Revised Common Lectionary (Complementary)
8 ਯਹੋਵਾਹ ਸਰਬ ਸ਼ਕਤੀਮਾਨ ਮੇਰੀ ਪ੍ਰਾਰਥਨਾ ਸੁਣੋ।
ਯਾਕੂਬ ਦੇ ਪਰਮੇਸ਼ੁਰ, ਮੇਰੀ ਗੱਲ ਸੁਣੋ।
9 ਹੇ ਪਰਮੇਸ਼ੁਰ ਸਾਡੇ ਰੱਖਿਅਕ ਦੀ ਰੱਖਿਆ ਕਰੋ।
ਆਪਣੇ ਚੁਣੇ ਹੋਏ ਰਾਜੇ ਉੱਤੇ ਮਿਹਰ ਕਰੋ।
10 ਤੁਹਾਡੇ ਮੰਦਰ ਵਿੱਚਲਾ ਇੱਕ ਵੀ ਦਿਨ
ਕਿਸੇ ਹੋਰ ਥਾਂ ਦੇ ਹਜ਼ਾਰਾਂ ਦਿਨਾ ਨਾਲੋਂ ਬਿਹਤਰ ਹੈ।
ਮੇਰੇ ਪਰਮੇਸ਼ੁਰ ਦੇ ਘਰ ਦੇ ਦਰਾਂ ਉੱਤੇ ਖੜ੍ਹੇ ਹੋਣਾ
ਦੁਸ਼ਟ ਵਿਅਕਤੀ ਦੇ ਘਰੇ ਰਹਿਣ ਨਾਲੋਂ ਬਿਹਤਰ ਹੈ।
11 ਯਹੋਵਾਹ ਹੀ ਸਾਡਾ ਰੱਖਿਅਕ ਅਤੇ ਗੌਰਵਮਈ ਰਾਜਾ ਹੈ।
ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ
ਜਿਹੜੇ ਉਸ ਦੇ ਪਿੱਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ।
12 ਯਹੋਵਾਹ ਸਰਬ ਸ਼ਕਤੀਮਾਨ ਜਿਹੜੇ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਹਨ ਉਹ ਸੱਚਮੁੱਚ ਪ੍ਰਸੰਨ ਹਨ।
ਕੰਧ ਉੱਤੇ ਲਿਖੀ ਲਿਖਾਵਟ
5 ਰਾਜੇ ਬੇਲਸ਼ੱਸਰ ਨੇ ਆਪਣੇ ਇੱਕ ਹਜ਼ਾਰ ਅਧਿਕਾਰੀਆਂ ਨੂੰ ਬਹੁਤ ਵੱਡੀ ਦਾਵਤ ਦਿੱਤੀ। ਰਾਜਾ ਉਨ੍ਹਾਂ ਨਾਲ ਮੈਅ ਪੀ ਰਿਹਾ ਸੀ। 2 ਜਦੋਂ ਰਾਜਾ ਆਪਣੀ ਮੈਅ ਪੀ ਰਿਹਾ ਸੀ, ਉਸ ਨੇ ਆਪਣੇ ਸੇਵਾਦਾਰਾਂ ਨੂੰ ਸੋਨੇ ਅਤੇ ਚਾਂਦੀ ਦੇ ਪਿਆਲੇ ਲਿਆਉਣ ਦਾ ਹੁਕਮ ਦਿੱਤਾ। ਇਹ ਓਹੀ ਪਿਆਲੇ ਸਨ ਜਿਹੜੇ ਉਸ ਦੇ ਪਿਤਾ ਨਬੂਕਦਨੱਸਰ ਨੇ ਯਰੂਸ਼ਲਮ ਦੇ ਮੰਦਰ ਵਿੱਚੋਂ ਲਿਆਂਦੇ ਸਨ, ਤਾਂ ਜੋ ਰਾਜੇ, ਉਸ ਦੇ ਅਧਿਕਾਰੀ, ਉਸ ਦੀਆਂ ਪਤਨੀਆਂ ਅਤੇ ਉਸ ਦੇ ਸੇਵਕ ਉਨ੍ਹਾਂ ਪਿਆਲਿਆਂ ਵਿੱਚ ਮੈਅ ਪੀ ਸੱਕਣ। 3 ਇਸ ਲਈ ਉਨ੍ਹਾਂ ਨੇ ਉਹ ਸੋਨੇ ਦੇ ਪਿਆਲੇ ਲੈ ਆਂਦੇ ਜਿਹੜੇ ਯਰੂਸ਼ਲਮ ਵਿੱਚਲੇ ਪਰਮੇਸ਼ੁਰ ਦੇ ਮੰਦਰ ਵਿੱਚੋਂ ਚੁੱਕੇ ਗਏ ਸਨ। ਅਤੇ ਰਾਜੇ, ਉਸ ਦੇ ਅਧਿਕਾਰੀਆਂ, ਉਸਦੀਆਂ ਪਤਨੀਆਂ ਅਤੇ ਉਸਦੀਆਂ ਦਾਸੀਆਂ ਨੇ ਉਨ੍ਹਾਂ ਵਿੱਚ ਮੈਅ ਪੀਤੀ। 4 ਮੈਅ ਪੀਣ ਵੇਲੇ ਉਹ ਆਪਣੇ ਦੇਵਤਿਆਂ ਦੇ ਬੁੱਤਾਂ ਦੀ ਉਸਤਤ ਕਰ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਦੇਵਤਿਆਂ ਦੀ ਉਸਤਤ ਕੀਤੀ-ਅਤੇ ਉਹ ਦੇਵਤੇ ਸਿਰਫ਼ ਸੋਨੇ, ਚਾਂਦੀ, ਪਿੱਤਲ, ਲੋਹੇ, ਲੱਕੜੀ ਅਤੇ ਪੱਥਰ ਦੇ ਬਣੇ ਬੁੱਤ ਸਨ।
5 ਫ਼ੇਰ ਅਚਾਨਕ, ਇੱਕ ਮਨੁੱਖੀ ਹੱਥ ਪ੍ਰਗਟ ਹੋਇਆ ਅਤੇ ਕੰਧ ਉੱਤੇ ਲਿਖਣ ਲੱਗਾ। ਉਂਗਲੀਆਂ ਨੇ ਕੰਧ ਦੇ ਪਲਸਤਰ ਉੱਤੇ ਸ਼ਬਦ ਉਕਰੇ। ਹੱਥ ਨੇ ਉੱਥੇ ਰਾਜੇ ਦੇ ਮਹਿਲ ਅੰਦਰ ਸ਼ਮਾਦਾਨ ਦੇ ਨੇੜੇ ਕੰਧ ਉੱਤੇ ਲਿਖਿਆ। ਰਾਜਾ ਹੱਥ ਨੂੰ ਲਿਖਦੇ ਹੋਏ ਦੇਖ ਰਿਹਾ ਸੀ।
6 ਰਾਜਾ ਬੇਲਸ਼ੱਸਰ ਬਹੁਤ ਭੈਭੀਤ ਸੀ। ਉਸਦਾ ਚਿਹਰਾ ਡਰ ਨਾਲ ਬਗ੍ਗਾ ਹੋ ਗਿਆ ਅਤੇ ਉਸਦੀਆਂ ਲੱਤਾਂ ਕੰਬਣ ਲੱਗੀਆਂ। ਉਸਦੀਆਂ ਲੱਤਾਂ ਇੰਨੀਆਂ ਕਮਜ਼ੋਰ ਹੋ ਗਈਆਂ ਕਿ ਉਹ ਖੜ੍ਹਾ ਨਹੀਂ ਸੀ ਰਹਿ ਸੱਕਦਾ। 7 ਰਾਜੇ ਨੇ ਜਾਦੂਗਰਾਂ ਨੂੰ ਅਤੇ ਕਸਦੀਆਂ ਨੂੰ ਬੁਲਾਵਾ ਭੇਜਿਆ। ਉਸ ਨੇ ਸਿਆਣਿਆ ਨੂੰ ਆਖਿਆ, “ਜੋ ਕੋਈ ਇਸ ਲਿਖਤ ਨੂੰ ਪੜ੍ਹ ਸੱਕੇਗਾ ਅਤੇ ਮੈਨੂੰ ਇਸਦਾ ਅਰਬ ਸਮਝਾ ਸੱਕੇਗਾ ਮੈਂ ਉਸ ਨੂੰ ਇਨਾਮ ਦਿਆਂਗਾ। ਮੈਂ ਉਸ ਬੰਦੇ ਨੂੰ ਕਿਰਮਚੀ ਵਸਤਰ ਦੇਵਾਂਗਾ। ਮੈਂ ਉਸ ਦੇ ਗਲੇ ਵਿੱਚ ਸੋਨੇ ਦਾ ਹਾਰ ਪਾਵਾਂਗਾ। ਅਤੇ ਆਪਣੇ ਰਾਜ ਵਿੱਚ ਤੀਸਰਾ ਸਭ ਤੋਂ ਉੱਚਾ ਹਾਕਮ ਬਣਾ ਦਿਆਂਗਾ।”
8 ਇਸ ਲਈ ਰਾਜੇ ਦੇ ਸਮੂਹ ਸਿਆਣੇ ਆਦਮੀ ਆ ਗਏ। ਪਰ ਉਹ ਲਿਖਾਵਟ ਨਾ ਪੜ੍ਹ ਸੱਕੇ ਜਾਂ ਰਾਜੇ ਨੂੰ ਅਰਬ ਦਾ ਵਿਵਰਣ ਨਾ ਕਰ ਸੱਕੇ। ਉਹ ਇਸ ਦਾ ਅਰਬ ਨਹੀਂ ਸਮਝ ਸੱਕੇ। 9 ਰਾਜੇ ਦੇ ਅਧਿਕਾਰੀ ਹੈਰਾਨ ਸਨ। ਅਤੇ ਰਾਜਾ ਹੋਰ ਵੀ ਵੱਧੇਰੇ ਭੈਭੀਤ ਅਤੇ ਫ਼ਿਕਰਮੰਦ ਹੋ ਗਿਆ। ਉਸ ਦਾ ਡਰ ਨਾਲ ਮੂੰਹ ਫਿਕੱਾ ਹੋ ਗਿਆ।
10 ਫ਼ੇਰ ਰਾਜੇ ਦੀ ਮਾਤਾ ਓੱਥੇ ਆਈ ਜਿੱਥੇ ਦਾਵਤ ਚੱਲ ਰਹੀ ਸੀ। ਉਸ ਨੇ ਰਾਜੇ ਅਤੇ ਉਸ ਦੇ ਅਧਿਕਾਰੀਆਂ ਦੀਆਂ ਆਵਾਜ਼ਾਂ ਸੁਣ ਲਈਆਂ ਸਨ। ਉਸ ਨੇ ਆਖਿਆ, “ਰਾਜਨ, ਤੁਸੀਂ ਸਦਾ ਸਲਾਮਤ ਰਹੋ! ਭੈਭੀਤ ਨਾ ਹੋਵੋ! ਆਪਣੇ ਚਿਹਰੇ ਨੂੰ ਡਰ ਨਾਲ ਇੰਨਾ ਬਗ੍ਗਾ ਨਾ ਹੋਣ ਦਿਓ! 11 ਤੇਰੇੇ ਰਾਜ ਅੰਦਰ ਇੱਕ ਬੰਦਾ ਹੈ ਜਿਸਦੇ ਅੰਦਰ ਪਵਿੱਤਰ ਦੇਵਤਿਆਂ ਦਾ ਆਤਮਾ ਵਸਦਾ ਹੈ। ਤੇਰੇ ਪਿਤਾ ਦੇ ਰਾਜ ਵੇਲੇ ਇਸ ਬੰਦੇ ਨੇ ਦਰਸਾ ਦਿੱਤਾ ਸੀ ਕਿ ਉਹ ਗੁਝ੍ਝੇ ਭੇਤ ਸਮਝ ਸੱਕਦਾ ਹੈ। ਉਸ ਨੇ ਦਰਸਾ ਦਿੱਤਾ ਸੀ ਕਿ ਉਹ ਬਹੁਤ ਚਤੁਰ ਅਤੇ ਸਿਆਣਾ ਹੈ। ਉਸ ਨੇ ਦਰਸਾ ਦਿੱਤਾ ਸੀ ਕਿ ਇਨ੍ਹਾਂ ਗੱਲਾਂ ਵਿੱਚ ਉਹ ਦੇਵਤਿਆਂ ਦੇ ਸਮਾਨ ਹੈ। ਤੇਰੇ ਪਿਤਾ, ਰਾਜੇ ਨਬੂਕਦਨੱਸਰ ਨੇ ਇਸ ਬੰਦੇ ਨੂੰ ਆਪਣੇ ਸਾਰੇ ਸਿਅਣਿਆਂ ਦਾ ਮੁਖੀ ਬਣਾ ਦਿੱਤਾ ਸੀ। ਉਹ ਸਾਰੇ ਜਾਦੂਗਰਾਂ ਅਤੇ ਕਸਦੀਆਂ ਉੱਤੇ ਹਕੂਮਤ ਕਰਦਾ ਸੀ। 12 ਜਿਸ ਬੰਦੇ ਬਾਰੇ ਮੈਂ ਗੱਲ ਕਰ ਰਹੀ ਹਾਂ ਉਸਦਾ ਨਾਮ ਦਾਨੀਏਲ ਹੈ। ਰਾਜੇ ਨੇ ਉਸ ਨੂੰ ਬੇਲਟਸ਼ੱਸਰ ਦਾ ਨਾਮ ਦਿੱਤਾ ਸੀ। ਬੇਲਟਸ਼ੱਸਰ (ਦਾਨੀਏਲ) ਬਹੁਤ ਚਤੁਰ ਹੈ ਅਤੇ ਬਹੁਤ ਗੱਲਾਂ ਜਾਣਦਾ ਹੈ। ਉਹ ਸੁਪਨਿਆਂ ਦੀ ਵਿਆਖਿਆ ਕਰ ਸੱਕਦਾ ਸੀ ਭੇਤਾਂ ਨੂੰ ਸਮਝਾ ਸੱਕਦਾ ਸੀ। ਅਤੇ ਬਹੁਤ ਔਖੇ ਮਸਲੇ ਨੂੰ ਹੱਲ ਕਰ ਸੱਕਦਾ ਸੀ ਉਸ ਨੂੰ ਬੁਲਾਓ। ਉਹ ਤੁਹਾਨੂੰ ਦੱਸੇਗਾ ਕਿ ਕੰਧ ਉਤ੍ਤਲੀ ਲਿਖਤ ਦਾ ਕੀ ਅਰਬ ਹੈ।”
ਪਰਮੇਸ਼ੁਰ ਦਾ ਪਰਿਵਾਰ
5 ਹੁਣ ਮੈਂ ਤੁਹਾਡੀ ਸੰਗਤ ਦੇ ਬਜ਼ੁਰਗਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ। ਮੈਂ ਖੁਦ ਇੱਕ ਬਜ਼ੁਰਗ ਹਾਂ ਅਤੇ ਮਸੀਹ ਦੇ ਤਸੀਹਿਆਂ ਦਾ ਗਵਾਹ ਹਾਂ। ਮੈਂ ਉਸ ਮਹਿਮਾ ਵਿੱਚ ਭਾਗ ਲਵਾਂਗਾ ਜਿਹੜੀ ਸਾਨੂੰ ਦਰਸ਼ਾਈ ਜਾਵੇਗੀ। 2 ਤੁਹਾਨੂੰ ਪਰਮੇਸ਼ੁਰ ਦੇ ਇੱਜੜ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਨੂੰ ਤੁਹਾਡੀ ਨਿਗਰਾਨੀ ਵਿੱਚ ਰੱਖ ਦਿੱਤਾ ਗਿਆ ਹੈ। ਤੁਹਾਨੂੰ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ ਇਸਤੇ ਸਵੈਂ ਇੱਛਾ ਪੂਰਵਕ ਨਜ਼ਰ ਰੱਖਣੀ ਚਾਹੀਦੀ ਹੈ, ਨਾ ਕਿ ਜਿਵੇਂ ਤੁਸੀਂ ਇਹ ਕਰਨ ਲਈ ਮਜ਼ਬੂਰ ਕੀਤੇ ਗਏ ਹੋਵੋਂ। ਤੁਹਾਨੂੰ ਇਹ ਕਰਨ ਲਈ ਉਤਸਾਹਤ ਹੋਣਾ ਚਾਹੀਦਾ ਹੈ, ਪਰ ਕਿਸੇ ਮਾਲੀ ਲਾਭ ਲਈ ਨਹੀਂ। 3 ਇਹ ਲੋਕ ਤੁਹਾਡੀ ਦੇਖਭਾਲ ਹੇਠਾਂ ਰੱਖੇ ਗਏ ਹਨ। ਇਸ ਲਈ ਜ਼ਾਲਮ ਹਾਕਮ ਵਾਂਗ ਨਾ ਬਣੋ ਸਗੋਂ ਇੱਜੜ ਲਈ ਇੱਕ ਉਦਾਹਰਣ ਦੀ ਤਰ੍ਹਾਂ ਹੋਵੋ। 4 ਅਤੇ ਜਦੋਂ ਮੁੱਖ ਆਜੜੀ ਆਵੇਗਾ, ਤੁਸੀਂ ਸ਼ਾਨਦਾਰ ਤਾਜ ਪ੍ਰਾਪਤ ਕਰੋਂਗੇ, ਜੋ ਆਪਣੀ ਸੁੰਦਰਤਾ ਨਹੀਂ ਗੁਆਉਂਦਾ।
5 ਇਸੇ ਤਰ੍ਹਾਂ ਹੀ, ਮੈਂ ਜਵਾਨ ਲੋਕਾਂ ਨੂੰ ਵੀ ਬਜ਼ੁਰਗਾਂ ਦੇ ਅਧਿਕਾਰ ਨੂੰ ਕਬੂਲਣ ਦੀ ਮੰਗ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਇੱਕ ਦੂਸਰੇ ਦੀ ਨਿਮ੍ਰਤਾ ਨਾਲ ਸੇਵਾ ਕਰਨੀ ਚਾਹੀਦੀ ਹੈ। ਕਿਉਂਕਿ:
“ਪਰਮੇਸ਼ੁਰ ਘਮੰਡੀ ਬੰਦਿਆਂ ਦੇ ਖਿਲਾਫ਼ ਹੈ।
ਪਰ ਉਹ ਹਮੇਸ਼ਾ ਨਿਮਾਣੇ ਬੰਦਿਆਂ ਨੂੰ ਕਿਰਪਾ ਦਰਸ਼ਾਉਂਦਾ ਹੈ।” (A)
6 ਇਸ ਲਈ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਹੱਥ ਹੇਠਾਂ ਨਿਮ੍ਰ ਰਹੋ। ਫ਼ੇਰ ਉਹ ਤੁਹਾਨੂੰ ਸਹੀ ਸਮਾਂ ਆਉਣ ਤੇ ਉੱਚਾ ਉੱਠਾਵੇਗਾ। 7 ਆਪਣੀਆਂ ਸਾਰੀਆਂ ਚਿੰਤਾਵਾਂ ਉਸ ਵੱਲ ਮੋੜ ਦਿਉ ਕਿਉਂਕਿ ਉਹ ਤੁਹਾਡਾ ਧਿਆਨ ਰੱਖਦਾ ਹੈ।
8 ਖੁਦ ਤੇ ਕਾਬੂ ਰੱਖੋ ਅਤੇ ਸਚੇਤ ਰਹੋ। ਸ਼ੈਤਾਨ ਤੁਹਾਡਾ ਦੁਸ਼ਮਣ ਹੈ। ਉਹ ਸ਼ਿਕਾਰ ਨੂੰ ਖਾ ਜਾਣ ਲਈ, ਇੱਕ ਸ਼ੇਰ ਵਾਂਗ ਗੱਜਦਾ ਹੋਇਆ ਚਾਰ ਚੁਫ਼ੇਰੇ ਘੁੰਮਦਾ ਫ਼ਿਰਦਾ ਹੈ। 9 ਨਿਹਚਾ ਵਿੱਚ ਦ੍ਰਿੜ ਰਹਿ ਕੇ, ਉਸਦਾ ਵਿਰੋਧ ਕਰੋ। ਯਾਦ ਰੱਖੋ ਕਿ ਸਾਰੀ ਦੁਨੀਆਂ ਵਿੱਚ, ਤੁਹਾਡੇ ਭਰਾ ਅਤੇ ਭੈਣਾਂ ਵੀ ਉਸੇ ਢੰਗ ਨਾਲ ਦੁੱਖ ਸਹਿ ਰਹੇ ਹਨ।
10 ਪਰਮੇਸ਼ੁਰ ਨੇ ਆਪਣੀ ਕ੍ਰਿਪਾ ਦੁਆਰਾ ਤੁਹਾਨੂੰ ਮਸੀਹ ਯਿਸੂ ਵਿੱਚ ਸਦਾ ਰਹਿਣ ਵਾਲੀ ਮਹਿਮਾ ਵਿੱਚ ਸਾਂਝ ਪਾਉਣ ਲਈ ਸੱਦਾ ਦਿੱਤਾ ਸੀ। ਹਾਂ, ਤੁਹਾਨੂੰ ਥੋੜੇ ਅਰਸੇ ਲਈ ਦੁੱਖ ਝੱਲਣਾ ਪਵੇਗਾ ਅਤੇ ਉਸਤੋਂ ਮਗਰੋਂ ਪਰਮੇਸ਼ੁਰ ਸਭ ਚੀਜ਼ਾਂ ਠੀਕ ਕਰ ਦੇਵੇਗਾ। ਉਹ ਤੁਹਾਨੂੰ ਦ੍ਰਿੜ ਬਣਾਵੇਗਾ, ਉਹ ਤੁਹਾਡਾ ਆਸਰਾ ਹੋਵੇਗਾ ਅਤੇ ਤੁਹਾਨੂੰ ਡਿੱਗਣ ਤੋਂ ਬਚਾਵੇਗਾ। 11 ਉਸਦੀ ਸ਼ਕਤੀ ਸਦਾ ਰਹਿੰਦੀ ਹੈ। ਆਮੀਨ।
2010 by World Bible Translation Center