Print Page Options
Previous Prev Day Next DayNext

Revised Common Lectionary (Complementary)

Daily Bible readings that follow the church liturgical year, with thematically matched Old and New Testament readings.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 24

ਦਾਊਦ ਦਾ ਇੱਕ ਗੀਤ।

24 ਧਰਤੀ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਮਲਕੀਅਤ ਹੈ।
    ਦੁਨੀਆਂ ਤੇ ਇਸਦੇ ਸਾਰੇ ਲੋਕ ਉਸ ਦੇ ਹਨ।
ਯਹੋਵਾਹ ਨੇ ਧਰਤੀ ਨੂੰ ਪਾਣੀ ਉੱਤੇ ਸਾਜਿਆ।
    ਉਸ ਨੇ ਇਸ ਨੂੰ ਦਰਿਆਵਾਂ ਉੱਤੇ ਸਾਜਿਆ।

ਯਹੋਵਾਹ ਦੇ ਪਰਬਤ ਉੱਤੇ ਕੌਣ ਚੜ੍ਹ ਸੱਕਦਾ ਹੈ।
    ਕੌਣ ਖਲੋ ਸੱਕਦਾ ਹੈ ਤੇ ਯਹੋਵਾਹ ਦੇ ਪਵਿੱਤਰ ਮੰਦਰ ਵਿੱਚ ਉਪਾਸਨਾ ਕਰ ਸੱਕਦਾ ਹੈ?
ਕਿਹੜੇ ਲੋਕ ਗਿਰਜਾਘਰ ਤੱਕ ਜਾ ਸੱਕਦੇ ਹਨ?
    ਪਵਿੱਤਰ ਹੱਥਾਂ ਅਤੇ ਜਿਨ੍ਹਾਂ ਦੇ ਦਿਲ ਸ਼ੁੱਧ ਹਨ।
ਉਹ ਲੋਕ ਜਿਨ੍ਹਾਂ ਨੇ ਮੰਦੇ ਕੰਮ ਨਹੀਂ ਕੀਤੇ ਹਨ, ਉਹ ਲੋਕ ਜਿਨ੍ਹਾ ਦੇ ਹਿਰਦੇ ਸ਼ੁੱਧ ਹਨ, ਉਹ ਲੋਕ ਜਿਨ੍ਹਾਂ ਨੇ ਝੂਠੀ ਸੌਂਹ ਖਾਣ ਲਈ ਮੇਰੇ ਨਾਂ ਦੀ ਵਰਤੋਂ ਨਹੀਂ ਕੀਤੀ
    ਅਤੇ ਉਹ ਲੋਕ ਜਿਨ੍ਹਾਂ ਨੇ ਧੋਖਾ ਦੇਣ ਵਾਲੇ ਵਾਅਦੇ ਨਹੀਂ ਕੀਤੇ ਹਨ।

ਚੰਗੇ ਬੰਦੇ ਯਹੋਵਾਹ ਤਾਈਂ ਹੋਰਾਂ ਨੂੰ ਅਸੀਸ ਦੇਣ ਲਈ ਆਖਦੇ ਹਨ।
    ਉਹ ਲੋਕ ਆਪਣੇ ਪਰਮੇਸ਼ੁਰ, ਆਪਣੇ ਮੁਕਤੀਦਾਤਾ ਨੂੰ ਸ਼ੁਭ ਕਾਰਜ ਕਰਨ ਲਈ ਆਖਦੇ ਹਨ।
ਉਹ ਚੰਗੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ,
    ਉਹ ਲੋਕ ਯਾਕੂਬ ਦੇ ਪਰਮੇਸ਼ੁਰ ਕੋਲ ਮਦਦ ਲਈ ਜਾਂਦੇ ਹਨ।

ਦਰਵਾਜਿਉ ਆਪਣੇ ਸਿਰ ਚੁੱਕੋ।
    ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
    ਤਾਂ ਜੋ ਮਹਿਮਾਮਈ ਰਾਜਾ ਅੰਦਰ ਆ ਸੱਕੇ।
ਉਹ ਤੇਜਸਵੀ ਰਾਜਾ ਕੌਣ ਹੈ?
    ਯਹੋਵਾਹ ਸਰਬ ਸ਼ਕਤੀਮਾਨ ਉਹ ਰਾਜਾ ਹੈ।
    ਉਹ ਤੇਜਸਵੀ ਰਾਜਾ ਹੈ। ਉਹੀ ਯੁੱਧ ਦਾ ਨਾਇੱਕ ਹੈ।

ਦਰਵਾਜਿਉ, ਆਪਣੇ ਸਿਰ ਚੁੱਕੋ।
    ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
    ਮਹਿਮਾਮਈ ਰਾਜਾ ਅੰਦਰ ਆਏਗਾ।
10 ਉਹ ਮਹਾਨ ਰਾਜਾ ਕੌਣ ਹੈ?
    ਪਰਮੇਸ਼ੁਰ ਹੀ ਉਹ ਅੱਤ ਮਹਾਨ ਰਾਜਾ ਹੈ।
    ਉਹ ਮਹਿਮਾਮਈ ਰਾਜਾ ਹੈ।

ਯਿਰਮਿਯਾਹ 46:18-28

18 ਇਹ ਸੰਦੇਸ਼ ਪਾਤਸ਼ਾਹ ਵੱਲੋਂ ਹੈ।
    ਸਰਬ-ਸ਼ਕਤੀਮਾਨ ਯਹੋਵਾਹ ਪਾਤਸ਼ਾਹ ਹੈ।
“ਮੈਂ ਆਪਣੇ ਜੀਵਨ ਦੀ ਸੌਂਹ ਖਾਂਦਾ ਹਾਂ, ਇੱਕ ਬਹਾਦੁਰ ਆਗੂ ਆਵੇਗਾ।
    ਇਹ ਇੰਨੀ ਪ੍ਰਪਕੱਤਾ ਨਾਲ ਹੀ ਵਾਪਰੇਗਾ ਜਿੰਨਾ ਕਿ ਤਾਬੋਰ ਇੱਕ ਮਹਾਨ ਪਰਬਤ ਅਤੇ ਕਾਰਮੇਲ ਸਮੁੰਦਰ ਦੇ ਕੰਢੇ ਹੈ।
19 ਮਿਸਰ ਦੇ ਲੋਕੋ, ਆਪਣਾ ਸਮਾਨ ਬੰਨ੍ਹ ਲਵੋ।
    ਬੰਦੀਵਾਨ ਹੋਣ ਲਈ ਤਿਆਰ ਹੋ ਜਾਵੋ।
ਕਿਉਂ? ਕਿਉਂ ਕਿ ਨੋਫ਼ ਇੱਕ ਬਰਬਾਦ ਹੋਇਆ ਸੱਖਣਾ ਸਥਾਨ ਹੋਵੇਗਾ।
    ਉਹ ਸ਼ਹਿਰ ਤਬਾਹ ਹੋ ਜਾਣਗੇ,
    ਓੱਥੇ ਰਹਿਣ ਵਾਲਾ ਕੋਈ ਨਹੀਂ ਹੋਵੇਗਾ।

20 “ਮਿਸਰ ਇੱਕ ਸੁੰਦਰ ਗਾਂ ਵਰਗਾ ਹੈ।
    ਪਰ ਉੱਤਰ ਵੱਲੋਂ, ਉਸ ਨੂੰ ਸਤਾਉਣ ਲਈ ਮਖ੍ਖ ਉਸ ਦੇ ਪਿੱਛੇ ਆ ਰਿਹਾ ਹੈ।
21 ਮਿਸਰ ਦੀ ਫ਼ੌਜ ਦੇ ਭਾੜੇ ਦੇ ਸਿਪਾਹੀ ਮੋਟੇ ਵੱਛਿਆਂ ਵ੍ਵਰਗੇ ਹਨ।
    ਉਹ ਮੁੜਕੇ ਪਿੱਛਾਂਹ ਭੱਜ ਜਾਣਗੇ।
    ਉਹ ਹਮਲੇ ਦੇ ਖਿਲਾਫ਼ ਖਲੋਤੇ ਨਹੀਂ ਰਹਿ ਸੱਕਣਗੇ।
ਉਨ੍ਹਾਂ ਦੀ ਬਰਬਾਦੀ ਦਾ ਸਮਾਂ ਆ ਰਿਹਾ ਹੈ।
    ਉਨ੍ਹਾਂ ਨੂੰ ਛੇਤੀ ਹੀ ਸਜ਼ਾ ਮਿਲੇਗੀ।
22 ਮਿਸਰ ਇੱਕ ਫ਼ੁਂਕਾਰੇ ਮਾਰਦੇ ਸੱਪ ਵਰਗਾ,
    ਬਚ ਨਿਕਲਣ ਦੀ ਕੋਸ਼ਿਸ਼ ਵਿੱਚ ਹੈ।
ਦੁਸ਼ਮਣ ਨੇੜੇ-ਨੇੜੇ ਆ ਰਿਹਾ ਹੈ
    ਅਤੇ ਮਿਸਰ ਦੀ ਫ਼ੌਜ ਬਚ ਨਿਕਲਣ ਲਈ ਬੇਤਾਬ ਹੈ।
ਦੁਸ਼ਮਣ ਮਿਸਰ ਉੱਤੇ ਕੁਹਾੜੀਆਂ ਨਾਲ ਹਮਲਾ ਕਰੇਗਾ।
    ਉਹ ਉਨ੍ਹਾਂ ਆਦਮੀਆਂ ਵਰਗੇ ਹਨ, ਜਿਹੜੇ ਰੁੱਖਾਂ ਨੂੰ ਕੱਟ ਦਿੰਦੇ ਹਨ।”

23 ਯਹੋਵਾਹ ਇਹ ਗੱਲਾਂ ਆਖਦਾ ਹੈ:
    “ਉਹ ਮਿਸਰ ਦੇ ਜੰਗਲ (ਫ਼ੌਜ) ਨੂੰ ਵੱਢ ਸੁੱਟਣਗੇ।
ਓੱਥੇ ਉਸ ਜੰਗਲ (ਫ਼ੌਜ) ਵਿੱਚ ਬਬੇਰੇ ਰੁੱਖ (ਫ਼ੌਜੀ) ਹਨ,
    ਪਰ ਉਹ ਸਾਰੇ ਹੀ ਵੱਢੇ ਜਾਣਗੇ।
ਦੁਸ਼ਮਣ ਦੇ ਫ਼ੌਜੀ ਇੰਨੇ ਸਾਰੇ ਨੇ ਕਿ ਉਹ ਟਿੱਡੀ ਦਲ ਜਿਹੇ ਲੱਗਦੇ ਨੇ।
    ਇੱਥੇ ਇੰਨੇ ਸਾਰੇ ਫ਼ੌਜੀ ਹਨ ਕਿ ਕੋਈ ਉਨ੍ਹਾਂ ਨੂੰ ਗਿਣ ਨਹੀਂ ਸੱਕਦਾ।
24 ਮਿਸਰ ਸ਼ਰਮਸਾਰ ਹੋਵੇਗਾ।
    ਉੱਤਰ ਦੀ ਫ਼ੌਜ ਉਸ ਨੂੰ ਹਰਾ ਦੇਵੇਗੀ।”

25 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: “ਬਹੁਤ ਛੇਤੀ ਹੀ ਮੈਂ ਸਜ਼ਾ ਦੇਵਾਂਗਾ ਬੀਬਜ਼ ਦੇ ਦੇਵਤੇ ਅਮੋਨ ਨੂੰ। ਅਤੇ ਮੈਂ ਫ਼ਿਰਊਨ, ਮਿਸਰ ਅਤੇ ਉਸ ਦੇ ਦੇਵਤਿਆਂ ਨੂੰ ਸਜ਼ਾ ਦਿਆਂਗਾ। ਮੈਂ ਮਿਸਰ ਦੇ ਰਾਜਿਆਂ ਨੂੰ ਸਜ਼ਾ ਦਿਆਂਗਾ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ ਜਿਹੜੇ ਫ਼ਿਰਊਨ ਉੱਤੇ ਨਿਰਭਰ ਕਰਦੇ ਨੇ। 26 ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਕੋਲੋਂ ਹਰਾਵਾਂਗਾ-ਅਤੇ ਉਹ ਦੁਸ਼ਮਣ ਨੂੰ ਉਨ੍ਹਾਂ ਨੂੰ ਮਾਰਨਾ ਲੋਚਣਗੇ। ਮੈਂ ਉਨ੍ਹਾਂ ਲੋਕਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਅਤੇ ਉਸ ਦੇ ਸੇਵਕਾਂ ਦੇ ਹਵਾਲੇ ਕਰ ਦਿਆਂਗਾ।”

“ਬਹੁਤ ਪਹਿਲਾਂ, ਮਿਸਰ ਸ਼ਾਂਤੀ ਨਾਲ ਰਹਿੰਦਾ ਸੀ। ਅਤੇ ਇਨ੍ਹਾਂ ਸਾਰੀਆਂ ਮੁਸੀਬਤਾਂ ਮਗਰੋਂ ਮਿਸਰ ਫ਼ੇਰ ਇੱਕ ਵਾਰ ਸ਼ਾਂਤੀ ਨਾਲ ਰਹੇਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।

ਉੱਤਰੀ ਇਸਰਾਏਲ ਲਈ ਇੱਕ ਸੰਦੇਸ਼

27 “ਯਾਕੂਬ, ਮੇਰੇ ਸੇਵਕ, ਭੈਭੀਤ ਨਾ ਹੋ।
    ਇਸਰਾਏਲ ਡਰ ਨਾ।
ਮੈਂ ਤੁਹਨੂੰ ਉਨ੍ਹਾਂ ਦੂਰ-ਦੁਰਾਡੀਆਂ ਥਾਵਾਂ ਤੋਂ ਬਚਾਵਾਂਗਾ।
    ਮੈਂ ਤੁਹਾਡੀ ਸੰਤਾਨ ਨੂੰ ਉਨ੍ਹਾਂ ਦੇਸ਼ਾਂ ਕੋਲੋਂ ਬਚਾਵਾਂਗਾ, ਜਿੱਥੇ ਉਹ ਬੰਦੀਵਾਨ ਨੇ।
ਯਾਕੂਬ ਨੂੰ ਫ਼ੇਰ ਅਮਨ ਅਤੇ ਸੁਰੱਖਿਆ ਮਿਲੇਗੀ।
    ਅਤੇ ਕੋਈ ਵੀ ਉਸ ਨੂੰ ਭੈਭੀਤ ਨਹੀਂ ਕਰ ਸੱਕੇਗਾ।”
28 ਯਹੋਵਾਹ ਇਹ ਗੱਲਾਂ ਆਖਦਾ ਹੈ।
“ਯਾਕੂਬ, ਮੇਰੇ ਸੇਵਕ, ਭੈਭੀਤ ਨਾ ਹੋ।
    ਮੈਂ ਤੇਰੇ ਨਾਲ ਹਾਂ।
ਮੈਂ ਤੈਨੂੰ ਅਨੇਕਾਂ ਥਾਵਾਂ ਵੱਲ ਭੇਜਿਆ ਸੀ।
    ਪਰ ਮੈਂ ਤੈਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।
    ਪਰ ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਤਬਾਹ ਕਰ ਦਿਆਂਗਾ।
ਤੈਨੂੰ ਆਪਣੇ ਕੀਤੇ ਮੰਦੇ ਕੰਮਾਂ ਲਈ ਜ਼ੂਰਰ ਸਜ਼ਾ ਮਿਲੇਗੀ।
    ਇਸ ਲਈ ਮੈਂ ਤੈਨੂੰ ਤੇਰੀ ਸਜ਼ਾ ਤੋਂ ਬਚਕੇ ਨਿਕਲਣ ਨਹੀਂ ਦਿਆਂਗਾ।
    ਮੈਂ ਤੈਨੂੰ ਜ਼ਬਤ ਵਿੱਚ ਲਿਆਵਾਂਗਾ, ਪਰ ਮੈਂ ਬੇਲਾਗ ਹੋਵਾਂਗਾ।”

ਪਰਕਾਸ਼ ਦੀ ਪੋਥੀ 21:5-27

ਜਿਹੜਾ ਤਖਤ ਉੱਤੇ ਬੈਠਾ ਸੀ ਉਸ ਨੇ ਆਖਿਆ, “ਦੇਖੋ। ਮੈਂ ਹਰ ਚੀਜ਼ ਨਵੀਂ ਬਣਾ ਰਿਹਾ ਹਾਂ।” ਫ਼ੇਰ ਉਸ ਨੇ ਆਖਿਆ, “ਇਸ ਨੂੰ ਲਿਖੋ ਕਿਉਂਕਿ ਇਹ ਸ਼ਬਦ ਸੱਚੇ ਹਨ ਅਤੇ ਇਨ੍ਹਾਂ ਉੱਪਰ ਭਰੋਸਾ ਕੀਤਾ ਜਾ ਸੱਕਦਾ ਹੈ।”

ਜਿਹੜਾ ਤਖਤ ਉੱਤੇ ਬੈਠਾ ਸੀ ਉਸ ਨੇ ਮੈਨੂੰ ਆਖਿਆ, “ਇਹ ਖਤਮ ਹੋ ਚੁੱਕਿਆ ਹੈ। ਮੈਂ ਹੀ ਅਲਫ਼ਾ ਅਤੇ ਓਮੇਗਾ ਹਾਂ। ਮੈਂ ਹੀ ਆਦ ਅਤੇ ਅੰਤ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਮੁਫ਼ਤ ਹੀ ਜੀਵਨ ਦੇ ਪਾਣੀ ਦੇ ਝਰਨੇ ਤੋਂ ਪਾਣੀ ਦਿਆਂਗਾ, ਜਿਹੜੇ ਪਿਆਸੇ ਹਨ। ਜਿਹੜਾ ਵੀ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਇਸ ਸਭ ਕੁਝ ਨੂੰ ਪ੍ਰਾਪਤ ਕਰੇਗਾ। ਅਤੇ ਮੈਂ ਉਸਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਪਰ ਉਹ ਲੋਕ ਜਿਹੜੇ ਕਾਇਰ ਹਨ, ਉਹ ਲੋਕ ਜਿਹੜੇ ਵਿਸ਼ਵਾਸ ਤੋਂ ਮੁਨਕਰ ਹਨ, ਉਹ ਲੋਕ ਜਿਹੜੇ ਭਿਆਨਕ ਗੱਲਾਂ ਕਰਦੇ ਹਨ, ਉਹ ਲੋਕ ਜਿਹੜੇ ਕਤਲ ਕਰਦੇ ਹਨ, ਉਹੋ ਕਿ ਜਿਹੜੇ ਜਿਨਸੀ ਪਾਪ ਕਰਦੇ ਹਨ, ਉਹ ਲੋਕ ਜਿਹੜੇ ਕਾਲਾ ਜਾਦੂ ਕਰਦੇ ਹਨ, ਉਹ ਲੋਕ ਜਿਹੜੇ ਮੂਰਤੀ ਉਪਾਸਨਾ ਕਰਦੇ ਹਨ, ਅਤੇ ਉਹ ਲੋਕ ਜਿਹੜੇ ਝੂਠ ਬੋਲਦੇ ਹਨ, ਉਨ੍ਹਾਂ ਸਾਰੇ ਲੋਕਾਂ ਦੀ ਥਾਂ ਬਦਲੀ ਹੋਈ ਗੰਧਕ ਦੀ ਝੀਲ ਵਿੱਚ ਹੋਵੇਗੀ। ਇਹੀ ਹੈ ਦੂਸਰੀ ਮੌਤ।”

ਉਨ੍ਹਾਂ ਸੱਤਾਂ ਦੂਤਾਂ ਵਿੱਚੋਂ ਇੱਕ ਮੇਰੇ ਕੋਲ ਆਇਆ, ਜਿਸ ਕੋਲ ਆਖਰੀ ਸੱਤ ਮੁਸ਼ਕਿਲਾਂ ਨਾਲ ਭਰੇ ਸੱਤ ਕਟੋਰੇ ਸਨ। ਦੂਤ ਨੇ ਆਖਿਆ, “ਮੇਰੇ ਨਾਲ ਆ, ਮੈਂ ਤੁਹਾਨੂੰ ਲੇਲੇ ਦੀ ਪਤਨੀ, ਲਾੜੀ ਦਿਖਾਵਾਂਗਾ।” 10 ਦੂਤ ਮੈਨੂੰ ਆਤਮਾ ਨਾਲ ਚੁੱਕਕੇ ਇੱਕ ਬਹੁਤ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ। ਦੂਤ ਨੇ ਮੈਨੂੰ ਯਰੂਸ਼ਲਮ ਦਾ ਪਵਿੱਤਰ ਸ਼ਹਿਰ ਦਿਖਾਇਆ। ਇਹ ਸ਼ਹਿਰ ਪਰਮੇਸ਼ੁਰ ਵੱਲੋਂ ਸਵਰਗ ਤੋਂ ਬਾਹਰ ਆ ਰਿਹਾ ਸੀ।

11 ਇਹ ਸ਼ਹਿਰ ਪਰਮੇਸ਼ੁਰ ਦੀ ਮਹਿਮਾ ਨਾਲ ਚਮਕ ਰਿਹਾ ਸੀ। ਇਹ ਕਿਸੇ ਬਹੁਤ ਹੀ ਕੀਮਤੀ ਜਵਾਹਰ ਵਾਂਗ, ਇੱਕ ਪੁਰੱਖਤ ਪੱਥਰ ਵਾਂਗੂ ਚਮਕ ਰਿਹਾ ਸੀ। ਇਹ ਬਲੌਰ ਵਰਗਾ ਸਾਫ਼ ਸੀ। 12 ਉਸ ਸ਼ਹਿਰ ਦੇ ਗਿਰਦ ਬਹੁਤ ਉੱਚੀ ਕੰਧ ਸੀ ਜਿਸਦੇ ਬਾਰ੍ਹਾਂ ਦਰਵਾਜ਼ੇ ਸਨ। ਇਨ੍ਹਾਂ ਦਰਵਾਜ਼ਿਆਂ ਉੱਪਰ ਬਾਰ੍ਹਾਂ ਦੂਤ ਖਲੋਤੇ ਸਨ। ਦਰਵਾਜ਼ਿਆਂ ਉੱਤੇ ਇਸਰਾਏਲ ਦੇ ਹਰ ਵੰਸ਼ ਦੇ ਮੁਖੀ ਦੇ ਨਾਂ ਲਿਖੇ ਹੋਏ ਸਨ। 13 ਤਿੰਨ ਦਰਵਾਜ਼ੇ ਪੂਰਬ ਵੱਲ ਸਨ, ਤਿੰਨ ਬੂਹੇ ਉੱਤਰ ਵੱਲ, ਤਿੰਨ ਦਰਵਾਜ਼ੇ ਦੱਖਣ ਵੱਲ ਅਤੇ ਤਿੰਨ ਦਰਵਾਜ਼ੇ ਪੱਛਮ ਵੱਲ ਸਨ। 14 ਸ਼ਹਿਰ ਦੀਆਂ ਕੰਧਾਂ ਬਾਰ੍ਹਾਂ ਨੀਹ ਪੱਥਰਾਂ ਉੱਤੇ ਉਸਾਰੀਆਂ ਗਈਆਂ ਸਨ। ਪੱਥਰਾਂ ਉੱਤੇ ਲੇਲੇ ਦੇ ਬਾਰ੍ਹਾਂ ਰਸੂਲਾਂ ਦੇ ਨਾਮ ਲਿਖੇ ਹੋਏ ਸਨ।

15 ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ ਉਸ ਦੇ ਕੋਲ ਇੱਕ ਸੋਨੇ ਦਾ ਪੈਮਾਨਾ ਸੀ। ਦੂਤ ਕੋਲ ਇਹ ਪੈਮਾਨਾ ਇਸਦੇ ਸ਼ਹਿਰ, ਇਸਦੇ ਦਰਵਾਜ਼ਿਆਂ ਅਤੇ ਇਸਦੀ ਕੰਧ ਨੂੰ ਨਾਪਣ ਲਈ ਸੀ। 16 ਸ਼ਹਿਰ ਦੀ ਉਸਾਰੀ ਵਰਗਾਕਾਰ ਰੂਪ ਵਿੱਚ ਹੋਈ ਸੀ। ਇਸਦੀ ਲੰਬਾਈ ਚੌੜਾਈ ਦੇ ਬਰਾਬਰ ਸੀ। ਦੂਤ ਨੇ ਸ਼ਹਿਰ ਨੂੰ ਪੈਮਾਨੇ ਨਾਲ ਨਾਪਿਆ। ਸ਼ਹਿਰ ਦੀ ਲੰਬਾਈ ਬਾਰ੍ਹਾਂ ਹਜ਼ਾਰ ਸਟੇਡੀਆ [a] ਸੀ, ਚੌੜਾਈ ਬਾਰ੍ਹਾ ਹਜ਼ਾਰ ਸਟੇਡੀਆ ਸੀ ਅਤੇ ਉਚਾਈ ਬਾਰ੍ਹਾ ਹਜ਼ਾਰ ਸਟੇਡੀਆ ਸੀ। 17 ਦੂਤ ਨੇ ਕੰਧ ਨੂੰ ਵੀ ਨਾਪਿਆ ਇਹ 144 ਹੱਥ ਉੱਚੀ ਸੀ। ਦੂਤ ਵੀ ਉਹੀ ਨਾਪ ਤੋਲ ਵਰਤ ਰਿਹਾ ਸੀ ਜੋ ਲੋਕ ਵਰਤਦੇ ਹਨ। 18 ਕੰਧ ਜੈਸਪਰ ਦੀ ਬਣੀ ਹੋਈ ਸੀ। ਸ਼ਹਿਰ ਸ਼ੁੱਧ ਸ਼ੀਸ਼ੇ ਵਰਗੇ ਸੋਨੇ ਦਾ ਬਣਿਆ ਹੋਇਆ ਸੀ ਸ਼ੀਸ਼ੇ ਵਰਗੇ ਸ਼ੁੱਧ ਸੋਨੇ ਦਾ।

19 ਸ਼ਹਿਰ ਦੀਆਂ ਕੰਧਾਂ ਦੀ ਨੀਂਹ ਦੇ ਪੱਥਰ ਕਈ ਤਰ੍ਹਾਂ ਦੇ ਕੀਮਤੀ ਜਵਾਹਰਾਂ ਨਾਲ ਸਜਾਏ ਹੋਏ ਸਨ। ਪਹਿਲਾ ਨੀਂਹ ਦਾ ਪੱਥਰ ਬਦਾਮੀ ਰੰਗ ਦਾ ਸੀ। ਦੂਸਰਾ ਨੀਲਮ ਦਾ, ਤੀਸਰਾ ਦੁਧੀਆ ਅਕੀਕ ਦਾ, 20 ਚੌਥਾ ਪੰਨੇ ਦਾ, ਪੰਜਵਾਂ ਸੁਲੇਮਾਨੀ ਦਾ, ਛੇਵਾਂ ਲਾਲ ਅਕੀਕ ਦਾ, ਸੱਤਵਾਂ ਜ਼ੁਬਰਜ਼ੱਦ ਦਾ, ਅੱਠਵਾਂ ਬੈਰੁਜ਼ ਦਾ, ਨੌਵਾਂ ਸੁਨਹਿਲੇ ਦਾ, ਦੱਸਵਾਂ ਹਰੇ ਅਕੀਕ ਦਾ, ਗਿਆਰਵਾਂ ਜ਼ੁਰਕਨ ਦਾ ਬਾਰ੍ਹਵਾਂ ਕਟਹਲੇ ਦਾ। 21 ਬਾਰ੍ਹਾਂ ਦਰਵਾਜ਼ੇ ਬਾਰ੍ਹਾਂ ਮੋਤੀ ਸਨ। ਹਰ ਦਰਵਾਜ਼ਾ ਇੱਕ ਮੋਤੀ ਤੋਂ ਬਣਿਆ ਹੋਇਆ ਸੀ। ਸ਼ਹਿਰ ਦੀ ਗਲੀ ਸ਼ੁੱਧ ਸੋਨੇ ਦੀ ਬਣੀ ਹੋਈ ਸੀ। ਸੋਨਾ ਬਲੌਰ ਵਰਗਾ ਸਾਫ਼ ਸੀ।

22 ਮੈਂ ਸ਼ਹਿਰ ਵਿੱਚ ਕੋਈ ਮੰਦਰ ਨਹੀਂ ਦੇਖਿਆ। ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀ ਮਾਨ ਅਤੇ ਲੇਲਾ (ਯਿਸੂ) ਹੀ ਸ਼ਹਿਰ ਦੇ ਮੰਦਰ ਹਨ। 23 ਸ਼ਹਿਰ ਨੂੰ ਸੂਰਜ ਜਾਂ ਚੰਨ ਦੀ ਚਮਕ ਦੀ ਲੋੜ ਨਹੀਂ ਸੀ। ਪਰਮੇਸ਼ੁਰ ਦੀ ਸ਼ਾਨ ਹੀ ਸ਼ਹਿਰ ਨੂੰ ਰੌਸ਼ਨੀ ਪ੍ਰਦਾਨ ਕਰਦੀ ਹੈ। ਲੇਲਾ (ਯਿਸੂ) ਸ਼ਹਿਰ ਦਾ ਦੀਪਕ ਹੈ।

24 ਦੁਨੀਆਂ ਦੀਆਂ ਕੌਮਾਂ ਲੇਲੇ ਦੁਆਰਾ ਦਿੱਤੀ ਹੋਈ ਰੌਸ਼ਨੀ ਦੁਆਰਾ ਤੁਰਨ ਫਿਰਨਗੀਆਂ। ਧਰਤੀ ਦੇ ਰਾਜੇ ਸ਼ਹਿਰ ਵਿੱਚ ਆਪਣੀ ਮਹਿਮਾ ਲੈ ਕੇ ਆਉਣਗੇ। 25 ਸ਼ਹਿਰ ਦੇ ਦਰਵਾਜ਼ੇ ਕਿਸੇ ਵੀ ਦਿਨ ਬੰਦ ਨਹੀਂ ਕੀਤੇ ਜਾਣਗੇ ਕਿਉਂਕਿ ਉੱਥੇ ਰਾਤ ਹੈ ਹੀ ਨਹੀਂ। 26 ਕੌਮਾਂ ਦੀ ਮਹਾਨਤਾ ਅਤੇ ਦੌਲਤ ਸ਼ਹਿਰ ਵਿੱਚ ਲਿਆਂਦੀ ਜਾਵੇਗੀ। 27 ਕੋਈ ਵੀ ਨਾਪਾਕ ਚੀਜ਼ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗੀ ਕੋਈ ਵੀ ਵਿਅਕਤੀ ਜਿਹੜਾ ਸ਼ਰਮਿੰਦਗੀ ਭਰੀਆਂ ਗੱਲਾਂ ਕਰਦਾ ਹੈ ਜਾਂ ਝੂਠ ਬੋਲਦਾ ਹੈ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ। ਸਿਰਫ਼ ਉਹੀ ਲੋਕ ਸ਼ਹਿਰ ਵਿੱਚ ਦਾਖਲ ਹੋਣਗੇ ਜਿਨ੍ਹਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਸਨ।

Punjabi Bible: Easy-to-Read Version (ERV-PA)

2010 by World Bible Translation Center