Revised Common Lectionary (Complementary)
ਨਿਰਦੇਸ਼ਕ ਲਈ: ਯਦੂਥੂਨ ਨੂੰ। ਦਾਊਦ ਦਾ ਗੀਤ।
62 ਭਾਵੇਂ ਕੁਝ ਵੀ ਹੋਵੇ, ਮੇਰੀ ਆਤਮਾ ਸਬਰ ਨਾਲ ਪਰਮੇਸ਼ੁਰ ਲਈ ਇੰਤਜ਼ਾਰ ਕਰਦੀ ਹੈ।
ਮੈਨੂੰ ਬਚਾਉਣ ਵਾਸਤੇ ਮੈਨੂੰ ਆਪਣੀ ਮੁਕਤੀ ਉਸਤੋਂ ਹੀ ਮਿਲਦੀ ਹੈ।
2 ਮੇਰੇ ਬਹੁਤ ਵੈਰੀ ਹਨ, ਪਰ ਪਰਮੇਸ਼ੁਰ ਮੇਰਾ ਕਿਲ੍ਹਾ ਹੈ।
ਪਰਮੇਸ਼ੁਰ ਮੈਨੂੰ ਬਚਾਉਂਦਾ ਹੈ।
ਪਰਮੇਸ਼ੁਰ ਉੱਚੇ ਪਰਬਤਾਂ ਉੱਤੇ ਮੇਰਾ ਸੁਰੱਖਿਆ ਦਾ ਟਿਕਾਣਾ ਹੈ।
ਵੱਡੀ ਫ਼ੌਜ ਵੀ ਮੈਨੂੰ ਨਹੀਂ ਹਰਾ ਸੱਕਦੀ।
3 ਤੁਸੀਂ ਕਿੰਨਾ ਕੁ ਚਿਰ ਮੇਰੇ ਉੱਪਰ ਹਮਲਾ ਕਰੋਂਗੇ?
ਮੈਂ ਤਾਂ ਇੱਕ ਝੁਕੀ ਹੋਈ ਕੰਧ ਹਾਂ,
ਇੱਕ ਵਾੜ, ਜਿਹੜੀ ਡਿੱਗਣ ਲਈ ਤਿਆਰ ਹੈ।
4 ਮੇਰੇ ਕੋਲ ਮਹੱਤਵਪੂਰਣ ਦਰਜੇ ਹੋਣ ਦੇ ਬਾਵਜੂਦ ਵੀ
ਉਹ ਲੋਕ ਮੈਨੂੰ ਤਬਾਹ ਕਰਨ ਦਿਆਂ ਵਿਉਂਤਾ ਬਣਾ ਰਹੇ ਹਨ।
ਇਸਤੋਂ ਉਨ੍ਹਾਂ ਨੂੰ ਮੇਰੇ ਬਾਰੇ ਬੋਲਕੇ ਖੁਸ਼ੀ ਮਿਲਦੀ ਹੈ।
ਲੋਕਾਂ ਸਾਹਮਣੇ ਉਹ ਮੇਰੇ ਬਾਰੇ ਚੰਗਾ ਬੋਲਦੇ ਹਨ
ਪਰ ਲੁਕਵੇਂ ਤੌਰ ਤੇ ਮੈਨੂੰ ਗਾਲ੍ਹਾਂ ਕੱਢਦੇ ਹਨ।
5 ਮੇਰੀ ਆਤਮਾ ਪਰਮੇਸ਼ੁਰ ਦਾ ਮੈਨੂੰ ਬਚਾਉਣ ਲਈ ਸਬਰ ਨਾਲ ਇੰਤਜ਼ਾਰ ਕਰਦੀ ਹੈ।
ਪਰਮੇਸ਼ੁਰ ਹੀ ਮੇਰੀ ਇੱਕੋ-ਇੱਕ ਉਮੀਦ ਹੈ।
6 ਪਰਮੇਸ਼ੁਰ ਮੇਰਾ ਕਿਲ੍ਹਾ ਹੈ। ਪਰਮੇਸ਼ੁਰ ਮੈਨੂੰ ਬਚਾਉਂਦਾ ਹੈ।
ਉੱਚੇ ਪਰਬਤਾਂ ਉੱਤੇ ਪਰਮੇਸ਼ੁਰ ਹੀ ਮੇਰਾ ਸੁਰੱਖਿਅਤ ਟਿਕਾਣਾ ਹੈ।
7 ਮੇਰੀ ਮਹਿਮਾ ਅਤੇ ਜਿੱਤ ਪਰਮੇਸ਼ੁਰ ਵੱਲੋਂ ਆਉਂਦੀ ਹੈ।
ਉਹੀ ਮੇਰਾ ਮਜ਼ਬੂਤ ਕਿਲ੍ਹਾ ਹੈ। ਪਰਮੇਸ਼ੁਰ ਮੇਰਾ ਸੁਰੱਖਿਅਤ ਟਿਕਾਣਾ ਹੈ।
8 ਹੇ ਲੋਕੋ, ਹਰ ਸਮੇਂ ਪਰਮੇਸ਼ੁਰ ਵਿੱਚ ਯਕੀਨ ਰੱਖੋ।
ਪਰਮੇਸ਼ੁਰ ਨੂੰ ਤੁਹਾਡੀਆਂ ਮੁਸੀਬਤਾਂ ਬਾਰੇ ਦੱਸੋ।
ਪਰਮੇਸ਼ੁਰ ਹੀ ਸਾਡਾ ਸੁਰੱਖਿਆ ਦਾ ਸਥਾਨ ਹੈ।
9 ਸੱਚਮੁੱਚ ਸਹਾਇਤਾ ਨਹੀਂ ਕਰ ਸੱਕਦੇ।
ਸੱਚਮੁੱਚ ਤੁਸੀਂ ਉਨ੍ਹਾਂ ਉੱਤੇ ਸਹਾਇਤਾ ਲਈ ਵਿਸ਼ਵਾਸ ਨਹੀਂ ਕਰ ਸੱਕਦੇ।
ਪਰਮੇਸ਼ੁਰ ਦੇ ਮੁਕਾਬਲੇ ਉਹ ਨਿਗੂਣੇ ਹਨ,
ਜਿਵੇਂ ਹਵਾ ਦਾ ਹਲਕਾ ਜਿਹਾ ਬੁੱਲਾ ਹੋਵੇ।
10 ਚੀਜ਼ਾਂ ਹਾਸਲ ਕਰਨ ਲਈ ਜ਼ੋਰੋ ਜ਼ੋਰੀ ਸ਼ਕਤੀ ਉੱਤੇ ਵਿਸ਼ਵਾਸ ਨਾ ਕਰੋ।
ਇਹ ਨਾ ਸੋਚੋ ਕਿ ਕੋਈ ਚੀਜ਼ ਚੁਰਾਉਣ ਵਿੱਚ ਤੁਹਾਨੂੰ ਕੋਈ ਲਾਭ ਹੋਵੇਗਾ।
ਅਤੇ ਜੇਕਰ ਤੁਸੀਂ ਅਮੀਰ ਹੋ ਜਾਂਦੇ ਹੋ,
ਅਮੀਰੀ ਉੱਤੇ ਆਪਣੀ ਸਹਾਇਤਾ ਲਈ ਵਿਸ਼ਵਾਸ ਨਾ ਕਰੋ।
11 ਪਰਮੇਸ਼ੁਰ ਆਖਦਾ ਹੈ, ਇੱਥੇ ਇੱਕੋ ਹੀ ਚੀਜ਼ ਹੈ ਜਿਸ ਉੱਤੇ ਤੁਸੀਂ ਨਿਰਭਰ ਕਰ ਸੱਕਦੇ ਹੋਂ ਅਤੇ ਮੈਨੂੰ ਇਸ ਉੱਤੇ ਵਿਸ਼ਵਾਸ ਹੈ,
“ਪਰਮੇਸ਼ੁਰ ਵੱਲੋਂ ਮਜ਼ਬੂਤੀ ਆਉਂਦੀ ਹੈ।”
12 ਮੇਰੇ ਮਾਲਕ, ਤੁਹਾਡਾ ਪਿਆਰ ਅਸਲੀ ਹੈ।
ਤੁਸੀਂ ਕਿਸੇ ਬੰਦੇ ਨੂੰ ਉਸ ਦੇ ਕਰਮਾਂ ਬਦਲੇ ਇਨਾਮ ਦਾ ਦੰਡ ਦਿੰਦੇ ਹੋ।
2 “ਯਹੋਵਾਹ ਦੀ ਦਲੀਲ ਇਸਰਾਏਲ ਦੇ ਖਿਲਾਫ਼ ਹੈ। ਯਾਕੂਬ ਆਪਣੀਆਂ ਕਰਨੀਆਂ ਕਾਰਣ ਸਜ਼ਾ ਪਾਵੇਗਾ। ਉਸ ਨੂੰ ਉਸ ਦੀਆਂ ਦੁਸ਼ਟ ਕਰਨੀਆਂ ਅਨੁਸਾਰ ਮੁੱਲ ਜ਼ਰੂਰ ਦਿੱਤਾ ਜਾਣਾ ਚਾਹੀਦਾ। 3 ਯਾਕੂਬ ਨੇ ਆਪਣੀ ਮਾਂ ਦੇ ਗਰਭ ਵਿੱਚੋਂ ਹੀ ਆਪਣੇ ਭਰਾ ਨਾਲ ਚਾਲਾਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਯਾਕੂਬ ਇੱਕ ਬਹਾਦਰ ਨੌਜੁਆਨ ਸੀ ਅਤੇ ਉਸ ਵਕਤ ਉਹ ਪਰਮੇਸ਼ੁਰ ਨਾਲ ਲੜਿਆ। 4 ਯਾਕੂਬ ਪਰਮੇਸ਼ੁਰ ਦੇ ਦੂਤ ਨਾਲ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ। ਉਸ ਨੇ ਰੋ ਕੇ ਇੱਕ ਉਪਕਾਰ ਲਈ ਮੰਗ ਕੀਤੀ। ਇਹ ਬੈਤਅਲ ਵਿਖੇ ਵਾਪਰਿਆ, ਅਤੇ ਉੱਥੇ ਉਸ ਨੇ ਸਾਡੇ ਨਾਲ ਗੱਲ ਕੀਤੀ। 5 ਹਾਂ! ਯਾਹਵੇਹ ਫ਼ੌਜਾਂ ਦਾ ਪਰਮੇਸ਼ੁਰ ਹੈ। ਉਸ ਦਾ ਨਾਉਂ ਯਾਹਵੇਹ ਹੈ। 6 ਤਾਂ ਆ ਆਪਣੇ ਪਰਮੇਸ਼ੁਰ ਵੱਲ ਪਰਤ ਨਿਆਂ ਅਤੇ ਦਯਾ ਨੂੰ ਬਣਾਈ ਰੱਖ ਅਤੇ ਹਮੇਸ਼ਾ ਆਪਣੇ ਪਰਮੇਸ਼ੁਰ ਤੇ ਨਿਰਭਰ ਕਰ।
7 “ਯਾਕੂਬ ਅਸਲੀ ਵਪਾਰੀ ਹੈ। ਉਹ ਆਪਣੇ ਮਿੱਤਰ ਨੂੰ ਵੀ ਧੋਖਾ ਦੇ ਦਿੰਦਾ। ਉਹ ਗ਼ਲਤ ਤੋਂਲ ਇਸਤੇਮਾਲ ਕਰਦਾ ਹੈ। 8 ਅਫ਼ਰਾਈਮ ਨੇ ਕਿਹਾ, ‘ਮੈਂ ਅਮੀਰ ਹਾਂ। ਮੈਂ ਅਸਲੀ ਅਮੀਰੀ ਪਾਈ ਹੈ। ਕੋਈ ਵੀ ਵਿਅਕਤੀ ਮੇਰੀਆਂ ਕੀਤੀਆਂ ਸਾਰੀਆਂ ਗੱਲਾਂ ਵਿੱਚ ਕੁਝ ਵੀ ਅਜਿਹਾ ਨਹੀਂ ਲੱਭ ਸੱਕੇਗਾ ਜਿਸ ਨੂੰ ਪਾਪ ਕਿਹਾ ਜਾ ਸੱਕੇ।’
9 “ਪਰ ਮੈਂ, ਤੁਹਾਡੇ ਮਿਸਰ ਦੇਸ਼ ਵਿੱਚ ਰਹਿਣ ਦੇ ਸਮੇਂ ਤੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਰਿਹਾ ਹਾਂ, ਮੈਂ ਫ਼ਿਰ ਤੋਂ ਤੁਹਾਨੂੰ ਤੰਬੂਆਂ ਵਿੱਚ ਵਸਾਵਾਂਗਾ ਜਿਵੇਂ ਤੁਸੀਂ ਮੰਡਲੀ ਦੇ ਤੰਬੂ ਦੇ ਸਮੇਂ ਦੌਰਾਨ ਤੰਬੂਆਂ ਵਿੱਚ ਰਹਿੰਦੇ ਸੀ। 10 ਮੈਂ ਨਬੀਆਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਅਨੇਕਾਂ ਦਰਸ਼ਨ ਦਿੱਤੇ ਹਨ। ਕਿੰਨੀ ਵਾਰੀ ਮੈਂ ਨਬੀਆਂ ਦੇ ਰਾਹੀਂ ਤੁਹਾਨੂੰ ਮੇਰੇ ਸਬਕ ਦਿੱਤੇ ਹਨ। 11 ਪਰ ਗਿਲਆਦ ਵਿੱਚ ਲੋਕ ਪਾਪ ਕਰਦੇ ਰਹੇ। ਉੱਥੇ ਉਨ੍ਹਾਂ ਨੇ ਇੰਨੇ ਬੁੱਤ ਸਥਾਪਿਤ ਕੀਤੇ। ਲੋਕਾਂ ਨੇ ਗਿਲਆਦ ਵਿੱਚ ਬਲਦਾਂ ਨੂੰ ਬਲੀਆਂ ਦਿੱਤੀਆਂ। ਉਨ੍ਹਾਂ ਕੋਲ ਕਿੰਨੀਆਂ ਜਗਵੇਦੀਆਂ ਹਨ। ਓੱਥੇ ਵਾਹੇ ਹੋਏ ਖੇਤਾਂ ਦੀ ਕਤਾਰਾਂ ਵਿੱਚ ਪਈ ਗੰਦਗੀ ਦੀ ਤਰ੍ਹਾਂ, ਜਗਵੇਦੀਆਂ ਦੀਆਂ ਅਨੇਕਾਂ ਕਤਾਰਾਂ ਹਨ।
12 “ਯਾਕੂਬ ਅਰਾਮ ਦੀ ਧਰਤੀ ਨੂੰ ਭੱਜ ਗਿਆ। ਉਸ ਬਾਵੇਂ, ਇਸਰਾਏਲ ਨੇ ਪਤਨੀ ਲਈ ਕੰਮ ਕੀਤਾ ਅਤੇ ਇੱਕ ਹੋਰ ਪਤਨੀ ਪਾਉਣ ਲਈ ਭੇਡਾਂ ਦੀ ਰਾਖੀ ਕੀਤੀ। 13 ਪਰ ਯਹੋਵਾਹ ਇੱਕ ਨਬੀ ਦੀ ਸਹਾਇਤਾ ਨਾਲ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਉਸ ਨਬੀ ਰਾਹੀਂ ਯਹੋਵਾਹ ਨੇ ਇਸਰਾਏਲ ਨੂੰ ਸੁਰੱਖਿਅਤ ਰੱਖਿਆ। 14 ਪਰ ਅਫ਼ਰਾਈਮ ਨੇ ਯਹੋਵਾਹ ਨੂੰ ਗੁੱਸੇ ਕਰ ਦਿੱਤਾ। ਕਿਉਂ ਕਿ ਉਸ ਨੇ ਅਨੇਕਾਂ ਲੋਕਾਂ ਦੀ ਹਤਿਆ ਕੀਤੀ। ਇਸ ਲਈ ਉਸ ਨੂੰ ਉਸ ਦੇ ਜੁਰਮ ਦੀ ਸਜ਼ਾ ਮਿਲੇਗੀ, ਅਤੇ ਉਸ ਦਾ ਮਾਲਕ (ਯਹੋਵਾਹ) ਉਸ ਨੂੰ ਉਸ ਦੀ ਸ਼ਰਮ ਸਹਾਰਨ ਦੇਵੇਗਾ।”
ਅਮੀਰ ਆਦਮੀ ਦਾ ਯਿਸੂ ਦਾ ਅਨੁਸਰਣ ਕਰਨ ਤੋਂ ਇਨਕਾਰ(A)
16 ਇੱਕ ਮਨੁੱਖ ਨੇ ਉਸ ਕੋਲ ਆਕੇ ਉਸ ਨੂੰ ਕਿਹਾ, “ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜਿਸ ਨਾਲ ਮੈਨੂੰ ਸਦੀਪਕ ਜੀਵਨ ਮਿਲੇ?”
17 ਯਿਸੂ ਨੇ ਉੱਤਰ ਦਿੱਤਾ, “ਤੁਸੀਂ ਨੇਕੀ ਬਾਰੇ ਮੈਥੋਂ ਕਿਉਂ ਪੁੱਛਦੇ ਹੋ? ਸਿਰਫ਼ ਪਰਮੇਸ਼ੁਰ ਚੰਗਾ ਹੈ। ਪਰ ਜੇ ਤੁਸੀਂ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਚਾਹੁੰਦੇ ਹੋ ਤਾਂ, ਹੁਕਮਾਂ ਦੀ ਪਾਲਣਾ ਕਰੋ।”
18 ਉਸ ਨੇ ਪੁੱਛਿਆ, “ਕਿਹੜੇ ਹੁਕਮ?”
ਯਿਸੂ ਨੇ ਕਿਹਾ, “‘ਇਹ, ਕਿ ਖੂਨ ਨਾ ਕਰੋ, ਵਿਭਚਾਰ ਨਾ ਕਰੋ, ਚੋਰੀ ਨਾ ਕਰੋ ਅਤੇ ਝੂਠੀ ਗਵਾਹੀ ਨਾ ਦਿਓ। 19 ਆਪਣੇ ਮਾਂ-ਬਾਪ ਦਾ ਆਦਰ ਕਰੋ’ [a] ਅਤੇ ‘ਆਪਣੇ-ਆਪ ਵਾਂਗ ਆਪਣੇ ਗੁਆਂਢੀ ਨੂੰ ਵੀ ਪਿਆਰ ਕਰੋ।’” [b]
20 ਉਸ ਜਵਾਨ ਨੇ ਕਿਹਾ, “ਇਨ੍ਹਾਂ ਸਭਨਾਂ ਨੂੰ ਤਾਂ ਮੈਂ ਮੰਨਿਆ ਹੈ, ਹੋਰ ਹੁਣ ਮੇਰੇ ਵਿੱਚ ਕੀ ਕਮੀ ਹੈ?”
21 ਯਿਸੂ ਨੇ ਉੱਤਰ ਦਿੱਤਾ, “ਜੇ ਤੂੰ ਪੂਰਨ ਹੋਣਾ ਚਾਹੁੰਦਾ ਹੈ, ਤਾਂ ਜਾ ਜਾਕੇ ਆਪਣੀਆਂ ਸਾਰੀਆਂ ਚੀਜ਼ਾਂ ਵੇਚ ਦੇ ਅਤੇ ਧਨ ਗਰੀਬ ਲੋਕਾਂ ਵਿੱਚ ਵੰਡ ਦੇ। ਇਸ ਤਰ੍ਹਾਂ ਤੈਨੂੰ ਸਵਰਗ ਵਿੱਚ ਖਜ਼ਾਨਾ ਮਿਲੇਗਾ। ਫ਼ੇਰ ਤੂੰ ਆਕੇ ਮੇਰੇ ਪਿੱਛੇ ਹੋ ਤੁਰ।”
22 ਪਰ ਜਦੋਂ ਉਸ ਜਵਾਨ ਨੇ ਇਹ ਸੁਣਿਆ ਤਾਂ, ਉਹ ਉਦਾਸੀ ਵਿੱਚ ਚੱਲਿਆ ਗਿਆ, ਕਿਉਂਕਿ ਉਹ ਬਹੁਤ ਅਮੀਰ ਸੀ।
2010 by World Bible Translation Center