Revised Common Lectionary (Complementary)
ਨਿਰਦੇਸ਼ਕ ਲਈ: ਗਿੱਤੀਥ ਦੀ ਸੰਗਤ ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ।
84 ਸਰਬ ਸ਼ਕਤੀਮਾਨ ਯਹੋਵਾਹ, ਤੁਹਾਡਾ ਮੰਦਰ ਸੱਚਮੁੱਚ ਹੀ ਪਿਆਰਾ ਹੈ।
2 ਯਹੋਵਾਹ, ਮੈਂ ਤੁਹਾਡੇ ਮੰਦਰ ਵਿੱਚ ਦਾਖਲ ਹੋਣ ਲਈ ਹੋਰ ਵੱਧੇਰੇ ਇੰਤਜ਼ਾਰ ਨਹੀਂ ਕਰ ਸੱਕਦਾ।
ਮੈਂ ਇੰਨਾ ਉਤਸਾਹਿਤ ਹਾਂ।
ਮੇਰੇ ਸ਼ਰੀਰ ਦਾ ਰੋਮ-ਰੋਮ ਜਿਉਂਦੇ ਪਰਮੇਸ਼ੁਰ ਦਾ ਸੰਗ ਚਾਹੁੰਦਾ ਹੈ।
3 ਯਹੋਵਾਹ ਸਰਬ ਸ਼ਕਤੀਮਾਨ, ਮੇਰੇ ਰਾਜੇ, ਮੇਰੇ ਪਰਮੇਸ਼ੁਰ,
ਪੰਛੀਆਂ ਨੇ ਵੀ ਤੇਰੇ ਮੰਦਰ ਵਿੱਚ ਘਰ ਬਣਾ ਲਿਆ ਹੈ।
ਉਹ ਤੁਹਾਡੀ ਜਗਵੇਦੀ ਨੇੜੇ ਆਪਣੇ ਆਲ੍ਹਣੇ ਬਣਾਉਂਦੇ ਹਨ
ਅਤੇ ਉੱਥੇ ਹੀ ਉਹ ਆਪਣੇ ਬੱਚੇ ਪੈਦਾ ਕਰਦੇ ਹਨ।
4 ਤੁਹਾਡੇ ਮੰਦਰ ਵਿੱਚ ਰਹਿਣ ਵਾਲੇ ਲੋਕ ਬਹੁਤ ਸੁਭਾਗੇ ਹਨ।
ਉਹ ਹਾਲੇ ਵੀ ਤੁਹਾਡੀ ਉਸਤਤਿ ਕਰ ਰਹੇ ਹਨ।
5 ਦਿਲਾਂ ਅੰਦਰ ਗੀਤ ਲੈ ਕੇ ਆਉਣ ਵਾਲੇ ਲੋਕ
ਤੁਹਾਡੇ ਮੰਦਰ ਵਿੱਚ ਬਹੁਤ ਖੁਸ਼ ਹਨ।
6 ਉਹ ਬਾਕਾ ਵਾਦੀ ਵਿੱਚੋਂ ਦੀ ਸਫ਼ਰ ਕਰਦੇ ਹਨ
ਜਿਹੜੀ ਪਰਮੇਸ਼ੁਰ ਨੇ ਚਸ਼ਮੇ ਵਾਂਗ ਬਣਾਈ ਹੈ।
ਪਤਝੜ ਦੀ ਵਰੱਖਾ ਪਾਣੀ ਦੇ ਤਲਾ ਬਣਾਉਂਦੀ ਹੈ।
7 ਉਹ ਲੋਕੀਂ ਸੀਯੋਨ ਵੱਲ ਜਾਂਦੇ ਆਪਣੇ ਰਾਹ ਉੱਤੇ ਸ਼ਹਿਰੋਂ-ਸ਼ਹਿਰ ਸਫ਼ਰ ਕਰਦੇ ਹਨ
ਜਿੱਥੇ ਉਹ ਆਪਣੇ ਪਰਮੇਸ਼ੁਰ ਨੂੰ ਮਿਲਣਗੇ।
9 ਜੇ ਮੇਰਾ ਸਿਰ ਸਿਰਫ਼ ਪਾਣੀ ਨਾਲ ਹੀ ਭਰਿਆ ਹੁੰਦਾ,
ਅਤੇ ਜੇ ਕਿਧਰੇ ਮੇਰੀਆਂ ਅੱਖਾਂ ਹੰਝੂਆਂ ਦਾ ਫ਼ੁਹਾਰਾ ਹੁੰਦੀਆਂ,
ਮੈਂ ਆਪਣੇ ਲੋਕਾਂ ਲਈ ਦਿਨ-ਰਾਤ ਰੋਦਾ, ਜਿਹੜੇ ਤਬਾਹ ਹੋ ਗਏ ਨੇ।
2 ਜੇ ਕਿਧਰੇ ਮਾਰੂਬਲ ਵਿੱਚ ਮੇਰੀ ਕੋਈ ਥਾਂ,
ਇੱਕ ਮਕਾਨ ਹੁੰਦਾ, ਜਿੱਥੇ ਮੁਸਾਫ਼ਰ ਰਾਤ ਕੱਟ ਲੈਂਦੇ,
ਮੈਂ ਆਪਣੇ ਲੋਕਾਂ ਨੂੰ ਛੱਡ ਸੱਕਦਾ ਸਾਂ।
ਮੈਂ ਉਨ੍ਹਾਂ ਲੋਕਾਂ ਕੋਲੋਂ ਦੂਰ ਜਾ ਸੱਕਦਾ ਸਾਂ।
ਕਿਉਂ ਕਿ ਉਹ ਸਾਰੇ ਹੀ ਪਰਮੇਸ਼ੁਰ ਨਾਲ ਬੇਵਫ਼ਾ ਹਨ।
ਉਹ ਸਾਰੇ ਹੀ ਉਸ ਦੇ ਖਿਲਾਫ਼ ਹੋ ਗਏ ਨੇ।
3 “ਉਨ੍ਹਾਂ ਲੋਕਾਂ ਆਪਣੀਆਂ ਜੀਭਾਂ ਕਮਾਨ ਵਾਂਗ ਇਸਤੇਮਾਲ ਕੀਤੀਆਂ,
ਉਨ੍ਹਾਂ ਦੇ ਮੂੰਹ ਵਿੱਚੋਂ ਝੂਠ ਤੀਰਾਂ ਵਾਂਗ ਉਡਦੇ ਨੇ।
ਇਸ ਸ਼ਹਿਰ ਵਿੱਚ ਝੂਠ ਹੀ ਮਜ਼ਬੂਤ ਹੋ ਗਿਆ ਹੈ, ਸੱਚ ਨਹੀਂ।
ਇਹ ਲੋਕ ਇੱਕ ਪਾਪ ਤੋਂ ਦੂਜੇ ਪਾਪ ਵੱਲ ਜਾਂਦੇ ਨੇ।
ਉਹ ਮੈਨੂੰ ਨਹੀਂ ਜਾਣਦੇ।”
ਇਹ ਗੱਲਾਂ ਯਹੋਵਾਹ ਨੇ ਆਖੀਆਂ।
4 “ਆਪਣੇ ਗੁਆਂਢੀ ਦੀ ਨਿਗਰਾਨੀ ਕਰੋ!
ਆਪਣੇ ਭਰਾਵਾਂ ਉੱਤੇ ਵੀ ਭਰੋਸਾ ਨਾ ਕਰੋ!
ਕਿਉਂ ਕਿ ਹਰ ਭਰਾ ਧੋਖੇਬਾਜ਼ ਹੁੰਦਾ ਹੈ।
ਹਰ ਗੁਆਂਢੀ ਤੁਹਾਡੀ ਪਿੱਠ ਪਿੱਛੇ ਚੁਗਲੀਆਂ ਕਰਦਾ ਹੈ।
5 ਹਰ ਬੰਦਾ ਆਪਣੇ ਗੁਆਂਢੀ ਨਾਲ ਝੂਠ ਬੋਲਦਾ ਹੈ।
ਕੋਈ ਵੀ ਸੱਚ ਨਹੀਂ ਬੋਲਦਾ।
ਯਹੂਦਾਹ ਦੇ ਲੋਕਾਂ ਨੇ ਆਪਣੀਆਂ ਜੀਭਾਂ ਨੂੰ ਝੂਠ ਬੋਲਣਾ ਸਿੱਖਾਇਆ ਹੈ।
ਉਨ੍ਹਾਂ ਨੇ ਉਦੋਂ ਤੀਕ ਪਾਪ ਕੀਤਾ, ਜਦੋਂ ਤੀਕ ਕਿ ਉਹ ਇੰਨੇ ਨਹੀਂ ਬਕੱ ਗਏ ਕਿ ਉਹ ਵਾਪਸ ਨਾ ਪਰਤ ਸੱਕਣ।
6 ਇੱਕ ਬੁਰੀ ਗੱਲ ਦੂਸਰੀ ਦੇ ਪਿੱਛੇ ਤੁਰੀ।
ਅਤੇ ਝੂਠਾਂ ਦੇ ਪਿੱਛੇ ਝੂਠ ਤੁਰੇ।
ਲੋਕਾਂ ਨੇ ਮੈਨੂੰ ਜਾਨਣ ਤੋਂ ਇਨਕਾਰ ਕੀਤਾ।”
ਇਹ ਗੱਲਾਂ ਯਹੋਵਾਹ ਨੇ ਆਖੀਆਂ।
7 ਇਸ ਲਈ, ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ,
“ਕਾਰੀਗਰ ਧਾਤ ਨੂੰ, ਇਸਦੀ ਸ਼ੁੱਧਤਾ ਨੂੰ ਪਰੱਖਣ ਲਈ ਅੱਗ ਵਿੱਚ ਗਰਮ ਕਰਦਾ ਹੈ।
ਇਸੇ ਤਰ੍ਹਾਂ ਮੈਂ ਯਹੂਦਾਹ ਦੇ ਲੋਕਾਂ ਨੂੰ ਵੀ ਪਰੱਖਾਂਗਾ।
ਮੇਰੇ ਕੋਲ ਹੋਰ ਕੋਈ ਚੋਣ ਨਹੀਂ।
ਮੇਰੇ ਲੋਕਾਂ ਨੇ ਪਾਪ ਕੀਤਾ ਹੈ।
8 ਯਹੂਦਾਹ ਦੇ ਲੋਕਾਂ ਦੀਆਂ ਜੀਭਾਂ ਤੇਜ਼ ਤੀਰਾਂ ਵਰਗੀਆਂ ਹਨ।
ਉਨ੍ਹਾਂ ਦੇ ਮੂੰਹ ਝੂਠ ਬੋਲਦੇ ਨੇ।
ਹਰ ਬੰਦਾ ਆਪਣੇ ਗੁਆਂਢੀ ਨਾਲ ਮਿੱਠਾ ਬੋਲਦਾ ਹੈ।
ਪਰ ਉਹ ਚੋਰੀ-ਛੁੱਪੇ ਆਪਣੇ ਗੁਆਂਢੀ ਉੱਤੇ ਹਮਲਾ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਹੁੰਦਾ ਹੈ।
9 ਮੈਨੂੰ ਯਹੂਦਾਹ ਦੇ ਲੋਕਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ।”
ਇਸ ਸੰਦੇਸ਼ ਯਹੋਵਾਹ ਵੱਲੋਂ ਹੈ,
“ਤੁਸੀਂ ਜਾਣਦੇ ਹੋ ਕਿ ਮੈਨੂੰ ਉਸ ਕਿਸਮ ਦੇ ਲੋਕਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ।
ਮੈਨੂੰ ਚਾਹੀਦਾ ਹੈ ਕਿ ਮੈਂ ਉਨ੍ਹਾਂ ਲੋਕਾਂ ਨੂੰ ਓਹੀ ਸਜ਼ਾ ਦੇਵਾਂ, ਜਿਸਦੇ ਉਹ ਅਧਿਕਾਰੀ ਹਨ।”
10 ਮੈਂ ਪਹਾੜਾਂ ਲਈ ਧਾਹਾਂ ਮਾਰਕੇ ਰੋਵਾਂਗਾ।
ਮੈਂ ਸੱਖਣੇ ਖੇਤਾਂ ਲਈ ਵੈਣ ਪਾਵਾਂਗਾ।
ਕਿਉਂ ਕਿ ਜਿਉਂਦੀਆਂ ਚੀਜ਼ਾਂ ਮੁਕਾ ਦਿੱਤੀਆਂ ਗਈਆਂ ਸਨ।
ਹੁਣ ਕੋਈ ਵੀ ਓੱਥੇ ਸਫ਼ਰ ਨਹੀਂ ਕਰਦਾ।
ਓੱਥੇ ਪਸ਼ੂਆਂ ਦੀਆਂ ਅਵਾਜ਼ਾਂ ਨਹੀਂ ਸੁਣੀਂਦੀਆਂ।
ਪੰਛੀ ਕਿਤੇ ਦੂਰ ਉੱਡ ਗਏ ਨੇ
ਅਤੇ ਜਾਨਵਰ ਚੱਲੇ ਗਏ ਹਨ।
11 “ਮੈਂ ਯਰੂਸ਼ਲਮ ਸ਼ਹਿਰ ਨੂੰ ਇੱਕ ਕੂੜੇ ਦਾ ਢੇਰ ਬਣਾ ਦਿਆਂਗਾ।
ਇਹ ਗਿਦ੍ਦੜਾਂ ਦੇ ਰਹਿਣ ਦੀ ਥਾਂ ਹੋਵੇਗੀ।
ਮੈਂ ਯਹੂਦਾਹ ਸਹਿਰ ਦੇ ਦੇਸ਼ਾਂ ਨੂੰ ਤਬਾਹ ਕਰ ਦਿਆਂਗਾ,
ਇਸ ਲਈ ਓੱਥੇ ਕੋਈ ਵੀ ਨਹੀਂ ਰਹੇਗਾ।”
12 ਕੀ ਇੱਥੇ ਕੋਈ ਅਜਿਹਾ ਸਿਆਣਾ ਬੰਦਾ ਹੈ ਜੋ ਇਨ੍ਹਾਂ ਗੱਲਾਂ ਨੂੰ ਸਮਝ ਸੱਕੇ? ਕੀ ਇੱਥੇ ਕੋਈ ਅਜਿਹਾ ਬੰਦਾ ਹੈ ਜਿਸ ਨੂੰ ਯਹੋਵਾਹ ਪਾਸੋਂ ਸਿੱਖਿਆ ਮਿਲੀ ਹੋਵੇ? ਕੀ ਕੋਈ ਯਹੋਵਾਹ ਦੇ ਸੰਦੇਸ਼ ਨੂੰ ਸਮਝਾ ਸੱਕਦਾ ਹੈ? ਧਰਤੀ ਤਬਾਹ ਕਿਉਂ ਹੋਈ? ਸੱਖਣੇ ਮਾਰੂਬਲ ਵਰਗੀ ਕਿਉਂ ਬਣਾ ਦਿੱਤੀ ਗਈ, ਜਿੱਥੇ ਕੋਈ ਵੀ ਨਹੀਂ ਜਾਂਦਾ?
13 ਯਹੋਵਾਹ ਨੇ ਇਨ੍ਹਾਂ ਸਵਾਲਾਂ ਦਾ ਜਬਾਵ ਦਿੱਤਾ ਉਸ ਨੇ ਆਖਿਆ, “ਇਹ ਇਸ ਲਈ ਹੈ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਮੇਰੀ ਬਿਵਸਬਾ ਉੱਤੇ ਚੱਲਣਾ ਛੱਡ ਦਿੱਤਾ ਹੈ। ਮੈਂ ਉਨ੍ਹਾਂ ਨੂੰ ਆਪਣੀ ਬਿਵਸਬਾ ਦਿੱਤੀ ਸੀ, ਪਰ ਉਨ੍ਹਾਂ ਨੇ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ। ਉਹ ਮੇਰੀ ਬਿਵਸਬਾ ਉੱਤੇ ਨਹੀਂ ਚੱਲੇ, 14 ਯਹੂਦਾਹ ਦੇ ਲੋਕਾਂ ਦਾ ਆਪਣਾ ਹੀ ਢੰਗ ਸੀ। ਉਹ ਜ਼ਿੱਦੀ ਸਨ। ਉਹ ਝੂਠੇ ਦੇਵਤੇ ਬਆਲ ਦੇ ਅਨੁਯਾਈ ਸਨ। ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੇਵਤਿਆਂ ਦੇ ਅਨੁਯਾਈ ਹੋਣਾ ਸਿੱਖਾਇਆ ਸੀ।”
15 ਇਸ ਲਈ ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, “ਮੈਂ ਉਨ੍ਹਾਂ ਨੂੰ ਕੌੜਾ ਭੋਜਨ ਖੁਆਵਾਂਗਾ ਅਤੇ ਜ਼ਹਿਰ ਪਿਲਾਵਾਂਗਾ। 16 ਮੈਂ ਯਹੂਦਾਹ ਦੇ ਲੋਕਾਂ ਨੂੰ ਹੋਰਨਾਂ ਕੌਮਾਂ ਵਿੱਚਕਾਰ ਖਿੰਡਾ ਦਿਆਂਗਾ। ਉਹ ਅਜੀਬ ਕੌਮਾਂ ਦਰਮਿਆਨ ਰਹਿਣਗੇ। ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਕਦੇ ਵੀ ਇਨ੍ਹਾਂ ਦੇਸਾਂ ਬਾਰੇ ਨਹੀਂ ਜਾਣਿਆ ਸੀ। ਮੈਂ ਤਲਵਾਰਧਾਰੀ ਲੋਕਾਂ ਨੂੰ ਭੇਜਾਂਗਾ। ਉਹ ਲੋਕ ਯਹੂਦਾਹ ਦੇ ਲੋਕਾਂ ਨੂੰ ਮਾਰ ਦੇਣਗੇ। ਉਹ ਉਨ੍ਹਾਂ ਨੂੰ ਉਦੋਂ ਤੀਕ ਮਾਰਨਗੇ, ਜਦੋਂ ਤੀਕ ਲੋਕ ਖਤਮ ਨਹੀਂ ਹੋ ਜਾਂਦੇ।”
ਅਖੀਰਲੇ ਦਿਨ
3 ਇਹ ਯਾਦ ਰੱਖੋ। ਆਖਰੀ ਦਿਨਾਂ ਵਿੱਚ ਬਹੁਤ ਮੁਸ਼ਕਲਾਂ ਆਉਣਗੀਆਂ। 2 ਉਨ੍ਹਾਂ ਸਮਿਆਂ ਵਿੱਚ, ਲੋਕ ਸਿਰਫ਼ ਆਪਣੇ ਆਪ ਨੂੰ ਅਤੇ ਧਨ ਨੂੰ ਪਿਆਰ ਕਰਨਗੇ। ਉਹ ਘਮੰਡੀ ਅਤੇ ਅਭਿਮਾਨੀ ਹੋਣਗੇ। ਉਹ ਇੱਕ ਦੂਜੇ ਦੀ ਨਿੰਦਿਆ ਕਰਨਗੇ। ਲੋਕ ਆਪਣੇ ਮਾਪਿਆਂ ਦਾ ਆਖਿਆ ਨਹੀਂ ਮੰਨਣਗੇ। ਲੋਕ ਬੇਸ਼ੁਕਰੇ ਹੋਣਗੇ। ਉਹ ਅਜਿਹੇ ਇਨਸਾਨ ਨਹੀਂ ਹੋਣਗੇ ਜਿਹੇ ਜਿਹੇ ਪਰਮੇਸ਼ੁਰ ਚਾਹੁੰਦਾ ਹੈ। 3 ਲੋਕ ਇੱਕ ਦੂਜੇ ਨਾਲ ਪ੍ਰੇਮ ਨਹੀਂ ਕਰਨਗੇ। ਉਹ ਹੋਰਾਂ ਲੋਕਾਂ ਨੂੰ ਮਾਫ਼ੀ ਦੇਣ ਤੋਂ ਇਨਕਾਰ ਕਰਨਗੇ ਅਤੇ ਉਨ੍ਹਾਂ ਬਾਰੇ ਮੰਦਾ ਬੋਲਣਗੇ। ਲੋਕ ਆਪਣੇ ਆਪ ਉੱਤੇ ਕਾਬੂ ਨਹੀਂ ਰੱਖਣਗੇ। ਉਹ ਜ਼ੁਲਮੀ ਹੋਣਗੇ ਅਤੇ ਉਹ ਚੰਗਿਆਈ ਨੂੰ ਨਫ਼ਰਤ ਕਰਨਗੇ। 4 ਆਖਰੀ ਦਿਨਾਂ ਵਿੱਚ ਲੋਕ ਆਪਣੇ ਦੋਸਤਾਂ ਦੇ ਖਿਲਾਫ਼ ਹੋ ਜਾਣਗੇ। ਉਹ ਬਿਨਾ ਸੋਚੇ ਸਮਝੇ ਗਲਤ ਕੰਮ ਕਰਨਗੇ। ਉਹ ਹੰਕਾਰੀ ਅਤੇ ਗੁਮਾਨੀ ਹੋਣਗੇ। ਲੋਕ ਭੋਗ ਬਿਲਾਸ ਨੂੰ ਪਿਆਰ ਕਰਨਗੇ ਅਤੇ ਉਹ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਨਗੇ। 5 ਉਹ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਦੇ ਰਹਿਣਗੇ ਜਿਵੇਂ ਕਿ ਉਹ ਪਰਮੇਸ਼ੁਰ ਦੀ “ਉਪਾਸਨਾ” ਕਰਦੇ ਹੋਣ। ਪਰ ਜਿਸ ਢੰਗ ਨਾਲ ਉਹ ਜਿਉਂਦੇ ਹਨ ਉਸ ਤੋਂ ਪਤਾ ਚੱਲਦਾ ਕਿ ਉਹ ਪਰਮੇਸ਼ੁਰ ਦੀ “ਉਪਾਸਨਾ” ਨਹੀਂ ਕਰਦੇ। ਤਿਮੋਥਿਉਸ ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣਾ।
6 ਉਨ੍ਹਾਂ ਵਿੱਚੋਂ ਕੁਝ ਦੂਸਰਿਆਂ ਦੇ ਘਰੀਂ ਵੜ ਜਾਂਦੇ ਹਨ ਅਤੇ ਕਮਜ਼ੋਰ ਔਰਤਾਂ ਉੱਤੇ ਨਿਯੰਤ੍ਰਣ ਕਰ ਲੈਂਦੇ ਹਨ। ਇਹ ਔਰਤਾਂ ਪਾਪ ਨਾਲ ਭਰਪੂਰ ਹਨ ਅਤੇ ਉਨ੍ਹਾਂ ਗੱਲਾਂ ਦੀਆਂ ਗੁਲਾਮ ਹਨ ਜੋ ਉਹ ਕਰਨੀਆਂ ਚਾਹੁੰਦੀਆਂ ਹਨ। 7 ਉਹ ਔਰਤਾਂ ਹਮੇਸ਼ਾ ਨਵੇਂ ਉਪਦੇਸ਼ਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਉਹ ਕਦੇ ਵੀ ਸੱਚ ਨੂੰ ਠੀਕ ਤਰ੍ਹਾਂ ਸਮਝਣ ਦੇ ਕਾਬਿਲ ਨਹੀਂ ਹਨ। 8 ਯੰਨੇਸ ਤੇ ਯੰਬਰੇਸ ਨੂੰ ਚੇਤੇ ਕਰੋ। ਉਹ ਮੂਸਾ ਦੇ ਖਿਲਾਫ਼ ਸਨ। ਇਨ੍ਹਾਂ ਲੋਕਾਂ ਬਾਰੇ ਵੀ ਇਵੇਂ ਹੀ ਹੈ। ਉਹ ਸੱਚ ਦੇ ਵਿਰੁੱਧ ਹਨ। ਉਹ ਭਰਮਾਊ ਮਨਾਂ ਦੇ ਹਨ। ਉਹ ਵਿਸ਼ਵਾਸ ਦੇ ਮਾਰਗ ਅਨੁਸਾਰ ਚੱਲਣ ਵਿੱਚ ਅਸਫ਼ਲ ਹਨ। 9 ਪਰ ਉਹ ਕਦੇ ਵੀ ਉਨ੍ਹਾਂ ਗੱਲਾਂ ਵਿੱਚ ਸਫ਼ਲ ਨਹੀਂ ਹੋਣਗੇ ਜਿਹੜੀਆਂ ਉਹ ਕਰ ਰਹੇ ਹਨ। ਹਰ ਕੋਈ ਜਾਣ ਜਾਵੇਗਾ ਕਿ ਉਹ ਮੂਰਖ ਹਨ। ਜੇਨਸ ਅਤੇ ਜਾਮਬੇਸ ਨਾਲ ਵੀ ਅਜਿਹਾ ਹੀ ਵਾਪਰਿਆ ਸੀ।
2010 by World Bible Translation Center