Revised Common Lectionary (Complementary)
ਪੰਜਵਾਂ ਭਾਗ
(ਜ਼ਬੂਰ 107-150)
107 ਯਹੋਵਾਹ ਦਾ ਉਸਤਤਿ ਕਰੋ ਕਿਉਂਕਿ ਉਹ ਸ਼ੁਭ ਹੈ।
ਉਸਦਾ ਪਿਆਰ ਸਦੀਵੀ ਹੈ।
2 ਹਰ ਵਿਅਕਤੀ ਨੂੰ ਜਿਸ ਨੂੰ ਯਹੋਵਾਹ ਨੇ ਬਚਾਇਆ ਹੈ ਇਹੀ ਗੱਲ ਆਖਣੀ ਚਾਹੀਦੀ ਹੈ।
ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਤੋਂ ਬਚਾਇਆ।
3 ਯਹੋਵਾਹ ਨੇ ਆਪਣੇ ਲੋਕਾਂ ਨੂੰ ਬਹੁਤ ਸਾਰੇ ਭਿੰਨ-ਭਿੰਨ ਦੇਸ਼ਾਂ ਵਿੱਚੋਂ ਇਕੱਠਿਆ ਕੀਤਾ।
ਉਹ ਉਨ੍ਹਾਂ ਨੂੰ ਪੂਰਬ, ਪੱਛਮ, ਉੱਤਰ ਅਤੇ ਦੱਖਣ ਵਿੱਚੋਂ ਲਿਆਇਆ।
23 ਕੁਝ ਲੋਕਾਂ ਨੇ ਸਮੁੰਦਰ ਵਿੱਚ ਕਿਸ਼ਤੀਆਂ ਰਾਹੀਂ ਸਫ਼ਰ ਕੀਤਾ।
ਉਨ੍ਹਾਂ ਦਾ ਕੰਮ ਉਨ੍ਹਾਂ ਨੂੰ ਮਹਾਸਾਗਰ ਤੋਂ ਪਾਰ ਲੈ ਗਿਆ।
24 ਉਨ੍ਹਾਂ ਲੋਕਾਂ ਨੇ ਵੇਖ ਲਿਆ ਕਿ ਪਰਮੇਸ਼ੁਰ ਕੀ ਕੁਝ ਕਰ ਸੱਕਦਾ ਹੈ।
ਉਨ੍ਹਾਂ ਨੇ ਉਸ ਦੇ ਚਮਤਕਾਰ ਵੇਖੇ ਜੋ ਉਸ ਨੇ ਸਮੁੰਦਰ ਉੱਤੇ ਕੀਤੇ ਸਨ।
25 ਪਰਮੇਸ਼ੁਰ ਨੇ ਆਦੇਸ਼ ਦਿੱਤਾ, ਅਤੇ ਇੱਕ ਤੇਜ਼ ਹਵਾ ਵਗਣ ਲਗੀ।
ਲਹਿਰਾਂ ਉੱਚੀਆਂ ਤੋਂ ਉੱਚੀਆਂ ਹੋ ਗਈਆਂ।
26 ਲਹਿਰਾਂ ਨੇ ਉਨ੍ਹਾਂ ਨੂੰ ਉੱਪਰ ਅਕਾਸ਼ ਵਿੱਚ ਚੁੱਕ ਦਿੱਤਾ।
ਅਤੇ ਉਨ੍ਹਾਂ ਨੂੰ ਡੂੰਘੇ ਸਮੁੰਦਰ ਵਿੱਚ ਸੁੱਟ ਦਿੱਤਾ।
ਤੂਫ਼ਾਨ ਇੰਨਾ ਖਤਰਨਾਕ ਸੀ ਕਿ ਲੋਕਾਂ ਦੇ ਹੌਁਸਲੇ ਟੁੱਟ ਗਏ।
27 ਉਹ ਸ਼ਰਾਬੀਆਂ ਵਾਂਗ ਕੰਬਕੇ ਡਿੱਗ ਰਹੇ ਸਨ।
ਉਨ੍ਹਾਂ ਦੀ ਜਹਾਜ਼ੀ ਕਲਾ ਬੇਕਾਰ ਹੋ ਗਈ ਸੀ।
28 ਉਹ ਮੁਸੀਬਤ ਵਿੱਚ ਸਨ, ਇਸ ਲਈ ਉਨ੍ਹਾਂ ਨੇ ਪਰਮੇਸ਼ੁਰ ਨੂੰ ਸਹਾਇਤਾ ਲਈ ਪੁਕਾਰ ਕੀਤੀ।
ਅਤੇ ਉਸ ਨੇ ਉਨ੍ਹਾਂ ਨੂੰ ਮੁਸੀਬਤਾਂ ਤੋਂ ਬਚਾ ਲਿਆ।
29 ਪਰਮੇਸ਼ੁਰ ਨੇ ਤੂਫ਼ਾਨ ਰੋਕ ਦਿੱਤਾ,
ਉਸ ਨੇ ਲਹਿਰਾਂ ਨੂੰ ਸ਼ਾਂਤ ਕਰ ਦਿੱਤਾ।
30 ਜਹਾਜ਼ੀ ਬਹੁਤ ਪ੍ਰਸੰਨ ਸਨ ਕਿ ਸਮੁੰਦਰ ਸ਼ਾਂਤ ਸੀ।
ਅਤੇ ਪਰਮੇਸ਼ੁਰ ਨੇ ਸੁਰੱਖਿਆ ਨਾਲ ਉਸ ਥਾਂ ਤੱਕ ਉਨ੍ਹਾਂ ਦੀ ਅਗਵਾਈ ਕੀਤੀ ਜਿੱਥੇ ਉਹ ਜਾਣਾ ਚਾਹੁੰਦੇ ਸਨ।
31 ਯਹੋਵਾਹ ਦਾ ਉਸ ਦੇ ਪਿਆਰ ਲਈ ਅਤੇ ਉਨ੍ਹਾਂ ਚਮਤਕਾਰਾਂ ਲਈ ਧੰਨਵਾਦ ਕਰੋ।
ਜਿਹੜੇ ਉਸ ਨੇ ਲੋਕਾਂ ਲਈ ਕੀਤੇ।
32 ਮਹਾ ਸਭਾ ਵਿੱਚ ਪਰਮੇਸ਼ੁਰ ਦੀ ਉਸਤਤਿ ਕਰੋ।
ਉਦੋਂ ਉਸਦੀ ਉਸਤਤਿ ਕਰੋ ਜਦੋਂ ਬਜ਼ੁਰਗ ਆਗੂ ਮਿਲ ਬੈਠਦੇ ਹਨ।
ਅੱਯੂਬ ਆਪਣੀ ਗੱਲ ਜਾਰੀ ਰੱਖਦਾ
29 ਅੱਯੂਬ ਨੇ ਆਪਣੀ ਕਹਾਣੀ ਜਾਰੀ ਰੱਖੀ ਅਤੇ ਆਖਿਆ,
2 “ਕਾਸ਼ ਮੇਰਾ ਜੀਵਨ ਹੁੰਦਾ ਜਿਵੇਂ ਇਹ ਕੁਝ ਮਹੀਨੇ ਪਹਿਲਾਂ ਸੀ।
ਉਸ ਵੇਲੇ, ਪਰਮੇਸ਼ੁਰ ਨੇ ਮੇਰਾ ਖਿਆਲ ਰੱਖਿਆ ਅਤੇ ਮੇਰੀ ਦੇਖ-ਭਾਲ ਕੀਤੀ।
3 ਉਸ ਵੇਲੇ ਪਰਮੇਸ਼ੁਰ ਦੀ ਰੌਸ਼ਨੀ ਮੇਰੇ ਉੱਤੇ ਚਮਕਦੀ ਸੀ, ਤਾਂ ਜੋ ਮੈਂ ਹਨੇਰੇ ਵਿੱਚ ਤੁਰ ਸੱਕਾਂ।
ਪਰਮੇਸ਼ੁਰ ਨੇ ਮੈਨੂੰ ਸਹੀ ਜੀਵਨ ਢੰਗ ਦਰਸਾਇਆ ਸੀ।
4 ਮੈਂ ਉਨ੍ਹਾਂ ਦਿਨਾਂ ਨੂੰ ਲੋਚਦਾ ਹਾਂ ਜਦੋਂ ਮੈਂ ਵੱਧੀਆ ਹਲਾਤਾਂ ਵਿੱਚ ਸਾਂ
ਅਤੇ ਪਰਮੇਸ਼ੁਰ ਮੇਰਾ ਨਜ਼ਦੀਕੀ ਮਿੱਤਰ ਸੀ।
ਉਨ੍ਹਾਂ ਦਿਨਾਂ ਵਿੱਚ ਪਰਮੇਸ਼ੁਰ ਦੀ ਅਸੀਸ ਮੇਰੇ ਘਰ ਉੱਤੇ ਸੀ।
5 ਮੈਂ ਉਸ ਸਮੇਂ ਨੂੰ ਲੋਚਦਾ ਹਾਂ ਜਦੋਂ ਹਾਲੇ ਸਰਬ-ਸ਼ਕਤੀਮਾਨ ਪਰਮੇਸ਼ੁਰ ਮੇਰੇ ਨਾਲ ਸੀ
ਅਤੇ ਮੇਰੇ ਬੱਚੇ ਮੇਰੇ ਆਲੇ-ਦੁਆਲੇ ਸਨ।
6 ਜ਼ਿੰਦਗੀ ਉਸ ਵੇਲੇ ਬਹੁਤ ਵੱਧੀਆ ਸੀ।
ਮੈਂ ਆਪਣੇ ਪੈਰ ਮਲਾਈ ਨਾਲ ਧੋਁਦਾ ਸੀ
ਅਤੇ ਮੇਰੇ ਕੋਲ ਵੱਧੀਆ ਤੇਲਾਂ ਦਾ ਭੰਡਾਰ ਸੀ। [a]
7 “ਉਹ ਦਿਨ ਸਨ ਜਦੋਂ ਮੈਂ ਸ਼ਹਿਰ ਦੇ ਫ਼ਾਟਕ ਵੱਲ ਜਾਂਦਾ ਸਾਂ
ਤੇ ਆਮ ਸਭਾ ਦੇ ਸਥਾਨ ਵਿੱਚ ਸ਼ਹਿਰ ਦੇ ਵੱਡੇਰਿਆਂ ਦੇ ਨਾਲ ਬੈਠਦਾ ਸਾਂ।
8 ਉੱਥੇ ਸਾਰੇ ਲੋਕ ਮੇਰੀ ਇੱਜ਼ਤ ਕਰਦੇ ਸਨ।
ਜਵਾਨ ਆਦਮੀ ਮੇਰੇ ਲਈ ਰਾਹ ਛੱਡ ਦਿੰਦੇ ਸਨ ਜਦੋਂ ਉਹ ਮੈਨੂੰ ਆਉਂਦਿਆਂ ਦੇਖਦੇ ਸਨ।
ਤੇ ਬਜ਼ੁਰਗ ਆਦਮੀ ਉੱਠ ਖਲੋਂਦੇ ਸਨ।
ਉਹ ਮੇਰੇ ਲਈ ਆਪਣੀ ਇੱਜ਼ਤ ਦਰਸਾਉਣ ਲਈ ਖਲੋ ਜਾਂਦੇ ਸਨ।
9 ਲੋਕਾਂ ਦੇ ਆਗੂ ਗੱਲਾਂ ਕਰਨੋ ਹਟ ਜਾਂਦੇ ਸਨ
ਤੇ ਹੋਰਾਂ ਲੋਕਾਂ ਨੂੰ ਚੁੱਪ ਕਰਾਉਣ ਲਈ ਆਪਣੇ ਮੂੰਹਾਂ ਉੱਤੇ ਆਪਣੇ ਹੱਥ ਰੱਖ ਲੈਂਦੇ ਸਨ।
10 ਬਹੁਤ ਮਹੱਤਵਪੂਰਣ ਆਗੂ ਵੀ ਆਪਣੀ ਆਵਾਜ਼ ਧੀਮੀ ਰੱਖਦੇ ਜਦੋਂ ਉਹ ਗੱਲ ਕਰਦੇ ਸਨ। ਹਾਂ,
ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਦੀਆਂ ਜੀਭਾਂ ਉਨ੍ਹਾਂ ਦੇ ਤਾਲੂਆਂ ਨਾਲ ਜੁੜ ਗਈਆਂ ਹੋਣ।
11 ਲੋਕੀ ਸੁਣਦੇ ਸਨ ਜੋ ਵੀ ਮੈਂ ਆਖਦਾ ਸਾਂ ਤੇ ਮੇਰੇ ਬਾਰੇ ਚੰਗੀਆਂ ਗੱਲਾਂ ਕਰਦੇ ਸਨ।
ਜੋ ਵੀ ਮੈਂ ਕਰਦਾ ਸਾਂ ਲੋਕੀਂ ਤੱਕਦੇ ਸਨ ਤੇ ਮੇਰੀ ਪ੍ਰਸ਼ਂਸਾ ਕਰਦੇ ਸਨ।
12 ਕਿਉਂਕਿ ਜਦੋਂ ਕੋਈ ਗਰੀਬ ਆਦਮੀ ਸਹਾਇਤਾ ਲਈ ਪੁਕਾਰ ਕਰਦਾ ਸੀ ਮੈਂ ਉਸ ਦੀ ਸਹਾਇਤਾ ਕੀਤੀ।
ਮੈਂ ਉਸ ਬੱਚੇ ਨੂੰ ਸਹਾਇਤਾ ਦਿੱਤੀ ਜਿਹੜਾ ਯਤੀਮ ਸੀ ਤੇ ਜਿਸਦੀ ਦੇਖ ਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ।
13 ਮਰਨ ਵਾਲਾ ਆਦਮੀ ਮੈਨੂੰ ਅਸੀਸ ਦਿੰਦਾ ਸੀ।
ਮੈਂ ਉਨ੍ਹਾਂ ਵਿਧਵਾਵਾਂ ਦੀ ਸਹਾਇਤਾ ਕੀਤੀ ਜਿਹੜੀਆਂ ਲੋੜਵਂਦ ਸਨ।
14 ਜੀਵਨ ਦਾ ਸਹੀ ਢੰਗ ਮੇਰੇ ਕੱਪੜਿਆਂ ਵਾਂਗ ਸੀ
ਅਤੇ ਨਿਰਪੱਖਤਾ ਮੇਰੇ ਚੋਲੇ ਤੇ ਪਗੜੀ ਵਾਂਗ ਸੀ।
15 ਮੈਂ ਅੰਨ੍ਹੇ ਲਈ ਅੱਖਾਂ ਸਾਂ।
ਮੈਂ ਜਿੱਥੇ ਵੀ ਉਹ ਚਾਹੁੰਦੇ ਸਨ, ਉਨ੍ਹਾਂ ਦੀ ਅਗਵਾਈ ਕੀਤੀ।
ਮੈਂ ਲਂਗੜਿਆਂ ਅਤੇ ਅਪਾਹਿਜਾਂ ਲਈ ਪੈਰ ਸਾਂ।
ਮੈਂ ਜਿੱਥੇ ਵੀ ਉਹ ਚਾਹੁੰਦੇ ਸਨ, ਉਨ੍ਹਾਂ ਨੂੰ ਚੁੱਕ ਕੇ ਲੈ ਜਾਂਦਾ ਸਾਂ।
16 ਮੈਂ ਗਰੀਬ ਲੋਕਾਂ ਲਈ ਇੱਕ ਪਿਉ ਵਰਗਾ ਸੀ।
ਮੈਂ ਉਨ੍ਹਾਂ ਲੋਕਾਂ ਦੀ ਮੁਕੱਦਮੇ ਜਿੱਤਣ ਵਿੱਚ ਸਹਾਇਤਾ ਕਰਦਾ ਸਾਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਸਾਂ।
17 ਮੈਂ ਬੁਰੇ ਲੋਕਾਂ ਨੂੰ ਉਨ੍ਹਾਂ ਦੀ ਸ਼ਕਤੀ ਦੀ ਦੁਰ ਵਰਤੋਂ ਕਰਨੋ ਰੋਕਦਾ ਸਾਂ ਤੇ
ਮੈਂ ਬੇਗੁਨਾਹ ਲੋਕਾਂ ਨੂੰ ਉਨ੍ਹਾਂ ਕੋਲੋਂ ਬਚਾਉਂਦਾ ਸਾਂ।
18 “ਮੈਂ ਹਮੇਸ਼ਾ ਸੋਚਦਾ ਸਾਂ ਕਿ ਮੈਂ ਆਪਣੇ ਦੁਆਲੇ ਆਪਣਾ ਪਰਿਵਾਰ ਦੇਖਦਿਆਂ,
ਬੁੱਢਾਪੇ ਵੱਲ ਵੱਧਦਿਆਂ ਲੰਮਾ ਜੀਵਨ ਜੀਵਾਂਗਾ।
19 ਮੈਂ ਸੋਚਦਾ ਸਾਂ ਕਿ ਮੈਂ ਸਿਹਤਮੰਦ ਅਤੇ ਨਰੋਆ ਹੋਵਾਂਗਾ ਜਿਵੇਂ ਕੋਈ ਅਜਿਹਾ ਪੌਦਾ ਹੁੰਦਾ ਹੈ ਜਿਸ ਦੀਆਂ ਜਢ਼ਾਂ ਨੂੰ ਚੋਖਾ ਪਾਣੀ ਮਿਲਦਾ ਹੈ
ਤੇ ਜਿਸ ਦੀਆਂ ਟਾਹਣੀਆਂ ਤ੍ਰੇਲ ਨਾਲ ਭਿੱਜੀਆਂ ਹੁੰਦੀਆਂ ਨੇ।
20 ਮੈਂ ਸੋਚਦਾ ਸਾਂ ਕਿ ਹਰ ਦਿਨ ਨਵੀਆਂ
ਅਤੇ ਉਤੇਜਕ ਸੰਭਾਵਾਨਾਵਾਂ ਨਾਲ [b] ਭਰਿਆ ਹੋਇਆ ਹੋਵੇਗਾ।
ਮਕਦੂਨਿਯਾ ਅਤੇ ਯੂਨਾਨ ਵਿੱਚ ਪੌਲੁਸ
20 ਜਦੋਂ ਰੌਲਾ ਖਤਮ ਹੋ ਗਿਆ ਤਾਂ ਪੌਲੁਸ ਨੇ ਯਿਸੂ ਦੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ। ਉਸ ਨੇ ਉਨ੍ਹਾਂ ਦਾ ਹੌਂਸਲਾ ਵੱਧਾਇਆ ਅਤੇ ਫ਼ਿਰ ਉਨ੍ਹਾਂ ਨੂੰ ਅਲਵਿਦਾ ਆਖੀ ਅਤੇ ਫ਼ਿਰ ਉੱਥੋਂ ਮਕਦੂਨਿਯਾ ਵੱਲ ਨੂੰ ਤੁਰ ਪਿਆ। 2 ਮਕਦੂਨਿਯਾ ਦੇ ਰਸਤੇ ਤੇ ਉਹ ਜਿਨ੍ਹਾਂ ਸਾਰੀਆਂ ਥਾਵਾਂ ਰਾਹੀਂ ਲੰਘਿਆ, ਉਸ ਨੇ ਯਿਸੂ ਦੇ ਚੇਲਿਆਂ ਨੂੰ ਤਕੜਿਆਂ ਕਰਨ ਲਈ ਬਹੁਤ ਸਾਰੀਆਂ ਗੱਲਾਂ ਆਖੀਆਂ। ਫ਼ਿਰ ਉਹ ਯੂਨਾਨ ਆ ਗਿਆ। 3 ਤਿੰਨ ਮਹੀਨੇ ਰਿਹਾ ਤੇ ਜਦੋਂ ਉਹ ਜਹਾਜ਼ ਤੇ ਚੜ੍ਹ੍ਹਕੇ ਸੁਰਿਯਾ ਵੱਲ ਜਾਣ ਨੂੰ ਤਿਆਰ ਹੋਇਆ, ਤਾਂ ਉਸ ਵਕਤ ਕੁਝ ਯਹੂਦੀ ਉਸ ਦੇ ਵਿਰੁੱਧ ਕੁਝ ਘਾੜਤ ਘੜ ਰਹੇ ਸਨ।
ਇਸ ਲਈ ਪੌਲੁਸ ਨੇ ਮਕਦੂਨਿਯਾ ਰਾਹੀਂ ਸੁਰਿਯਾ ਨੂੰ ਜਾਣ ਦਾ ਫ਼ੈਸਲਾ ਕੀਤਾ। 4 ਉੱਥੇ ਉਸ ਦੇ ਨਾਲ ਕੁਝ ਆਦਮੀ ਸਨ। ਉਹ ਸਨ, ਪੁੱਰਸ, ਬਰਿਯਾ ਦੇ ਸ਼ਹਿਰ ਤੋਂ, ਸੋਪਤਰੁਸ ਦਾ ਪੁੱਤਰ ਥੱਸਲੁਨੀਕੀਆਂ ਤੋਂ, ਅਰਿਸਤਰੱਖੁਸ ਅਤੇ ਸਿਕੁੰਦਸ, ਦਰਬੇ ਤੋਂ ਗਾਯੁਸ। ਅਸਿਯਾ ਤੋਂ ਤਿਮੋਥਿਉਸ ਅਤੇ ਦੋ ਹੋਰ ਆਦਮੀ, ਜਿਨ੍ਹਾਂ ਦੇ ਨਾਂ ਤੁਖਿਕੁਸ, ਅਤੇ ਤ੍ਰੋਫ਼ਿਮੁਸ ਸਨ। 5 ਇਹ ਆਦਮੀ ਜਲਦੀ ਹੀ ਚੱਲੇ ਗਏ ਅਤੇ ਤ੍ਰੋਆਸ ਵਿੱਚ ਉਨ੍ਹਾਂ ਨੇ ਸਾਨੂੰ ਉਡੀਕਿਆ। 6 ਅਸੀਂ ਪਤੀਰੀ ਰੋਟੀ ਦੇ ਤਿਉਹਾਰ ਤੋਂ ਬਾਅਦ, ਫ਼ਿਲਿੱਪੈ ਤੋਂ ਇੱਕ ਜਹਾਜ਼ ਉੱਤੇ ਚੜ੍ਹ੍ਹੇ, ਅਤੇ ਪੰਜਵੇਂ ਦਿਨ ਤ੍ਰੋਆਸ ਵਿੱਚ ਉਨ੍ਹਾਂ ਦੇ ਕੋਲ ਪਹੁੰਚੇ ਅਤੇ ਸੱਤ ਦਿਨ ਉੱਥੇ ਰਹੇ।
ਪੌਲੁਸ ਦੀ ਤ੍ਰੋਆਸ ਵਿੱਚ ਅਖੀਰਲੀ ਫ਼ੇਰੀ
7 ਹਫ਼ਤੇ ਦੇ ਪਹਿਲੇ ਦਿਨ, ਅਸੀਂ ਸਾਰੇ ਪ੍ਰਭੂ ਭੋਜ ਖਾਣ ਲਈ ਇਕੱਠੇ ਹੋਏ। ਇਸ ਮੌਕੇ ਤੇ ਪੌਲੁਸ ਨੇ ਲੋਕਾਂ ਨਾਲ ਗੱਲ ਕੀਤੀ। ਉਹ ਅਗਲੇ ਦਿਨ ਉੱਥੋਂ ਜਾਣ ਦੀ ਯੋਜਨਾ ਬਣਾ ਰਿਹਾ ਸੀ ਇਸ ਲਈ ਉਸ ਨੇ ਅੱਧੀ ਰਾਤ ਤੱਕ ਉਪਦੇਸ਼ ਜਾਰੀ ਰੱਖਿਆ। 8 ਅਸੀਂ ਸਾਰੇ ਪੌੜੀਆਂ ਚੜ੍ਹ੍ਹਕੇ ਉੱਪਰਲੇ ਕਮਰੇ ਵਿੱਚ ਇੱਕਤਰ ਸੀ ਅਤੇ ਉਹ ਕਮਰਾ ਬਹੁਤ ਸਾਰੇ ਦੀਵਿਆਂ ਦੀ ਰੌਸ਼ਨੀ ਨਾਲ ਜ੍ਯਮਗਾ ਰਿਹਾ ਸੀ। 9 ਯੂਤਖੁਸ ਨਾਂ ਦਾ ਇੱਕ ਜੁਆਨ ਖਿੜਕੀ ਵਿੱਚ ਬੈਠਾ ਸੀ। ਉਹ ਬਹੁਤ ਅਨੀਂਦਰਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਪੌਲੁਸ ਨੇ ਬੋਲਣਾ ਜਾਰੀ ਰੱਖਿਆ ਸੀ। ਆਖਿਰਕਾਰ, ਉਹ ਸੌਂ ਗਿਆ ਅਤੇ ਖਿੜਕੀ ਚੋਂ ਬਾਹਰ ਡਿੱਗ ਪਿਆ। ਜਦੋਂ ਲੋਕਾਂ ਨੇ ਹੇਠਾਂ ਜਾਕੇ ਉਸ ਨੂੰ ਚੁੱਕਿਆ ਤਾਂ ਉਹ ਮਰਿਆ ਪਿਆ ਸੀ।
10 ਪੌਲੁਸ ਹੇਠਾ ਗਿਆ, ਗੋਡਿਆਂ ਭਾਰ ਝੁਕਿਆ ਉਸ ਨੇ ਯੂਤਖੁਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਅਤੇ ਆਖਿਆ, “ਫ਼ਿਕਰ ਨਾ ਕਰੋ, ਇਹ ਜਿਉਂਦਾ ਹੈ।” 11 ਪੌਲੁਸ ਦੁਬਾਰਾ ਉੱਪਰਲੇ ਕਮਰੇ ਵਿੱਚ ਗਿਆ ਉਸ ਨੇ ਰੋਟੀ ਤੋੜੀ ਤੇ ਖਾ ਲਈ ਅਤੇ ਤਕਰੀਬਨ ਸਵੇਰ ਹੋਣ ਤੱਕ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ। ਫ਼ੇਰ ਉਹ ਉੱਥੋਂ ਚੱਲਾ ਗਿਆ। 12 ਲੋਕ ਯੂਤਖੁਸ ਨੂੰ ਘਰ ਲੈ ਆਏ, ਉਹ ਜਿਉਂਦਾ ਸੀ, ਤੇ ਲੋਕੀ ਬੜੇ ਖੁਸ਼ ਸਨ।
ਤ੍ਰੋਆਸ ਤੋਂ ਮਿਲੇਤੁਸ ਤੱਕ ਦੀ ਫ਼ੇਰੀ
13 ਅਸੀਂ ਅੱਸੁਸ ਸ਼ਹਿਰ ਵੱਲ ਨੂੰ ਗਏ। ਅਸੀਂ ਪੌਲੁਸ ਤੋਂ ਅੱਗੇ ਜਾਕੇ ਜਹਾਜ਼ ਉੱਤੇ ਚੜ੍ਹ੍ਹੇ। ਅਤੇ ਅੱਸੁਸ ਵੱਲ ਚੱਲ ਪਏ ਜਿੱਥੇ ਅਸਾਂ ਪੌਲੁਸ ਦੇ ਨਾਲ ਜਹਾਜ਼ ਉੱਤੇ ਚੜ੍ਹ੍ਹਨਾ ਸੀ। ਪੌਲੁਸ ਨੇ ਇਹ ਪ੍ਰਬੰਧ ਇਸ ਲਈ ਕੀਤਾ ਕਿਉਂਕਿ ਉਸ ਨੇ ਅੱਸੁਸ ਨੂੰ ਸੜਕ ਰਾਹੀਂ ਜਾਣ ਦੀ ਇੱਛਾ ਕੀਤੀ ਸੀ। 14 ਬਾਅਦ ਵਿੱਚ ਅਸੀਂ ਪੌਲੁਸ ਨੂੰ ਅੱਸੁਸ ਵਿੱਚ ਹੀ ਮਿਲੇ, ਤਾਂ ਉਹ ਜਹਾਜ਼ ਉੱਪਰ ਸਾਡੇ ਨਾਲ ਆਇਆ ਅਤੇ ਅਸੀਂ ਸਾਰੇ ਮਿਤੁਲੇਨੇ ਸ਼ਹਿਰ ਵਿੱਚ ਆਏ। 15 ਅਗਲੇ ਦਿਨ, ਅਸੀਂ ਮਿਤੁਲੇਨੇ ਤੋਂ ਚੱਲੇ ਗਏ ਅਤੇ ਖੀਓਸ ਦੇ ਟਾਪੂ ਕੋਲ ਇੱਕ ਜਗ਼੍ਹਾ ਤੇ ਆਏ ਅਤੇ ਉਸਤੋਂ ਅਗਲੇ ਦਿਨ ਅਸੀਂ ਸਾਮੁਸ ਦੇ ਟਾਪੂ ਨੂੰ ਚੱਲ ਪਏ। ਤੇ ਉਸਤੋਂ ਇੱਕ ਦਿਨ ਬਾਅਦ ਅਸੀਂ ਮਿਲੇਤੁਸ ਸ਼ਹਿਰ ਪਹੁੰਚੇ। 16 ਪੌਲੁਸ ਨੇ ਪਹਿਲਾਂ ਤੋਂ ਹੀ ਅਫ਼ਸੁਸ ਵਿੱਚ ਨਾਂ ਰੁਕਣ ਦਾ ਮਨ ਬਣਾਇਆ ਹੋਇਆ ਸੀ। ਉਹ ਅਸਿਯਾ ਵਿੱਚ ਜ਼ਿਆਦਾ ਦੇਰ ਰੁਕਣਾ ਨਹੀਂ ਚਾਹੁੰਦਾ ਸੀ ਕਿਉਂਕਿ ਜੇਕਰ ਸੰਭਵ ਹੋਵੇ, ਤਾਂ ਉਹ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿੱਚ ਹੋਣਾ ਚਾਹੁੰਦਾ ਸੀ।
2010 by World Bible Translation Center