Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ ਜਦੋਂ ਦੋਏਗ ਅਦੋਮੀ ਸ਼ਾਊਲ ਕੋਲ ਗਿਆ ਅਤੇ ਉਸ ਨੂੰ ਦੱਸਿਆ, “ਦਾਊਦ ਅਹੀਮਲਕ ਦੇ ਘਰ ਵਿੱਚ ਹੈ।”
52 ਹੇ ਵੱਡੇ ਆਦਮੀ, ਤੂੰ ਆਪਣੀਆਂ ਕੀਤੀਆਂ ਦੁਸ਼ਟ ਗੱਲਾਂ ਬਾਰੇ ਸ਼ੇਖੀ ਕਿਉਂ ਮਾਰਦਾ ਹੈਂ?
ਤੂੰ ਪਰਮੇਸ਼ੁਰ ਲਈ ਇੱਕ ਨਿਰਾਦਰ ਹੈਂ।
ਤੂੰ ਸਾਰਾ ਦਿਨ ਦੁਸ਼ਟ ਗੱਲਾਂ ਕਰਨ ਦੀ ਯੋਜਨਾ ਬਣਾਉਂਦਾ ਹੈਂ।
2 ਤਸੀਂ ਮੂਰੱਖਤਾ ਭਰੀਆਂ ਵਿਉਂਤਾ ਬਣਾਉਂਦੇ ਹੋ ਅਤੇ ਤੁਹਾਡੀ ਜ਼ੁਬਾਨ ਤੇਜ ਤਰਾਰ ਉਸਤਰੇ ਵਰਗੀ ਹੈ।
ਤੁਸੀਂ ਹਰ ਵੇਲੇ ਝੂਠ ਬੋਲਦੇ ਹੋਂ।
ਤੁਸੀਂ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹੋ।
3 ਤੁਸੀਂ ਨੇਕੀ ਨਾਲੋਂ ਬਦੀ ਨੂੰ ਵੱਧੇਰੇ ਪਿਆਰ ਕਰਦੇ ਹੋ।
ਤੁਸੀਂ ਝੂਠ ਨੂੰ ਸੱਚ ਬੋਲਣ ਨਾਲੋਂ ਵੱਧੇਰੇ ਪਿਆਰ ਕਰਦੇ ਹੋ।
4 ਤੁਸੀਂ ਅਤੇ ਤੁਹਾਡੀ ਝੂਠੀ ਜ਼ੁਬਾਨ ਲੋਕਾਂ ਨੂੰ ਦੁੱਖ ਦੇਣਾ ਪਸੰਦ ਕਰਦੀ ਹੈ।
5 ਇਸ ਲਈ ਪਰਮੇਸ਼ੁਰ ਤੁਹਾਨੂੰ ਸਦਾ ਲਈ ਬਰਬਾਦ ਕਰ ਦੇਵੇਗਾ।
ਉਹ ਤੁਹਾਨੂੰ ਫ਼ੜ ਲਵੇਗਾ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚੋਂ ਖਿੱਚ ਲਵੇਗਾ, ਜਿਵੇਂ ਕੋਈ ਬੰਦਾ ਪੌਦੇ ਨੂੰ ਜੜਾਂ ਸਮੇਤ ਜ਼ਮੀਨ ਵਿੱਚੋਂ ਪੁੱਟਦਾ ਹੈ।
6 ਨੇਕ ਲੋਕ ਇਸ ਨੂੰ ਦੇਖਣਗੇ ਅਤੇ ਪਰਮੇਸ਼ੁਰ ਤੋਂ ਡਰਨਾ
ਅਤੇ ਉਸਦਾ ਆਦਰ ਕਰਨਾ ਸਿੱਖਣਗੇ।
ਉਹ ਤੁਹਾਡੇ ਉੱਤੇ ਹੱਸਣਗੇ ਅਤੇ ਆਖਣਗੇ,
7 “ਦੇਖੋ ਉਸ ਬੰਦੇ ਨਾਲ ਕੀ ਵਾਪਰਿਆ ਹੈ, ਜੋ ਪਰਮੇਸ਼ੁਰ ਉੱਤੇ ਟੇਕ ਨਹੀਂ ਰੱਖਦਾ ਸੀ।
ਉਸ ਬੰਦੇ ਨੇ ਸੋਚਿਆ ਸੀ ਕਿ ਉਸਦੀ ਦੌਲਤ ਅਤੇ ਉਸ ਦੇ ਝੂਠ ਉਸਦੀ ਰੱਖਿਆ ਕਰਨਗੇ।”
8 ਪਰ ਮੈਂ ਜੈਤੂਨ ਦੇ ਇੱਕ ਹਰੇ ਰੁੱਖ ਵਾਂਗ ਹਾਂ ਜਿਹੜਾ ਪਰਮੇਸ਼ੁਰ ਦੇ ਮੰਦਰ ਵਿੱਚ ਉੱਗਿਆ ਹੈ।
9 ਹੇ ਪਰਮੇਸ਼ੁਰ, ਮੈਂ ਉਨ੍ਹਾਂ ਗੱਲਾਂ ਲਈ ਤੁਹਾਡੀ ਉਸਤਤਿ ਕਰਦਾ ਹਾਂ ਜੋ ਤੁਸਾਂ ਹਮੇਸ਼ਾ ਕੀਤੀਆਂ ਹਨ।
ਮੈਂ ਤੁਹਾਡਾ ਨਾਮ ਤੁਹਾਡੇ ਪੈਰੋਕਾਰਾਂ ਸਾਹਮਣੇ ਉਚਾਰਾਂਗਾ ਕਿਉਂਕਿ ਇਹ ਇੰਨਾ ਚੰਗਾ ਹੈ।
ਮੰਦੇ ਪਾਤਸ਼ਾਹਾਂ ਵਿਰੁੱਧ ਨਿਆਂ
22 ਯਹੋਵਾਹ ਨੇ ਆਖਿਆ, “ਯਿਰਮਿਯਾਹ, ਰਾਜੇ ਦੇ ਮਹੱਲ ਵਿੱਚ ਜਾਹ। ਯਹੂਦਾਹ ਦੇ ਰਾਜੇ ਕੋਲ ਜਾਹ ਅਤੇ ਇਸ ਸੰਦੇਸ਼ ਦਾ ਓੱਥੇ ਪ੍ਰਚਾਰ ਕਰ: 2 ‘ਯਹੂਦਾਹ ਦੇ ਰਾਜੇ, ਯਹੋਵਾਹ ਦੇ ਸੰਦੇਸ਼ ਨੂੰ ਸੁਣ। ਤੂੰ ਦਾਊਦ ਦੇ ਤਖਤ ਤੋਂ ਰਾਜ ਕਰਦਾ ਹੈਂ, ਇਸ ਲਈ ਸੁਣ। ਹੇ ਰਾਜੇ, ਤੈਨੂੰ ਅਤੇ ਤੇਰੇ ਅਧਿਕਾਰੀਆਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਤੁਸੀਂ ਸਾਰੇ ਲੋਕ ਜਿਹੜੇ ਯਰੂਸ਼ਲਮ ਦੇ ਦਰਵਾਜ਼ਿਆਂ ਬਾਣੀਂ ਲੰਘਦੇ ਹੋ, ਯਹੋਵਾਹ ਦੇ ਸੰਦੇਸ਼ ਨੂੰ ਧਿਆਨ ਨਾਲ ਜ਼ਰੂਰ ਸੁਣਨਾ ਚਾਹੀਦਾ ਹੈ। 3 ਯਹੋਵਾਹ ਆਖਦਾ ਹੈ: ਓਹੀ ਗੱਲਾਂ ਕਰੋ ਜਿਹੜੀਆਂ ਨਿਰਪੱਖ ਅਤੇ ਸਹੀ ਹਨ। ਉਸ ਬੰਦੇ ਨੂੰ ਲੁਟੇਰੇ ਕੋਲੋਂ ਬਚਾਓ ਜਿਹੜਾ ਲੁਟੇਰੇ ਪਾਸੋਂ ਲੁੱਟਿਆ ਗਿਆ ਹੈ। ਯਤੀਮਾਂ ਅਤੇ ਵਿਧਵਾਵਾਂ ਨੂੰ ਦੁੱਖ ਨਾ ਦਿਓ ਅਤੇ ਨਾ ਕੋਈ ਗ਼ਲਤ ਗੱਲ ਕਰੋ ਉਨ੍ਹਾਂ ਨਾਲ। ਮਾਸੂਮ ਲੋਕਾਂ ਦਾ ਕਤਲ ਨਾ ਕਰੋ। 4 ਜੇ ਤੁਸੀਂ ਇਨ੍ਹਾਂ ਆਦੇਸ਼ਾਂ ਦਾ ਪਾਲਣ ਕਰੋਗੇ ਤਾਂ ਅਜਿਹਾ ਵਾਪਰੇਗਾ: ਦਾਊਦ ਦੇ ਉਤਰਾਧਿਕਾਰੀ ਜਿਹੜੇ ਉਸ ਦੇ ਤਖਤ ਉੱਤੇ ਬੈਠੇ ਹਨ, ਇਹ ਮਹਿਲ ਦੇ ਦਰਵਾਜ਼ਿਆਂ ਬਾਣੀਂ ਲੰਘਦੇ ਰਹਿਣਗੇ। ਉਹ ਰਾਜੇ ਆਪਣੇ ਅਧਿਕਾਰੀ ਸੰਗ ਦਰਵਾਜ਼ਿਆਂ ਵਿੱਚੋਂ ਆਉਣਗੇ। ਉਹ ਰਾਜੇ, ਉਨ੍ਹਾਂ ਦੇ ਅਧਿਕਾਰੀ, ਅਤੇ ਉਨ੍ਹਾਂ ਦੇ ਬੰਦੇ ਰਬਾਂ ਅਤੇ ਘੋੜਿਆਂ ਤੇ ਸਵਾਰ ਹੋਕੇ ਲੰਘਣਗੇ। 5 ਪਰ ਜੇ ਤੁਸੀਂ ਇਨ੍ਹਾਂ ਆਦੇਸ਼ਾਂ ਨੂੰ ਨਹੀਂ ਮੰਨੋਗੇ, ਤਾਂ ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ, ਯਹੋਵਾਹ ਇਕਰਾਰ ਕਰਦਾ ਹਾਂ ਕਿ ਰਾਜੇ ਦਾ ਇਹ ਮਹਿਲ ਤਬਾਹ ਹੋ ਜਾਵੇਗਾ-ਇਹ ਮਲਵੇ ਦਾ ਢੇਰ ਬਣ ਜਾਵੇਗਾ।’”
6 ਇਹੀ ਹੈ ਜੋ ਯਹੋਵਾਹ ਉਸ ਮਹੱਲ ਬਾਰੇ ਆਖਦਾ ਹੈ ਜਿੱਥੇ ਯਹੂਦਾਹ ਦਾ ਰਾਜਾ ਰਹਿੰਦਾ ਹੈ:
“ਇਹ ਮਹਿਲ ਮੇਰੇ ਵਾਸਤੇ ਗਿਲਆਦ ਦੇ ਜੰਗਲਾਂ
ਅਤੇ ਲਬਾਨੋਨ ਦੇ ਪਰਬਤਾਂ ਵਾਂਗ ਇੱਕ ਖੂਬਸੂਰਤ ਖਜ਼ਾਨਾ ਹੈ।
ਪਰ ਮੈਂ ਇਸ ਨੂੰ ਮਾਰੂਬਲ ਵਰਗਾ ਬਣਾ ਦਿਆਂਗਾ।
ਇਹ ਮਹਿਲ ਉਸ ਸ਼ਹਿਰ ਵਾਂਗ ਸੱਖਣਾ ਹੋਵੇਗਾ, ਜਿੱਥੇ ਕੋਈ ਨਹੀਂ ਰਹਿੰਦਾ।
7 ਮੈਂ ਮਹਿਲ ਨੂੰ ਤਬਾਹ ਕਰਨ ਲਈ ਬੰਦੇ ਭੇਜਾਂਗਾ।
ਹਰ ਬੰਦੇ ਲੋਕ ਹਬਿਆਰ ਹੋਣਗੇ ਜਿਨ੍ਹਾਂ ਦਾ ਇਸਤੇਮਾਲ ਉਹ ਉਸ ਘਰ ਨੂੰ ਢਾਹੁਣ ਲਈ ਕਰੇਗਾ।
ਉਹ ਲੋਕ ਤੁਹਾਡੇ ਮਜ਼ਬੂਤ ਅਤੇ ਸੁੰਦਰ ਦਿਓਦਾਰ ਦੇ ਸ਼ਤੀਰਾਂ ਨੂੰ ਕੱਟ ਦੇਣਗੇ।
ਉਹ ਲੋਕ ਉਨ੍ਹਾਂ ਸ਼ਤੀਰਾਂ ਨੂੰ ਅੱਗ ਅੰਦਰ ਸੁੱਟ ਦੇਣਗੇ।
8 “ਬਹੁਤ ਸਾਰੀਆਂ ਕੌਮਾਂ ਦੇ ਲੋਕ ਉਸ ਸ਼ਹਿਰ ਕੋਲੋਂ ਲੰਘਣਗੇ। ਉਹ ਇੱਕ ਦੂਜੇ ਨੂੰ ਪੁੱਛਣਗੇ, ‘ਯਹੋਵਾਹ ਨੇ ਯਰੂਸ਼ਲਮ ਨਾਲ ਇਹ ਭਿਆਨਕ ਗੱਲ ਕਿਉਂ ਕੀਤੀ ਹੈ? ਯਰੂਸ਼ਲਮ ਕਿੰਨਾ ਮਹਾਨ ਸ਼ਹਿਰ ਸੀ।’ 9 ਉਸ ਪ੍ਰਸ਼ਨ ਦਾ ਉੱਤਰ ਇਹ ਹੋਵੇਗਾ: ‘ਪਰਮੇਸ਼ੁਰ ਨੇ ਯਰੂਸ਼ਲਮ ਨੂੰ ਇਸ ਲਈ ਤਬਾਹ ਕੀਤਾ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਇਕਰਾਰਨਾਮੇ ਉੱਪਰ ਅਮਲ ਕਰਨਾ ਛੱਡ ਦਿੱਤਾ ਸੀ। ਉਨ੍ਹਾਂ ਲੋਕਾਂ ਨੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਅਤੇ ਸੇਵਾ ਕੀਤੀ।’”
ਦੋ ਤਰ੍ਹਾਂ ਦਾ ਫ਼ਲ(A)
43 “ਇੱਕ ਚੰਗਾ ਰੁੱਖ ਮਾੜਾ ਫ਼ਲ ਨਹੀਂ ਦਿੰਦਾ ਅਤੇ ਨਾ ਹੀ ਮਾੜਾ ਰੁੱਖ ਵੱਧੀਆ ਫ਼ਲ ਦਿੰਦਾ ਹੈ। 44 ਹਰ ਰੁੱਖ ਆਪਣੇ ਫ਼ਲ ਤੋਂ ਜਾਣਿਆ ਜਾਂਦਾ ਹੈ। ਲੋਕ ਕੰਡਿਆਲੀਆਂ ਥੋਰਾਂ ਤੋਂ ਅੰਜੀਰ ਨਹੀਂ ਤੋੜਦੇ ਅਤੇ ਨਾ ਹੀ ਝਾੜੀਆਂ ਤੋਂ ਉਨ੍ਹਾਂ ਨੂੰ ਅੰਗੂਰ ਮਿਲ ਸੱਕਦੇ ਹਨ। 45 ਚੰਗਾ ਵਿਅਕਤੀ ਆਪਣੇ ਦਿਲ ਵਿੱਚ ਇੱਕਤ੍ਰਿਤ ਚੰਗਿਆਈਆਂ ਵਿੱਚੋਂ ਚੰਗੀਆਂ ਗੱਲਾਂ ਕੱਢਦਾ ਹੈ, ਅਤੇ ਇੱਕ ਦੁਸ਼ਟ ਵਿਅਕਤੀ ਆਪਣੇ ਦਿਲ ਵਿੱਚ ਇੱਕਤ੍ਰਿਤ ਬੁਰੀਆਂ ਗੱਲਾਂ ਵਿੱਚੋਂ ਬੁਰੀਆਂ ਗੱਲਾਂ ਬਾਹਰ ਲਿਆਉਂਦਾ ਹੈ। ਕਿਉਂਕਿ ਵਿਅਕਤੀ ਆਪਣੇ ਮੂੰਹ ਨਾਲ ਉਹੀ ਗੱਲਾਂ ਆਖਦਾ ਹੈ ਜੋ ਉਸ ਦੇ ਦਿਲ ਵਿੱਚ ਇੱਕਤ੍ਰਿਤ ਹਨ।
2010 by World Bible Translation Center