ ਪਈਆਂ ਰਹਿਣਗੀਆਂ ਅਤੇ ਅਕਾਸ਼ ਦੇ ਪੰਛੀਆਂ ਦਾ ਭੋਜਨ ਬਣ ਜਾਣਗੀਆਂ। ਜੰਗਲੀ ਜਾਨਵਰ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਖਾਣਗੇ। ਪੰਛੀਆਂ ਅਤੇ ਜਾਨਵਰਾਂ ਨੂੰ ਡਰਾਉਣ ਵਾਸਤੇ ਉੱਥੇ ਕੋਈ ਵੀ ਜਿਉਂਦਾ ਨਹੀਂ ਬਚੇਗਾ। 34 ਯਹੂਦਾਹ ਦੇ ਕਸਬਿਆਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਅੰਦਰ ਮੈਂ ਖੁਸ਼ੀ ਅਤੇ ਪ੍ਰਸੰਨਤਾ ਦੀਆਂ ਕਿਲਕਾਰੀਆਂ ਦਾ ਅੰਤ ਕਰ ਦਿਆਂਗਾ। ਯਹੂਦਾਹ ਜਾਂ ਯਰੂਸ਼ਲਮ ਅੰਦਰ ਫ਼ੇਰ ਕਦੇ ਵੀ ਲਾੜੇ ਲਾੜੀਆਂ ਦੀਆਂ ਆਵਾਜ਼ਾਂ ਨਹੀਂ ਸੁਣੀਆਂ ਜਾਣਗੀਆਂ। ਸਾਰੀ ਜ਼ਮੀਨ ਸਖਣਾ ਮਾਰੂਬਲ ਬਣ ਜਾਵੇਗੀ।”
ਯਿਸੂ ਦਾ ਅਨੁਸਰਣ(A)
18 ਜਦੋਂ ਯਿਸੂ ਨੇ ਆਪਣੇ ਆਲੇ-ਦੁਆਲੇ ਭੀੜ ਵੇਖੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਝੀਲ ਦੇ ਪਰਲੇ ਪਾਰ ਜਾਣ ਲਈ ਕਿਹਾ। 19 ਫ਼ੇਰ ਇੱਕ ਨੇਮ ਦੇ ਉਪਦੇਸ਼ਕ ਨੇ ਯਿਸੂ ਨੂੰ ਕੋਲ ਆਕੇ ਕਿਹਾ, “ਗੁਰੂ ਜੀ ਜਿੱਥੇ ਕਿਤੇ ਵੀ ਤੂੰ ਜਾਵੇਂ ਮੈਂ ਤੇਰੇ ਪਿੱਛੇ ਚੱਲਾਂਗਾ।”
20 ਤਾਂ ਯਿਸੂ ਨੇ ਉਸ ਨੂੰ ਆਖਿਆ, “ਲੂੰਬੜੀਆਂ ਦੇ ਘੁਰਨੇ ਹਨ ਅਤੇ ਪੰਛੀਆਂ ਲਈ ਆਲ੍ਹਣੇ ਹਨ ਪਰ ਮਨੁੱਖ ਦੇ ਪੁੱਤਰ ਨੂੰ ਸਿਰ ਰੱਖ ਕੇ ਆਰਾਮ ਕਰਨ ਲਈ ਕੋਈ ਥਾਂ ਨਹੀਂ ਹੈ।”
21 ਉਸ ਦੇ ਇੱਕ ਦੂਜੇ ਚੇਲੇ ਨੇ ਉਸ ਨੂੰ ਆਖਿਆ, “ਪ੍ਰਭੂ, ਮੈਨੂੰ ਪਰਵਾਨਗੀ ਦਿਓ ਕਿ ਮੈਂ ਪਹਿਲਾਂ ਜਾਕੇ ਆਪਣੇ ਪਿਉ ਨੂੰ ਦਫ਼ਨਾਵਾਂ ਫੇਰ ਮੈਂ ਤੁਹਾਡਾ ਅਨੁਸਰਣ ਕਰਾਂਗਾ।”
22 ਪਰ ਯਿਸੂ ਨੇ ਉਸ ਨੂੰ ਕਿਹਾ, “ਤੂੰ ਮੇਰੇ ਮਗਰ ਚੱਲਿਆ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਖੁਦ ਦੱਬਣ ਦੇ।”
2010 by World Bible Translation Center