Revised Common Lectionary (Complementary)
ਇੱਕ ਦਾਊਦ ਦਾ ਗੀਤ ਹੈ ਜਦੋਂ ਉਹ ਆਪਣੇ ਪੁੱਤਰ ਐਬਸਾਲੋਨ ਕੋਲੋਂ ਭੱਜ ਗਿਆ ਸੀ।
3 ਹੇ ਯਹੋਵਾਹ, ਮੇਰੇ ਕਈ ਦੁਸ਼ਮਣ ਹਨ।
ਬਹੁਤ ਲੋਕੀ ਮੇਰੇ ਖਿਲਾਫ਼ ਹੋ ਗਏ ਨੇ।
2 ਬਹੁਤ ਲੋਕ ਮੇਰੇ ਬਾਰੇ ਬੁਰੀਆਂ ਗੱਲਾਂ ਕਰ ਰਹੇ ਹਨ।
ਉਹ ਲੋਕ ਆਖਦੇ ਨੇ, “ਪਰਮੇਸ਼ੁਰ ਇਸ ਨੂੰ ਨਹੀਂ ਬਚਾਵੇਗਾ।”
3 ਪਰ, ਹੇ ਯਹੋਵਾਹ, ਤੂੰ ਮੇਰੀ ਢਾਲ ਹੈਂ।
ਤੂੰ ਮੇਰੀ ਮਹਿਮਾ ਹੈਂ।
ਹੇ ਯਹੋਵਾਹ ਤੇਰੇ ਨਾਲ ਹੀ ਮੇਰਾ ਸਿਰ ਉੱਚਾ ਹੈ।
4 ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਾਂਗਾ
ਤੇ ਉਹ ਮੈਨੂੰ ਆਪਣੇ ਪਵਿੱਤਰ ਪਰਬਤ ਉੱਤੋਂ ਉੱਤਰ ਦੇਵੇਗਾ।
5 ਹੁਣ ਮੈਂ ਪੱਥਰ ਉੱਤੇ ਪੈਕੇ ਅਰਾਮ ਕਰ ਸੱਕਦਾ ਹਾਂ, ਅਤੇ ਮੈਂ ਜਾਣਦਾ ਹਾਂ ਕਿ ਮੈਂ ਜਾਗ ਪਵਾਂਗਾ।
ਕਿਉਂ? ਕਿਉਂਕਿ ਯਹੋਵਾਹ ਮੈਨੂੰ ਕੱਜਦਾ ਹੈ ਤੇ ਉਹ ਮੈਨੂੰ ਆਸਰਾ ਦਿੰਦਾ ਹੈ।
6 ਹਜ਼ਾਰਾਂ ਸਿਪਾਹੀਆਂ ਨੂੰ ਮੈਨੂੰ ਘੇਰ ਲੈਣ ਦਿਉ
ਮੈਂ ਉਨ੍ਹਾਂ ਦੁਸ਼ਮਣਾਂ ਤੋਂ ਨਹੀਂ ਡਰਾਂਗਾ।
7 ਯਹੋਵਾਹ, ਉੱਠੋ।
ਮੇਰੇ ਪਰਮੇਸ਼ੁਰ ਆਕੇ ਮੈਨੂੰ ਬਚਾਓ!
ਤੁਸੀਂ ਬਹੁਤ ਬਲਵਾਨ ਹੋ!
ਤੁਹਾਡਾ ਇੱਕ ਵੀ ਥਪੜ ਮੇਰੇ ਦੁਸ਼ਮਣਾਂ ਦੇ ਸਾਰੇ ਦੰਦ ਤੋੜਨ ਲਈ ਕਾਫ਼ੀ ਹੈ।
8 ਹੇ ਯਹੋਵਾਹ, ਜਿੱਤ ਤੇਰੀ ਹੀ ਹੈ।
ਕਿਰਪਾ ਕਰਕੇ ਆਪਣਿਆਂ ਲੋਕਾਂ ਨੂੰ ਅਸੀਸ ਦਿਉ।
12 “ਉਸ ਆਗੂ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ। ਜਿਹੜਾ ਇੱਕ ਸ਼ਹਿਰ ਉਸਾਰਨ ਦੀ ਖਾਤਰ ਲੋਕਾਂ ਨੂੰ ਸੱਟਾਂ ਮਾਰਦਾ ਅਤੇ ਮਾਰ ਦਿੰਦਾ ਹੈ। 13 ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਧਾਰਿਆ ਹੋਇਆ ਹੈ ਕਿ ਜਿਸ ਕਾਸੇ ਲਈ ਵੀ ਉਨ੍ਹਾਂ ਲੋਕਾਂ ਨੇ ਕੰਮ ਕੀਤਾ ਅੱਗ ਨਾਲ ਤਬਾਹ ਕਰ ਦਿੱਤਾ ਜਾਵੇਗਾ। ਤੇ ਜੋ ਸਭ ਕੁਝ ਉਨ੍ਹਾਂ ਨੇ ਕੀਤਾ ਸੀ ਬੇਕਾਰ ਹੋਵੇਗਾ। 14 ਤਦ ਹਰ ਜਗ੍ਹਾ ਲੋਕਾਂ ਨੂੰ ਯਹੋਵਾਹ ਦੇ ਪਰਤਾਪ ਬਾਰੇ ਖਬਰ ਪਹੁੰਚੇਗੀ। ਇਹ ਖਬਰ ਸਮੁੰਦਰ ਦੇ ਪਾਣੀ ਵਾਂਗ ਫ਼ੈਲੇਗੀ। 15 ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ ਜੋ ਖੁਦ ਕ੍ਰੋਧ ਕਰਦਾ ਹੈ ਤੇ ਆਪਣੇ ਕ੍ਰੋਧ ਨਾਲ ਦੂਜਿਆ ਨੂੰ ਗੁੱਸਾ ਚੜ੍ਹਾਉਂਦਾ ਹੈ। ਜੋ ਆਪਣੇ ਗੁੱਸੇ ਨਾਲ ਦੂਜਿਆਂ ਨੂੰ ਭੁੰਜੇ ਲਾਹੁਂਦਾ ਹੈ ਅਤੇ ਉਨ੍ਹਾਂ ਨੂੰ ਬੇਸ਼ਰਮ ਅਤੇ ਸ਼ਰਾਬੀ ਸਮਝ ਕੇ ਸਲੂਕ ਕਰਦਾ ਹੈ।
16 “ਪਰ ਹੁਣ ਉਸ ਮਨੁੱਖ ਨੂੰ ਯਹੋਵਾਹ ਦੇ ਕ੍ਰੋਧ ਦਾ ਵੀ ਪਤਾ ਚੱਲੇਗਾ। ਉਸ (ਯਹੋਵਾਹ) ਦਾ ਕ੍ਰੋਧ ਉਸ ਦੇ ਸੱਜੇ ਹੱਥ ਵਿੱਚ ਫ਼ੜੇ ਜ਼ਹਿਰ ਦੇ ਪਿਆਲੇ ਵਾਂਗ ਹੋਵੇਗਾ ਤੇ ਉਹ ਮਨੁੱਖ ਜਦੋਂ ਉਸ ਜ਼ਹਿਰ ਦਾ ਸਵਾਦ ਚਖੇਗਾ ਤਾਂ ਸ਼ਰਾਬੀਆਂ ਵਾਂਗ ਧਰਤੀ ਤੇ ਢਹਿ ਪਵੇਗਾ।
“ਹੇ ਪਾਪੀ ਸ਼ਾਸਕ! ਤੂੰ ਉਹੀ ਪਿਆਲਾ ਚਖੇਁਗਾ। ਤੈਨੂੰ ਮਾਨ ਪ੍ਰਾਪਤ ਹੋਣ ਦੀ ਬਾਵੇਂ ਸ਼ਰਮਿੰਦਾ ਕੀਤਾ ਜਾਵੇਗਾ। 17 ਤੂੰ ਲਬਾਨੋਨ ਵਿੱਚ ਬੜੇ ਲੋਕਾਂ ਨੂੰ ਦੁੱਖ ਦਿੱਤਾ ਅਤੇ ਉੱਥੋਂ ਬਹੁਤ ਸਾਰੇ ਪਸ਼ੂ ਚੋਰੀ ਕੀਤੇ ਸੋ ਉਨ੍ਹਾਂ ਸਾਰਿਆਂ ਕਾਰਣ ਤੈਨੂੰ ਭੈਭੀਤ ਕੀਤਾ ਜਾਵੇਗਾ ਅਤੇ ਜੋ ਭੈੜ ਤੂੰ ਉਸ ਦੇਸ ਨਾਲ ਕੀਤਾ ਉਸਦੀ ਸਜ਼ਾ ਤੈਨੂੰ ਮਿਲੇਗੀ। ਤੂੰ ਇਸ ਕਾਰਣ ਘਬਰਾਵੇਂਗਾ ਕਿਉਂ ਕਿ ਤੂੰ ਉਨ੍ਹਾਂ ਸ਼ਹਿਰਾਂ ਤੇ ਉੱਥੋਂ ਦੇ ਵਾਸੀਆਂ ਨਾਲ ਮੰਦੇ ਕੰਮ ਕੀਤੇ।”
ਬੁੱਤਾਂ ਬਾਰੇ ਸੰਦੇਸ਼
18 ਉਸ ਮਨੁੱਖ ਦੇ ਝੂਠੇ ਦੇਵਤਿਆਂ ਦਾ ਕੋਈ ਲਾਭ ਨਾ ਹੋਵੇਗਾ। ਕਿਉਂ ਕਿ ਇਹ ਮਹਿਜ਼ ਕਿਸੇ ਆਦਮੀ ਵੱਲੋਂ ਧਾਤੂ ਨਾਲ ਢੱਕੇ ਹੋਏ ਬੁੱਤ ਹਨ। ਇਹ ਸਿਰਫ਼ ਬੁੱਤ ਹਨ ਇਸ ਲਈ ਜਿਸ ਨੇ ਇਸ ਨੂੰ ਸਾਜਿਆ ਉਹ ਇਸ ਤੋਂ ਮਦਦ ਨਹੀਂ ਲੈ ਸੱਕਦਾ ਕਿਉਂ ਕਿ ਬੁੱਤ ਬੋਲਦੇ ਨਹੀਂ। 19 ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ ਜੋ ਇੱਕ ਲੱਕੜ ਦੀ ਮੂਰਤੀ ਨੂੰ ਆਖਦਾ, “ਉੱਠ!” ਉਸ ਮਨੁੱਖ ਲਈ ਵੀ ਇਹ ਬਹੁਤ ਮਾੜਾ ਹੋਵੇਗਾ ਜੋ ਪੱਥਰ ਦੀ ਮੂਰਤੀ ਨੂੰ ਕੁਝ ਸਿੱਖਾਉਣ ਲਈ ਕਹਿੰਦਾ ਹੈ! ਉਹ ਮੂਰਤੀਆਂ ਉਸ ਨੂੰ ਕੋਈ ਮਦਦ ਨਹੀਂ ਦੇ ਸੱਕਦੀਆਂ। ਭਾਵੇਂ ਉਹ ਮੂਰਤਾਂ ਸੋਨੇ-ਚਾਂਦੀ ਨਾਲ ਢੱਕੀਆਂ ਹੋਈਆਂ, ਉਹ ਬੇਜਾਨ ਹਨ।
20 ਪਰ ਯਹੋਵਾਹ ਅਲਗ-ਬਲਗ ਹੈ। ਉਹ ਤਾਂ ਆਪਣੇ ਪਵਿੱਤਰ ਮੰਦਰ ਵਿੱਚ ਹੈ। ਇਸ ਲਈ ਸਾਰੀ ਦੁਨੀਆਂ ਉਸ ਅੱਗੇ ਚੁੱਪ ਰਹੇ।
ਯਿਸੂ ਆਖਦਾ ਹੈ ਅੰਜੀਰ ਦਾ ਰੁੱਖ ਮਰ ਜਾਵੇਗਾ(A)
12 ਅਗਲੇ ਦਿਨ, ਜਦੋਂ ਉਹ ਬੈਤਅਨੀਆ ਨੂੰ ਛੱਡ ਰਹੇ ਸਨ, ਯਿਸੂ ਨੂੰ ਭੁੱਖ ਲੱਗੀ ਸੀ। 13 ਉਸ ਨੇ ਥੋੜੀ ਵਿਥ ਤੇ ਇੱਕ ਪੱਤਿਆਂ ਵਾਲਾ ਅੰਜੀਰ ਦਾ ਦ੍ਰੱਖਤ ਵੇਖਿਆ। ਉਹ ਦ੍ਰੱਖਤ ਦੇ ਕੋਲ ਗਿਆ, ਇਹ ਵੇਖਣ ਲਈ ਕਿ ਕੀ ਇਸ ਤੇ ਕੋਈ ਫ਼ਲ ਲੱਗਾ ਹੋਇਆ ਹੈ। ਪਰ ਉਸ ਨੇ ਵੇਖਿਆ ਉਸਤੇ ਕੋਈ ਅੰਜੀਰ ਨਹੀਂ ਸੀ, ਸਿਰਫ਼ ਪੱਤੇ ਹੀ ਸਨ। ਕਿਉਂਕਿ ਅਜੇ ਅੰਜੀਰ ਲੱਗਣ ਦਾ ਮੌਸਮ ਨਹੀਂ ਸੀ। 14 ਤਾਂ ਉਸ ਨੇ ਦ੍ਰੱਖਤ ਨੂੰ ਕਿਹਾ “ਫ਼ਿਰ ਤੋਂ ਕੋਈ ਤੇਰਾ ਫ਼ਲ ਨਾ ਖਾਵੇ।” ਉਸ ਦੇ ਚੇਲਿਆਂ ਨੇ ਉਸ ਨੂੰ ਇਹ ਕਹਿੰਦੇ ਸੁਣਿਆ।
ਯਿਸੂ ਨੇ ਵਿਸ਼ਵਾਸ ਦੀ ਤਾਕਤ ਵਿਖਾਈ(A)
20 ਅਗਲੀ ਸਵੇਰ, ਜਦ ਯਿਸੂ ਆਪਣੇ ਚੇਲਿਆਂ ਨਾਲ ਜਾ ਰਿਹਾ ਸੀ, ਉਨ੍ਹਾਂ ਨੇ ਉਹ ਰੁੱਖ ਵੇਖਿਆ ਜਿਸ ਨੂੰ ਯਿਸੂ ਨੇ ਪਿੱਛਲੇ ਦਿਨ ਸਰਾਪ ਦਿੱਤਾ ਸੀ। ਉਹ ਸੁੱਕ ਗਿਆ ਸੀ ਅਤੇ ਉਸ ਦੀਆਂ ਜੜ੍ਹਾਂ ਵੀ ਸੜ ਗਈਆਂ ਸਨ। 21 ਤਦ ਪਤਰਸ ਨੇ ਚੇਤੇ ਕਰਕੇ ਉਸ ਨੂੰ ਕਿਹਾ, “ਗੁਰੂ ਜੀ ਵੇਖੋ, ਕੱਲ ਤੁਸੀਂ ਇਸ ਰੁੱਖ ਨੂੰ ਸਰਾਪ ਦਿੱਤਾ ਸੀ ਤੇ ਉਹ ਸੁੱਕ ਗਿਆ ਹੈ।”
22 ਯਿਸੂ ਨੇ ਆਖਿਆ, “ਪਰਮੇਸ਼ੁਰ ਤੇ ਵਿਸ਼ਵਾਸ ਰੱਖੋ। 23 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਜੇਕਰ ਤੁਸੀਂ ਇਸ ਪਹਾੜ ਨੂੰ ਕਹੋ, ‘ਖੜ੍ਹਾ ਹੋ ਅਤੇ ਆਪਣੇ-ਆਪ ਨੂੰ ਸਮੁੰਦਰ ਵਿੱਚ ਸੁੱਟ ਲੈ।’ ਅਤੇ ਜੇਕਰ ਤੁਸੀਂ ਮਨ ਵਿੱਚ ਬਿਨਾ ਕਿਸੇ ਸ਼ੰਕਾ ਵਿਸ਼ਵਾਸ ਰੱਖੋ ਕਿ ਤੁਸੀਂ ਜੋ ਆਖਿਆ ਉਹ ਵਾਪਰੇਗਾ, ਤਾਂ ਤੁਹਾਡੇ ਲਈ ਉਹ ਜ਼ਰੂਰ ਹੀ ਵਾਪਰੇਗਾ। 24 ਇਸੇ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋ ਤਾਂ ਪਰਮੇਸ਼ੁਰ ਤੇ ਭਰੋਸਾ ਰੱਖੋ ਕਿ ਜੋ ਤੁਸੀਂ ਮੰਗਿਆ ਹੈ, ਉਹ ਤੁਹਾਨੂੰ ਮਿਲ ਗਿਆ ਹੈ, ਤਾਂ ਤੁਹਾਨੂੰ ਜ਼ਰੂਰ ਮਿਲੇਗਾ।
2010 by World Bible Translation Center