Revised Common Lectionary (Complementary)
ਦਾਊਦ ਦਾ ਇੱਕ ਗੀਤ।
24 ਧਰਤੀ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਮਲਕੀਅਤ ਹੈ।
ਦੁਨੀਆਂ ਤੇ ਇਸਦੇ ਸਾਰੇ ਲੋਕ ਉਸ ਦੇ ਹਨ।
2 ਯਹੋਵਾਹ ਨੇ ਧਰਤੀ ਨੂੰ ਪਾਣੀ ਉੱਤੇ ਸਾਜਿਆ।
ਉਸ ਨੇ ਇਸ ਨੂੰ ਦਰਿਆਵਾਂ ਉੱਤੇ ਸਾਜਿਆ।
3 ਯਹੋਵਾਹ ਦੇ ਪਰਬਤ ਉੱਤੇ ਕੌਣ ਚੜ੍ਹ ਸੱਕਦਾ ਹੈ।
ਕੌਣ ਖਲੋ ਸੱਕਦਾ ਹੈ ਤੇ ਯਹੋਵਾਹ ਦੇ ਪਵਿੱਤਰ ਮੰਦਰ ਵਿੱਚ ਉਪਾਸਨਾ ਕਰ ਸੱਕਦਾ ਹੈ?
4 ਕਿਹੜੇ ਲੋਕ ਗਿਰਜਾਘਰ ਤੱਕ ਜਾ ਸੱਕਦੇ ਹਨ?
ਪਵਿੱਤਰ ਹੱਥਾਂ ਅਤੇ ਜਿਨ੍ਹਾਂ ਦੇ ਦਿਲ ਸ਼ੁੱਧ ਹਨ।
ਉਹ ਲੋਕ ਜਿਨ੍ਹਾਂ ਨੇ ਮੰਦੇ ਕੰਮ ਨਹੀਂ ਕੀਤੇ ਹਨ, ਉਹ ਲੋਕ ਜਿਨ੍ਹਾ ਦੇ ਹਿਰਦੇ ਸ਼ੁੱਧ ਹਨ, ਉਹ ਲੋਕ ਜਿਨ੍ਹਾਂ ਨੇ ਝੂਠੀ ਸੌਂਹ ਖਾਣ ਲਈ ਮੇਰੇ ਨਾਂ ਦੀ ਵਰਤੋਂ ਨਹੀਂ ਕੀਤੀ
ਅਤੇ ਉਹ ਲੋਕ ਜਿਨ੍ਹਾਂ ਨੇ ਧੋਖਾ ਦੇਣ ਵਾਲੇ ਵਾਅਦੇ ਨਹੀਂ ਕੀਤੇ ਹਨ।
5 ਚੰਗੇ ਬੰਦੇ ਯਹੋਵਾਹ ਤਾਈਂ ਹੋਰਾਂ ਨੂੰ ਅਸੀਸ ਦੇਣ ਲਈ ਆਖਦੇ ਹਨ।
ਉਹ ਲੋਕ ਆਪਣੇ ਪਰਮੇਸ਼ੁਰ, ਆਪਣੇ ਮੁਕਤੀਦਾਤਾ ਨੂੰ ਸ਼ੁਭ ਕਾਰਜ ਕਰਨ ਲਈ ਆਖਦੇ ਹਨ।
6 ਉਹ ਚੰਗੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ,
ਉਹ ਲੋਕ ਯਾਕੂਬ ਦੇ ਪਰਮੇਸ਼ੁਰ ਕੋਲ ਮਦਦ ਲਈ ਜਾਂਦੇ ਹਨ।
7 ਦਰਵਾਜਿਉ ਆਪਣੇ ਸਿਰ ਚੁੱਕੋ।
ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
ਤਾਂ ਜੋ ਮਹਿਮਾਮਈ ਰਾਜਾ ਅੰਦਰ ਆ ਸੱਕੇ।
8 ਉਹ ਤੇਜਸਵੀ ਰਾਜਾ ਕੌਣ ਹੈ?
ਯਹੋਵਾਹ ਸਰਬ ਸ਼ਕਤੀਮਾਨ ਉਹ ਰਾਜਾ ਹੈ।
ਉਹ ਤੇਜਸਵੀ ਰਾਜਾ ਹੈ। ਉਹੀ ਯੁੱਧ ਦਾ ਨਾਇੱਕ ਹੈ।
9 ਦਰਵਾਜਿਉ, ਆਪਣੇ ਸਿਰ ਚੁੱਕੋ।
ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
ਮਹਿਮਾਮਈ ਰਾਜਾ ਅੰਦਰ ਆਏਗਾ।
10 ਉਹ ਮਹਾਨ ਰਾਜਾ ਕੌਣ ਹੈ?
ਪਰਮੇਸ਼ੁਰ ਹੀ ਉਹ ਅੱਤ ਮਹਾਨ ਰਾਜਾ ਹੈ।
ਉਹ ਮਹਿਮਾਮਈ ਰਾਜਾ ਹੈ।
8 ਲੋਕਾਂ ਵੱਲ ਦੇਖੋ!
ਉਹ ਕਾਹਲੀ-ਕਾਹਲੀ ਤੁਹਾਡੇ ਕੋਲ ਆ ਰਹੇ ਨੇ ਜਿਵੇਂ ਅਕਾਸ਼ ਵਿੱਚੋਂ ਬੱਦਲ ਲੰਘਦੇ ਨੇ।
ਉਹ ਅਲ੍ਹਣਿਆਂ ਵੱਲ ਪਰਤਦੀਆਂ ਘੁੱਗੀ ਵਾਂਗ ਹਨ।
9 ਦੂਰ-ਦੁਰਾਡੇ ਦੇ ਦੇਸ਼ ਮੇਰਾ ਇੰਤਜ਼ਾਰ ਕਰ ਰਹੇ ਨੇ।
ਵੱਡੇ ਮਾਲ ਵਾਹਕ ਜਹਾਜ਼ ਚੱਲਣ ਲਈ ਤਿਆਰ ਨੇ।
ਉਹ ਜਹਾਜ਼ ਤੁਹਾਡੇ ਬੱਚਿਆਂ ਨੂੰ ਦੂਰ-ਦੁਰਾਡੇ ਦੇਸ਼ਾਂ ਤੋਂ ਲਿਆਉਣ ਲਈ ਤਿਆਰ ਨੇ।
ਉਹ ਯਹੋਵਾਹ ਤੁਹਾਡੇ ਪਰਮੇਸ਼ੁਰ,
ਇਸਰਾਏਲ ਦੇ ਪਵਿੱਤਰ ਪੁਰੱਖ ਦਾ ਆਦਰ ਕਰਨ ਲਈ ਆਪਣੇ ਨਾਲ ਚਾਂਦੀ ਅਤੇ ਸੋਨਾ ਲਿਆਉਣਗੇ।
ਯਹੋਵਾਹ ਤੁਹਾਡੇ ਲਈ ਅਦਭੁਤ ਗੱਲਾਂ ਕਰਦਾ ਹੈ।
10 ਹੋਰਨਾਂ ਦੇਸ਼ਾਂ ਦੇ ਬੱਚੇ ਮੁੜਕੇ ਤੁਹਾਡੀਆਂ ਕੰਧਾਂ ਉਸਾਰਨਗੇ।
ਉਨ੍ਹਾਂ ਦੇ ਰਾਜੇ ਤੁਹਾਡੀ ਸੇਵਾ ਕਰਨਗੇ।
“ਜਦੋਂ ਮੈਂ ਭੁੱਖਾ ਸਾਂ, ਮੈਂ ਤੁਹਾਨੂੰ ਦੁੱਖ ਦਿੱਤਾ।
ਪਰ ਹੁਣ, ਮੈਂ ਤੁਹਾਡੇ ਉੱਤੇ ਮਿਹਰ ਕਰਨਾ ਚਾਹੁੰਦਾ ਹਾਂ
ਇਸ ਲਈ ਮੈਂ ਤੁਹਾਨੂੰ ਸੱਕੂਨ ਦੇਵਾਂਗਾ।
11 ਤੁਹਾਡੇ ਦਰ ਹਮੇਸ਼ਾ ਖੁਲ੍ਹੇ ਰਹਿਣਗੇ।
ਉਹ ਦਿਨ ਜਾਂ ਰਾਤ ਵੇਲੇ ਬੰਦ ਨਹੀਂ ਕੀਤੇ ਜਾਣਗੇ।
ਕੌਮਾਂ ਅਤੇ ਉਨ੍ਹਾਂ ਦੇ ਰਾਜੇ ਆਪਣੀ ਦੌਲਤ ਤੁਹਾਡੇ ਕੋਲ ਲੈ ਕੇ ਆਉਣਗੇ।
12 ਕੋਈ ਵੀ ਕੌਮ ਜਾਂ ਰਾਜਧਾਨੀ ਜਿਹੜੀ ਤੁਹਾਡੀ ਸੇਵਾ ਨਹੀਂ ਕਰਦੀ,
ਤਬਾਹ ਹੋ ਜਾਵੇਗੀ।
13 ਤੁਹਾਨੂੰ ਲਬਾਨੋਨ ਦੀਆਂ ਸਾਰੀਆਂ ਮਹਾਨ ਚੀਜ਼ਾਂ ਦਿੱਤੀਆਂ ਜਾਣਗੀਆਂ।
ਲੋਕ ਤੁਹਾਡੇ ਲਈ ਚੀਲ੍ਹ ਦੇ ਰੁੱਖ, ਚਨਾਰ ਦੇ ਰੁੱਖ ਅਤੇ ਸਰੂ ਦੇ ਰੁੱਖ ਲੈ ਕੇ ਆਉਣਗੇ।
ਇਹ ਰੁੱਖ, ਮੇਰੇ ਪਵਿੱਤਰ ਸਥਾਨ ਨੂੰ ਹੋਰ
ਸੁੰਦਰ ਬਨਾਉਣ ਲਈ ਲੱਕੜ ਦੇ ਕੰਮ ਲਈ ਵਰਤੇ ਜਾਣਗੇ।
ਇਹ ਸਥਾਨ ਮੇਰੇ ਸਿੰਘਾਸਣ ਦੇ ਸਾਹਮਣੇ ਇੱਕ ਮੇਜ਼ ਵਰਗਾ ਹੈ
ਅਤੇ ਮੈਂ ਇਸ ਨੂੰ ਬਹੁਤ ਮਾਣ ਦਿਆਂਗਾ।
14 ਅਤੀਤ ਵਿੱਚ, ਲੋਕਾਂ ਨੇ ਤੁਹਾਨੂੰ ਦੁੱਖ ਦਿੱਤਾ ਸੀ।
ਉਹ ਲੋਕ ਤੁਹਾਡੇ ਸਾਹਮਣੇ ਝੁਕਣਗੇ।
ਅਤੀਤ ਵਿੱਚ, ਲੋਕਾਂ ਨੇ ਤੁਹਾਡੇ ਨਾਲ ਨਫ਼ਰਤ ਕੀਤੀ,
ਉਹ ਲੋਕ ਤੁਹਾਡੇ ਪੈਰਾਂ ਉੱਤੇ ਝੁਕਣਗੇ।
ਉਹ ਲੋਕ ਤੁਹਾਨੂੰ ‘ਯਹੋਵਾਹ ਦਾ ਸ਼ਹਿਰ’
‘ਇਸਰਾਏਲ ਦੇ ਪਵਿੱਤਰ ਪੁਰੱਖ ਦਾ ਸੀਯੋਨ ਬੁਲਾਉਣਗੇ।’”
15 “ਤੁਸੀਂ ਫ਼ੇਰ ਕਦੇ ਵੀ ਇੱਕਲੇ ਨਹੀਂ ਛੱਡੇ ਜਾਵੋਂਗੇ।
ਫ਼ੇਰ ਕਦੇ ਵੀ ਤੁਹਾਡੇ ਨਾਲ ਨਫ਼ਰਤ ਨਹੀਂ ਕੀਤੀ ਜਾਵੇਗੀ।
ਤੁਸੀਂ ਫ਼ੇਰ ਕਦੇ ਵੀ ਸੱਖਣੇ ਨਹੀਂ ਹੋਵੋਂਗੇ।
ਮੈਂ ਸਦਾ ਲਈ ਤੁਹਾਨੂੰ ਮਹਾਨ ਬਣਾ ਦੇਵਾਂਗਾ।
ਤੁਸੀਂ ਸਦਾ-ਸਦਾ ਲਈ ਪ੍ਰਸੰਨ ਹੋਵੋ।
16 ਕੌਮਾਂ ਤੁਹਾਨੂੰ ਉਹ ਸਭ ਕੁਝ ਦੇਣਗੀਆਂ ਜਿਸਦੀ ਤੁਹਾਨੂੰ ਲੋੜ ਹੈ।
ਇਹ ਉਸ ਬੱਚੇ ਵਰਗਾ ਹੋਵੇਗਾ ਜਿਹੜਾ ਆਪਣੀ ਮਾਂ ਦੀ ਛਾਤੀ ਦਾ ਦੁੱਧ ਪੀਂਦਾ ਹੈ।
ਪਰ ਤੁਸੀਂ ਰਾਜਿਆਂ ਦੀਆਂ ਦੌਲਤਾਂ ਪੀਵੋਂਗੇ।
ਫ਼ੇਰ ਤੁਸੀਂ ਜਾਣ ਲਵੋਂਗੇ ਕਿ ਇਹ ਮੈਂ, ਯਹੋਵਾਹ ਹੀ ਹਾਂ, ਜਿਹੜਾ ਤੁਹਾਨੂੰ ਬਣਾਉਂਦਾ ਹਾਂ।
ਤੁਸੀਂ ਜਾਣ ਜਾਵੋਂਗੇ ਕਿ ਯਾਕੂਬ ਦਾ ਮਹਾਨ ਪਰਮੇਸ਼ੁਰ ਤੁਹਾਡੀ ਰਾਖੀ ਕਰਦਾ ਹੈ।
ਲੂਕਾ ਯਿਸੂ ਦੇ ਜਨਮ ਬਾਰੇ ਲਿਖਦਾ ਹੈ
1 ਪਿਆਰੇ ਥਿਉਫ਼ਿਲੁਸ,
ਜੋ ਘਟਨਾਵਾਂ ਸਾਡੇ ਦਰਮਿਆਨ ਵਾਪਰੀਆਂ ਹਨ, ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦਾ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ ਹੈ। 2 ਜੋ ਕੁਝ ਅਸੀਂ ਦੂਜਿਆਂ ਕੋਲੋਂ ਸਿੱਖਿਆ ਉਨ੍ਹਾਂ ਨੇ ਵੀ ਉਹੀ ਗੱਲਾਂ ਲਿਖੀਆਂ ਹਨ। ਇਹ ਉਨ੍ਹਾਂ ਵੱਲੋਂ ਹੈ ਜਿਨ੍ਹਾਂ ਨੇ ਮੁਢੋਂ ਹੀ ਇਹ ਵਾਪਰਦਿਆਂ ਆਪਣੀ ਅੱਖੀਂ ਵੇਖਿਆ ਅਤੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾ ਕੇ ਪਰਮੇਸ਼ੁਰ ਦੀ ਸੇਵਾ ਕੀਤੀ। 3 ਮਾਣ ਯੋਗ ਥਿਉਫ਼ਿਲੁਸ, ਕਿਉਂਕਿ ਮੈਂ ਮੁਢ ਤੋਂ ਹੀ ਇਸ ਸਭ ਕਾਸੇ ਦਾ ਬੜੇ ਧਿਆਨ ਨਾਲ ਅਧਿਐਨ ਕੀਤਾ ਹੈ, ਇਸ ਲਈ ਮੈਂ ਮਹਿਸੂਸ ਕੀਤਾ ਕਿ ਮੈਂ ਤੈਨੂੰ ਇਹ ਸਭ ਕਰਮਵਾਰ ਦੱਸਾਂ ਕਿ ਇਹ ਕਿਵੇਂ ਵਾਪਰਿਆ। 4 ਤਾਂ ਜੋ ਤੁਸੀਂ ਜਾਣ ਸੱਕੋਂ ਕਿ ਤੁਹਾਨੂੰ ਜੋ ਕੁਝ ਵੀ ਸਿੱਖਾਇਆ ਗਿਆ ਹੈ ਉਹ ਸਭ ਸੱਚ ਹੈ।
2010 by World Bible Translation Center