Revised Common Lectionary (Complementary)
ਨਿਰਦੇਸ਼ਕ ਲਈ: ਕੋਰਹ ਪਰਿਵਾਹ ਦਾ ਇੱਕ ਗੀਤ। ਅਲਾਮੋਥ ਦੁਆਰਾ ਇੱਕ ਗੀਤ।
46 ਪਰਮੇਸ਼ੁਰ ਸਾਡੀ ਤਾਕਤ ਦਾ ਸ਼ਰਚਸ਼ਮਾ ਹੈ।
ਹਮੇਸ਼ਾ ਸੰਕਟ ਕਾਲ ਵਿੱਚ ਉਸ ਕੋਲੋਂ, ਅਸੀਂ ਸਹਾਇਤਾ ਲੈ ਸੱਕਦੇ ਹਾਂ।
2 ਇਸੇ ਲਈ ਅਸੀਂ ਨਹੀਂ ਡਰਦੇ ਜਦੋਂ ਧਰਤੀ ਹਿੱਲਦੀ ਹੈ,
ਅਤੇ ਪਰਬਤ ਸਮੁੰਦਰ ਵਿੱਚ ਡਿੱਗਦੇ ਹਨ।
3 ਅਸੀਂ ਡਰਦੇ ਨਹੀਂ ਉਦੋਂ ਜਦੋਂ ਸਮੁੰਦਰ ਗਰਜਦੇ ਅਤੇ ਝੱਗ ਕਰਦੇ ਹਨ,
ਅਤੇ ਸਮੁੰਦਰ ਵਿੱਚਲੇ ਪਰਬਤ ਕੰਬੰਦੇ ਹਨ।
4 ਇੱਕ ਦਰਿਆ ਹੈ ਜਿਸ ਦੀਆਂ ਧਾਰਾਵਾਂ ਪਰਮੇਸ਼ੁਰ ਦੇ ਸ਼ਹਿਰ ਅੰਦਰ,
ਸਭ ਤੋਂ ਉੱਚੇ ਪਰਮੇਸ਼ੁਰ ਦੇ ਪਵਿੱਤਰ ਸ਼ਹਿਰ ਅੰਦਰ ਖੁਸ਼ੀ ਲਿਆਉਂਦੀਆਂ ਹਨ।
5 ਪਰਮੇਸ਼ੁਰ ਉਸ ਸ਼ਹਿਰ ਵਿੱਚ ਹੈ, ਇਸੇ ਲਈ ਉਹ ਕਦੀ ਵੀ ਤਬਾਹ ਨਹੀਂ ਹੋਵੇਗਾ।
ਸੂਰਜ ਚੱੜ੍ਹਨ ਤੋਂ ਵੀ ਪਹਿਲਾਂ ਪਰਮੇਸ਼ੁਰ ਮਦਦ ਲਈ ਉੱਥੇ ਹੁੰਦਾ।
6 ਕੌਮਾਂ ਡਰ ਦੇ ਕਾਰਣ ਕੰਬਣਗੀਆਂ; ਜਦੋਂ ਯਹੋਵਾਹ ਰੌਲਾ ਪਾਉਂਦਾ ਹੈ,
ਉਹ ਰਾਜ ਡਿੱਗ ਪੈਣਗੇ ਅਤੇ ਧਰਤੀ ਮਲੀਆ ਮੇਟ ਹੋ ਜਾਵੇਗੀ।
7 ਸਰਬ ਸ਼ਕਤੀਮਾਨ ਯਹੋਵਾਹ ਸਾਡੇ ਅੰਗ-ਸੰਗ ਹੈ।
ਯਾਕੂਬ ਦਾ ਪਰਮੇਸ਼ੁਰ ਸਾਡੀ ਸੁਰੱਖਿਅਤ ਥਾਂ ਹੈ।
8 ਉਨ੍ਹਾਂ ਸ਼ਕਤੀਸ਼ਾਲੀ ਗੱਲਾਂ ਵੱਲ ਤੱਕੋ ਜੋ ਯਹੋਵਾਹ ਕਰਦਾ ਹੈ।
ਉਨ੍ਹਾਂ ਹੈਰਾਨੀ ਭਰੀਆਂ ਕਰਨੀਆਂ ਵੱਲ ਤੱਕੋ ਜੋ ਉਸ ਨੇ ਧਰਤੀ ਉੱਤੇ ਕੀਤੀਆਂ ਹਨ।
9 ਯਹੋਵਾਹ ਲੜਾਈਆਂ ਨੂੰ ਧਰਤੀ ਦੇ ਕਿਸੇ ਕੋਨੇ ਉੱਤੇ ਵੀ ਰੋਕ ਸੱਕਦਾ ਹੈ।
ਉਹ ਸਿਪਾਹੀਆਂ ਦੀਆਂ ਕਮਾਨਾਂ ਨੂੰ ਤੋੜ ਸੱਕਦਾ ਹੈ।
ਉਹ ਉਨ੍ਹਾਂ ਦੇ ਨੇਜਿਆਂ ਨੂੰ ਟੁਕੜਿਆਂ ਵਿੱਚ ਤੋੜ ਸੱਕਦਾ ਹੈ ਅਤੇ ਜੰਗੀ ਗਡਿਆਂ ਨੂੰ ਅੱਗ ਨਾਲ ਸਾੜ ਸੱਕਦਾ ਹੈ।
10 ਪਰਮੇਸ਼ੁਰ ਆਖਦਾ ਹੈ, “ਸ਼ਾਂਤ ਰਹੋ ਅਤੇ ਜਾਣੋ ਕਿ ਮੈਂ ਪਰਮੇਸ਼ੁਰ ਹਾਂ।
ਕੌਮਾਂ ਵਿੱਚ ਮੇਰੀ ਉਸਤਤਿ ਹੋਵੇਗੀ।
ਮੈਂ ਧਰਤੀ ਉੱਤੇ ਮਹਿਮਾਮਈ ਹੋਵਾਂਗਾ।”
11 ਸਰਬ ਸ਼ਕਤੀਮਾਨ ਯਹੋਵਾਹ ਹਮੇਸ਼ਾ ਸਾਡੇ ਨਾਲ ਹੈ।
ਯਾਕੂਬ ਦਾ ਯਹੋਵਾਹ ਸਾਡਾ ਸੁਰੱਖਿਅਤ ਸਥਾਨ ਹੈ।
18 ਇਸ ਲਈ ਇਹੀ ਹੈ ਜੋ ਯਹੋਵਾਹ ਯੋਸ਼ੀਯਾਹ ਦੇ ਪੁੱਤਰ ਰਾਜੇ ਯਹੋਯਾਕੀਮ ਨੂੰ ਆਖਦਾ ਹੈ:
“ਯਹੂਦਾਹ ਦੇ ਲੋਕ ਯਹੋਯਾਕੀਮ ਲਈ ਨਹੀਂ ਰੋਣਗੇ।
ਉਹ ਇੱਕ-ਦੂਜੇ ਨੂੰ ਨਹੀਂ ਆਖਣਗੇ, ‘ਹਾਏ ਮੇਰਿਆ ਭਰਾਵਾ, ਮੈਨੂੰ ਯਹੋਯਾਕੀਮ ਦਾ ਬਹੁਤ ਅਫ਼ਸੋਸ ਹੈ,
ਹਾਏ ਮੇਰੀਏ ਭੈਣੇ ਮੈਨੂੰ ਯਹੋਯਾਕੀਮ ਦਾ ਬਹੁਤ ਅਫ਼ਸੋਸ ਹੈ!’
ਯਹੂਦਾਹ ਦੇ ਲੋਕ ਯਹੋਯਾਕੀਮ ਲਈ ਨਹੀਂ ਰੋਣਗੇ।
ਉਹ ਉਸ ਬਾਰੇ ਨਹੀਂ ਆਖਣਗੇ, ‘ਹਾਏ ਮਾਲਕ ਮੈਨੂੰ ਬਹੁਤ ਅਫ਼ਸੋਸ ਹੈ,
ਹਾਏ ਪਾਤਸ਼ਾਹ ਮੈਨੂੰ ਬਹੁਤ ਅਫ਼ਸੋਸ ਹੈ!’
19 ਯਰੂਸ਼ਲਮ ਦੇ ਲੋਕ ਯਹੋਯਾਕੀਮ ਨੂੰ ਦਫ਼ਨ ਕਰ ਦੇਣਗੇ, ਜਿਵੇਂ ਉਹ ਕਿਸੇ ਖੋਤੇ ਨੂੰ ਦਫ਼ਨ ਕਰਦੇ ਨੇ।
ਉਹ ਉਸਦੀ ਲਾਸ਼ ਨੂੰ ਧੂਹ ਕੇ ਲੈ ਜਾਣਗੇ।
ਅਤੇ ਉਹ ਉਸਦੀ ਲਾਸ਼ ਨੂੰ ਯਰੂਸ਼ਲਮ ਦੇ ਦਰਾਂ ਤੋਂ ਬਾਹਰ ਸੁੱਟ ਦੇਣਗੇ।
20 “ਯਹੂਦਾਹ, ਲਬਾਨੋਨ ਦੇ ਪਰਬਤਾਂ ਤੇ ਜਾਹ, ਅਤੇ ਰੋ।
ਆਪਣੀ ਅਵਾਜ਼ ਨੂੰ ਬਾਸ਼ਾਨ ਦੇ ਪਰਬਤਾਂ ਅੰਦਰ ਸੁਣਨ ਦੇ।
ਅਬਾਰੀਮ ਦੇ ਪਰਬਤਾਂ ਵਿੱਚ ਜਾਕੇ ਰੋ।
ਕਿਉਂ ਕਿ ‘ਪ੍ਰੇਮੀ’ ਤੇਰੇ ਸਾਰੇ ਤਬਾਹ ਹੋ ਜਾਣਗੇ।
21 “ਯਹੂਦਾਹ, ਤੂੰ ਖੁਦ ਨੂੰ ਸੁਰੱਖਿਅਤ ਮਹਿਸੂਸ ਕੀਤਾ।
ਪਰ ਮੈਂ ਤੈਨੂੰ ਚਿਤਾਵਨੀ ਦਿੱਤੀ ਸੀ!
ਮੈਂ ਤੈਨੂੰ ਚਿਤਾਵਨ ਦਿੱਤੀ ਸੀ,
ਪਰ ਤੂੰ ਸੁਣਨ ਤੋਂ ਇਨਕਾਰ ਕੀਤਾ ਸੀ।
ਆਪਣੀ ਜਵਾਨੀ ਦੇ ਦਿਨਾਂ ਤੋਂ ਹੀ ਤੂੰ ਇਸ ਤਰ੍ਹਾਂ ਰਹੀ ਹੈਂ।
ਅਤੇ ਆਪਣੀ ਜਵਾਨੀ ਵੇਲੇ ਤੋਂ ਹੀ ਤੂੰ,
ਯਹੂਦਾਹ ਮੇਰਾ ਹੁਕਮ ਨਹੀਂ ਮੰਨਿਆ।
22 ਯਹੂਦਾਹ, ਜੋ ਸਜ਼ਾ ਮੈਂ ਤੈਨੂੰ ਦਿਆਂਗਾ, ਤੂਫ਼ਾਨੀ ਹਵਾ ਵਾਂਗ ਆਵੇਗੀ।
ਅਤੇ ਇਹ ਤੇਰੇ ਸਾਰੇ ਅਯਾਲੀਆਂ ਨੂੰ ਉਡਾ ਕੇ ਲੈ ਜਾਵੇਗੀ।
ਅਤੇ ਤੇਰੇ ਪ੍ਰੇਮੀ ਅਧੀਨ ਹੋ ਜਾਣਗੇ।
ਫ਼ੇਰ ਤੂੰ ਆਪਣੀਆਂ ਕਰਨੀਆਂ ਕਾਰਣ ਸੱਚਮੁੱਚ ਅਪਮਾਨਿਤ ਅਤੇ ਸ਼ਰਮਸਾਰ ਹੋਵੇਂਗੀ।
23 “ਰਾਜੇ, ਤੂੰ ਉੱਚੇ ਪਰਬਤਾਂ ਉੱਤੇ ਦਿਆਰ ਨਾਲ ਬਣੇ ਆਪਣੇ ਘਰਾਂ ਅੰਦਰ ਰਹਿੰਦਾ ਹੈਂ।
ਇਹ ਲਗਦਾ ਹੈ ਜਿਵੇਂ ਤੂੰ ਲੱਗਭਗ ਲਬਾਨੋਨ ਵਿੱਚ ਰਹਿੰਦਾ ਹੋਵੇਂ, ਜਿੱਥੇ ਉਹ ਲੱਕੜ ਆਈ ਸੀ।
ਤੂੰ ਸੋਚਦਾ ਹੈਂ ਕਿ ਤੂੰ ਉੱਚੇ ਪਰਬਤਾਂ ਉੱਤੇ ਆਪਣੇ ਮਕਾਨ ਅੰਦਰ ਸੁਰੱਖਿਅਤ ਹੈਂ, ਪਰ ਤੂੰ ਸੱਚਮੁੱਚ ਕੁਰਲਾਵੇਂਗਾ ਜਦੋਂ ਤੈਨੂੰ ਸਜ਼ਾ ਮਿਲੇਗੀ।
ਤੂੰ ਉਸ ਔਰਤ ਵਾਂਗ ਦੁੱਖੀ ਹੋਵੇਂਗਾ ਜਿਹੜੀ ਬਾਲਕ ਨੂੰ ਜੰਮ ਰਹੀ ਹੁੰਦੀ ਹੈ।”
ਪਾਤਸ਼ਾਹ ਯੇਹੋਇਆਚਿਨ ਦੇ ਵਿਰੁੱਧ ਨਿਆਂ
24 “ਜਿਵੇਂ ਕਿ ਸਾਖੀ ਹਾਂ ਮੈਂ”, ਯਹੋਵਾਹ ਵੱਲੋਂ ਇਹ ਸੰਦੇਸ਼ ਹੈ, “ਯੇਹੋਇਆਚਿਨ, [a] ਯਹੂਦਾਹ ਦੇ ਰਾਜੇ ਯੇਹੋਇਆਚਿਨ ਦੇ ਪੁੱਤਰ ਮੈਂ ਤੇਰੇ ਨਾਲ ਇਹ ਕਰਾਂਗਾ: ਭਾਵੇਂ ਤੂੰ ਹੁੰਦਾ ਸ਼ਾਹੀ ਨਿਸ਼ਾਨ ਵਾਲੀ ਅੰਗੂਠੀ ਮੇਰੇ ਸੱਜੇ ਹੱਥ ਦੀ, ਫ਼ੇਰ ਵੀ ਮੈਂ ਤੈਨੂੰ ਸੁੱਟ ਦਿੰਦਾ। 25 ਯਹੋਯਾਕੀਮ, ਸੌਂਪ ਦੇਵਾਂਗਾ ਮੈਂ ਤੈਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਅਤੇ ਬਾਬਲ ਦੇ ਲੋਕਾਂ ਨੂੰ। ਉਹੀ ਲੋਕ ਨੇ ਜਿਨ੍ਹਾਂ ਤੋਂ ਡਰਦਾ ਹੈਂ ਤੂੰ। ਉਹ ਲੋਕ ਤੈਨੂੰ ਮਾਰਨਾ ਚਾਹੁੰਦੇ ਹਨ। 26 ਮੈਂ ਤੈਨੂੰ ਅਤੇ ਤੇਰੀ ਮਾਂ ਨੂੰ ਕਿਸੇ ਅਜਿਹੇ ਦੇਸ਼ ਅੰਦਰ ਸੁੱਟ ਦਿਆਂਗਾ ਜਿੱਥੇ ਤੁਹਾਡੇ ਦੋਹਾਂ ਵਿੱਚੋਂ ਕੋਈ ਵੀ ਜੰਮਿਆ ਨਹੀਂ ਸੀ। ਤੂੰ ਅਤੇ ਤੇਰੀ ਮਾਂ ਉਸੇ ਦੇਸ਼ ਵਿੱਚ ਮਰੋਗੇ। 27 ਯੇਹੋਇਆਚਿਨ, ਤੂੰ ਆਪਣੇ ਦੇਸ਼ ਵਿੱਚ ਆਉਣਾ ਚਾਹੁੰਦਾ ਹੈ-ਪਰ ਤੈਨੂੰ ਵਾਪਸ ਆਉਣ ਦੀ ਕਦੇ ਵੀ ਇਜਾਜ਼ਤ ਨਹੀਂ ਮਿਲੇਗੀ।”
28 ਕਨਾਯਾਹ (ਯੇਹੋਇਆਚਿਨ) ਉਸ ਟੁੱਟੇ ਹੋਏ ਭਾਂਡੇ ਵਰਗਾ ਹੈ ਜਿਸ ਨੂੰ ਕਿਸੇ ਨੇ ਬਾਹਰ ਸੁੱਟ ਦਿੱਤਾ ਹੈ।
ਉਹ ਉਸ ਭਾਂਡੇ ਵਰਗਾ ਹੈ ਜਿਸ ਨੂੰ ਕੋਈ ਨਹੀਂ ਲੋੜਦਾ,
ਯੇਹੋਇਆਚਿਨ ਅਤੇ ਉਸ ਦੇ ਬੱਚਿਆਂ ਨੂੰ ਬਾਹਰ ਕਿਉਂ ਸੁੱਟਿਆ ਜਾਵੇਗਾ?
ਉਨ੍ਹਾਂ ਨੂੰ ਪਰਦੇਸਾਂ ਅੰਦਰ ਕਿਉਂ ਸੁੱਟਿਆ ਜਾਵੇਗਾ।
29 ਯਹੂਦਾਹ ਦੀਏ ਧਰਤੀਏ, ਧਰਤੀਏ, ਧਰਤੀਏ!
ਯਹੋਵਾਹ ਦੇ ਸੰਦੇਸ਼ ਨੂੰ ਸੁਣ!
30 ਯਹੋਵਾਹ ਆਖਦਾ ਹੈ, “ਯੇਹੋਇਆਚਿਨ ਬਾਰੇ ਇਸ ਨੂੰ ਲਿਖ ਲਵੋ:
‘ਉਹ ਅਜਿਹਾ ਬੰਦਾ ਹੈ, ਜਿਸਦੇ ਹੁਣ ਬੱਚੇ ਨਹੀਂ ਹਨ!
ਯੇਹੋਇਆਚਿਨ ਆਪਣੇ ਜੀਵਨ ਕਾਲ ਵਿੱਚ ਸਫ਼ਲ ਨਹੀਂ ਹੋਵੇਗਾ।
ਅਤੇ ਉਸ ਦੇ ਬੱਚਿਆਂ ਵਿੱਚੋਂ ਕੋਈ ਵੀ ਦਾਊਦ ਦੇ ਸਿੰਘਾਸਣ ਉੱਤੇ ਨਹੀਂ ਬੈਠੇਗਾ।
ਉਸ ਦੇ ਬੱਚਿਆਂ ਵਿੱਚੋਂ ਕੋਈ ਵੀ ਯਹੂਦਾਹ ਅੰਦਰ ਰਾਜ ਨਹੀਂ ਕਰੇਗਾ।’”
ਪਰਮੇਸ਼ੁਰ ਦੇ ਰਾਜ ਵਿੱਚ ਕੌਣ ਪਰਵੇਸ਼ ਕਰੇਗਾ?(A)
15 ਕੁਝ ਲੋਕ ਆਪਣੇ ਛੋਟੇ ਬੱਚਿਆਂ ਨੂੰ ਯਿਸੂ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਨੂੰ ਛੂਹਵੇ। ਪਰ ਜਦੋਂ ਉਸ ਦੇ ਚੇਲਿਆਂ ਨੇ ਵੇਖਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਝਿੜਕਿਆ। 16 ਪਰ ਯਿਸੂ ਨੇ ਛੋਟੇ ਬਾਲਕਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਚੇਲਿਆਂ ਨੂੰ ਆਖਿਆ, “ਬੱਚਿਆਂ ਨੂੰ ਮੇਰੇ ਕੋਲ ਆਉਣ ਦੇਵੋ! ਉਨ੍ਹਾਂ ਨੂੰ ਰੋਕੋ ਨਾ। ਕਿਉਂਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਲੋਕਾਂ ਨਾਲ ਸੰਬੰਧਿਤ ਹੈ ਜੋ ਇਨ੍ਹਾਂ ਬੱਚਿਆਂ ਵਰਗੇ ਹਨ। 17 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਕੋਈ ਵੀ ਜਿਹੜਾ ਪਰਮੇਸ਼ੁਰ ਦੇ ਰਾਜ ਨੂੰ ਬੱਚਿਆਂ ਦੇ ਵਾਂਗ ਨਹੀਂ ਕਬੂਲਦਾ, ਉਹ ਕਦੀ ਵੀ ਪਰਮੇਸ਼ੁਰ ਦੇ ਰਾਜ ਅੰਦਰ ਪ੍ਰਵੇਸ਼ ਨਹੀਂ ਕਰੇਗਾ।”
2010 by World Bible Translation Center